ਪ੍ਰਸ਼ਨ- ਰੂਪ ਅਰਥਾਤ ਬਣਤਰ ਦੇ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ ਦਾ ਵੇਰਵਾ ਮਿਸਾਲਾਂ ਸਹਿਤ ਪੇਸ਼ ਕਰੋ।
ਉੱਤਰ- ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ । ਵਾਕ ਦੀ ਕਿਸਮ ਵੰਡ ਰੂਪ ਅਤੇ ਪਰਕਾਰਜ ਦੇ ਆਧਾਰਾਂ 'ਤੇ ਕੀਤੀ ਜਾਂਦੀ ਹੈ। ਇਥੇ ਅਸਾਂ ਰੂਪ ਅਰਥਾਤ ਬਣਤਰ ਦੇ ਆਧਾਰ 'ਤੇ ਵਾਕ ਦੀਆਂ ਕਿਸਮਾਂ ਨੂੰ ਵਿਚਾਰਨਾ ਹੈ।
ਰੂਪ ਦੇ ਆਧਾਰ 'ਤੇ ਵਾਕ ਦੀਆਂ ਦੋ ਉਪ-ਸ਼੍ਰੇਣੀਆਂ ਬਣਾਈਆਂ ਜਾਂਦੀਆਂ ਹਨ। ਪਹਿਲੀ ਸ਼੍ਰੇਣੀ ਵਿਚ ਕਿਰਿਆ ਰਹਿਤ ਵਾਕ ਅਤੇ ਦੂਜੀ ਵਿਚ ਕਿਰਿਆ-ਸਹਿਤ ਵਾਕ ਰੱਖੇ ਜਾਂਦੇ ਹਨ। ਆਮ ਕਰਕੇ ਕਿਹਾ ਜਾਂਦਾ ਹੈ ਕਿ ਹਰ ਵਾਕ ਵਿਚ ਕਿਰਿਆ ਸ਼ਬਦ ਦਾ ਹੋਣਾ ਲਾਜ਼ਮੀ ਹੈ ਪਰ ਬੋਲਚਾਲ ਵਿਚ ਅਸੀਂ ਅਜਿਹੇ ਵਾਕ ਵਰਤਦੇ ਹਾਂ ਜਿਨ੍ਹਾਂ ਵਿਚ ਕਿਰਿਆ ਸ਼ਬਦ ਦੀ ਅਣਹੋਂਦ ਹੁੰਦੀ ਹੈ। ਅਜਿਹੇ ਵਾਕਾਂ ਨੂੰ ਕਿਰਿਆ ਰਹਿਤ ਵਾਕ ਕਿਹਾ ਜਾਂਦਾ ਹੈ। ਕਿਰਿਆ ਰਹਿਤ ਵਾਕ ਦੋ ਪ੍ਰਕਾਰ ਦੇ ਹੁੰਦੇ ਹਨ : (1) ਸੰਦਰਭ ਮੂਲਕ ਵਾਕ ਅਤੇ (2) ਰੈਡੀਮੇਡ ਵਾਕ।
ਸੰਦਰਭਮੂਲਕ ਵਾਕ : ਬੋਲਚਾਲ ਸਮੇਂ ਕਈ ਵਾਕ ਕਿਰਿਆ ਸਹਿਤ ਬੋਲੇ ਜਾਂਦੇ ਹਨ। ਅਜਿਹੇ ਵਾਕਾਂ ਦੇ ਪੂਰਨ ਅਰਥ ਦੀ ਪਕੜ ਸਮੇਂ ਦੇ ਭਾਸ਼ਾਈ ਅਤੇ ਸਮਾਜਕ ਸੰਦਰਭ ਵਿਚ ਕੀਤੀ ਜਾਂਦੀ ਹੈ। ਮਿਸਾਲ ਵਜੋਂ ਸੋਹਣ ਅਤੇ ਮੋਹਣ ਦੀ ਹੇਠਲੀ ਗੱਲਬਾਤ ਤੋਂ ਇਹ ਨੁਕਤਾ ਸਪੱਸ਼ਟ ਹੋਵੇਗਾ।
ਸੋਹਣ-ਕੱਲ੍ਹ ਕਿਥੇ ਸੀ ?
ਮੋਹਣ-ਦਿੱਲੀ ?
ਸੋਹਣ-ਕਿਉਂ ?
ਮੋਹਣ-ਉਹੀ ਮੁਕੱਦਮਾ ?
ਸੋਹਣ ਹਾਂ,,... ਅੱਛਾ... ਅਜੇ ਵੀ।
ਉੱਪਰ ਦਰਜ ਸੋਹਣ ਦੁਆਰਾ ਬੋਲੇ ਗਏ ਪਹਿਲੇ ਵਾਕ ਵਿਚ ਹੀ ਕਿਰਿਆ ਬਾਕੀ ਦਿਆਂ ਵਾਕਾਂ ਵਿਚ ਨਹੀਂ ਹੈ ਪਰ ਇਨ੍ਹਾਂ ਵਾਕਾਂ ਦੇ ਅਰਥ ਪਹਿਲੇ ਵਾਕ ਦੇ ਸੰਦਰਭ ਵਿਚ ਸਪੱਸ਼ਟ ਹੋ ਜਾਂਦੇ ਹਨ।
ਰੈਡੀਮੇਡ ਵਾਕ- ਸਮਾਜਕ ਰਹਿਣੀ-ਬਹਿਣੀ ਵਿਚ ਕਈ ਕਿਰਿਆ ਰਹਿਤ ਵਾਕ ਰੈਡੀਮੇਡ ਵਾਕ ਅਖਾਣਾਂ/ਮੁਹਾਵਰਿਆਂ ਵਾਂਗ ਪ੍ਰਚਲਤ ਹੁੰਦੇ ਹਨ। ਇਨ੍ਹਾਂ ਨੂੰ ਰੈਡੀਮੇਡ ਵਾਕ ਕਿਹਾ ਜਾਂਦਾ ਹੈ। ਅਜਿਹੇ ਵਾਕ ਕਿਸੇ ਦਾ ਸੁਆਕਤ ਕਰਨ ਜਾਂ ਧੰਨਵਾਦ ਕਹਿਣ ਆਦਿ ਲਈ ਵਰਤੇ ਜਾਂਦੇ ਹਨ। ਜਿਵੇਂ:
(ੳ) ਸਤਿਸ੍ਰੀ ਅਕਾਲ ਜੀ ।
(ਅ) ਚੰਗਾ ਜੀ, ਬਹੁਤ ਬਹੁਤ ਧੰਨਵਾਦ।
(ੲ) ਜੀ ਆਇਆਂ ਨੂੰ।
ਕਿਰਿਆ ਸਹਿਤ ਅਰਥਾਤ ਕਿਰਿਆਵੀ ਸ਼੍ਰੇਣੀ ਦੇ ਵਾਕਾਂ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ ਹੈ : ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ।
ਸਧਾਰਨ ਵਾਕ : ਜਿਸ ਵਿਚ ਕੇਵਲ ਇਕ ਹੀ ਕਿਰਿਆ ਵਾਕੰਸ਼ ਹੋਵੇ, ਉਸ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ। ਸਧਾਰਨ ਵਾਕ ਵਿਚ ਕਾਲਕੀ ਕਿਰਿਆ ਵਾਕੰਸ਼ ਹੀ ਵਿਚਰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਕੋ ਉਪਵਾਕ ਵਾਲਾ ਵਾਕ ਸਧਾਰਨ ਵਾਕ ਹੁੰਦਾ ਹੈ। ਸਧਾਰਨ ਵਾਕ ਵਿਚ ਨਾਂਵ ਜਾਂ ਨਾਂਵ-ਵਾਕੰਸ਼ ਤਾਂ ਇਕ ਤੋਂ ਵੱਧ ਆ ਸਕਦੇ ਹਨ ਪਰ