ਦੌਰਾਨ ਵਾਯੂਧਾਰਾ ਦੇ ਰੁਕਾਵਟ (closure) ਦੇ ਲਹਿਜ਼ੇ ਵਿਚ ਹੈ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਪੂਰਕ ਤੌਰ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਵੇ, ਉਨ੍ਹਾਂ ਧੁਨੀਆਂ ਨੂੰ ਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ਕੁਲ 20 ਡੱਕਵੀਆਂ ਧੁਨੀਆਂ ਹਨ । ਪ-ਵਰਗ ਤ-ਵਰਗ, ਟ-ਵਰਗ, ਚ-ਵਰਗ ਅਤੇ ਕ-ਵਰਗ ਦੀਆਂ ਪਹਿਲੀ ਚਾਰ ਧੁਨੀਆਂ ਡੱਕਵੀਆਂ ਧੁਨੀਆਂ ਹਨ। ਇਸ ਪ੍ਰਕਾਰ ਪ, ਫ, ਬ, ਭ, ਤ, ਥ, ਦ, ਧ, ਟ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਧੁਨੀਆਂ ਡੱਕਵੀਆਂ ਧੁਨੀਆਂ ਹਨ। ਇਨ੍ਹਾਂ ਧੁਨੀਆਂ ਵਿਚ ਪ, ਫ, ਤ, ਥ, ਟ, ਠ, ਚ, ਛ, ਕ, ਖ ਅਘੋਸ਼ ਧੁਨੀਆਂ ਹਨ ਅਤੇ ਬਾਕੀ ਦੀ ਧੁਨੀਆਂ ਸਘੋਸ਼ ਹਨ। ਇਸ ਤਰ੍ਹਾਂ ਪ, ਬ, ਤ, ਦ, ਟ, ਡ, ਚ, ਜ, ਕ, ਗ ਅਲਪ ਪ੍ਰਾਣ ਅਤੇ ਬਾਕੀ ਦੀਆਂ ਧੁਨੀਆਂ ਮਹਾਂਪ੍ਰਾਣ ਹਨ।
ਅਡੱਕਵੀਆਂ ਵਿਅੰਜਨ ਧੁਨੀਆਂ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਅੰਸ਼ਿਕ ਰੂਪ ਵਿਚ ਰੋਕ ਕੇ ਛੱਡਿਆ ਜਾਂਦਾ ਹੈ। ਪੰਜਾਬੀ ਦੀਆਂ ਅਡੱਕਵੀਆਂ ਧੁਨੀਆਂ ਨੂੰ ਅੱਗੋਂ ਨਾਸਕੀ, ਪਾਰਸ਼ਵਿਕ, ਟਰਿਲ/ਫਲੈਪ ਸੰਘਰਸ਼ੀ ਅਤੇ ਅਰਧ-ਸੁਰਾਂ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਨਾਸਕੀ ਵਿਅੰਜਨਾਂ ਵਿਚ ਮ, ਨ, ਣ, ਞ, ਝ ਆਉਂਦੇ ਹਨ। ਇਨਵਾਂ ਵਿਚੋਂ ਞ ਅਤੇ ਝ ਦਾ ਉਚਾਰਨ ਤਕਰੀਬਨ ਲੋਪ ਹੋ ਚੁੱਕਾ ਹੈ। ਣ ਧੁਨੀ ਸ਼ਬਦ ਦੇ ਸ਼ੁਰੂ ਵਿਚ ਨਹੀਂ ਉਚਾਰੀ ਜਾਂਦੀ। ਪਾਰਸਵਿਕ ਵਿਚ ਦੋ ਧੁਨੀਆਂ ਲ ਅਤੇ ਲ਼ ਆਉਂਦੀਆਂ ਹਨ। ਲ ਦੰਤੀ ਹੈ ਅਤੇ ਲ਼ ਉਲਟ ਜੀਭੀ ਟਰਿਲ ਅਤੇ ਫਲੈਪ ਵਿਚ ਰ ਅਤੇ ੜ ਧੁਨੀਆਂ ਆਉਂਦੀਆਂ ਹਨ। ਰ ਦੰਤੀ ਹੈ ਅਤੇ ੜ ਉਲਟ ਜੀਭੀ । ਸੰਘਰਸ਼ੀ ਵਿਅੰਜਨਾਂ ਵਿਚ ਤਿੰਨ ਧੁਨੀਆਂ ਹਨ-ਸ, ਸ਼ ਅਤੇ ਹ। ਇਨ੍ਹਾਂ ਵਿਚ ਸ ਦੰਤੀ ਹੈ, ਸ਼ ਤਾਲਵੀ ਅਤੇਹ ਸੁਰਯੰਤਰੀ। ਅਰਧ ਸ੍ਵਰਾਂ ਵਿਚ ਵ ਅਤੇ ਯ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਵ ਦੋ ਹੋਂਠੀ ਹੈ ਜਦੋਂ ਕਿ ਯ ਤਾਲਵੀ ਧੁਨੀ ਹੈ। ਇਸ ਪ੍ਰਕਾਰ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਨੂੰ ਉਚਾਰਨ ਰੋਕ (Closure) ਦੇ ਅਧਾਰ ਤੇ ਡੱਕਵੀਆਂ ਅਤੇ ਅਡੱਕਵੀਆਂ ਧੁਨੀਆਂ ਵਿਚ ਵੰਡ ਸਕਦੇ ਹਾਂ।
ਪ੍ਰਸ਼ਨ- ਧੁਨੀਗ੍ਰਾਮ (Phoname) ਬਾਰੇ ਤੁਸੀਂ ਕੀ ਜਾਣਦੇ ਹੋ।
ਉੱਤਰ- ਧੁਨੀ ਗ੍ਰਾਮ ਨੂੰ ਧੁਨੀਮ ਵੀ ਕਿਹਾ ਜਾਂਦਾ ਹੈ। ਧੁਨੀਮ ਧੁਨੀ ਵਿਉਂਤ ਦੀ ਛੋਟੀ ਤੋਂ ਛੋਟੀ ਧੁਨੀਆਤਮਕ ਇਕਾਈ ਹੁੰਦੀ ਹੈ ਜਾਂ ਇਸ ਪ੍ਰਕਾਰ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀ ਆਤਮਕ ਇਕਾਈ ਨੂੰ ਧੁਨੀਮ ਜਾਂ ਧੁਨੀਗ੍ਰਾਮ ਕਿਹਾ ਜਾਂਦਾ ਹੈ । ਧੁਨੀ ਮ ਦੇ ਸੰਕਲਪ ਨੂੰ ਸਥਾਪਿਤ ਕਰਨ ਲਈ ਮੁੱਖ ਰੂਪ ਵਿਚ ਚਾਰ ਵਿਭਿੰਨ ਪਰ ਅੰਤਰ ਸੰਬੰਧਿਤ ਪਹੁੰਚ ਵਿਧੀਆਂ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਉਲਟਬਦ ਹਨ। ਇਹ ਵਿਧੀਆਂ ਇਸ ਪ੍ਰਕਾਰ ਹਨ;
(1) ਮਨੋਵਾਦੀ ਧਾਰਨਾ (Mentarist view)
(2) ਭੌਤਿਕ ਧਾਰਨਾ (Mysical View)
(3) ਪ੍ਰਕਾਰਜੀ ਧਾਰਨਾ (Finational View)
(4) ਅਪੂਰਤਨ ਧਾਰਨਾ (Shsiract View)
1. ਮਨੋਵਾਦੀ ਜਾਂ ਮਨੋਵਿਗਿਆਨਕ ਧਾਰਨਾ- ਮਨੋਵਾਦੀ ਜਾਂ ਮਨੋਵਿਗਿਆਨਕ ਧਾਰਨਾ ਦਾ ਮੁੱਖ ਸਰੋਕਾਰ ਭਾਸ਼ਾਈ ਧੁਨੀ ਨੂੰ ਇਕ ਭੌਤਿਕ ਸੱਚ ਨਾਲੋਂ ਮਨੋਵਿਗਿਆਨਕ ਇਕਾਈ ਵਜੋਂ ਸਵੀਕਾਰ ਕਰਨ ਦਾ ਹੈ। ਉਹ ਕਿਸਦੇ ਸੱਚ ਨਾਲੋਂ ਅਦਿਖਦੇ ਸੱਚ ਪ੍ਰਤੀ ਬਾਰੇ ਉਲਾਰ ਹਨ। ਜਿਵੇਂ ਅੱਧੇ ਭਰੇ ਗਿਲਾਸ ਨੂੰ ਅੱਧਾ ਖਾਲੀ ਕਹਿਣਾ ਦਿਸਦੇ ਸੱਚ ਨੂੰ ਨਿਕਾਰ ਕੇ ਅਦਿਸਦੇ ਸੱਚ ਨੂੰ ਸਵਿਕਾਰ ਕਰਨਾ ਹੈ । ਕੁਝ ਇਸ ਤਰ੍ਹਾਂ ਦੀ ਪਹੁੰਚ ਹੀ ਮਨੋਵਾਦੀ ਦ੍ਰਿਸ਼ਟੀਕੋਣ