ਉਸ ਨੇ ਕਿਹਾ ਕਿ ਅਜਕਲ ਪੰਜਾਬ ਵਿੱਚ ਬਹੁਤ ਗਰਮੀ ਹੈ।
ਅਧੀਨ ਯੋਜਕਾਂ ਵਾਲੇ ਉਪਵਾਕ ਆਮ ਕਰਕੇ ਵਾਕ ਵਿਚ ਪਹਿਲਾਂ ਵਿਚਰਦੇ ਹਨ ਜਿਵੇਂ ਵਾਕ (ੳ) ਅਤੇ (ਅ) ਵਿਚ ਇਸ ਲਈ ਇਨ੍ਹਾਂ ਵਾਕਾਂ ਵਿਚਲੇ ਪਹਿਲੇ ਉਪਵਾਕ ਪਰਾਧੀਨ ਉਪਵਾਕ ਹਨ:
ਜੇ ਉਹ ਮਿਹਨਤ ਕਰੇਗਾ-
ਜਿਹੜਾ ਬੋਲੇਗਾ-
ਪਰ 'ਕਿ' ਯੋਜਕ ਵਾਲੇ ਉਪਵਾਕ ਜੋ ਵਾਕ ਦੇ ਅੰਤ ਵਿਚ ਵਿਚਰਦਾ ਹੈ, ਉਹ ਪਰਾਧੀਨ ਉਪਵਾਕ ਹੁੰਦਾ ਹੈ । ਵਾਕ (ੲ) 'ਕਿ' ਯੋਜਕ ਤੋਂ ਪਹਿਲਾਂ ਆਉਣ ਵਾਲਾ ਉਪਵਾਕ ਸਵਾਧੀਨ ਹੈ ਪਰ ਪਿੱਛੋਂ ਆਉਣ ਵਾਲਾ ਉਪਵਾਕ ਪਰਾਧੀਨ।
ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਰੂਪ ਜਾਂ ਬਣਤਰ ਦੀ ਦ੍ਰਿਸ਼ਟੀ ਤੋਂ ਵਾਕ ਕਿਰਿਆ ਰਹਿਤ ਵੀ ਹੁੰਦੇ ਹਨ ਅਤੇ ਕਿਰਿਆਵੀ ਵੀ। ਕਿਰਿਆ ਰਹਿਤ ਵਾਕ ਸੰਦਰਭ ਮੂਲਕ ਜਾਂ ਰੈਡੀਮੇਡ ਹੁੰਦੇ ਹਨ ਅਤੇ ਕਿਰਆਵੀ ਵਾਕ ਸਧਾਰਨ, ਸੰਯੁਕਤ ਅਤੇ ਮਿਸ਼ਰਤ।
ਪ੍ਰਸ਼ਨ- ਪੰਜਾਬੀ ਵਾਕ ਬਣਤਰ ਉੱਤੇ ਇਕ ਸੰਖੇਪ ਨੋਟ ਲਿਖੋ ?
ਉੱਤਰ- ਦੁਨੀਆ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਗਿਣਤੀ ਬੇਸ਼ੁਮਾਰ ਹੈ, ਪਰ ਹਰ ਭਾਸ਼ਾ ਕਿਸੇ ਵੀ ਦੂਜੀ ਭਾਸ਼ਾ ਨਾਲੋਂ ਵੱਖਰੀ ਪ੍ਰਕਾਰ ਦੀ ਹੁੰਦੀ ਹੈ। ਭਾਸ਼ਾਵਾਂ ਦੀ ਵੱਖਰਤਾ ਮੂਲ ਰੂਪ ਵਿਚ ਵਾਕ-ਬਣਤਰ ਦੀ ਵੱਖਰਤਾ ਉੱਤੇ ਆਧਾਰਤ ਹੁੰਦੀ ਹੈ। ਇੰਜ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਹੋਰ ਭਾਸ਼ਾਵਾਂ ਨਾਲੋਂ ਕਈ ਪੱਖਾਂ ਤੋਂ ਵੱਖਰਤਾ ਰੱਖਦੀ ਹੈ। ਪੰਜਾਬੀ ਵਾਕ- ਬਣਤਰ ਦੇ ਵਿਸ਼ੇਸ਼ ਲੱਛਣ ਹੇਠ ਲਿੱਖੇ ਅਨੁਸਾਰ ਹਨ।
ਪੰਜਾਬੀ ਵਾਕ ਬਣਤਰ ਵਿਚ ਨਾਂ-ਵਾਕੰਸ਼ ਪਹਿਲਾਂ ਅਤੇ ਕਿਰਿਆ ਵਾਕੰਸ਼ ਪਿੱਛੋਂ ਆਉਂਦਾ ਹੈ। ਜੇ ਪੰਜਾਬੀ ਵਾਕ ਵਿਚ ਕਰਤਾ ਅਤੇ ਕਰਮ ਸੂਚਕ ਦੋਵੇਂ ਨਾਂਵ-ਵਾਕੰਸ਼ ਹੋਣ ਤਾਂ ਸਭ ਤੋਂ ਪਹਿਲਾਂ ਕਰਤਾ-ਨਵਾਂ-ਵਾਕੰਸ਼, ਫੇਰ ਕਰਮ ਨਾਂਵ-ਵਾਕੰਸ਼ ਤੇ ਪਿੱਛੋਂ ਕਿਰਿਆ ਵਾਕੰਸ਼ ਆਉਂਦਾ ਹੈ। ਇਸ ਤੋਂ ਲਟ ਅੰਗਰੇਜ਼ੀ ਭਾਸ਼ਾ ਦੀ ਵਾਕ ਬਣਤਰ ਵਿਚ ਕਿਰਿਆ ਵਾਕੰਸ਼ ਕਰਤਾ ਅਤੇ ਕਰਮ ਦੀ ਵਿਚਕਾਰ ਵਿਚਰਦਾ ਹੈ:
(ੳ) ਮੋਹਣ ਨੇ ਇਕ ਕਹਾਣੀ ਸੁਣਾਈ।
ਕਰਤਾ ਕਰਮ ਕਿਰਿਆ
(ਅ) Mohan Told A Story
ਕਰਤਾ ਕਿਰਿਆ ਕਰਮ
ਇਸ ਦ੍ਰਿਸ਼ਟੀ ਤੋਂ ਪੰਜਾਬੀ ਨੂੰ 'SOV' ਭਾਸ਼ਾ ਕਿਹਾ ਜਾਂਦਾ ਹੈ ਅਰਥਾਤ ਉਹ ਭਾਸ਼ਾ ਜਿਸ ਵਿਚ ਪਹਿਲਾ ਕਰਤਾ (Subject=S), ਫੇਰ ਕਰਮ (Object=O) ਅਤੇ ਪਿੱਛੋਂ ਕਿਰਿਆ ' (Verb=V) ਦਾ ਵਿਚਾਰਨ ਹੁੰਦਾ ਹੈ। ਇਸ ਤੋਂ ਉਲਟ ਅੰਗਰੇਜ਼ੀ ਭਾਸ਼ਾ SVO ਵੰਨਗੀ ਦੀ ਹੈ। ਅਰਥਾਤ ਇਸ ਵਿਚ ਕਰਤਾ, ਕਿਰਿਆ ਅਤੇ ਕਰਮ ਇਸੇ ਤਰਤੀਬ ਵਿਚ ਵਿਚਰਦੇ ਹਨ।
ਪੰਜਾਬੀ ਵਾਕ-ਬਣਤਰ ਵਿਚ ਸਬੰਧਕ ਨਾਂਵ ਸ਼ਬਦਾਂ ਤੋਂ ਪਿਛੋਂ ਵਿਚਰਦੇ ਹਨ ਜਿਵੇਂ, ਮੇਜ਼ 'ਤੇ... ਕਮਰੇ ਵਿਚ... ਚਾਕੂ ਨਾਲ... ਆਦਿ ਪਰ ਅੰਗਰੇਜ਼ੀ ਵਿਚ ਸਬੰਧਕ ਸ਼ਬਦ ਨਾਂਵ ਤੋਂ ਪਹਿਲਾਂ ਵਿਚਰਦੇ ਹਨ, ਜਿਵੇਂ On The Table... In The room... With the knife ਆਦਿ।
ਪੰਜਾਬੀ ਵਾਕਾਂ ਵਿਚ ਵਿਸ਼ੇਸ਼ਣ ਆਪਣੇ ਵਿਸ਼ੇਸ਼ ਅਰਥਾਤ ਨਾਂਵ ਤੋਂ ਪਹਿਲਾਂ ਵਰਤੇ