ਰੂਪ ਵਿਗਿਆਨ ਦੇ ਮੁੱਖ ਰੂਪ ਵਿਚ ਦੋ ਭਾਗ ਹੁੰਦੇ ਹਨ।
(1) ਸ਼ਬਦ ਸੰਰਚਨਾ (word structure)
(2) ਸ਼ਬਦ ਰਚਨਾ (word formation)
(1) ਸ਼ਬਦ ਸੰਰਚਨਾ ਵਿਚ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ। ਭਾਵ ਧੁਨੀਆਂ ਤੋਂ ਸ਼ਬਦਾਂ ਦਾ ਸਿਰਜਨ ਕਿਵੇਂ ਹੁੰਦਾ ਹੈ ? ਸ਼ਬਦ ਬਣਤਰ/ਸੰਰਚਨਾ ਦੀ ਦ੍ਰਿਸ਼ਟੀ ਤੋਂ ਸ਼ਬਦ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ,
(1) ਸਧਾਰਨ ਸ਼ਬਦ
(2) ਮਿਸ਼ਰਤ ਸ਼ਬਦ
(3) ਸੰਯੁਕਤ ਸ਼ਬਦ
ਸਧਾਰਨ ਸ਼ਬਦ : ਸੁਤੰਤਰ ਧਾਤੂਆਂ ਤੋਂ ਸਿਰਜੇ ਗਏ ਸ਼ਬਦ ਨੂੰ ਸਧਾਰਨ ਸ਼ਬਦ ਆਖਦੇ ਹਨ। ਸਧਾਰਨ ਸ਼ਬਦ ਅਜਿਹੇ ਸੁਤੰਤਰ ਧਾਤੂ ਹੁੰਦੇ ਹਨ ਜੋ ਭਾਸ਼ਾ ਵਿਚ ਸੁਤੰਤਰ ਰੂਪ ਵਿਚ ਅਰਥ ਪ੍ਰਦਾਨ ਕਰਨ ਦੇ ਸਮਰੱਥ ਹੋਣ। ਜਿਵੇਂ ਕਰ, ਉਠ, ਪੀ, ਜਾ, ਲੈ ਆਦਿ ਸੁਤੰਤਰ ਧਾਤੂ ਤੋਂ ਸਿਰਜੇ ਗਏ ਸਧਾਰਨ ਸ਼ਬਦ ਹਨ।
ਸਧਾਰਨ ਸ਼ਬਦਾਂ ਨੂੰ ਫਿਰ ਅੱਗੋਂ ਦੋ ਵੰਨਗੀਆਂ ਵਿਚ ਰੱਖਿਆ ਜਾਂਦਾ ਹੈ:
(ੳ) ਕੋਸ਼ਗਤ ਸ਼ਬਦ
(ਅ) ਵਿਆਕਰਣਕ ਸ਼ਬਦ
(ੳ) ਕੋਸ਼ਗਤ ਸ਼ਬਦ: ਕੋਸ਼ਗਤ ਸ਼ਬਦ ਅਜਿਹੇ ਸਧਾਰਨ ਸ਼ਬਦ ਹੁੰਦੇ ਹਨ ਜੋ ਇਕ ਕੋਸ਼ਗਤ ਇਕਾਈ ਵਜੋਂ ਕੋਸ਼ ਵਿਚ ਇੰਦਰਾਜ ਕੀਤਾ ਜਾ ਸਕੇ। ਜਿਵੇਂ ਕਰ, ਪੀ, ਬਹਿ, ਲਹਿ ਆਦਿ ਨੂੰ ਕੋਸ਼ਗਤ ਸ਼ਬਦ ਕਿਹਾ ਜਾਂਦਾ ਹੈ।
(ਅ) ਵਿਆਕਰਣਕ ਸ਼ਬਦ : ਵਿਆਕਰਣਕ ਸ਼ਬਦ ਅਜਿਹੇ ਸਧਾਰਨ ਸ਼ਬਦ ਹੁੰਦੇ ਹਨ ਜੋ ਸੁਤੰਤਰ ਗੈਰ ਧਾਤੂਆਂ ਰਾਹੀਂ ਸਿਰਜੇ ਜਾਂਦੇ ਹਨ। ਇਹ ਸ਼ਬਦ ਸੁਤੰਤਰ ਤਾਂ ਹੁੰਦੇ ਹਨ ਪਰ ਇਨ੍ਹਾਂ ਦੇ ਸੁਤੰਤਰ ਰੂਪ ਵਿਚ ਅਰਥ ਨਹੀਂ ਹੁੰਦੇ। ਜਿਵੇਂ ਸੰਬੰਧਕ, ਯੋਜਕ, ਦਬਾ ਵਾਚਕ, ਨਾਂਹ ਵਾਚਕ, ਅੰਕ, ਨੇ, ਨੂੰ, ਜੋ, ਅਤੇ, ਹੀ ਆਦਿ ਵਿਆਕਰਣਕ ਸ਼ਬਦ ਹਨ।
(2) ਮਿਸ਼ਰਤ ਸ਼ਬਦ: ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਧਾਤੂ ਨਾਲ ਅਗੇਤਰ ਜਾਂ ਪਿਛੇਤਰ ਜੋੜ ਕੇ ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਨੂੰ ਮਿਸ਼ਰਤ ਸ਼ਬਦ ਕਿਹਾ ਜਾਂਦਾ ਹੈ। ਜਿਵੇਂ,
ਕਰਦਾ = ਕਰ+ਦਾ
ਜਾਂਦਾ = ਜਾ+ਵਦਾ
ਮਰਦਾ = ਮਰ+ਦਾ
ਜਾਣ = ਜਾ+ਣ
ਇਨ੍ਹਾਂ ਸ਼ਬਦਾਂ ਵਿਚ ਮੂਲ ਸ਼ਬਦ ਨਾਲ ਪਿਛੇਤਰ ਜੋੜ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰ ਲਿਆ ਜਾਂਦਾ ਹੈ। ਇਹ ਮਿਸ਼ਰਤ ਸ਼ਬਦ ਹੁੰਦੇ ਹਨ। ਪੰਜਾਬੀ ਭਾਸ਼ਾ ਵਿਚ ਇਹ ਉਪਰੋਕਤ ਸ਼ਬਦ ਤੋਂ ਇਲਾਵਾ ਸਪੁੱਤਰ, ਕਪੁੱਤਰ, ਉਪਬੋਲੀ, ਭਾਸ਼ਾਈ, ਮੁੰਡੇ, ਕੁੜੀਆਂ, ਕਰੋ, ਭਰੋ, ਜਾਓ, ਖਾਓ ਆਦਿ ਮਿਸ਼ਰਤ ਹਨ।
(3) ਸੰਯੁਕਤ ਸ਼ਬਦ: ਦੋ ਧਾਤੂ ਦੇ ਸੁਮੇਲ ਤੋਂ ਬਣੇ ਸ਼ਬਦਾਂ ਨੂੰ ਸੰਯੁਕਤ ਸ਼ਬਦ ਕਿਹਾ ਜਾਂਦਾ ਹੈ। ਜਿਵੇਂ :