ਵਰਗਾ ਹੁੰਦਾ ਹੈ ਪਰੰਤੂ ਇਹ ਅਰਥ-ਭੇਦ ਸਥਾਪਿਤ ਕਰਨ ਦੇ ਸਮਰੱਥ ਨਹੀਂ ਹੁੰਦਾ। ਇਸ ਤਰ੍ਹਾਂ ਧੁਨੀਮ ਦੀ ਪ੍ਰਕਾਰਜੀ ਧਾਰਨਾ ਅਧੀਨ ਧੁਨੀਮ ਨੂੰ ਅਰਥ ਦੀ ਦ੍ਰਿਸ਼ਟੀ ਤੋਂ ਸਥਾਪਿਤ ਕੀਤਾ ਜਾਂਦਾ ਹੈ।
4. ਅਮੂਰਤਨ ਧਾਰਨਾ- ਅਮੂਰਤਨ ਧਾਰਨਾ ਵੀ ਮਨੋਵਾਦੀ ਧਾਰਨਾ ਅਨੁਸਾਰ ਗੈਰ- ਭਾਸ਼ਾਵਿਗਿਆਨਕ ਅਧਾਰਾਂ ਦੇ ਧੁਨੀਮ ਦੀ ਸਥਾਪਤੀ ਕਰਦੀ ਹੈ।
ਪ੍ਰਸ਼ਨ- ਪੰਜਾਬੀ ਵਾਕ ਸੁਰ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ- ਸੁਰ ਅਤੇ ਵਾਕ ਸੁਰ ਦਾ ਸੰਬੰਧ ਪਿੱਚ ਨਾਲ ਹੈ। ਜਦੋਂ ਪਿੱਚ ਦੇ ਉੱਤਰ ਚੜਾ ਸ਼ਬਦ ਤੋਂ ਵਡੇਰੀ ਇਕਾਈ ਵਾਕੰਸ਼, ਉਪਵਾਕ ਜਾਂ ਵਾਕ ਦੀ ਪੱਧਰ ਤੇ ਸਾਰਥਿਕ ਹੋਣ, ਉਹਨਾਂ ਨੂੰ ਪਿੱਚ ਆਖਿਆ ਜਾਂਦਾ ਹੈ । ਵਾਕ-ਸੁਰ ਦੀ ਵਰਤੋਂ ਵੇਲੇ ਸ਼ਬਦਾਂ ਦੇ ਵਿਅਕਤੀਗਤ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ। ਸਮੁੱਚੇ ਵਾਕ ਦੇ ਅਰਥ ਹੀ ਤਬਦੀਲ ਹੁੰਦੇ ਹਨ। ਪੰਜਾਬੀ ਭਾਸ਼ਾ ਵਿਚ ਸੁਰ ਦੀ ਵਰਤੋਂ ਤਿੰਨ ਤਰ੍ਹਾਂ ਕੀਤੀ ਜਾਂਦੀ ਹੈ।
1. ਬਿਆਨੀਆਂ ਵਾਕਾਂ ਦੇ ਉਚਾਰਨ ਲਈ
2. ਪ੍ਰਸ਼ਨ ਵਾਚਕ ਵਾਕਾਂ ਲਈ
3. ਵਿਸਕਮ ਵਾਕਾਂ ਲਈ
ਬਿਆਨੀਆਂ ਵਾਕਾਂ ਦੀ ਵਰਤੋਂ ਵੇਲੇ ਨੀਵੀਂ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ। ਵਾਕ ਦੇ ਅਖੀਰ ਤੇ ਸੁਰ ਨੀਵੀਂ ਹੋ ਜਾਂਦੀ ਹੈ । ਸੁਰ ਦਾ ਸੰਕੇਤ ਵਾਕ ਦੇ ਅਖੀਰਲੇ ਸ਼ਬਦਾਂ ਤੋਂ ਹੀ ਪਤਾ ਲੱਗਦਾ ਹੈ। ਜਿਵੇਂ ਹੇਠ ਲਿਖੇ ਵਾਕਾਂ
1. ਉਹ ਆਗਿਆ ਹੈ।
2. ਸ਼ਾਮ ਰਾਮ ਦਾ ਭਰਾ ਹੈ।
3. ਅਸੀਂ ਕਲ ਸ਼ਹਿਰ ਜਾਣਾ ਹੈ।
ਦੇ ਅਖੀਰ ਤੇ ਸੁਰ ਨੀਵੀਂ ਹੁੰਦੀ ਹੈ। ਇਸ ਕਰਕੇ ਬਿਆਨੀਆਂ ਵਾਕਾਂ ਨੂੰ ਉਚਾਰਨ ਲਈ ਨੀਵੀਂ ਵਾਕ-ਸੁਰ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨਵਾਕ ਵਾਕਾਂ ਦੇ ਉਚਾਰਨ ਸਮੇਂ ਵਾਕ-ਸੁਰ ਵਾਕ ਦੇ ਅਖੀਰ ਤੇ ਉੱਚੀ ਉੱਠ ਜਾਂਦੀ ਹੈ। ਜਿਵੇਂ-
ਉਹ ਚਲਾ ਗਿਆ ?
ਤੁਸੀਂ ਕਲ ਆਣਾ ?
ਇਨਾਂ ਵਾਕਾਂ ਦੇ ਅਖੀਰ ਵਿਚ ਸੁਰ ਨੂੰ ਉੱਚੀ ਚੁੱਕ ਕੇ ਵਾਕ ਨੂੰ ਪ੍ਰਸ਼ਨਵਾਚਕ ਬਣਾਇਆ ਜਾਂਦਾ ਹੈ। ਪਰੰਤੂ ਜੋ ਵਾਕ ਕ-ਵਰਗ ਦੇ ਪ੍ਰਸ਼ਨਵਾਕ ਅੰਸ਼ਾਂ ਕਿਵੇਂ ਕਿਵੇਂ, ਕਦੋਂ, ਕਿੱਥੋਂ, ਕਿਉਂ ਆਦਿ ਨਾਲ ਸ਼ੁਰੂ ਹੋਵੇ ਉਨ੍ਹਾਂ ਦੇ ਅਖੀਰ ਤੇ ਸੁਰ ਨੀਵੀਂ ਹੀ ਰਹਿੰਦੀ ਹੈ। ਜਿਵੇਂ-
ਉਹ ਕਦੋਂ ਆਵੇਗਾ ?
ਉਹ ਕਿੱਥੇ ਗਿਆ ਹੈ ?
ਗਿਲਾਸ ਕਿਵੇਂ ਟੁੱਟ ਗਿਆ?
ਸ਼ਾਮ ਨੇ ਸਕੂਲੋਂ ਕਦੋਂ ਆਉਣਾ ਹੈ ?
ਵਾਕਾਂ ਦੇ ਉਚਾਰਨ ਸਮੇਂ ਸੁਰ ਪੱਧਰੀ ਜਾਂ ਨੀਵੀਂ ਹੀ ਰਹਿੰਦੀ ਹੈ। ਪ੍ਰਸ਼ਨਵਾਚਕ ਵਾਕ ਨੂੰ ਸਿਰਜਨ ਦਾ ਕੰਮ ਪ੍ਰਸ਼ਨਵਾਚਕ ਅੰਸ਼ਾਂ (ਕੀ, ਕਦੋਂ, ਕਿੱਥੋਂ ਆਦਿ) ਰਾਹੀਂ ਕੀਤਾ ਜਾਂਦਾ ਹੈ। ਪਰੰਤੂ ਜਿਨਾਂ ਵਾਕਾਂ ਵਿਚ ਇਹ ਅੰਸ਼ ਮੌਜੂਦ ਨਹੀਂ ਹੁੰਦੇ, ਉੱਥੇ ਸੁਰ ਉੱਚੀ ਹੋ ਕੇ