Back ArrowLogo
Info
Profile

ਕਿ ਉਪਵਾਕ ਅਜਿਹੀ ਵਿਆਕਰਨਕ ਇਕਾਈ ਹੈ ਜੋ ਵਾਕ ਤੋਂ ਛੋਟੀ ਹੁੰਦੀ ਹੈ ਪਰ ਵਾਕੰਸ਼ ਤੋਂ ਵੱਡੀ। ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਵਾਕੰਸ਼ ਅਤੇ ਵਾਕ ਦੇ ਦਰਮਿਆਨ ਵਿਚਰਨ ਵਾਲੀ ਵਿਆਕਰਨਕ ਇਕਾਈ ਨੂੰ ਉਪਵਾਕ ਆਖਦੇ ਹਨ । ਜੇ ਉਪਵਾਕ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਿਭਾਸ਼ਤ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਵਾਕ ਦਾ ਉਹ ਅੰਗ ਜਿਸ ਦਾ ਆਪਣਾ ਉਦੇਸ਼ (Subject) ਅਤੇ ਵਿਧੇਅ (Predicate) ਹੋਵੇ ਉਹ ਉਪਵਾਕ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਉਪ ਵਾਕ ਵਾਕ ਦਾ ਇਕ ਅੰਗ ਹੁੰਦੇ ਹੋਏ ਵੀ ਵਾਕ ਦੋ ਲੱਛਣਾਂ ਦਾ ਧਾਰਨੀ ਹੁੰਦਾ ਹੈ। ਉਪਵਾਕ ਦੋ ਪ੍ਰਕਾਰ ਦੇ ਹੁੰਦੇ ਹਨ : ਸਵਾਧੀਨ ਉਪਵਾਕ ਅਤੇ ਪਰਾਧੀਨ ਉਪਵਾਕ।

ਸਵਾਧੀਨ ਉਪਵਾਕ: ਉਹ ਉਪਵਾਕ ਜੋ ਵਾਕ ਤੋਂ ਵੱਖ ਹੋ ਕੇ ਵੀ ਆਪਣੇ ਆਪ ਵਿਚ ਇਕ ਸੁਤੰਤਰ ਸਧਾਰਨ ਵਾਕ ਹੋਵੇ, ਉਸ ਨੂੰ ਸਵਾਧੀਨ (Indipendent) ਉਪਵਾਕ ਆਖਦੇ ਹਨ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਕਿਸੇ ਵਾਕ ਦਾ ਅੰਗ ਬਣਨ ਵਾਲਾ ਸਧਾਰਨ ਵਾਕ ਉਪਵਾਕ ਦਾ ਦਰਜਾ ਧਾਰਨ ਕਰਦਾ ਹੈ। ਇਥੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਸਵਾਧੀਨ ਉਪਵਾਕ ਉਨ੍ਹਾਂ ਸਾਰੇ ਲੱਛਣਾਂ ਦਾ ਧਾਰਨੀ ਹੁੰਦਾ ਹੈ ਜਿਹੜੇ ਲੱਛਣ ਸਧਾਰਨ ਵਾਕ ਦੀ ਬਣਤਰ ਦੇ ਹੁੰਦੇ ਹਨ।

ਸਧਾਰਨ ਵਾਕ ਵਾਂਗ ਸਵਾਧੀਨ ਉਪ ਵਾਕ ਵਿਚ ਕਾਲਕੀ ਕਿਰਿਆ ਵਾਕੇਸ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਿਸੇ ਹੋਰ ਉਪਵਾਕ ਨਾਲ ਜੋੜਨ ਲਈ ਸਮਾਨ ਯੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਸੰਯੁਕਤ (Compound) ਵਾਕਾਂ ਵਿਚ ਸਾਰੇ ਦੇ ਸਾਰੇ ਉਪਵਾਕ ਸਵਾਧੀਨ ਉਪਵਾਕ ਹੀ ਹੁੰਦੇ ਹਨ।

ਹਰਨਾਮ ਖੇਡ ਰਿਹਾ ਸੀ, ਕਰਤਾਰਾ ਪੜ੍ਹ ਰਿਹਾ ਸੀ ਪਰ ਬਲਕਾਰ ਸੁੱਤਾ ਪਿਆ ਸੀ।

ਉਪਰੋਕਤ ਸੰਯੁਕਤ ਵਾਕ ਵਿਚ ਤਿੰਨ ਉਪਵਾਕ ਹਨ ਜੋ ਸਹਾਇਕ ਕਿਰਿਆ 'ਸੀ' ਨਾਲ ਖਤਮ ਹੁੰਦੇ ਹਨ। ਇਹ ਤਿੰਨੇ ਹੀ ਸਵਾਧੀਨ ਉਪਵਾਕ ਹਨ। ਕਿਉਂਕਿ ਵਾਕ ਤੋਂ ਵੱਖ ਹੋ ਕੇ 'ਇਹ' ਆਪ ਇਕ ਸਧਾਰਨ ਵਾਕ ਦਾ ਦਰਜਾ ਰੱਖਦੇ ਹਨ :

(ੳ)1 ਹਰਨਾਮ ਖੇਡ ਰਿਹਾ ਸੀ।

(ੳ)2 ਕਰਤਾਰਾ ਪੜ੍ਹ ਰਿਹਾ ਸੀ।

(ੳ)3 ਬਲਕਾਰ ਸੁੱਤਾ ਪਿਆ ਸੀ ।

ਮਿਸ਼ਰਤ ਵਾਕਾਂ ਵਿਚ ਵੀ ਸਵਾਧੀਨ ਉਪਵਾਕ ਵਰਤੇ ਜਾਂਦੇ ਹਨ ਪਰ ਵੱਖ-ਵੱਖ ਯੋਜਕਾਂ ਦੇ ਸਬੰਧ ਵਿਚ ਇਨ੍ਹਾਂ ਦਾ ਵਾਕ-ਸਥਾਨ ਵੱਖ-ਵੱਖ ਹੁੰਦਾ ਹੈ ਜਿਸ ਬਾਰੇ ਪਰਾਧੀਨ ਉਪਵਾਕ ਬਾਰੇ ਚਰਚਾ ਵਿਚ ਵਿਚਾਰ ਕੀਤੀ ਜਾਵੇਗੀ।

ਪਰਾਧੀਨ ਉਪ ਵਾਕ : ਉਹ ਉਪਵਾਕ ਜੋ ਵਾਕ ਤੋਂ ਵੱਖ ਹੋ ਕੇ ਸੁਤੰਤਰ ਵਾਕ ਦਾ ਦਰਜਾ ਰੱਖਣ ਦੇ ਸਮਰੱਥ ਨਾ ਹੋਣ, ਉਨ੍ਹਾਂ ਨੂੰ ਪਰਾਧੀਨ ਉਪਵਾਕ ਕਿਹਾ ਜਾਂਦਾ ਹੈ। ਪਰਾਧੀਨ ਉਪਵਾਕਾਂ ਦੀ ਵਰਤੋਂ ਸਵਾਧੀਨ ਉਪਵਾਕਾਂ ਦੇ ਨਾਲ ਮਿਸ਼ਰਤ ਵਾਕਾਂ ਵਿਚ ਕੀਤੀ ਜਾਂਦੀ ਹੈ। ਪਰਾਧੀਨ (Dependent) ਉਪਵਾਕਾਂ ਦੀ ਬਣਤਰ ਵਿਚ ਅਧੀਨ ਯੋਜਕਾਂ ਅਤੇ/ਜਾਂ ਅਕਾਲਕੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਪੰਜਾਬੀ ਦੇ ਉਹ ਯੋਜਕ ਜੋ /ਜ/ ਧੁਨੀ ਨਾਲ ਸ਼ੁਰੂ ਹੁੰਦੇ, ਉਨ੍ਹਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ ਜਿਵੇਂ-ਜੇ, ਜੋ, ਜਿਹੜਾ, ਜਿਥੇ, ਜਾਂ ਆਦਿ। ਇਨ੍ਹਾਂ ਤੋਂ ਇਲਾਵਾ 'ਕਿ' ਵੀ ਇਕ ਅਧੀਨ ਯੋਜਕ ਹੈ। ਅਧੀਨ ਯੋਜਕਾਂ ਨਾਲ ਸ਼ੁਰੂ ਹੋਣ ਵਾਲੇ ਉਪਵਾਕ ਪਰਾਧੀਨ ਉਪਵਾਕ ਹੁੰਦੇ ਹਨ। ਹੇਠਾਂ ਦਰਜ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ 'ਜ' ਧੁਨੀ ਵਾਲੇ ਅਧੀਨ ਯੋਜਕਾਂ ਵਾਲੇ ਉਪਵਾਕ ਅਰਥਾਤ ਪਰਾਧੀਨ ਵਾਕ ਵਿਚ ਪਹਿਲਾਂ ਆਉਂਦੇ ਹਨ ਅਤੇ ਸਵਾਧੀਨ ਉਪਵਾਕ

56 / 150
Previous
Next