ਸਕਦੇ ਹਨ। ਪੰਜਾਬੀ ਭਾਸ਼ਾ ਵਿਚ ਕੋਈ ਵੀ ਅਜਿਹਾ ਸ਼ਬਦ ਨਹੀਂ ਹੈ ਜਿਸ ਦਾ ਆਰੰਭ ਲ ਜਾਂ ੜ ਨਾਲ ਹੁੰਦਾ ਹੋਵੇ ਭਾਵ ਇਹ ਹੈ ਕਿ ਪੰਜਾਬੀ ਵਿਚ ਲ ਅਤੇ ੜ ਧੁਨੀ ਸ਼ਬਦ ਦੇ ਸ਼ੁਰੂ ਵਿਚ ਨਹੀਂ ਆ ਸਕਦੀ। ਇਹ ਸਿਰਫ ਸ਼ਬਦ ਦੇ ਵਿਚਕਾਰ ਜਾਂ ਅਖੀਰ ਤੇ ਹੀ ਆ ਸਕਦੀਆਂ ਹਨ। ਉਦਾਦਹਰਨ ਲਈ ਹੇਠ ਸ਼ਬਦ ਦੇਖੇ ਜਾ ਸਕਦੇ ਹਨ-
ਗਲੀ > / ਗ ਅ ਲ ਈ /
ਗਲ > / ਗ ਅ ਲ /
ਸੜ > / ਸ ਅ ੜ /
ਸੜੀ > / ਸ ਅ ੜ ਈ /
ਨਾਸਿਕੀ ਵਿਅੰਜਨ- ਵਰਤੋਂ ਦੇ ਨੇਮ- ਪੰਜਾਬੀ ਭਾਸ਼ਾ ਵਿਚ ਕੁਲ ਪੰਜ ਨਾਸਿਕੀ ਵਿਅੰਜਨ ਹਨ। (ਮ, ਨ, ਣ, ਝ, ਙ) ਇਹਨਾਂ ਵਿਚ (ਮ) ਅਤੇ (ਨ) ਸ਼ਬਦ ਦੀਆਂ ਤਿੰਨਾਂ ਹੀ ਪ੍ਰਸਥਿਤੀਆਂ ਵਿਚ ਆ ਸਕਦੇ ਹਨ। ਜਿਵੇਂ-
ਮਾਰ > /ਮ ਆ ਰ /
ਮਾਮੀ > / ਮ ਆ ਮ ਈ /
ਕਾਮ > / ਕ ਅ ਮ/
ਨਾਕ > / ਨ ਆ ਕ /
ਇਨਾਮ > / ਇ ਨ ਆ ਮ /
ਕੰਨ > / ਕ ਅ ਨ ਨ/
(ਣ) ਨਾਸਿਕੀ ਦੀ ਧੁਨੀ ਸਿਰਫ ਸ਼ਬਦ ਦੇ ਅਖੀਰ ਵਿਚ ਜਾਂ ਵਿਚਕਾਰ ਦੇ ਸ਼ੁਰੂ ਵਿਚ ਆ ਸਕਦੀ ਹੈ। ਅਰਥਾਤ ਧੁਨੀ ਸ਼ਬਦ ਦੇ ਸ਼ੁਰੂ ਵਿਚ ਨਹੀਂ ਆ ਸਕਦੀ। ਪੰਜਾਬੀ ਭਾਸ਼ਾ ਵਿਚ ਇਕ ਵੀ ਸ਼ਬਦ ਅਜਿਹਾ ਨਹੀਂ ਹੈ ਜੋ (ਣ) ਧੁਨੀ ਨਾਲ ਸ਼ੁਰੂ ਹੁੰਦਾ ਹੋਵੇ । ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਮਕਾਣ > / ਮ ਅ ਕ ਆ ਣ/ (ਅਖੀਰ ਵਿਚ)
ਕਾਣੀ > / ਕ ਆ ਣ ਈ / (ਸ਼ਬਦ ਵਿਚਕਾਰ)
(ਞ) ਅਤੇ (ਙ) ਧੁਨੀਆਂ ਦੀ ਵਰਤੋਂ ਪੰਜਾਬੀ ਭਾਸ਼ਾ ਵਿਚੋਂ ਤਕਰੀਬਨ ਲੋਪ ਹੋ ਗਈ ਹੈ। ਇਹਨਾਂ ਧੁਨੀਆਂ ਦੀ ਵਰਤੋਂ ਸ਼ਬਦ ਦੀ ਕਿਸੇ ਵੀ ਸਥਿਤੀ ਵਿਚ ਸੁਤੰਤਰ ਰੂਪ ਵਿਚ ਨਹੀਂ ਹੁੰਦੀ। ਇਨਾਂ ਧੁਨੀਆਂ ਦੀ ਵਰਤੋਂ ਸਿਰਫ ਸਮਸਥਾਨੀ ਧੁਨੀ ਦੇ ਤੌਰ ਤੇ ਹੀ ਕੀਤੀ ਜਾਂਦੀ ਹੈ। ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਮੰਞ > / ਮ ਅ ਞ ਚ /
ਕੰਘੀ > / ਕ ਅ ਙ ਗ ਈ/
ਸਾਂਚੀ > / ਸ ਆ ਞ ਚ ਈ /
ਲਾਂਘਾ > / ਲ ਆਂ ਙ ਗ ਅ /
ਇਸ ਪ੍ਰਕਾਰ ਪੰਜਾਬੀ ਭਾਸ਼ਾ ਦੇ ਵਿਅੰਜਨਾਂ ਦੀ ਵਰਤੋਂ ਨੇ ਨੇਮਾਂ ਵਿਚ ਇਹ ਨੁਕਤਾਂ ਭਲੀਭਾਂਤ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਦੇ ਸਾਰੇ ਵਿਅੰਜਨ ਨਾ ਤਾਂ ਸ਼ਬਦ ਦੇ ਸ਼ੁਰੂ ਵਿਚ ਆ ਸਕਦੇ ਹਨ ਅਤੇ ਨਾ ਹੀ ਦੂਜੇ ਵਿਅੰਜਨਾਂ ਦੇ ਪ੍ਰਸੰਗ ਵਿਚ ਹਰ ਇਕ ਵਿਅੰਜਨ ਦੀ ਆਮਦ ਤੇ ਵਿਚਰਨ ਸਥਿਤੀ ਅਲੱਗ-ਅਲੱਗ ਹੈ। ਪਰੰਤੂ ਫਿਰ ਵੀ ਪੰਜਾਬੀ ਭਾਸ਼ਾ ਦੀ ਉਚਾਰ ਖੰਡੀ ਬਣਤਰ ਧੁਨੀਆਤਮਕ ਹੋਣ ਕਾਰਨ ਲਈ ਸਾਂਝੇ ਨਿਯਮ ਲੱਭੇ ਜਾ ਸਕਦੇ ਹਨ।