Back ArrowLogo
Info
Profile

ਇਸ ਪ੍ਰਕਾਰ ਪੰਜਾਬੀ ਸ੍ਵਰਾਂ ਨੂੰ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕਰਨ ਲਈ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਲਘੂ ਨਾਲ ਸ੍ਵਰਾਂ ਨਾਲ ਟਿੱਪੀ ਅਤੇ ਦੀਰਘ ਸ੍ਵਰਾਂ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ।

ਪੰਜਾਬੀ ਭਾਸ਼ਾ ਵਿਚ ਅਨੁਨਾਸਿਕਤਾ ਇਕ ਖੰਡੀ ਧੁਨੀ ਹੈ। ਇਸ ਦੀ ਵਰਤੋਂ ਨਾਲ ਸ਼ਬਦਾਂ ਦੇ ਅਰਥਾਂ ਵਿਚ ਪਰਿਵਰਤਨ ਹੁੰਦਾ ਹੈ। ਜਿਵੇਂ-

ਸਾਗ (ਸਬਜ਼ੀ) ਸਾਂਗ (ਨਕਲ)

ਗਾ (ਗਾਉਣਾ) ਗਾਂ (ਪਸ਼ੂ)

ਕਾ (ਵਰਣ) ਕਾਂ (ਪੰਛੀ)

ਪ੍ਰਸ਼ਨ- ਪੰਜਾਬੀ ਵਿਅੰਜਨਾਂ ਦੀ ਵਰਤੋਂ ਦੇ ਨੇਮਾਂ ਸੰਬੰਧੀ ਚਰਚਾ ਕਰੋ।

ਉੱਤਰ- ਪੰਜਾਬੀ ਭਾਸ਼ਾ ਵਿਚ ਵਿਅੰਜਨਾਂ ਦੀ ਵਰਤੋਂ ਦੇ ਨੇਮਾਂ ਨੂੰ ਨਿਮਨਲਿਖਤ ਅਨੁਸਾਰ ਦਰਸਾਇਆ ਜਾ ਸਕਦਾ ਹੈ।

1. ਡੱਕਵੇਂ ਵਿਅੰਜਨ- ਵਰਤੋਂ ਦੇ ਨੇਮ

2. ਅਡੱਕਵੇਂ ਵਿਅੰਜਨ- ਵਰਤੋਂ ਦੇ ਨੇਮ

3. ਨਾਸਿਕੀ ਵਿਅੰਜਨ- ਵਰਤੋਂ ਦੇ ਨੇਮ

ਡੱਕਵੇਂ ਵਿਅੰਜਨ – ਡੱਕਵੇਂ ਵਿਅੰਜਨਾਂ ਵਿੱਚ ਪ, ਫ, ਬ, ਭ, ਤ, ਥ, ਦ, ਧ, ਟ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਦੀ ਵਰਤੋਂ ਕੀਤੀ ਜਾਂਦੀ ਹੈ। ਇਨਾਂ ਵਿਅੰਜਨਾਂ ਵਿਚੋਂ ਪ, ਫ, ਬ, ਤ, ਥ, ਦ, ਟ, ਠ, ਡ, ਚ, ਛ, ਜ, ਕ, ਖ, ਗ ਸ਼ਬਦ ਦੀਆਂ ਤਿੰਨਾਂ ਪ੍ਰਸਥਿਤੀ ਵਿਚ ਆਉਂਦੇ ਹਨ। ਜਿਵੇਂ-

ਕਲ, ਅਕਾਲ, ਪਾਕ

ਪਾਕ, ਸਪੁਤਰ, ਪਾਪ

ਘਰ, ਮੱਘਰ, ਮਾਘ

ਭਾਰ, ਗੁਭਾਰ, ਲਾਭ

ਢਾਕ, ਲਾਢੀ, ਕਾਢ

ਇਥੇ ਡੱਕਵੇਂ ਵਿਅੰਜਨ ਸ਼ਬਦ ਦੀਆਂ ਤਿੰਨਾਂ ਪ੍ਰਤਸਿਥੀ ਵਿਚ ਹੀ ਵਿਚਰਦੇ ਹਨ।

ਡੱਕਵੇਂ ਵਿਅੰਜਨਾਂ ਦੀ ਇਕ ਵੰਨਗੀ ਸਘੋਸ਼ ਮਹਾਪ੍ਰਾਣ ਵਿਅੰਜਨਾਂ ਦੀ ਹੈ। ਇਹਨਾਂ ਵਿਅੰਜਨਾਂ ਵਿਚ ਭ, ਧ, ਢ, ਝ, ਘ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਇਹ ਵਿਅੰਜਨ ਬੇਸ਼ੱਕ ਗੁਰਮੁਖੀ ਅੱਖਰਾਂ ਵਿਚ ਅੰਕਿਤ ਕੀਤੇ ਜਾਂਦੇ ਹਨ ਪਰ ਇਹਨਾਂ ਦਾ ਉਚਾਰਨ ਪੰਜਾਬੀ ਧੁਨੀ ਵਿਉਂਤ ਵਿਚੋਂ ਲੋਪ ਹੋ ਗਿਆ ਹੈ। ਇਹਨਾਂ ਵਿਅੰਜਨਾਂ ਦੀ ਜਗ੍ਹਾ ਉਤੋਂ ਸੁਰ ਉਚਾਰੀ ਜਾਂਦੀ ਹੈ। ਜਦੋਂ ਇਹ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਆਉਂਦੇ ਹਨ ਤਾਂ ਇਹ ਵਿਅੰਜਨ ਆਪਣੇ ਹੀ ਵਰਗ ਦੀ ਪਹਿਲੀ ਧੁਨੀ ਭਾਵ ਪ, ਤ, ਟ, ਚ, ਕ ਨਾਲ ਨੀਵੀਂ ਸੁਰ ਵਿਚ ਉਚਾਰੇ ਜਾਂਦੇ ਹਨ। ਉਦਾਹਰਨਾਂ ਲਈ ਨਿਮਨ ਲਿਖਤ ਸ਼ਬਦ ਦੇਖੇ ਜਾ ਸਕਦੇ ਹਨ-

ਘਰ > / ਕ ਅ ਰ / (ਨੀਵੀਂ ਸੁਰ)

ਭਾਰ > / ਪ ਆ ਰ / (ਨੀਵੀਂ ਸੁਰ)

ਢੋਲ > / ਟ ਓ ਲ / (ਨੀਵੀਂ ਸੁਰ)

ਝਾੜੂ > / ਚ ਆ ੜ ਊ /(ਨੀਵੀਂ ਸੁਰ)

ਧਾਰ > / ਤ ਆ ਰ /(ਨੀਵੀਂ ਸੁਰ)

41 / 150
Previous
Next