ਜਾਂਦੇ ਹਨ ਅਤੇ ਵਿਚਾਰੀ ਵਿਸ਼ੇਸ਼ਣ ਆਪਣੇ ਵਿਸ਼ੇਸ਼ ਨਾਲ ਲਿੰਗ ਅਤੇ ਵਚਨ ਆਦਿ ਵਿਆਕਰਨਕ ਸ਼੍ਰੇਣੀਆਂ ਦਾ ਮੇਲ ਰੱਖਦੇ ਹਨ, ਜਿਵੇਂ :
ਕਾਲਾ ਘੋੜਾ... ਕਾਲੀ ਘੋੜੀ... ਕਾਲੇ ਘੋੜੇ... ਕਾਲੀਆਂ ਘੋੜੀਆਂ... ਆਦਿ।
ਪੰਜਾਬੀ ਵਾਕਾਂ ਵਿਚ ਕਰਤਾ, ਕਰਮ ਆਦਿ ਦੇ ਸੂਚਕ ਨਾਂਵ ਵੀ ਕਿਰਿਆ ਨਾਲ ਵਿਆਕਰਨਕ ਸ਼੍ਰੇਣੀਆਂ ਦਾ ਮੇਲ ਸਥਾਪਤ ਕਰਦੇ ਹਨ। ਖਾਸ ਕਰਕੇ ਲਿੰਗ ਅਤੇ ਵਚਨ ਸ਼੍ਰੇਣੀਆਂ ਦਾ। ਇਸ ਵੰਨਗੀ ਦੀਆਂ ਕੁਝ ਮਿਸਾਲਾਂ ਇਹ ਹਨ:
(ੳ) ਮੁੰਡਾ ਰੋਟੀ ਖਾਂਦਾ ਹੈ।
(ਅ) ਮੁੰਡੇ ਰੋਟੀ ਖਾਂਦੇ ਹਨ।
(ੲ) ਮੁੰਡੇ ਨੇ ਰੋਟੀ ਖਾਧੀ।
(ਸ) ਮੁੰਡੇ ਨੇ ਰੋਟੀਆਂ ਖਾਧੀਆਂ।
ਵਾਕ (ੳ) ਅਤੇ (ਅ) ਵਿਚ ਕਰਤਾ ਅਤੇ ਕਿਰਿਆ ਦਾ ਮੇਲ ਹੈ ਅਤੇ ਵਾਕ (ੲ) ਅਤੇ (ਸ) ਵਿਚ ਕਰਮ ਅਤੇ ਕਿਰਿਆ ਦਾ।
ਹਰ ਭਾਸ਼ਾ ਦੀਆਂ ਕੁਝ ਮੂਲ ਵਾਕ ਬਣਤਰਾਂ ਹੁੰਦੀਆਂ ਹਨ ਜੋ ਵਿਭਿੰਨ ਪਰਕਾਰ ਦੇ ਅਣਗਿਣਤ ਵਾਕਾਂ ਦੀ ਸਿਰਜਣਾ ਦਾ ਆਧਾਰ ਬਣਦੀਆਂ ਹਨ। ਪੰਜਾਬੀ ਭਾਸ਼ਾ ਦੀ ਮੂਲ ਵਾਕ ਬਣਤਰਾਂ ਸੱਤ ਹਨ ਜੋ ਹੇਠ ਲਿਖੇ ਅਨੁਸਾਰ ਹਨ ਜਿਨ੍ਹਾਂ ਵਿਚ ਨਾਂਵ-ਵਾਕੇਸ਼ ਦੀ ਥਾਂ ਨਾਂਵ ਅਤੇ ਕਿਰਿਆ ਵਾਕੇਸ਼ ਦੀ ਥਾਂ ਸੂਚਕ ਕਿਰਿਆ ਵਰਤਿਆ ਗਿਆ ਹੈ।
1. ਨਾਂਵ + ਕਿਰਿਆ
ਕੁੱਤਾ ਭੌਂਕਦਾ ਹੈ।
2. ਨਾਂਵ + ਪੂਰਕ (ਨਾਂਵ) + ਕਿਰਿਆ
ਉਹ ਡਾਕਟਰ ਹੈ।
3. ਨਾਂਵ + ਪੂਰਕ (ਵਿਸ਼ੇਸ਼ਣ) + ਕਿਰਿਆ
ਇਹ ਮੁੰਡਾ ਕਾਲਾ ਹੈ।
4. ਨਾਂਵ + ਪੂਰਕ (ਕਿਰਿਆ ਵਿਸ਼ੇਸ਼ਣ) + ਕਿਰਿਆ।
ਮੋਹਣ ਅੰਦਰ ਹੈ।
5. ਨਾਂਵ (ਕਰਤਾ) + ਨਾਂਵ (ਕਰਮ) + ਕਿਰਿਆ।
ਮੁੰਡਾ ਰੋਟੀ ਖਾਂਦਾ ਹੈ।
6. ਨਾਂਵ (ਕਰਤਾ) + ਨਾਂਵ (ਅਪਰਧਾਨ ਕਰਮ) + ਕਰਮ (ਪ੍ਰਧਾਨ) + ਕਿਰਿਆ।
ਮਾਂ ਨੇ ਬੱਚੇ ਨੂੰ ਦੁੱਧ ਪਿਲਾਇਆ।
ਨਾਂਵ (ਕਰਤਾ) + ਨਾਂਵ (ਕਰਮ) + ਨਾਂਵ (ਪੂਰਕ) + ਕਿਰਿਆ।
ਉਸ ਨੇ ਆਪਣੇ ਭਰਾ ਨੂੰ ਡਾਕਟਰ ਬਣਾਇਆ।
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਪੰਜਾਬੀ ਵਾਕ ਬਣਤਰਾਂ ਕਈ ਵਿਲੱਖਣ ਲੱਛਣਾਂ ਦੀਆਂ ਧਾਰਨੀ ਹਨ।
ਪ੍ਰਸ਼ਨ- ਉਪਵਾਕ ਕੀ ਹੈ ? ਪੰਜਾਬੀ ਦੇ ਸਵਾਧੀਨ ਅਤੇ ਪਰਾਧੀਨ ਉਪਵਾਕਾਂ ਦੀ ਸੰਰਚਨਾ ਸਬੰਧੀ ਚਰਚਾ ਕਰੋ।
ਉੱਤਰ- ਉਪਵਾਕ ਨੂੰ ਪਰਿਭਾਸ਼ਤ ਕਰਨ ਲਈ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ