(2) ਰੂਪਾਂਤਰੀ ਸ਼ਬਦ ਰਚਨਾ : ਰੂਪਾਂਤਰੀ ਸ਼ਬਦ ਰਚਨਾ ਵਿਚ ਇਕ ਸ਼ਬਦ ਤੋਂ ਕੋਈ ਦੂਸਰਾ ਸ਼ਬਦ ਵਿਉਂਤਪਤ ਨਹੀਂ ਕੀਤਾ ਜਾਂਦਾ ਸਗੋਂ ਇਕ ਸ਼ਬਦ ਨਾਲ ਪਿਛੇਤਰ ਲਗਾ ਕੇ ਉਸ ਦੇ ਪ੍ਰਕਾਰਜ ਨੂੰ ਵਿਸਤਾਰਿਆ ਜਾਂਦਾ ਹੈ,
ਕਰ > ਕਰਣਾ
ਜਾ > ਜਾਣਾ
ਉਠ > ਉਠਣਾ
ਕਰ ਤੋਂ ਕਰੋ
ਜਾ ਤੋਂ ਜਾਓ
ਉਠ ਤੋਂ ਉਠੋ ਆਦਿ।
ਇਸ ਪ੍ਰਕਾਰ ਰੂਪ ਵਿਗਿਆਨ, ਮੁੱਖ ਤੌਰ 'ਤੇ ਸ਼ਬਦ ਦਾ ਵਿਗਿਆਨ ਹੈ। ਇਸ ਵਿਚ ਸ਼ਬਦ ਦੀ ਅੰਦਰੂਨੀ ਬਣਤਰ ਵੇਲੇ ਸ਼ਬਦ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਸ਼ਬਦ ਰਚਨਾ ਵੇਲੇ ਵਿਭਿੰਨ ਸ਼ਬਦ ਸਿਰਜਣਾ ਦੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ।
ਪ੍ਰਸ਼ਨ- ਰੂਪਗ੍ਰਾਮ (Morpheme) ਦੀ ਪਰਿਭਾਸ਼ਾ ਦਿਓ ਅਤੇ ਇਸ ਦੀ ਪਛਾਣ ਕਰਨ ਦੀਆਂ ਵਿਧੀਆਂ ਬਾਰੇ ਵੀ ਚਾਨਣਾ ਪਾਓ।
ਉੱਤਰ- ਰੂਪਗ੍ਰਾਮ ਸ਼ਬਦ ਦੀ ਰਚਨਾਤਮਕ ਇਕਾਈ ਹੈ। ਹਾਕਟ ਨੇ ਕਿਹਾ ਕਿ ਭਾਸ਼ਾ ਦੇ ਪ੍ਰਵਚਨ ਵਿਚ ਰੂਪ ਗ੍ਰਾਮ ਸਭ ਤੋਂ ਨਿੱਕੇ ਅਤੇ ਸਾਰਥਖ ਤੱਤ ਹਨ। ਨਾਇਡਾ ਦਾ ਕਥਨ ਹੈ ਕਿ ਰੂਪਗ੍ਰਾਮ ਸਭ ਤੋਂ ਛੋਟੀਆਂ ਇਕਾਈਆਂ ਹਨ ਜਿਨ੍ਹਾਂ ਤੋਂ ਸ਼ਬਦਾਂ ਅਤੇ ਸਬਦਾਸ਼ ਦੀ ਰਚਨਾ ਹੁੰਦੀ ਹੈ।
ਰੂਪਗ੍ਰਾਮ ਸ਼ਬਦਾਂ ਦੇ ਨਿਰਮਾਣ ਵਿਚ ਛੋਟੀ ਤੋਂ ਛੋਟੀ ਇਕਾਈ ਨੂੰ ਕਿਹਾ ਜਾਂਦਾ ਹੈ। ਇਸ ਲਈ ਭਾਸ਼ਾ ਦੇ ਲਘੂਤਮ ਵਿਸ਼ਲੇਸ਼ਣ ਲਈ ਬੁਨਿਆਦੀ ਇਕਾਈ ਰੂਪਗ੍ਰਾਮ ਹੈ।
ਰੂਪਗ੍ਰਾਮ ਨੂੰ ਭਾਵਾਂਸ਼ ਵੀ ਕਿਹਾ ਜਾਂਦਾ ਹੈ। ਦੋਹਾਂ ਦਾ ਅਰਥ, ਇਕੋ ਹੈ, ਬਸ ਸ਼ਬਦਾਂ ਦਾ ਅੰਤਰ ਹੈ। ਜਿਵੇਂ ਹੇਠ ਲਿਖੇ ਸ਼ਬਦਾਂ ਨੂੰ ਦੇਖਿਆ ਜਾ ਸਕਦਾ ਹੈ,
ਲੜਦਾ > ਲੜ+ਦ+ਆ
ਮਰਦੀ > ਮਰ+ਦ+ਈ
ਤੁਰੀ > ਤੁਰ+ਈ
ਇਨ੍ਹਾਂ ਸ਼ਬਦਾਂ ਵਿਚੋਂ ਲੜਦਾ ਵਿਚ ਲੜ+ਦ+ਆ ਤਿੰਨ ਰੂਪਗ੍ਰਾਮ ਜਾਂ ਭਾਵਾਂਸ਼ ਹਨ, ਮਰਦੀ ਵਿਚ ਵੀ ਮਰ+ਦ+ਈ ਤਿੰਨ ਭਾਸ਼ਾਵਾਂ ਹਨ ਅਤੇ ਤੁਰੀ ਵਿਚ ਤੁਰ+ਈ ਦੋ ਭਾਵਾਂਸ਼ ਹਨ। ਵਧੇਰੇ ਸਪੱਸ਼ਟ ਕਰਨ ਲਈ ਇਨ੍ਹਾਂ ਭਾਵਾਂਸ਼ਾਂ ਨੂੰ ਨਿਮਨ ਰੇਖਾਂਕ ਰਾਹੀਂ ਵੀ ਸਪੱਸ਼ਟ ਕੀਤਾ ਜਾ ਸਕਦਾ ਹੈ,
(ੳ) ਲੜਦਾ =