ਲੋਕਸਭਾ = ਲੋਕ+ਸਭਾ
ਪੌਣਪਾਣੀ = ਪੌਣ+ਪਾਣੀ
ਸਿਰਪੀੜ = ਸਿਰ+ਪੀੜ
ਘੋੜਸਵਾਰ = ਘੋੜ+ਸਵਾਰ
ਸੰਯੁਕਤ ਸ਼ਬਦ ਵਿਚ ਧਾਤੂ ਸੁਤੰਤਰ ਵੀ ਹੋ ਸਕਦੇ ਹਨ ਅਤੇ ਬੰਧੇਜੀ ਧਾਤੂ ਵੀ। ਜਿਵੇਂ ਲੋਕ ਸਭਾ ਵਿਚ ਲੋਕ ਵੀ ਸੁਤੰਤਰ ਧਾਤੂ ਹੈ ਅਤੇ ਸਭਾ ਵੀ। ਪ੍ਰੰਤੂ ਘੋੜਸਵਾਰ ਵਿਚ ਘੋੜ ਬੰਧੇਜੀ ਧਾਤੂ ਹੈ ਅਤੇ ਸਵਾਰ ਸੁਤੰਤਰ ਧਾਤੂ।
ਇਸ ਪ੍ਰਕਾਰ ਰੂਪ ਵਿਗਿਆਨ ਭਾਸ਼ਾ ਦੀ ਅਜਿਹੀ ਇਕ ਮਹੱਤਵਪੂਰਨ ਸ਼ਾਖਾ ਹੈ ਜਿਸ ਵਿਚ ਸ਼ਬਦਾਂ ਦੀ ਬਣਤਰ ਤੋਂ ਇਲਾਵਾ ਸ਼ਬਦ ਦੀ ਰੂਪ ਰਚਨਾ ਦਾ ਵੀ ਅਧਿਐਨ ਕੀਤਾ ਜਾਂਦਾ ਹੈ।
ਸ਼ਬਦ ਰਚਨਾ
ਸ਼ਬਦ ਰਚਨਾ ਦੋ ਤਰ੍ਹਾਂ ਦੀ ਹੁੰਦੀ ਹੈ,
(1) ਵਿਕਾਰੀ ਸ਼ਬਦ ਰਚਨਾ
(2) ਅਵਿਕਾਰੀ ਸ਼ਬਦ
ਇਸ ਤੋਂ ਇਲਾਵਾ ਸ਼ਬਦ ਰਚਨਾ ਨੂੰ ਹੇਠ ਲਿਖੀਆਂ ਵੰਨਗੀਆਂ ਵਿਚ ਹੀ ਰੱਖਿਆ ਜਾਂਦਾ ਹੈ।
(1) ਵਿਉਂਤਪਤ ਸ਼ਬਦ ਰਚਨਾ
(2) ਰੂਪਾਂਤਰੀ ਸ਼ਬਦ ਰਚਨਾ
(1) ਵਿਉਂਤਪਤ ਸ਼ਬਦ ਰਚਨਾ: ਵਿਉਂਤਪਤ ਸ਼ਬਦ ਰਚਨਾ ਵਿਚ ਕਿਸੇ ਇਕ ਸ਼ਬਦ ਤੋਂ ਦੂਸਰਾ ਸ਼ਬਦ ਵਿਉਂਤਪਤ ਕਰ ਲਿਆ ਜਾਂਦਾ ਹੈ । ਜਿਵੇਂ ਲੜ ਤੋਂ ਲੜਾਈ। ਇਸ ਪ੍ਰਕਾਰ ਵਿਉਂਤਪਤ ਨੂੰ ਹੇਠ ਲਿਖੇ ਵਰਗਾਂ ਵਿਚ ਰੱਖਿਆ ਜਾਂਦਾ ਹੈ :
(1) ਕਿਰਿਆ ਤੋਂ ਨਾਂਵ
ਕਰ ਤੋਂ ਕਰਮ
ਤੁਰ ਤੋਂ ਤੋਰ
ਚਲ ਤੋਂ ਚਾਲ
ਲੜ ਤੋਂ ਲੜਾਈ
(2) ਨਾਂਵ ਤੋਂ ਵਿਸ਼ੇਸ਼ਣ
ਤਿਆਗ ਤੋਂ ਤਿਆਗੀ
ਭਾਸ਼ਾ ਤੋਂ ਭਾਸ਼ਕ
ਲੁੱਟ ਤੋਂ ਲੋਟੂ
ਖੋਜ ਤੋਂ ਖੋਜੀ
(3) ਨਾਂ ਤੋਂ ਕਿਰਿਆ
ਕਰ ਤੋਂ ਕਰਣਾ
ਤੋਰ ਤੋਂ ਤੋਰਣ
ਖੋਜ ਤੋਂ ਖੋਜਣਾ