ਕਰਤਾ ਕਰਮ ਕਿਰਿਆ
ਇਸ ਤੋਂ ਉਲਟ ਅੰਗਰੇਜ਼ੀ ਭਾਸ਼ਾ ਦੀ ਵਾਕ-ਬਣਤਰ ਵਿਚ ਪਹਿਲਾਂ ਕਰਮ, ਫੇਰ ਕਿਰਿਆ ਅਤੇ ਅੰਤ ਵਿਚ ਕਰਮ ਸੂਚਕ ਸ਼ਬਦ ਰੱਖੇ ਜਾਂਦੇ ਹਨ। ਜਿਵੇਂ-
Mohan takes tea
ਕਰਤਾ ਕਿਰਿਆ ਕਰਮ
ਨਾਂਵ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦ ਹਰ ਪੂਰਨ ਵਾਕ ਵਿਚ ਜ਼ਰੂਰੀ ਹੁੰਦੇ ਹਨ। ਇਹਨਾਂ ਦੇ ਨਾਲ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ ਆਦਿ ਸ਼੍ਰੇਣੀਆਂ ਦੇ ਸ਼ਬਦ ਇਸ ਤਰਤੀਬ ਵਿਚ ਵਰਤੇ ਜਾਂਦੇ ਹਨ ਇਸ ਗੱਲ ਦਾ ਨਿਰਣਾ ਵੀ ਵਾਕ-ਵਿਗਿਆਨ ਅਧੀਨ ਕੀਤਾ ਜਾਂਦਾ ਹੈ। ਮਿਸਾਲ ਵਜੋਂ ਸਬੰਧਕ ਸ਼ਬਦ ਅੰਗਰੇਜ਼ੀ ਵਿਚ ਨਾਂਵ ਤੋਂ ਪਹਿਲਾਂ ਆਉਂਦੇ ਹਨ (on the table) ਪਰ ਪੰਜਾਬੀ ਵਿਚ ਨਾਂਵ ਤੋਂ ਪਿੱਛੋਂ (ਮੇਜ਼ ਉੱਤੇ)
ਵਾਕ-ਵਿਗਿਆਨ ਵਿਚ ਵਾਕ ਦੀਆਂ ਕਿਸਮਾਂ ਦਾ ਨਿਰਧਾਰਨ ਵੀ ਕੀਤਾ ਜਾਂਦਾ ਹੈ। ਬਣਤਰ ਅਤੇ ਕਾਰਜ ਦੇ ਆਧਾਰ ਉੱਤੇ ਵਾਕਾਂ ਦੀਆਂ ਕਿਸਮਾਂ ਮਿਥੀਆਂ ਜਾਂਦੀਆਂ ਹਨ। ਬਣਤਰ ਦੇ ਆਧਾਰ ਉੱਤੇ ਵਾਕ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ ਹੈ- ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਣ ਵਾਕ। ਇਸੇ ਤਰ੍ਹਾਂ ਕਾਰਜ ਦੇ ਆਧਾਰ ਉੱਤੇ ਵੀ ਵਾਕ ਤਿੰਨ ਕਿਸਮਾਂ ਦੇ ਦੱਸੇ ਜਾਂਦੇ ਹਨ- ਬਿਆਨੀਆਂ, ਹੁਕਮੀ ਅਤੇ ਪ੍ਰਸ਼ਨਵਾਚਕ। ਵਾਕ ਵਿਗਿਆਨ ਇਹ ਹਰ ਕਿਸਮ ਦੀ ਵਾਕ ਬਣਤਰ ਨੂੰ ਮਿਸਾਲਾਂ ਸਹਿਤ ਵਿਚਾਰਿਆ ਜਾਂਦਾ ਹੈ।
ਪਰੰਪਰਾਇਕ ਵਿਆਕਰਨ ਵਿਚ ਵਾਕ ਦੀ ਬਣਤਰ ਨੂੰ ਵਿਚਾਰਨ ਲਈ ਪਦ-ਵੰਡ ਦੀ ਵਿਧੀ ਅਪਣਾਈ ਜਾਂਦੀ ਰਹੀ ਹੈ। ਇਸ ਵਿਧੀ ਅਨੁਸਾਰ ਵਾਕ ਵਿਚਲੇ ਹਰ ਸ਼ਬਦ ਦੀ ਸ਼੍ਰੇਣੀ ਨਿਰਧਾਰਨ ਕਰਨ ਦੇ ਨਾਲ ਉਸ ਨਾਲ ਸਬੰਧਿਤ ਵਿਆਕਰਨਕ ਸ਼੍ਰੇਣੀਆਂ (ਲਿੰਗ, ਵਚਨ, ਪੁਰਖ, ਕਾਲ, ਭਾਵ, ਵਾਚ ਆਦਿ) ਨੂੰ ਵੀ ਸੂਚਤ ਕੀਤਾ ਜਾਂਦਾ ਸੀ । ਪਰ ਵਾਕ ਦੇ ਅਧਿਅਨ ਲਈ ਇਹ ਵਿਧੀ ਕੋਈ ਵਿਗਿਆਨਕ ਆਧਾਰ ਪੇਸ਼ ਨਹੀਂ ਕਰਦੀ। ਇਸ ਤੋਂ ਉਲਟ ਭਾਸ਼ਾ ਵਿਗਿਆਨ ਅਧੀਨ ਵਾਕ ਬਣਤਰ ਦਾ ਅਧਿਐਨ ਵਿਗਿਆਨਕ ਇਕਾਈ ਤੋਂ ਕੀਤਾ ਜਾਂਦਾ ਹੈ ਅਤੇ ਅਜਿਹਾ ਅਧਿਐਨ ਕਰਨ ਵਾਲੀ ਸ਼ਾਖ ਨੂੰ ਵਾਕ-ਵਿਗਿਆਨ ਆਖਦੇ ਹਨ।
ਉਪਰੋਕਤ ਵਿਚਾਰਾਂ ਦੇ ਆਧਾਰ ਉੱਤੇ ਸੰਖੇਪ ਵਿਚ ਕਿਹਾ ਜਾਂਦਾ ਹੈ ਕਿ ਭਾਸ਼ਾ ਵਿਗਿਆਨ ਦੀ ਸ਼ਾਖ ਵਾਕ-ਵਿਗਿਆਨ ਦਾ ਸੰਬੰਧ ਵਾਕ ਬਣਤਰ ਦੀ ਹਰ ਇਕਾਈ ਦੇ ਵਿਭਿੰਨ ਪੱਖਾਂ ਦੇ ਵਿਗਿਆਨਕ ਅਧਿਐਨ ਨਾਲ ਹੈ।
ਪ੍ਰਸ਼ਨ- ਪ੍ਰਕਾਰਜ ਦੇ ਆਧਾਰ ਉੱਤੇ ਵਾਕਾਂ ਦੀ ਕਿਸਮ ਵੰਡ ਮਿਸਾਲਾਂ ਸਹਿਤ ਪੇਸ਼ ਕਰੋ।
ਉੱਤਰ- ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਭਾਸ਼ਾਈ ਵਿਚਾਰ-ਸੰਚਾਰ ਵਾਕ ਪੱਧਰ ਉੱਤੇ ਹੀ ਸਾਕਾਰ ਹੁੰਦਾ ਹੈ। ਬਣਤਰ ਅਤੇ ਪਰਕਾਰ ਦੇ ਆਧਾਰ ਉੱਤੇ ਵਾਕ ਦੀਆਂ ਵਿਭਿੰਨ ਕਿਸਮਾਂ ਮਿਥੀਆਂ ਜਾਂਦੀਆਂ ਹਨ। ਇਥੇ ਅਸੀਂ ਪਰਕਾਰਜ ਦੇ ਆਧਾਰ ਉੱਤੇ ਵਾਕ ਦੀਆਂ ਕਿਸਮਾਂ ਦੀ ਚਰਚਾ ਕਰਨੀ ਹੈ।
ਵਾਕ ਦੇ ਪਰਕਾਰਜ ਦਾ ਅਰਥ ਹੈ ਵਾਕ ਦਾ ਭਾਵ ਅਰਥਾਤ ਆਸ਼ਾ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਜਿਸ ਆਸ਼ੇ ਜਾਂ ਮਕਸਦ ਲਈ ਕਿਸੇ ਵਾਕ ਨੂੰ ਉਚਾਰਿਆ ਜਾਵੇ ਉਹ ਵਾਕ ਦਾ ਪ੍ਰਕਾਰਜ ਹੁੰਦਾ ਹੈ। ਪਰ ਕਾਰਜ ਦੀ ਦ੍ਰਿਸ਼ਟੀ ਤੋਂ ਵਾਕਾਂ