ਬਾਅਦ ਵਿਚ :
(ੳ) ਜੇ ਤੂੰ ਪੜ੍ਹਾਈ ਨਾ ਕੀਤੀ ਤਾਂ ਫੇਲ੍ਹ ਹੋ ਜਾਵੇਗਾ।
(ਅ) ਜੋ ਕੁਰਸੀ 'ਤੇ ਬੈਠਾ ਹੈ ਉਹ ਮੋਹਣ ਦਾ ਭਰਾ ਹੈ।
(ੲ) ਜਿਹੜਾ ਮਿਹਨਤ ਕਰੇਗਾ, ਉਹ ਪਾਸ ਹੋ ਜਾਵੇਗਾ।
ਪਰ ਅਧੀਨ ਯੋਜਕ 'ਕਿ' ਵਾਕ ਦੇ ਆਰੰਭ ਵਿਚ ਨਹੀਂ ਵਰਤਿਆ ਜਾਂਦਾ ਇਸ ਲਈ ਇਸ ਯੋਜਕ ਵਾਲੇ ਵਾਕ ਵਿਚ ਪਹਿਲਾ ਉਪਵਾਕ ਸਵਾਧੀਨ ਹੁੰਦਾ ਹੈ ਅਤੇ ਮਗਰਲਾ ਅਰਥਾਤ 'ਕਿ' ਵਾਲਾ ਉਪਵਾਕ ਪਰਾਧੀਨ ਉਪਵਾਕ ਹੁੰਦਾ ਹੈ।
(ੳ) ਉਸ ਨੇ ਕਿਹਾ ਕਿ ਉਹ ਕੱਲ ਛੁੱਟੀ ਲਵੇਗਾ।
(ਅ) ਸਭ ਜਾਣਦੇ ਹਨ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ।
ਪੰਜਾਬੀ ਵਿਚ ਦੂਜੀ ਪ੍ਰਕਾਰ ਦੇ ਪਰਧੀਨ ਉਪ-ਵਾਕ ਅਕਾਲਕੀ ਕਿਰਿਆ ਰੂਪਾਂ ਦੀ ਵਰਤੋਂ ਵਾਲੇ ਹੁੰਦੇ ਹਨ। ਕਿਰਿਆ ਦੇ ਧਾਤੂ ਰੂਪ ਜਾਂ (-ਇਆਂ, -ਕੇ,-ਨੋ/-ਣੋ) ਆਦਿ ਪਿਛੇਤਰਾਂ ਵਾਲੇ ਕਿਰਿਆ ਰੂਪ ਅਕਾਲਕੀ ਰੂਪ ਦੇ ਹਨ।
ੳ- ਉਹ ਕੁਰਸੀ 'ਤੇ ਬੈਠ ਕੇ ਰੋਟੀਆਂ ਖਾ ਰਿਹਾ ਹੈ।
ਅ- ਉਸ ਨੇ ਘਰ ਵੜਦਿਆਂ ਹੀ ਕੋਟ ਲਾਹ ਦਿੱਤਾ।
ਵਾਕ (ੳ) ਵਿਚ ਉਹ ਕੁਰਸੀ 'ਤੇ ਬੈਠ ਕੇ ਅਤੇ ਵਾਕ (ਅ) ਵਿਚ 'ਉਸ ਨੇ ਘਰ ਵੜਦਿਆਂ ਹੀ ਪਰਾਧੀਨ ਉਪਵਾਕ ਹਨ।
ਕਈ ਪਰਾਧੀਨ ਉਪਵਾਕ ਅਜਿਹੇ ਵੀ ਹੁੰਦੇ ਹਨ ਜੋ ਨਾ ਤਾਂ ਵਾਕ ਦੇ ਸ਼ੁਰੂ ਵਿਚ ਹੁੰਦੇ ਹਨ ਅਤੇ ਨਾ ਹੀ ਅੰਤ ਵਿਚ ਸਗੋਂ ਇਕ-ਇਕ ਸਧਾਰਨ ਵਾਕ ਦੇ ਵਿਚਕਾਰ। ਅਜਿਹੇ ਉਪਵਾਕ ਨੂੰ ਲੁਪਤ (Embedded) ਵਾਕ ਕਿਹਾ ਜਾਂਦਾ ਹੈ। ਇਸ ਵੰਨਗੀ ਦੇ ਪਰਾਧੀਨ ਉਪਵਾਕ ਨਾਂਵ ਦੇ ਵਿਸ਼ੇਸ਼ਕ ਵਜੋਂ ਕਾਰਜਸ਼ੀਲ ਹੁੰਦੇ ਹਨ ਜਿਵੇਂ :
ਉਹ ਮੁੰਡਾ, ਜਿਸ ਦੇ ਹੱਥ ਵਿਚ ਕਿਤਾਬ ਹੈ, ਮੇਰਾ ਦੋਸਤ ਹੈ।
ਉਪਰਲੇ ਵਾਕ ਵਿਚ 'ਜਿਸ ਦੇ ਹੱਥ ਵਿਚ ਕਿਤਾਬ ਹੈ' ਪਰਾਧੀਨ ਉਪਵਾਕ ਹੈ 'ਉਹ ਮੁੰਡਾ ਮੇਰਾ ਦੋਸਤ ਹੈ' ਵਾਕ ਦੇ ਮੱਧ ਵਿਚ ਵਿਚਰਦਾ ਹੈ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਯੁਕਤ ਅਤੇ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਉਪਵਾਕ ਸ਼ਾਮਿਲ ਹੁੰਦੇ ਹਨ। ਸੰਯੁਕਤ ਵਾਕ ਵਿਚਲੇ ਸਾਰੇ ਉਪਵਾਕ ਸਵਾਧੀਨ ਹੁੰਦੇ ਹਨ ਪਰ ਮਿਸ਼ਰਤ ਵਾਕ ਵਿਚਲੇ ਉਪਵਾਕ ਪਰਾਧੀਨ ਅਤੇ ਸਵਾਧੀਨ ਦੋਹਾਂ ਕਿਸਮਾਂ ਦੇ ਹਨ।
ਪ੍ਰਸ਼ਨ- ਪੰਜਾਬੀ ਦੇ ਮਿਸ਼ਰਤ ਵਾਕ ਦੀ ਸੰਰਚਨਾ ਬਾਰੇ ਚਰਚਾ ਕਰੋ।
ਉੱਤਰ- ਮਿਸ਼ਰਤ ਵਾਕ ਰੂਪ ਜਾਂ ਬਣਤਰ ਦੇ ਆਧਾਰ ਉੱਤੇ ਸਥਾਪਤ ਇਕ ਵਾਕ ਵੰਨਗੀ ਹੈ। ਰੂਪ ਆਧਾਰਤ ਵਾਕ ਬਣਤਰਾਂ ਸਾਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਇਨ੍ਹਾਂ ਦੀ ਸਥਾਪਨਾਂ ਦਾ ਸਬੰਧ ਉਪਵਾਕ ਦੀ ਵੰਨਗੀ ਨਾਲ ਹੁੰਦਾ ਹੈ। ਸਧਾਰਨ ਵਾਕ ਤਾਂ ਇਕ ਸਵਾਧੀਨ ਉਪਵਾਕ ਹੁੰਦਾ ਹੈ ਅਤੇ ਸੰਯੁਕਤ ਵਾਕ ਵਿਚ ਸਾਰੇ ਉਪਵਾਕ ਸਵਾਧੀਨ ਉਪਵਾਕ ਹੁੰਦੇ ਹਨ ਪਰ ਮਿਸ਼ਰਤ ਵਾਕ ਵਿਚ ਸਵਾਧੀਨ (Indipendent) ਅਤੇ ਪਰਾਧੀਨ (Dependent) ਦੋਹਾਂ ਕਿਸਮਾਂ ਦੇ ਉਪਵਾਕ ਹੁੰਦੇ ਹਨ। ਮਿਸ਼ਰਤ ਵਾਕ ਦੀ ਪਰਿਭਾਸ਼ਾ ਕਰਨ ਵਜੋਂ ਕਿਹਾ ਜਾ ਸਕਦਾ ਹੈ ਕਿ ਜਿਸ ਵਾਕ ਵਿਚ ਘੱਟੋ-ਘੱਟ ਇਕ ਪਰਾਧੀਨ ਉਪਵਾਕ ਹੋਵੇ, ਉਸ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ।
ਮਿਸ਼ਰਤ ਵਾਕਾਂ ਵਿਚ ਪਹਿਲੀ ਕਿਸਮ ਦੇ ਪਰਾਧੀਨ ਉਪਵਾਕ ਉਹ ਹੁੰਦੇ ਹਨ ਜੋ