ਇਸ ਪ੍ਰਕਾਰ ਰੂਪਗ੍ਰਾਮ/ਭਾਵਾਂਸ਼ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ।
(ੳ) ਰੂਪਗ੍ਰਾਮ ਭਾਸ਼ਾ ਦੀ ਛੋਟੀ-ਛੋਟੀ ਇਕਾਈ ਹੈ।
(ਅ) ਰੂਪਗ੍ਰਾਮ ਸਾਰਥਕ ਇਕਾਈ ਹੈ ਜੋ ਅੱਗੋਂ ਸ਼ਬਦ ਦਾ ਸਿਰਜਨ ਕਰਦੀ ਹੈ।
(ੲ) ਰੂਪਗ੍ਰਾਮ ਵਿਆਕਰਣਕ ਇਕਾਈਆਂ ਹਨ। ਭਾਵ ਹੈ ਕਿ ਰੂਪਗ੍ਰਾਮ ਦਾ ਭਾਸ਼ਾਈ ਪ੍ਰਕਾਰਜ ਵਿਆਕਰਣ ਦੇ ਪ੍ਰਸੰਗ ਵਿਚ ਹੀ ਸਾਰਥਕ ਹੁੰਦਾ ਹੈ।
(ਸ) ਰੂਪਗ੍ਰਾਮ ਅਟੁੱਟ ਹੁੰਦੇ ਹਨ। ਇਸ ਲਈ ਇਹ ਅੱਗੋਂ ਸਾਰਥਕ ਇਕਾਈਆਂ ਵਿਚ ਨਹੀਂ ਵੰਡੇ ਜਾ ਸਕਦੇ।
(ਹ) ਰੂਪਗ੍ਰਾਮ ਅਮੂਰਤਨ ਇਕਾਈ ਹੁੰਦੇ ਹਨ। ਇਨ੍ਹਾਂ ਦਾ ਸਮੂਰਤੀਕਰਨ ਰੂਪਾਂਸ਼/ਜਾਂ ਸ਼ਬਦਾਸ਼ਾਂ ਰਾਹੀਂ ਹੁੰਦਾ ਹੈ।
(ਕ) ਰੂਪਗ੍ਰਾਮ ਉਚਾਰ ਖੰਡ ਦੇ ਸਮਰੂਪ ਨਹੀਂ ਹੁੰਦੇ।
ਇਸ ਪ੍ਰਕਾਰ ਰੂਪਗ੍ਰਾਮ ਨੂੰ ਸਥਾਪਤ ਕਰਨ ਲਈ ਰੂਪਗ੍ਰਾਮ ਦੀ ਵਿਭਿੰਨ ਪ੍ਰਕਾਰਜੀ ਸਰੂਪਾਂ ਨੂੰ ਉਲੀਕਣ ਬਹੁਤ ਲਾਜਮੀ ਹੁੰਦਾ ਹੈ।
ਇਸ ਤੋਂ ਇਲਾਵਾ ਨਾਈਡ ਨੇ ਰੂਪਗ੍ਰਾਮ ਦੀ ਪਛਾਣ ਕਰਨ ਲਈ ਛੇ ਸਿਧਾਂਤ ਪ੍ਰਸਤਾਵਿਤ ਕੀਤੇ ਹਨ। ਇਹ ਸਿਧਾਂਤ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਦੀ ਭਾਵਾਂਸ਼ ਵਿਉਂਤ ਨੂੰ ਧਿਆਨ ਵਿਚ ਰੱਖ ਕੇ ਉਲੀਕੇ ਗਏ ਹਨ। ਪਰ ਇਨ੍ਹਾਂ ਨੂੰ ਸਿਧਾਂਤਾਂ ਦੇ ਸਰਬ ਵਿਆਪਕ ਨੇਮ ਦੁਜੀਆਂ ਭਾਸ਼ਾਵਾਂ ਦੇ ਰੂਪਗ੍ਰਾਮਾਂ ਦੀ ਪਛਾਣ ਕਰਨ ਹਿੱਤ ਵੀ ਵਰਤੇ ਜਾ ਸਕਦੇ ਹਨ।
ਪ੍ਰਸ਼ਨ- ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ- ਵਾਕੰਸ਼ ਇਕ ਅਜਿਹੀ ਵਿਆਕਰਨਕ ਇਕਾਈ ਹੈ ਜਿਸ ਦੀ ਬਣਤਰ ਹਰ ਭਾਸ਼ਾ ਵਿਚ ਵਿਲਖਣ ਪ੍ਰਕਾਰ ਦੀ ਹੁੰਦੀ ਹੈ। ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗਾ ਕਿ ਵਿਭਿੰਨ ਭਾਸ਼ਾਵਾਂ ਦੀ ਵਿਆਕਰਨਕ ਬਣਤਰ ਦਾ ਮੂਲ ਆਧਾਰ ਇਹਨਾਂ ਭਾਸ਼ਾਵਾਂ ਦੀ ਨਾਂਵ-ਵਾਕੰਸ਼ ਬਣਤਰ ਹੀ ਹੁੰਦੀ ਹੈ। ਨਾਂਵ-ਵਾਕੰਸ਼ ਦੀ ਪਰਿਭਾਸ਼ਾ ਵਜੋਂ ਕਿਹਾ ਜਾ ਸਕਦਾ ਹੈ ਕਿ ਉਹ ਸ਼ਬਦ ਜਾਂ ਸ਼ਬਦ ਸਮੂਹ ਜੋ ਵਾਕ ਬਣਤਰ ਵਿੱਚ ਨਾਂਵ ਸ਼੍ਰੇਣੀ ਦਾ ਕਾਰਜ ਨਿਭਾਵੇ ਉਸ ਨੂੰ ਨਾਂਵ-ਵਾਕੰਸ਼ ਕਿਹਾ ਜਾਂਦਾ ਹੈ।
ਨਾਂਵ-ਵਾਕੰਸ਼ ਦੀ ਉਪਰੋਕਤ ਪਰਿਭਾਸ਼ਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਵਿਚ ਇਕ ਸ਼ਬਦ ਵੀ ਹੋ ਸਕਦਾ ਹੈ ਅਤੇ ਇਕ ਤੋਂ ਵੱਧ ਸ਼ਬਦ ਵੀ। ਜੇ ਨਾਂਵ-ਵਾਕੰਸ਼ ਵਿਚ ਇਕ ਹੀ ਸ਼ਬਦ ਹੋਵੇਗਾ ਤਾਂ ਉਹ ਨਾਂਵ ਜਾਂ ਨਾਂਵ ਦੀ ਥਾਂ ਉੱਤੇ ਵਰਤਿਆ ਜਾਣ ਵਾਲਾ ਸ਼ਬਦ ਪੜਨਾਂਵ ਹੀ ਹੋਵੇਗਾ ਪਰ ਇਕ ਤੋਂ ਵੱਧ ਸ਼ਬਦਾਂ ਵਾਲੇ ਨਾਂਵ-ਵਾਕੰਸ਼ ਦੀ ਬਣਤਰ ਕੀ ਹੋਵੇਗੀ ? ਇਹੀ ਨੁਕਤਾ ਇਥੇ ਵਿਚਾਰਾਧੀਨ ਹੈ
ਇਕ-ਸ਼ਬਦੀ ਨਾਂਵ-ਵਾਕੰਸ਼ ਦੀ ਮਿਸਾਲ ਵਜੋਂ ਹੇਠਲੇ ਵਾਕ ਲਈ ਜਾ ਸਕਦੇ ਹਨ-
(ੳ) ਹਰਨਾਮ ਰੋਟੀ ਖਾਂਦਾ ਹੈ।