Back ArrowLogo
Info
Profile

ਜਾਂ ਨਾਦ-ਰਹਿਤ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਹਰੇਕ ਉਚਾਰਨ ਸਥਾਨ ਤੋਂ ਉਚਾਰੀ ਗਈ ਪਹਿਲੀ ਅਤੇ ਦੂਜੀ ਧੁਨੀ ਅਘੋਸ਼ ਜਾਂ ਨਾਕ ਰਹਿਤ ਹੁੰਦੀ ਹੈ। ਪੰਜਾਬੀ ਭਾਸ਼ਾ ਵਿਚ ਪ, ਫ, ਤ, ਥ, ਟ, ਠ, ਚ, ਛ, ਕ, ਖ ਧੁਨੀਆਂ ਨਾਦ-ਰਹਿਤ ਜਾਂ ਅਘੋਸ਼ ਧੁਨੀਆਂ ਹਨ।

ਸਘੋਸ਼/ਨਾਦੀ ਧੁਨੀਆਂ (Voiced Sounds)- ਸਘੋਸ਼ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਨਾਦ-ਤੰਤਰੀਆਂ ਕੰਬਾਹਟ ਦੀ ਸਥਿਤੀ ਵਿਚ ਹੁੰਦੀਆਂ ਹਨ। ਫੇਫੜਿਆਂ ਵਿਚੋਂ ਉਤਪੰਨ ਹੋਈ ਵਾਯੂਧਾਰਾ ਜਦੋਂ ਨਾਦ-ਤੰਤਰੀਆਂ ਵਿਚਲੰਘਦੀ ਹੈ ਤਾਂ ਇਨ੍ਹਾਂ ਵਿਚ ਕੰਬਣੀ ਪੈਦਾ ਹੁੰਦੀ ਹੈ। ਨਾਦ-ਤੰਤਰੀਆਂ ਦੀ ਇਸ ਅਵਸਥਾ ਦੌਰਾਨ ਜਿਨ੍ਹਾਂ ਧੁਨੀਆਂ ਦਾ ਉਚਾਰਨ ਹੁੰਦਾ ਹੈ, ਉਹ ਧੁਨੀਆਂ ਸਘੋਸ਼ ਜਾਂ ਨਾਦੀ ਧੁਨੀਆਂ ਹੁੰਦੀਆਂ ਹਨ। ਪੰਜਾਬੀ ਭਾਸ਼ਾ ਵਿਚ ਹਰ ਇਕ ਵਰਗ ਤੋਂ ਉਚਾਰੀ ਗਈ ਤੀਜੀ ਅਤੇ ਚੌਥੀ ਧੁਨੀ ਸਘੋਸ਼ ਹੁੰਦੀ ਹੈ। ਬ, ਭ, ਦ, ਧ, ਡ, ਜ, ਗ, ਘ ਸਘੋਸ਼ ਜਾਂ ਨਾਦੀ ਧੁਨੀਆਂ ਹਨ।

ਅਲਪ ਪ੍ਰਾਣ ਧੁਨੀਆਂ (Unaspirated Sounds)- ਧੁਨੀਆਂ ਦੇ ਉਚਾਰਨ ਦਾ ਸੰਬੰਧ ਫੇਫੜਿਆਂ ਦੁਆਰਾ ਪੈਦਾ ਹੋਈ ਵਾਯੂਧਾਰਾ ਨਾਲ ਹੁੰਦਾ ਹੈ। ਸਾਹ ਲੈਣ ਦੀ ਪ੍ਰਕਿਰਿਆ ਦੌਰਾਨ ਵੀ ਵਾਯੂਧਾਰਾ ਦਾ ਵਹਾਅ ਸਦਾ ਇਕੋ ਜਿਹਾ ਨਹੀਂ ਰਹਿੰਦਾ। ਇਹ ਕਦੀ ਘੱਟ ਹੁੰਦਾ ਹੈ ਅਤੇ ਕਦੀ ਵੱਧ। ਇਸ ਤਰ੍ਹਾਂ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਦੀ ਮਾਤਰਾ ਘੱਟ ਜਾਂ ਅਲਪ ਹੁੰਦੀ ਹੈ, ਉਨ੍ਹਾਂ ਨੂੰ ਅਲਪ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਹਰ ਇਕ ਉਚਾਰਨ ਸਥਾਨ ਤੋਂ ਉਚਾਈ ਗਈ ਪਹਿਲੀ ਅਤੇ ਤੀਸਰੀ ਧੁਨੀ ਅਲਪ ਪ੍ਰਾਣ (Unaspirated) ਹੁੰਦੀ ਹੈ। ਇਸ ਪ੍ਰਕਾਰ ਪੰਜਾਬੀ ਵਿਚ ਪ, ਬ, ਤ, ਦ, ਟ, ਡ, ਚ, ਜ, ਕ, ਖ ਅਲਪ ਪ੍ਰਾਣ ਧੁਨੀਆਂ ਹਨ।

ਮਹਾਂਪ੍ਰਾਣ ਧੁਨੀਆਂ (Aspirated Sounds)- ਜਿਵੇਂ ਕਿ ਪਹਿਲਾਂ ਵੀ ਕਿਹਾ ਹੈ ਕਿ ਧੁਨੀਆਂ ਦੇ ਉਚਾਰਨ ਸਮੇਂ ਵਾਯੂਧਾਰਾ ਦੀ ਮਾਤਰਾ ਇਕ ਸਾਰ ਨਹੀਂ ਹੁੰਦੀ । ਕਦੀ ਘੱਟ ਹੁੰਦੀ ਹੈ ਅਤੇ ਕਦੀ ਵੱਧ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਧੁਨੀਆਂ ਨੂੰ ਮਹਾਂ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਫ, ਭ, ਥ, ਧ, ਠ, ਢ, ਛ, ਝ, ਖ, ਘ ਧੁਨੀਆਂ ਮਹਾਂਪ੍ਰਾਣ ਹਨ।

ਇਸ ਪ੍ਰਕਾਰ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਨੂੰ ਉਚਾਰਨ ਲਹਿਜ਼ੇ ਦੇ ਅਧਾਰ 'ਤੇ ਨਾਦੀ, ਨਾਦ ਰਹਿਤ, ਅਘੋਸ਼ ਅਤੇ ਸਘੋਸ਼ ਧੁਨੀਆਂ ਵਿਚ ਵੰਡਿਆ ਜਾ ਸਕਦਾ ਹੈ। ਇਸ ਵੰਡ ਨੂੰ ਨਿਮਨ ਲਿਖਤ ਰੇਖਾਂਕ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ:

ਨਾਦੀ/ਸਘੋਸ਼                                            ਨਾਦ ਰਹਿਤ/ਅਘੋਸ਼

ਅਲਪ ਪ੍ਰਾਣ ਬ, ਦ, ਡ, ਜ, ਮ                           ਪ, ਤ, ਟ, ਚ, ਕ

ਮਹਾਂ ਪ੍ਰਾਣ   ਭ, ਦ, ਢ, ਝ, ਘ                                     ਫ, ਥ, ਠ, ਛ, ਖ

ਇਸ ਪ੍ਰਕਾਰ ਉਚਾਰਨ ਲਹਿਜ਼ੇ ਦੀ ਦ੍ਰਿਸ਼ਟੀ ਤੋਂ ਪੰਜਾਬੀ ਦੀਆਂ ਧੁਨੀਆਂ ਨੂੰ ਅਘੋਸ਼/ ਨਾਦ ਰਹਿਤ, ਸਘੋਸ਼/ਨਾਦੀ, ਅਲਪ ਪ੍ਰਾਣ ਅਤੇ ਮਹਾਂਪ੍ਰਾਣ ਦੀਆਂ ਵੰਨਗੀਆਂ ਵਿਚ ਵੰਡਿਆ ਜਾਂਦਾ ਹੈ।

ਪ੍ਰਸ਼ਨ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਰੋਕ ਦੇ ਅਧਾਰ ਤੇ ਕਰੋ।

ਉੱਤਰ- ਉਚਾਰਨ ਰੋਕ ਦੇ ਅਧਾਰ ਤੇ ਪੰਜਾਬੀ ਵਿਅੰਜਨਾਂ ਨੂੰ ਦੋ ਵਰਗਾਂ ਡੱਕਵੇਂ ਵਿਅੰਜਨਾਂ (Stop consonants) ਅਤੇ ਅਡੱਕਵੇਂ ਵਿਅੰਜਨਾਂ (Non-stop Consonants) ਵਿਚ ਵੰਡਿਆ ਜਾਂਦਾ ਹੈ। ਡੱਕਵੇਂ ਅਤੇ ਅਡੱਕਵੇਂ ਵਿਅੰਜਨਾਂ ਦਾ ਅਧਾਰ ਉਚਾਰਨ ਪ੍ਰਕਿਰਿਆ

36 / 150
Previous
Next