Back ArrowLogo
Info
Profile

ਹੱਥੀਂ ਕੰਮ ਕਰਨਾ।

ਇਥੇ ਗੱਲੀਂ ਅਤੇ ਹੱਥੀਂ ਕਰਨ ਕਾਰਕ ਦੀਆਂ ਉਦਾਹਰਣਾਂ ਹਨ।

4. ਅਪਾਦਾਨ :

ਮੁੰਡਾ ਕੋਠਿਓਂ ਡਿੱਗ ਪਿਆ।

ਕੋਠਿਓਂ ਅਪਾਦਾਨ ਕਾਰਕ ਦੀ ਮਿਸਾਲ ਹੈ।

5. ਅਧਿਕਰਣ ਕਾਰਕ :

ਰਾਮ ਘਰ ਵਿਚ ਹੈ।

ਮੁੰਡੇ ਘਰੀਂ ਬੈਠੇ ਹਨ।

ਘਰ ਵਿਚ ਅਤੇ ਘਰੀਂ ਅਧਿਕਰਣ ਕਾਰਕ ਦੀਆਂ ਉਦਾਹਰਣਾਂ ਹਨ।

6. ਸੰਬੋਧਨ ਕਾਰਕ :

(ੳ) ਮੁੰਡਿਆ, ਇਧਰ ਆ।

(ਅ) ਕੁੜੀਏ, ਕੰਮ ਕਰਨ।

(ੲ) ਮਾਏ ਨੀ ਮਾਏ।

ਇਥੇ ਮੁੰਡਿਆ, ਕੁੜੀਏ ਅਤੇ ਮਾਏ ਨੀ ਮਾਏ ਸੰਬੋਧਨੀ ਕਾਰਕ ਦੀਆਂ ਮਿਸਾਲਾਂ ਹਨ।

ਉਪਰੋਕਤ ਚਰਚਾ ਤੋਂ ਪਤਾ ਲਗਦਾ ਹੈ ਕਿ ਵਿਆਕਰਨਕ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ ਦੇ ਵਿਭਿੰਨ ਪ੍ਰਕਾਜੀ ਪੂਰਾਂਤਰਨ ਦਾ ਹੀ ਨਾਂ ਹੈ। ਪੰਜਾਬੀ ਭਾਸ਼ਾ ਵਿਚ ਇਸ ਵਿਆਕਰਨਕ ਰੂਪਾਂਤਰਨ ਨੂੰ ਆਧਾਰ ਬਣਾ ਕੇ ਸੱਤ ਪ੍ਰਕਾਰ ਦੀਆਂ ਵਿਆਕਰਨਕ ਸ਼੍ਰੇਣੀਆਂ ਦੀ ਸਥਾਪਨ ਕੀਤੀ ਗਈ ਹੈ।

ਪ੍ਰਸ਼ਨ- ਵਾਤਾਤਮਕ ਬਣਤਰਾਂ ਉੱਤੇ ਇਕ ਸੰਖੇਪ ਨੋਟ ਲਿਖੋ।

ਉੱਤਰ- ਵਾਕਾਤਮਕ ਬਣਤਰਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਅੰਦਰ ਕੇਂਦਰਤ ਅਤੇ ਬਾਹਰ ਕੇਂਦਰਤ। ਅੰਦਰ ਕੇਂਦਰ ਬਣਤਰ ਵਿਚ ਸਮੁੱਚੀ ਵਾਕ ਬਣਤਰ ਨੂੰ ਇਕ ਸ਼ਬਦ ਨਾਲ ਬਦਲਾਇਆ ਜਾ ਸਕਦਾ ਹੈ। ਅਰਥਾਤ ਇਕ ਸ਼ਬਦ ਸਮੁੱਚੇ ਵਾਕ ਦੇ ਤਦਰੂਪ ਵਿਚਰ ਸਕਦਾ ਹੈ :

ਉਹ ਲਾਲ ਸੂਟ ਵਾਲੀ ਲੰਮੀ ਲੜਕੀ            ਆ ਰਹੀ ਹੈ

ਉਹ ਲਾਲ ਸੂਟ ਵਾਲੀ ਲੜਕੀ                  ਆ ਰਹੀ ਹੈ

ਲਾਲ ਸੂਟ ਵਾਲੀ ਲੜਕੀ                       ਆ ਰਹੀ ਹੈ

ਸੂਟ ਵਾਲੀ ਲੜਕੀ                                       ਆ ਰਹੀ ਹੈ

ਲੜਕੀ                                         ਆ ਰਹੀ ਹੈ

ਇਸ ਬਣਤਰ ਵਿਚ ਇਹ ਸ਼ਬਦ ਲੜਕੀ ਸਮੁੱਚੀ ਬਣਤਰ ਉਹ ਲਾਲ ਸੂਟ ਵਾਲੀ ਲੰਮੀ ਲੜਕੀ ਦੇ ਤਦਰੂਪ ਵਰਤੀ ਗਈ ਹੈ ਪਰ ਕਈ ਬਣਤਰਾਂ ਵਿਚ ਅਜਿਹਾ ਸੰਭਵ ਨਹੀਂ ਹੁੰਦਾ।

ਉਨ੍ਹਾਂ ਬਣਤਰਾਂ ਨੂੰ ਬਾਹਰ ਕੇਂਦਰਤ ਬਣਤਰਾਂ ਕਿਹਾ ਜਾਂਦਾ ਹੈ ਜਿਵੇਂ :

ਘਰ ਵਿਚ

ਸ਼ਹਿਰ ਵੱਲ ਨੂੰ

ਇਨ੍ਹਾਂ ਬਣਤਰਾਂ ਵਿਚ ਕੋਈ ਇਕ ਸ਼ਬਦ ਸਮੁੱਚੀ ਵਾਕ ਬਣਤਰ ਦੇ ਤਦਰੂਪ ਨਹੀਂ ਵਰਤਿਆ ਜਾ ਸਕਦਾ।

118 / 150
Previous
Next