ਪ੍ਰਸ਼ਨਵਾਚਕ ਵਾਕਾਂ ਨੂੰ ਸਾਕਾਰ ਕਰਦੀ ਹੈ।
ਵਿਸਮਕ ਵਾਕ- ਵਿਸਮਕ ਵਾਕ ਭਾਸ਼ਾਈ ਬੁਲਾਰੇ ਦੀਆਂ ਮਨੋਬਿਰਤੀਆਂ ਤੇ ਪ੍ਰਤੀਕਿਰਿਆਵਾਂ ਨੂੰ ਸਾਕਾਰ ਕਰਦਾ ਹੈ। ਵਿਸਮਕ ਵਾਕ ਮਨ ਦੇ ਉਤੇਜਕ ਪ੍ਰਵਾਹ ਨੂੰ ਉਲੀਕਣ ਕਰਕੇ ਉੱਚੀ ਸੁਰ ਵਿਚ ਸਾਕਾਰੇ ਜਾਂਦੇ ਹਨ। ਵਿਸਮਕ ਵਾਕਾਂ ਦੇ ਉਚਾਰਨ ਵੇਲੇ ਸੁਰ ਇਕ ਦਮ ਉੱਚ ਪੱਧਰੀ ਚਲੀ ਜਾਂਦੀ ਹੈ । ਜਿਵੇਂ ਹੇਠ ਲਿਖੇ ਵਾਕਾਂ ਦਾ ਉਚਾਰਨ ਦੇਖਿਆ ਜਾ ਸਕਦਾ ਹੈ-
ਸ਼ਾਬਾਸ਼!
ਬਹਾਦਰੋ, ਆਪਾਂ ਮੈਚ ਜਿੱਤਣਾ ਹੈ।
ਇਨਾਂ ਵਾਕਾਂ ਦਾ ਉਚਾਰਨ ਉੱਚੀ ਪੱਧਰੀ ਵਾਕ ਸੁਰ ਵਿਚ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਪੰਜਾਬੀ ਦੇ ਬਿਆਨੀਆਂ ਵਾਕਾਂ ਲਈ ਨੀਵੀਂ ਸੁਰ, ਪ੍ਰਸ਼ਨਵਾਚਕ ਲਈ ਉੱਚੀ ਅਤੇ ਵਿਸਮਕ ਵਾਕਾਂ ਲਈ ਉੱਚ-ਪੱਧਰੀ ਸੁਰ/ਵਾਕ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ - ਪੰਜਾਬੀ ਭਾਸ਼ਾ ਵਿਚ ਅਨੁਨਾਸਿਕਤਾ ਦੀ ਵਰਤੋਂ ਬਾਰੇ ਨੋਟ ਲਿਖੋ ।
ਉੱਤਰ- ਮੌਖਿਕ ਧੁਨੀਆਂ ਨੂੰ ਨਾਸਿਕੀ ਧੁਨੀਆਂ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਅਨੁਨਾਸਿਕਤਾ ਕਿਹਾ ਜਾਂਦਾ ਹੈ।
ਪੰਜਾਬੀ ਭਾਸ਼ਾ ਵਿਚ ਅਨੁਨਾਸਿਕਤਾ ਨੂੰ ਸਾਕਾਰ ਕਰਨ ਲਈ ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ;
1. ਬਿੰਦੀ ਦੀ ਵਰਤੋਂ
2. ਟਿੱਪੀ ਦੀ ਵਰਤੋਂ
ਪੰਜਾਬੀ ਭਾਸ਼ਾ ਵਿਚ ਸਿਰਫ ਸ੍ਵਰ ਹੀ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕੀਤੇ ਜਾਂਦੇ ਹਨ। ਪੰਜਾਬੀ ਦੇ 10 ਸ੍ਵਰਾਂ ਨੂੰ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕਰਨ ਲਈ ਬਿੰਦੀ ਜਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਦੇ ਲਘੂ ਸ੍ਵਰਾਂ ਨਾਲ ਬਿੰਦੀ ਦੀ ਅਤੇ ਦੀਰਘ ਸ੍ਵਰਾਂ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਬਿੰਦੀ ਦੀ ਵਰਤੋਂ- ਪੰਜਾਬੀ ਦਾ ਦੀਰਘ ਸ੍ਵਰਾਂ ਈ, ਏ, ਐ, ਆ, ਔ, ਊ, ਓ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ-
ਪੀਂਗ
ਗੇਂਦ
ਪੈਂਦ
ਸਾਂਗ
ਊਂਡ
ਔਂਤ
ਸਿਓਂਕ
ਟਿੱਪੀ ਦੀ ਵਰਤੋਂ- ਪੰਜਾਬੀ ਦੇ ਲਘੂ ਸ੍ਵਰਾਂ ਇ, ਅ, ਉ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ-
ਮਿੰਨੀ
ਕੰਨੀ
ਸੁੰਨੀ