4. ਸੁਰ ਬਦਲਣ ਨਾਲ ਅਰਥਾਂ ਵਿਚ ਵੀ ਪਰਿਵਰਤਨ ਆਉਂਦਾ ਹੈ।
5. ਪੰਜਾਬੀ ਵਿਚ ਸੁਰਾਂ ਦਾ ਵਿਕਾਸ ਸਘੋਸ਼ ਮਹਾਂ ਪ੍ਰਾਣ ਧੁਨੀਆਂ ਦੇ ਲੋਪ ਹੋ ਜਾਣ ਕਰਕੇ ਹੋਇਆ।
ਪ੍ਰਸ਼ਨ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਕਰੋ।
ਉੱਤਰ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਨਿਮਨ ਅਨੁਸਾਰ ਕੀਤਾ ਜਾਂਦਾ ਹੈ ।
1. ਦੋ-ਹੋਠੀ ਵਿਅੰਜਨ
2. ਦੰਭੀ ਵਿਅੰਜਨ
3. ਉਲਟ ਜੀਭੀ ਵਿਅੰਜਨ
4. ਤਾਲਵੀ ਵਿਅੰਜਨ
5. ਕੰਠੀ ਵਿਅੰਜਨ
6. ਸੁਰ ਯੰਤਰੀ ਵਿਅੰਜਨ
1. ਦੋ- ਹੋਠੀ ਵਿਅੰਜਨ (bilabilal Consonants)- ਵਿਅੰਜਨ ਦੋ ਹੋਂਠੀ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਤੋਂ ਆਉਂਦੀ ਵਾਯੂਧਾਰਾ ਨੂੰ ਬੁੱਲਾਂ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ । ਪੰਜਾਬੀ ਵਿਚ ਪ, ਫ, ਬ, ਭ, ਮ, ਵ ਦੋ-ਹੋਂਠੀ ਵਿਅੰਜਨ ਹਨ। ਇਹਨਾਂ ਵਿਚੋਂ ਪ, ਫ, ਬ, ਭ ਮੌਖਿਕ ਹਨ, ਮ ਨਾਸਿਕੀ ਹੈ ਅਤੇ ਵ ਅਰਧ-ਸ੍ਵਰ ਵਿਅੰਜਨ ਹੈ। ਪ ਅਤੇ ਫ ਅਘੋਸ਼ ਧੁਨੀਆਂ ਹਨ ਜਦੋਂ ਕਿ ਬ ਅਤੇ ਭ ਸਘੋਸ਼ ਹਨ। ਇਸੇ ਤਰ੍ਹਾਂ ਫ ਅਤੇ ਭ ਮਹਾਂਪ੍ਰਾਣ ਹਨ ਅਤੇ ਪ ਅਤੇ ਬ ਅਲਪ ਪ੍ਰਾਣ ਹਨ। ਨਾਸਿਕੀ ਧੁਨੀ ਵਿਚ ਅਘੋਸ਼/ਸਘੋਸ਼ ਅਤੇ ਅਲਪ ਪ੍ਰਾਣ ਮਹਾਂ ਪ੍ਰਾਣ ਦਾ ਨਿਖੇੜਾ ਨਹੀਂ ਹੁੰਦਾ।
2. ਦੰਤੀ ਵਿਅੰਜਨ (Dental Consonents)- ਪੰਜਾਬੀ ਵਿਚ ਦੰਤੀ ਧੁਨੀਆਂ ਦੇ ਅੰਤਮਤ ਤ, ਥ, ਦ, ਧ, ਨ, ਲ, ਰ, ਸ ਧੁਨੀਆਂ ਆਉਂਦੀਆਂ ਹਨ। ਤ, ਥ, ਦ, ਧ ਧੁਨੀਆਂ ਡੱਕਵੀਆਂ ਹਨ ਜਦੋਂ ਕਿ ਨ, ਲ, ਰ, ਸ ਧੁਨੀਆਂ ਅਡੱਕਵੀਆਂ ਹਨ। ਇਸ ਤਰ੍ਹਾਂ ਤ, ਥ, ਦ, ਧ, ਲ, ਰ, ਸ ਧੁਨੀਆਂ ਮੌਖਿਕ ਹਨ ਜਦੋਂ ਕਿ ਨ ਧੁਨੀ ਨਾਸਕੀ ਧੁਨੀ ਹੈ । ਤ, ਥ ਅਘੋਸ਼ ਧੁਨੀਆਂ ਹਨ ਜਦੋਂ ਕਿ ਦ, ਧ ਸਘੋਸ਼ ਧੁਨੀਆਂ ਹਨ। ਤ ਤੇ ਦ ਅਲਪ ਪ੍ਰਾਣ ਹਨ ਜਦੋਂ ਕਿ ਥ ਅਤੇ ਧ ਮਹਾਂਪ੍ਰਾਣ ਧੁਨੀਆਂ ਹਨ । ਪੰਜਾਬੀ ਦੀਆਂ ਡੱਕਵੀਆਂ ਧੁਨੀਆਂ ਨੂੰ ਨਿਮਨ ਰੇਖਾਂਕ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ;
ਅਘੋਸ਼ ਸਘੋਸ਼
ਅਲਪਪ੍ਰਾਣ ਪ, ਭ, ਟ, ਚ, ਕ ਬ, ਦ, ਡ, ਜ, ਗ
ਮਹਾਪ੍ਰਾਣ ਫ, ਥ, ਠ, ਛ, ਖ ਭ, ਧ, ਢ, ਝ, ਘ
ਲ, ਰ, ਸ ਧੁਨੀਆਂ ਵਿਚੋਂ (ਲ) ਧੁਨੀ ਪਾਰਸਵਿਕ ਹੈ, ਰ, ਟਰਿਲ ਅਤੇ ਸ ਸਪਰਸ਼ੀ ਧੁਨੀ ਹੈ। ਇਨ੍ਹਾਂ ਧੁਨੀਆਂ ਵਿਚ ਅਘੋਸ਼ ਸਘੋਸ਼, ਅਲਪ ਪ੍ਰਾਣ ਅਤੇ ਮਹਾਪ੍ਰਾਣ ਦਾ ਨਿਖੇੜਾ ਸਾਰਥਿਕ ਨਹੀਂ ਹੈ।
3. ਉਲਟਜੀਭੀ ਵਿਅੰਜਨ- ਉਲਟਜੀਭੀ ਵਿਅੰਜਨਾਂ ਦਾ ਉਚਾਰਨ ਜੀਭ ਨੂੰ ਉਲਟਾ ਕਰਕੇ ਤਾਲੂ ਨਾਲ ਸਪਰਸ਼ ਸਥਾਪਿਤ ਕਰਕੇ ਹੁੰਦਾ ਹੈ। ਪੰਜਾਬੀ ਟ, ਠ, ਡ ਅਤੇ ਢ ਧੁਨੀਆਂ ਡੱਕਵੀਆਂ ਹਨ ਜਦੋਂ ਕਿ ਣ, ਲ਼, ਅਤੇ ੜ ਧੁਨੀਆਂ ਅਡੱਕਵੀਆਂ ਹਨ। ਟ, ਠ, ਡ, ਢ, ਲ ਅਤੇ ੜ ਧੁਨੀਆਂ ਮੌਖਿਕ ਹਨ ਜਦੋਂ ਕਿ ਣ ਧੁਨੀ ਨਾਸਕੀ ਧੁਨੀ ਹੈ। ਟ ਅਤੇ ਡ ਅਲਪ ਪ੍ਰਾਣ