Back ArrowLogo
Info
Profile

ਇਸ ਪ੍ਰਕਾਰ ਦੇ ਉਚਾਰਖੰਡ ਪੰਜਾਬੀ ਭਾਸ਼ਾ ਵਿਚ ਬਹੁਤ ਘੱਟ ਉਚਾਰੇ ਜਾਂਦੇ ਹਨ। ਇਹ ਉਚਾਰਖੰਡ ਮੁੱਖ ਰੂਪ ਵਿਚ ਸੰਸਕ੍ਰਿਤ ਭਾਸ਼ਾ ਵਿਚਹੀ ਉਲਟਬਦ ਹਨ। ਇਸ ਬਣਤਰ ਵਿਚ ਕਈ ਵਾਰੀ ਉਚਾਰਖੰਡ ਦੇ ਅਖੀਰ ਤੇ ਇਕ ਹੋਰ ਵਿਅੰਜਨ ਵੀ ਆ ਜਾਂਦਾ ਹੈ ਜਿਸ ਨਾਲ ਉਚਾਰਖੰਡ ਦੀ ਬਣਤਰ ਵਿਅੰਜਨ + ਵਿਅੰਜਨ + ਸ੍ਵਰ + ਵਿਅੰਜਨ ਹੀ ਹੋ ਜਾਂਦੀ ਹੈ,

ਪਰੰਤੂ ਇਸ ਪ੍ਰਕਾਰ ਦੇ ਉਚਾਰਖੰਡ ਪੰਜਾਬੀ ਭਾਸ਼ਾ ਵਿਚ ਆਮ ਤੌਰ ਤੇ ਉਚਾਰੇ ਨਹੀਂ ਜਾਂਦੇ ਹਨ।

ਪ੍ਰਸ਼ਨ- ਵਾਕ-ਵਿਗਿਆਨ (Syntax) ਬਾਰੇ ਤੁਸੀਂ ਕੀ ਜਾਣਦੇ ਹੋ ?

ਉੱਤਰ- ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਗਿਆਨ-ਪ੍ਰਬੰਧ ਨੂੰ ਵਾਕ ਵਿਗਿਆਨ ਕਿਹਾ ਜਾਂਦਾ ਹੈ। ਭਾਸ਼ਾ ਦਾ ਵਿਗਿਆਨਕ ਅਧਿਐਨ, ਭਾਸ਼ਾ ਦੀਆਂ ਵਿਭਿੰਨ ਇਕਾਈਆਂ ਦਾ ਵਿਗਿਆਨਕ ਅਧਿਐਨ ਹੀ ਹੁੰਦਾ ਹੈ। ਭਾਸ਼ਾ ਦੀ ਕੇਂਦਰੀ ਇਕਾਈ 'ਸ਼ਬਦ' ਹੈ। ਸ਼ਬਦ ਧੁਨੀਆਂ ਦਾ ਸਮੂਹ ਹੁੰਦੇ ਹਨ। ਭਾਸ਼ਾ ਵਿਗਿਆਨ ਦੀ ਜਿਸ ਸ਼ਾਖ ਵਿਚ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ 'ਧੁਨੀ-ਵਿਗਿਆਨ' ਆਖਦੇ ਹਨ। ਸ਼ਬਦਾਂ ਦੀ ਅੰਦਰੂਨੀ ਬਣਤਰ ਵਿਚ ਕਾਰਜਸ਼ੀਲ ਹੋਣ ਵਾਲੇ ਰੂਪਾਂ ਦਾ ਅਧਿਐਨ ਪੇਸ਼ ਕਰਨ ਵਾਲੀ ਸ਼ਾਖ ਨੂੰ ਰੂਪ ਵਿਗਿਆਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦਾਂ ਦੇ ਬਾਕੀ ਵਰਤਾਰੇ ਅਰਥਾਤ ਸ਼ਬਦਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਨ ਵਾਲੀ ਭਾਸ਼ਾ ਵਿਗਿਆਨ ਦੀ ਸ਼ਾਖ ਨੂੰ ਵਾਕ-ਵਿਗਿਆਨ ਕਿਹਾ ਜਾਂਦਾ ਹੈ ।

ਮੋਟੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਵਿਗਿਆਨ ਦੀ ਉਹ ਸ਼ਾਖ ਜਿਸ ਵਿਚ ਵਾਕ ਬਣਤਰ ਦੇ ਵਿਭਿੰਨ ਪੱਖਾਂ ਦਾ ਵਿਗਿਆਨਕ ਅਧਿਐਨ ਕੀਤਾ ਜਾਵੇ ਉਸ ਨੂੰ ਵਾਕ- ਵਿਗਿਆਨ ਆਖਦੇ ਹਨ । ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਇਸ ਤੋਂ ਉਲਟ ਭਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਵਿਆਕਰਨਕ ਇਕਾਈ ਹੈ। ਜਿਵੇਂ ਉੱਪਰ ਕਿਹਾ ਗਿਆ ਹੈ ਭਾਵੰਸ਼ਾਂ ਦਾ ਵਿਗਿਆਨਕ ਅਧਿਐਨ ਕਰਨ ਵਾਲੀ ਭਾਸ਼ਾ ਵਿਗਿਆਨ ਦੀ ਸ਼ਾਖ ਨੂੰ ਰੂਪ ਵਿਗਿਆਨ (Morphology) ਕਿਹਾ ਜਾਂਦਾ ਹੈ । ਉਂਜ ਰੂਪ ਵਿਗਿਆਨ ਅਤੇ ਵਾਕ- ਵਿਗਿਆਨ (Syntax) ਦੋਹਾਂ ਦਾ ਸੰਬੰਧ ਸ਼ਬਦਾਂ ਦੇ ਅਧਿਅਨ ਨਾਲ ਹੀ ਹੈ। ਇਹਨਾਂ ਵਿਚ ਅੰਤਰ ਇਹ ਹੈ ਕਿ ਰੂਪ ਵਿਗਿਆਨ ਵਿਚ ਸ਼ਬਦਾਂ ਦੀ ਆਂਤਰਿਕ ਬਣਤਰ ਨੂੰ ਵਿਚਾਰਿਆ ਜਾਂਦਾ ਹੈ ਅਤੇ ਵਾਕ-ਵਿਗਿਆਨ ਵਿਚ ਸ਼ਬਦਾਂ ਦੇ ਬਾਹਰੀ ਵਰਤਾਰਿਆਂ ਨੂੰ । ਸ਼ਬਦਾਂ ਦੇ ਬਾਹਰੀ ਵਰਤਾਰਿਆਂ ਦਾ ਸਬੰਧ ਉਹਨਾਂ ਦੇ ਆਪਸੀ ਸੰਬੰਧਾਂ ਅਤੇ ਵਿਚਰਨ ਤਰਤੀਬਾਂ ਨਾਲ ਹੁੰਦਾ ਹੈ।

ਸ਼ਬਦ ਤੋਂ ਵੱਡੀਆਂ ਪਰ ਵਾਕ ਤੋਂ ਛੋਟੀਆਂ ਦੋ ਹੋਰ ਵਿਆਕਰਨਕ ਇਕਾਈਆਂ ਹਨ ਜੋ ਸ਼ਬਦਾਂ ਦੇ ਆਪਸੀ ਸੰਬੰਧਾਂ ਅਤੇ ਵਿਚਰਨ ਅਤੇ ਵਿਚਰਨ ਤਰਤੀਬਾਂ ਅਨੁਸਾਰ ਹੋਂਦ ਗ੍ਰਹਿਣ ਕਰਦੀਆਂ ਹਨ। ਉਹ ਹਨ- ਵਾਕੰਸ਼ ਅਤੇ ਉਪਵਾਕ। ਵਾਕ ਦੀ ਬਣਤਰ ਵਿਚ ਇਹਨਾਂ ਦੋਹਾਂ ਇਕਾਈਆਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਇਸੇ ਲਈ ਇਹਨਾਂ ਇਕਾਈਆਂ ਦਾ ਅਧਿਅਨ ਵੀ ਵਾਕ-ਵਿਗਿਆਨ ਦੇ ਅਧੀਨ ਹੀ ਕੀਤਾ ਜਾਂਦਾ ਹੈ। ਇੰਜ ਵਾਕੰਸ਼ ਦੀ ਪਰਿਭਾਸ਼ਾ, ਬਣਤਰ ਅਤੇ ਕਿਰਿਆ ਦਾ ਵੇਰਵਾ ਵਾਕ-ਵਿਗਿਆਨ ਦਾ ਅੰਗ ਹੁੰਦਾ ਹੈ ਅਤੇ ਉਪਵਾਕ ਦੀ ਪਰਿਭਾਸ਼ਾ, ਬਣਤਰ ਅਤੇ ਕਿਸਮਾਂ ਦਾ ਵੇਰਵਾ ਵੀ।

ਮੂਲ ਰੂਪ ਵਿਚ ਵਾਕ-ਵਿਗਿਆਨ ਅਧੀਨ ਵਾਕ ਦੀ ਪਰਿਭਾਸ਼ਾ ਵਾਕ ਦੀ ਬਣਤਰ ਅਤੇ ਵਾਕ ਦੀਆਂ ਕਿਸਮਾਂ ਨੂੰ ਵਿਚਾਰਿਆ ਜਾਂਦਾ ਹੈ । ਵਾਕ ਦੀ ਬਣਤਰ ਦੇ ਸੰਬੰਧ ਵਿਚ ਵਾਕ ਵਿਚ ਵਿਚਰਨ ਵਾਲੇ ਸ਼ਬਦਾਂ ਦੀ ਤਰਤੀਬ ਨੂੰ ਗੋਲਿਆ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਵਾਕ ਬਣਤਰ ਵਿਚ ਪਹਿਲਾਂ ਕਰਤਾ, ਫੇਰ ਕਰਮ ਅਤੇ ਅੰਤ ਵਿਚ ਕਿਰਿਆ ਸੂਚਕ ਸ਼ਬਦ ਵਿਚਰਦੇ ਹਨ। ਇਸ ਦੀ ਇਕ ਮਿਸਾਲ ਹੇਠਲਾ ਵਾਕ ਹੈ-

48 / 150
Previous
Next