Back ArrowLogo
Info
Profile

ਧੁਨੀਆਂ ਹਨ ਜਦੋਂ ਕਿ ਠ ਅਤੇ ਢ ਮਹਾਂਪ੍ਰਾਣ ਧੁਨੀਆਂ ਹਨ। ਲ ਅਤੇ ੜ ਵਿਚੋਂ ਲ ਧੁਨੀ ਪਾਰਸ਼ਵਿਕ ਹੈ ਜਦੋਂ ਕਿ ੜ ਧੁਨੀ ਫਲੈਪ ਧੁਨੀ ਹੈ।

4. ਤਾਲਵੀ ਵਿਅੰਜਨ - ਪੰਜਾਬੀ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਵਿਚਕਾਰਲਾ ਹਿੱਸਾ ਸਖਤ ਤਾਲੂ ਨਾਲ ਸਪਰਸ਼ ਸਥਾਪਿਤ ਕਰਕੇ ਧੁਨੀਆਂ ਦਾ ਉਚਾਰਨ ਕਰਦਾ ਹੈ। ਪੰਜਾਬੀ ਭਾਸ਼ਾ ਵਿਚ ਚ, ਛ, ਜ, ਝ, ਞ, ਸ਼ ਅਤੇ ਯ ਤਾਲਵੀ ਧੁਨੀਆਂ ਹਨ। ਇਨ੍ਹਾਂ ਧੁਨੀਆਂ ਵਿਚੋਂ ਚ, ਛ, ਜ, ਝ, ਸ਼ ਅਤੇ ਯ ਮੌਖਿਕ ਧੁਨੀਆਂ ਹਨ ਜਦੋਂ ਕਿ ਣ ਧੁਨੀ ਨਾਸਿਕੀ ਧੁਨੀ ਹੈ। ਚ, ਛ, ਜ, ਝ ਡੱਕਵੀਆਂ ਧੁਨੀਆਂ ਹਨ ਜਦੋਂ ਕਿ ਸ਼, ਯ ਅਡੱਕਵੀਆਂ ਧੁਨੀਆਂ ਹਨ। ਚ ਅਤੇ ਛ ਅਘੋਸ਼ ਹਨ ਜਦੋਂ ਕਿ ਜ ਅਤੇ ਝ ਸਘੋਸ਼ ਧੁਨੀਆਂ ਹਨ। ਇਸ ਤਰ੍ਹਾਂ ਚ ਅਤੇ ਜ ਅਲਪ ਪ੍ਰਾਣ ਹਨ ਪਰ ਛ ਅਤੇ ਝ ਮਹਾਂਪ੍ਰਾਣ ਧੁਨੀਆਂ ਹਨ।

5. ਕੰਠੀ ਵਿਅੰਜਨ- ਕੰਠੀ ਵਿਅੰਜਨਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਸਪਰਸ਼ ਕਰਕੇ ਧੁਨੀਆਂ ਦਾ ਉਚਾਰਨ ਕਰਦਾ ਹੈ। ਪੰਜਾਬੀ ਭਾਸ਼ਾ ਵਿਚ ਕ, ਖ, ਗ, ਘ, ਙ ਕੰਠੀ ਧੁਨੀਆਂ ਹਨ। ਕੰਠੀ ਧੁਨੀਆਂ ਵਿਚ ਙ ਧੁਨੀ ਤੋਂ ਇਲਾਵਾ ਕੋਈ ਹੋਰ ਅਡੱਕਵੀਂ ਧੁਨੀ ਦਾ ਉਚਾਰਨ ਨਹੀਂ ਕਿਹਾ ਜਾਂਦਾ। ਇਸ ਪ੍ਰਕਾਰ ਜਿੱਥੇ ਙ ਧੁਨੀ ਨਾਸਿਕੀ ਧੁਨੀ ਬਣਦੀ ਹੈ, ਉੱਥੇ ਬਾਕੀ ਦੀਆਂ ਚਾਰ ਧੁਨੀਆਂ ਕ, ਖ, ਗ, ਘ ਮੌਖਿਕ ਧੁਨੀਆਂ ਹਨ। ਕ, ਖ ਅਘੋਸ਼ ਹਨ ਜਦੋਂ ਕਿ ਗ, ਘ ਸਘੋਸ਼ ਧੁਨੀਆਂ ਹਨ। ਕ ਅਤੇ ਗ ਅਲਪ ਪ੍ਰਾਣ ਹੈ ਜਦੋਂ ਕਿ ਖ ਅਤੇ ਘ ਮਹਾਂਪ੍ਰਾਣ ਧੁਨੀਆਂ ਹਨ।

6. ਸੁਰ ਯੰਤਰੀ ਵਿਅੰਜਨ- ਸੁਰ ਯੰਤਰੀ ਵਿਅੰਜਨਾਂ ਦਾ ਉਚਾਰਨ ਤਾਦ-ਤੰਤਰੀਆਂ ਦੇ ਦਰਮਿਆਨ ਦੀ ਵਿਥ ਤੋਂ ਹੁੰਦਾ ਹੈ। ਪੰਜਾਬੀ ਭਾਸ਼ਾ ਵਿਚ ਸਿਰਫ ਇਕ ਹੀ ਸੁਰਯੰਤਰੀ ਵਿਅੰਜਨ /ਹ/ ਹੈ। (ਹ) ਵਿਅੰਜਨ ਸਿਰਫ ਇਕੋ ਹੀ ਵਿਅੰਜਨ ਹੈ ਇਸ ਕਰਕੇ ਇੱਥੇ ਅਘੋਸ਼ ਸਘੋਸ਼ ਅਲਪ ਪ੍ਰਾਣ ਮਹਾਪ੍ਰਾਣ ਦਾ ਨਿਖੇੜਾ ਸਥਾਪਿਤ ਨਹੀਂ ਹੁੰਦਾ।

ਉਪਰੋਕਤ ਉਚਾਰਨ ਸਥਾਨਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਚ ਫ ਧੁਨੀ ਅਤੇ ਕ, ਖ, ਗ ਧੁਨੀਆਂ ਦਾ ਉਚਾਰਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਧੁਨੀਆਂ ਦੀ ਵਰਤੋਂ ਪੜ੍ਹੇ ਲਿਖੇ ਅਤੇ ਫਾਰਸੀ ਪਿਛੋਕੜ ਦੇ ਲੋਕ ਹੀ ਕਰਦੇ ਹਨ। ਇਨ੍ਹਾਂ ਵਿਚ (ਫ) ਧੁਨੀ ਦਾ ਉਚਾਰਨ ਹੋਠੀ-ਦੰਤੀ ਹੈ ਜਦੋਂ ਕਿ ਕ, ਖ਼ ਅਤੇ ਗ਼ ਧੁਨੀਆਂ ਕਾਕਲੀ (Uvular) ਹਨ।

ਪ੍ਰਸ਼ਨ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਲਹਿਜ਼ੇ ਦੇ ਆਧਾਰ 'ਤੇ ਕਰੋ।

ਉੱਤਰ- ਉਚਾਰਨ ਲਹਿਜ਼ੇ ਦੇ ਆਧਾਰ 'ਤੇ ਪੰਜਾਬੀ ਵਿਅੰਜਨਾਂ ਨੂੰ ਨਿਮਨਲਿਖਤ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ;

(1) ਅਘੋਸ਼ ਵਿਅੰਜਨ/ ਨਾਦ ਰਹਿਤ

(2) ਸਘੋਸ਼ ਵਿਅੰਜਨ / ਨਾਦੀ

(3) ਅਲਪ ਪ੍ਰਾਣ ਵਿਅੰਜਨ

(4) ਮਹਾਂ ਪ੍ਰਾਣ ਵਿਅੰਜਨ

1. ਅਘੋਸ਼ ਵਿਅੰਜਨ (Unvoiced Consonants)- ਘੋਸ਼ਤਾ ਦਾ ਸੰਬੰਧ ਨਾਦ-ਤੰਤਰੀਆਂ ਦੀ ਕੰਬਣੀ ਨਾਲ ਹੁੰਦਾ ਹੈ। ਉਚਾਰਨ ਪ੍ਰਕਿਰਿਆ ਦੌਰਾਨ ਜਦੋਂ ਫੇਫੜਿਆਂ ਵਿਚੋਂ ਉਤਪੰਨ ਹੋਈ ਵਾਯੂਧਾਰਾ ਨਾਦ-ਤੰਤਰੀਆਂ ਵਿਚੋਂ ਗੁਜ਼ਰਦੀ ਹੈ ਤਾਂ ਇਨ੍ਹਾਂ ਵਿਚ ਕੰਬਣੀ ਪੈਦਾ ਹੁੰਦੀ ਹੈ। ਪਰੰਤੂ ਕਈ ਧੁਨੀਆਂ ਦੇ ਉਚਾਰਨ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਨਾਦ- ਤੰਤਰੀਆਂ ਦੀ ਕੰਬਾਹਟ ਨਾ-ਮਾਤਰ ਹੁੰਦੀ ਹੈ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਨਾਦ-ਤੰਤਰੀਆਂ ਦੀ ਕੰਬਾਹਟ ਨਾ ਦੇ ਬਰਾਬਰ ਹੋਵੇ ਜਾਂ ਬਹੁਤ ਘੱਟ ਹੋਵੇ, ਉਨ੍ਹਾਂ ਧੁਨੀਆਂ ਨੂੰ ਅਘੋਸ਼

35 / 150
Previous
Next