Back ArrowLogo
Info
Profile

ਤੋਂ ਧੁਨੀਮ ਦੇ ਸੰਕਲਪ ਨੂੰ ਸਥਾਪਿਤ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਦੀ ਰਹੀ ਹੈ। ਮਨੋਵਾਦੀ ਦ੍ਰਿਸ਼ਟੀ ਕੋਣ ਅਨੁਸਾਰ ਭਾਸ਼ਾਈ ਬੁਲਾਰਾ ਉਨ੍ਹਾਂ ਧੁਨੀਆਂ ਨੂੰ ਹੀ ਸੁਣਦਾ ਅਤੇ ਸਮਝਦਾ ਹੈ ਜਿਨ੍ਹਾਂ ਧੁਨੀਆਂ ਨੂੰ ਉਸ ਨੇ ਅਚੇਤ ਰੂਪ ਵਿਚ ਗ੍ਰਹਿਣ ਕੀਤਾ ਹੋਇਆ ਹੈ ਜਾਂ ਮਨੁੱਖ ਉਨ੍ਹਾਂ ਧੁਨੀਆਂ ਦੀ ਹੀ ਪਛਾਣ ਕਰਦਾ ਹੈ ਜੋ ਧੁਨੀਆਂ ਉਸ ਦੀ ਮਾਨਸਿਕਤਾ ਦਾ ਹਿੱਸਾ ਬਣ ਚੁੱਕੀਆਂ ਹੁੰਦੀਆਂ ਹਨ। ਜਿਵੇਂ ਪੇਂਡੂ ਪੰਜਾਬੀ ਬੁਲਾਰੇ (ਜ਼) ਅਤੇ (ਜ) ਧੁਨੀਆਂ ਨੂੰ ਅਲੱਗ-ਅਲੱਗ ਧੁਨੀਆਂ ਵਜੋਂ ਗ੍ਰਹਿਣ ਨਹੀਂ ਕਰਦਾ ਅਤੇ ਨਾ ਹੀ ਇਨ੍ਹਾਂ ਧੁਨੀਆਂ ਦੀ ਅਲੱਗ-ਅਲੱਗ ਪਛਾਣ ਕਰ ਸਕਦਾ ਹੈ। ਉਸ ਦੀ ਮਾਨਸਿਕ ਬਣਤਰ ਵਿਚ ਸਿਰਫ ਇਕ ਧੁਨੀ (ਜ) ਹੀ ਹੈ। ਇਸ ਲਈ ਉਸ ਵਾਸਤੇ (ਜ਼) ਅਤੇ (ਜ) ਇਕੋ ਧੁਨੀ ਦੇ ਹੀ ਦੋ ਸਹਿ ਰੂਪ ਹਨ। ਜਦੋਂ ਕਿ ਇਸ ਦੇ ਉਲਟ ਪੜ੍ਹਿਆ ਲਿਖਿਆ ਸ਼ਹਿਰੀ ਬੁਲਾਰਾ ਜਾਂ ਜਿਸ ਬੁਲਾਰੇ ਨੂੰ ਫਾਰਸੀ ਭਾਸ਼ਾ ਦਾ ਜਾਂ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੈ, ਉਨ੍ਹਾਂ ਧੁਨੀਆਂ ਦੀ ਪਛਾਣ ਅਲੱਗ-ਅਲੱਗ ਕਰਦਾ ਹੈ । ਪੜ੍ਹੇ ਲਿਖੇ ਪੰਜਾਬੀ ਬੁਲਾਰੇ ਲਈ ਇਹ ਦੋ ਵੱਖ-ਵੱਖ ਧੁਨੀਆਂ ਹਨ, ਇਕ ਧੁਨੀ ਦੇ ਦੋ ਸਹਿ ਰੂਪ ਨਹੀਂ। ਇਸ ਪ੍ਰਕਾਰ ਇਕੋ ਹੀ ਭਾਸ਼ਾ ਵਿਚ ਦੋ ਧੁਨੀਆਂ ਦਾ ਪ੍ਰਤੱਖਣ ਦੋ ਬੁਲਾਰੇ ਅਲੱਗ-ਅਲੱਗ ਕਰਦੇ ਹਨ। ਇਹੀ ਧੁਨੀਗ੍ਰਾਮ ਦੇ ਸੰਕਲਪ ਦਾ ਮਨੋਵਾਦੀ ਵਿਚਾਰ ਹੈ। ਇਹ ਧਾਰਨਾ ਇਸ ਨੁਕਤੇ ਤੇ ਅਧਾਰਿਤ ਹੈ ਕਿ ਭਾਸ਼ਾਈ ਧੁਨੀਆਂ ਦੀ ਪਛਾਣ ਧੁਨੀਆਂ ਦੇ ਭੌਤਿਕ ਵਿਹਾਰ ਕਰਕੇ ਨਹੀਂ ਕੀਤੀ ਜਾਂਦੀ ਸਗੋਂ ਭਾਸ਼ਾਈ ਬੁਲਾਰੇ ਦੀ ਮਾਨਸਿਕ ਸਥਿਤੀ ਅਨੁਸਾਰ ਕੀਤੀ ਜਾਂਦੀ ਹੈ।

2. ਭੌਤਿਕ ਧਾਰਨਾ- ਭੌਤਿਕ ਧਾਰਨਾ ਅਨੁਸਾਰ ਧੁਨੀਮ ਜਾਂ ਧੁਨੀ ਗ੍ਰਾਮ ਨੂੰ ਸਥਾਪਿਤ ਕਰਨ ਦਾ ਮੁੱਖ ਅਧਾਰ ਧੁਨੀਮ ਦਾ ਭਾਸ਼ਾਈ ਪ੍ਰਕਾਰਜ ਹੈ। ਜੇਕਰ ਕੋਈ ਵੀ ਧੁਨੀ ਕਿਸੇ ਇਕ ਸੰਦਰਭ ਵਿਚ ਵੱਖਰੀ ਹੈ ਤਾਂ ਉਹ ਦੂਜੇ ਪ੍ਰਸੰਗਾਂ ਵਿਚ ਹੀ ਵੱਖਰੀ ਹੋਵੇਗੀ। ਉਨ੍ਹਾਂ ਦਾ ਵਿਚਾਰ ਹੈ ਕਿ ਕੋਈ ਵੀ ਦੋ ਧੁਨੀਆਂ ਕਿਸੇ ਇਕ ਭਾਸ਼ਾਈ ਪ੍ਰਸੰਗ ਵਿਚ ਬਦਲਵੇਂ ਰੂਪ ਵਿਚ ਨਹੀਂ ਆ ਸਕਦੀਆਂ। ਜੇਕਰ ਦੋ ਧੁਨੀਆਂ ਇਕ ਪ੍ਰਸੰਗ ਵਿਚ ਬਦਲਵੇਂ ਰੂਪ ਵਿਚ ਆਉਂਦੀਆਂ ਹਨ ਤਾਂ ਉਹ ਦੋ ਧੁਨੀਆਂ ਨਹੀਂ ਸਗੋਂ ਇਕ ਧੁਨੀ ਦੇ ਦੋ ਵੱਖਰੇ ਸਹਿ ਰੂਪ ਹੋਣਗੇ। ਇਸ ਪ੍ਰਕਾਰ ਜੇ (ਜ਼) ਅਤੇ (ਜ) ਧੁਨੀਆਂ ਕਿਸੇ ਇਕ ਪ੍ਰਸੰਗ ਵਿਚ ਬਦਲਵੇਂ ਰੂਪ ਵਿਚ ਆਉਂਦੀਆਂ ਤਾਂ ਇਹ ਇਕ ਧੁਨੀ ਦੇ ਦੋ ਸਹਿ ਰੂਪ ਹੋਣਗੇ ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਇਹ ਦੋਵੇਂ ਧੁਨੀਆਂ ਹੀ ਅਲੱਗ-ਅਲੱਗ ਧੁਨੀਆਂ ਹੋਣਗੀਆਂ।

3. ਪ੍ਰਕਾਰਜੀ ਧਾਰਨਾ (Functional View) ਪ੍ਰਕਾਰਜੀ ਧਾਰਨਾ ਦਾ ਮੁੱਖ ਆਧਾਰ ਅਰਥ ਭੇਦ ਹੈ। ਜੇਕਰ ਕੋਈ ਦੋ ਧੁਨੀਆਂ ਕਿਸੇ ਭਾਸ਼ਾਈ ਪ੍ਰਸੰਗ ਅਧੀਨ ਅਰਥ ਭੇਦ ਸਥਾਪਿਤ ਕਰਨ ਦੇ ਸਮਰੱਥ ਹੋਣ ਤਾਂ ਉਨਾਂ ਨੂੰ ਦੋ ਅਲੱਗ-ਅਲੱਗ ਧੁਨੀਗ੍ਰਾਮਾਂ ਦੀ ਵੰਨਗੀਰ ਵਿਚ ਰੱਖਿਆ ਜਾਵੇਗਾ । ਪੰਜਾਬੀ ਭਾਸ਼ਾ ਵਿਚ (ਕ) ਅਤੇ (ਖ) ਦੋ ਵੱਖਰੇ ਧੁਨੀਗ੍ਰਾਮ ਹਨ। ਕਿਉਂਕਿ ਇਹ ਅਰਥ ਤਬਦੀਲ ਕਰਨ ਦੇ ਯੋਗ ਹਨ ਜਿਵੇਂ-

ਕਲ (ਕ)

ਖਲ (ਖ)

ਪਰੰਤੂ ਅੰਗੇਰਜ਼ੀ ਭਾਸ਼ਾ ਵਿਚ ਇਹ ਧੁਨੀਆਂ ਅਰਥ ਤਬਦੀਲ ਕਰਨ ਦੇ ਸਮਰੱਥ ਨਹੀਂ ਹੁੰਦੀਆਂ। ਇਸ ਪ੍ਰਕਾਰ ਅੰਗਰੇਜ਼ੀ ਵਿਚ ਇਹ ਧੁਨੀਆਂ ਇਕੋ ਧੁਨੀਮ ਦੇ ਦੋ ਵੱਖਰੇ ਸਹਿ ਰੂਪ ਹੁੰਦੇ ਹਨ। ਉਦਾਹਰਨ ਲਈ

/Keep/

/*kheep/

ਅੰਗਰੇਜ਼ੀ ਭਾਸ਼ਾ ਵਿਚ ਬੇਸ਼ੱਕ ਸ਼ਬਦ ਦੇ ਸ਼ੁਰੂ ਵਿਚ (k) ਧੁਨੀ ਦਾ ਉਚਾਰਨ (kh)

38 / 150
Previous
Next