Back ArrowLogo
Info
Profile

(ਅ) ਉਹ ਰੋਟੀ ਖਾਂਦਾ ਹੈ।

ਵਾਕ (ੳ) ਵਿਚ ਇਕ ਨਾਂਵ ਸ਼ਬਦ (ਹਰਨਾਮ) ਅਤੇ ਵਾਕ (ਅ) ਵਿਚ ਇਕ ਪੜਨਾਂਵ ਸ਼ਬਦ (ਉਹ) ਨਾਂਵ-ਵਾਕੰਸ਼ ਦਾ ਕਾਰਜ ਨਿਭਾਉਂਦੇ ਹਨ।

ਸਧਾਰਨ ਵਾਕਾਂ ਵਿਚ ਕਿਰਿਆ-ਵਾਕੰਸ਼ ਭਾਵੇਂ ਇਕ ਹੀ ਹੁੰਦਾ ਹੈ ਪਰ ਨਾਂਵ-ਵਾਕੰਸ਼ ਇਕ ਤੋਂ ਵੱਧ ਆ ਸਕਦੇ ਹਨ; ਜਿਵੇਂ ਹੇਠਲੇ ਸਧਾਰਨ ਵਾਕਾਂ ਵਿਚ ਚਾਰ ਨਾਂਵ-ਵਾਕੰਸ਼ ਹਨ-

(ੲ) ਹਰਨਾਮ ਬੇਰੀ ਉੱਤੋਂ ਲਾਠੀ ਨਾਲ ਬੇਰ ਲਾਹ ਰਿਹਾ ਹੈ।

(ਸ) ਬਜ਼ੁਰਗ ਦਾਈ ਬਹੁਤ ਛੋਟੇ ਬੱਚੇ ਨੂੰ ਚਾਂਦੀ ਦੇ ਚਿਮਚੇ ਨਾਲ ਕੋਸਾ-ਕੋਸਾ ਦੁੱਧ ਪਿਲਾ ਰਹੀ ਹੈ।

ਵਾਕ (ੲ) ਅਤੇ (ਸ) ਵਿਚ ਮੋਟੀ ਛਪਾਈ ਵਾਲੇ ਅੰਸ਼ ਨਾਂਵ-ਵਾਕੰਸ਼ ਹਨ। ਵੇਖਿਆ ਜਾ ਸਕਦਾ ਹੈ ਕਿ ਇਹਨਾਂ ਕਈ ਅੰਸ਼ਾਂ ਵਿਚ ਤਾਂ ਇਕ-ਇਕ ਸ਼ਬਦ ਹੀ ਹੈ ਅਤੇ ਕਈਆਂ ਵਿਚ ਇਕ ਤੋਂ ਵੱਧ ਸ਼ਬਦ। ਇਸ ਨੁਕਤੇ ਦੇ ਆਧਾਰ ਉੱਤੇ ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਨੂੰ ਸੁਵਿਧਾਜਨਕ ਸਮਝਿਆ ਜਾ ਸਕਦਾ ਹੈ।

ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਦੋ ਪ੍ਰਕਾਰ ਦੇ ਅੰਸ਼ ਹੁੰਦੇ ਹਨ- ਜ਼ਰੂਰੀ ਅਤੇ ਗੋਰ ਜ਼ਰੂਰੀ । ਨਾਂਵ-ਵਾਕੰਸ਼ ਦਾ 'ਜ਼ਰੂਰੀ ਅੰਸ਼: ਹੁੰਦਾ ਹੈ ਕੋਈ ਨਾਂਵ ਜਾਂ ਕੋਈ ਪੜਨਾਂਵ । ਨਾਂਵ ਵਾਕੰਸ਼ ਦੇ ਇਸ ਜ਼ਰੂਰੀ ਵੀ ਅੰਸ਼ ਨੂੰ ਮੁੱਖ ਸ਼ਬਦ ਸ਼ਾ (Head Word) ਕਿਹਾ ਜਾਂਦਾ ਹੈ। ਗੈਰ ਜ਼ਰੂਰੀ ਅੰਸ਼ਾਂ ਤੋਂ ਇਲਾਵਾ ਮੁੱਖ ਸ਼ਬਦ (ਨਾਂਵ ਜਾਂ 'ਪੜਨਾਂਵ) ਇਕੱਲਾ ਹੀ ਆ ਸਕਦਾ ਹੈ। ਹੇਠਲੇ ਵਾਕਾਂ ਵਿਚ ਇਸ ਵੰਨਗੀ ਦੇ ਨਾਂਵ-ਵਾਕੰਸ਼ ਵੇਖੇ ਜਾ ਸਕਦੇ ਹਨ।

(ੳ) ਹਰਨਾਮ ਦੁਕਾਨਦਾਰ ਹੈ।

(ਅ) ਉਹ ਬਹੁਤ ਤੇਜ਼ ਦੌੜਦੀ ਹੈ।

(ੲ) ਮੁੰਡਾ ਰੋਟੀ ਖਾ ਰਿਹਾ ਹੈ।

ਨਾਂਵ-ਵਾਕੰਸ਼ ਵਿਚ ਵਾਕ (ੳ) ਤੋਂ (ੲ) ਤੱਕ ਦਿੱਤੇ ਗਏ ਮੁੱਖ ਸ਼ਬਦਾਂ ਦੇ ਨਾਲ ਹੋਰ ਵੀ ਕਈ ਸ਼ਬਦ ਆ ਸਕਦੇ ਹਨ ਜਿਹਨਾਂ ਨੂੰ ਨਾਂਵ-ਵਾਕੰਸ਼ ਦੇ ਗੈਰ ਜ਼ਰੂਰੀ ਅੰਸ਼ ਵਜੋਂ ਲਿਆ ਜਾਂਦਾ ਹੈ। ਮੋਟੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਂਵ-ਵਾਕੰਸ਼ ਦੇ ਗੈਰ ਜ਼ਰੂਰੀ ਅੰਸ਼ਾਂ ਦਾ ਕਾਰਜ ਨਿਭਾਉਣ ਵਾਲੇ ਅੰਸ਼ ਹਨ- ਵਿਸ਼ੇਸ਼ਕ, ਸਬੰਧਕ ਅਤੇ ਦਬਾਅ ਵਾਚੀ ਸ਼ਬਦ।

ਨਾਂਵ ਵਾਕੰਸ਼ ਅਤੇ ਵਿਸ਼ੇਸ਼ਕ- ਉਹ ਭਾਸ਼ਾਈ ਅੰਸ਼ ਜੋ ਕਿਸੇ ਨਾਂਵ ਦੀ ਵਿਸ਼ੇਸ਼ਤਾ ਬਿਆਨ ਕਰੇ ਉਸ ਨੂੰ 'ਵਿਸ਼ੇਸ਼ਕ' ਕਿਹਾ ਜਾਂਦਾ ਹੈ। ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਕਾਂ ਦੀ ਵਰਤੋਂ ਨਾਂਵ-ਵਾਕੰਸ਼ ਦੇ ਉਹਨਾਂ ਅੰਸ਼ਾਂ ਨਾਲ ਕੀਤੀ ਜਾਂਦੀ ਹੈ ਜੋ ਨਾਂਵ ਸ਼੍ਰੇਣੀ ਦੇ ਸ਼ਬਦ ਹੋਣ। ਇਸ ਤੋਂ ਭਾਵ ਇਹ ਹੈ ਕਿ ਪੜਨਾਂਵ ਸ਼੍ਰੇਣੀ ਦੇ ਸ਼ਬਦਾਂ ਨਾਲ ਕਿਸੇ ਵੀ ਵਿਸ਼ੇਸ਼ਕ ਦੀ ਵਰਤੋਂ ਨਹੀਂ ਕੀਤੀ ਜਾਂਦੀ । ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਕ ਹੇਠ ਲਿਖੇ ਹਨ।

(1) ਆਦਰਸੁਚਕ ਸ਼ਬਦ

(2) ਵਿਸ਼ੇਸ਼ਣ

(3) ਵਿਸ਼ੇਸ਼ਣ-ਵਾਕੰਸ਼

(4) ਕਿਰਿਆ ਵਾਕੰਸ਼

(5) ਨਾਂਵ-ਵਾਕੰਸ਼

63 / 150
Previous
Next