ਸ਼ਬਦ ਦੇ ਅਖੀਰ ਵਿਚ ਇਹ ਵਿਅੰਜਨ ਆਪਣੇ ਹੀ ਵਰਗ ਦੀ ਤੀਸਰੀ ਧੁਨੀ ਅਰਥਾਤ ਬ, ਦ, ਡ, ਜ, ਗ ਨਾਲ ਉੱਚੀ ਸੁਰ ਵਿਚ ਉਚਾਰੇ ਜਾਂਦੇ ਹਨ। ਉਦਾਹਰਨਾਂ ਲਈ ਹੇਠ ਲਿਖੇ ਸ਼ਬਦਾਂ ਦੀਆਂ ਵੰਨਗੀਆਂ ਦੇਖੀਆਂ ਜਾ ਸਕਦੀਆਂ ਹਨ-
ਮਾਘ > / ਮ ਆ ਗ / (ਉੱਚੀ ਸੁਰ)
ਲਾਭ > / ਲ ਆ ਬ / (ਉੱਚੀ ਸੁਰ)
ਕਾਢ > / ਕ ਆ ਡ / (ਉੱਚੀ ਸੁਰ)
ਮਾਝ > / ਮ ਆ ਜ / (ਉੱਚੀ ਸੁਰ)
ਸਾਧ > / ਸ ਆ ਦ / (ਉੱਚੀ ਸੁਰ)
ਇਸ ਪ੍ਰਕਾਰ ਜਦੋਂ ਸਘੋਸ਼ ਮਹਾ ਪ੍ਰਾਣ ਧੁਨੀਆਂ ਸ਼ਬਦ ਦੇ ਅਖੀਰ 'ਤੇ ਆਉਂਦੀਆਂ ਹਨ ਤਾਂ ਇਹ ਸਦਾ ਹੀ ਉੱਚੀ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ। ਇਨਾਂ ਦੇ ਨਾਲ ਸਘੋਸ਼ ਅਲਪ ਪ੍ਰਾਣ ਧੁਨੀ (ਗ, ਬ, ਦ, ਡ, ਜ) ਦੀ ਵਰਤੋਂ ਕੀਤੀ ਜਾਂਦੀ ਹੈ।
ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਇਹ ਧੁਨੀਆਂ ਸਦਾ ਹੀ ਆਪਣੇ ਵਰਗ ਦੀ ਤੀਸਰੀ ਧੁਨੀ (ਗ, ਜ, ਢ, ਬ, ਦ) ਵਿਚ ਉਚਾਰੀਆਂ ਜਾਂਦੀਆਂ ਹਨ। ਤੀਵੀਂ ਜਾਂ ਉੱਚੀ ਸੁਰ ਦਾ ਆਉਣਾ ਇਸ ਨੁਕਤੇ ਤੇ ਮਨੱਸਰ ਕਰਦਾ ਹੈ ਕਿ ਸ਼ਬਦ ਦੀ ਉਚਾਰ ਖੰਡੀ ਬਣਤਰ ਵਿਚ ਸ਼ਬਦ ਦੀ ਸ੍ਵਰ ਸੰਰਚਨਾ ਕੀ ਹੈ ਅਤੇ ਉਚਾਰ ਖੰਡ ਵਿਚ ਬਲ ਦੀ ਸਥਿਤੀ ਕੀ ਹੈ। ਜੇਕਰ ਬਲ ਇਨ੍ਹਾਂ ਤੋਂ ਪਹਿਲਾਂ ਆਉਂਦੇ ਉਚਾਰ ਖੰਡ ਉੱਪਰ ਪੈਂਦਾ ਹੈ ਤਾਂ ਇਨਾਂ ਦਾ ਉਚਾਰਨ ਉੱਚੀ ਸੁਰ ਵਿਚ ਹੋਵੇਗਾ। ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਮਾਘੀ > / ਮ ਆ ਗ ਈ / ਉੱਚੀ ਸੁਰ
ਸਾਧੂ > / ਸ ਆ ਦ ਊ / ਉੱਚੀ ਸੁਰ
ਕਢੀ > / ਕ ਅ ਡੇ ਡ ਈ / ਉੱਚੀ ਸੁਰ
ਲੋਭੀ > / ਲ ਅ ਬੇ ਬ ਈ / ਉੱਚੀ ਸੁਰ
ਮਾਝੀ > / ਮ ਆ ਗ ਈ / ਉੱਚੀ ਸੁਰ
ਪ੍ਰੰਤੂ ਜੇਕਰ ਉਚਾਰ ਖੰਡ ਦੀ ਬਣਤਰ ਵਿਚ ਬੱਲ ਇਨਾਂ ਸਘੋਸ਼ ਮਹਾਂ ਪ੍ਰਾਣ ਧੁਨੀਆਂ (ਘ, ਢ, ਧ, ਭ, ਝ) ਤੋਂ ਬਾਦ ਆਉਂਦਾ ਹੈ ਤਾਂ ਇਹ ਧੁਨੀਆਂ ਆਪਣੇ ਵਰਗ ਦੀ ਤੀਜੀ ਧੁਨੀ (ਗ, ਡ, ਦ, ਬ, ਜ) ਨਾਲ ਨੀਵੀਂ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ। ਉਦਾਹਰਨਾਂ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਸੁਧਾਈ > / ਸ ਉ ਦ ਆ ਈ / ਨੀਵੀਂ ਸੁਰ
ਮਘਾਈ > / ਮ ਅ ਗ ਆ ਈ / ਨੀਵੀਂ ਸੁਰ
ਕਢਾਈ > / ਕ ਅ ਡ ਆ ਈ / ਨੀਵੀਂ ਸੁਰ
ਰੁਝਾਈ > / ਰ ਉ ਜ ਆ ਈ / ਨੀਵੀਂ ਸੁਰ
ਲਭਾਈ > / ਲ ਅ ਬ ਆ ਈ / ਨੀਵੀਂ ਸੁਰ
2. ਅੱਡਕਵੇਂ ਵਿਅੰਜਨ- ਵਰਤੋਂ ਦੇ ਨੇਮ- ਅਡੱਕਵੇਂ ਵਿਅੰਜਨਾਂ ਵਿਚ ਰ, ਲ, ਲ਼, ੜ, ਸ, ਸ਼, ਹ, ਜ਼ ਦੀ ਵਰਤੋਂ ਕੀਤੀ ਜਾ ਇਨਾਂ ਵਿਅੰਜਨਾਂ ਵਿਚੋਂ ਸ, ਸ਼, ਜ, ਸੰਘਰਸ਼ੀ ਵਿਅੰਜਨ ਹਨ ਰ, ੜ ਫਟਕਵੇਂ ਅਤੇ ਰਗੜਵੇਂ ਵਿਅੰਜਨ ਹਨ ਅਤੇ ਲ, ਲ਼ ਪਾਸੇਦਾਰ ਵਿਅੰਜਨ ਹਨ। ਇਹਨਾਂ ਵਿਅੰਜਨਾਂ ਵਿਚ ਰ, ਲ, ਸ, ਸ਼, ਜ, ਹ ਸ਼ਬਦ ਦੇ ਸ਼ੁਰੂ, ਵਿਚਕਾਰ ਅਤੇ ਅਖੀਰ ਵਿਚ ਆ ਸਕਦੇ ਹਨ। ਪ੍ਰੰਤੂ ਲ ਅਤੇ ੜ ਸਿਰਫ ਸ਼ਬਦ ਦੇ ਅਖੀਰ ਵਿਚ ਅਤੇ ਵਿਚਕਾਰ ਹੀ ਆ