ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ
ਯੂ.ਜੀ.ਸੀ. ਦੇ ਸਹਿਯੋਗ ਨਾਲ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ
28 ਅਗਸਤ 2015
ਪੈਟਰਨ: ਡਾ. ਸਾਹਿਬ ਸਿੰਘ (ਪ੍ਰਿੰਸੀਪਲ)
ਮੁੱਖ ਸੰਪਾਦਕ: ਪ੍ਰੋ. ਦਵਿੰਦਰ ਸਿੰਘ
ਸੰਪਾਦਕ: ਪ੍ਰੋ. ਗੁਲਬਹਾਰ ਸਿੰਘ
ਗੁਰੂ ਨਾਨਕ ਖਾਲਸਾ ਕਾਲਜ
ਡਰੋਲੀ ਕਲਾਂ
ਦੇ
45ਵੇਂ ਵਰ੍ਹੇ ਵਿਚ
ਪ੍ਰਵੇਸ਼ ਕਰਨ ਮੌਕੇ
ਤਰਤੀਬ
ਦੋ ਸ਼ਬਦ
ਗੁਰੂ ਨਾਨਕ ਖਾਲਸਾ ਡਰੋਲੀ ਕਲਾਂ ਵਿਚ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਏ ਕੌਮੀ ਸੈਮੀਨਾਰ ਤੇ ਮਾਣ ਮਹਿਸੂਸ ਕਰ ਰਿਹਾ ਹੈ। ਮੈਂ ਆਪਣੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਾ ਹਾਂ। ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਸੈਮੀਨਾਰ ਬੁਲੰਦੀਆਂ ਛੂੰਹਦਾ ਹੋਇਆ ਕਾਲਜ ਦੇ ਇਤਿਹਾਸ ਵਿਚ ਨਿਵੇਕਲੇ ਹਸਤਾਖਰ ਕਰ ਗਿਆ। ਇਸ ਸੈਮੀਨਾਰ ਵਿਚ ਆਏ ਬੁੱਧੀਜੀਵੀਆਂ ਨੇ 'ਪੰਜਾਬੀ ਦੀਆਂ ਉੱਪਭਾਸ਼ਾਵਾਂ ਦੀ ਵਰਤਮਾਨ ਸਥਿਤੀ' ਵਿਸ਼ੇ ਤੇ ਜਿਥੇ ਆਪਣੇ ਖੋਜ ਪੱਤਰ ਪੜ੍ਹੇ, ਉਥੇ ਉਪ ਭਾਸ਼ਾਵਾਂ ਅਤੇ ਹਰ ਭੂ-ਖੰਡ ਵਿਚ ਬੋਲੀ ਦੇ ਵਖਰੇਵੇਂ ਦੀ ਵਿਸਥਾਰ ਪੂਰਵਕ ਪੜਚੋਲ ਕੀਤੀ ਗਈ। ਪੰਜਾਬੀਆਂ ਵੱਲੋਂ ਮਾਂ ਬੋਲੀ ਨਾਲ ਕੀਤਾ ਜਾਂਦਾ ਵਤੀਰਾ ਜਿਥੇ ਚਿੰਤਾਂ ਦਾ ਵਿਸ਼ਾ ਹੈ, ਉੱਥੇ ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨਾ ਅਤੀ ਜ਼ਰੂਰੀ ਹੋ ਗਿਆ ਹੈ। ਅੱਜ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਮਾਂ ਬੋਲੀ ਨੂੰ ਸਤਿਕਾਰ ਦਿਵਾਉਣ ਲਈ ਯਤਨਸ਼ੀਲ ਹਨ। ਸੈਮੀਨਾਰ ਦੌਰਾਨ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਬੋਲੀਆਂ ਦੇ ਵਿਸ਼ਲੇਸ਼ਣ ਨਾਲ ਕਈ ਤੱਥ ਉੱਭਰ ਕੇ ਸਾਹਮਣੇ ਪਾਏ ਜੋ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਵਿਸ਼ੇ ਦੇ ਅਧਿਐਨ ਕਰਨ ਵਿਚ ਲਾਹੇਵੰਦ ਸਾਬਤ ਹੋਣਗੇ। ਸੈਮੀਨਾਰ ਦੌਰਾਨ ਪ੍ਰਾਪਤ ਹੋਏ ਖੋਜ ਪੱਤਰਾਂ ਦੇ ਅਧਾਰ ਤੇ ਕਾਲਜ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਇਹ ਪੁਸਤਕ ਨੂੰ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਸੈਮੀਨਾਰ ਦੌਰਾਨ ਆਏ ਬੁੱਧੀਜੀਵੀਆਂ, ਕਾਲਜ ਦੇ ਪੰਜਾਬੀ ਵਿਭਾਗ ਅਤੇ ਸੈਮੀਨਾਰ ਦੇ ਸੰਗਠਨ ਮੰਡਲ ਅਤੇ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
-ਡਾ. ਸਾਹਿਬ ਸਿੰਘ
ਪ੍ਰਿੰਸੀਪਲ
ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ (ਜਲੰਧਰ)
ਮੋਬਾਇਲ: 94634-41105
ਭੂਮਿਕਾ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਏ ਗਏ ਇਕ ਰੋਜ਼ਾ ਕੌਮੀ ਸੈਮੀਨਾਰ ਤੇ ਮੈਂ ਸਾਰੇ ਸਟਾਫ਼ ਨੂੰ ਵਧਾਈ ਦਿੰਦਾ ਹਾਂ। ਇਹ ਕਾਲਜ ਦੁਆਬਾ ਇਲਾਕੇ ਦੇ ਪੇਂਡੂ ਖੇਤਰ ਵਿਚ ਸਥਿਤ ਹੈ ਅਤੇ ਯੂ.ਜੀ.ਸੀ. ਵਲੋਂ ਕੌਮੀ ਸੈਮੀਨਾਰ ਨੂੰ ਕਰਵਾਉਣ ਦੀ ਆਗਿਆ ਦੇਣਾ ਕਾਲਜ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਸੈਮੀਨਾਰ ਵਿਚ ਵੱਖ-ਵੱਖ ਕਾਲਜਾਂ ਦੇ 17 ਦੇ ਕਰੀਬ ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਭਾਗ ਲਿਆ ਅਤੇ 'ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ' ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕੁਝ ਸਿੱਟੇ ਤੇ ਸਥਾਪਨਾਵਾਂ ਪੇਸ਼ ਕੀਤੀਆਂ।
ਭਾਸ਼ਾ ਇਕ ਸਰਵ-ਵਿਆਪਕ ਸਮਾਜਕ ਵਰਤਾਰਾ ਹੈ। ਵਿਸ਼ਾਲ ਦਾਇਰੇ ਅਤੇ ਵੱਖੋ-ਵੱਖਰੇ ਸਮਾਜ-ਸਭਿਆਚਾਰਾਂ ਦੁਆਰਾ ਸਿਰਜਿਤ ਹੋਣ ਕਾਰਨ ਭਾਸ਼ਾ ਦੇ ਅਨੇਕ ਰੂਪ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਦੀ ਸੰਘਿਆ ਦਿੱਤੀ ਜਾਂਦੀ ਹੈ। ਅੱਗੋਂ ਹਰ ਭਾਸ਼ਾ ਵਿਚ ਇਲਾਕਾਈ ਪੱਧਰ 'ਤੇ ਕੁਝ ਨਿਵੇਕਲੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਸੰਬੰਧਤ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਇਸ ਪ੍ਰਕਾਰ ਉਪਭਾਸ਼ਾਵਾਂ ਭਾਸ਼ਾ ਦਾ ਇਲਾਕਾਈ ਰੂਪ ਹੁੰਦੀਆਂ ਹਨ।
ਪੰਜਾਬੀ ਭਾਸ਼ਾ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ ਅਤੇ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵੀ ਬੋਲੀ ਜਾਂਦੀ ਹੈ। ਵਿਸ਼ਾਲ ਦਾਇਰੇ ਵਿਚ ਬੋਲੀ ਜਾਣ ਕਾਰਨ ਇਲਾਕਾਈ ਪੱਧਰ 'ਤੇ ਇਸ ਦੇ ਅੱਗੋਂ ਅਨੇਕ ਰੂਪ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਪ੍ਰਮੁੱਖ ਖਿੱਤੇ ਪੂਰਬੀ ਪੰਜਾਬ ਵਿਚ ਵੀ ਅਜਿਹੀਆਂ ਚਾਰ ਉਪਭਾਸ਼ਾਵਾਂ ਗਿਣੀਆਂ ਜਾਂਦੀਆਂ ਹਨ:- (ੳ) ਮਾਝੀ ਉਪਭਾਸ਼ਾ, (ਅ) ਮਲਵਈ ਉਪਭਾਸ਼ਾ), (ੲ) ਦੁਆਬੀ ਉਪਭਾਸ਼ਾ, (ਸ) ਪੁਆਧੀ ਉਪਭਾਸ਼ਾ
ਇਨ੍ਹਾਂ ਉਪਭਾਸ਼ਾਵਾਂ ਦੇ ਹੋਂਦ ਗ੍ਰਹਿਣ ਕਰਨ ਦਾ ਪ੍ਰਮੁੱਖ ਕਾਰਨ ਬਾਕੀ ਪੰਜਾਬੀ ਉਪਭਾਸ਼ਾਵਾਂ ਅਤੇ ਹੋਰਨਾਂ ਭਾਸ਼ਾਵਾਂ ਦੀਆਂ ਉਪਭਾਸ਼ਾਵਾਂ ਵਾਂਗ ਇਨ੍ਹਾਂ ਦੇ ਬੁਲਾਰਿਆਂ ਵਿਚਕਾਰ ਆਪਸੀ ਸੰਪਰਕ ਦੀ ਘਾਟ ਹੀ ਰਿਹਾ ਹੈ। ਸੰਪਰਕ ਦੀ ਘਾਟ ਦਾ ਕਾਰਨ ਆਵਾਜਾਈ ਤੇ ਸੰਚਾਰ ਸਾਧਨਾਂ ਦੀ ਘਾਟ ਅਤੇ ਕੁਦਰਤੀ ਹੱਦਬੰਦੀਆਂ ਆਦਿ ਰਿਹਾ
ਹੈ। ਜਿਸ ਕਾਰਨ ਇਨ੍ਹਾਂ ਖਿੱਤਿਆਂ ਦੇ ਵਸਨੀਕਾਂ ਦੀ ਇਕ ਸਾਂਝੀ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੀ ਭਾਸ਼ਾ ਵਿਚ ਕੁਝ ਸਥਾਨਕ ਭਾਸ਼ਾਈ ਲੱਛਣ ਉਤਪੰਨ ਹੋ ਗਏ।
ਅਜੋਕੇ ਦੌਰ ਵਿਚ ਆਵਾਜਾਈ ਅਤੇ ਸੰਚਾਰ ਸਾਧਨਾ ਵਿਚ ਕ੍ਰਾਂਤੀਕਾਰੀ ਪਰਿਵਰਤਨ ਵਾਪਰਿਆ ਹੈ। ਇਸ ਪਰਿਵਰਤਨ ਨੇ ਕੇਵਲ ਆਵਾਜਾਈ ਅਤੇ ਸੰਚਾਰ ਦੀ ਘਾਟ ਨੂੰ ਹੀ ਪੂਰਾ ਨਹੀਂ ਕੀਤਾ ਬਲਕਿ ਕੁਦਰਤੀ ਹੱਦਬੰਦੀਆਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਵੀ ਖਤਮ ਕਰਕੇ ਰੱਖ ਦਿੱਤਾ ਹੈ। ਇਸ ਪਰਿਵਰਤਨ ਦਾ ਹੀ ਨਤੀਜਾ ਹੈ ਕਿ ਅਜੋਕੇ ਦੌਰ ਵਿਚ ਸੰਸਾਰ ਇਕ ਪਿੰਡ ਬਣਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਅਤੇ ਭਾਸ਼ਾ ਦੇ ਨਿਰੰਤਰ ਗਤੀਸ਼ੀਲ ਸੁਭਾਅ ਕਾਰਨ ਕਿਸੇ ਵੀ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿਚ ਪਰਿਵਰਤਨ ਆਉਣਾ ਲਾਜ਼ਮੀ ਹੈ। ਇਸ ਕਾਰਨ ਭਾਸ਼ਾ ਸਬੰਧੀ ਕਿਸੇ ਵੀ ਸਮੇਂ ਕੱਢੇ ਗਏ ਨਤੀਜਿਆਂ ਨੂੰ ਅੰਤਿਮ ਸੱਚ ਵਾਂਗ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਉਪਭਾਸ਼ਾਈ ਅਧਿਐਨ ਦਾ ਆਰੰਭ ਸਹੀ ਅਰਥਾਂ ਵਿਚ ਅੰਗਰੇਜ਼ੀ ਦੀ ਆਮਦ ਨਾਲ ਹੁੰਦਾ ਹੈ। ਇਸ ਸੰਬੰਧੀ ਡਾ. ਜਾਰਜ ਅਬਰਾਹੀਮ ਗਰੀਅਰਸਨ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ, ਜਿਸ ਨੇ ਆਪਣੇ ਭਾਰਤੀ ਭਾਸ਼ਾਈ ਅਧਿਐਨ (Linguistic Survey of India) ਵਿਚ ਪੰਜਾਬੀ ਉਪਭਾਸ਼ਾਵਾਂ ਸਬੰਧੀ ਵੀ ਵਿਸਤ੍ਰਿਤ ਅਧਿਐਨ ਪੇਸ਼ ਕੀਤਾ।
ਗਰੀਅਰਸਨ ਤੋਂ ਇਲਾਵਾ ਪੰਜਾਬੀ ਮਾਤ-ਭਾਸ਼ਾਈ, ਉਪਭਾਸ਼ਾ ਵਿਗਿਆਨੀਆਂ ਹਰਜੀਤ ਸਿੰਘ ਗਿੱਲ, ਬਲਵੀਰ ਸਿੰਘ ਸੰਧੂ, ਅਸ਼ੋਕ ਕਾਲੜਾ, ਕਾਲੀ ਚਰਣ ਬਹਿਲ, ਮੁਖਤਿਆਰ ਸਿੰਘ ਗਿੱਲ, ਸ਼ਿਵ ਸ਼ਰਮਾ ਜੋਸ਼ੀ, ਬਨਾਰਸੀ ਦਾਸ ਜੈਨ, ਵਿਦਿਆ ਭਾਸਕਰ ਅਰੁਣ, ਆਤਮ ਸਿੰਘ, ਉੱਜਲ ਸਿੰਘ ਬਾਹਰੀ, ਬਲਦੇਵ ਰਾਜ ਗੁਪਤਾ, ਹਰਕੀਰਤ ਸਿੰਘ, ਜੁਗਿੰਦਰ ਸਿੰਘ ਪੁਆਰ, ਸੁਖਵਿੰਦਰ ਸਿੰਘ ਸੰਘਾ, ਪ੍ਰੇਮ ਪ੍ਰਕਾਸ਼ ਸਿੰਘ, ਪ੍ਰੇਮ ਸਿੰਘ, ਵੇਦ ਅਗਨੀਹੋਤਰੀ, ਬੂਟਾ ਸਿੰਘ ਬਰਾੜ, ਦਲਜੀਤ ਕੌਰ ਧਾਂਦਲੀ ਆਦਿ ਨੇ ਵੀ ਪੰਜਾਬੀ ਉਪਭਾਸ਼ਾਵਾਂ ਸੰਬੰਧੀ ਵਿਸਥਾਰਿਤ ਅਧਿਐਨ ਕੀਤਾ ਹੈ।
ਉਪਰੋਕਤ ਉਪਭਾਸ਼ਾ ਵਿਗਿਆਨੀਆਂ ਦੁਆਰਾ ਕੱਢੇ ਗਏ ਨਤੀਜਿਆਂ ਨੂੰ ਪੰਜਾਬੀ ਉਪਭਾਸ਼ਾਵਾਂ ਦੀ ਅਜੋਕੀ ਸਥਿਤੀ 'ਤੇ ਪੂਰਨ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਹਿਲਾਂ ਦੱਸੇ ਜਾ ਚੁੱਕੇ ਕਾਰਨਾਂ ਕਰਕੇ ਪੰਜਾਬੀ ਉਪਭਾਸ਼ਾਵਾਂ ਦੀ ਅਜੋਕੀ ਸਥਿਤੀ ਵਿਚ ਤਬਦੀਲੀ ਆ ਚੁੱਕੀ ਹੈ।
ਪ੍ਰਸਤਾਵਿਤ ਸੈਮੀਨਾਰ ਦਾ ਮੁੱਖ ਉਦੇਸ਼ ਪੂਰਬੀ ਵਿਚ ਬੋਲੀਆਂ ਜਾਂਦੀਆਂ ਉਪਭਾਸ਼ਾਵਾਂ, ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਦੀ ਅਜੋਕੀ ਸਥਿਤੀ ਸਬੰਧੀ ਚਰਚਾ ਕਰਨਾ ਅਤੇ ਇਨ੍ਹਾਂ ਉਪਭਾਸ਼ਾਵਾਂ ਵਿਚ ਆਏ ਭਾਸ਼ਾਈ ਅੰਤਰਾਂ ਨੂੰ ਨੋਟ ਕਰਨਾ ਹੈ। ਇਸਦੇ ਨਾਲ ਹੀ ਇਨ੍ਹਾਂ ਪਰਿਵਰਤਨਾਂ ਦੇ ਮੁੱਖ ਕਾਰਨਾਂ ਤੋਂ ਇਲਾਵਾ ਬਾਕੀ
ਕਾਰਨਾਂ ਦੀ ਨਿਸ਼ਾਨਦੇਹੀ ਵੀ ਕਰਨਾ ਹੈ। ਇਨ੍ਹਾਂ ਚਾਰੇ ਉਪਭਾਸ਼ਾਵਾਂ (ਮਾਝੀ, ਮਲਵਈ, ਦੁਆਬੀ, ਪੁਆਧੀ) ਦਾ ਤੁਲਨਾਤਮਕ ਅਧਿਐਨ ਕਰਕੇ ਵੱਧ ਜਾਂ ਘੱਟ ਪ੍ਰਭਾਵਿਤ ਹੋਈ ਉਪਭਾਸ਼ਾ ਸੰਬੰਧੀ ਸਿੱਟੇ ਕੱਢਣਾ ਹੈ। ਪ੍ਰਸਤਾਵਿਤ ਉਦੇਸ਼ ਦੀ ਪੂਰਤੀ ਲਈ ਪੰਜਾਬੀ ਉਪਭਾਸ਼ਾਵਾਂ ਦੇ ਅਧਿਐਨ ਨਾਲ ਸਬੰਧਤ ਵੱਖ-ਵੱਖ ਉਪਭਾਸ਼ਾ ਵਿਗਿਆਨੀਆਂ ਪਾਸੋਂ ਸਤਾਵਿਤ ਵਿਸ਼ੇ ਸੰਬੰਧੀ ਖੋਜ-ਪੱਤਰ ਲਿਖਵਾ ਕੇ ਸੰਬੰਧਤ ਖੋਜ-ਕਰਤਾਵਾਂ ਪਾਸੋਂ ਪੜ੍ਹਾਏ ਗਏ। ਪਰਚਿਆਂ ਉਪਰ ਉਸਾਰੂ ਵਿਚਾਰ-ਚਰਚਾ ਉਪਰੰਤ ਨਿਕਲੇ ਨਤੀਜਿਆਂ ਨੂੰ ਛਾਪ-ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਅੰਤ ਵਿਚ ਮੈਂ ਕਾਲਜ ਦੇ ਪੰਜਾਬੀ ਵਿਭਾਗ, ਸਮੂਹ ਸਟਾਫ ਅਤੇ ਆਏ ਹੋਏ ਮਹਿਮਾਨਾਂ ਅਤੇ ਬੁੱਧੀਜੀਵੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
-ਗੁਲਬਹਾਰ ਸਿੰਘ
ਅਸਿਸਟੈਂਟ ਪ੍ਰੋਫੈਸਰ
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ
ਗੁਰੂ ਨਾਨਕ ਖਾਲਸਾ ਕਾਲਜ
ਡਰੋਲੀ ਕਲਾਂ (ਜਲੰਧਰ)
ਮੋਬਾ: 98145-50328, 94658-80252
ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ
-ਡਾ. ਬੂਟਾ ਸਿੰਘ ਬਰਾੜ
ਪ੍ਰੋ: ਤੇ ਮੁਖੀ ਪੀ.ਜੀ.ਸਟੱਡੀਜ਼ ਵਿਭਾਗ,
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ, ਮੋਬਾ: 94630-79356
ਮਾਣਯੋਗ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬ, ਵਿਦਵਾਨ ਦੋਸਤੋ ਅਤੇ ਵਿਦਿਆਰਥੀਓ, ਸਭ ਤੋਂ ਪਹਿਲਾਂ ਮੈਂ ਇਸ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਇਕ ਬਹੁਤ ਹੀ ਅਹਿਮ ਵਿਸ਼ੇ ਉੱਤੇ ਸੈਮੀਨਾਰ ਦੇ ਆਯੋਜਨ ਬਾਰੇ ਸੋਚਿਆ ਹੈ। ਇਸ ਸੈਮੀਨਾਰ ਵਿੱਚ ਇਸ ਕਾਲਜ ਵੱਲੋਂ ਮੈਨੂੰ ਤੁਹਾਡੇ ਨਾਲ ਥੀਮ- ਭਾਸ਼ਣ ਦੇ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਲਈ ਬੁਲਾਇਆ ਗਿਆ ਹੈ, ਇਸ ਲਈ ਮੈਂ ਪ੍ਰਬੰਧਕਾਂ ਦਾ ਵੀ ਸ਼ੁਕਰਗੁਜ਼ਾਰ ਹਾਂ।
ਮੁਅਜਜ਼ ਹਾਜ਼ਰੀਨ, ਮੈਂ ਪਿਛਲੇ ਤੀਹ ਕੁ ਸਾਲਾਂ ਤੋਂ ਪੰਜਾਬੀ ਭਾਸ਼ਾ ਨਾਲ ਜੁੜੇ ਹਰ ਮਸਲੇ ਨਾਲ ਵਾਬਸਤਾ ਹਾਂ। ਇਸ ਲੰਮੇ ਅਰਸੇ ਦੌਰਾਨ ਮੈਂ ਦੁਨੀਆਂ ਭਰ ਵਿਚ ਭਾਸ਼ਾ ਅਤੇ ਭਾਸ਼ਾ ਵਿਗਿਆਨ ਬਾਰੇ ਹੋ ਰਹੀ ਖੋਜ ਅਤੇ ਚਿੰਤਨ-ਮਨਨ ਉੱਪਰ ਵੀ ਨਜ਼ਰਸਾਨੀ ਕਰਦਾ ਆ ਰਿਹਾ ਹਾਂ। ਇਉਂ ਜਾਪਦਾ ਹੈ ਕਿ ਜਿਵੇਂ ਉਪਭਾਸ਼ਾ, ਭਾਸ਼ਾ ਤੋਂ ਕੋਈ ਛੋਟਾ ਸੰਕਲਪ ਹੈ ਜਾਂ ਉਪਭਾਸ਼ਾ ਵਿਚੋਂ ਨਿਕਲਦੀ ਹੈ। ਜਦਕਿ ਗੱਲ ਦਰਅਸਲ ਉਲਟ ਹੈ। ਵਾਸਤਵ ਵਿਚ ਭਾਸ਼ਾ, ਉਪਭਾਸ਼ਾਵਾਂ ਦੇ ਸਰੂਪ ਵਿਚੋਂ ਘੜਿਆ-ਤਰਾਸਿਆ ਇਕ ਆਦਰਸ਼ ਰੂਪ ਹੁੰਦਾ ਹੈ। ਦੂਸਰਾ ਉਪਭਾਸ਼ਾ ਦੇ ਸੰਕਲਪ ਦਾ ਆਧਾਰ ਵੀ ਸਥਾਨਿਕਤਾ (ਲੋਕੇਲ) ਹੁੰਦਾ ਹੈ। ਇਸ ਲਈ ਮੈਂ ਇਥੇ ਉਪਭਾਸ਼ਾ ਦੀ ਥਾਂ ਤੇ ਬੋਲੀ ਲਫ਼ਜ਼ ਵਰਤਣ ਦੀ ਖੁੱਲ੍ਹ ਲੈਂਦਾ ਹਾਂ। ਬੋਲੀ ਖਿੱਤੇ-ਵਿਸ਼ੇਸ਼ ਦੇ ਲੋਕਕੰਠ ਦੀ ਸਾਣ 'ਤੇ ਚੜ੍ਹ ਕੇ, ਬਣਦੀ-ਸੰਵਰਦੀ ਹੈ। ਬੋਲੀ ਅਤੇ ਲੋਕ ਜੀਵਨ ਦਾ ਰਿਸ਼ਤਾ ਅਟੁੱਟ ਹੁੰਦਾ ਹੈ। ਲੋਕ ਜੀਵਨ ਦਾ ਸੁਹਜ-ਸੁਚੱਜ ਅਤੇ ਆਚਾਰ-ਵਿਹਾਰ ਉਥੋਂ ਦੀ ਬੋਲੀ ਰਾਹੀਂ ਚਮਕ ਉੱਠਦਾ ਹੈ। ਲੋਕ ਜੀਵਨ ਆਪਣੀ ਬੋਲੀ ਆਸਰੇ ਹੀ ਤੁਰਦਾ ਅਤੇ ਮੌਲਦਾ ਹੈ। ਬੋਲੀ ਦੇ ਜੀਵਨ (ਵਿਕਾਸ) ਦਾ ਆਧਾਰ ਵੀ ਲੋਕ ਜੀਵਨ ਹੀ ਹੁੰਦਾ ਹੈ। ਬੰਦਾ ਬੋਲਦਾ ਕਿਵੇਂ ਹੈ? ਬੰਦੇ ਦੀ ਬੋਲਬਾਣੀ ਵਿਚ ਕਿਸ ਕਿਸਮ ਦੀ ਲਫਜ਼ਕਾਰੀ ਹੈ? ਬੰਦੇ ਦੀ ਬੋਲਬਾਣੀ ਦਾ ਲਹਿਜ਼ਾ ਕੀ ਹੈ? ਇਹ ਸਭ ਬੰਦੇ ਦੇ ਮੁੱਖ ਪਛਾਣ ਚਿੰਨ੍ਹ ਹਨ ਜੋ ਖੇਤਰੀ ਸਮਾਜ- ਸੱਭਿਆਚਾਰ ਵਿਚ ਬਣਦੇ ਹਨ। ਇਉਂ ਬੋਲੀ ਹੀ ਬੰਦੇ ਦਾ ਮੁੱਖ ਪਛਾਣ-ਚਿੰਨ੍ਹ ਹੈ। ਬੰਦਾ ਆਪਣਾ ਪਹਿਰਾਵਾ ਤਾਂ ਬਦਲ ਸਕਦਾ ਹੈ ਪਰ ਬੋਲੀ ਤੋਂ ਖਿਹੜਾ ਨਹੀਂ ਛੁਡਾ ਸਕਦਾ।
ਸੱਚੀ ਤੇ ਸਹੀ ਗੱਲ ਤਾਂ ਇਹ ਹੈ ਕਿ ਅਸੀਂ ਬੋਲਦੇ ਉਪਭਾਸ਼ਾ ਹੀ ਹਾਂ। ਮਾਤ ਭਾਸ਼ਾ/ ਮਾਂ-ਬੋਲੀ ਵੀ ਵਾਸਤਵ ਵਿਚ ਉਪਭਾਸ਼ਾ ਹੀ ਹੁੰਦੀ ਹੈ ਜੋ ਬੱਚੇ ਨੂੰ ਮਾਂ ਤੋਂ ਨਹੀਂ ਬਲਕਿ ਆਲੇ-ਦੁਆਲੇ ਤੋਂ ਸੁੱਤੇ-ਸਿੱਧ ਹੀ ਹਾਸਿਲ ਹੋ ਜਾਂਦੀ ਹੈ। ਹੋਰ ਵੀ ਸ਼ੁੱਧ ਅਰਥਾਂ ਵਿਚ ਉਪਭਾਸ਼ਾ, ਬੋਲੀ ਹੁੰਦੀ ਹੈ। ਹਰੇਕ ਭੂ-ਖੰਡ ਦੇ ਲੋਕਾਂ ਦੀ ਬੋਲੀ ਦੇ ਆਪਣੇ ਨਿਵਕਲੇ ਨੈਣ-ਨਕਸ਼ ਹੁੰਦੇ ਹਨ। ਹਰੇਕ ਬੋਲੀ ਦੀ ਆਪਣੀ ਆਜ਼ਾਦ ਹਸਤੀ ਅਤੇ ਅਦੁੱਤੀ ਸਰੂਪ ਹੁੰਦਾ ਹੈ। ਉਪਭਾਸ਼ਾ/ਬੋਲੀ ਦਾ ਵੱਖਰਾ ਵਜੂਦ ਉਸਦੀ ਨਿਵੇਕਲੀ ਸ਼ਬਦਾਵਲੀ ਅਤੇ ਵਿਆਕਰਨ ਵਿਚ ਅੰਤਰਨਿਹਤ ਹੁੰਦਾ ਹੈ। ਧੁਨੀਆਂ, ਰੂਪਾਂ, ਸ਼ਬਦਾਂ ਅਤੇ ਵਾਕ- ਬਣਤਰਾਂ ਦੇ ਵੱਖਰੇ ਪੈਟਰਨਾਂ ਦੇ ਆਧਾਰ ਤੇ ਬੋਲੀਆਂ ਦੇ ਪਛਾਣ-ਚਿੰਨ੍ਹ ਨਿਸ਼ਚਿਤ ਕੀਤੇ ਜਾ ਸਕਦੇ ਹਨ।
ਭਾਸ਼ਾ ਅਤੇ ਬੋਲੀ ਦੇ ਪਰਸਪਰ-ਸਬੰਧ ਸੰਬਾਦਕ ਸੁਭਾਅ ਵਾਲੇ ਹੁੰਦੇ ਹਨ। ਹਰ ਭਾਸ਼ਾ ਆਪਣੀਆਂ ਬੋਲੀਆਂ ਦੀ ਬੁਨਿਆਦ ਉੱਤੇ ਹੀ ਖੜੋਤੀ ਹੁੰਦੀ ਹੈ। ਵਾਸਤਵ ਵਿਚ ਬੋਲੀਆਂ ਹੀ ਭਾਸ਼ਾ ਦੀ ਹਸਤੀ ਦੀਆਂ ਗਵਾਹ ਹੁੰਦੀਆਂ ਹਨ। ਬੋਲੀਆਂ ਬਿਨਾਂ ਭਾਸ਼ਾ ਦੀ ਕੋਈ ਹੈਸੀਅਤ ਨਹੀਂ ਹੁੰਦੀ। ਭਾਸ਼ਾ ਤਾਂ ਅਖੇਤਰੀ ਅਤੇ ਅਬੋਲ ਬਣ ਨਿਬੜਦੀ ਹੈ। ਬੋਲੀਆਂ ਆਪਣੇ ਵਿਸ਼ੇਸ਼ ਸ਼ਬਦ-ਭੰਡਾਰ ਵਿਆਕਰਨ, ਵਰਤੋਂ-ਵਿਹਾਰ, ਅਖਾਣ, ਮੁਹਾਵਰੇ ਅਤੇ ਸਾਹਿਤ ਰਚਨਾ ਦੁਆਰਾ ਭਾਸ਼ਾ ਨੂੰ ਆਪਣਾ ਯੋਗਦਾਨ ਦਿੰਦੀਆਂ ਰਹਿੰਦੀਆਂ ਹਨ। ਜਿਵੇਂ ਤਾਰੇ ਆਕਾਸ਼ ਸੁਹਜ ਹਨ; ਜਿਵੇਂ ਫੁੱਲ-ਪੱਤੀਆਂ ਤੇ ਟਾਹਣੀਆਂ ਰੁੱਖ ਦੀ ਸੁੰਦਰਤਾ ਹੁੰਦੀਆਂ ਹਨ; ਉਵੇਂ ਬੋਲੀਆਂ ਭਾਸ਼ਾ ਦਾ ਸੁਹਜ ਹੁੰਦੀਆਂ ਹਨ। ਬੋਲੀਆਂ ਕਿਸੇ ਖਾਸ ਭੂਗੋਲਿਕ ਇਕਾਈ ਦੇ ਰਕਬੇ ਵਿਚ ਵਿਕਸਤ ਹੁੰਦੀਆਂ ਹਨ। ਜਿਵੇਂ ਰੁੱਖ ਜਿਸ ਧਰਤੀ ਵਿਚ ਉੱਗਦੇ ਹਨ; ਉਸ ਧਰਤੀ ਵਿਚੋਂ ਹੀ ਜੀਵਨ ਸ਼ਕਤੀ ਹਾਸਲ ਕਰਦੇ ਹਨ; ਉਵੇਂ ਬੋਲੀ ਆਪਣੇ ਸਮਾਜ-ਸਭਿਆਚਾਰ ਸਹਾਰੇ ਵਧਦੀ ਤੇ ਮੌਲਦੀ ਰਹਿੰਦੀ ਹੈ। ਸਮਾਜੀ-ਸੱਭਿਆਚਾਰਕ ਲੋੜਾਂ ਮੁਤਾਬਕ ਇਸ ਦਾ ਵਿਕਾਸ ਹੁੰਦਾ ਰਹਿੰਦਾ ਹੈ। ਪੰਜਾਬੀ ਜੀਵਨ-ਜਾਂਚ ਨੂੰ ਜਾਣਨ ਲਈ, ਪੰਜਾਬੀ ਵਿਰਾਸਤ ਤੱਕ ਪੁੱਜਣ ਲਈ, ਪੰਜਾਬੀ ਲੋਕਮਨ ਦਾ ਅਧਿਐਨ ਕਰਨ ਲਈ, ਸਿੱਧਾ ਰਾਹ ਪੰਜਾਬ ਦੀਆਂ ਬੋਲੀਆਂ ਹੀ ਹਨ। 20ਵੀਂ ਸਦੀ ਦੇ ਸ਼ੁਰੂ ਵਿਚ ਸਮਾਜ-ਭਾਸ਼ਾ ਵਿਗਿਆਨੀਆਂ ਨੇ ਆਪਣੇ ਭਾਸ਼ਾ-ਸਰਵੇਖਣਾਂ ਦੌਰਾਨ ਵੀ ਇਹੋ ਅਨੁਭਵ ਕੀਤਾ ਕਿ ਲੋਕ ਬੋਲੀਆਂ ਸ਼ਬਦਾਂ ਦੇ ਪੁਰਾਤਨ ਰੂਪਾਂ ਅਤੇ ਉਚਾਰਨ ਨੂੰ ਸੰਭਾਲੀ ਬੈਠੀਆਂ ਹਨ। ਸੱਭਿਆਚਾਰ ਵਾਂਗ ਬੋਲੀਆਂ ਸ਼ਹਿਰਾਂ ਤੋਂ ਦੂਰ ਪੇਂਡੂ ਖੇਤਰਾਂ ਵਿਚ ਹੀ ਸੁਰੱਖਿਅਤ ਰਹਿੰਦੀਆਂ ਹਨ। ਆਮ ਤੌਰ ਤੇ ਸਾਹਿਤ ਅਤੇ ਬਜ਼ੁਰਗ ਪੀੜ੍ਹੀ ਇਸ ਬੋਲੀਆਂ ਦੇ ਖਜ਼ਾਨੇ ਨੂੰ ਸੰਭਾਲੀ ਰੱਖਦੇ ਹਨ ਪਰ ਜੇ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਖਜ਼ਾਨੇ ਦੇ ਗੁੰਮ-ਗੁਆਚ ਜਾਣ ਦੀ ਸੰਭਾਵਨਾ ਹੁੰਦੀ ਹੈ।
ਪੰਜਾਬੀ ਦੇ ਸਭ ਤੋਂ ਪੁਰਾਣੇ ਨਮੂਨੇ ਮੁਲਤਾਨੀ ਬੋਲੀ ਦੇ ਹੀ ਮਿਲਦੇ ਹਨ ਜੋ ਕਿ ਫਰੀਦ-ਬਾਣੀ ਦੇ ਰੂਪ ਵਿਚ ਸੁਰੱਖਿਅਤ ਹਨ। ਅਮੀਰ ਖੁਸਰੋ ਨੇ ਇਸ ਨੂੰ ਲਾਹੌਰੀ ਜ਼ੁਬਾਨ ਅਤੇ ਅਬੁਲ ਫ਼ਜ਼ਲ ਨੇ ਇਸ ਨੂੰ ਮੁਲਤਾਨੀ ਕਿਹਾ ਹੈ। ਫ਼ਰੀਦ ਤੋਂ ਅਗਲੇ
ਪੰਜਾਬੀ ਸੂਫੀ ਸ਼ਾਇਰਾਂ ਨੇ ਵੀ ਪੰਜਾਬ ਦੀਆਂ ਲੋਕ ਬੋਲੀਆਂ ਨੂੰ ਹੀ ਆਪਣੀ ਸ਼ਾਇਰੀ ਦਾ ਮਾਧਿਅਮ ਬਣਾਇਆ। ਪੰਜਾਬੀ ਦਾ ਅਜੋਕਾ ਮਿਆਰੀ ਰੂਪ ਵੀ ਸੂਫੀ-ਸਾਇਰਾਂ ਦੁਆਰਾ ਵਰਤੀਆਂ ਗਈਆਂ ਬੋਲੀਆਂ ਉੱਤੇ ਹੀ ਆਧਾਰਿਤ ਹੈ। ਪੰਜਾਬੀ ਕਿੱਸਾ ਕਾਵਿ ਉੱਤੇ ਅਰਬੀ-ਫ਼ਾਰਸੀ ਪ੍ਰਭਾਵ ਜ਼ਰੂਰੀ ਹੈ ਪਰ ਕਿੱਸਾ ਕਵੀਆਂ ਦੀ ਭਾਸ਼ਾ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਰਿਹਾ ਹੈ। ਦਮੋਦਰ ਦੀ ਭਾਸ਼ਾ ਝਾਂਗੀ ਹੈ ਜੋ ਕਿ ਮੁਲਤਾਨੀ ਦਾ ਹੀ ਇਕ ਰੂਪ ਹੈ। ਵਾਰਿਸ ਦੀ ਭਾਸ਼ਾ ਵਿਚ ਲਹਿੰਦੀ-ਮਾਝੀ ਦਾ ਚੋਖਾ ਰਲਾ ਹੈ । ਗੁਰਬਾਣੀ ਦੀ ਭਾਸ਼ਾ ਵਿਚ ਸਾਨੂੰ 12ਵੀਂ ਸਦੀ ਈਸਵੀ ਤੋਂ ਲੈ ਕੇ, 17ਵੀਂ ਸਦੀ ਤੱਕ ਦੀ ਭਾਸ਼ਾ ਦੇ ਨਮੂਨੇ ਮਿਲਦੇ ਹਨ। ਗੁਰਬਾਣੀ ਦੀ ਭਾਸ਼ਾ ਨੂੰ ਭਾਵੇਂ ਸਾਧ-ਭਾਸ਼ਾ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਪਰ ਇਸ ਭਾਸ਼ਾ ਉਪਰ ਵੀ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ। ਗੁਰੂ ਅਰਜਨ ਦੇਵ ਦੇ ਡੱਖਣੇ ਅਤੇ ਜੈਤਸਰੀ ਦੀ ਵਾਰ ਦੀ ਹਰ ਪਉੜੀ ਤੋਂ ਪਹਿਲਾਂ, ਹਰ ਸਲੋਕ ਸ਼ੁੱਧ ਮੁਲਤਾਨੀ ਵਿਚ ਹੈ।
19ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ਾਂ ਨੇ ਲੁਧਿਆਣੇ ਵਿਚ ਫੌਜ਼ੀ ਛਾਉਣੀ ਸਥਾਪਿਤ ਕਰਕੇ, ਮਲਵਈ ਬੋਲੀ ਨੂੰ ਸਾਹਿਤਕ (ਕੇਂਦਰੀ) ਪੰਜਾਬੀ ਦੇ ਤੌਰ ਤੇ ਸਥਾਪਿਤ ਕੀਤਾ। ਉਨ੍ਹਾਂ ਨੇ ਮਲਵਈ ਕੋਸ਼ ਅਤੇ ਵਿਆਕਰਨ ਲਿਖਵਾਏ। ਈਸਾਈ ਮੱਤ ਦਾ ਪ੍ਰਚਾਰ ਤੇ ਪਾਸਾਰ ਕਰਨ ਹਿੱਤ ਜੋ ਪੁਸਤਕਾਂ ਲਿਖਵਾਈਆਂ, ਉਨ੍ਹਾਂ ਦਾ ਮਾਧਿਅਮ ਮਲਵਈ ਬੋਲੀ ਨੂੰ ਬਣਾਇਆ ਗਿਆ। 20ਵੀਂ ਸਦੀ ਵਿਚ ਪਾਕਿਸਤਾਨ ਬਣਨ ਤੋਂ ਪਹਿਲਾਂ ਮਾਝੀ ਬੋਲੀ (ਲਾਹੌਰ-ਅੰਮ੍ਰਿਤਸਰ ਦੇ ਖੇਤਰ ਦੀ ਬੋਲੀ) ਨੂੰ ਟਕਸਾਲੀ ਪੰਜਾਬੀ ਦਾ ਆਧਾਰ ਬਣਾਇਆ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਧੁਰ ਨਿਕਾਸ-ਕਾਲ ਤੋਂ ਲੈ ਕੇ ਹੀ ਕੇਂਦਰੀ ਸਾਹਿਤ ਵਿਚ ਭਾਸ਼ਾਈ ਆਂਚਲਿਕਤਾ ਦਾ ਸੰਕਲਪ ਉੱਭਰ ਕੇ ਸਾਹਮਣੇ ਆਇਆ ਹੈ। ਮਲਵਈ ਅਤੇ ਪੁਆਧੀ ਸਾਹਿਤਕਾਰਾਂ ਨੇ ਪੰਜਾਬੀ ਨਾਵਲ, ਕਹਾਣੀ ਅਤੇ ਨਾਟਕ ਨੂੰ ਆਂਚਲਿਕ ਪਛਾਣ ਬੋਲੀਆਂ ਰਾਹੀਂ ਹੀ ਦਿੱਤੀ ਹੈ।
ਪੰਜਾਬ ਦੀਆਂ ਬੋਲੀਆਂ ਦੇ ਨਿਵੇਕਲੇ ਨੈਣ-ਨਕਸ਼ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਸ਼ਾਹਦੀ ਭਾਰਦੇ ਹਨ। ਸਾਡੇ ਕੋਲ ਪੰਜਾਬ-ਪੰਜਾਬੀ ਦੀਆਂ ਬੋਲੀਆਂ ਦੇ ਸਾਂਝੇ ਸੋਮੇ, ਸਾਂਝਾ ਸ੍ਰੋਤ ਏਨਾ ਸ਼ਕਤੀਸ਼ਾਲੀ ਹੈ ਕਿ ਕਿਸੇ ਵੀ ਓਪਰੀ ਜਾਂ ਵਿਦੇਸ਼ੀ ਭਾਸ਼ਾ ਦੇ ਸਾਹਮਣੇ, ਅਸੀਂ ਇਸ ਸਾਂਝੇ ਅਹਿਸਾਸ ਨਾਲ ਪੰਜਾਬੀ ਨੂੰ ਇਕ ਵੱਖਰੀ ਪਛਾਣ ਦੇ ਸਕਦੇ ਹਾਂ। ਪਰ ਭਾਸ਼ਾ ਦੀ ਸਿਆਸੀ ਸ਼ਰਾਰਤ ਅਤੇ ਮਜ਼ਹਬੀ ਹਕਾਰਤ ਕਾਰਨ, ਪੰਜਾਬੀ ਮੂਲ ਦੇ ਪੰਜਾਬੀ, ਆਪਣੀਆਂ ਹੀ ਬੋਲੀਆਂ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਦੇ ਆ ਰਹੇ ਹਨ। ਇਸ ਹਿਮਾਕਤ ਸਦਕਾ ਪੱਛਮੀ ਪੰਜਾਬ ਦੀਆਂ ਬੋਲੀਆਂ ਪਾਕਿਸਤਾਨੀ ਹਕੂਮਤ ਦੀਆਂ ਸਿਆਸੀ ਨੀਤੀਆਂ ਦੀ ਭੇਟਾ ਚੜ੍ਹ ਗਈਆਂ ਅਤੇ ਪੂਰਬੀ ਪੰਜਾਬ ਦੀਆਂ ਪੰਜਾਬੋਂ ਬਾਹਰਲੀਆਂ ਬੋਲੀਆਂ ਦੀ ਬਲੀ, ਭਾਰਤੀ ਨੇਤਾਵਾਂ ਦੀ ਸਿਆਸਤ ਨੇ ਲੈ ਲਈ। ਪੰਜਾਬ ਦੀ ਸਿਆਸੀ ਭੰਨਤੋੜ ਨੇ ਡੋਗਰੀ-ਪਹਾੜੀ ਸਮੇਤ ਕਈ ਬੋਲੀਆਂ ਨੂੰ ਗੈਰ-ਪੰਜਾਬੀ ਅਤੇ ਸੁਤੰਤਰ ਭਾਸ਼ਾਵਾਂ ਮੰਨਣ ਲਈ ਮਜ਼ਬੂਰ ਕੀਤਾ।
ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚ ਵੀ ਪੰਜਾਬੀ ਦੀਆਂ ਬੋਲੀਆ ਲੁਪਤ ਹੋਣ ਦੀ ਸਫ਼ ਵਿਚ ਹਨ। ਸਰਾਇਕੀ ਦੇ ਪੰਜਾਬੀ ਨਾਲ ਸਬੰਧਾਂ ਨੂੰ ਵੀ ਬਹਿਸ ਦਾ ਵਿਸ਼ਾ ਬਣਾਇਆ ਗਿਆ ਹੈ। ਭਾਵੇਂ ਰਾਜਨੀਤਕ ਨਕਸ਼ੇ ਭਾਸ਼ਾ ਰੇਖਾਵਾਂ ਨੂੰ ਨਿਸ਼ਚਿਤ ਨਹੀਂ ਕਰਦੇ ਪਰ ਇਹ ਸੱਚ ਹੈ ਕਿ ਸਿਆਸਤਦਾਨਾਂ ਨੇ ਭਾਸ਼ਾ ਵਧੇਰੇ ਕਾਰਗਰ ਹਥਿਆਰ ਸਿੱਧ ਹੋਈ ਹੈ। ਭਾਸ਼ਾ, ਧਰਮ ਅਤੇ ਸਿਆਸਤ ਆਲਮੀ ਇਤਿਹਾਸ ਵਿਚ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਵਜੋਂ ਸਦਾ ਹੀ ਚਰਚਾ ਵਿਚ ਰਹੇ ਹਨ। ਇਨ੍ਹਾਂ ਦੀ ਪਰਸਪਰ ਦਖ਼ਲ-ਅੰਦਾਜ਼ੀ ਨੇ ਅਨੇਕਾਂ ਵਾਰ ਭਾਸ਼ਾਈ ਵਾਦ-ਵਿਵਾਦ ਪੈਦਾ ਕੀਤਾ ਹੈ। ਇਕ ਬੋਲੀ ਦੇ ਖਿੱਤੇ ਵਿਚ ਰਹਿਣ ਵਾਲੇ ਸਮੂਹ ਦੇ ਲੋਕਾਂ ਦਾ ਧਰਮ ਵੱਖ-ਵੱਖ ਹੋ ਸਕਦਾ ਹੈ ਪਰ ਭਾਸ਼ਾ ਦੇ ਮਾਮਲੇ ਵਿਚ ਇਹ ਸੰਭਵ ਨਹੀਂ ਹੁੰਦਾ। ਭਾਸ਼ਾ ਤਾਂ ਸਾਂਝਾ ਸਮਾਜੀ-ਸਭਿਆਚਾਰਕ ਵਰਤਾਰਾ ਹੈ। ਮਸਲਨ ਪੰਜਾਬ ਵਿਚ ਵਸਦੇ ਹਿੰਦੂ, ਸਿੱਖ ਅਤੇ ਮੁਸਲਿਮ ਆਦਿ ਵਿਭਿੰਨ ਧਰਮਾਂ ਦੇ ਲੋਕਾਂ ਦੀ ਪਹਿਲੀ ਭਾਸ਼ਾ ਪੰਜਾਬੀ ਹੈ ਪਰ ਆਜ਼ਾਦੀ ਸੰਗਰਾਮ ਦੌਰਾਨ ਸਿਆਸੀ ਸੁਆਰਥਾਂ ਨੇ ਹਿੰਦੀ ਨੂੰ ਹਿੰਦੂਆਂ ਨਾਲ, ਉਰਦੂ ਨੂੰ ਮੁਸਲਮਾਨਾਂ ਨਾਲ ਅਤੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਬਣਾ ਦਿੱਤਾ। ਪੰਜਾਬੀ ਭਾਸ਼ਾ ਸਿਰਫ਼ ਸਿੱਖਾਂ ਤੱਕ ਹੀ ਸੀਮਿਤ ਨਹੀਂ ਹੈ। ਭਾਸ਼ਾਈ ਜਨਸੰਖਿਆ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ ਅਤੇ ਦਿੱਲੀ ਆਦਿ ਵਿਚ ਸਿੱਖ ਆਬਾਦੀ ਨਾਲੋਂ ਪੰਜਾਬੀ ਬੁਲਾਰਿਆਂ ਦੀ ਪ੍ਰਤੀਸ਼ਤ ਗਿਣਤੀ ਕਾਫ਼ੀ ਵੱਧ ਹੈ। ਅਜ਼ਾਦੀ ਤੋਂ ਬਾਅਦ ਪੰਜਾਬੀ ਭਾਸ਼ਾ ਨੇ ਸੰਵਿਧਾਨਕ ਵਿਵਸਥਾ, ਰਾਜ ਭਾਸ਼ਾ ਲਈ ਸੰਘਰਸ਼, ਸਿੱਖਿਆ ਦਾ ਮਾਧਿਅਮ ਅਤੇ ਦਫ਼ਤਰੀ ਭਾਸ਼ਾ ਆਦਿ ਦੇ ਅਨੇਕਾਂ ਵਿਕਾਸ ਪੜਾਵਾਂ ਨੂੰ ਤਹਿ ਕੀਤਾ ਹੈ। ਇਨ੍ਹਾਂ ਵਿਕਾਸ ਪੜਾਵਾਂ ਵਿਚ ਭਾਸ਼ਾਈ ਆਧਾਰ ਤੇ ਸੂਬਿਆਂ ਦੀ ਵੰਡ ਵੇਲੇ ਪੰਜਾਬ ਦੀ ਉਪਭਾਸ਼ਾਈ ਸਥਿਤੀ ਨੂੰ ਖੋਰਾ ਹੀ ਲੱਗਿਆ ਹੈ।
ਪੰਜਾਬੀ ਦੀਆਂ ਬੋਲੀਆਂ ਬਾਰੇ ਪ੍ਰਾਪਤ ਸਰਵੇਖਣ ਵੀ ਅਧੂਰੇ ਹਨ। ਉਂਜ ਵੀ ਉਨ੍ਹਾਂ ਵਿਚ ਇਕਸਾਰਤਾ ਨਹੀਂ ਹੈ। ਇਸ ਸੰਦਰਭ ਵਿਚ ਕੁਝ ਭਾਸ਼ਾ ਸ਼ਾਸਤਰੀ ਭਾਵੇਂ ਐਲਬਰੂਨੀ (11ਵੀਂ ਸਦੀ) ਅਤੇ ਅਮੀਰ ਖੁਸਰੋ (14ਵੀਂ ਸਦੀ) ਦੇ ਹਵਾਲੇ ਦਿੰਦੇ ਹਨ ਪਰ ਐਲਬਰੂਨੀ ਨੇ ਪੰਜਾਬ ਦੀਆਂ ਬੋਲੀਆਂ ਬਾਰੇ ਕੋਈ ਖਾਸ ਵੇਰਵੇ ਨਹੀਂ ਦਿੱਤੇ। ਅਮੀਰ ਖੁਸਰੋ ਨੇ ਪੰਜਾਬ ਦੀਆਂ ਬੋਲੀਆਂ ਦਾ ਵੇਰਵਾ ਲਾਹੌਰੀ ਸਿਰਲੇਖ ਅਧੀਨ ਦਿੱਤਾ ਹੈ। ਇਸ ਤੋਂ ਥੋੜ੍ਹਾ ਚਿਰ ਪਿੱਛੋਂ ਅਬੁਲ ਫ਼ਜ਼ਲ ਵੀ ਪੰਜਾਬੀ ਲਈ ਮੁਲਤਾਨੀ ਨਾਮ ਵਰਤਦਾ ਹੈ। ਵਿਲੀਅਮ ਕੇਰੀ ਨੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਕਿਹਾ ਹੈ। ਇਕ ਹੋਰ ਵਿਦਵਾਨ ਸਰਪੇਚੀ ਨੇ ਪੰਜਾਬੀ ਅਤੇ ਮੁਲਤਾਨੀ ਨੂੰ ਬੋਲੀਆਂ ਦੇ ਵਰਗ ਵਿਚ ਰੱਖਿਆ ਹੈ। ਇਸ ਤੋਂ ਇਲਾਵਾ ਜਾਨ ਬੀਮਜ਼, ਹਾਰਨਲੇ, ਰਿਚਰਡ ਟੈਂਪਲ, ਭਾਈ ਮਈਆ ਸਿੰਘ, ਬਿਸ਼ਨ ਦਾਸਪੁਰੀ ਅਤੇ ਸੁਨੀਤੀ ਕੁਮਾਰ ਚੈਟਰਜੀ ਆਦਿ ਵਿਦਵਾਨਾਂ ਨੇ ਇਸ ਦਿਸ਼ਾ ਵਿਚ ਜਾਣਕਾਰੀ ਦਿੱਤੀ ਹੈ। ਪਰ ਇਹ ਸਾਰੇ ਸਰਵੇਖਣ ਨਾ-ਮੁਕੰਮਲ ਹਨ। ਗ੍ਰੀਅਰਸਨ ਦਾ ਭਾਸ਼ਾਈ ਸਰਵੇਖਣ ਬੜਾ ਅਹਿਮ ਦਸਤਾਵੇਜ਼ ਹੈ ਪਰ ਉਸ ਨੇ ਸਾਂਝੇ
ਪੰਜਾਬ ਦੀਆਂ ਪੰਜਾਬੀ ਅਤੇ ਲਹਿੰਦੀ ਦੋ ਵੱਖਰੀਆਂ ਭਾਸ਼ਾਵਾਂ ਸਥਾਪਿਤ ਕਰ ਕੇ, ਇਕ ਨਵਾਂ ਬਿਖੇੜਾ ਖੜ੍ਹਾ ਕਰ ਦਿੱਤਾ। ਗ੍ਰੀਅਰਸਨ (1968) ਨੇ ਤਾਂ ਪੰਜਾਬੀ ਦੀ ਬੋਲੀ ਸਿਰਫ਼ ਡੋਗਰੀ ਹੀ ਮੰਨੀ ਹੈ। ਇਸੇ ਤਰ੍ਹਾਂ ਹਰਕੀਰਤ ਸਿੰਘ ਵੀ ਲਿਖਦੇ ਹਨ ਕਿ ਪੰਜਾਬੀ ਦੀਆਂ ਤਿੰਨ ਬੋਲੀਆਂ ਬਣਦੀਆਂ ਹਨ: ਲਹਿੰਦੀ ਜਾਂ ਪੱਛਮੀ ਪੰਜਾਬੀ, ਡੋਗਰੀ ਜਾਂ ਪਹਾੜੀ ਖੇਤਰ ਦੀ ਪੰਜਾਬੀ ਅਤੇ ਤੀਸਰੀ ਪੂਰਬੀ ਪੰਜਾਬੀ। ਬਾਕੀ ਦੀਆਂ ਬੋਲੀਆਂ ਨੂੰ ਉਨ੍ਹਾਂ ਨੇ ਉਪਬੋਲੀਆਂ (ਸਬਡਾਇਲੈਕਟ) ਮੰਨਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਵੱਲੋਂ ਜੋ ਪੰਜਾਬ ਦੀ ਭਾਸ਼ਾਈ ਐਟਲਸ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਵਿਚ ਗ੍ਰੀਅਰਜਨ ਦੀ ਉਪਭਾਸ਼ਾਈ ਪਛਾਣ ਨੂੰ ਰੱਦ ਕਰਦਿਆਂ, ਸਾਂਝੇ ਪੰਜਾਬ ਦੀਆਂ ਉਪਭਾਸ਼ਾਈ ਰੇਖਾਵਾਂ ਉਲੀਕੀਆਂ ਗਈਆਂ ਹਨ। ਜਿਨ੍ਹਾਂ ਵਿਚ 28 ਬੋਲੀਆਂ ਦੇ ਵੇਰਵੇ ਦਰਜ਼ ਹਨ। ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਸਰਵੇਖਣ ਪੇਸ਼ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਟਕਸਾਲੀ ਪੰਜਾਬੀ ਸਮੇਤ 10 ਉਪਭਾਸ਼ਾਵਾਂ ਦੱਸੀਆਂ ਹਨ। ਡਾ. ਜੀ.ਐਸ ਰਿਆਲ ਨੇ ਆਪਣੇ ਇਕ ਲੇਖ ਵਿਚ ਭਾਸ਼ਾਈ ਤੱਥਾਂ ਦੇ ਆਧਾਰ ਉੱਤੇ ਇਹ ਸਿੱਟਾ ਕੱਢਿਆ ਹੈ ਕਿ ਲਹਿੰਦੀ ਪੰਜਾਬੀ ਦੀ ਉਪਭਾਸ਼ਾ ਨਹੀਂ ਹੈ ਬਲਕਿ ਪੰਜਾਬੀ, ਲਹਿੰਦੀ ਦੀ ਉਪਭਾਸ਼ਾ ਹੈ। ਇਉਂ ਕਿਸੇ ਵੀ ਉਪਭਾਸ਼ਾਈ ਸਰਵੇਖਣ ਨੂੰ ਹਰਫ਼ੇ-ਆਖਿਰ ਨਹੀਂ ਮੰਨਿਆ ਜਾ ਸਕਦਾ ਹੈ। 1947 ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਅੱਜ ਦੇ ਮੁਕਾਬਲੇ ਭਾਸ਼ਾਈ ਸਥਿਰਤਾ ਵਧੇਰੇ ਸੀ। ਵੰਡ ਤੋਂ ਬਾਅਦ ਪੂਰਬੀ ਪੰਜਾਬ ਦੇ ਮੁਸਲਮਾਨ ਬੁਲਾਰੇ ਪੱਛਮੀ ਪੰਜਾਬ ਵਿਚ ਜਾ ਵਸੇ ਅਤੇ ਪੱਛਮੀ ਪੰਜਾਬ ਦੇ ਹਿੰਦੂ-ਸਿੱਖ ਪੰਜਾਬੀ ਬੁਲਾਰੇ ਪੂਰਬੀ ਪੰਜਾਬ ਵਿਚ ਆ ਗਏ। ਇਹ ਲੋਕ ਆਪੋ-ਆਪਣੇ ਖਿੱਤੇ ਦੀਆਂ ਬੋਲੀਆਂ ਨੂੰ ਵੀ ਨਾਲ ਲੈ ਕੇ ਆਏ ਅਤੇ ਗਏ। ਇਹ ਲੋਕ ਬਹੁ-ਉਪਭਾਸ਼ਾਈ ਖੇਤਰ ਵਿਚ ਵਿਚਰਨ ਲੱਗੇ। ਇਸ ਭਾਸ਼ਾਈ ਸਥਿਤੀ ਨੂੰ ਬਹੁ-ਉਪਭਾਸ਼ਿਕਤਾ ਕਿਹਾ ਗਿਆ ਹੈ। ਕੌਮੀ ਪੱਧਰ ਉੱਤੇ ਭਾਸ਼ਾਵਾਂ ਦੇ ਆਧਾਰ ਤੇ ਪੰਜਾਬੀ ਸੂਬਾ ਬਣਨ ਨਾਲ ਇਕ ਵੱਖਰੀ ਭਾਸ਼ਾਈ ਸਥਿਤੀ ਬਦਲ ਗਈ ਹੈ। ਵਡੋਦਰਾ ਸਥਿਤ ਭਾਸ਼ਾ ਖੋਜ-ਕੇਂਦਰ ਦੇ ਤਿੰਨ ਹਜ਼ਾਰ ਸਵੈ-ਸੇਵਕਾਂ ਦੁਆਰਾ ਪਿਛਲੇ 4-5 ਸਾਲਾਂ ਵਿਚ ਲਗਭਗ ਇਕ ਕਰੋੜ ਦੇ ਖਰਚ ਨਾਲ ਭਾਰਤ ਦਾ ਭਾਸ਼ਾ ਸਰਵੇਖਣ ਕੀਤਾ ਗਿਆ ਹੈ। ਇਸ ਸਰਵੇਖਣ ਦੇ ਸਿੱਟੇ 50 ਭਾਗਾਂ ਅਤੇ 35000 ਪੰਨਿਆਂ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ ਜਿਸ ਤੋਂ ਭਾਰਤ ਦੀ ਵਰਤਮਾਨ ਭਾਸ਼ਾਈ ਸਥਿਤੀ ਉਜਾਗਰ ਹੋਈ ਹੈ। ਇਸ ਤਰ੍ਹਾਂ ਦਾ ਭਾਸ਼ਾਈ ਸਰਵੇਖਣ ਪੰਜਾਬ ਦੀ ਉਪਭਾਸ਼ਾਈ ਸਥਿਤੀ ਬਾਰੇ ਫਿਰ ਤੋਂ ਕਰਨ ਦੀ ਲੋੜ ਹੈ। ਪੰਜਾਬ ਦੀ ਵਰਤਮਾਨ ਭਾਸ਼ਾਈ ਸਥਿਤੀ ਅਨੁਸਾਰ ਬੋਲੀਆਂ ਦੀ ਨਿਸ਼ਾਨਦੇਹੀ ਕਰਨ ਲਈ ਹੇਠ ਲਿਖੇ ਅਨੁਸਾਰ ਖੇਤਰੀ-ਵੰਡ ਕੀਤੀ ਜਾ ਸਕਦੀ ਹੈ।
1. ਪੱਛਮੀ ਪੰਜਾਬੀ ਦਾ ਖੇਤਰ
(ੳ) ਪਾਕ-ਪੰਜਾਬ ਦਾ ਖੇਤਰ
(ਅ) ਪੂਰਬੀ ਪੰਜਾਬ ਤੋਂ ਆਈ ਵਸੋਂ ਦਾ ਖੇਤਰ
2. ਪੂਰਬੀ ਪੰਜਾਬੀ (ਭਾਰਤ) ਦਾ ਖੇਤਰ
(ੳ) ਮੌਜੂਦਾ ਪੰਜਾਬ ਦਾ ਖੇਤਰ
(ਅ) ਪੱਛਮੀ ਪੰਜਾਬ ਤੋਂ ਆਈ ਵਸੋਂ ਦਾ ਖੇਤਰ
(ੲ) ਹਰਿਆਣਾ ਤੇ ਰਾਜਸਥਾਨ ਦੇ ਪੰਜਾਬੀ ਖੇਤਰ
(ਸ) ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪੰਜਾਬੀ ਖੇਤਰ
ਪੰਜਾਬੀ ਭਾਸ਼ਾ ਦੀ ਇਸ ਸਭਾਵੀ ਉਪਭਾਸ਼ਾਈ ਸਥਿਤੀ ਨੂੰ ਨਿਸ਼ਚਿਤ ਕਰ ਕੇ ਪੰਜਾਬ ਦੀਆਂ ਬੋਲੀਆਂ ਦੀ ਵਰਤਮਾਨ ਸਥਿਤੀ ਨੂੰ ਵੇਖਿਆ ਜਾਣਾ ਚਾਹੀਦਾ ਹੈ।
(3)
21ਵੀਂ ਸਦੀ ਦਾ ਉਥਾਨ 20ਵੀਂ ਸਦੀ ਦੇ ਅੰਤਮ ਦਹਾਕਿਆਂ ਵਿਚ ਸਮਾਜਿਕ, ਆਰਥਿਕ ਅਤੇ ਤਕਨਾਲੋਜੀ ਦੇ ਖੇਤਰ ਵਿਚ ਹੋਏ ਪਰਿਵਰਤਨਾਂ ਨਾਲ ਹੋਇਆ। ਇਸ ਸਦੀ ਦਾ ਪਹਿਲਾ ਦਹਾਕਾ ਸਾਡੇ ਲਈ ਨਵਾਂ ਆਰਥਿਕ ਪ੍ਰਬੰਧ ਅਤੇ ਨਵੀਂ ਸੂਚਨਾ ਤਕਨਾਲੋਜੀ ਲੈ ਕੇ ਆਇਆ। ਅਰਥਵਿਗਿਆਨੀਆਂ ਨੇ ਇਸ ਕਾਲਖੰਡ ਦੀ ਮੁੱਖ ਪਛਾਣ ਵਿਸ਼ਵੀਕਰਨ ਦੇ ਨਾਮ ਨਾਲ ਬਣਦੀ ਹੈ। ਸ਼ੁੱਧ ਵਿਗਿਆਨੀਆਂ ਨੇ ਇਸ ਸਮੇਂ ਨੂੰ ਵਡਮੁੱਲੀਆਂ ਵਿਗਿਆਨਕ ਤੇ ਤਕਨੀਕੀ ਖੋਜਾਂ ਦਾ ਦੌਰ ਕਿਹਾ ਹੈ। ਨੈਨੋ ਤਕਨਾਲੋਜੀ ਅਤੇ ਪਲਾਜ਼ਮਾ ਫਿਜ਼ਿਕਸ ਦੇ ਪਿਛੇ ਮਾਈਕਰੋ ਅਤੇ ਮਾਲੀਕਿਊਲਰ ਪੱਧਰ ਦੀ ਖੋਜ ਕਾਰਜਸ਼ੀਲ ਹੈ। ਸਮਾਜ ਵਿਗਿਆਨੀਆਂ ਅਨੁਸਾਰ ਵਿਸ਼ਵੀਕਰਨ ਸਮੁੱਚੇ ਰੂਪ ਵਿਚ ਵਿੱਤੀ-ਪੂੰਜੀਵਾਦ ਹੈ, ਜਿਸ ਨੇ ਬੇਲੋੜੀਆਂ ਤੇ ਵਾਧੂ ਵਸਤਾਂ ਨੂੰ ਬੰਦੇ ਦੀਆਂ ਬੁਨਿਆਦੀ ਲੋੜਾਂ ਬਣਾ ਦਿੱਤਾ ਹੈ। ਭਾਸ਼ਾ ਦੇ ਪ੍ਰਸੰਗ ਵਿਚ ਇਸ ਦੌਰ ਦੀ ਦਿਸ਼ਾ ਖੇਤਰੀ ਭਾਸ਼ਾਵਾ ਦੇ ਖਾਤਮੇ ਵੱਲ ਹੈ। ਜਿਵੇਂ ਸਾਮਰਾਜੀ ਸ਼ਕਤੀਆਂ ਮਸੱਸਤ ਬ੍ਰਹਿਮੰਡ ਉੱਪਰ ਗਲਬਾ ਬਣਾ ਕੇ, ਆਪਣੀਆਂ ਭਾਸ਼ਾਵਾਂ ਨੂੰ ਬਲਸ਼ਾਲੀ ਸੰਚਾਰ ਮਾਧਿਅਮ ਬਣਾ ਦਿੱਤਾ ਗਿਆ ਹੈ। ਭਾਰਤੀ ਪੂੰਜੀਵਾਦੀ ਰਾਜਪ੍ਰਬੰਧ ਦੀਆਂ ਨੀਤੀਆਂ ਵੀ ਭਾਰਤੀ ਭਾਸ਼ਾਵਾਂ ਨੂੰ ਹਾਸ਼ੀਏ 'ਤੇ ਰੱਖ ਕੇ ਵਿਸ਼ਵੀਕਰਨ ਦੀ ਭਾਸ਼ਾ ਵੱਲ ਵਧੇਰੇ ਅਗਰਸਰ ਹਨ। ਇਉਂ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਵਿਸ਼ਵ-ਸਥਿਤੀ ਜਿਸ ਕਦਰ ਤੇਜ਼ੀ ਨਾਲ ਬਦਲੀ ਹੈ, ਉਸ ਦੇ ਦੂਰਗਾਮੀਂ ਪ੍ਰਭਾਵ ਪੰਜਾਬੀ ਭਾਸ਼ਾ ਅਤੇ ਪੰਜਾਬ ਦੀਆਂ ਖੇਤਰੀ ਬੋਲੀਆਂ ਉੱਤੇ ਪੈਣ ਦਾ ਖਦਸ਼ਾ ਹੈ। ਇਸ ਪ੍ਰਸੰਗ ਵਿਚ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਇੱਕ ਕਵਿਤਾ ਕਾਬਲਗੋਰ ਹੈ:
'ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ,
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
……………………………….
ਧੰਮੀ ਵੇਲਾ, ਪਹੁ-ਫੁਟਾਲਾ, ਛਾਹ ਵੇਲਾ, ਲੌਢਾ ਵੇਲਾ
ਦੀਵਾ ਵੱਟੀ, ਖਉਪੀਆ, ਕੌੜਾ ਸੋਤਾ,
ਢਲਦੀਆਂ ਖਿੱਤੀਆਂ
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ ਵਿਚਾਰੇ
ਮਾਰੇ ਗਏ ਇਕੱਠੇ ਟਾਈਮ ਹੱਥੋਂ ਸਾਰੇ
ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ-ਪੀਸ ਸੀ...
ਇਸ ਕਵਿਤਾ ਵਿਚ ਜਿਸ ਭਾਸ਼ਾ ਦੇ ਮਰਨ ਦੀ ਗੱਲ ਕੀਤੀ ਗਈ ਹੈ, ਉਹ ਵਾਸਤਵ ਵਿਚ ਪੰਜਾਬ ਦੀਆਂ ਬੋਲੀਆਂ ਦੇ ਮਰਨ ਵੱਲ ਹੀ ਇਸ਼ਾਰਾ ਹੈ। ਯੂਨੈਸਕੋ ਦੀ ਰਿਪੋਰਟ ਦਾ ਸੱਚ ਵੀ ਇਹੋ ਹੈ। ਇਹ ਸਮੱਸਿਆ ਸਿਰਫ਼ ਪੰਜਾਬੀ ਦੀ ਹੀ ਨਹੀਂ ਹੈ। ਭਾਰਤ ਦੀਆਂ ਦੂਜੀਆਂ ਖੇਤਰੀ ਬੋਲੀਆਂ ਦਾ ਵੀ ਇਹੋ ਹਾਲ ਹੈ। ਦੁਨੀਆਂ ਦੀਆਂ. ਬਹੁਤੀਆਂ ਘੱਟ ਗਿਣਤੀ, ਕਬਾਇਲੀ ਅਤੇ ਖੇਤਰੀ ਬੋਲੀਆਂ ਦੀ ਹੋਂਦ ਵੀ ਖ਼ਤਰੇ ਵਿਚ ਹੈ। ਯੂਨੈਸਕੋ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆਂ ਭਰ ਵਿਚ ਬੋਲੀਆਂ ਜਾਂਦੀਆਂ 6500 ਭਾਸ਼ਾਵਾਂ ਵਿਚੋਂ, ਇਕ ਬੋਲੀ ਹਰ 14ਵੇਂ ਦਿਨ ਮਰ ਜਾਂਦੀ ਹੈ। ਇਹ ਰੁਝਾਨ ਪੂਰਬ ਨਾਲੋਂ ਪੱਛਮੀ ਮੁਲਕਾਂ ਵਿਚ ਵਧੇਰੇ ਹੈ। ਉਥੇ ਵਿਸ਼ਵੀਕਰਨ ਦੀ ਮਾਰ ਪੂਰਬ ਨਾਲੋਂ ਵੀ ਪਹਿਲਾਂ ਪੈਣੀ ਸ਼ੁਰੂ ਹੋ ਗਈ ਸੀ। ਸਭ ਤੋਂ ਵੱਧ ਖੇਤਰੀ ਬੋਲੀਆਂ ਵਿਕਸਤ ਮੁਲਕਾਂ ਵਿਚ ਮਰੀਆਂ ਹਨ। ਭਾਰਤ ਵਿਚ ਵੀ ਬਹੁਤ ਸਾਰੀਆਂ ਖੇਤਰੀ ਬੋਲੀਆਂ ਸਾਹ-ਸੱਤ ਮੁਕਾ ਚੁੱਕੀਆਂ ਹਨ। ਭਾਰਤ ਦੀਆਂ ਬੋਲੀਆਂ ਨੂੰ ਇਥੋਂ ਦੀਆਂ ਭਾਸ਼ਾਵਾਂ ਨੇ ਵੀ ਮਾਰਿਆ ਹੈ। ਮਸਲਨ ਭਾਰਤ ਦੇ ਜਿਹੜੇ ਤੀਹ ਕਰੋੜ ਲੋਕ ਹਿੰਦੀ ਬੋਲਦੇ ਹਨ, ਉਹ ਸਾਰੇ ਕਿੰਨੀਆਂ ਹੀ ਬੋਲੀਆਂ ਬੋਲਦੇ ਹਨ ਜਿਨ੍ਹਾਂ ਨੂੰ ਹਿੰਦੀ ਦੇ ਨਾਮ ਥੱਲੇ ਮੋਨ ਕਰ ਦਿੱਤਾ ਗਿਆ ਹੈ। ਅਸੀਂ ਵੀ ਮਸਨੂਈ ਪੰਜਾਬੀ ਰਾਹੀਂ ਪੁਆਧੀ, ਦੁਆਬੀ, ਪਹਾੜੀ, ਮਲਵਈ, ਮਾਝੀ ਆਦਿ ਬੋਲੀਆਂ ਨੂੰ ਖਤਮ ਕਰਨ ਦੇ ਰਸਤੇ ਤੁਰੇ ਹੋਏ ਹਾਂ। ਭਾਸ਼ਾ-ਖੋਜ ਅਤੇ ਪ੍ਰਕਾਸ਼ਨ ਕੇਂਦਰ (ਵਡੋਦਰਾ) ਵੱਲੋਂ ਕੀਤੇ ਗਏ ਸਰਵੇਖਣ ਦੇ ਸਿੱਟੇ ਦੱਸਦੇ ਹਨ ਕਿ 1961 ਦੀ ਜਨਗਣਨਾ ਅਨੁਸਾਰ ਭਾਰਤ ਵਿਚ 1651 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਸ ਅੰਕੜੇ ਨੂੰ ਦਰੁਸਤ ਕਰਕੇ, ਬਾਅਦ ਵਿਚ 1100 ਦੱਸਿਆ ਗਿਆ ਸੀ। ਪਰ ਤਾਜਾ ਖੋਜ ਅਨੁਸਾਰ ਭਾਰਤ ਵਿਚ ਸਿਰਫ਼ 880 ਭਾਸ਼ਾਵਾਂ ਹੀ ਮਿਲੀਆਂ ਹਨ ਭਾਵ 220 ਭਾਸ਼ਾਵਾਂ ਖਤਮ ਹੋ ਗਈਆਂ ਹਨ। ਇਸਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਦੇ ਵਿਸਤਾਰ ਵਿਚ ਜਾਣ ਦੀ ਇਥੇ ਗੁੰਜਾਇਸ਼ ਨਹੀਂ ਹੈ।
ਸਾਡੇ ਲਈ ਪ੍ਰਾਸਿੰਗਕ ਤੱਥ ਇਹ ਹੈ ਕਿ ਅਜੇ ਵੀ ਪੰਜਾਬੀ ਦਾ ਸ਼ੁਮਾਰ ਉਨ੍ਹਾਂ ਭਾਸ਼ਾਵਾਂ ਵਿਚ ਕੀਤਾ ਜਾ ਸਕਦਾ ਹੈ, ਜੋ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਪੰਜਾਬੀ ਲੋਕਾਂ ਬਾਰੇ ਇਹ ਸਰਵੇਖਣ ਕਈ ਵਾਰ ਸਾਹਮਣੇ ਆਇਆ ਹੈ ਕਿ ਪੰਜਾਬੀ ਲੋਕ ਹੁਣ 150 ਮੁਲਕਾਂ ਵਿਚ ਵਿਚਰ ਰਹੇ ਹਨ ਪੰਜਾਬੀ ਅੱਜ 150 ਮੁਲਕਾਂ ਵਿਚ ਵਸਦੇ 14 ਕਰੋੜ ਪੰਜਾਬੀਆਂ ਦੀ ਬੋਲੀ ਹੈ। 40 ਮੁਲਕਾਂ ਵਿਚ ਤਾਂ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ। ਦੁਨੀਆਂ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਸਥਾਨ ਹੁਣ ਦਸਵਾਂ ਬਣ ਗਿਆ ਹੈ। ਵਿੱਕੀਪੀਡੀਆ ਦੀ ਭਾਸ਼ਾਵਾਂ ਦੀ ਸੂਚੀ (List of Lanuages by number of native speaker) ਅਨੁਸਾਰ ਪੰਜਾਬੀ 10.9 ਕਰੋੜ ਬੁਲਾਰਿਆਂ ਨਾਲ ਦੁਨੀਆਂ ਦੇ ਦਸਵੇਂ ਨੰਬਰ ਦੀ ਬੋਲੀ ਹੈ। ਇਸ ਲਈ ਪੰਜਾਬੀ ਭਾਸ਼ਾ ਦੀ ਗੱਲ ਵਿਸ਼ਵ ਪ੍ਰਸੰਗ ਵਿਚ ਹੋਣ ਲੱਗੀ ਹੈ ਪਰ ਇਸ ਦੇ ਨਾਲ ਹੀ ਸਾਨੂੰ ਇਹ
ਵੀ ਇਲਮ ਹੈ ਕਿ ਸੂਚਨਾ ਤਕਨਾਲੋਜੀ ਅਤੇ ਵਿਸ਼ਵੀਕਰਨ ਦਾ ਮਾਧਿਅਮ ਮੁੱਖ ਤੌਰ ਤੇ ਅੰਗਰੇਜ਼ੀ ਭਾਸ਼ਾ ਹੈ। ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਭਾਸ਼ਾ/ ਬੋਲੀਆਂ ਦੇ ਸੰਭਾਵੀ ਭਵਿੱਖ ਨੂੰ ਇਸ ਪ੍ਰਸੰਗ ਵਿਚ ਸਮਝਣ-ਜਾਣਨ ਦੀ ਕੋਸ਼ਿਸ਼ ਕਰੀਏ। ਸਾਡੀ ਲੋਕ ਸਿਆਣਪ ਦੱਸ ਪਾਉਂਦੀ ਹੈ ਕਿ ਰੁੱਖ ਹੇਠ ਖੇਤੀ ਬੀਜਣ ਤੋਂ ਪਹਿਲਾਂ ਰੁੱਖ ਨੂੰ ਛਾਂਗਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਰੁੱਖ ਹੇਠ ਫ਼ਸਲ ਨਹੀਂ ਹੁੰਦੀ। ਜੇ ਅਸੀਂ ਆਪਣੀਆਂ ਬੋਲੀਆਂ ਦੀ ਫਸਲ ਨੂੰ ਵਧਦਾ-ਫੁੱਲਦਾ ਵੇਖਣਾ ਚਾਹੁੰਦੇ ਹਾਂ ਤਾਂ ਅੰਗਰੇਜ਼ੀ ਰੁੱਖ ਨੂੰ ਛਾਂਗਣਾ ਪਵੇਗਾ। ਭਾਸ਼ਾ ਨਵੀਨ ਜੁੱਗ ਦੀਆਂ ਵੰਗਾਰਾਂ ਨੂੰ ਮੁਖ਼ਾਤਬ ਹੋਣ ਵਾਲਾ, ਭਾਵੁਕ ਛੋਹਾਂ ਵਾਲਾ, ਗਤੀਸ਼ੀਲ ਸੰਚਾਰ ਮਾਧਿਅਮ ਹੈ। ਇਹ ਹਰੇਕ ਵੇਗਮਾਨ ਸਥਿਤੀ ਦਾ ਟਾਕਰਾ ਕਰਨ ਦੇ ਸਮਰੱਥ ਹੁੰਦੀ ਹੈ; ਨਾਲੇ ਸਮਰੱਥਾ ਭਾਸ਼ਾ ਵਿਚ ਨਹੀਂ ਹੁੰਦੀ, ਭਾਸ਼ਾ ਦੇ ਬੋਲਣਹਾਰਿਆਂ ਵਿਚ ਹੁੰਦੀ ਹੈ। ਪਰ ਇਕ ਗੱਲ ਨਿਸ਼ਚਿਤ ਹੈ ਕਿ ਜਿੰਨਾ ਚਿਰ ਕਿਸੇ ਭਾਸ਼ਾ ਨੂੰ ਕੌਮੀ ਜੀਵਨ ਦਿਆਂ ਸਾਰਿਆਂ ਪਹਿਲੂਆਂ ਵਿਚ ਯੋਗ ਸਥਾਨ ਨਾ ਦਿੱਤਾ ਜਾਵੇ, ਓਨਾ ਚਿਰ ਉਸ ਭਾਸ਼ਾ ਦੀਆਂ ਸਾਰੀਆਂ ਸੰਭਾਵਨਾਵਾਂ ਪ੍ਰਫੁੱਲਿਤ ਨਹੀਂ ਹੁੰਦੀਆ। 1947 ਤੋਂ ਪਹਿਲਾਂ ਅਤੇ ਪਿੱਛੋਂ ਵੀ ਸਾਡੇ ਦੇਸ਼ ਦੇ ਉਹ ਨੇਤਾ ਅਤੇ ਬੁੱਧੀਜੀਵੀ ਜਿਹੜੇ ਸਾਹੇ ਦੇਸ਼ ਦੇ ਭਲੇ ਲਈ ਸੋਚਦੇ ਸਨ, ਇਹ ਦੁਹਰਾਂਦੇ ਸਨ ਕਿ ਲੋਕ ਜੀਵਨ, ਰਾਜ ਪ੍ਰਬੰਧ ਅਤੇ ਸਿਖਿਆ ਪ੍ਰਣਾਲੀ ਵਿਚ ਸਥਾਨਕ ਲੋਕ ਭਾਸ਼ਾ ਨੂੰ ਅਹਿਮ ਸਥਾਨ ਮਿਲਣਾ ਚਾਹੀਦਾ ਹੈ ਪਰ ਜੋ ਰਾਜ ਪ੍ਰਬੰਧ ਅਤੇ ਸ਼ਾਸ਼ਨ ਪ੍ਰਬੰਧ ਸਥਾਪਿਤ ਕੀਤਾ ਗਿਆ ਉਸ ਵਿਚ ਲੋਕ ਜੀਵਨ ਦੇ ਵਿਸਥਾਰ ਦੀ ਕੋਈ ਸੰਭਾਵਨਾ ਨਹੀਂ ਬਣੀ। ਕਾਰਨ ਇਸ ਦਾ ਇਹੋ ਸੀ ਕਿ ਸਾਡੇ ਸ਼ਾਸਨ ਪ੍ਰਬੰਧ ਦੇ ਸੰਚਾਲਕ ਅੰਗਰੇਜ਼ੀ ਭਾਸ਼ਾ ਦੇ ਹੀ ਮਾਹਰ ਅਤੇ ਪ੍ਰਬੀਨ ਸਨ ਅਤੇ ਅੰਗਰੇਜ਼ੀ ਪੱਖੀ ਸਨ। ਅਜਿਹੇ ਪ੍ਰਬੰਧ ਵਿਚ ਲੋਕ ਭਾਸ਼ਾ ਨੂੰ ਕਿਸੇ ਗੰਭੀਰ ਚਿੰਤਨ ਅਤੇ ਵਿਗਿਆਨਕ ਮੰਤਵ ਲਈ ਇਸਤੇਮਾਲ ਕਰਨ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ।
ਇਸ ਪ੍ਰਸੰਗ ਵਿਚ ਸੰਨ 2007 ਦੇ ਸ਼ੁਰੂ ਵਿਚ ਹੀ ਸਿੱਖਿਆ ਦੇ ਖੇਤਰ ਵਿਚ ਸੁਧਾਰਾਂ ਲਈ ਕਾਇਮ ਕੀਤੇ ਗਏ ਕੌਮੀ ਗਿਆਨ ਕਮਿਸ਼ਨ ਦੇ ਚੇਅਰਮੈਨ ਡਾ. ਸੈਮ ਪਿਤਰੋਤਾ ਦੀ ਪ੍ਰਧਾਨ ਮੰਤਰੀ ਨੂੰ ਭਾਸ਼ਾ ਬਾਰੇ ਕੀਤੀ ਗਈ ਸਿਫਾਰਸ਼ ਮਿਸਾਲ ਵਜੋਂ ਵੇਖੀ ਜਾ ਸਕਦੀ ਹੈ। ਚੇਅਰਮੈਨ ਨੇ ਮਹਿਸੂਸ ਕੀਤਾ ਕਿ ਉਚੇਰੀ ਸਿੱਖਿਆ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਅੰਗਰੇਜ਼ੀ ਭਾਸ਼ਾ ਦੇ ਗਿਆਨ ਦਾ ਨਾ ਹੋਣਾ ਹੈ। ਇਸ ਲਈ ਦੇਸ਼ ਦੇ ਹਰ ਬੱਚੇ ਨੂੰ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਦੀ ਪੜ੍ਹਾਈ ਲਾਜ਼ਮੀ ਤੌਰ ਤੇ ਕਰਵਾਈ ਜਾਵੇ। ਉਨ੍ਹਾਂ ਅਨੁਸਾਰ ਇਉਂ ਹਰੇਕ ਭਾਰਤੀ ਬੱਚਾ ਉਚੇਰਾ ਗਿਆਨ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਵੇਗਾ ਅਤੇ ਰੁਜ਼ਗਾਰ ਪ੍ਰਾਪਤ ਕਰ ਲਵੇਗਾ। ਭਾਵੇਂ ਕਮਿਸ਼ਨ ਦੇ ਉਪ-ਚੇਅਰਮੈਨ ਡਾ. ਭਾਰਗਣ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਇਸ ਬਾਰੇ ਮਿਤੀ 16 ਜਨਵਰੀ 2007 ਨੂੰ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਫਿਰ ਕਾਬਲੋ ਗੈਰ ਹੈ, ਜਿਸ ਅਨੁਸਾਰ ਕਮਿਸ਼ਨ ਦੀ ਇਸ ਸਿਫ਼ਾਰਸ਼ ਤੇ ਕੀਤਾ ਗਿਆ ਅਮਲ ਭਾਰਤ ਦੀ ਉਚੇਰੀ ਸਿਖਿਆ ਦਾ ਨਕਸ਼ਾ ਹੀ ਬਦਲ ਸਕਦਾ ਹੈ। ਇਸ ਲਈ ਸੂਬਾਈ ਸਰਕਾਰਾਂ
ਨੂੰ ਇਸ ਪਾਸੇ ਪੂਰੇ ਸਰੋਕਾਰ ਨਾਲ ਉਦਮ ਕਰਨਾ ਚਾਹੀਦਾ ਹੈ। ਅਜਿਹੀ ਹੀ ਇਕ ਹੋਰ ਮਿਸਾਲ ਮਿਤੀ 9 ਫਰਵਰੀ 2007 ਨੂੰ ਬਨਾਰਸ ਦੀ ਸੰਸਕ੍ਰਿਤ ਯੂਨੀਵਰਸਿਟੀ ਦੀ 27ਵੀਂ ਕਨਵੋਕੇਸ਼ਨ ਦੇ ਮੌਕੇ 'ਤੇ ਗਵਰਨਰ ਸ੍ਰੀ ਟੀ.ਵੀ. ਰਜੇਸ਼ਵਰ ਦਾ ਭਾਸ਼ਣ ਹੈ। ਇਸ ਭਾਸ਼ਣ ਵਿਚ ਕਿਹਾ ਗਿਆ ਕਿ ਵਿਸ਼ਵੀਕਰਨ ਦੇ ਅਜੋਕੇ ਦੌਰ ਵਿਚ ਜੇ ਤੁਸੀਂ 2 ਲੱਖ ਜਾਂ ਇਸ ਤੋਂ ਵੱਧ ਕਮਾਈ ਚਾਹੁੰਦੇ ਹੋ ਤਾਂ ਤੁਹਾਨੂੰ ਅੰਗਰੇਜ਼ੀ ਭਾਸ਼ਾ ਦੀ ਸੰਚਾਰ ਯੋਗਤਾ ਨਾਲ ਲੈਸ ਹੋਣਾ ਪਵੇਗਾ। ਹੁਣ ਜਦੋਂ ਮਨੁੱਖ ਚੰਦਰਮਾ 'ਤੇ ਪਹੁੰਚ ਚੁੱਕਿਆ ਹੈ ਤਾਂ ਕੋਈ ਵੀ ਗੱਡੇ ਆਸਰੇ ਤਰੱਕੀ ਨਹੀਂ ਕਰ ਸਕਦਾ। ਭਾਸ਼ਾ ਨੀਤੀ ਬਾਰੇ ਜੋ ਦੁਨੀਆਂ ਭਰ ਵਿਚ ਖੋਜ ਹੋਈ ਹੈ, ਉਨ੍ਹਾਂ ਤੱਥਾਂ ਨੂੰ ਦੁਹਰਾਉਣਾ ਇਥੇ ਬੋਲੋੜਾ ਜਾਪਦਾ ਹੈ। ਇਥੇ ਸਿਰਫ਼ ਇਹ ਕਹਿਣਾ ਦਰੁਸਤ ਹੈ ਕਿ ਹੁਣ ਜਦੋਂ ਸਾਡੀ ਸਭਿਆਚਾਰਕ ਪਛਾਣ ਅਤੇ ਅਸਤਿਤਵੀ ਸਰੋਕਾਰਾਂ ਦਾ ਸੁਆਲ ਸਾਡੇ ਸਨਮੁੱਖ ਹੈ ਤਾਂ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦੀਆਂ ਬੋਲੀਆਂ ਦੇ ਸਰਬਪੱਖੀ ਵਿਕਾਸ ਵੱਲ ਪੂਰਾ-ਪੂਰਾ ਧਿਆਨ ਦਿੱਤਾ ਜਾਵੇ।
ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਦੀ ਭਾਸ਼ਾਈ ਵਿਉਂਤਬੰਦੀ ਅਧੀਨ ਮਿਆਰੀਕਰਨ, ਮਾਧਿਅਮ ਪਰਿਵਰਤਨ, ਅਨੁਵਾਦ ਅਤੇ ਰਾਜ ਭਾਸ਼ਾ ਵਜੋਂ ਵਿਕਸਿਤ ਕਰਨ ਲਈ ਤਕਨੀਕੀ ਸ਼ਬਦਾਵਲੀ ਦਾ ਮਹੱਤਵਪੂਰਨ ਸਰੋਤ ਵੀ ਪੰਜਾਬ ਦੀਆਂ ਬੋਲੀਆਂ ਹਨ। ਸ਼ਬਦਾਵਲੀ ਦੇ ਇਸ ਮਹੱਤਵਪੂਰਨ ਸਰੋਤ ਨੂੰ ਉਪਭਾਸ਼ਾਈ ਕੋਸ਼ਾਂ ਦੇ ਰੂਪ ਵਿਚ ਸੁਰੱਖਿਅਤ ਕਰਨ ਦੀ ਲੋੜ ਹੈ। ਇਸ ਦਿਸ਼ਾ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਦਮ ਸਲਾਹੁਣਯੋਗ ਹਨ। ਪਰ ਇਸ ਯੂਨੀਵਰਸਿਟੀ ਦੀ ਦ੍ਰਿਸ਼ਟੀ-2020 ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਿਹੜੀ ਵਿਉਂਤਬੰਦੀ ਕੀਤੀ ਗਈ ਹੈ, ਉਸਦੇ ਕਾਰਜ ਖੇਤਰਾਂ ਵਿਚ ਪੰਜਾਬ ਦੀਆਂ ਬੋਲੀਆਂ ਦੀ ਸਥਿਤੀ ਅਤੇ ਸਾਂਭ-ਸੰਭਾਲ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਗਿਆਨੀਆਂ ਅਤੇ ਡਾਕਟਰਾਂ ਦਾ ਆਮ ਲੋਕਾਂ ਨਾ ਸਿੱਧਾ ਵਾਹ ਪੈਂਦਾ ਹੈ। ਇਸ ਪੱਖੋਂ ਵੀ ਕੁਝ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਪੰਜਾਬ ਦੀਆਂ ਬੋਲੀਆਂ ਵਿਚ ਲਗਾਤਾਰ ਕਾਫ਼ੀ ਅਰਸੇ ਤੋਂ ਹੋ ਰਹੀ ਹੈ। ਪਰ ਇਹ ਸ਼ਬਦਾਵਲੀ ਪੰਜਾਬੀ ਕੋਸ਼ਾਂ ਅਤੇ ਵਿਦਵਾਨਾਂ ਦੀ ਸ਼ਬਦਸ਼ਾਲਾ (Lexicon) ਦਾ ਅੰਗ ਨਹੀਂ ਬਣ ਸਕੀ। ਇਹ ਸ਼ਬਦਾਵਲੀ ਨਾ ਸਿਰਫ਼ ਬਹੁਤ ਸਾਰੀਆਂ ਅਕਾਦਮਿਕ ਮੁਸ਼ਕਲਾਂ ਨੂੰ ਸੁਲਝਾਉਣ ਲਈ ਹੀ ਲਾਹੇਵੰਦ ਹੋਵੇਗੀ ਬਲਕਿ ਪੰਜਾਬੀ ਮਨ ਨੂੰ ਸਮਝਣ ਵਿਚ ਵੀ ਸਹਾਈ ਹੋਵੇਗੀ। ਇਸ ਤੋਂ ਇਲਾਵਾ ਹਰੇਕ ਬੋਲੀ ਵਿਚ ਉਸਦੇ ਸਭਿਆਚਾਰ ਨਾਲ ਜੁੜਿਆ ਗਿਆਨ ਹੁੰਦਾ ਹੈ। ਜਦੋਂ ਕੋਈ ਬੋਲੀ ਗੁਆਚ ਜਾਂਦੀ ਹੈ ਤਾਂ ਉਸਨੂੰ ਬੋਲਣਹਾਰਿਆਂ ਦਾ ਸਮੁੱਚਾ ਗਿਆਨ ਵੀ ਗੁਆਚ ਜਾਂਦਾ ਹੈ। ਇਹ ਇਕ ਬਹੁਤ ਵੱਡਾ ਮਾਨਵੀ ਨੁਕਸਾਨ ਹੁੰਦਾ ਹੈ। ਬੋਲੀਆਂ ਹੀ ਇਕ ਅਜਿਹਾ ਮਾਧਿਅਮ ਹਨ ਜਿਨ੍ਹਾਂ ਰਾਹੀਂ ਲੋਕ ਆਪਣੀ ਸਮੂਹਿਕ ਸਿਮਰਤੀ, ਅਨੁਭਵ ਅਤੇ ਗਿਆਨ ਨੂੰ ਜੀਵਤ ਰੱਖਦੇ ਹਨ। ਬੋਲੀਆਂ ਕਿਸੇ ਜਨਜਾਤੀ ਅਤੇ ਖਿੱਤੇ-ਵਿਸ਼ੇਸ਼ ਦੇ ਸੰਪੂਰਨ ਸਾਂਸਕ੍ਰਿਤਕ ਇਤਿਹਾਸ ਦਾ ਅਹਿਮ ਦਸਤਾਵੇਜ਼ ਹੁੰਦੀਆਂ ਹਨ। ਕਿਸੇ ਜਨਜਾਤੀ ਨੇ ਇਕ ਸੱਭਿਆਚਾਰਿਕ ਇਕਾਈ
ਦੇ ਰੂਪ ਵਿਚ ਆਪਣਾ ਵਚਿੱਤਰ ਚਰਿੱਤਰ ਬਣਾਉਣ ਵਿਚ ਵੱਖ-ਵੱਖ ਸੋਮਿਆਂ ਤੋਂ ਜਿਹੜੇ ਪ੍ਰਭਾਵ ਗ੍ਰਹਿਣ ਕੀਤੇ ਹੁੰਦੇ ਹਨ, ਉਨ੍ਹਾਂ ਸਮੂਹ ਪ੍ਰਭਾਵਾਂ ਦਾ ਪਰਛਾਵਾਂ ਉਸ ਜਾਤੀ ਦੀਆਂ ਲੋਕ ਬੋਲੀਆਂ ਉੱਪਰ ਡੂੰਘਾ ਉਕਰਿਆ ਹੁੰਦਾ ਹੈ। ਇਸ ਲਈ ਬੋਲੀਆਂ ਦਾ ਲੋਪ ਹੋ ਜਾਣਾ ਮਹਿਜ਼ ਸ਼ਬਦਾਂ-ਵਾਕਾਂ ਦਾ ਲੋਪ ਹੋ ਜਾਣਾਂ ਹੀ ਨਹੀਂ ਹੁੰਦਾ ਸਗੋਂ ਮਾਨਵ ਜਾਤੀ ਦੀ ਸੋਚਧਾਰਾ, ਸਦੀਆਂ ਤੋਂ ਇਕੱਤਰ ਕੀਤੀ ਸਿਆਣਪ ਅਤੇ ਦਰਸ਼ਨ ਦਾ ਲੁਪਤ ਹੋ ਜਾਣਾ ਹੁੰਦਾ ਹੈ।
21ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਵਿਸ਼ਵੀਕਰਨ ਦੇ ਅਰੰਭ ਹੋਏ ਅਮਲ ਨੇ ਸਮੂਹ ਭਾਰਤੀ ਭਾਸ਼ਾਵਾਂ ਦੀ ਸਥਿਤੀ ਨੂੰ ਬਦਤਰ ਬਣਾ ਦਿੱਤਾ ਹੈ। ਐਲ.ਪੀ.ਜੀ. ਦੀ ਦਿਸ਼ਾ ਵਿਚ ਨੀਤੀਆਂ ਬਣਾ ਕੇ, ਸਾਡੀਆਂ ਸਰਕਾਰਾਂ ਲੋਕਾਂ ਵਿਚ ਇਹ ਭਰਮ ਸਿਰਜ ਰਹੀਆਂ ਹਨ ਕਿ ਸਾਡਾ ਦੇਸ਼ ਅਮਰੀਕਾ/ਯੂਰਪ ਬਣ ਜਾਵੇਗਾ। ਅੰਗਰੇਜ਼ੀ ਪੜ੍ਹ ਕੇ, ਲੋਕ ਆਰਥਿਕ ਉੱਨਤੀ ਕਰ ਜਾਣਗੇ। ਇਸ ਸਥਿਤੀ ਵਿਚ ਮੁਲਕ ਦੀ ਭਾਸ਼ਾਈ- ਸੱਭਿਆਚਾਰਕ ਪਛਾਣ ਬਰਕਰਾਰ ਰੱਖਣ ਦੀ ਚਿੰਤਾ ਬਹੁਤ ਘੱਟ ਲੋਕਾਂ ਨੂੰ ਹੈ। ਸਾਡੀ ਸਮਝ ਅਨੁਸਾਰ ਸਾਨੂੰ ਆਰਥਿਕ ਉਨਤੀ ਕਰਨ ਦੇ ਨਾਲ-ਨਾਲ ਬਿਹਤਰ ਬੰਦੇ ਵੀ ਬਣਨਾ ਚਾਹੀਦਾ ਹੈ। ਨਵੀਂ ਪੀੜ੍ਹੀ ਆਧੁਨਿਕ ਗਿਆਨ-ਵਿਗਿਆਨ ਨਾਲ ਲੈਸ ਹੋਣ ਦੇ ਨਾਲ-ਨਾਲ ਸੰਸਕਾਰੀ ਵੀ ਹੋਣੀ ਚਾਹੀਦੀ ਹੈ। ਇਸ ਲਈ ਸਾਨੂੰ ਸਾਡੀ ਵਿਰਾਸਤ ਦੀਆਂ ਨਿਰੋਈਆਂ ਕੀਮਤਾਂ ਅਤੇ ਬੋਲੀਆਂ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਆਪਣੇ ਪੁਰਖਿਆਂ ਵੱਲੋਂ ਸਦੀਆਂ ਵਿਚ ਇਕੱਤਰ ਕੀਤਾ ਪੁਖਤਾ ਗਿਆਨ; ਆਪਣੀ ਬੋਲੀ ਰਾਹੀਂ ਗ੍ਰਹਿਣ ਕਰਕੇ ਹੀ ਬੰਦਾ ਬਿਹਤਰ ਇਨਸਾਨ ਬਣ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਅੰਗਰੇਜ਼ੀ ਰਾਹੀਂ ਆਧੁਨਿਕ ਸਿਖਿਆ ਹਾਸਲ ਨਹੀਂ ਕਰ ਸਕਦੇ, ਉਨ੍ਹਾਂ ਨੂੰ ਉਨ੍ਹਾਂ ਦੀ ਲੋਕ ਬੋਲੀ ਵਿਚ ਹੀ ਸਿੱਖਿਆ ਦੇਣੀ ਚਾਹੀਦੀ ਹੈ। ਇਸ ਨਾਲ ਸਾਡੀਆਂ ਬੋਲੀਆਂ ਦੀ ਸਥਿਤੀ ਵੀ ਮਜ਼ਬੂਤ ਹੋਵੇਗੀ।
ਭਾਸ਼ਾਈ ਵਿਕਾਸ, ਭਾਸ਼ਾਈ ਪਰਿਵਰਤਨਾਂ ਨਾਲ ਵਾਬਸਤਾ ਹੁੰਦਾ ਹੈ ਅਤੇ ਇਸ ਨੂੰ ਸਮਾਜੀ ਲੋੜਾਂ ਦੇ ਹਿਤ ਮੁਤਾਬਕ ਢਾਲ ਕੇ ਹੀ ਭਾਸ਼ਾ ਦੇ ਉਜਲ ਭਵਿਖ ਦੀ ਅੱਕਾਸੀ ਕੀਤੀ ਜਾ ਸਕਦੀ ਹੈ । ਨਵੇਂ ਅਨੁਭਵਾਂ ਨੂੰ ਲੋਕ ਬੋਲੀ ਦੇ ਅਖੁੱਟ ਖ਼ਜ਼ਾਨੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਜੇ ਸਾਡੇ ਕੋਲ ਕੁਝ ਕਹਿਣ ਲਈ ਹੈ ਅਤੇ ਜੇ ਅਸੀਂ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਲਾਜ਼ਮੀ ਹੈ ਕਿ ਅਸੀਂ ਲੋਕਾਂ ਦੀ ਬੋਲੀ ਬੋਲੀਏ, ਲੋਕਾਂ ਦੀ ਜ਼ੁਬਾਨ ਵਿਚ ਲਿਖੀਏ ਤਾਂ ਕਿ ਲੋਕ ਜੀਵਨ ਨਾਲ ਸਾਡੀ ਸਾਂਝ ਪਵੇ। ਇਉਂ ਲੋਕ ਚੇਤਨਾ ਨੂੰ ਵਿਆਪਕ ਚਿੰਤਨ ਦਾ ਭਾਗੀਦਾਰ ਵੀ ਬਣਾਇਆ ਜਾ ਸਕਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਸੁਹਿਰਦਤਾ ਅਤੇ ਪ੍ਰਤੀਬੱਧਤਾ ਤੋਂ ਬਿਨਾਂ ਕਰਨੀ ਬੇਮਾਅਨੀ ਹੈ।
ਪੰਜਾਬੀ ਦੀਆਂ ਉਪ-ਭਾਸ਼ਾਵਾਂ: ਵਰਤਮਾਨ ਦ੍ਰਿਸ਼
ਅਤੇ ਅਧਿਐਨ-ਸੰਭਾਵਨਾਵਾਂ
-ਡਾ. ਮਨਜਿੰਦਰ ਸਿੰਘ
ਅਸਿਸਟੈਂਟ ਪ੍ਰੋਫੈਸਰ,
ਪੰਜਾਬੀ ਅਧਿਐਨ ਸਕੂਲ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਭਾਸ਼ਾ ਦਾ ਮੂਲ ਰੂਪ ਉਚਾਰਨੀ (articulatory) ਹੁੰਦਾ ਹੈ ਅਤੇ ਭਾਸ਼ਾ ਦਾ ਇਹ ਉਚਾਰਨੀ ਰੂਪ ਵਿਹਾਰਕ ਪੱਧਰ 'ਤੇ ਉਪ-ਭਾਸ਼ਾਵਾਂ ਰਾਹੀਂ ਸਾਕਾਰ ਹੁੰਦਾ ਹੈ। ਭਾਸ਼ਾ ਆਪਣੇ-ਆਪ ਵਿਚ ਇਕ ਅਮੂਰਤ ਸੰਕਲਪ ਹੈ ਜਿਸ ਦਾ ਸਮੂਰਤ ਰੂਪ ਉਪ- ਭਾਸ਼ਾਵਾਂ ਹੁੰਦੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਦੇ ਬੁਲਾਰੇ ਅਸਲ ਵਿਚ ਉਪ-ਭਾਸ਼ਾਵਾਂ ਦੇ ਹੀ ਬੁਲਾਰੇ ਹੁੰਦੇ ਹਨ। ਮਸਲਨ ਪੰਜਾਬੀ ਭਾਸ਼ਾ ਦੇ ਬੁਲਾਰੇ ਦਰਅਸਲ ਮਾਝੀ, ਦੁਆਬੀ, ਮਲਵਈ, ਪੁਆਧੀ ਜਾਂ ਪੰਜਾਬੀ ਦੀ ਕਿਸੇ ਹੋਰ ਉਪਭਾਸ਼ਾ ਦੇ ਹੀ ਬੁਲਾਰੇ ਹਨ ਅਤੇ ਪੰਜਾਬੀ ਇਨ੍ਹਾਂ ਸਾਰੀਆਂ ਉਪ-ਭਾਸ਼ਾਵਾਂ ਵਿਚਲੀ ਭਾਸ਼ਾ ਵਿਗਿਆਨਕ ਸਾਂਝ ਦਾ ਨਾਮ ਹੈ। ਜਦੋਂ ਇਕ ਭਾਸ਼ਾ ਵਿਗਿਆਨੀ ਭਾਸ਼ਾਈ ਉਚਾਰਨ (linguistic articulation) ਨੂੰ ਅਧਿਐਨ ਦਾ ਆਧਾਰ ਬਣਾਉਂਦਾ ਹੈ ਤਾਂ ਵਾਸਤਵਿਕ ਰੂਪ ਵਿਚ ਉਸ ਦੀ ਅਧਿਐਨ-ਸਮੱਗਰੀ ਉਪ-ਭਾਸ਼ਾਵਾਂ ਹੀ ਹੁੰਦੀਆਂ ਹਨ। ਸੋ ਕਿਸੇ ਭਾਸ਼ਾ ਦੀ ਸਮੁੱਚੀ ਜੁਗਤ (ਧੁਨੀ ਵਿਉਂਤਕ, ਰੂਪ ਵਿਗਿਆਨਕ, ਵਾਕ ਵਿਗਿਆਨਕ ਅਤੇ ਅਰਥ ਵਿਗਿਆਨਕ) ਦੀ ਸਮਝ ਲਈ ਉਸ ਦਾ ਮਾਈਕਰੋ ਉਪ ਭਾਸ਼ਾ ਵਿਗਿਆਨ ਅਧਿਐਨ (micro dilectological study) ਲਾਜ਼ਮੀ ਹੈ।
ਭਾਸ਼ਾ ਵਿਗਿਆਨ ਦੇ ਅਧਿਐਨ-ਖੇਤਰ ਵਿਚ ਉਪ-ਭਾਸ਼ਾਵਾਂ ਦਾ ਅਧਿਐਨ ਕਰਨ ਵਾਲੇ ਉਪ-ਖੇਤਰ ਨੂੰ ਉਪ-ਭਾਸ਼ਾ ਵਿਗਿਆਨ (dilectology) ਕਿਹਾ ਜਾਂਦਾ ਹੈ। ਉਪ ਭਾਸ਼ਾ ਵਿਗਿਆਨ ਬੁਨਿਆਦੀ ਤੌਰ 'ਤੇ ਸਮਾਜ ਭਾਸ਼ਾ ਵਿਗਿਆਨ (Sociolinguistics) ਦੀ ਇਕ ਅਜਿਹੀ ਸ਼ਾਖਾ ਹੈ ਜਿਸ ਦੇ ਅੰਤਰਗਤ ਖੇਤਰੀ ਵੰਡ 'ਤੇ ਆਧਾਰਤ ਭਾਸ਼ਾਈ ਵਿਭਿੰਨਤਾਵਾਂ ਨੂੰ ਅਧਿਐਨ ਦੀ ਵਸਤੂ ਬਣਾਇਆ ਜਾਂਦਾ ਹੈ। ਮੂਲ ਰੂਪ ਵਿਚ ਭੂਗੋਲਿਕ ਵੰਡ 'ਤੇ ਆਧਾਰਿਤ ਭਾਸ਼ਾਈ ਵਖਰੇਵਿਆਂ ਨਾਲ ਸਬੰਧਤ ਹੋਣ ਕਾਰਨ ਇਸ ਤਰ੍ਹਾਂ ਦੇ ਅਧਿਐਨ ਨੂੰ ਭਾਸ਼ਾ ਵਿਗਿਆਨਕ ਭੂਗੋਲ
(linguistic geography) ਦਾ ਨਾਮ ਵੀ ਦਿੱਤਾ ਜਾਂਦਾ ਹੈ। ਵਰਤਮਾਨ ਸਮੇਂ ਜਨ ਸੰਚਾਰ ਦੇ ਸਾਧਨਾਂ ਦੇ ਬਹੁਪੱਖੀ ਵਿਕਾਸ ਅਤੇ ਗਲੋਬਲਾਈਜੇਸ਼ਨ ਦੇ ਵਰਤਾਰੇ ਕਾਰਨ ਭੂਗੋਲਿਕ ਦੂਰੀ ਮਾਨਵੀ ਸੰਪਰਕ ਤੇ ਸੰਚਾਰ ਵਿਚ ਬਹੁਤ ਵੱਡੀ ਰੁਕਾਵਟ ਨਹੀਂ ਰਹਿ ਗਈ। ਟੈਕਨਾਲੋਜੀ ਤੇ ਵਿੱਦਿਆ ਦੇ ਪਾਸਾਰ ਕਾਰਨ ਵੀ ਭਾਸ਼ਾ ਦੀਆਂ ਖੇਤਰੀ ਹੱਦਾਂ ਵੀ ਪ੍ਰਭਾਵਤ ਹੋ ਰਹੀਆਂ ਹਨ। ਇਸੇ ਤਰ੍ਹਾਂ ਵਿਸ਼ਵ ਪੱਧਰ 'ਤੇ ਉਪ-ਭਾਸ਼ਾ ਵਿਗਿਆਨ ਦੇ ਖੇਤਰ ਵਿਚ ਹੋਏ ਵਿਕਾਸ ਨਾਲ ਉਪ-ਭਾਸ਼ਾਈ ਅਧਿਐਨ ਦੇ ਕਈ ਨਵੇਂ ਪਾਸਾਰ ਵੀ ਉੱਭਰ ਕੇ ਸਾਹਮਣੇ ਆਏ ਹਨ। ਹੁਣ ਖੇਤਰੀ ਵੰਡਾਂ ਦੇ ਨਾਲ-ਨਾਲ ਸਮਾਜਿਕ ਵੰਡ ਦੇ ਆਧਾਰ 'ਤੇ ਬਣੀਆਂ ਸਮਾਜਿਕ ਉਪ-ਭਾਸ਼ਾਵਾਂ (social dialects/ sociolects) ਦਾ ਅਧਿਐਨ ਵੀ ਉਪ ਭਾਸ਼ਾ-ਵਿਗਿਆਨਕ ਅਧਿਐਨ ਦਾ ਵਿਸ਼ਾ ਬਣ ਚੁੱਕਾ ਹੈ। ਇਸ ਲਈ ਉਪ-ਭਾਸ਼ਾਵਾਂ ਦੀ ਭੂਗੋਲਿਕ ਖੇਤਰ-ਆਧਾਰਿਤ ਵੰਡ ਦੇ ਸੰਕਲਪ ਨੂੰ ਵਰਤਮਾਨ ਪਰਸਥਿਤੀਆਂ ਅਤੇ ਉਪ-ਭਾਸ਼ਾ ਵਿਗਿਆਨਕ ਅਧਿਐਨ ਵਿਚ ਹੋਏ ਨਵੇਂ ਵਿਕਾਸ ਦੇ ਪ੍ਰਸੰਗ ਵਿਚ ਮੁੜ ਵਿਚਾਰਨ ਦੀ ਲੋੜ ਹੈ। ਇਸੇ ਪਰਿਪੇਖ ਵਿਚ ਪ੍ਰਸਤੁਤ ਖੋਜ-ਪੱਤਰ ਵਿਚ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀ ਵਰਤਮਾਨ ਸਥਿਤੀ ਦੇ ਸੰਕਲਪਿਕ ਪਾਸਾਰਾਂ ਅਤੇ ਅਧਿਐਨ-ਸੰਭਾਵਨਾਵਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾਵੇਗਾ।
ਪੰਜਾਬੀ ਦੇ ਉਪ-ਭਾਸ਼ਾਈ ਅਧਿਐਨਾਂ ਵਿਚ ਮੁੱਖ ਤੌਰ 'ਤੇ ਭੂਗੋਲਿਕ ਖੇਤਰਾਂ ਦੀ ਵੰਡ ਦੇ ਆਧਾਰ 'ਤੇ ਹੀ ਉਪ-ਭਾਸ਼ਾਈ ਵਿਭਿੰਨਤਾ ਦੇ ਪੈਟਰਨਾਂ ਨੂੰ ਪਛਾਣਨ ਦੀ ਪਰੰਪਰਾ ਰਹੀ ਹੈ। ਇਸ ਭੁਗੋਲ-ਆਧਾਰਿਤ ਭਾਸ਼ਾਈ ਵਿਭਿੰਨਤਾ ਨੂੰ ਖੇਤਰੀ ਕਾਰਜਾਂ ਰਾਹੀਂ ਕਿੰਨੇ ਕੁ ਮਾਈਕਰੋ ਪੱਧਰ 'ਤੇ ਅਧਿਐਨ ਦੀ ਵਸਤੂ ਬਣਾਇਆ ਗਿਆ ਹੈ ਇਹ ਵੀ ਵਿਚਾਰਨਯੋਗ ਵਿਸ਼ਾ ਹੈ। ਜੀ.ਏ. ਗ੍ਰੀਅਰਸਨ ਨੇ Linguistlic Survey of India ਵਿਚ ਭਾਰਤੀ ਆਹੀਆ ਭਾਸ਼ਾ ਪਰਵਾਹ ਦੇ ਉੱਤਹ ਪੱਛਮੀ ਸਮੂਹ ਦੇ ਅੰਤਰਗਤ ਲਹਿੰਦੀ ਵਿਚ ਝੰਗ-ਲਾਇਲਪੁਰ ਦੀ ਲਹਿੰਦੀ, ਮੁਲਤਾਨ ਦੀ ਮੁਲਤਾਨੀ, ਮੁਜ਼ੱਫਰਗੜ ਦੀ ਜ਼ਾਫਿਰੀ, ਥਲੀ ਉਪ-ਭਾਸ਼ਾਵਾਂ, ਜਟਕੀ ਅਤੇ ਡੇਰਾ ਇਸਮਾਈਲ ਖਾਂ ਦੀ ਡੇਰਾਵਾਲ, ਮੀਆਂਵਾਲੀ ਤੇ ਬਨੂੰ ਦੀ ਹਿੰਦਕੋ ਜਾ ਮੁਲਕੀ ਅਵਾਣਕਾਰੀ ਜਾਂ ਅਵਾਣਕੀ, ਕੋਹਾਟ ਦੀ ਹਿੰਦਕ, ਘੋਬੀ, ਪੋਠੋਹਾਰੀ, ਪਹਾੜੀ ਇਲਾਕਿਆਂ ਧੁੰਦੀ-ਕੱਜਰਾਲੀ ਦੀ ਲਹਿੰਦੀ, ਉੱਤਰ-ਪੱਛਮੀ ਲਹਿੰਦੀ, ਧੰਨੀ, ਪੇਸ਼ਾਵਰ ਦੀ ਹਿੰਦਕੋ, ਹਜ਼ਾਰਾ ਦੀ ਹਿੰਦਕੀ ਅਤੇ ਤਿਕੱਲੀ ਉਪ-ਭਾਸ਼ਾਵਾਂ ਵਿਚਾਰਿਆ ਹੈ। ਇਸੇ ਤਰ੍ਹਾਂ ਭਾਰਤੀ-ਆਰੀਆ ਪਰਵਾਰ ਦੇ ਕੇਂਦਰੀ ਸਮੂਹ ਵਿਚ ਉਸ ਨੇ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੇ ਅੰਤਰਰਾਤ ਮਾਝੀ, ਜਲੰਧਰ ਦੁਆਬ ਦੀ ਪੰਜਾਬੀ, ਪੁਵਾਧੀ, ਕਾਠੀ, ਮਲਵਈ, ਭਟਿਆਣੀ, ਪੱਛਮੀ ਲਾਹੌਰ ਦੀ ਪੰਜਾਬੀ, ਸਿਆਲਕੋਟ, ਪੂਰਬੀ ਗੁਜਰਾਂਵਾਲਾ ਤੇ ਉੱਤਰ-ਪੂਰਬੀ ਗੁਜਰਾਤ ਦੀ ਪੰਜਾਬੀ, ਡੋਗਰਾ ਜਾਂ ਡੋਗਰੀ, ਕਾਂਗੜਾ ਉਪਭਾਸ਼ਾ ਅਤੇ ਭਟਿਆਲੀ ਉਪ- ਭਾਸ਼ਾਵਾਂ ਦੇ ਵੇਰਵੇ ਦਰਜ ਕੀਤੇ ਹਨ। ਗ੍ਰੀਅਰਸਨ ਦੁਆਰਾ ਪੰਜਾਬੀ ਦੀ ਭੂਗੋਲਿਕ
ਖੇਤਰ-ਆਧਾਰਿਤ ਭਾਸ਼ਾਈ ਵਿਭਿੰਨਤਾ ਦਾ ਇਹ ਵੇਰਵਾ ਕਾਫ਼ੀ ਵਿਸਤ੍ਰਿਤ ਹੈ। ਇਸ ਵਿਸਥਾਰ ਦਾ ਸਧਾਰਨੀਕਰਨ ਕਰਦੇ ਹੋਏ ਡਾ. ਹਰਕੀਰਤ ਸਿੰਘ ਨੇ ਪੰਜਾਬੀ ਦੀਆਂ ਤਿੰਨ ਉਪ-ਭਾਸ਼ਾਵਾਂ : ਪੂਰਬੀ ਪੰਜਾਬੀ, ਪੱਛਮੀ ਪੰਜਾਬੀ ਜਾਂ ਲਹਿੰਦੀ ਅਤੇ ਪਹਾੜੀ ਪੰਜਾਬੀ ਨਿਸ਼ਚਤ ਕਰਕੇ ਮਾਝੀ, ਮਲਵਈ, ਦੁਆਬੀ ਤੇ ਪੁਆਧੀ ਆਦਿ ਨੂੰ ਪੂਰਬੀ ਪੰਜਾਬੀ ਦੀਆਂ ਉਪ ਬੋਲੀਆਂ (subdialects) ਮੰਨਿਆ ਹੈ। ਇਸੇ ਤਰ੍ਹਾਂ ਉਸ ਨੇ ਪੱਛਮੀ ਪੰਜਾਬੀ ਦੀਆਂ ਉਪ ਬੋਲੀਆਂ ਦੇ ਅੰਤਰਗਤ ਮੁਲਤਾਨੀ ਪੋਠੋਹਾਰੀ ਤੇ ਹਿੰਦਕੋ ਆਦਿ ਅਤੇ ਪਹਾੜੀ ਪੰਜਾਬੀ ਵਿਚ ਜੰਮੂਆਲੀ, ਭਟਿਆਲੀ, ਕਾਂਗੜੀ ਅਤੇ ਪੁਣਛੀ ਆਦਿ ਉਪ ਬੋਲੀਆਂ ਨੂੰ ਸ਼ਾਮਲ ਕੀਤਾ ਹੈ ਡਾ. ਹਰਕੀਰਤ ਸਿੰਘ ਨੇ ਪੰਜਾਬੀ ਦੀ ਵਿਸਤ੍ਰਿਤ ਉਪ-ਭਾਸ਼ਾਈ ਵਿਭਿੰਨਤਾ ਨੂੰ ਸੂਤ੍ਰਿਕ ਰੂਪ ਵਿਚ ਸਮੇਟਣ ਦੇ ਯਤਨ ਤਹਿਤ ਵੱਡੇ ਉਪ-ਭਾਸ਼ਾਈ ਵਰਗਾਂ (ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ ਆਦਿ) ਨੂੰ ਹੀ ਉਪ-ਭਾਸ਼ਾਵਾਂ ਦਾ ਨਾਮ ਦੇ ਦਿੱਤਾ ਹੈ। ਇਨ੍ਹਾਂ ਵਰਗਾਂ ਦੇ ਅੰਤਰਗਤ ਜਿਨ੍ਹਾਂ ਭਾਸ਼ਾਈ ਰੂਪਾਂ ਨੂੰ ਉਪਬੋਲੀਆਂ (sub-dialects) ਕਿਹਾ ਗਿਆ ਹੈ ਉਹੀ ਪੰਜਾਬੀ ਦੀਆਂ ਉਪ-ਭਾਸ਼ਾਵਾਂ (dialects) ਹਨ। ਇਹ ਉਪਤਾਸ਼ਾਵਾਂ ਵੱਡੇ ਭੁਗੋਲਿਕ ਖੇਤਰਾਂ ਵਿਚ ਫੈਲੀਆਂ ਹੋਈਆਂ ਹਨ। ਮਸਲਨ ਪੂਰਬੀ ਪੰਜਾਬ ਦੀ ਮਾਝੀ ਵਿਚ ਪਠਾਨਕੋਟ ਤੋਂ ਲੈ ਕੇ ਦੀਨਾਨਗਰ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਦੇ ਇਲਾਕੇ ਸ਼ਾਮਲ ਹਨ। ਇਹ ਇਕ ਵੱਡਾ ਭੂਗੋਲਿਕ ਖੇਤਰ ਹੈ ਜਿਸ ਵਿਚ ਮੋਜੂਦਾ ਪੰਜਾਬ ਦੇ ਚਾਰ ਜ਼ਿਲ੍ਹੇ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਆ ਜਾਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਭੂਗੋਲਿਕ ਤੇ ਸਮਾਜਿਕ ਵਿਭਿੰਨਤਾਵਾਂ ਦੇ ਨਾਲ-ਨਾਲ ਵਿਆਪਕ ਭਾਸ਼ਾਈ ਵਿਭਿੰਨਤਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਉਦਾਹਰਣ ਵਜੋਂ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੀ ਮਾਝੀ ਦੇ ਉਚਾਰਨ ਵਿਚ ਕੁਝ ਅਜਿਹੇ ਕਿਰਿਆ ਰੂਪ ਵਰਤੋ ਜਾਦੇ ਹਨ ਜ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਮਾਝੀ ਵਿਚ ਦਿਖਾਈ ਨਹੀਂ ਦਿੰਦੇ। ਜਿਵੇਂ ਪਠਾਨਕੋਟ ਅਤੇ ਗੁਰਦਾਸਪੁਰ ਦੀ ਮਾਝੀ ਵਿਚ ਨਿਮਨ-ਲਿਖਤ ਕਿਰਿਆ ਰੂਪ ਉਪਲਬਧ ਹਨ:
-ਮੌਸਮ ਤੇ ਬਣਿਆ ਦਾ ਵੈ
-ਬੱਤੀਆਂ ਜਗੇ ਕਰਦੀਆਂ।
-ਕੰਮ ਹੋਇਆ ਦਾ ਏ।
ਉਪਰੋਤ ਉਦਾਹਰਣਾਂ ਵਿਚੋਂ ਪਹਿਲੇ ਅਤੇ ਤੀਜੇ ਵਾਕ ਵਿਚ 'ਦਾ' ਸ਼ਬਦ ਕਰਮਵਾਚੀ ਸੰਚਾਲਕ ਕਿਰਿਆ ਰੂਪ ਬਣ ਗਿਆ ਹੈ ਜਦਕਿ ਆਮ ਤੌਰ 'ਤੇ 'ਦਾ' ਸ਼ਬਦ ਪੰਜਾਬੀ ਵਿਚ ਸੰਬੰਧਕ ਦਾ ਇਕ ਰੂਪ ਹੈ। 'ਦਾ' ਸ਼ਬਦ ਕੇਵਲ ਪਠਾਨਕੋਟ ਅਤੇ ਗੁਰਦਾਸਪੁਰ ਦੀ ਮਾਝੀ ਵਿਚ ਹੀ ਕਰਮਵਾਚੀ ਸੰਚਾਲਕ ਕਿਰਿਆ ਦਾ ਰੂਪ ਲੈਂਦਾ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੀ ਮਾਝੀ ਵਿਚ ਉਪਰੋਕਤ ਵਾਕਾਂ ਵਿਚਲੇ ਕਿਰਿਆ ਵਾਕੰਸ਼ ਨਿਮਨਲਿਖਤ ਰੂਪ ਅਖ਼ਤਿਆਰ ਕਰ ਲੈਂਦੇ ਹਨ;
-ਮੌਸਮ ਤੇ ਬਣਿਆ ਹੋਇਆ ਏ।
-ਬੱਤੀਆਂ ਜਗਦੀਆਂ ਨੇ।
-ਕੰਮ ਹੋਇਆ ਪਿਆ ਏ।
ਅਜਿਹੀਆਂ ਹੋਰ ਵਿਭਿੰਨਤਾਵਾਂ ਵੀ ਖੇਤਰੀ ਕਾਰਜ ਰਾਹੀਂ ਸਮੱਗਰੀ ਇਕੱਤਰ ਕਰਕੇ ਪਛਾਣੀਆਂ ਜਾ ਸਕਦੀਆਂ ਹਨ ਜਿਸ ਆਧਾਰ 'ਤੇ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਪਠਾਨਕੋਟ ਦੀ ਮਾਝੀ ਹੋਰ ਅਤੇ ਅੰਮ੍ਰਿਤਸਰ ਦੀ ਮਾਝੀ ਹੋਰ ਹੋ ਨਿਬੜਦੀ ਹੈ। ਇਹ ਦਰਅਸਲ ਇਕ ਉਪਭਾਸ਼ਾ (dialect) ਦੀਆਂ ਸਹਿ ਉਪ-ਭਾਸ਼ਾਵਾਂ (subdilects) ਨੂੰ ਪਛਾਣਨ ਦੀ ਅਮਲ ਹੈ। ਮਾਝੀ ਤੋਂ ਇਲਾਵਾ ਪੰਜਾਬੀ ਦੀਆਂ ਬਾਕੀ ਉਪ- ਭਾਸ਼ਾਵਾਂ ਵਿਚ ਅਜਿਹੇ ਸਹਿ-ਉਪਭਾਸ਼ਾਈ ਅਧਿਐਨ ਕਰਕੇ ਪੰਜਾਬੀ ਦੀ ਉਪ- ਭਾਸ਼ਾਈ ਅਤੇ ਸਹਿ ਉਪ-ਭਾਸ਼ਾਈ ਵਿਭਿੰਨਤਾ ਦੀ ਅੰਕੜਾ ਵਿਗਿਆਨਕ ਤਫ਼ਸੀਲ (statisitcal detail) ਨਿਰਧਾਰਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਇਨ੍ਹਾਂ ਸਹਿ ਉਪ-ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦੇ ਤੁਲਨਾਤਮਕ ਵਿਸ਼ਲੇਸ਼ਣ ਇਸ ਅਧਿਐਨ ਦੇ ਅਗਲੇ ਵਿਸਥਾਰ ਤੋਂ ਹੋ ਸਕਦੇ ਹਨ, ਪਰ ਇਸ ਕਿਸਮ ਦੇ ਵਿਸਤ੍ਰਿਤ ਅਧਿਐਨ ਲਈ ਵੱਡੇ ਸੰਸਥਾਗਤ ਯਤਨਾਂ ਦੀ ਲੋੜ ਹੈ।
ਪੰਜਾਬ ਦੇ ਭੁਗੋਲਿਕ ਖੇਤਰ ਦੀ ਵੰਡ ਦੇ ਆਧਾਰ 'ਤੇ ਸਿਰਜੀਆਂ ਗਈਆਂ ਉਪ-ਭਾਸ਼ਾਈ ਹੱਦਾਂ ਜੋ ਸਾਨੂੰ ਗ੍ਰੀਅਰਸਨ ਦੇ ਅਧਿਐਨ ਵਿਚ ਨਿਸ਼ਚਤ ਕੀਤੀਆਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਵਿਚ 1947 ਦੀ ਪੰਜਾਬ-ਵੰਡ ਪਿੱਛੋਂ ਵਿਸ਼ੇਸ਼ ਤਬਦੀਲੀ ਵਾਪਰਦੀ ਹੈ। ਇਸ ਵੰਡ ਉਪਰੰਤ ਵੱਡੇ ਪੱਧਰ 'ਤੇ ਪੰਜਾਬੀਆਂ ਦੀ ਹਿਜ਼ਰਤ (migra tion) ਹੁੰਦੀ ਹੈ। ਲਹਿੰਦੇ ਪੰਜਾਬ ਦੇ ਹਿੰਦੂ ਸਿੱਖ ਆਪਣੀ ਉਪਭਾਸ਼ਾ ਸਹਿਤ ਪੂਰਬੀ ਪੰਜਾਬ ਦੇ ਵਿਭਿੰਨ ਖੇਤਰਾਂ ਵਿਚ ਆ ਵੱਸਦੇ ਹਨ, ਜਿਸ ਨਾਲ ਪੂਰਬੀ ਪੰਜਾਬ ਦੇ ਵੱਖ-ਵੱਖ ਉਪ-ਭਾਸ਼ਾਈ ਖੇਤਰਾਂ ਵਿਚ ਲਹਿੰਦੇ ਪੰਜਾਬ ਦੀਆਂ ਉਪ-ਭਾਸ਼ਾਵਾਂ ਦੇ ਬੁਲਾਰਿਆਂ ਦੇ ਨਿੱਕੇ-ਨਿੱਕੇ ਉਪ-ਖੇਤਰ ਵੀ ਬਣ ਗਏ ਹਨ। ਪੂਰਬੀ ਪੰਜਾਬ ਦੇ ਉਪ ਭਾਸ਼ਾਈ ਖੇਤਰਾਂ ਵਿਚ ਪਾਕਿਸਤਾਨ ਤੋਂ ਹਿਜ਼ਰਤ ਕਰਕੇ ਆ ਵਸੇ ਇਨ੍ਹਾਂ ਪੰਜਾਬੀਆਂ ਦੀ ਭਾਸ਼ਾ ਵੀ ਪੂਰਬੀ ਪੰਜਾਬ ਦੀਆਂ ਉਪ-ਭਾਸ਼ਾਵਾਂ ਦੇ ਅਧਿਐਨ ਸਮੇਂ ਸਾਡੇ ਧਿਆਨ ਵਿਚ ਰਹਿਣੀ ਚਾਹੀਦੀ ਹੈ। ਉਦਾਹਰਣ ਵਜੋਂ 1947 ਦੀ ਵੰਡ ਉਪਰੰਤ ਅੰਮ੍ਰਿਤਸਰ ਵਿਚ ਲਹਿੰਦੇ ਪੰਜਾਬ ਤੋਂ ਆ ਵੱਸੇ ਪੰਜਾਬੀਆਂ ਦੀ ਭਾਸ਼ਾ ਦੀਆਂ ਧੁਨੀ ਵਿਉਂਤਕ ਵਿਸ਼ੇਸ਼ਤਾਵਾਂ ਮਾਝੀ ਨਾਲੋਂ ਭਿੰਨ ਹਨ। ਇਨ੍ਹਾਂ ਦੀ ਭਾਸ਼ਾ ਵਿਚ ਨਾਦੀ ਮਹਾਂਪ੍ਰਾਣ ਧੁਨੀਆਂ ਘ, ਝ, ਢ, ਧ, ਭ ਦਾ ਉਚਾਰਨ ਅਜੇ ਵੀ ਮੌਜੂਦ ਹੈ, ਜਦਕਿ ਮਾਝੀ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਨਹੀਂ ਹੁੰਦਾ। 1947 ਦੀ ਵੰਡ ਕਾਰਨ ਵਾਪਰੀ ਹਿਜ਼ਰਤ ਤੋਂ ਬਿਨਾਂ ਵੀ ਪੰਜਾਬੀਆਂ ਦੁਆਰਾ ਧਾਰਨ ਕੀਤੀ ਜਾਣ ਵਾਲੀ ਪਰਵਾਸ ਦਾ ਇਕ ਨਿਰੰਤਰ ਵਰਤਾਰਾ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਪਰਵਾਸ ਆਪਣੇ ਹੀ ਦੇਸ਼ ਦੇ ਵਿਭਿੰਨ ਰਾਜਾਂ ਤੋਂ ਲੈ ਕੇ ਯੂਰਪ, ਅਮਰੀਕਾ, ਆਸਟਰੇਲੀਆ ਅਤੇ ਅਰਬ ਦੇਸ਼ਾਂ ਤਕ
ਫੈਲੀ ਨਜ਼ਰ ਆਉਂਦੀ ਹੈ। ਭਾਰਤ ਦੇ ਅੰਤਰਗਤ ਹੀ ਵਿਭਿੰਨ ਰਾਜਾਂ ਜਿਵੇਂ ਕਿ ਮਹਾਂਰਾਸ਼ਟਰ, ਬਿਹਾਰ, ਬੰਗਾਲ, ਉੜੀਸਾ ਆਦਿ ਵਿਚ ਜਾ ਵੱਸੇ ਪੰਜਾਬੀਆਂ ਦੀ ਭਾਸ਼ਾ ਉਨ੍ਹਾਂ ਰਾਜਾਂ ਦੀਆਂ ਮੂਲ ਭਾਸ਼ਾਵਾਂ ਦੇ ਬੁਲਾਰਿਆਂ ਦੇ ਸੰਪਰਕ ਵਿਚ ਆ ਕੇ ਕਈ ਭਾਂਤ ਦੀਆਂ ਤਬਦੀਲੀਆਂ ਗ੍ਰਹਿਣ ਕਰ ਚੁੱਕੀ ਹੈ। ਵਿਸ਼ੇਸ਼ ਤੌਰ 'ਤੇ ਨਾਦੇੜ (ਮਹਾਰਾਸ਼ਟਰ) ਵਿਚ ਕਈ ਪੀੜ੍ਹੀਆਂ ਤੋਂ ਵੱਸਦੇ ਪੰਜਾਬੀ ਸਿੱਖਾਂ ਦੀ ਭਾਸ਼ਾ 'ਤੇ ਮਰਾਠੀ ਦਾ ਪ੍ਰਭਾਵ ਪਛਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਯੂਰਪ, ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਵਿਚ ਪੀੜੀਆਂ ਤੇ ਰਹਿ ਰਹੇ ਪੰਜਾਬੀਆਂ ਦੀ ਭਾਸ਼ਾ ਨੇ ਵੀ ਉਥੋਂ ਦੇ ਪ੍ਰਭਾਵ ਵਿਆਪਕ ਪੱਧਰ 'ਤੇ ਗ੍ਰਹਿਣ ਕੀਤੇ ਹਨ। ਇਹ ਪ੍ਰਭਾਵ ਧੁਨੀ ਵਿਉਂਤਕ ਉਚਾਰਨ ਦੇ ਲਹਿਜ਼ੇ ਤੋਂ ਲੈ ਕੇ ਸ਼ਬਦਾਵਲੀ ਦੇ ਪੱਧਰ ਤੱਕ ਪਹਿਚਾਣੇ ਜਾ ਸਕਦੇ ਹਨ ਜਿਵੇਂ ਪਰਵਾਸੀ ਪੰਜਾਬੀ ਸਾਹਿਤ ਪੰਜਾਬੀ ਅਧਿਐਨ ਵਿਚ ਇਕ ਮੁਕੰਮਲ ਖੇਤਰ ਵਜੋਂ ਸਥਾਪਤ ਹੋ ਚੁੱਕਾ ਹੈ ਉਵੇਂ ਹੀ ਪਰਵਾਸੀ ਪੰਜਾਬੀਆਂ ਦੀ ਭਾਸ਼ਾਈ ਵਿਭਿੰਨਤਾ ਨੂੰ ਵੀ ਭਾਸ਼ਾ ਵਿਗਿਆਨ ਪੱਧਰ 'ਤੇ ਉਪਭਾਸ਼ਾਈ ਵਿਲੱਖਣਤਾ ਵਜੋਂ ਵਿਚਾਰਿਆ ਜਾ ਸਕਦਾ ਹੈ। ਡਾ. ਪਰਮਜੀਤ ਸਿੰਘ ਸਿੱਧੂ ਨੇ ਆਪਣੇ ਕੁਝ ਖੋਜ- ਪੱਤਰਾਂ ["ਪੰਜਾਬੀਆਂ ਦਾ ਪਰਵਾਸ: ਪੁਨਰ ਪਰਿਭਾਸ਼ਾ ਦੇ ਪੜਾਅ 'ਤੇ", ਪਰਵਾਸ ਤੇ ਪਰਵਾਸੀ ਸਾਹਿਤ, (ਸੰਪ.) ਡਾ. ਹਰਚੰਦ ਸਿੰਘ ਬੇਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 2005) ਵਿਚ ਪਰਵਾਸੀ ਪੰਜਾਬੀਆਂ ਦੀ ਭਾਸ਼ਾ ਦੇ ਵਿਲੱਖਣ ਪਛਾਣ- ਚਿੰਨ ਨਿਰਧਾਰਤ ਕਰਨ ਦੇ ਯਤਨ ਕੀਤੇ ਹਨ।
ਭਾਸ਼ਾ ਇਕ ਸਮਾਜਕ ਵਰਤਾਰਾ ਹੈ। ਚਿਹਨ ਵਿਗਿਆਨਕ ਪੱਧਰ 'ਤੇ ਸਮਾਜ, ਸਭਿਆਚਾਰ ਅਤੇ ਲੋਕਧਾਰਾ ਭਾਸ਼ਾ ਨਾਲ ਅਨੁਰੂਪਤਾਮੂਲਕ ਰਿਸ਼ਤਾ ਰੱਖਣ ਵਾਲੇ ਵਰਤਾਰੇ ਹਨ। ਇਸੇ ਲਈ ਭਾਸ਼ਾ ਨੂੰ ਸਭਿਆਚਾਰ ਦੀ ਮੁੱਢਲੀ ਸ਼ਰਤ ਵੀ ਕਿਹਾ ਜਾਂਦਾ ਹੈ। ਕਿਸੇ ਵੀ ਸਮਾਜ-ਸਭਿਆਚਾਰ ਦੀ ਜੁਗਤ ਦੇ ਪੇਟਰਨ ਭਾਸ਼ਾ ਦੀ ਜੁਗਤ ਨਾਲ ਡੂੰਘੀ ਤਰ੍ਹਾਂ ਜੁੜੇ ਹੁੰਦੇ ਹਨ। ਭਾਸ਼ਾ ਦੀ ਜੁਗਤ ਸਮਾਜ ਵਿਚ ਅਤੇ ਸਮਾਜ ਦੀ ਜੁਗਤ ਭਾਸ਼ਾ ਵਿਚ ਪ੍ਰਤੀਬਿੰਬਤ ਹੁੰਦੀ ਹੈ। ਇਸ ਲਈ ਸਮਾਜਕ ਵਖਰੇਵੇਂ ਭਾਸ਼ਾਈ ਵਖਰੇਵੇਂ ਹੈ ਨਿਬੜਦੇ ਹਨ। ਭਾਸ਼ਾ ਦੀਆਂ ਹੱਦਾਂ ਕੇਵਲ ਖੇਤਰੀ ਨਾ ਰਹਿ ਕੇ ਸਮਾਜਕ ਵੀ ਹੋ ਸਕਦੀਆਂ ਹਨ। ਸਮਾਜਕ ਵਰਗ-ਵੰਡ ਦੀ ਭਾਸ਼ਾਈ ਵਰਗਾਂ ਦੀ ਸਿਰਜਣਾ ਕਰ ਦਿੰਦੀ ਹੈ। ਭਾਸ਼ਾ ਅਤੇ ਸਮਾਜ ਦੀ ਅਜਿਹੀ ਅੰਤਰ-ਸਬੰਧਤਾ ਨੂੰ ਸਮਝਣ ਵਾਲੀ ਸਮਾਜ ਭਾਸ਼ਾ ਵਿਗਿਆਨਕ ਸੂਝ ਨੇ ਸਮਾਜਕ ਉਪ-ਭਾਸ਼ਾਵਾਂ (social dilects/ sociolects) ਦਾ ਸੰਕਲਪ ਸਿਰਜਿਆ ਹੈ। ਇਹ ਦੇਖਣ ਵਿਚ ਆਇਆ ਹੈ ਕਿ ਇਕ ਹੀ ਭੂਗੋਲਿਕ ਖਿੱਤੇ ਵਿਚ ਵੱਸਦੇ ਵੱਖ-ਵੱਖ ਸਮਾਜਕ ਵਰਗਾਂ ਨਾਲ ਸਬੰਧਤ ਵਿਅਕਤੀਆਂ ਦੀ ਭਾਸ਼ਾ ਵਿਚ ਅੰਤਰ ਹੁੰਦਾ ਹੈ। ਐਮ.ਏ.ਕੇ.ਹੈਲੀਡੇ ਉੱਚੇ-ਨੀਵੇਂ ਦੀ ਅਨੁਕੁਮਤਾ (lierarchy) ਨੂੰ ਸਮਾਜ ਦੀ ਵਰਗ-ਸੰਰਚਨਾ ਦਾ ਬੁਨਿਆਦੀ ਲੱਛਣ ਮੰਨਦਾ ਹੈ। ਇਹ ਅਨੁਕੂਮਤਾ ਉਮਰ, ਪੀੜ੍ਹੀ, ਲਿੰਗ, ਜਾਤ ਅਤੇ ਜਮਾਤ ਆਦਿ 'ਤੇ
ਅਧਾਰਿਤ ਹੋ ਸਕਦੀ ਹੈ। ਅਜਿਹੀ ਸਮਾਜਿਕ ਭਾਸ਼ਾ ਵਿਗਿਆਨਕ ਚੇਤਨਾ ਨਾਲ ਪੰਜਾਬ ਦੇ ਵਿਭਿੰਨ ਕਬੀਲਿਆਂ, ਜਾਤਾਂ, ਧਰਮਾਂ ਅਤੇ ਹੋਰ ਸਮਾਜਕ ਵਰਗਾਂ ਦੇ ਭਾਸ਼ਾਈ ਵਖਰੇਵਿਆਂ ਦੇ ਆਧਾਰ 'ਤੇ ਬਣਦੀਆਂ ਸਮਾਜਿਕ ਉਪ-ਭਾਸ਼ਾਵਾਂ ਦਾ ਵਿਸ਼ਲੇਸ਼ਣ ਦੀ ਇਕ ਵੱਡਾ ਅਧਿਐਨ-ਖੇਤਰ ਹੈ।
ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀ ਵਰਤਮਾਨ ਸਥਿਤੀ ਦੇ ਸੰਦਰਭ ਵਿਚ ਮਿਆਰੀ ਪੰਜਾਬੀ ਅਤੇ ਕੇਂਦਰੀ ਉਪ-ਭਾਸ਼ਾ ਦੇ ਸੰਕਲਪਾਂ ਨੂੰ ਵੀ ਮੁੜ ਵਿਚਾਰਨ ਦੀ ਲੋੜ ਹੈ। ਮਿਆਰੀ ਜਾਂ ਕੇਂਦਰੀ ਉਪਭਾਸ਼ਾ ਦੇ ਨਿਰਧਾਰਨ ਵੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੰਦਰਭ ਨਾਲ ਜੁੜੇ ਹੁੰਦੇ ਹਨ। ਇਕ ਭਾਸ਼ਾ ਦੀਆਂ ਵਿਭਿੰਨ ਉਪ- ਭਾਸ਼ਾਵਾਂ ਵਿਚੋਂ ਕਿਸੇ ਇਕ ਨੂੰ ਕੇਂਦਰੀ ਜਾਂ ਮਿਆਰੀ ਮੰਨਣ ਦਾ ਅਮਲ ਸਹਿਜ ਰੂਪ ਵਿਚ ਹੀ ਬਾਕੀਆਂ ਨੂੰ ਗ਼ੈਰ ਮਿਆਰੀ ਤੇ ਹਾਸ਼ੀਆਗਤ ਵਰਗ ਵਿਚ ਪਾ ਦਿੰਦਾ ਹੈ। ਭਾਸ਼ਾ ਦੀ ਉੱਤਰ-ਸੰਰਚਨਾਤਮਕ (post structural) ਸੂਝ ਮੁਤਾਬਕ ਕੇਂਦਰ ਵਿਚ ਬੜੀ ਘਾਤਕ ਸੰਕਲਪਨਾ ਹੈ। ਕੇਂਦਰ ਦੀ ਇਹ ਸਮੱਸਿਆ ਹੈ ਕਿ ਇਹ ਖੁਦ ਪ੍ਰਮੁੱਖਤਾ ਹਾਸਲ ਕਰ ਹੋਰਨਾਂ ਨੂੰ ਮਨਫ਼ੀ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਇਹ ਹਾਸੀਆਈ ਹੋਰਾਂ (marginalised others) ਦੀ ਅਣਦੇਖੀ ਕਰ ਦਬਾਉਂਦਾ ਹੈ, ਜਿਵੇਂ ਮਰਦ ਪ੍ਰਧਾਨ ਸਮਾਜ ਵਿਚ ਮਰਦ ਕੇਂਦਰ ਵਿਚ ਹੈ ਅਤੇ ਔਰਤ ਹਾਸ਼ੀਆਈ ਹੋ ਕੇ ਅਣਦੇਖੀ, ਦੱਬੀ ਹੋਈ 'ਹੋਰ' ਹੋ ਨਿਬੜਦੀ ਹੈ।" ਕੇਂਦਰੀ ਭਾਸ਼ਾ/ਉਪਭਾਸ਼ਾ ਦੀ ਸੰਕਲਪਨਾ ਵੀ ਅਜਿਹੇ ਹੀ ਪ੍ਰਭਾਵ ਸਿਰਜਦੀ ਹੈ। ਅਣਵੰਡੇ ਪੰਜਾਬ ਵਿਚ ਆਰਥਿਕ ਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਮਾਝੇ ਦਾ ਵਿਸ਼ਾਲ ਖੇਤਰ ਹੋਣ ਕਾਰਨ ਮਾਝੀ ਨੂੰ ਕੇਂਦਰੀ ਉਪਭਾਸ਼ਾ ਮੰਨਿਆ ਗਿਆ। ਨਾ ਕੇਵਲ ਕੇਂਦਰੀ ਬਲਕਿ ਇਸ ਨੂੰ ਹੀ ਸਾਹਿਤਕ ਪੰਜਾਬੀ ਦਾ ਆਧਾਰ ਵੀ ਕਿਹਾ ਗਿਆ। ਇਸੇ ਧਾਰਨਾਂ ਦੇ ਤਹਿਤ ਹੀ ਮਾਝੀ ਦੀ ਧੁਨੀ ਵਿਉਂਤਕ ਜੁਗਤ ਨੂੰ ਹੀ ਪੰਜਾਬੀ ਦੀ ਧੁਨੀ ਵਿਉਂਤਕ ਜੁਗਤ ਵਜੋਂ ਪ੍ਰਵਾਨ ਕਰ ਲਿਆ ਗਿਆ। ਇਹੀ ਕਾਰਨ ਹੈ ਕਿ ਅੱਜ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਵਿਚੋਂ ਨਾਦੀ ਮਹਾਂਪ੍ਰਾਣ ਧੁਨੀਆਂ ਘ, ਝ, ਢ, ਧ ਅਤੇ ਭ ਦਾ ਉਚਾਰਨ ਖ਼ਤਮ ਹੋ ਚੁੱਕਾ ਹੈ, ਕਿਉਂਕਿ ਮਾਝੀ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਨਹੀਂ ਹੁੰਦਾ। ਭਾਵੇਂ ਕਿ ਮੁਲਤਾਨੀ ਉਪਭਾਸ਼ਾ ਅਤੇ ਪੰਜਾਬ ਦੇ ਕੁਝ ਕਬੀਲਿਆਂ (ਰਾਅ ਸਿੱਖ ਆਦਿ) ਦੀ ਭਾਸ਼ਾ ਵਿਚ ਇਨ੍ਹਾਂ ਧੁਨੀਆਂ ਦਾ ਉਚਾਰਨ ਮੌਜੂਦ ਹੈ, ਫਿਰ ਵੀ ਪੰਜਾਬੀ ਦੀਆਂ ਧੁਨੀ ਵਿਉਂਤਕ ਸਾਰਨੀਆਂ ਵਿਚੋਂ ਇਹ ਧੁਨੀਆਂ ਗਾਇਬ ਹਨ। ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਦੇਸ਼-ਵੰਡ ਉਪਰੰਤ ਲਹਿੰਦੇ ਪੰਜਾਬ ਤੋਂ ਆ ਕੇ ਪੂਰਬੀ ਪੰਜਾਬ ਵਿਚ ਵਸੇ ਪੰਜਾਬੀਆਂ ਦੇ ਉਚਾਰਨ ਵਿਚ ਵੀ ਇਹ ਧੁਨੀਆਂ ਮੌਜੂਦ ਹਨ। ਗੁਰਬਾਣੀ ਦੀ ਧੁਨੀ ਵਿਉਂਤਕ ਜੁਗਤ ਵਿਚ ਵੀ ਇਹ ਧੁਨੀਆਂ ਹਾਜ਼ਰ ਹਨ। ਉਦਾਹਰਣ ਵਜੋਂ ਬਾਣੀ ਦੀ ਨਿਮਨਲਿਖਤ ਤੁਕ ਨੂੰ ਦੇਖਿਆ ਜਾ ਸਕਦਾ ਹੈ:
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਇਸ ਤੁਕ ਵਿਚ 'ਭੀ' ਸ਼ਬਦ ਵਿਚ 'ਭ' ਵਰਣ ਨਾਲ ਅੰਕਿਤ ਧੁਨੀ ਦਾ ਵਾਸਤਵਿਕ ਉਚਾਰਨ ਨਾਦੀ ਅਲਪ-ਪ੍ਰਣ 'ਪ' ਤੇ ਸੁਰ ਦੇ ਪ੍ਰਭਾਵ ਵਾਲਾ ਨਾ ਹੋ ਕੇ ਨਾਦੀ ਮਹਾਂਪ੍ਰਾਣ ਧੁਨੀ 'ਡ' ਵਾਲਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਤੁਕ ਵਿਚ ਆਇਆ ਰੂਪ 'ਹੋਸੀ' ਮੁਲਤਾਨੀ ਉਪਭਾਸ਼ਾ ਦਾ ਕਿਰਿਆ ਰੂਪ ਹੈ ਇਸ ਲਈ ਇਸ ਨਾਲ ਆਏ ਪਾਰਟੀਕਲ 'ਭੀ' ਦਾ ਠੀਕ ਉਚਾਰਨ ਵੀ ਮਲਤਾਨੀ ਦੀ ਧੁਨੀ ਵਿਉਂਤ ਅਨੁਸਾਰ ਨਾਦੀ ਮਹਾਂਪ੍ਰਾਣ 'ਭ' ਵਾਲਾ ਹੀ ਹੈ। ਪਰ ਗੁਰਬਾਣੀ ਦੇ ਧੁਨੀ ਵਿਉਂਤਕ ਉਚਾਰਨ ਵਿਚ ਇਨ੍ਹਾਂ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਹਾਜ਼ਰੀ ਦੇ ਬਾਵਜੂਦ ਪੂਰਬੀ ਪੰਜਾਬ ਵਿਚ ਬਾਣੀ ਦੇ ਪ੍ਰਚਲਤ ਉਚਾਰਨ ਵਿਚੋਂ ਇਹ ਗ਼ੈਰਹਾਜ਼ਰ ਹਨ। ਸੋ ਇਨ੍ਹਾਂ ਧੁਨੀਆਂ ਦੀ ਪੰਜਾਬੀ ਉਚਾਰਨ ਵਿਚ ਹਾਜ਼ਰੀ ਸੰਬੰਧੀ ਭਾਸ਼ਾ ਵਿਗਿਆਨਕ ਪੱਧਰ 'ਤੇ ਪੁਨਰ-ਵਿਚਾਰ ਦੀ ਜ਼ਰੂਰਤ ਹੈ। ਕਿਸੇ ਵਕਤ ਰਾਜਨੀਤਕ, ਆਰਥਿਕ ਸੰਦਰਭ ਵਿਚ ਮਾਝੇ ਦੀ ਕੇਂਦਰੀ ਸਥਿਤੀ ਨੇ ਮਾਝੀ ਦੀ ਕੇਂਦਰੀ ਉਪਭਾਸ਼ਾ ਵਜੋਂ ਸਥਾਪਤੀ ਦਾ ਆਧਾਰ ਸਿਰਜਿਆ ਸੀ। ਪਰ 1947 ਦੀ ਦੇਸ਼-ਵੰਡ ਉਪਰੰਤ ਪੂਰਬੀ ਪੰਜਾਬ ਵਿਚਾਲੇ ਮਾਝੇ ਦਾ ਇਲਾਕਾ ਹਾਸ਼ੀਏ 'ਤੇ ਜਾਣ ਉਪਰੰਤ ਹੌਲੀ-ਹੌਲੀ ਰਾਜਨੀਤਕ 'ਤੇ ਆਰਥਿਕ ਕੇਂਦਰ ਵਜੋਂ ਮਾਲਵੇ ਦਾ ਉਭਾਰ ਹੁੰਦਾ ਤੇ ਸਹਿਜੇ-ਸਹਿਜੇ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰਕੇ ਪੰਜਾਬੀ ਸਿਨੇਮਾ ਦੇ ਸੰਦਰਭ ਵਿਚ ਮਲਵਈ ਉਪ-ਭਾਸ਼ਾ ਦੀ ਕੇਂਦਰੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ। ਮੌਜੂਦਾ ਪੰਜਾਬੀ ਫਿਲਮਾਂ ਵਿਚਲੇ ਨਾਇਕ ਦੀ ਭਾਸ਼ਾ ਬਹੁਤੀ ਵਾਰ ਮਲਵਈ ਉਪ-ਭਾਸ਼ਾਈ ਉਚਾਰਨ ਵਾਲੀ ਹੁੰਦੀ ਹੈ। ਇਸੇ ਤਰ੍ਹਾਂ ਇਨ੍ਹਾਂ ਫਿਲਮਾਂ ਵਿਚ ਉਚੇਚੇ ਤੌਰ 'ਤੇ ਕੁਝ ਪਾਤਰ ਲਹਿੰਦੀ ਉਪਭਾਸ਼ਾ ਦੇ ਬੁਲਾਰਿਆਂ ਵਜੋਂ ਪੇਸ਼ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਉਚਾਰਨੀ ਲਹਿਜ਼ੇ ਦਾ ਮਖੌਲ ਉਡਾਇਆ ਜਾਂਦਾ ਹੈ। ਇਵੇਂ ਉਪਭਾਸ਼ਾਵਾਂ ਦੀਆਂ ਕੇਂਦਰੀ ਅਤੇ ਹਾਸ਼ੀਆਗਤ ਪਰਸਥਿਤੀਆਂ ਨੂੰ ਸਿਰਜਣ ਪਿੱਛੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸੰਦਰਭਾਂ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ। ਐਮ.ਏ.ਕੇ.ਹੈਲੀਡੇ ਮੁਤਾਬਕ ਉਪ-ਭਾਸ਼ਾਵਾਂ ਆਪਣੀਆਂ ਅਜਿਹੀਆਂ ਕੇਂਦਰੀ ਅਤੇ ਹਾਸ਼ੀਆਗਤ ਪ੍ਰਸਥਿਤੀਆਂ ਦੇ ਸੰਦਰਭ ਵਿਚ ਜਮਾਤੀ ਅਤੇ ਰਾਜਨੀਤਕ ਚੇਤਨਾ ਦੇ ਪ੍ਰਗਟਾਵੇ ਦਾ ਸਾਧਨ ਹੋ ਨਿਬੜਦੀਆਂ ਹਨ। ਉਪ-ਭਾਸ਼ਾਵਾਂ ਦੀ ਸਮਾਜ ਭਾਸ਼ਾ ਵਿਗਿਆਨਕ ਜੁਗਤ ਦੀ ਸਮਝ ਲਈ ਇਨ੍ਹਾਂ ਸੰਦਰਭਾਂ ਦਾ ਬਾਰੀਕ ਵਿਸ਼ਲੇਸ਼ਣ ਵੀ ਲੋੜੀਂਦਾ ਹੈ।
ਸੋ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀ ਵਰਤਮਾਨ ਸਥਿਤੀ ਦੇ ਸੰਕਲਪਿਕ ਪਾਸਾਰਾਂ ਅਤੇ ਅਧਿਐਨ-ਸੰਭਾਵਨਾਵਾਂ ਦਾ ਉਪਰੋਕਤ ਸਮੁੱਚਾ ਵਰਣਨ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮੌਜੂਦਾ ਸੰਦਰਭ ਵਿਚ ਪੰਜਾਬੀ ਉਪ-ਭਾਸ਼ਾਵਾਂ ਦੀਆਂ ਖੇਤਰੀ ਹੱਦਾਂ ਦੇ ਅੰਤਰਗਤ ਪਈ ਬਾਰੀਕ ਉਪ-ਖੇਤਰੀ ਅਤੇ ਸਹਿ ਉਪ-ਭਾਸ਼ਾਈ ਵਿਭਿੰਨਤਾ ਦਾ ਵਿਸ਼ਲੇਸ਼ਣ ਲੋੜੀਂਦਾ ਹੈ। ਇਸੇ ਪ੍ਰਸੰਗ ਵਿਚ ਪਰਵਾਸੀ ਪੰਜਾਬੀ ਦੇ ਰੂਪਾਂ ਨੂੰ ਉਪ- ਭਾਸ਼ਾਈ ਵੰਨਗੀ ਵਜੋਂ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਉਪ-
ਭਾਸ਼ਾਵਾਂ ਦੀ ਖੇਤਰੀ ਵੰਡ ਦੇ ਨਾਲ-ਨਾਲ ਸਮਾਜਕ ਵੰਡ ਦੇ ਸੰਦਰਭ ਵਿਚ ਪੰਜਾਬੀ ਦੀਆਂ ਸਮਾਜਕ ਉਪ-ਭਾਸ਼ਾਵਾਂ ਨੂੰ ਸਮਝਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਪ-ਭਾਸ਼ਾਵਾਂ ਦੀਆਂ ਬਦਲਦੀਆਂ ਕੇਂਦਰੀ ਅਤੇ ਹਾਸ਼ੀਆਗਤ ਪਰਸਥਿਤੀਆਂ ਪਿੱਛੇ ਕਾਰਜਸ਼ੀਲ ਸਮਾਜ ਭਾਸ਼ਾ ਵਿਗਿਆਨਕ ਜੁਗਤ ਦੀ ਸਮਝ ਵੀ ਮੌਜੂਦਾ ਸੰਦਰਭ ਵਿਚ ਇਕ ਅਹਿਮ ਵਿਸ਼ਾ ਹੈ।
ਹਵਾਲੇ ਅਤੇ ਟਿੱਪਣੀਆਂ
2. ਹਰਕੀਰਤ ਸਿੰਘ, ਭਾਸ਼ਾ ਤੇ ਭਾਸ਼ਾ ਵਿਗਿਆਨ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1974, ਪੰਨਾ 180.
3. "The essential characteristic of social structure as we know it is that it is hierachical; and linguistic variation is what expresses its hierachical character, whether in terms of age, generation, sex, provenance or any other of its manifestations, including caste and class." - M.A.K. Halliday, Language and Society, (ed.), Jonathan J. Webster, Continuum, London, 2007, p. 254.
4. ਮਨਮੋਹਨ, ਦੇਰੀਦੀਅਨ ਵਿਖੰਡਨ ਅਤੇ ਭਾਰਤੀ ਗਿਆਨ ਸ਼ਾਸਤਰ, ਪੰਜਾਬੀ ਸਭਿਆਚਾਰਕ ਕੇਂਦਰ, ਦਿੱਲੀ, 2006, ਪੰਨਾ 33.
5. "ਪੰਜਾਬੀ ਦਾ 'ਸਟੈਂਡਰਡ' ਰੂਪ ਮਾਝੇ ਦੀ ਬੋਲੀ ਨੂੰ ਮੰਨਿਆ ਜਾਂਦਾ ਹੈ। ਇਸ ਬਾਰੇ ਕੋਈ ਝਗੜਾ ਨਹੀਂ। ਇਸ ਦਾ ਭਾਵ ਇਹ ਹੈ ਕਿ ਸਾਹਿਤਕ ਪੰਜਾਬੀ ਦਾ ਆਧਾਰ ਮਾਝੀ ਹੈ।" - ਹਰਕੀਰਤ ਸਿੰਘ, ਭਾਸ਼ਾ ਤੇ ਭਾਸ਼ਾ ਵਿਗਿਆਨ, ਪੰਨਾ 207.
6. Here dilect becomes a means of expression of class conscious- ness and political awareness. We can recognize a category of 'oppressed languaes', Language of groups that are subjected to social and political oppression." -M.A.K. Halliday, Language and Society, p. 254.
ਮਲਵਈ ਉਪਭਾਸ਼ਾ ਦੀ ਸਮਕਾਲੀ ਸਥਿਤੀ
-ਡਾ. ਸਵਿੰਦਰ ਸਿੰਘ ਛੀਨਾ
ਪ੍ਰਿੰਸੀਪਲ
ਦੇਸ਼ ਭਗਤ ਕਾਲਜ, ਬਰੜਵਾਲ, ਧੂਰੀ
ਭਾਸ਼ਾ ਕਿਸੇ ਵੀ ਮਨੁੱਖੀ ਸਮੂਹ ਨੂੰ ਨਿਯਮਬੱਧ ਕਰਨ ਦਾ ਪ੍ਰਬੰਧਸ਼ੀਲ ਵਸੀਲਾ ਹੈ ਅਤੇ ਇਹ ਵਸੀਲਾ ਆਪਣੇ ਪ੍ਰਬੰਧਸ਼ੀਲ ਸੁਭਾਅ ਦੁਆਰਾ ਅਚੇਤ ਹੀ ਭਾਸ਼ਾ- ਭਾਈਚਾਰਿਆਂ ਦੀਆਂ ਸਾਰੀਆਂ ਵਿਧੀਆਂ ਨੂੰ ਨਿਯਮਤ ਅਤੇ ਅਰਥਬੱਧ ਕਰਦਾ ਰਹਿੰਦਾ ਹੈ। ਮਨੁੱਖ ਆਪਣੇ ਭਾਵਾਂ ਨੂੰ ਪ੍ਰਗਟਾਵਾ ਭਾਸ਼ਾ ਰਾਹੀਂ ਕਰਦਾ ਹੈ। ਭਾਸ਼ਾਈ ਰੂਪ ਕੋਈ ਵੀ ਹੋ ਸਕਦਾ ਹੈ ਉਚਰਿਤ ਜਾਂ ਲਿਖਤ। ਜਿਵੇਂ ਹਰ ਇਕ ਖਿੱਤੇ ਦੇ ਲੋਕਾਂ ਦਾ ਰਹਿਣ- ਸਹਿਣ, ਰਹੁ-ਰੀਤਾਂ, ਕੰਮ-ਧੰਦੇ ਵੱਖੋ-ਵੱਖਰੇ ਹਨ ਉਵੇਂ ਹੀ ਉਨ੍ਹਾਂ ਵਿਚ ਚੀਜ਼ਾਂ- ਵਸਤਾਂ ਪ੍ਰਤੀ ਵਰਤੇ ਜਾਂਦੇ ਚਿਹਨਾਂ-ਪ੍ਰਤੀਕਾਂ ਵਿਚ ਵੀ ਵੱਖਰਤਾ ਮਿਲਦੀ ਹੈ। ਇਸ ਤਰ੍ਹਾਂ ਦੀ ਵੱਖਰਤਾ ਭਾਸ਼ਾ ਰਾਹੀਂ ਹੀ ਸਾਡੇ ਸਾਹਮਣੇ ਆਉਂਦੀ ਹੈ। 'ਬੋਲੀ ਬਾਰਾਂ ਕੋਹ 'ਤੇ ਬਦਲ ਜਾਂਦੀ ਹੈ' ਦੀ ਲੋਕ-ਕਹਾਵਤ ਅਨੁਸਾਰ ਇਕ ਖਿੱਤੇ ਵਿਚ ਵੱਸ ਰਹੇ ਲੋਕਾਂ ਦੀ ਭਾਸ਼ਾ ਦੂਸਰੇ ਖਿੱਤੇ ਦੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ।
ਭਾਸ਼ਾ ਇਕ ਨਿਰੰਤਰ ਪ੍ਰਵਾਹ ਹੈ। ਭਾਸ਼ਾ ਦੀ ਇਹ ਗਤੀਸ਼ੀਲਤਾ ਹੀ ਉਸ ਨੂੰ ਜੀਉਂਦਿਆਂ ਰੱਖਦੀ ਹੈ। ਪਰਿਵਰਤਨਸ਼ੀਲਤਾ ਕਿਸੇ ਵੀ ਭਾਸ਼ਾ ਦਾ ਸੁਭਾਅ ਹੁੰਦਾ ਹੈ। ਪਰਿਵਰਤਨਸ਼ੀਲ ਸੁਭਾਅ ਕਾਰਨ ਹੀ ਭਾਸ਼ਾ ਦਾ ਵਰਤਮਾਨ ਉਸ ਦੇ ਭੂਤ ਤੋਂ ਹੀ ਨਹੀਂ ਬਲਕਿ ਭਵਿੱਖ ਤੋਂ ਵੀ ਵੱਖਰਾ ਹੁੰਦਾ ਹੈ ਪ੍ਰੰਤੂ ਸੰਬੰਧਿਤ ਹੁੰਦਾ ਹੈ। ਇਸੇ ਲਈ ਜਦੋਂ ਅਸੀਂ ਮਲਵਈ ਉਪਭਾਸ਼ਾ ਦੇ ਵਰਤਮਾਨ ਦੀ ਗੱਲ ਕਰਦੇ ਹਾਂ ਤਾਂ ਸਾਡੀ ਚਰਚਾ ਦੇ ਪਿਛੋਕੜ ਵਿਚ ਮਲਵਈ ਉਪਭਾਸ਼ਾ ਦਾ ਸਮੁੱਚਾ ਇਤਿਹਾਸ ਅਤੇ ਵਿਕਾਸ ਪ੍ਰਤੀਬਿੰਬਤ ਹੁੰਦਾ ਹੈ।
ਪੰਜਾਬ ਦੇ ਉਸ ਭੂਗੋਲਿਕ ਖਿੱਤੇ ਨੂੰ ਜਿੱਥੇ ਪੰਜਾਬੀ ਦੀ ਇਕ ਉਪਭਾਸ਼ਾ ਮਲਵਈ ਬੋਲੀ ਜਾਂਦੀ ਹੈ 'ਮਾਲਵਾ' ਕਿਹਾ ਜਾਂਦਾ ਹੈ। 'ਮਾਲਵਾ' ਨਾਂ ਦਾ ਸ਼ਬਦ ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਆਉਂਦਾ ਹੈ। ਮਹਾਂਭਾਰਤ ਵਿਚ ਇਸ ਦਾ ਤਿੰਨ ਵਾਰ ਜ਼ਿਕਰ ਆਇਆ ਹੈ। ਛੇਵੀਂ ਸਦੀ ਦੇ ਭਾਰਤ ਵਿਚ ਅਜਿਹੇ ਸੱਤ ਭੂ-ਖੰਡ ਸਨ ਜਿਨ੍ਹਾਂ ਨੂੰ ਮਾਲਵਾ ਕਿਹਾ ਜਾਂਦਾ ਸੀ। ਵਰਤਮਾਨ ਸਮੇਂ ਵਿਚ ਮਾਲਵਾ ਨਾਮ ਦੇ ਦੋ ਖੇਤਰ ਹਨ: ਇਕ ਮੱਧ ਪ੍ਰਦੇਸ਼ ਵਾਲਾ ਮਾਲਵਾ ਅਤੇ ਦੂਸਰਾ ਪੰਜਾਬ ਵਾਲਾ ਮਾਲਵਾ। ਸ੍ਰੀ ਜੈ ਚੰਦਰ ਵਿਦਿਅਲੰਕਾਰ
ਲਿਖਦੇ ਹਨ ਕਿ 'ਮਦਰ' ਇਕ ਗਣ ਦਾ ਨਾਉਂ ਸੀ। ਮਦਰ ਤੋਂ ਬਦਲ ਕੇ ਮਾਲਵਾ ਬਣ ਗਿਆ। ਮਹਾਨ ਸਿਕੰਦਰ ਦੇ ਹਮਲੇ ਸਮੇਂ ਇਹ ਗੁਣ ਰਾਣੀ ਦਰਿਆ ਦੇ ਕੰਡੇ ਉੱਤੇ ਵਸਦਾ ਸੀ। ਸਿਕੰਦਰ ਤੋਂ ਹਾਰ ਕਰਕੇ ਇਸ ਗਣ ਦੇ ਲੋਕ ਜਿੱਥੇ-ਜਿੱਥੇ ਜਾ ਕੇ ਵਸੇ, ਉਥੋਂ ਦਾ ਨਾਂ ਮਾਲਵਾ ਪੈ ਗਿਆ।
ਉਪਰੋਕਤ ਵਿਦਵਾਨਾਂ ਦੀ ਰਾਇ ਰੋਸ਼ਨੀ ਵਿਚ ਅਸੀਂ ਕਹਿ ਸਕਦੇ ਹਾਂ ਕਿ ਵਧੇਰੇ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ ਕਿ 'ਮਾਲਵਾ' ਨਾਮ ਮਦਰ ਗਣ ਨਾਲ ਸੰਬੰਧਿਤ 'ਮਲੋਈ' ਜਾਤੀ ਤੋਂ ਪਿਆ ਹੈ। ਇਹ ਮਦਰ ਗਣ ਅੱਗੋਂ ਭਾਰਤੀ ਆਰੀਆਈ ਨਸਲ ਨਾਲ ਸੰਬੰਧਿਤ ਹੈ। ਜਿਵੇਂ ਕਿ ਅਸੀਂ ਉੱਪਰ ਦੱਸ ਚੁੱਕੇ ਹਾਂ ਮਾਲਵਾ ਨਾਂ ਦਾ ਸ਼ਬਦ ਸਾਡੇ ਪ੍ਰਾਚੀਨ ਗ੍ਰੰਥਾਂ ਵਿਚ ਵੀ ਆਉਂਦਾ ਹੈ। ਐਸ.ਐਚ. ਬੈਨਰਜੀ ਅਨੁਸਾਰ ਮਹਾਂਭਾਰਤ ਵਿਚ ਇਸਦਾ ਤਿੰਨ ਵਾਰ ਜ਼ਿਕਰ ਆਇਆ ਹੈ। ਇਸੇ 'ਮਾਲਵ' ਜਾਤੀ ਦੇ ਲੋਕਾਂ ਨੇ ਸਿਕੰਦਰ ਨਾਲ ਟੱਕਰ ਲਈ ਸੀ। ਇਸ ਤਰ੍ਹਾਂ ਅਸੀਂ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਪੰਜਾਬ ਦੇ ਇਸ ਵਿਸ਼ੇਸ਼ ਖਿੱਤੇ ਦਾ ਨਾਂ ਮਦਰ ਗਣ ਨਾਲ ਸੰਬੰਧਿਤ 'ਮਲੋਈ' ਜਾਤੀ ਤੋਂ ਪਿਆ ਹੈ। ਇਹ 326 ਈ. ਪੂ. ਤੋਂ 150 ਈ. ਦੇ ਵਿਚਕਾਰ ਹੀ ਪੈ ਗਿਆ ਸੀ। ਰਿਸ਼ੀ ਪਾਣਿਨੀ ਨੇ ਵੀ ਮਾਲਵੀਆਂ ਦਾ ਨਿਵਾਸ ਅਸਥਾਨ ਪੰਜਾਬ ਵਿਚ ਹੀ ਦੱਸਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮਾਲਵਾ ਖੇਤਰ ਦੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਰਾਜੇ ਬਿਕਰਮਾਜੀਤ ਨੂੰ ਇੱਕ ਪ੍ਰਸਿੱਧ ਅਤੇ ਨਿਆਂਕਾਰੀ ਰਾਜੇ ਵਜੋਂ ਸਲਾਹੁੰਦੀਆਂ ਹਨ ਜਿਥੋਂ ਇਨ੍ਹਾਂ ਖੇਤਰਾਂ ਦੀ ਇਤਿਹਾਸਕ ਸਾਂਝ ਦਾ ਇਕ ਹੋਰ ਸਬੂਤ ਮਿਲਦਾ ਹੈ।
ਪੰਜਾਬ ਦੇ ਅੰਚਲ ਖੇਤਰ ਮਾਲਵਾ ਦੀ ਇਲਾਕਾਈ ਬੋਲੀ ਨੂੰ ਮਲਵਈ ਕਿਹਾ ਜਾਂਦਾ ਹੈ। 'ਮਲਵਈ' ਮਾਲਵ ਤੋਂ ਬਣਿਆ ਸ਼ਬਦ ਹੈ। ਮਾਲਵ ਆਰੀਆ ਲੋਕਾਂ ਦੀ ਇਕ ਪ੍ਰਾਚੀਨ ਜਾਤੀ ਸੀ। ਸੰਸਕ੍ਰਿਤ ਦੇ ਪ੍ਰਚੀਨ ਗ੍ਰੰਥ ਮਹਾਂਭਾਰਤ (ਸੱਤਵੀਂ ਸਦੀ bc) ਵਿਚ ਅਤੇ ਰਿਸ਼ੀ ਪਾਣਿਨੀ ਦੇ ਸੰਸਕ੍ਰਿਤ ਗ੍ਰਾਮਰ ਅਸ਼ਟਾਧਿਆਈ ਵਿਚ ਮਾਲਵ ਗਣ- ਰਾਜ ਸੰਘ ਦਾ ਬੜਾ ਉੱਘਾ ਉਲੇਖ ਹੋਇਆ ਹੈ। ਚੌਥੀ ਸਦੀ ਪੁ. ਈ. 'ਚ ਲਿਖੀ ਪਾਣਿਨੀ ਦੀ ਅਸ਼ਟਾਧਿਆਈ ਵਿਚ ਇਕ ਤੁਕ ਮਿਲਦੀ ਹੈ। ਮਾਲਵੇ ਦੀ ਪ੍ਰਾਚੀਨਤਾ ਇਸ ਗੱਲ ਕਾਰਨ ਵੀ ਹੈ ਕਿ ਮਲਵਈ ਬੋਲੀ ਵਿਚ ਪੁਰਾਣੀ ਵੈਦਿਕ ਭਾਸ਼ਾ ਦੇ ਕਾਫ਼ੀ ਸ਼ਬਦ ਸੰਭਾਲੇ ਪਏ ਹਨ 'ਬੂਹੇ' ਦੇ ਅਰਥ ਪੰਜਾਬੀ ਵਿਚ ਦਰ, ਦਰਵਾਜ਼ਾ, ਦੁਵਾਰ ਆਦਿ ਮਿਲਦੇ ਹਨ। 'ਬੂਹੇ' ਦੇ ਅਰਥਾਂ ਵਿਚ ਬਾਰ ਇਕ ਅਜਿਹਾ ਸ਼ਬਦ ਹੈ ਜੋ ਵੈਦਿਕ ਭਾਸ਼ਾ ਵਿਚ ਹੈ ਜਾਂ ਮਲਵਈ ਭਾਸ਼ਾ ਵਿਚ ਹੈ ਜਿਵੇਂ ਬਾਰ ਭੇੜ ਦੇ। ਉਪਰੋਕਤ ਤੱਥ ਅਤੇ ਸ਼ਬਦਾਵਲੀ ਮਲਵਈ ਭਾਸ਼ਾ ਦੇ ਪਿਛੋਕੜ ਅਤੇ ਪ੍ਰਚੀਨਤਾ ਨੂੰ ਸਪੱਸ਼ਟ ਕਰਦੇ ਹੋਏ ਵੈਦਿਕ ਭਾਸ਼ਾ ਤਕ ਲੈ ਜਾਂਦੇ ਹਨ।
ਉਪਭਾਸ਼ਾ:- ਕਿਸੇ ਭਾਸ਼ਾ ਦੇ ਸਮੁੱਚੇ ਖੇਤਰ ਵਿਚ ਇਕ ਵਿਸ਼ੇਸ਼ ਭਾਗ ਦੇ ਲੋਕਾਂ ਦੀ ਬੋਲਚਾਲ ਦੀ ਬੋਲੀ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਇਹ ਬੋਲੀ ਦਾ ਆਪਣਾ ਇਕ
ਵਿਸ਼ੇਸ਼ ਰੂਪ ਹੁੰਦਾ ਹੈ। ਭਾਸ਼ਾ ਅਤੇ ਉਪਭਾਸ਼ਾ ਵਿਚ ਬਣਤਰ ਪੱਖ ਤੋਂ ਅੰਤਰ ਬਹੁਤ ਬਰੀਕ ਹੁੰਦਾ ਹੈ। ਇਕ ਭਾਸ਼ਾ ਅਤੇ ਉਸਦੀਆਂ ਉਪਭਾਸ਼ਾਵਾਂ ਵਿਚ ਅਤੇ ਉਪਭਾਸ਼ਾਵਾਂ ਦਾ ਆਪੇ ਵਿਚ ਨੇੜੇ ਦਾ ਸਬੰਧ ਇਕ-ਦੂਜੀ ਉਪਰ ਅਧਾਰਤ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਉਨ੍ਹਾਂ ਦੀ ਧੁਨੀ-ਵਿਉਂਤ, ਵਾਕ-ਵਿਉਂਤ ਅਤੇ ਸ਼ਬਦ-ਭੰਡਾਰ ਵਿਚ ਸਾਂਝ-ਬਹੁਤ ਹੋਵੇ ਅਤੇ ਵਿਪੇਖਤਾ ਘੱਟ। ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਕੀਤੇ ਗਏ ਸਰਵੇਖਣ ਕੋਈ ਬਹੁਤ ਪੁਰਾਣੇ ਨਹੀਂ । ਇਸ ਖੇਤਰ ਵਿਚ ਸਭ ਤੋਂ ਪਹਿਲਾਂ ਅੰਗਰੇਜ਼ ਵਿਦਵਾਨ ਸਰਪੰਚੀ ਜਾਨ ਬੀਮਜ਼, ਹਾਰਨਲੋ, ਰਿਚਰਡ ਟੈਂਪਲ ਅਤੇ ਸੁਨੀਤੀ ਕੁਮਾਰ ਚੈਟਰਜੀ ਆਦਿ ਦੇ ਨਾਮ ਜ਼ਿਕਰਯੋਗ ਹਨ। ਭਾਰਤੀ ਉਪਭਾਸ਼ਾਵਾਂ ਦੀ ਖੋਜ ਦਾ ਸਰਵੇਖਣ ਅਸਲੀ ਅਰਥਾਂ ਵਿਚ ਗ੍ਰੀਅਰਸਨ ਦੀ ਖੋਜ ਨਾਲ ਸਿਰੇ ਚੜ੍ਹਦਾ ਹੈ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦਾ ਸਰਵੇਖਣ ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਸਮਕਾਲੀ ਸਮੇਂ ਪੂਰਬੀ ਪੰਜਾਬ ਦੀਆਂ ਚਾਰ ਉਪਭਾਸ਼ਾਵਾਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਸਰਵ ਪ੍ਰਵਾਨਿਤ ਹਨ। ਡਾ. ਭੋਲਾ ਨਾਥ ਤਿਵਾਰੀ ਦੇ ਅਨੁਸਾਰ "ਉਪਭਾਸ਼ਾ ਕਿਸੇ ਭਾਸ਼ਾ ਦੇ ਇਕ ਅਜਿਹੇ ਸੀਮਿਤ ਖੇਤਰੀ ਰੂਪ ਨੂੰ ਆਖਦੇ ਹਨ, ਜੋ ਧੁਨੀ-ਰੂਪ, ਵਾਕ-ਗਠਨ, ਅਰਥਾਂ ਸ਼ਬਦਾਵਲੀ ਤੇ ਮੁਹਾਵਰੇ ਆਦਿ ਦੇ ਪੱਖ ਤੋਂ ਟਕਸਾਲੀ ਭਾਸ਼ਾ ਤੋਂ ਭਿੰਨ ਹੁੰਦਾ ਹੈ ਪਰੰਤੂ ਇੰਨਾ ਭਿੰਨ ਨਹੀਂ ਕਿ ਉਸੇ ਭਾਸ਼ਾ ਨੂੰ ਹੋਰ ਉਪਭਾਸ਼ਾ ਵਾਲੇ ਲੋਕ ਨਾ ਸਮਝ ਸਕਣ। (ਭਾਸ਼ਾ ਵਿਗਿਆਨ ਕੋਸ਼, ਪੰਨਾ 560) ਉਪਭਾਸ਼ਾ ਟਕਸਾਲੀ ਭਾਸ਼ਾ ਦੇ ਖੇਤਰ ਵਿਚੋਂ ਕਿਸੇ ਇਕ ਵਿਸ਼ੇਸ਼ ਖੇਤਰ ਦੀ ਭਾਸ਼ਾ ਹੁੰਦੀ ਹੈ ਜਿਸ ਦਾ ਸਬੰਧ ਦੂਜੀਆਂ ਉਪਭਾਸ਼ਾਵਾਂ ਅਤੇ ਟਕਸਾਲੀ ਭਾਸ਼ਾ ਨਾਲ ਹੁੰਦਾ ਹੈ। ਉਪਭਾਸ਼ਾ ਦੇ ਖੇਤਰ ਲਈ ਭਾਸ਼ਾਈ ਵਿਸ਼ੇਸ਼ਤਾਵਾਂ ਨੂੰ ਨਕਸ਼ਿਆਂ ਵਿਚ ਸਬੰਧਤ ਥਾਵਾਂ ਤੇ ਦਿਖਾਇਆ ਜਾਂਦਾ ਹੈ। ਇਹ ਖੇਤਰ ਛੋਟੇ ਵੀ ਹੋ ਸਕਦੇ ਹਨ ਅਤੇ ਵੱਡੇ ਵੀ। ਅਜਿਹੇ ਖੇਤਰ ਦਾ ਛੋਟਾ ਜਾਂ ਵੱਡਾ ਹੋਣਾ ਉਸ ਦੇ ਭੂਗੋਲਿਕ ਆਲੇ-ਦੁਆਲੇ ਉਪਰ ਨਿਰਭਰ ਕਰਦਾ ਹੈ। ਕੁਝ ਭਾਸ਼ਾਈ ਇਲਾਕੇ ਅਜਿਹੇ ਵੀ ਹੋ ਸਕਦੇ ਹਨ ਜਿਹੜੇ ਵਪਾਰਕ ਕੇਂਦਰਾਂ ਤੋਂ ਦੂਰ ਹੋਣ ਉਨ੍ਹਾਂ ਦੀ ਬੋਲੀ ਵਿਚ ਤਬਦੀਲੀ ਛੇਤੀ-ਛੇਤੀ ਨਹੀਂ ਹੁੰਦੀ। ਇਸ ਦੇ ਨਾਲ ਕੁਝ ਖੇਤਰ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਸੰਚਾਰ ਦੇ ਸਾਧਨ ਅਤੇ ਵਪਾਰਕ ਪੱਖ ਭਾਰੂ ਹੋਵੇ ਅਜਿਹੇ ਖੇਤਰ ਦੀ ਬੋਲੀ ਆਪਣਾ ਰੂਪ ਜਲਦੀ ਵਟਾਉਣ ਦੀ ਸਮਰੱਥਾ ਰੱਖਦੀ ਹੁੰਦੀ ਹੈ। ਪੰਜਾਬੀ ਦੀਆਂ ਉਪਭਾਸ਼ਾ ਦੀ ਵਰਗ ਵੰਡ ਭੂਗੋਲਿਕ ਅਧਾਰ ਉੱਪਰ ਹੀ ਨਿਰਭਰ ਕਰਦੀ ਹੈ, ਜਿਸ ਦੀ ਵੰਡ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਚਾਰ ਖੇਤਰਾਂ ਵਿਚ ਕੀਤੀ ਗਈ ਹੈ। ਇਹ ਚਾਰੇ ਖੇਤਰ ਹੀ ਪੰਜਾਬੀ ਦੀਆਂ ਉਪਭਾਸ਼ਾ ਦੇ ਨਾਂ ਵਜੋਂ ਉੱਭਰਦੇ ਹਨ। ਮਲਵਈ ਉਪਭਾਸ਼ਾ ਪੰਜਾਬ ਦੇ ਸਾਰੇ ਮਾਲਵੇ ਇਲਾਕੇ ਵਿਚ ਬੋਲੀ ਜਾਦੀ ਹੈ। ਮਲਵਈ ਦੇ ਖੇਤਰ ਵਿਚ ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਇਨ੍ਹਾਂ ਤੋਂ ਬਿਨਾਂ ਪਟਿਆਲੇ ਜ਼ਿਲ੍ਹੇ ਦੇ ਪੱਛਮੀ ਭਾਗ ਵਿਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ।
ਮਲਵਈ ਉਪਭਾਸ਼ਾ ਦੀ ਆਪਣੀਆਂ ਭਾਸ਼ਾਈ ਵੱਖਰਤਾਵਾਂ ਹਨ ਜੋ ਇਸ ਨੂੰ ਦੂਜੀਆਂ ਉਪਭਾਸ਼ਾ ਨਾਲੋਂ ਅਲੱਗ ਕਰਦੀਆਂ ਹਨ। ਮਲਵਈ ਉਪਭਾਸ਼ਾ ਬਹੁਤ ਵੱਡੇ ਖੇਤਰ ਵਿਚ ਫੈਲੀ ਹੋਣ ਕਾਰਨ ਇਸ ਵਿਚ ਕਈ ਹੋਰ ਉਪ ਬੋਲੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਆਪਣੇ ਧੁਨੀ ਉਚਾਰ ਹਨ। ਮਲਵਈ ਉਪਭਾਸ਼ਾ ਉਚਾਰਨ ਵਿਚ ਸਵਰ ਹੀਨਤ ਹੀ ਬਿਰਤੀ ਵਧੀਕ ਹੈ। ਮਾਲਵੇ ਦੇ ਲੋਕ ਜ਼ਿਆਦਾਤਰ ਸ਼ਬਦ ਦੇ ਮੁੱਢਲੇ ਸਵਰ ਨੂੰ ਖ਼ਤਮ ਕਰ ਦਿੰਦੇ ਹਨ, ਜਿਵੇਂ:- ਨਾਜ, ਖੰਡ, ਲਾਜ, ਨੰਦ ਆਦਿ ਸ਼ਬਦਾ ਵਿਚ 'ਅ' ਸਵਰ ਅਲੋਪ ਹੋ ਜਾਂਦਾ ਹੈ।
ਮਲਵਈ ਉਪਭਾਸ਼ਾ ਵਿਚ ਵਿਸ਼ੇਸ਼ ਕਰਕੇ ਸੰਗਰੂਰ ਜ਼ਿਲ੍ਹੇ ਦੇ ਕੁਝ ਖੇਤਰ ਵਿਚ ਵਿਅੰਜਨਾਂ ਦਾ ਵਟਾਂਦਰਾ ਪਾਇਆ ਜਾਂਦਾ ਹੈ। ਇਸ ਖੇਤਰ ਦੇ ਲੋਕ 'ਸ਼' ਅਤੇ 'ਛ' ਅਤੇ 'ਸ਼' ਦਾ ਅੰਤਰ ਬਹੁਤ ਘੱਟ ਸਪੱਸ਼ਟ ਕਰਦੇ ਹਨ। ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸੜਕ ਨੂੰ ਛੜਕ, ਬ੍ਰਰਮ ਨੂੰ ਫਰਮ ਸਾਈਕਲ ਨੂੰ ਬੈਂਕਲ ਦੀ ਵਰਤੋਂ ਕਰਦੇ ਹਨ। ਸ਼ਬਦ ਦੀ ਮੁਢਲੀ ਸਥਿਤੀ ਵਿਚ 'ਵ' ਨੂੰ ਅਕਸਰ ਹੀ 'ਬ' ਬੋਲਿਆ ਜਾਂਦਾ ਹੈ ਜਿਵੇਂ:- ਬੇੜ੍ਹਕਾ, ਬੀਰ, ਇਸੇ ਤਰ੍ਹਾਂ ਹੀ 'ਵ' ਦਾ ਉਚਾਰਨ ਨਾਸਿਕਤਾ ਅਨੁਸਾਰ 'ਮ' ਵਿਚ ਹੋ ਜਾਂਦਾ ਹੈ। ਜਿਵੇਂ ਤੀਮੀਂ, ਜਿਮੇ, ਤਿਮੇ ਪੰਜਾਬੀ ਵਾਂਗ ਇਸ ਭਾਸ਼ਾ ਵਿਚ ਸੁਰ ਦੀ ਆਪਣੀ ਇਕ ਖ਼ਾਸ ਥਾਂ ਹੈ ਜਿਹੜੀ ਸ਼ਬਦਾਂ ਦੇ ਅਰਥ ਬਦਲਣ ਦੀ ਸਮਰੱਥਾ ਰੱਖਦੀ ਹੈ। ਇਸ ਭਾਸ਼ਾ ਵਿਚ ਤਿੰਨ ਸੁਰਾਂ ਮਿਲਦੀਆਂ ਹਨ।
ਇਸ ਭਾਸ਼ਾ ਵਿਚ ਘ/ਝ/ਢ/ਧ/ਭ/ ਧੁਨੀਆਂ ਦਾ ਉਚਾਰਨ ਸੁਰ ਵਿਚ ਮਿਲਦਾ ਹੈ। ਇਹ ਧੁਨੀਆਂ ਮੁੱਢ ਵਿਚ ਕ/ਚ/ਟ/ਤ/ਪ ਵਿਚ ਤਬਦੀਲ ਹੋ ਜਾਂਦੀਆਂ ਹਨ ਅਤੇ ਮੱਧ ਅਤੇ ਅਖੀਰ ਵਿਚ ਨਾਦੀ ਧੁਨੀਆਂ ਗ/ਜ/ਡ/ਦ/ਬ ਬਦਲ ਜਾਂਦੀਆਂ ਹਨ। ਇਨ੍ਹਾਂ ਵਿਚ ਪਹਿਲੇ ਸਵਰ ਉਪਰ ਲਹਿੰਦੀ ਸੁਰ ਆਉਂਦੀ ਹੈ ਅਤੇ ਅਖੀਰ ਵਿਚ ਚੜ੍ਹਦੀ ਸੁਰ। ਵਿਚਕਾਰ ਵਿਚ ਜੇਕਰ ਇਨ੍ਹਾਂ ਦੇ ਦਬਾਅ ਪਹਿਲੇ ਸਵਰ ਉੱਪਰ ਹੋਵੇ ਤਾਂ ਚੜ੍ਹਦੀ ਸੁਰ ਤੇ ਪਿਛਲੇ ਉੱਪਰ ਹੋਣ ਤਾਂ ਲਹਿੰਦੀ ਸੁਰ ਵਿਚ ਬਦਲ ਜਾਂਦੀਆਂ ਹਨ।
/ਹ/ ਦਾ ਉਚਾਰਨ ਉੱਪਰ ਦੱਸੀਆਂ ਗਈਆਂ ਧੁਨੀਆਂ ਦੇ ਅਨੁਸਾਰ ਹੀ ਹੈ। / ਹ/ ਮੁੱਢ ਵਿਚ ਉਚਾਰਿਆ ਜਾਂਦਾ ਹੈ ਵਿਚਕਾਰਲੀ ਅਤੇ ਅਖੀਰਲੀ ਸਥਿਤੀ ਦੀ ਤਰ੍ਹਾਂ ਸੁਰ ਵਿਚ ਤਬਦੀਲ ਹੋ ਜਾਂਦਾ ਹੈ। ਇਹ ਹਮੇਸ਼ਾ ਅਖੀਰਲੀ ਸਥਿਤੀ ਵਿਚ ਚੜ੍ਹਦੀ ਸੁਰ ਵਿਚ ਹੁੰਦਾ ਹੈ ਤੇ ਪਹਿਲੀ ਵਿਚ ਲਹਿੰਦੀ ਸੁਰ ਵਿਚ ਆਉਂਦਾ ਹੈ। ਇਸ ਦੀ ਵਿਚਕਾਰਲੀ ਸਥਿਤੀ ਦਬਾਅ ਉੱਪਰ ਨਿਰਭਰ ਕਰਦੀ ਹੈ, ਜੇਕਰ ਦਬਾਅ /ਹ/ ਤੋਂ ਪਹਿਲਾਂ ਆਉਂਦੇ ਸਵਰ ਉੱਪਰ ਹੋਵੇ ਤਾਂ /ਹ/ ਧੁਨੀ ਚੜ੍ਹਦੀ ਸੁਰ ਵਿਚ ਹੋਵੇਗੀ, ਜੇ ਦਬਾਅ ਪਿੱਛੇ ਵਾਲੇ ਸਵਰ ਉੱਪਰ ਹੋਵੇ ਤਾਂ /ਹ/ ਧੁਨੀ ਨੀਵੀਂ ਸੁਰ ਵਿਚ ਹੋਵੇਗੀ।
ਵਿਆਕਰਨ ਦੇ ਪੱਖ ਤੋਂ ਮਲਵਈ ਉਪਭਾਸ਼ਾ ਦੀ ਵੱਡੀ ਵੱਖਰਤਾ ਇਸ ਦੇ ਨਿਰਾਲੇ ਪੜਨਾਂਵ ਹਨ। ਜਿਵੇਂ ਤੋਂ, ਬੋਡਾ, ਠੰਡਾ, ਸੋਡਾ, ਸੋਨੂੰ ਆਦਿ। ਇਸ ਵਿਚ ਸਬੰਧਕ ਕਾ, ਕੇ, ਕੀ, ਵੀ ਆਪਣੀ ਵਿਸ਼ੇਸ਼ ਥਾਂ ਰੱਖਦੇ ਹਨ। ਮਾਝੀ ਨਾਲੋਂ ਮਲਵਈ ਵਧੇਰੇ
ਵਿਯੋਗਾਤਮਿਕ ਭਾਸ਼ਾ ਹੈ। ਇਸ ਦੀ ਆਪਣੀ ਸ਼ਬਦਾਵਲੀ ਜਿਵੇਂ-ਤਿੱਖੜ ਦੁਪੇਹਰ, ਆਥਣ-ਉਗਣ, ਬਲਾਈ, ਕੇਰਾ, ਤੋਕੀ, ਬਗ ਆਦਿ ਇਸ ਨੂੰ ਵੱਖਰਤਾ ਪ੍ਰਧਾਨ ਕਰਦੀ ਹੈ। ਉਪਭਾਸ਼ਾ ਅਤੇ ਉਸ ਦੀ ਵਰਤਮਾਨ ਸਥਿਤੀ ਨੂੰ ਸਪੱਸ਼ਟ ਕਰਨ ਲਈ ਉਪਰੋਕਤ ਵੱਖਰਤਾ ਆਪਣਾ ਅਹਿਮ ਪੱਖ ਰੱਖਦੀਆਂ ਹਨ। ਇਨ੍ਹਾਂ ਤੋਂ ਬਿਨਾਂ ਸਮਕਾਲੀ ਦੌਰ ਪਰਿਵਰਤਨ ਦਾ ਦੌਰ ਹੈ। ਇਸ ਦੇ ਪਰਿਵਰਤਨ ਦਾ ਨਤੀਜਾ ਇਹ ਹੈ ਕਿ ਅਜੋਕੇ ਦੌਰ ਵਿਚ ਸੰਸਾਰ ਇਕ ਪਿੰਡ ਬਣਦਾ ਜਾ ਰਿਹਾ ਹੈ ਜਿਸ ਨਾਲ ਭਾਸ਼ਾਵਾਂ ਆਪਣਾ ਨਕਮ ਤਾਰਾਸ਼ ਰਹੀਆਂ ਹਨ। ਮਲਵਈ ਉਪਭਾਸ਼ਾ ਦੀ ਵਰਤਮਾਨ ਸਥਿਤੀ ਸਰੂਪਣ ਵਿਚ ਵੀ ਕੁਝ ਅਹਿਮ ਘਟਨਾਵਾਂ ਦਾ ਵਿਸ਼ੇਸ਼ ਮਹੱਤਵ ਹੈ। ਅਜਿਹੀ ਪਹਿਲੀ ਘਟਨਾ 1947 ਵਿਚ ਹੋਈ ਦੇਸ਼ ਦੀ ਵੰਡ ਹੈ, ਜਿਸ ਨੇ ਕੇਵਲ ਇਕ ਨਵੇਂ ਦੇਸ਼ ਨੂੰ ਜਨਮ ਹੀ ਨਹੀਂ ਦਿੱਤਾ ਬਲਕਿ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਨੂੰ ਵੀ ਤਕਸੀਮ ਕਰ ਦਿੱਤਾ। ਪੰਜਾਬੀ ਬੋਲਣ ਵਾਲੀ ਆਬਾਦੀ ਦਾ ਇਕ ਵੱਡਾ ਹਿੱਸਾ ਪਾਕਿਸਤਾਨ ਵਿਚ ਰਹਿ ਗਿਆ ਜਾਂ ਇਥੋਂ ਹਿਜ਼ਰਤ ਕਰਕੇ ਚਲਾ ਗਿਆ। ਇਸ ਦਾ ਸਾਡੀ ਭਾਸ਼ਾ ਉੱਤੇ ਬੜਾ ਡੂੰਘਾ ਅਸਰ ਪਿਆ ਕਿਉਂਕਿ ਪਾਕਿਸਤਾਨ ਵਿਚ ਰਹਿ ਗਏ ਜਾਂ ਚਲੇ ਗਏ ਲੋਕ ਇਕ ਵਿਸ਼ੇਸ਼ ਧਰਮ ਨਾਲ ਜੁੜੇ ਹੋਏ ਸਨ, ਜਿਨ੍ਹਾਂ ਵਿਚ ਬਹੁਤ ਲੋਕ ਮਾਝੇ ਖੇਤਰ ਦੇ ਸਨ। ਇਥੋਂ ਤਕ ਕਿ ਮਲਵਈ ਉਪਭਾਸ਼ਾ ਦਾ ਖੇਤਰ ਸਾਹਿਤ ਸਰਗਰਮੀਆਂ ਦਾ ਖੇਤਰ ਬਣ ਕੇ ਉਭਰਿਆ। ਇਥੋਂ ਦੇ ਸਾਹਿਤਕਾਰ ਜਿਹੜੇ ਸਾਹਿਤ ਦੀ ਰਚਨਾ ਕਰਦੇ ਸਨ ਉਸ ਸਾਹਿਤ ਵਿਚ ਮਲਵਈ ਸ਼ਬਦਾਵਲੀ ਦੀ ਵਰਤੋਂ ਜ਼ਿਆਦਾ ਕਰਦੇ ਸਨ। ਇਹ ਮਲਵਈ ਉਪਭਾਸ਼ਾ ਦੀ ਸ਼ਬਦਾਵਲੀ ਜਾਂ ਪੰਜਾਬੀ ਦੇ ਨੇੜੇ ਹੁੰਦੀ ਹੈ ਜਾਂ ਪੰਜਾਬੀ ਦੀ ਸ਼ਬਦਾਵਲੀ ਵਿਚ ਵਾਧਾ ਕਰਦੀ ਹੈ। ਭਾਸ਼ਾ ਦੇ ਪੱਖ ਤੋਂ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਵਿਕਾਸ ਹੈ। ਇਹ ਯੂਨੀਵਰਸਿਟੀ ਮਾਲਵੇ ਦੇ ਕੇਂਦਰ ਵਿਚ ਹੋਣ ਕਾਰਨ ਇਥੋਂ ਦੀ ਬਹੁ-ਗਿਣਤੀ ਪ੍ਰੋਫੈਸਰ ਤੇ ਵਿਦਿਆਰਥੀ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਹਨ। ਜਿਨ੍ਹਾਂ ਦੇ ਖੋਜ ਅਤੇ ਸਾਹਿਤ ਵਿਚ ਮਲਵਈ ਦੀ ਸ਼ਬਦਾਵਲੀ ਹੋਣਾ ਸੁਭਾਵਿਕ ਹੈ। ਇਹ ਕਾਰਨ ਵੀ ਮਲਵਈ ਉਪਭਾਸ਼ਾ ਦਾ ਸਥਾਨ ਪੰਜਾਬੀ ਦੇ ਨੇੜੇ ਲੈ ਜਾਂਦਾ ਹੈ। ਮਲਵਈ ਦਾ ਖੇਤਰ ਦੂਜੀਆਂ ਉਪਭਾਸ਼ਾਵਾਂ ਦੇ ਮੁਕਾਬਲਤਨ ਵੱਡਾ ਹੋਣ ਕਾਰਨ ਇਸ ਉਪਭਾਸ਼ਾ ਦੀ ਵਰਤੋਂ ਸਮਕਾਲੀ ਸੰਚਾਰ ਦੇ ਸਾਧਨਾਂ, ਮੀਡੀਆ, ਫ਼ਿਲਮਾਂ ਅਤੇ ਗੀਤਾ ਵਿਚ ਵਧੇਰੇ ਮਕਬੂਲ ਹੋ ਰਹੀ ਹੈ, ਜਿਸ ਤਰ੍ਹਾਂ "ਪੰਜਾਬ 84" ਪੰਜਾਬੀ ਫਿਲਮ ਦਾ ਖੇਤਰ ਜਾ ਪਿਛੋਕੜ ਤਾਂ ਮਾਝਾ ਹੈ ਪਰ ਉਸ ਵਿਚ ਵਰਤੀ ਗਈ ਭਾਸ਼ਾ ਕਿਤੇ ਕਿਤੇ ਮਲਵਈ ਨਾਲ ਮਲਵਈ ਨਾਲ ਮੇਲ ਖਾਂਦੀ ਹੈ।
ਕਿਸੇ ਵੀ ਉਪਭਾਸ਼ਾ ਦਾ ਟਕਸਾਲੀ ਦੇ ਨੇੜੇ ਹੋਣ ਕਾਰਨ ਰਾਜਨੀਤਿਕ ਖੇਤਰ ਵੀ ਪ੍ਰਮੁੱਖ ਹੁੰਦਾ ਹੈ। 1947 ਤੋਂ ਪਹਿਲਾਂ ਰਾਜਨੀਤੀ ਦਾ ਖੇਤਰ ਮਾਝਾ ਸੀ ਜਿਸ ਕਾਰਨ ਮੀਡੀਆ ਜਾ ਹੋਰ ਸੰਚਾਰ ਦੇ ਸਾਧਨ ਮਾਝੀ ਉਪਭਾਸ਼ਾ ਦੀ ਵਰਤੋਂ ਕਰਦੇ ਹਨ। ਪਰ ਮੌਜੂਦਾ ਸਮੇਂ ਇਹ ਰੋਲ ਮਾਲਵਾ ਖੇਤਰ ਨਿਭਾਅ ਰਿਹਾ ਹੈ।
ਪੁਸਤਕ ਸੂਚੀ
ਉਪਭਾਸ਼ਾਵਾਂ ਦੀ ਸਥਿਤੀ
-ਡਾ. ਸਰੋਜ ਰਾਣੀ ਸ਼ਰਮਾ
ਗੁਰੂ ਹਰਿਕ੍ਰਿਸ਼ਨ ਗਰਲਜ਼ ਕਾਲਜ ਫੱਲੇਵਾਲ ਖੁਰਦ, ਜ਼ਿਲ੍ਹਾ ਸੰਗਰੂਰ,
ਮੋਬਾ: 96462-62610
ਇਤਿਹਾਸ ਪੱਖੋਂ ਪੰਜਾਬੀ ਇਕ ਵਿਸ਼ਾਲ (ਸਪਤ-ਸਿੰਧੂ) ਪੰਜਾਬ 1947 ਤੋਂ ਪਹਿਲਾ ਦੀ ਭਾਸ਼ਾ ਹੈ। ਪੰਜਾਬ ਵੰਡਾਂ ਨਾਲ ਹਮੇਸ਼ਾ ਹੀ ਉਥਲ-ਪੁਥਲ ਹੁੰਦੀ ਰਹੀ, ਜਿਸ ਕਾਰਨ ਰਾਜਨੈਤਿਕ ਅਲੱਗ ਹੋਏ, ਫੇਰ ਪੈਪਸੂ ਇਲਾਕਾ ਪੰਜਾਬ ਨਾਲ ਰਲਿਆ ਅਤੇ ਨਵੇਂ ਬੜੇ ਪੰਜਾਬ ਦੇ ਦੇ ਭਾਸ਼ਾਈ ਖੇਤਰ ਬੜੇ ਤੇ ਅਖੀਰ ਹਰਿਆਣਾ ਦਾ ਵੱਖ ਹੋਣਾ, ਕੁਝ ਇਲਾਕਿਆਂ ਦਾ ਹਿਮਾਚਲ 'ਚ ਚਲੇ ਜਾਣਾ ਸਿਆਸੀ ਕਾਰਣ ਸਨ। ਜੇ ਦੇਖਿਆ ਜਾਵੇ ਤਾਂ ਪੰਜਾਬੀ ਭਾਸ਼ਾ ਦਾ ਖੇਤਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਫੈਲਿਆ ਹੋਇਆ ਹੈ ਤੇ ਭਾਸ਼ਾ ਆਪਣੀਆਂ ਉਪਭਾਸ਼ਾਵਾਂ ਦੇ ਰੂਪ 'ਚ ਜਿਉਂਦੀ ਹੈ।
ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਉਪਭਾਸ਼ਾ ਵਿਗਿਆਨ ਵਿਚ ਖੋਜ ਭਰਪੂਰ ਕੰਮ ਹੋਇਆ। ਭਾਸ਼ਾ ਸ਼ਾਸਤਰੀ ਐਲਬਰੂਨੀ (11ਵੀਂ ਸਦੀ), ਅਮੀਰ ਖੁਸਰੋ (14ਵੀਂ ਸਦੀ) ਨੇ ਪੰਜਾਬੀ ਨੂੰ ਲਾਹੌਰੀ, ਅਬੁਲ ਫਜ਼ਲ (ਆਇਨੇ ਅਕਬਰੀ) ਨੇ ਮੁਲਤਾਨੀ, ਵਿਲੀਅਮ ਕੇਰੀ (1816) ਨੇ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਕਿਹਾ, ਪੱਛਮੀ ਵਿਦਵਾਨ ਸਰਪੰਚੀ (1816) ਨੇ ਪੰਜਾਬੀ ਅਤੇ ਮੁਲਤਾਨੀ ਨੂੰ ਉਪਭਾਸ਼ਾਵਾਂ ਦੇ ਵਰਗ 'ਚ ਰੱਖਿਆ ਪਰ ਭਾਰਤੀ ਭਾਸ਼ਾਵਾਂ ਦਾ ਸਰਵੇਖਣ ਜਾਰਜ ਗ੍ਰੀਅਰਸਨ ਦੇ ਯਤਨਾਂ ਨਾਲ ਨੇਪਰੇ ਚੜਿਆ ਇਨ੍ਹਾਂ ਤੋਂ ਬਾਅਦ ਡਾ. ਸੁਨੀਤੀ ਚੈਟਰਜੀ, ਡਾ. ਹਰਦੇਵ ਬਾਹਰੀ, ਡਾ. ਪ੍ਰੇਮ ਪ੍ਰਕਾਸ਼, ਡਾ. ਹਰਕੀਰਤ ਸਿੰਘ ਨੇ ਵੀ ਉਪਭਾਸ਼ਾਵਾਂ ਤੇ ਖੋਜ ਕਾਰਜ ਕੀਤੇ ਤੇ ਅੱਜ ਪੰਜਾਬੀ ਭਾਰਤੀ ਪੰਜਾਬ ਵਿਚ ਰਾਜ ਭਾਸ਼ਾ ਵਜੋਂ ਵਰਤੀ ਜਾਂਦੀ ਸਾਡੀ ਪੰਜਾਬੀ ਭਾਸ਼ਾ ਵੈਦਿਕ, ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤਾ ਆਦਿ ਦਾ ਰੂਪ ਧਾਰਨ ਕਰਦੀ ਹੋਈ ਅਜੋਕੀ ਸਥਿਤੀ ਤੱਕ ਪਹੁੰਚੀ ਹੈ । ਹਰ ਭਾਸ਼ਾ ਦੇ ਰੂਪ ਵਿਚ ਸਮੇਂ ਤੇ ਸਥਾਨ ਦੇ ਆਧਾਰ ਤੇ ਕੁਝ ਫਰਕ ਪੈ ਜਾਂਦਾ ਹੈ। ਜਿਸ ਇਲਾਕੇ ਦੀ ਬੋਲੀ ਵਿਚ ਮੁੱਖ ਭਾਸ਼ਾ ਦੇ ਸਾਰੇ ਲੱਛਣ ਮਿਲਣ ਤੇ ਨਾਲ ਹੀ ਧੁਨੀਆਂ, ਵਿਆਕਰਨ ਤੇ ਸ਼ਬਦਾਵਲੀ ਦੇ ਪੱਖ ਤੋਂ ਮੁੱਖ ਭਾਸ਼ਾ ਨਾਲੋਂ ਕੁਝ ਉੱਘੜਵੇਂ ਫ਼ਰਕ ਹੋਣ ਤਾਂ ਕਿਸੇ ਬੋਲੀ ਨੂੰ ਵੱਖਰੀ ਉਪਭਾਸ਼ਾ ਨਹੀਂ ਮੰਨਿਆ
ਜਾ ਸਕਦਾ। ਕਿਸੇ ਭਾਸ਼ਾਈ ਇਲਾਕੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਸਰਵੇਖਣ ਕਰਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਇਲਾਕੇ ਦੇ ਵੱਖ-ਵੱਖ ਖੇਤਰਾਂ ਵਿਚ ਉਚਾਰਨ, ਸ਼ਬਦ ਭੰਡਾਰ, ਵਿਆਕਰਣ ਪੱਖੋਂ ਕੁਝ ਅੰਤਰ ਹੁੰਦਾ ਹੈ ਪਰ ਉਚਾਰਨ-ਪ੍ਰਬੰਧ, ਧੁਨੀ ਵਿਉਂਤ, ਵਾਕ-ਵਿਉਂਤ ਤੇ ਸ਼ਬਦ-ਭੰਡਾਰ ਵਿਚ ਇਕ ਵਿਸ਼ੇਸ਼ ਸਾਂਝ ਵੀ ਹੁੰਦੀ ਹੈ ਜੋ ਉਨ੍ਹਾਂ ਨੂੰ ਇਕ ਭਾਸ਼ਾ ਹੋਣ ਦਾ ਦਰਜਾ ਦਿੰਦੀ ਹੈ। ਜਿਸ ਤਰ੍ਹਾਂ ਬਹੁਤ ਸਾਰੀਆਂ ਵਿਅਕਤੀ ਬੋਲੀਆਂ ਮਿਲ ਕੇ ਮਖਾਨਿਕ ਬੋਲੀ ਦਾ ਨਿਰਮਾਣ ਕਰਦੀਆਂ ਹਨ।
ਭਾਸ਼ਾ ਦੇ ਖੇਤਰੀ ਜਾਂ ਭੂਗੋਲਿਕ ਵਖਰੇਵੇਂ ਤੇ ਆਧਾਰਿਤ ਭਾਸ਼ਾਈ ਵੰਨਗੀ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਉਪਭਾਸ਼ਾਵਾਂ ਦੇ ਅਧਿਐਨ ਨਾਲ ਸੰਬੰਧਿਤ ਵਿਗਿਆਨ ਨੂੰ ਵੀ ਉਪਭਾਸ਼ਾ ਕਿਹਾ ਜਾਂਦਾ ਹੈ। ਉਪਭਾਸ਼ਾ ਵਿਗਿਆਨ ਉਪਭਾਸ਼ਾਵਾਂ ਦਾ ਆਧਾਰਮਨ ਦੋ ਅਧਾਰਾਂ ਤੇ ਕਰਦਾ ਹੈ। ਇਕ ਦਾ ਅਧਾਰ ਭੂਗੋਲਿਕ ਜਾਂ ਖੇਤਰੀ ਵੰਡ ਤੋਂ ਹੈ ਤੇ ਦੂਸਰਾ ਸਮਾਜਕ ਵੰਡ ਹੈ। ਉਪਭਾਸ਼ਾਵਾਂ ਦੇ ਅੰਤਰਗਤ ਟਕਸਾਲੀ ਉਪਭਾਸ਼ਾ ਅਤੇ ਭਾਸ਼ਾ ਦੀਆਂ ਸੰਬਧਿਤ ਉਪਭਾਸ਼ਾਵਾਂ ਨੂੰ ਲਿਆ ਜਾਂਦਾ ਹੈ ਜਦੋਂਕਿ ਸਮਾਜ ਉਪਭਾਸ਼ਾਵਾਂ ਵਿਚ ਭਾਸ਼ਾ ਦੀ ਸਮਾਜਕ ਵੰਡ, ਜਾਤ, ਜਮਾਤ, ਕਿੱਤਾ, ਪੜ੍ਹਾਈ ਲਿੰਗ ਦੇ ਆਧਾਰ ਤੇ ਸਥਾਪਤ ਭਾਸ਼ਾਈ ਵੰਨਗੀਆਂ ਨੂੰ ਲਿਆ ਜਾ ਸਕਦਾ ਹੈ। ਉਪਭਾਸ਼ਾ ਸਮੁੱਚੇ ਪ੍ਰਦੇਸ਼ ਦੇ ਇਕ ਭੂਗੋਲਿਕ ਖੇਤਰ ਦੀਆਂ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਹੁੰਦੀ ਹੈ। ਪੰਜਾਬੀ ਵਿਚ ਲਹਿੰਦੀ, ਮਾਝੀ, ਦੁਆਬੀ, ਮਲਵਈ ਨੇ ਪੋਠੋਹਾਰੀ ਤੇ ਡੋਗਰੀ ਆਦਿ ਉਪਭਾਸ਼ਾਵਾਂ ਪੰਜਾਬ ਦੀਆਂ ਭੂਗੋਲਿਕ ਇਕਾਈਆਂ ਵਿਚ ਬੋਲੀਆਂ ਜਾਂਦੀਆਂ ਹਨ। ਉਪਭਾਸ਼ਾਵਾਂ ਦੇ ਸ਼ਬਦ ਭਾਸ਼ਾ ਦੇ ਟਕਸਾਲੀ ਰੂਪਾਂ ਦੇ ਵਿਗੜੇ ਰੂਪ ਹੁੰਦੇ ਹਨ, ਕਿਹੜਾ ਠੀਕ ਨਹੀਂ ਸਗੋਂ ਉਹ ਵਿਸ਼ੇਸ਼ ਉਪਭਾਸ਼ਾਈ ਨਕਸ਼ਾ ਦੇ ਧਾਰਨੀ ਹੁੰਦੇ ਹਨ ਤੇ ਆਪਣੇ ਸੰਬੰਧਿਤ ਖੇਤਰ ਵਿਚ ਸ਼ੁੱਧ ਮੰਨੇ ਜਾਂਦੇ ਹਨ। ਭਾਸ਼ਾ ਵਿਗਿਆਨੀਆਂ ਅਨੁਸਾਰ ਉਪਭਾਸ਼ਾਵਾਂ ਭਾਸ਼ਾਵਾਂ ਦੇ ਟਾਕਰੇ ਸ਼ਬਦ ਦੇ ਪੁਰਾਤਨ ਰੂਪਾਂ ਤੇ ਉਚਾਰਨ ਵਧੇਰੇ ਸਫ਼ਲਤਾ ਨਾਲ ਸੰਭਾਲੀ ਬੈਠੀਆਂ ਹਨ ਜੋ ਭਾਸ਼ਾ ਦੀ ਉੱਨਤੀ ਤੇ ਵਿਕਾਸ ਦੀ ਗਵਾਹੀ ਭਰਦੇ ਹਨ। ਡਾ. ਜੋਗਿੰਦਰ ਸਿੰਘ ਪੁਆਰ ਅਨੁਸਾਰ "ਉਪਭਾਸ਼ਾ ਤੇ ਭਾਸ਼ਾ ਦੀ ਸਥਾਪਤੀ ਦਾ ਆਧਾਰ ਇਕੋ ਜਿਹਾ ਹੀ ਹੁੰਦਾ ਉਪਭਾਸ਼ਾ ਭਾਸ਼ਾ ਦੇ ਟਾਕਰੇ ਤੇ ਥੋੜ੍ਹੀ ਗਿਣਤੀ ਵਲੋਂ ਬੋਲੀ ਜਾਂਦੀ ਹੈ। ਭਾਸ਼ਾ ਵਿਗਿਆਨੀ ਭਾਸ਼ਾ ਅਤੇ ਉਪਭਾਸ਼ਾ ਦਾ ਵਿਸ਼ਲੇਸ਼ਣ ਕਰਨ ਸਮੇਂ ਭਾਸ਼ਾ ਦੇ ਟਾਕਰੇ ਤੇ ਉਪਭਾਸ਼ਾ ਦੀ ਬਣਤਰ, ਉਚਾਰਨ ਅਤੇ ਗਠਨ ਨੂੰ ਵਧੇਰੇ ਨਿਸ਼ਚਿਤ ਢੰਗ ਨਾਲ ਉਲੀਕ ਸਕਦਾ ਹੈ।"
ਪੰਜਾਬੀ 8 ਉਪਭਾਸ਼ਾਵਾਂ ਵਿਚੋਂ ਹੁਣ ਪੂਰਬੀ ਪੰਜਾਬ (ਚਾਰ) ਦੁਆਬੀ, ਪੁਆਧੀ, ਮਾਝੀ ਅਤੇ ਮਲਵਈ ਪ੍ਰਮੁੱਖ ਹਨ ਤੇ ਜਿਆਦਾ ਤਿੰਨ ਹੀ ਪ੍ਰਚਲਿਤ ਹਨ। ਇਹ ਭਾਸ਼ਾਵਾਂ ਦੋ ਪ੍ਰਕਾਰ ਦੀਆਂ ਹਨ ਸੁਰੀ ਉਪਭਾਸ਼ਾਵਾਂ ਅਤੇ ਸੁਰ ਰਹਿਤ ਉਪਭਾਸ਼ਾਵਾਂ, ਪੂਰਬੀ ਪੰਜਾਬ ਵਿਚ ਸੁਰੀ ਅਤੇ ਪੱਛਮੀ ਪੰਜਾਬ ਵਿਚ ਸੁਰ-ਰਹਿਤ ਹਨ।
ਮਾਝੀ:- ਮਾਝਾ ਸ਼ਬਦ ਦਾ ਅਰਥ ਮੱਧ ਜਾਂ ਵਿਚਕਾਰਲਾ ਹੈ। ਰਾਵੀ ਅਤੇ
ਬਿਆਸ ਦੇ ਵਿਚਕਾਰਲੇ ਖੇਤਰ ਨੂੰ ਮਾਝਾ ਕਿਹਾ ਜਾਂਦਾ ਹੈ ਤੇ ਇਸ ਖੇਤਰ ਵਿਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ। ਮਾਝੀ ਅੰਮ੍ਰਿਤਸਰ ਪੂਰਾ, ਜ਼ਿਲ੍ਹਾ ਗੁਰਦਾਸਪੁਰ ਦੀਆਂ ਦੇ ਤਹਿਸੀਲਾਂ ਬਟਾਲਾ ਤੇ ਗੁਰਦਾਸਪੁਰ ਇਸ ਤੋਂ ਇਲਾਵਾ ਦੁਆਬੇ ਦੇ ਦਰਿਆ ਬਿਆਸ ਦੇ ਨਾਲ ਲੱਗਦਿਆਂ ਖੇਤਰਾਂ ਵਿਚ ਵੀ ਮਾਝੀ ਬੋਲੀ ਜਾਂਦੀ ਹੈ। ਦਰਿਆ ਰਾਵੀ ਤੋਂ ਪਾਰ ਜ਼ਿਲ੍ਹਾ ਸਿਆਲਕੋਟ ਤੇ ਗੁਜਰਾਂਵਾਲਾ ਭਾਵੇਂ ਮਾਝੇ ਦਾ ਹਿੱਸਾ ਨਹੀਂ ਪਰ ਉੱਥੇ ਦੀ ਬੋਲੀ ਵੀ ਮਾਝੀ ਹੀ ਹੈ, ਜਿਉਂ-ਜਿਉਂ ਪੱਛਮ ਵੱਲ ਨੂੰ ਜਾਂਦੇ ਲਹਿੰਦੀ ਦਾ ਰਲਾ ਵਧਦਾ ਜਾਂਦਾ ਹੈ।
ਮਲਵਈ:- ਮਲਵਈ ਮਾਲਵੇ ਦੇ ਇਲਾਕੇ ਵਿਚ ਬੋਲੀ ਜਾਂਦੀ ਹੈ। ਮਲਵਈ ਸ਼ਬਦ 'ਮਾਲਵਾ' ਤੋਂ ਬਣਿਆ, ਮਾਲਣ ਆਰੀਆ ਲੋਕਾਂ ਦੀ ਜਾਤੀ ਸੀ। ਮਲਵਈ ਜਾਤੀਵਾਚਕ ਨਾਂ ਹੈ। ਇਹ ਬਠਿੰਡਾ, ਫਿਰੋਜ਼ਪੁਰ ਪੂਰੇ ਤੇ ਫਰੀਦਕੋਟ, ਲੁਧਿਆਣੇ ਦੀ ਰੋਪੜ ਸੰਗਰੂਰ ਦਾ ਪੱਛਮੀ ਅੱਧ, ਦਰਿਆ ਸਤਲੁਜ ਦੇ ਨਾਲ ਲੱਗਦੇ ਦੁਆਬੇ ਦੇ ਵਧੇਰੇ ਹਿੱਸੇ ਵਿਚ ਵੀ ਮਲਵਈ ਨਾਲ ਮਿਲਦੀ ਬੋਲੀ ਹੈ। ਮਲਵਈ ਵਿਚ ਨੀਵੇਂ ਸੁਰ ਦੀ ਵਰਤੋਂ ਹੁੰਦੀ ਹੈ ਪਰ ਉੱਚੀ ਸੁਰ ਮਾਝੀ ਨਾਲੋਂ ਕੁਝ ਘੱਟ ਵਰਤੀ ਜਾਂਦੀ ਹੈ।
ਦੁਆਬੀ:-ਦੁਆਬੀ ਦੁਆਬੇ ਦੇ ਇਲਾਕੇ ਦੀ ਬੋਲੀ ਹੈ। ਇਹ ਜ਼ਿਲ੍ਹਾ ਕਪੂਰਥਲਾ, ਜਲੰਧਰ ਤੇ ਹੁਸ਼ਿਆਰਪੁਰ ਵਿਚ ਬੋਲੀ ਜਾਂਦੀ ਹੈ। ਬਾਹਰਲੇ ਘੇਰੇ ਦੀ ਦੁਆਬੀ ਉੱਪਰ ਮਾਝੀ, ਮਲਵਈ, ਪੁਆਧੀ ਤੇ ਕਾਂਗੜੀ ਦਾ ਪ੍ਰਭਾਵ ਹੈ। ਉੱਚੀ ਤੇ ਨੀਵੀਂ ਦੋਵੇਂ ਸੁਰਾਂ ਵਰਤੀਆਂ ਜਾਂਦੀਆਂ ਹਨ ਜਿਵੇਂ ਘੇ, ਪੇ ਆਦਿ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਸਤਲੁਜ ਅਤੇ ਬਿਆਸ ਦੇ ਵਿਚਾਲੇ ਖੇਤਰ ਨੂੰ ਦੁਆਬੀ ਕਿਹਾ ਜਾਂਦਾ ਹੈ।
ਪੁਆਧੀ:- ਜ਼ਿਲ੍ਹਾ ਰੋਪੜ, ਪਟਿਆਲਾ ਦਾ ਪੂਰਬੀ ਭਾਗ, ਤਹਿਸੀਲ ਰਾਜਪੁਰਾ ਜ਼ਿਲ੍ਹਾ ਲੁਧਿਆਣਾ ਦਾ ਸਤਲੁਜ ਨਾਲ ਲੱਗਦਾ ਇਲਾਕਾ, ਤਹਿਸੀਲ ਨਰਾਇਣਗੜ੍ਹ ਤੇ ਜੀਂਦ ਦੇ ਕੁਝ ਭਾਗ ਪਿੰਡਾਂ ਵਿਚ ਪੁਆਧੀ ਬੋਲੀ ਜਾਂਦੀ ਹੈ, ਜਿਸ ਵਿਚ ਮਲਵਈ ਤੇ ਬਾਂਗੜ ਦਾ ਰਲਾ ਹੈ, ਧੁਨੀ-ਵਿਉਂਤ ਮਲਵਈ ਵਾਲੀ ਹੈ। ਪੁਆਧੀ ਸਰਹੱਦੀ ਇਲਾਕੇ ਤੇ ਸਥਿਤ ਹੈ ਇਕ ਦੇ ਇਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ।
ਮੁਲਤਾਨੀ:- ਪਾਕਿਸਤਾਨੀ ਪੰਜਾਬੀ ਦਾ ਸਟੈਂਡਰਡ ਰੂਪ ਹੈ ਮੁਲਤਾਨੀ ਤੇ ਹੋਰ ਪਾਕਿਸਤਾਨੀ ਬੋਲੀਆਂ ਮਿਲਾ ਕੇ 'ਲਹਿੰਦੀ' ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਹ ਜ਼ਿਲ੍ਹਾ ਮੁਲਤਾਨ, ਮੁਜ਼ੱਫਰਗੜ, ਡੇਰਾ ਗਾਜ਼ੀ ਖਾਂ, ਝੰਗ ਬਹਾਵਲਪੁਰ ਤੇ ਸ਼ਾਹਪੁਰ ਵਿਚ ਬੋਲੀ ਜਾਂਦੀ ਹੈ। ਇਸਨੂੰ ਲਗਭਗ 50 ਲੱਖ ਲੋਕ ਬੋਲਦੇ ਹਨ। ਝਾਂਗੀ ਸ਼ਾਹਪੁਰੀ ਬੋਲੀਆਂ ਵਿਚ ਕੁਝ ਅੰਤਰ ਜ਼ਰੂਰ ਹੈ ਪਰ ਇਸ ਪੱਧਰ ਦਾ ਨਹੀਂ ਕਿ ਇਨ੍ਹਾਂ ਨੂੰ ਵੱਖਰੀਆਂ ਉਪਤਾਸ਼ਾਵਾਂ ਮੰਨਿਆ ਜਾਵੇ। ਸਾਹੀਆਂ ਬੋਲੀਆਂ ਮੁਲਤਾਨੀ ਦਾ ਇਲਾਕਾਈ ਰੂਪ ਹੈ। ਇਸਦੇ ਛੇ ਸ਼ਬਦ ਰੂਪਾਂ ਤੇ ਵਾਕਾਂ ਦੀਆਂ ਵੰਨਗੀਆਂ ਇਸ ਪ੍ਰਕਾਰ ਹਨ ਮੈਂਡਾ, ਤੈਂਡਾ, ਮੈਨੂੰ, ਤੈਕੂ, ਕੇ ਕਰਦੇ ਈ ਆਦਿ।
ਪੋਠੋਹਾਰੀ:- ਇਹ ਪਾਕਿਸਤਾਨ ਵਿਚ ਪੋਠੋਹਾਰ ਦੇ ਇਲਾਕੇ ਦੀ ਬੋਲੀ ਹੈ।
ਇਸਦਾ ਖੇਤਰ ਜਿਹਲਮ, ਰਾਵਲਪਿੰਡੀ ਹੈ। ਧੰਨੀ ਆਵਡਕਾਰੀ ਤੇ ਘੋਬੀ ਇਸਦੇ ਅੰਤਰਗਤ ਬੋਲੀਆਂ ਜਾਂਦੀਆਂ ਹਨ।
ਹਿੰਦਕੋ:- ਹਿੰਦਕੋ ਪਾਕਿਸਤਾਨੀ ਪੰਜਾਬ ਦੇ ਪੱਛਮ ਉੱਤਰੀ ਕਿਨਾਰੇ ਉੱਤੇ ਬੋਲੀ ਜਾਂਦੀ ਹੈ। ਇਸ ਵਿਚ ਪਸਤ ਦਾ ਰਲਾ ਹੈ।
ਪਹਾੜੀ ਪੰਜਾਬੀ- ਕਾਂਗੜੀ ਉਪਬੋਲੀ ਜ਼ਿਲ੍ਹਾ ਕਾਂਗੜਾ 'ਚ ਬੋਲੀ ਜਾਂਦੀ ਹੈ। ਪੁਣਛੀ ਜੰਮੂ-ਕਸ਼ਮੀਰ ਵਿਚ ਪੁਛਣ ਇਲਾਕੇ ਦੀ ਬੋਲੀ ਹੈ।
ਡੋਗਰੀ:- ਡੋਗਰੀ ਮੈਦਾਨਾਂ ਨਾਲ ਮਿਲਦੇ ਪਹਾੜੀ ਖੇਤਰਾਂ ਦੀ ਬੋਲੀ ਹੈ। ਜੰਮੂ ਅਤੇ ਪੁਛਣ ਦੇ ਕੁਝ ਭਾਗ ਇਸ ਵੇਲੇ ਪਾਕਿਸਤਾਨ ਅਧੀਨ ਹਨ। ਬੋਲੀ ਉਨ੍ਹਾਂ ਦੀ ਵੀ ਡੋਗਰੀ ਹੈ। ਅੰਗਰੇਜੀ ਰਾਜ ਸਮੇਂ ਡੋਗਰਾ ਪਲਟਨਾਂ ਦੀ ਭਰਤੀ ਇਨ੍ਹਾਂ ਇਲਾਕਿਆਂ 'ਚ ਹੁੰਦੀ ਸੀ ਤੇ ਉਨ੍ਹਾਂ ਨੂੰ ਡੋਗਰੇ ਕਿਹਾ ਜਾਂਦਾ ਸੀ। ਇਹ ਪਰੰਪਰਾ ਅਜੇ ਵੀ ਕਾਇਮ ਹੈ। ਡਾ. ਗ੍ਰੀਅਰਸਨ, ਚੈਟਰਜੀ ਤੇ ਹੋਰ ਪੱਛਮੀ ਤੇ ਭਾਰਤੀ ਵਿਦਵਾਨਾਂ ਨੇ ਵੀ ਡਿਗਰੀ ਨੂੰ ਪੰਜਾਬੀ ਦੀ ਉਪਭਾਸ਼ਾ ਮੰਨਿਆ ਹੈ। ਡਗਰੀ ਦੀ ਆਮ ਸ਼ਬਦਾਵਲੀ ਪੰਜਾਬੀ ਵਾਲੀ ਹੈ ਪਰ ਕਿਤੇ-ਕਿਤੇ ਸ਼ਬਦ ਰੂਪਾਂ ਦਾ ਫਰਕ ਹੈ ਅਤੇ ਡੰਗਰੀ ਦੇ ਕਈ ਵਿਸ਼ੇਸ਼ ਆਪਣੇ ਸ਼ਬਦ ਵੀ ਹਨ। ਭਾਸ਼ਾ ਵਿਗਿਆਨੀਆਂ ਨੇ ਪਹਾੜੀ ਖੇਤਰਾਂ ਦੀਆਂ ਭਾਸ਼ਾਵਾਂ ਦੀ ਖੋਜ ਕੀਤੀ ਤਾਂ ਇਹ ਸਥਿਤੀ ਸਾਹਮਣੇ ਆਈ ਹੈ।
ਇਤਿਹਾਸ ਵਿਚ ਆਦਾਨ-ਪ੍ਰਦਾਨ ਬੋਲੀਆਂ ਰਾਹੀਂ ਹੀ ਹੁੰਦਾ ਹੈ। ਸਭ ਤੋਂ ਪਹਿਲਾ ਪਾਣਿਨੀ ਨੇ ਸੰਸਕ੍ਰਿਤ 'ਅਸ਼ਟ ਅਧਿਆਏ' ਬਣਾਈ, ਬੋਲੀ ਦੀ ਠੁੱਕ ਬੱਝੀ, ਅੱਖਰਾਂ-ਮਾਤਰਾਂ ਵਿਚ ਸੁਧਾਰ ਆਇਆ। ਜਦੋਂ ਆਉਣ-ਜਾਣ ਦੇ ਸਾਧਨ ਨਹੀਂ ਸਨ ਤਾਂ 'ਵੀਹਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਸੀ, ਕੁੱਲ 16 ਜੁਬਾਨਾਂ ਨੂੰ ਮਾਨਤਾ ਮਿਲੀ ਤੇ ਸੈਂਕੜੇ ਬੋਲੀਆਂ ਖਤਮ ਹੋਈਆਂ। ਬੋਲੀ ਇਲਾਕੇ ਦੀ ਹੁੰਦੀ ਹੈ, ਧਰਮ ਦੀ ਨਹੀਂ, ਵੰਡਾਂ ਨੇ ਬੋਲੀ ਤੇ ਭਾਸ਼ਾ ਨੂੰ ਬਹੁਤ ਪ੍ਰਭਾਵਿਤ ਕੀਤਾ। ਪਹਿਲਾਂ ਪਾਕਿਸਤਾਨੀ ਵੰਡ ਨਾਲ ਮੁਲਤਾਨੀ ਖਤਮ ਹੋਈ, ਡੋਗਰੀ ਜੰਮੂ ਕਸ਼ਮੀਰ 'ਚ ਰਹਿ ਗਈ, ਪਹਾੜੀ ਹਿਮਾਚਲ ਵੱਲ ਦੀ ਹੋ ਗਈ ਜਿਥੇ-ਜਿਥੇ ਲੋਕ ਜਾ ਵਸੇ ਉੱਥੇ-ਉੱਥੇ ਬੋਲੀ ਦਾ ਪਾਸਾਰ ਹੋਇਆ। ਇਸ ਤਰ੍ਹਾਂ ਭਾਸ਼ਾ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ ਤੇ ਵਿਕਾਸ ਵੀ ਆਮ ਬੋਲਚਾਲ ਤੇ ਸਾਹਿਤਕ ਵਰਤੋਂ ਦੇ ਨਾਲ-ਨਾਲ ਹਰ ਪੱਧਰ ਤੇ ਵਿਦਿਆ ਦੇ ਮਾਧਿਅਮਾਂ, ਸੰਚਾਰ ਸਾਧਨਾਂ ਸਰਕਾਰੀ ਦਫਤਰੀ ਕੰਮਕਾਜ ਦੀ ਭਾਸ਼ਾ ਵਜੋਂ ਵਿਕਾਸ ਹੋ ਰਿਹਾ ਹੈ ਪਰ ਫੇਰ ਵੀ ਪੰਜਾਬੀ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਪਹਿਲਾਂ ਹਜ਼ਾਰਾਂ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਹੈ। ਪੰਜਾਬ 'ਚ ਰਹਿੰਦੇ ਬੱਚੇ ਵੀ ਹੁਣ ਪੰਜਾਬੀ ਪੰਜਵੀਂ-ਛੇਵੀਂ ਤੋਂ ਪੜ੍ਹਨ ਲੱਗਦੇ ਹਨ ਜਿਵੇਂ ਪਹਿਲਾਂ ਅੰਗਰੇਜ਼ੀ ਛੇਵੀਂ 'ਚ ਲਗਦੀ ਹੁੰਦੀ ਸੀ। ਕੰਪਿਊਟਰ ਸਿਖਿਆ, ਇੰਜਨੀਅਰਿੰਗ, ਨਰਸਿੰਗ, ਮੈਡੀਕਲ, ਨਾਨ-ਮੈਡੀਕਲ ਅਨੇਕਾਂ ਵਿਸ਼ੇ ਅਜਿਹੇ ਹਨ ਜਿਹੜੇ ਅੰਗਰੇਜ਼ੀ ਵਿਚ ਪੜ੍ਹਾਏ ਜਾ ਰਹੇ ਹਨ। ਲੋਕਾਂ ਦੀ ਬਾਹਰ ਜਾਣ ਦੀ ਇੱਛਾ ਕਰਕੇ ਆਈਲਿਟਸ, ਟਫਿਲ ਆਦਿ ਭਾਸ਼ਾਵਾਂ ਸਿਖਣੀਆਂ ਪੈਦੀਆਂ ਤਾਂ ਜੋ ਵਿਦੇਸ਼ਾਂ
ਵਿਚ ਗੋਰਿਆਂ ਨਾਲ ਗੱਲ ਕਰਨ ਦੇ ਯੋਗ ਹੋਈਏ ਤੇ ਨੌਕਰੀ ਪ੍ਰਾਪਤ ਕਰ ਸਕੀਏ। ਕੋਈ ਐਸਾ ਕਸਥਾ, ਸ਼ਹਿਰ ਨਹੀਂ ਜਿੱਥੇ ਅੰਗਰੇਜ਼ੀ ਪੜਾਉਣ ਦੇ ਸੈਂਟਰ ਨਾ ਖੁੱਲ੍ਹੇ ਹੋਣ ਪਰ ਪੰਜਾਬੀ ਲਈ ਕੋਈ ਵੀ ਨਹੀਂ। ਭਾਵੇਂ ਸੈਂਕੜੇ ਸਾਹਿਤਕਾਰ ਅਮਰੀਕਾ/ਕੈਨੇਡਾ ਬੈਠੇ ਕਿਤਾਬਾਂ ਲਿਖਦੇ ਹਨ ਪਰ ਉਨ੍ਹਾਂ ਦੇ ਆਪਣੇ ਬੱਚੇ ਵੀ ਇਨ੍ਹਾਂ ਨੂੰ ਪੜ੍ਹਨਾ ਪਸੰਦ ਨਹੀਂ ਕਰਦੇ। ਇਸੇ ਤਰ੍ਹਾਂ ਪੰਜਾਬੀ ਬੋਲੀ ਨੂੰ ਢਾਅ ਲੱਗ ਰਹੀ ਹੈ ਤੇ ਅੰਗਰੇਜ਼ੀ ਪ੍ਰਭਾਵ ਵਾਲੀ ਪੰਜਾਬੀ ਵਰਤੀ ਜਾ ਰਹੀ ਹੈ।
ਦੂਸਰੇ ਪਾਸੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨ ਵੀ ਹੋ ਰਹੇ ਹਨ। ਪੰਜਾਬੀ ਭਾਸ਼ਾ ਪੰਜਾਬੀ ਦੀ ਰਾਜ ਭਾਸ਼ਾ ਹੀ ਨਹੀਂ ਸਗੋਂ ਸਿਖਿਆ ਅਤੇ ਪਰੀਖਿਆ ਦਾ ਮਾਧਿਅਮ ਵੀ ਹੈ। 1947 ਤੋਂ ਬਾਅਦ ਸਰਕਾਰੀ/ਗੈਰ ਸਰਕਾਰੀ ਅਦਾਰੇ ਸਾਹਮਣੇ ਆਏ। ਮਹਿਕਮਾ ਪੰਜਾਬੀ 1949 'ਚ ਸਥਾਪਿਤ ਹੋਇਆ ਤੇ 1950 ਵਿਚ ਪੈਪਸੂ ਰਿਆਸਤ ਨੂੰ ਪੰਜਾਬ 'ਚ ਸ਼ਾਮਲ ਕੀਤਾ ਗਿਆ ਤਾਂ ਜੋ ਭਾਸ਼ਾਵਾਂ ਦੇ ਵਿਕਾਸ ਲਈ ਕੰਮ ਕਰ ਸਕੇ। ਪੰਜਾਬ ਯੂਨੀਵਰਸਿਟੀ ਆਜ਼ਾਦੀ ਸਮੇਂ ਪੰਜਾਬ ਵਿਚ ਹੋਣ ਕਰਕੇ ਅਹਿਮ ਯੋਗਦਾਨ ਰਿਹਾ 'ਪਰਪ' ਮੈਗਜ਼ੀਨ ਪੰਜਾਬੀ ਭਾਸ਼ਾ ਵਿਭਾਗ ਦੀ ਮੁੱਖ ਭੂਮਿਕਾ ਹੈ। ਪੰਜਾਬੀ ਸਾਹਿਤ ਅਕਾਡਮੀ 1954 ਵਿਚ ਸਥਾਪਿਤ ਹੋਈ ਫੇਰ 1956 ਵਿਚ 'ਕੇਂਦਰੀ ਲੇਖਕ ਸਭਾ' ਹੋਂਦ ਵਿਚ ਆਈ। ਭਾਵੇਂ ਇਹ ਦੋਵੇਂ ਗੈਰ-ਸਰਕਾਰੀ ਅਦਾਰੇ ਹਨ ਫੇਰ ਵੀ ਇਨ੍ਹਾਂ ਨੇ ਪੰਜਾਬ ਦੇ ਗੁਆਂਢੀ ਰਾਜਾਂ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਵਜੋਂ ਮਾਨਤਾ ਦਿਵਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 1962 'ਚ ਸਥਾਪਤ ਹੋਈ ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਅਦਾਰੇ ਸੀਮਤ ਸਾਧਨਾਂ ਕਰਕੇ ਘੱਟ ਯੋਗਦਾਨ ਪਾ ਸਕੇ। 1965 ਵਿਚ ਪੰਜਾਬੀ ਭਾਸ਼ਾ ਦੇ ਸਰਬਪੱਖੀ ਵਿਕਾਸ ਲਈ ਪੰਜਾਬੀ ਵਿਕਾਸ ਵਿਭਾਗ ਬਣਾਇਆ। ਇਸ ਵਿਭਾਗ ਨੇ ਅਨੇਕਾਂ ਪੁਸਤਕਾਂ ਦੇ ਪ੍ਰਕਾਸ਼ਨ ਕੀਤੇ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਆਯੋਜਨ ਕੀਤਾ। 'ਪੰਜਾਬੀ ਰੈਫਰੈਂਸ ਲਾਇਬਰੇਰੀ' ਪੰਜਾਬੀ ਭਾਸ਼ਾ ਦੇ ਵਿਚ ਵਿਕਾਸ ਲਈ ਮੀਲ ਪੱਥਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 1969 ਵਿਚ ਗੁਰੂ ਨਾਨਕ ਜਨਮ ਸ਼ਤਾਬਦੀ ਦੇ ਮੌਕੇ ਕੀਤੀ ਗਈ ਜਿਸਨੇ ਗੁਰੂ ਨਾਨਕ ਜੀਵਨ ਅਤੇ ਚਿੰਤਨ ਅਧਿਅਨ ਤੋਂ ਇਲਾਵਾ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦਾ ਸਰਬਪੱਖੀ ਵਿਕਾਸ ਵਿਚ ਯੋਗਦਾਨ ਪਾਇਆ। ਪੰਜਾਬ ਸਟੇਟ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਵਿਚ ਸਿਖਿਆ-ਪਰੀਖਿਆ ਦਾ ਮਾਧਿਅਮ ਬਣਾਉਣ ਲਈ ਕੀਤੀ। 1983 ਵਿਚ ਪੰਜਾਬੀ ਭਾਸ਼ਾ ਅਕਾਦਮੀ ਬਣਾਈ ਤਾਂ ਜੋ ਪੰਜਾਬੀ ਨੂੰ ਕੰਪਿਊਟਰ ਦੇ ਵਰਤਣਯੋਗ ਬਣਾਉਣ ਲਈ ਇਸਦੇ ਸ਼ਬਦ-ਜੋੜਾਂ ਦੀ ਇਕਸਾਰੀਕਰਨ ਦੀ ਚੇਤਨਾ ਪੈਦਾ ਹੋਈ, ਜੋ ਪੰਜਾਬੀ ਵਿਚ ਵੀ Spellchecker ਦੀ ਤਿਆਰੀ ਹੋ ਸਕੇ ਤੇ ਪਰੂਫ ਰੀਡਿੰਗ ਵਿਚ ਹੁੰਦੀਆਂ ਗਲਤੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ P ਪੰਜਾਬੀ ਭਾਸ਼ਾ ਦੇ ਵਿਕਾਸ ਦੀ ਦਿਸ਼ਾ ਪਾਕਿਸਤਾਨੀ ਪੰਜਾਬ ਅਤੇ ਭਾਰਤ ਦੇ ਦੂਜੇ ਪ੍ਰਾਂਤਾਂ ਵਿਚ ਵਰਤੀ ਜਾਂਦੀ ਹੈ। ਪੰਜਾਬੀ ਦੀ ਦਸ਼ਾ ਨੂੰ
ਸੁਧਾਰਨ ਲਈ ਸੇਧ ਦੇਵੇਗੀ। ਇਸ ਖੇਤਰ ਵਿਚ ਵਰਤੀਆਂ ਉਪਭਾਸ਼ਾਵਾਂ ਦੇ ਆਧਾਰ ਤੇ ਮਿਆਰੀ ਪੰਜਾਬੀ ਦਾ ਰੂਪ ਨਿਰਧਾਰਿਤ ਕੀਤਾ ਜਾ ਸਕਦਾ ਹੈ। ਹੋਰਾਂ ਭਾਸ਼ਾਵਾਂ ਦੇ ਮੁਕਾਬਲੇ ਉਪਭਾਸ਼ਾਵਾਂ ਦੀ ਬੋਲੀ ਦੀ ਅਮੀਰੀ ਹੈ ਕਿ ਇਕ ਲਫ਼ਜ਼ ਕਹਿਣ ਲਈ ਬਹੁਤ ਸ਼ਬਦ ਮੌਜੂਦ ਹਨ।
ਹਵਾਲੇ
1. ਬੂਟਾ ਸਿੰਘ ਬਰਾੜ 'ਪੰਜਾਬੀ ਵਿਆਕਰਨ ਸਿਧਾਂਤ ਅਤੇ ਵਿਹਾਰ' ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ, 2011, ਪੰਨਾ-250
2. ਡਾ. ਜੁਗਿੰਦਰ ਸਿੰਘ ਪੁਆਰ, ਪੰਜਾਬੀ ਭਾਸ਼ਾ ਦਾ ਵਿਆਕਰਨ, ਪੰਜਾਬੀ ਭਾਸ਼ਾ ਅਕਾਦਮੀ 1992
3. ਸੁਖਵਿੰਦਰ ਸਿੰਘ ਸੰਘਾ 'ਪੰਜਾਬੀ ਭਾਸ਼ਾ ਵਿਗਿਆਨ' ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ, 2012 ਪੰਨਾ-96 ਤੋਂ 98
4. ਬੂਟਾ ਸਿੰਘ ਬਰਾੜ 'ਪੰਜਾਬੀ ਵਿਆਕਰਨ ਸਿਧਾਂਤ ਅਤੇ ਵਿਹਾਰ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ, 2011, ਪੰਨਾ-250
ਇਸ਼ਤਿਹਾਰਬਾਜ਼ੀ ਦੀ ਭਾਸ਼ਾ: 'ਸਮਾਜ-ਮਨੋਵਿਗਿਆਨਕ ਪਾਸਾਰ’
(ਹੋਰਡਿੰਗਜ਼ ਦੇ ਸੰਦਰਭ ਵਿੱਚ)
-ਡਾ. ਸੁਖਵਿੰਦਰ ਸਿੰਘ
ਅਸਿਸਟੈਂਟ ਪ੍ਰੋਫੈਸਰ,
ਪੋਸਟ ਗਰੈਜੂਏਟ ਪੰਜਾਬੀ ਵਿਭਾਗ,
ਲਾਇਲਪੁਰ ਖਾਲਸਾ ਕਾਲਜ, ਜਲੰਧਰ
ਭਾਸ਼ਾ ਦੀ ਵਰਤੋਂ ਸੰਚਾਰ ਦੇ ਮਾਧਿਅਮ ਲਈ ਵਰਤੀ ਜਾਂਦੀ ਹੈ। ਜਿਵੇਂ ਸੂਚਨਾ ਸੰਚਾਰ ਅਤੇ ਸੰਦਰਭ ਦੀ ਵੱਖਰਤਾ ਕਾਰਨ ਭਾਸ਼ਾ ਦੀ ਵੱਖਰੀ ਵਨਗੀ ਵਿਕਸਿਤ ਹੁੰਦੀ ਹੈ, ਉਸੇ ਤਰ੍ਹਾਂ ਹੀ ਇਸ਼ਤਿਹਾਰਬਾਜ਼ੀ ਦੇ ਸੰਦਰਭ ਵਿਚ ਵੀ ਭਾਸ਼ਾ ਦੀ ਵਰਤੋਂ ਇਕ ਵਿਲੱਖਣ ਭਾਸ਼ਾਈ ਵੰਨਗੀ ਨੂੰ ਜਨਮ ਦਿੰਦੀ ਹੈ। ਇਸ ਲਈ ਇਸ ਵੰਨਗੀ ਨੂੰ ਦੂਸਰੀਆਂ ਭਾਸ਼ਾਈ ਵੰਨਗੀਆਂ ਨਾਲੋਂ ਵੱਖਰਿਆ ਕੇ ਵੱਖਰੇ ਅਧਿਐਨ ਲਈ ਧਿਆਨ ਕੇਂਦਰਿਤ ਕਰਨਾ ਲਾਜ਼ਮੀ ਬਣ ਜਾਂਦਾ ਹੈ। ਇਸ਼ਤਿਹਾਰਬਾਜ਼ੀ ਅੱਜ ਦੀ ਵਪਾਰਕ ਅਤੇ ਸਨਅਤੀ ਦੁਨੀਆਂ ਦੀ ਪਹਿਲੀ ਮੰਗ ਬਣ ਚੁੱਕੀ ਹੈ। ਇਸ 'ਤੇ ਸਾਰਾ ਵਪਾਰਕ ਪ੍ਰਬੰਧ ਖੜਾ ਹੈ। ਇਸ ਲਈ ਇਸ਼ਤਿਹਾਰਬਾਜ਼ੀ ਦੇ ਸੰਚਾਰ ਮਾਧਿਅਮ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਇਸ ਬਾਰੇ ਗੰਭੀਰ ਅਧਿਐਨ ਕਰਨਾ ਅਨਿਵਾਰੀ ਬਣ ਜਾਂਦਾ ਹੈ।
ਅੱਜ ਦਾ ਯੁੱਗ ਇਸ਼ਤਿਹਾਰਬਾਜ਼ੀ ਦਾ ਯੁੱਗ ਹੈ। ਇਸ਼ਤਿਹਾਰਬਾਜ਼ੀ ਮਨੁੱਖੀ ਜ਼ਿੰਦਗੀ ਦਾ ਅਨਿਵਾਰੀ ਅੰਗ ਬਣ ਗਈ ਹੋ। ਅੱਜ ਦੇ ਆਧੁਨਿਕ ਯੁੱਗ ਵਿਚ ਅਸੀਂ ਦੇਖਦੇ ਹਾਂ ਕਿ ਕੋਈ ਚੀਜ਼ ਵੀ ਇਸ਼ਤਿਹਾਰਬਾਜ਼ੀ ਤੋਂ ਬਿਨਾਂ ਲੋਕਾਂ ਦੇ ਖ਼ਰੀਦਣ ਮੰਤਵ ਨੂੰ ਉਤੇਜਿਤ ਨਹੀਂ ਕਰ ਸਕਦੀ। ਖ਼ਪਤਕਾਰ ਨੂੰ ਉਤਪਾਦਨ ਪ੍ਰਤੀ ਆਕਰਸ਼ਿਤ ਕਰਦੀ ਹੈ ਅਤੇ ਉਸ ਦੀ ਗੁਣਵਤਾ ਨੂੰ ਦਰਸਾਉਂਦੀ ਹੈ ਅਤੇ ਜਾਣੂ ਕਰਵਾਉਂਦੀ ਹੈ। ਅੱਜ ਦੀ ਜ਼ਿੰਦਗੀ ਏਨੀ ਗਤੀਸ਼ੀਲ ਹੈ ਕਿ ਲੋਕਾਂ ਕੋਲ ਸਮਾਂ ਹੀ ਨਹੀਂ ਕਿ ਉਹ ਕਿਸੇ ਚੀਜ਼ ਦੀ ਪੁੱਛ-ਗਿੱਛ ਕਰ ਸਕਣ, ਉਨ੍ਹਾਂ ਲਈ ਤਾਂ ਉਹ ਹੀ ਚੀਜ਼ ਵਧੀਆ ਹੋਵੇਗੀ ਜੋ ਉਨ੍ਹਾਂ ਦੇ ਟੀ.ਵੀ. ਸੈੱਟ ਲਗਾਉਣ ਤੇ ਹਰ ਪੰਜ ਮਿੰਟ ਬਾਅਦ ਇਕ ਖੂਬਸੂਰਤ ਨਾਇਕ ਜਾਂ ਨਾਇਕਾ ਵਰਤੋਂ ਕਰ ਰਹੇ ਹੋਣਗੇ। ਜੇਕਰ ਕਿਧਰੇ ਬਾਹਰ ਨਿਕਲਣ ਤਾਂ ਰਸਤੇ ਵਿਚ ਲੱਗੇ ਬੋਰਡ ਜਾਂ ਕੰਧਾਂ ਉੱਪਰ ਲਿਖੇ ਜਾਂ ਉਕਰੇ ਦ੍ਰਿਸ਼ ਜਿਨ੍ਹਾਂ ਨੂੰ 'ਹੋਰਡਿੰਗਜ਼' ਦਾ ਨਾਮ ਦਿੱਤਾ ਜਾਂਦਾ ਹੈ ਅਤੇ ਉਹ ਕਿਸੇ ਵਿਸ਼ੇਸ਼ ਉਤਪਾਦਨ ਦੀ ਸੂਚਨਾ ਦਿੰਦੇ ਹਨ। ਜਿਨ੍ਹਾਂ
ਸਦਕਾ ਅੱਜ ਦਾ ਯੁੱਗ ਗਤੀਸ਼ੀਲ ਹੁੰਦਾ ਹੋਇਆ ਇਸ਼ਤਿਹਾਰਬਾਜ਼ੀ ਦਾ ਯੁੱਗ ਅਖਵਾਉਣ ਦੇ ਸਮਰੱਥ ਕਿਹਾ ਜਾ ਸਕਦਾ ਹੈ।
ਇਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ:
ਇਸ਼ਤਿਹਾਰਬਾਜ਼ੀ ਤੋਂ ਭਾਵ ਆਵਾਜ਼ ਅਤੇ ਦ੍ਰਿਸ਼ ਆਧਾਰਿਤ ਜਨ- ਸਮੂਹ ਮਾਧਿਅਮਾਂ ਦੁਆਰਾ ਪ੍ਰਸਾਰਿਤ ਅਜਿਹੇ ਸਦੇਸ਼ਾਂ ਤੋਂ ਹੈ ਜਿਨ੍ਹਾਂ ਦਾ ਮੰਤਵ ਲੋਕਾਂ ਨੂੰ ਕਿਸੇ ਵਿਸ਼ੇਸ਼ ਉਤਪਾਦ ਪ੍ਰਤਿ ਸੁਚੇਤ ਕਰਨਾ ਅਤੇ ਉਸ ਪ੍ਰਤਿ ਹਾਂ-ਪੱਖੀ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਨਾ ਹੁੰਦਾ ਹੈ।
ਇਸ਼ਤਿਹਾਰਬਾਜ਼ੀ ਦੀ ਪਰਿਭਾਸ਼ਾ ਘੜਨ ਲਈ ਯਤਨ ਲਗਭਗ ਹਰ ਇਸ਼ਤਿਹਾਰਬਾਜ਼ੀ ਦੇ ਵਿਗਿਆਨੀ ਨੇ ਕੀਤੇ ਹਨ ਪਰ ਅਜੇ ਤਕ ਕੋਈ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਹੋਇਆ ਪਰ ਸਾਲ 1932 ਤਕ ਜੋ ਵੀ ਪਰਿਭਾਸ਼ਾ ਕਿਸੇ ਨੇ ਉਲੀਕੀ, ਉਨ੍ਹਾਂ ਸਾਰੀਆਂ ਨੂੰ ਅਧੂਰੀਆਂ ਸਮਝਿਆ ਗਿਆ ਜੋ ਉਸ ਸਾਲ ਉਨ੍ਹਾਂ ਨੂੰ ਮਿਲਾ ਕੇ ਇਕ ਵਧੇਰੇ ਵਿਸਥਾਰ ਪੂਰਵਕ ਪਰਿਭਾਸ਼ਾ ਉਲੀਕੀ ਗਈ ਕਿ ਇਸ਼ਤਿਹਾਰਬਾਜ਼ੀ:
ਕਿਸੇ ਮਨੁੱਖ, ਮਾਲ, ਸੇਵਾ ਜਾਂ ਲਹਿਰ ਦੀ ਛਪੀ ਹੋਈ ਲਿਖਤੀ, ਮੂੰਹੋਂ ਆਖੀ ਜਾਂ ਚਿਤ੍ਰਿਤ ਪ੍ਰਤੀਨਿਧ ਹੈ ਜੋ ਕਿਸੇ ਉਤਪਾਦਕ ਨੇ, ਆਪ ਪੈਸੇ ਖ਼ਰਚ ਕੇ, ਖੁੱਲ੍ਹੇ ਤੌਰ ਤੇ ਇਸ ਮੰਤਵ ਨਾਲ ਜਾਰੀ ਕੀਤੀ ਹੈ ਤਾਂ ਜੋ ਲੋਕਾਂ ਨੂੰ ਉਹ ਆਪਣੇ ਮਾਲ ਦੀ ਵਿਕਰੀ, ਵਰਤੋਂ, ਵੱਟਾ ਜਾਂ ਵਿਚਾਰਾਂ ਦੀ ਪ੍ਰੋੜਤਾ ਵਾਸਤੇ ਪ੍ਰਭਾਵਿਤ ਕਰ ਸਕੇ ।
ਜਨ-ਸੰਚਾਰ ਦੇ ਸ਼ਕਤੀਸ਼ਾਲੀ ਮਾਧਿਅਮ ਵਜੋਂ ਇਸ਼ਤਿਹਾਰਬਾਜ਼ੀ ਉਪਭੋਗਤਾ ਨੂੰ ਕਿਸੇ ਉਤਪਾਦਨ/ਸੇਵਾ ਬਾਰੇ ਸੂਚਿਤ ਹੀ ਨਹੀਂ ਕਰਦੀ ਸਗੋਂ ਉਪਭੋਗਤਾ ਅਤੇ ਵਿਕਰੇਤਾ ਵਿਚਾਲੇ ਚੰਗੇਰੇ ਸੰਬੰਧ ਬਣਾਉਣ ਲਈ ਵੀ ਯਤਨਸ਼ੀਲ ਹੁੰਦੀ ਹੈ। ਇਸ਼ਤਿਹਾਰਬਾਜ਼ੀ ਆਮ ਤੌਰ 'ਤੇ ਉਨ੍ਹਾਂ ਅਜਨਬੀ ਲੋਕਾਂ ਵਿਚ ਨੇੜਤਾ ਲਿਆਉਂਦੀ ਹੈ, ਜਿਨ੍ਹਾਂ ਕੋਲ ਮੰਗ ਹੈ ਅਤੇ ਜਿਹੜੇ ਇਸ ਮੰਗ ਨੂੰ ਪੂਰਿਆਂ ਕਰ ਸਕਦੇ ਹਨ।
ਜਿਉਂ-ਜਿਉਂ ਸਮਾਜੀ ਢਾਂਚਿਆਂ ਅਤੇ ਰਾਜਸੀ ਢਾਂਚਿਆਂ ਵਿਚ ਪਰਿਵਰਤਨ ਆਉਂਦਾ ਰਿਹਾ, ਇਸ਼ਤਿਹਾਰਬਾਜ਼ੀ ਦੀ ਪਰਿਭਾਸ਼ਾ ਵੀ ਬਦਲਦੀ ਗਈ। 1948 ਵਿਚ ਅਮਰੀਕਾ ਦੀ ਮੰਡੀਕਰਣ ਐਸੋਸੀਏਸ਼ਨ (AMA) ਨੇ ਜੋ ਪਰਿਭਾਸ਼ਾ ਉਲੀਕੀ ਉਹ ਇਸ ਪ੍ਰਕਾਰ ਹੈ:
ਪੈਸੇ ਖ਼ਰਚ ਕੇ ਦਿੱਤੀ ਗਈ ਕਿਸੇ ਪਛਾਣੇ ਜਾ ਸਕਣ ਵਾਲੇ ਵਿਅਕਤੀ ਵੱਲੋਂ ਕੋਈ ਵੀ ਗ਼ੈਰ-ਨਿੱਜੀ ਸੂਚਨਾ ਅਤੇ ਵਿਚਾਰਾਂ, ਸੇਵਾਵਾਂ ਅਤੇ ਮਾਲ ਦੀ ਵਿਕਰੀ ਕਰਨ ਵਾਸਤੇ ਮੁਹਿੰਮ, ਇਸ਼ਤਿਹਾਰਬਾਜ਼ੀ ਹੈ।"
ਇਸ਼ਤਿਹਾਰਬਾਜ਼ੀ ਦੀ ਭਾਸ਼ਾ ਦਾ ਮੁੱਖ ਮੰਤਵ ਸੂਚਨਾ ਦੇਣਾ ਹੁੰਦਾ ਹੈ। ਜਿਥੇ ਬੋਲੀ ਜਾਣ ਵਾਲੀ ਭਾਸ਼ਾ, ਭਾਸ਼ਾ ਅਤੇ ਸਾਹਿਤਕ ਭਾਸ਼ਾ ਕ੍ਰਮਵਾਰ ਸੰਚਾਰ ਮੁੱਖ ਅਤੇ ਸੁਹਜ-ਮੁੱਖ ਹੁੰਦੀਆਂ ਹਨ, ਉੱਥੇ ਇਸ਼ਤਿਹਾਰਬਾਜ਼ੀ ਦੀ ਭਾਸ਼ਾ ਸੂਚਨਾ ਮੁੱਖ ਹੁੰਦੀ ਹੈ।
ਸੂਚਨਾ ਪ੍ਰਕਰਨ ਕਰਨਾ ਹੀ ਇਸ਼ਤਿਹਾਰਬਾਜ਼ੀ ਦੀ ਭਾਸ਼ਾ ਪਹਿਲਾ ਅਤੇ ਅੰਤਿਮ ਪੜ੍ਹਾ ਹੈ।
ਇਸ਼ਤਿਹਾਰਬਾਜ਼ੀ ਪੈਸੇ ਖਰਚ ਕੇ ਦਿੱਤੀ ਗਈ ਇਕ ਅਜਿਹੀ ਸੂਚਨਾ ਹੈ, ਜਿਸ ਦਾ ਮੰਤਵ ਕਿਸੇ ਮਾਲ ਜਾਂ ਸੇਵਾ ਦੀ ਵਿਕਰੀ ਕਰਨਾ, ਕਿਸੇ ਵਿਚਾਰ ਨੂੰ ਬੜਾਵਾ ਦੇਣਾ ਜਾਂ ਕੋਈ ਹੋਰ ਉਹ ਪ੍ਰਭਾਵ ਪੈਦਾ ਕਰਨਾ ਹੈ, ਜਿਸ ਦਾ ਨਿਰਮਾਤਾ ਇੱਛਕ ਹੋਵੇ। ਮੂਲ ਰੂਪ ਵਿਚ ਇਹ ਸੰਚਾਰ ਦਾ ਇਕ ਰੂਪ ਹੈ ਜੋ ਅਨੇਕ ਪ੍ਰਕਾਰ ਦੇ ਮਾਧਿਅਮਾਂ ਰਾਹੀਂ ਕੀਤਾ ਜਾਂਦਾ ਹੈ ਜਿਵੇਂ ਕਿ ਦਸਤੀ-ਪਰਚੇ, ਸਮਾਚਾਰ-ਪੱਤਰ ਵਿਚ ਛੋਟੀ ਜਿਹੀ ਦੇ ਲਾਈਨਾਂ ਦੀ ਸੂਚਨਾ ਤੋਂ ਲੈ ਕੇ ਕਈ ਪੂਰੇ ਦੇ ਪੂਰੇ ਪੰਨਿਆਂ ਤੇ ਛਪੀ ਸੂਚਨਾ ਵੀ ਹੈ ਸਕਦੀ ਹੈ ਜਾਂ ਕਿਸੇ ਦੁਕਾਨ ਦੀ ਦ੍ਰਿਸ਼ ਖਿੜਕੀ ਵਿਚ ਪ੍ਰਦਰਸ਼ਿਤ ਛੋਟੇ ਜਿਹੇ ਇਸ਼ਤਿਹਾਰ ਚਿੰਨ੍ਹ ਤੋਂ ਲੈ ਕੇ ਵੱਡੇ ਇਸ਼ਤਿਹਾਰ ਦੇ ਬੋਰਡ ਤਕ ਵੀ ਹੋ ਸਕਦੀ ਹੈ ਜਿਸ ਉੱਪਰ ਇਸ਼ਤਿਹਾਰਬਾਜ਼ੀ ਦੀ ਰੂਪ-ਰੇਖਾ ਰੰਗਦਾਰ ਬੱਤੀਆਂ ਨਾਲ ਬਦਲਦੀ ਰਹਿੰਦੀ ਹੈ"
ਜੇਕਰ ਇਸ਼ਤਿਹਾਰਬਾਜ਼ੀ ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸ਼ਤਿਹਾਰਬਾਜ਼ੀ ਅਜਿਹੀ ਸੂਚਨਾ ਹੈ ਜਿਸ ਰਾਹੀਂ ਕੋਈ ਸੰਦੇਸ਼, ਸੂਚਨਾ ਜਾਂ ਵਿਸ਼ੇਸ਼ ਮਨੋਰਥ ਸਿੱਧੀ ਲਈ ਉਪਭੋਗਕਾਂ ਨੂੰ ਉਨ੍ਹਾਂ ਦੀ ਆਵਾਜ਼ 'ਚ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ਼ਤਿਹਾਰਬਾਜ਼ੀ ਦੀ ਭਾਸ਼ਾ:
ਇਸ਼ਤਿਹਾਰਬਾਜ਼ੀ ਦੀ ਭਾਸ਼ਾ ਦੁਹਰੇ ਅਰਥਾਂ ਵਾਲੀ ਹੁੰਦੀ ਹੈ ਕਿਉਂਕਿ ਇਕ ਪੱਧਰ ਤੇ ਇਹ ਵਸਤਾਂ ਸਥਿਤੀਆਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਦੂਜੀ ਪੱਧਰ ਤੇ ਇਹ 'ਹੁਕਮ' ਵੀ ਦਿੰਦੀ ਹੈ, ਇਥੇ ਤੁਸੀਂ ਜੋ ਆਖਦੇ ਹੋ, ਉਹੀ ਤੁਹਾਡੇ ਬਾਰੇ ਬਹੁਤ ਕੁਝ ਕਹਿ ਦਿੰਦਾ ਹੈ। ਇਥੇ ਭਾਸ਼ਾ ਪਾਰਦਰਸ਼ੀ ਨਹੀਂ ਹੁੰਦੀ ।
ਸਪੱਸ਼ਟ ਤੇ ਲਾਜ਼ਮੀ ਤੌਰ 'ਤੇ ਸੰਚਾਰ ਦਾ ਪ੍ਰਮੁੱਖ ਤੇ ਸੰਪੂਰਣ ਸਾਧਨ ਭਾਸ਼ਾ ਹੀ ਹੈ, ਵਧੇਰੇ ਸੰਚਾਰ ਪ੍ਰਕਿਰਿਆ ਭਾਸ਼ਾ 'ਤੇ ਹੀ ਨਿਰਭਰ ਹੈ। ਭਾਸ਼ਾ ਮਨੁੱਖੀ ਜ਼ਿੰਦਗੀ ਦਾ ਅਟੁੱਟ ਅੰਗ ਹੈ। ਸਮਾਜ ਵਿਚ ਰਹਿੰਦਿਆਂ ਮਨੁੱਖ ਆਪਣੇ ਵਿਚਾਰ, ਅਨੁਭਵ, ਆਸਾਂ- ਉਮੀਦਾਂ ਅਤੇ ਭੈਅ ਦਾ ਸੰਚਾਰ, ਲੋਕਾਂ ਨਾਲ ਭਾਸ਼ਾ ਦੁਆਰਾ ਹੀ ਕਰਦਾ ਹੈ।
ਹਰ ਇਕ ਸੰਚਾਰ ਪ੍ਰਬੰਧ ਦੀ ਆਪਣੀ ਇਕ ਚਿੰਨ੍ਹਾਤਮਕ ਜੁਗਤ ਹੁੰਦੀ ਹੈ ਅਤੇ ਇਹ ਨਿਸ਼ਚਿਤ ਸਮਾਜਕ/ਸਭਿਆਚਾਰਕ ਭਾਸ਼ਾਈ ਪ੍ਰਸੰਗ ਵਿਚ ਹੀ ਸਮੁੱਚਤਾ ਅਤੇ ਸਾਰਥਿਕਤਾ ਗ੍ਰਹਿਣ ਕਰਦੀ ਹੈ। ਚਿੰਨ੍ਹਾਂ ਨੂੰ ਨਿਰਪੇਖ ਅਤੇ ਨਿਰਲੇਪ ਰੂਪ ਵਿਚ ਵਰਤ ਕੇ ਅਰਥ ਸਿਰਜਣ ਅਸੰਭਵ ਦੇ ਤਲ ਹੈ। ਸਥਿਤੀ ਦੇ ਪ੍ਰਸੰਗ ਤੋਂ ਵਿਛੁੰਨੇ ਚਿੰਨ੍ਹ ਕਈ ਵਾਰੀ ਅਰਥਾਂ ਤੋਂ ਅਨਰਥਾਂ ਤਕ ਪਹੁੰਚ ਜਾਂਦੇ ਹਨ ਪਰੰਤੂ ਇਸ਼ਤਿਹਾਰਬਾਜ਼ੀ ਦੀ ਭਾਸ਼ਾ ਅਜਿਹੀ ਵੰਨਗੀ ਨੂੰ ਸਥਾਪਿਤ ਕਰਦੀ ਹੈ। ਜਿਸ ਵਿਚ ਦੂਸਰੇ ਸੰਚਾਰ ਪ੍ਰਬੰਧ ਵਿਚ ਕਿਰਿਆਸ਼ੀਲ ਚਿੰਨ੍ਹਾਂ ਨੂੰ ਹੂ-ਬ-ਹੂ ਵਰਤ ਕੇ, ਅਰਥਾਂ ਵਿਚ ਤੀਖਣਤਾ ਭਰ ਕੇ, ਖ਼ਪਤਕਾਰ ਨੂੰ ਉਤਪਾਦਨ ਪ੍ਰਤੀ ਆਕਰਸ਼ਿਤ ਕੀਤਾ ਜਾਂਦਾ ਹੈ। ਭਾਸ਼ਾ ਦੀ ਵਰਤੋਂ ਦੇ
ਉਪਰੋਕਤ ਵਰਤਾਰੇ ਕਾਰਨ ਹੀ ਇਸ਼ਤਿਹਾਰਬਾਜ਼ੀ ਦੀ ਭਾਸ਼ਾ ਦੀ ਸੰਰਚਨਾ ਰੂਪਕੀ (metaphoric) ਹੁੰਦੀ ਹੈ। ਰੂਪਕੀ ਸੰਰਚਨਾ ਵਿਚ ਸਥਾਪਿਤ ਮੈਟਾਫਰਾਂ ਦੀ ਸਮਾਨੰਤਰ ਵਰਤੋਂ ਕਰਕੇ ਉਤਪਾਦਨ ਦੇ ਬਹੁ-ਦਿਸ਼ਾਵੀ ਪ੍ਰਭਾਵ ਨੂੰ ਦਰਸਾਇਆ ਜਾਂਦਾ ਹੈ।
ਸਮਾਜਕ ਸੰਦਰਭ ਵਿਚ ਭਾਸ਼ਾ ਦਾ ਅਧਿਐਨ ਪਿਛਲੇ ਕੁਝ ਦਹਾਕਿਆਂ ਤੋਂ ਹੀ ਸ਼ੁਰੂ ਹੋਇਆ ਹੈ, ਇਸ ਤੋਂ ਪਹਿਲਾਂ ਸਾਸਿਊਰ ਤੇ ਚੋਮਸਕੀ ਭਾਸ਼ਾ ਬਾਰੇ ਆਪਣੀਆਂ ਸੰਕਲਪਨਾਵਾਂ ਕ੍ਰਮਵਾਰ 'ਭਾਸ਼ਾ' (lang) ਤੇ 'ਉਚਾਰ' (parole) ਅਤੇ 'ਭਾਸ਼ਿਕ ਸਮਰੱਥਾ' (compitence) ਤੇ 'ਭਾਸ਼ਿਕ ਵਿਹਾਰ' (performance) ਦੇ ਚੁੱਕੇ ਸਨ। ਦੋਹਾਂ ਭਾਸ਼ਾ ਵਿਵਸਥਾ ਕਿਹਾ ਜਾਂਦਾ ਹੈ, ਹੀ ਅਧਿਐਨ ਦਾ ਕੇਂਦਰ ਹੋ ਸਕਦੇ ਹਨ। ਇਸ ਵਿਚਾਰ ਅਨੁਸਾਰ ਹਰ ਮਨੁੱਖ ਦੇ ਮਸਤਕ ਵਿਚ ਭਾਸ਼ਾ-ਵਿਵਸਥਾ ਇਕੋ ਜਿਹੀ ਹੁੰਦੀ ਹੈ, ਜੋ ਸਮਰੂਪੀ (homogeneous) ਹੁੰਦੀ ਹੈ। ਉਚਾਰ/ਭਾਸ਼ਾ ਵਿਹਾਰ ਭਾਸ਼ਾ ਦਾ ਵਰਤੀਂਦਾ ਰੂਪ ਹੈ। ਭਾਸ਼ਾ ਦਾ ਇਹ ਪੱਖ ਵੱਖ-ਵੱਖ ਵਿਅਕਤੀਆਂ ਅਤੇ ਸਮਾਜਕ ਸੰਦਰਭਾਂ ਵਿਚ ਵਰਤੀਂਦਾ ਹੋਣ ਕਰਕੇ ਬਹੁਰੂਪੀ (hetrogeneous) ਹੈ।
ਭਾਸ਼ਾ ਦੀ ਬਹੁਰੂਪੀ (ਬਹੁਭਾਤੀ) ਪ੍ਰਕਿਰਤੀ ਦਾ ਪਤਾ ਤਾਸ਼ਾਈ ਵਿਕਲਪਨ (linguistic variation) ਭਾਵ ਵੱਖ-ਵੱਖ ਸਮਾਜਕ ਸੰਦਰਭਾਂ ਵਿਚ ਵੱਖ-ਵੱਖ ਰੂਪਾਂ ਵਿਚ ਆਉਂਦੀਆਂ ਭਾਸ਼ਾਈ ਇਕਾਈਆਂ ਤੋਂ ਲੱਗਦਾ ਹੈ। ਸੰਦਰਭ ਤੋਂ ਭਾਵ ਉਹ ਸਥਿਤੀ ਹੈ, ਜਿਸ ਵਿਚ ਭਾਸ਼ਾ ਦਾ ਪ੍ਰਯੋਗ ਵਿਸ਼ੇਸ਼ ਉਤਪੰਨ ਹੁੰਦਾ ਹੈ, ਜੇਕਰ ਸਥਿਤੀ ਥੋੜ੍ਹੀ ਜਿਹੀ ਵੀ ਭਿੰਨ ਹੋ ਜਾਵੇ ਤਾਂ ਉਸ ਦੇ ਅਨੁਰੂਪ ਭਾਸ਼ਾਈ ਪ੍ਰਯੋਗ ਵੀ ਭਿੰਨ ਹੋ ਜਾਂਦੇ ਹਨ। ਸਮਾਜ ਦਾ ਮੈਂਬਰ ਹੋਣ ਕਰਕੇ ਵਿਅਕਤੀ ਵਿਭਿੰਨ ਭੂਮਿਕਾਵਾਂ ਨਿਭਾਉਂਦਾ ਹੈ। ਮਸਲਨ ਘਰ ਵਿਚ ਪਿਤਾ, ਭਰਾ, ਪਤੀ, ਪੁੱਤਰ ਆਦਿ। ਦਫ਼ਤਰ ਵਿਚ ਅਫ਼ਸਰ, ਸਹਿ-ਕਰਮੀ ਆਦਿ ਭੂਮਿਕਾਵਾਂ ਅਦਾ ਕਰਦਾ ਹੈ। ਇਨ੍ਹਾਂ ਬਦਲੀਆਂ ਭੂਮਿਕਾਵਾਂ ਦੇ ਅਨੁਰੂਪ ਉਸ ਦੁਆਰਾ ਵਰਤੀਂਦੀ ਭਾਸ਼ਾ ਵੀ ਬਦਲੀ ਜਾਂਦੀ ਹੈ। ਭਾਸ਼ਾ ਦੀ ਹਰ ਵਰਤ ਵਿਚ ਸੰਦਰਭ ਦਾ ਅਨੁਮਾਨ ਲਿਆ ਜਾ ਸਕਦਾ ਹੈ।
ਇਸ਼ਤਿਹਾਰਬਾਜ਼ੀ ਦੇ ਸੰਦਰਭ ਵਿਚ ਭਾਸ਼ਾ ਦਾ ਆਪਣਾ ਵਿਲੱਖਣ ਰੂਪ ਹੁੰਦਾ ਹੈ। ਜਿਵੇਂ ਹੋਰ ਲੋੜਾਂ ਤੇ ਸੰਦਰਭਾਂ ਲਈ ਵਿਸ਼ੇਸ਼ ਢੰਗ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ਼ਤਿਹਾਰਬਾਜ਼ੀ ਦੇ ਖੇਤਰ ਵਿਚ ਖ਼ਾਸ ਵਿਲੱਖਣ ਭਾਸ਼ਾਈ ਵਿਸ਼ੇਸ਼ਤਾਈਆਂ ਵਾਲੀ ਭਾਸ਼ਾ ਵਿਕਸਿਤ ਹੋ ਜਾਂਦੀ ਹੈ। ਇਥੇ ਭਾਸ਼ਾ ਨੇ ਕੇਵਲ ਸੂਚਨਾ ਹੀ ਨਹੀਂ ਦੇਣੀ ਹੁੰਦੀ, ਸਗੋਂ ਗਾਹਕਾਂ/ਖ਼ਰੀਦਦਾਰਾਂ ਦਾ ਧਿਆਨ ਆਕ੍ਰਸ਼ਿਤ ਕਰਕੇ ਸੰਬੰਧਿਤ ਉਤਪਾਦਨ ਧਾਰੇ ਉਨ੍ਹਾਂ ਨੂੰ ਖ਼ਰੀਦਣ ਲਈ ਰਜ਼ਾਮੰਦ ਵੀ ਕਰਨਾ ਹੁੰਦਾ ਹੈ ਅਤੇ ਜਿਤਾਉਣਾ ਹੁੰਦਾ ਹੈ ਕਿ ਉਹ ਉਤਪਾਦਨ ਉਨ੍ਹਾਂ ਦੀ ਖ਼ਾਸ ਲੋੜ ਨੂੰ ਮੁੱਖ ਰੱਖ ਕੇ ਹੀ ਉਪਜਾਇਆ ਗਿਆ ਹੈ। ਮੂਲ ਰੂਪ ਤੇ ਇਕੱਲੀ ਵਸਤ ਨੂੰ ਇਹ ਭਾਸ਼ਾ ਦਿਲਚਸਪ ਆਕਸ਼ਿਤ ਬਣਾਉਂਦੀ ਹੈ। ਇਹਦਾ ਅੰਦਾਜ਼ ਸਪੱਸ਼ਟ ਤੇ ਪ੍ਰੇਰਣਾਮੂਲਕ ਹੁੰਦਾ ਹੈ ਜੋ ਨਿਰਪੱਖ ਪਾਠਕ/ਸਰੋਤੇ ਨੂੰ ਸੰਭਾਵੀ ਗਾਹਕ ਵਿਚ ਢਾਲਣ ਦੇ ਸਮਰੱਥ ਤ ਰਣਾਮੂਲਕ ਹੁੰਦਾ ਹੈ। ਜਨ-ਸੰਚਾਰ
ਹੋਣ ਕਾਰਨ, ਇਸ਼ਤਿਹਾਰਬਾਜ਼ੀ ਤੋਂ ਕੁਝ ਬੰਦਸ਼ਾਂ ਵੀ ਲਾਗੂ ਹੁੰਦੀਆਂ ਹਨ ਜਿਵੇਂ:
1. ਉਤਪਾਦਨ ਦੀ ਗਾਹਕਾਂ ਨਾਲ ਸਿੱਧੀ ਨੇੜਤਾ ਨਾਲ ਹੋਂਦ ਕਾਰਨ ਅਜਿਹੀ ਭਾਸ਼ਾ ਦੀ ਵਰਤੋਂ ਦੀ ਲੋੜ ਹੁੰਦੀ ਹੈ, ਜਿਹੜੀ ਉਪਜ ਪ੍ਰਤਿ ਖ਼ਪਤਕਾਰ ਦੀਆਂ ਪ੍ਰਤੀਕ੍ਰਿਆਵਾਂ ਦਾ ਅਗਾਉਂ ਅਨੁਮਾਨ ਲਗਾ ਕੇ ਵਰਤੀ ਗਈ ਹੋਵੇ। ਉਹ ਭਾਸ਼ਾ ਉਨ੍ਹਾਂ ਦੀਆਂ ਅਨੁਮਾਨਿਤ ਪ੍ਰਤਿਕ੍ਰਿਆਵਾਂ (responses) ਦਾ ਜਵਾਬ ਹੋਵੇ। ਉਤਪਾਦਕ ਨੇ ਇਕੋ ਸਮੇਂ ਘੱਟੋ-ਘੱਟ ਸਥਾਨ/ਸਮੇਂ ਵਿਚ ਇਸ਼ਤਿਹਾਰਬਾਜ਼ੀ ਦੀ ਭਾਸ਼ਾ ਦੀ ਵਰਤੋਂ ਕਰਨੀ ਹੁੰਦੀ ਹੈ।
2. ਦੂਜੀ ਬੰਦਿਸ਼ ਦੇ ਤਰਕਸ਼ੀਲ ਵਧਾਅ ਵਜੋਂ ਇਸ਼ਤਿਹਾਰਬਾਜ਼ੀ ਨੇ ਘੱਟੋ-ਘੱਟ ਸਥਾਨ ਸਮੇਂ ਦੀ ਮਜ਼ਬੂਰੀ ਅਧੀਨ ਸੰਭਾਵੀ ਖਪਤਕਾਰਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਪ੍ਰਭਾਵਿਤ ਤੇ ਪ੍ਰੇਰਿਤ ਕਰਨਾ ਹੁੰਦਾ ਹੈ।
1. ਹੋਰਡਿੰਗਜ਼ (hordings) :- ਵੱਡੀਆਂ ਕੰਪਨੀਆਂ ਉਦਯੋਗਿਕ ਅਦਾਰੇ, ਸਰਕਾਰੀ ਅਤੇ ਨੀਮ ਸਰਕਾਰੀ ਸੰਗਠਨ ਕਾਰੋਬਾਰੀ ਅਦਾਰੇ ਵਗੈਰਾ ਹੋਰਡਿੰਗ ਦਾ ਆਮ ਇਸ਼ਤਿਹਾਰਧਾਜ਼ੀ ਲਈ ਬਹੁਤ ਜਿਆਦਾ ਇਸਤੇਮਾਲ ਕਰਦੇ ਹਨ। ਹੋਰਡਿੰਗ ਨੂੰ ਬਿਲ-ਬੋਰਡ ਵੀ ਆਖਿਆ ਜਾਂਦਾ ਹੈ। ਇਹ ਬੜੇ ਵੱਡੇ ਆਕਾਰ ਦੇ ਬੋਰਡ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਫਰੇਮ ਤੇ ਲਗਾ ਕੇ ਸੜਕਾਂ ਦੇ ਕਿਨਾਰੇ ਸਥਾਪਿਤ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਦਾ ਆਕਾਰ 5'-10', 6'×12' ਜਾਂ ਇਸ ਤੋਂ ਵੀ ਵੱਡਾ ਹੁੰਦਾ ਹੈ। ਆਮ ਤੌਰ ਤੇ ਇਹ ਲੋਹੇ ਦੀ ਚਾਦਰ ਤੇ ਬਣਾਏ ਜਾਂਦੇ ਹਨ। ਐਂਗਲ ਆਇਰਨ ਦੇ ਫਰੇਮ 'ਤੇ ਇਨ੍ਹਾਂ ਨੂੰ ਲਗਾ ਕੇ ਗਾਰਡਰਾਂ ਦੀ ਮਦਦ ਨਾਲ ਜ਼ਮੀਨ ਵਿਚ ਗੱਡ ਕੇ ਖੜਾ ਕੀਤਾ ਜਾਂਦਾ ਹੈ। ਇਨ੍ਹਾਂ ਬੋਰਡਾਂ ਤੋਂ ਇਸ਼ਤਿਹਾਰਾਂ ਨੂੰ ਰੰਗ-ਬਿਰੰਗੇ ਅਤ ਭੜਕੀਲੇ ਅੰਦਾਜ਼ ਨਾਲ ਪੇਂਟ ਕੀਤਾ ਜਾਂਦਾ ਹੈ। ਆਕਾਰ ਵੱਡਾ ਹੋਣ ਵਜੋਂ ਇਸ਼ਤਿਹਾਰ ਦੇ ਸੰਦੇਸ਼ ਨੂੰ ਵੱਡੇ ਅੱਖਰਾਂ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਚਿੱਤਰ ਵੀ ਵੱਡਾ-ਵੱਡਾ ਪੇਟ ਕੀਤਾ ਜਾਦਾ ਹੈ। ਇਸ ਤਰ੍ਹਾਂ ਇਸ਼ਤਿਹਾਰ ਦੇ ਹਰ ਭਾਗ ਨੂੰ ਜ਼ਿਆਦਾ ਸਥਾਨ ਦਿੱਤਾ ਜਾਂਦਾ ਹੈ। ਇਨ੍ਹਾਂ ਦਾ ਆਕਾਰ ਬਹੁਤ ਵੱਡਾ ਹੋਣ ਵਜੋਂ ਆਕਰਸ਼ਣ ਬਹੁਤ ਜ਼ਿਆਦਾ ਹੁੰਦਾ ਹੈ। ਇਹ ਬੜੀ ਦੂਰ ਤੋਂ ਦਿਖਾਈ ਦੇ ਜਾਂਦੇ ਹਨ। ਕਾਰਾਂ, ਬੱਸਾਂ, ਟਰੇਨਾਂ ਵਗੈਰਾ ਵਿਚ ਬੈਠੇ ਯਾਤਰੀ ਵੀ ਇਨ੍ਹਾਂ ਨੂੰ ਦੂਰੋਂ ਵੇਖ ਸਕਦੇ ਹਨ। ਇਸ ਤਰ੍ਹਾਂ ਇਸ਼ਤਿਹਾਰਾਂ ਦਾ ਸੰਦੇਸ਼ ਬਹੁਤ ਸਾਰੇ ਲੋਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਹੋਰਡਿੰਗਜ਼ ਨੂੰ ਸੜਕਾਂ ਦੇ ਕਿਨਾਰੇ ਵਿਸ਼ੇਸ਼ ਸਥਾਨਾਂ ਤੇ ਸਥਾਪਿਤ ਕੀਤਾ ਜਾਂਦਾ ਹੈ। ਇਹ ਸਥਾਨ ਇਸ ਹਿਸਾਬ ਨਾਲ ਚੁਣੇ ਜਾਂਦੇ ਹਨ ਕਿ ਆਉਣ ਵਾਲੇ ਲੋਕੀ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਅਤੇ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਇਨ੍ਹਾਂ ਨੂੰ ਵੇਖ ਸਕਣ। ਫ਼ਿਲਮਾਂ ਦੀ ਇਸ਼ਤਿਹਾਰਬਾਜ਼ੀ ਲਈ ਕਿਸੇ ਦੇ ਹੋਰਡਿੰਗ ਹਰ ਸ਼ਹਿਰ ਅਤੇ ਕਸਬੇ ਵਿਚ ਦਿਖਾਈ ਦਿੰਦੇ ਹਨ। ਹੋਰਡਿੰਗ ਦੀ ਤਿਆਰੀ ਤੇ ਕਾਫ਼ੀ ਸਮਾਂ ਤੇ ਖ਼ਰਚਾ ਆਉਂਦਾ ਹੈ। ਇਨ੍ਹਾਂ ਨੂੰ ਸਥਾਪਿਤ ਕਰਨ ਦੀ ਜਗ੍ਹਾ ਦਾ ਕਿਰਾਇਆ ਵੀ ਸਥਾਨਕ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਨੂੰ ਦੇਣਾ ਪੈਂਦਾ ਹੈ। ਖ਼ਰਾਬ
ਮੌਸਮ, ਧੁੱਪ, ਬਾਰਿਸ਼ ਵਗੈਰਾ ਹੋਰਡਿੰਗਜ਼ ਨੂੰ ਕੁਝ ਹੱਦ ਤਕ ਖ਼ਰਾਬ ਕਰ ਦਿੰਦੀਆਂ ਹਨ। ਇਸ ਲਈ ਕੁਝ ਮਹੀਨਿਆਂ ਮਗਰੋਂ ਹੋਰਡਿੰਗ ਨੂੰ ਦੁਬਾਰਾ ਪੇਂਟ ਕਰਨਾ ਪੈਂਦਾ ਹੈ। ਇਹ ਇਸ ਲਈ ਵੀ ਕਰਨਾ ਪੈਂਦਾ ਹੈ ਕਿ ਲੋਕੀ ਇਕ ਹੋਰਡਿੰਗ ਦੇਖਦੇ-ਦੇਖਦੇ ਬੋਰ ਹੋ ਜਾਂਦੇ ਹਨ। ਉਨ੍ਹਾਂ ਦੀ ਉਦਾਸੀਨਤਾ ਦੂਰ ਕਰਨ ਲਈ ਕੁਝ ਹਫ਼ਤਿਆਂ ਜਾਂ ਮਹੀਨਿਆਂ ਪਿੱਛੋਂ ਹਰਡਿੰਗਜ਼ ਨੂੰ ਨਵੇਂ ਡਿਜ਼ਾਇਨ ਦੇ ਹਿਸਾਬ ਨਾਲ ਦੁਬਾਰਾ ਪੇਂਟ ਕੀਤਾ ਜਾਂਦਾ ਹੈ। ਹਨ੍ਹੇਰੀਆਂ ਕਈ ਹੋਰਡਿੰਗਜ਼ ਨੂੰ ਗਿਰਾ ਦਿੰਦੀਆਂ ਹਨ। ਇਸ ਤਰ੍ਹਾਂ ਇਨ੍ਹਾਂ ਦੀ ਦੇਖਭਾਲ ਵੀ ਕਾਫ਼ੀ ਮਹਿੰਗੀ ਪੈਂਦੀ ਹੈ। ਆਮ ਤੌਰ 'ਤੇ ਹੋਰਡਿੰਗ ਐਡਵਰਟਾਈਜ਼ਿੰਗ ਏਜੰਸੀਆਂ ਤਿਆਰ ਕਰਵਾਉਂਦੀਆਂ ਹਨ। ਉਨ੍ਹਾਂ ਨੂੰ ਸਥਾਪਿਤ ਕਰਨ ਮਗਰੋਂ ਉਹ ਇਨ੍ਹਾਂ ਨੂੰ ਆਪਣੇ ਗਾਹਕਾਂ ਨੂੰ ਕੁਝ ਹਫ਼ਤਿਆਂ ਜਾਂ ਕੁਝ ਮਹੀਨਿਆਂ ਦੀ ਇਸ਼ਤਿਹਾਰਬਾਜ਼ੀ ਲਈ ਕਿਰਾਏ ਤੇ ਦਿੰਦੀਆਂ ਹਨ।
ਦੀਵਾਰਾਂ ਦੀ ਪੇਂਟਿੰਗ ਵੀ ਇਕ ਇਸ਼ਤਿਹਾਰਬਾਜ਼ੀ ਦਾ ਸਾਧਨ ਹੈ। ਇਸ ਕੰਮ ਲਈ ਸੜਕ ਦੇ ਆਸ-ਪਾਸ ਕਿਸੇ ਵੱਡੀ ਦੀਵਾਰ ਨੂੰ ਚੁਣਿਆ ਜਾਂਦਾ ਹੈ। ਇਹ ਦੀਵਾਰ ਕਿਸੇ ਮਕਾਨ ਦੀ ਹੋ ਸਕਦੀ ਹੈ, ਕਿਸੇ ਦੁਕਾਨ ਦੀ ਹੋ ਸਕਦੀ ਹੈ ਜਾਂ ਕਿਸੇ ਹੋਰ ਅਦਾਰੇ ਦੀ। ਇਸ ਦੀਵਾਰ ਤੇ ਰੰਗ-ਬਿਰੰਗੇ ਡਿਜ਼ਾਇਨ ਵਿਚ ਇਸ਼ਤਿਹਾਰ ਨੂੰ ਪੇਟ ਕੀਤਾ ਜਾਂਦਾ ਹੈ। ਹਰਡਿੰਗ ਵਾਂਗ ਦੀਵਾਰ ਦਾ ਆਕਾਰ ਵੀ ਵੱਡਾ ਹੁੰਦਾ ਹੈ। ਇਸ ਲਈ ਇਸ਼ਤਿਹਾਰਬਾਜ਼ੀ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦੀਵਾਰ ਦੇ ਇਸ਼ਤਿਹਾਰਾਂ ਦੀ ਆਕੁਸ਼ਿਤ ਕਰਨ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਕਈ ਵਾਰ ਦੀਵਾਰਾਂ ਕਈ ਮੰਜ਼ਲੀਆਂ ਹੁੰਦੀਆਂ ਹਨ ਅਤੇ ਇਹ ਬਹੁਤ ਦੂਰੀ ਤੋਂ ਵੇਖੀਆਂ ਜਾ ਸਕਦੀਆਂ ਹਨ। ਦੀਵਾਰਾਂ ਦੀ ਪੇਂਟਿੰਗ ਦਾ ਇਕ ਲਾਭ ਇਹ ਵੀ ਹੈ ਕਿ ਇਨ੍ਹਾਂ ਦੀ ਤਿਆਰੀ ਤੇ ਬਹੁਰ ਘੱਟ ਮਰਚ ਆਉਂਦਾ ਹੈ। ਸਿਰਫ਼ ਪੇਂਟਿੰਗ ਦਾ ਖ਼ਰਚ ਹੁੰਦਾ ਹੈ ਜਾਂ ਦੀਵਾਰ ਦਾ ਕੁਝ ਕਿਰਾਇਆ ਉਸ ਦੇ ਮਾਲਿਕ ਨੂੰ ਦੇਣਾ ਪੈਂਦਾ ਹੈ। ਸਥਾਨਕ ਕਮੇਟੀ ਜਾਂ ਕਾਰਪੋਰੇਸ਼ਨ ਨੂੰ ਵੀ ਕੁਝ ਟੈਕਸ ਦੇਣਾ ਪੈਂਦਾ ਹੈ। ਹੋਰਡਿੰਗ ਦੇ ਮੁਕਾਬਲੇ ਦੀਵਾਰਾਂ ਸਥਾਈ ਹੁੰਦੀਆਂ ਹਨ। ਹਨ੍ਹੇਰੀ, ਧੁੱਪ, ਬਾਰਿਸ਼ ਦਾ ਇਨ੍ਹਾਂ 'ਤੇ ਜ਼ਿਆਦਾ ਅਸਰ ਨਹੀਂ ਹੁੰਦਾ। ਫਿਰ ਵੀ ਲੋਕਾਂ ਦੀ ਉਦਾਸੀਨਤਾ ਘਟਾਉਣ ਲਈ ਕੁਝ ਚਿਰ ਮਗਰੋਂ ਇਨ੍ਹਾਂ ਨੂੰ ਨਵੇਂ ਡਿਜ਼ਾਇਨ ਵਿਚ ਦੁਬਾਰਾ ਪੇਂਟ ਕੀਤਾ ਜਾਂਦਾ ਹੈ। ਲੋਕਾਂ ਦੀ ਮਾਨਸਿਕਤਾ ਨੂੰ ਟੁੰਬਿਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਦੀ ਮਾਨਸਿਕਤਾ ਉੱਪਰ ਪ੍ਰਭਾਵ ਪਾ ਕੇ ਉਨ੍ਹਾਂ ਇਸ ਪ੍ਰਤੀ ਆਕਰਸ਼ਿਤ ਕੀਤਾ ਜਾਵੇ।
ਸਾਈਨ ਬੋਰਡ ਦਾ ਮੁੱਖ ਉਦੇਸ਼ ਅਦਾਰੇ ਦੀ ਪਹਿਚਾਣ ਕਰਵਾਉਂਦਾ ਹੈ। ਹਰ ਵਿਅਕਤੀ ਸਾਈਨ-ਬੋਰਡ ਨੂੰ ਵੇਖ ਕੇ ਅਦਾਰੇ ਨੂੰ ਪਛਾਣ ਲੈਂਦਾ ਹੈ। ਪਰੰਤੂ ਪਹਿਚਾਣ ਤੋਂ ਇਲਾਵਾ ਸਾਈਨ-ਬੋਰਡ ਅਦਾਰੇ ਦੀ ਇਸ਼ਤਿਹਾਰਬਾਜ਼ੀ ਵੀ ਕਰਦੇ ਹਨ। ਚੰਗੇ ਤੋਂ ਚੰਗੇ ਤਰੀਕੇ ਨਾਲ ਸਾਈਨ-ਬੋਰਡ ਤਿਆਰ ਕਰਵਾਏ ਜਾਂਦੇ ਹਨ ਤਾਂ ਕਿ ਇਨ੍ਹਾਂ ਦਾ ਗਾਹਕਾਂ ਤੇ ਚੰਗਾ ਪ੍ਰਭਾਵ ਪਵੇ। ਸਾਈਨ ਬੋਰਡ ਕਾਰੋਬਾਰੀ ਅਦਾਰੇ ਦੀ ਵਿਸ਼ਵਾਸ-
ਯੋਗਤਾ ਵੀ ਵਧਾ ਦਿੰਦੇ ਹਨ। ਕਈ ਅਦਾਰੇ ਆਪਣੇ ਸਾਈਨ-ਬੋਰਡਾਂ ਨੂੰ ਹਰ ਕਿਸਮ ਦੀ ਸਜਾਵਟ ਦਿੰਦੇ ਹਨ। ਰਾਤ ਨੂੰ ਇਨ੍ਹਾਂ ਨੂੰ ਰੋਸ਼ਨੀਆਂ ਦੀ ਮਦਦ ਨਾਲ ਜਗਮਗਾਇਆ ਵੀ ਜਾਂਦਾ ਹੈ।
ਵੱਡੀਆਂ ਦੁਕਾਨਾਂ ਜਾਂ ਸ਼ੋ-ਰੂਮ ਦੀ ਇਮਾਰਤਾਂ ਦੇ ਬਾਹਰ ਕੁਝ ਵੱਡੀਆਂ ਖਿੜਕੀਆਂ ਹੁੰਦੀਆਂ ਹਨ। ਇਨ੍ਹਾਂ ਖਿੜਕੀਆਂ ਨੂੰ ਇਸ਼ਤਿਹਾਰਬਾਜ਼ੀ ਦੇ ਇਕ ਸਾਧਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ । ਇਨ੍ਹਾਂ ਨੂੰ ਵੀ ਸ਼ੀਸ਼ਿਆਂ ਨਾਲ ਢਕਿਆ ਜਾਂਦਾ ਹੈ । ਅਤੇ ਕਈ ਕਿਸਮ ਦੀਆਂ ਰੋਸ਼ਨੀਆਂ ਨਾਲ ਇਨ੍ਹਾਂ ਨੂੰ ਜਗਮਗਾਇਆ ਜਾਂਦਾ ਹੈ। ਇਨ੍ਹਾਂ ਖਿੜਕੀਆਂ ਵਿਚ ਵਿਸ਼ੇਸ਼ ਵਸਤੂਆਂ ਨੂੰ ਸਜਾ ਕੇ ਰੱਖਿਆ ਜਾਂਦਾ ਹੈ। ਕਈ ਵਾਰ ਆਦਮੀਆ ਜਾਂ ਔਰਤਾਂ ਦੀਆਂ ਡੱਮੀਆਂ (ਪੁਤਲੇ) ਨੂੰ ਵੀ ਕੱਪੜਿਆਂ ਦੀ ਨੁਮਾਇਸ਼ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਹ ਖ਼ਰਚਾ ਹਜ਼ਾਰਾਂ ਤੇ ਲੱਖਾਂ ਤਕ ਵੀ ਪਹੁੰਚ ਸਕਦਾ ਹੈ। ਆਮ ਤੋਰ 'ਤੇ ਇਹ ਖਿੜਕੀਆਂ ਦੁਕਾਨ ਦੇ ਬਾਹਰ ਲੋਕਾਂ ਦੇ ਆਉਣ ਜਾਣ ਦੇ ਬਰਾਮਦਿਆਂ ਵਿਚ ਹੁੰਦੀਆਂ ਹਨ। ਇਨ੍ਹਾਂ ਬਰਾਮਦਿਆਂ ਵਿਚ ਬਹੁਤ ਸਾਰੇ ਲੋਕੀਂ ਆਉਂਦੇ ਜਾਂਦੇ ਰਹਿੰਦੇ ਹਨ। ਇਸ ਕਾਰਨ ਇਨ੍ਹਾਂ ਖਿੜਕੀਆਂ ਦੀ ਆਕਰਸ਼ਿਤ ਸਮਰੱਥਾ ਕਿਆਸਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਖਿੜਕੀਆਂ ਦੀ ਸਜਾਵਟ ਬੜੀ ਦਿਲਚਸਪ ਹੋਣ ਕਾਰਨ ਲੋਕੀ ਇਨ੍ਹਾਂ ਨੂੰ ਵੇਖਣਾ ਇਕ ਮਨੋਰੰਜਨ ਸਮਝਦੇ ਹਨ। ਪਰੰਤੂ ਇਸ ਮਨੋਰੰਜਨ ਦੇ ਨਾਲ ਉਨ੍ਹਾਂ ਨੂੰ ਖ਼ਰੀਦਣ ਲਈ ਵੀ ਮਜ਼ਬੂਰ ਹੋਣਾ ਪੈਂਦਾ ਹੈ।
ਇਸ਼ਤਿਹਾਰਬਾਜ਼ੀ ਲਈ ਟ੍ਰਾਂਸਪੋਰਟ ਦੇ ਬਹੁਤ ਸਾਰੇ ਸਾਧਨ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਸੜਕਾਂ, ਬਜ਼ਾਰਾਂ ਅਤੇ ਗਲੀਆਂ ਵਿਚ ਜਿਹੜੇ ਬਿਜਲੀ ਜਾਂ ਟੈਲੀਫ਼ੋਨ ਦੇ ਖੰਭ ਹੁੰਦੇ ਹਨ, ਉਨ੍ਹਾਂ ਤੇ ਫਰੇਮ ਲਗਾ ਕੇ ਪੋਸਟਰ ਲਗਾਏ ਜਾਂਦੇ ਹਨ। ਇਨ੍ਹਾਂ ਫਰੇਮਾਂ ਦਾ ਕਿਰਾਇਆ ਸਥਾਨਕ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਨੂੰ ਦੇਣਾ ਪੈਂਦਾ ਹੈ। ਵੱਡੇ ਸ਼ਹਿਰਾਂ ਵਿਚ ਲੰਮੀਆਂ ਸਸ਼ਕਾਂ ਤੇ ਲੱਗੇ ਖੰਭਿਆਂ ਤੇ ਇਸ ਕਿਸਮ ਦੇ ਫਰੇਮ ਬਹੁਤ ਜ਼ਿਆਦਾ ਗਿਣਤੀ ਵਿਚ ਵੇਖੇ ਜਾ ਸਕਦੇ ਹਨ। ਇਨ੍ਹਾਂ ਦੀ ਆਕਰਸ਼ਿਤ ਕਰਨ ਦੀ ਸਮਰੱਥਾ ਬਹੁਤ ਜਿਆਦਾ ਹੁੰਦੀ ਹੈ। ਇਹ ਇਸ਼ਤਿਹਾਰ ਨੂੰ ਬਾਰ-ਬਾਰ ਦੁਹਰਾਉਂਦੇ ਹਨ। ਇਸ ਕਾਰਨ ਇਸ਼ਤਿਹਾਰਬਾਜ਼ੀ ਦੇ ਸੰਦੇਸ਼ ਦਾ ਪ੍ਰਭਾਵ ਪੱਕਾ ਹੋ ਜਾਂਦਾ ਹੈ। ਬੱਸਾਂ, ਟੈਕਸੀਆਂ ਵਗੈਰਾ ਤੇ ਵੀ ਕੁਝ ਹੱਦ ਤਕ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਬੱਸਾਂ ਦੇ ਅੰਦਰ ਛੋਟੇ-ਛੋਟੇ ਬੋਰਡ ਲਗਾਏ ਜਾਂਦੇ ਹਨ। ਇਨ੍ਹਾਂ ਬੋਰਡਾਂ ਤੇ ਇਸ਼ਤਿਹਾਰਾਂ ਦਾ ਸੇਦੇਸ਼ ਪੇਂਟ ਕੀਤਾ ਜਾਂਦਾ ਹੈ ਜਾਂ ਛਾਪਿਆ ਜਾਂਦਾ ਹੈ। ਬੱਸਾਂ ਦੇ ਬਾਹਰ ਦੀ ਬਾਡੀ ਤੇ ਵੀ ਇਸ਼ਤਿਹਾਰਾਂ ਦੇ ਬੋਰਡ ਲਗਾਏ ਜਾਂਦੇ ਹਨ ਜਾਂ ਇਸ਼ਤਿਹਾਰ ਨੂੰ ਬਾਡੀ 'ਤੇ ਪੇਂਟ ਕਰ ਦਿੱਤਾ ਜਾਂਦਾ ਹੈ। ਦਿੱਲੀ, ਬੰਬਈ ਵਗੇਰਾ ਕੁਝ ਸ਼ਹਿਰਾਂ ਦੀਆਂ ਲੋਕਲ ਬੱਸਾਂ ਤੇ ਪੂਰੀ ਦੀ ਪੂਰੀ ਬਾਡੀ ਇਕ ਇਸ਼ਤਿਹਾਰ ਲਈ ਪੇਂਟ ਕੀਤੀ ਜਾਂਦੀ ਹੈ। ਪੇਂਟਿੰਗ ਦਾ ਸਾਰਾ ਖਰਚਾ ਇਸਤਿਹਾਰ ਦੇਣ ਵਾਲੇ ਜਾਂ ਏਜੰਸੀਆਂ ਉਠਾਉਂਦੀਆਂ ਹਨ। ਬੱਸਾਂ ਦੇ ਅਦਾਰੇ ਨੂੰ ਸਪਤਾਹਿਕ ਜਾਂ ਮਾਸਿਕ ਕਿਰਾਇਆ ਦਿੱਤਾ ਜਾਂਦਾ ਹੈ। ਬੱਸ ਸਟੈਂਡ ਇਸ਼ਤਿਹਾਰਬਾਜ਼ੀ
ਦੇ ਇਕ ਵੱਡੇ ਸਾਧਨ ਹਨ, ਇਨ੍ਹਾਂ ਸਟੈਂਡਾਂ ਤੇ ਕਈ ਹੋਰਡਿੰਗ, ਪੋਸਟਰ, ਦੀਵਾਰ ਪੇਂਟਿੰਗ, ਨਿਯੂਨ, ਕਿਆਸਕ ਵਗੈਰਾ ਵਰਤੋਂ ਵਿਚ ਲਿਆਂਦੇ ਜਾਂਦੇ ਹਨ।
ਇਸੇ ਤਰ੍ਹਾਂ ਰੇਲਵੇ ਸਟੇਸ਼ਨ ਵੀ ਇਸ਼ਤਿਹਾਰਬਾਜ਼ੀ ਦੇ ਵੰਡੇ ਸਾਧਨ ਹਨ। ਪਲੇਟ- ਫਾਰਮਾਂ ਅਤੇ ਇਮਾਰਤਾਂ ਦੀਆਂ ਦੀਵਾਰਾਂ ਤੇ ਬਹੁਤ ਸਾਰੇ ਹੋਰਡਿੰਗ, ਪੋਸਟਰ, ਦੀਵਾਰ- ਪੇਟਿੰਗ, ਕਿਆਸਕ, ਨਿਯੂਨ ਵਗੈਰਾ ਇਸਤੇਮਾਲ ਕੀਤੇ ਜਾਂਦੇ ਹਨ। ਲੋਕਲ ਟਰੇਨਾਂ ਦੇ ਅੰਦਰ ਇਸ਼ਤਿਹਾਰਾਂ ਦੇ ਬਰਡ ਲਗਾ ਕੇ ਵੀ ਇਨ੍ਹਾਂ ਨੂੰ ਇਸ਼ਤਿਹਾਰਬਾਜ਼ੀ ਲਈ ਵਰਤਿਆ ਜਾਂਦਾ ਹੈ। 'ਹੋਰਡਿੰਗਜ਼' ਵੱਧ ਤੋਂ ਵੱਧ ਲੋਕਾਂ ਨੂੰ ਨਵੀਆਂ ਵਸਤਾਂ/ਸੇਵਾਵਾਂ ਨਾਲ ਪਰੀਖਿਤ ਕਰਵਾਉਂਦੀ ਹੈ, ਪੁਰਾਣੇ ਬਾਂਡਾਂ ਦੇ ਸੁਧਰੇ ਰੂਪਾਂ ਤੇ ਨਵੇਂ ਢੰਗਾਂ ਬਾਰੇ ਸੇਧ ਦਿੰਦੀ ਹੈ ਤੇ ਉਤਕ੍ਰਿਸ਼ਟ ਤੇ ਲਾਭਕਾਰੀ ਵਸਤੂਆਂ ਦੇ ਲਾਭਾਂ ਬਾਰੇ ਗਿਆਨ ਦੇ ਕੇ ਸਿੱਖਿਅਤ ਕਰਦੀ ਹੈ। ਭਾਰਤ ਦੀ ਪੇਂਡੂ ਵੱਸੋਂ ਇਸ਼ਤਿਹਾਰਬਾਜ਼ੀ ਸਦਕਾ ਹੀ ਉਨ੍ਹਾਂ ਸਹੂਲਤਾਂ, ਜਿਨਸਾਂ ਤੇ ਸੇਵਾਵਾਂ ਬਾਰੇ ਗਿਆਨ ਹਾਸਲ ਕਰ ਰਹੀ ਹੈ। ਜਿਨ੍ਹਾਂ ਤੋਂ ਉਹ ਕਈ ਦੇਰ ਅਣਜਾਣ ਸੀ। ਇਹ ਜੀਵਨ ਬੀਮਾ ਕੰਪਨੀਆਂ, ਬੈਂਕਾਂ, ਮਸ਼ੀਨੀ-ਔਜ਼ਾਰਾਂ, ਦਵਾਈਆਂ, ਖਾਦਾਂ, ਸੈਰ-ਸਪਾਟੇ ਸੰਬੰਧੀ ਫਰਮਾਂ ਜਿਹੇ ਸਰਕਾਰੀ ਗ਼ੈਰ-ਸਰਕਾਰੀ ਅਦਾਰਿਆਂ ਦੇ ਵਿਕਰੀ ਦੇ ਯਤਨਾਂ ਵਿਚ ਸਹਾਇਕ ਹੈ। ਇਹ ਮਨੁੱਖ ਨੂੰ ਆਕਰਸ਼ਿਤ ਕਰਕੇ ਵਸਤੂ ਪ੍ਰਤੀ ਉਤੇਜਨਾ ਪੈਦਾ ਕਰਦੀ ਹੈ। ਇਸ਼ਤਿਹਾਰਬਾਜ਼ੀ ਵਿਚ ਹੋਰਡਿੰਗਜ਼ ਆਧੁਨਿਕ ਸਮਾਜ ਦੀ ਮਹੱਤਵਪੂਰਨ ਸੰਚਾਲਕ ਸ਼ਕਤੀ ਹੈ। ਇਸ਼ਤਿਹਾਟਬਾਜ਼ੀ ਵਿਚ ਰਸਾਲ, ਟੀ.ਵੀ. ਫ਼ਿਲਮਾਂ ਆਦਿ ਸ਼ਾਮਲ ਹਨ। ਇਸ ਦਾ ਪ੍ਰਮੁੱਖ ਲੱਛਣ ਇਹ ਹੈ ਕਿ ਇਹ ਪ੍ਰਿੰਟ, ਰੇਡੀਓ ਧੁਨੀਆਂ ਟੈਲੀਵਿਜ਼ਨ ਤੇ ਫਿਲਮਾਂ ਆਦਿ ਗਾਹਕਾਂ ਅਤੇ ਉਤਪਾਦਨ ਵਿਚ ਨੇੜਤਾ ਦਾ ਸੰਬੰਧ ਸਥਾਪਿਤ ਕਰਦੀ ਹੈ।
ਹਵਾਲੇ
1. ਇਨਸਾਈਕਲੋਪੀਡੀਆ ਬ੍ਰਿਟੇਨਿਕਾ, Vol.-1
2. ਦਿਲਗੀਰ, ਐੱਚ.ਐੱਸ. ਵਿਗਿਆਪਨ ਕਲਾ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਮੋਹਾਲੀ, 1985, ਪੰਨਾ-7
3. ਉਹੀ, ਪੰਨਾ-5
4. ਉਹੀ, ਪੰਨਾ -14-15
5. ਨੂਰ, ਸੁਰਿੰਦਰ ਸਿੰਘ, ਚਿਹਨ ਵਿਗਿਆਨ, ਪੰਨਾ-138.
6. ਸੰਘਾ, ਸੁਖਵਿੰਦਰ ਸਿੰਘ, ਬੋਲਚਾਲੀ, ਸਾਹਿਤਕ ਅਤੇ ਵਿਗਿਆਪਨ ਭਾਸ਼ਾ: ਸਰੋਕਾਰ ਅਤੇ ਸੰਰਚਨਾ, (ਸੈਮੀਨਾਰ 21-23 ਮਾਰਚ, 2001), ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
7. Fatihi, A.R. Language of Advertising and TV Commercial, P. 34- 35.
ਉਪਭਾਸ਼ਾਈ ਪਰਿਵਰਤਨ
(ਦੁਆਬੀ, ਉਪਭਾਸ਼ਾ ਦੇ ਵਿਸ਼ੇਸ਼ ਪ੍ਰਸੰਗ ਵਿਚ)
-ਕਮਲਜੀਤ ਕੌਰ
ਅਸਿਸਟੈਂਟ ਪ੍ਰੋਫੈਸਰ
ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ,
ਡੁਮੇਲੀ, ਕਪੂਰਥਲਾ
ਉਪਭਾਸ਼ਾ ਕਿਸੇ ਭਾਸ਼ਾ ਦੇ ਇਲਾਕਾਈ ਜਾਂ ਖੇਤਰੀ ਰੂਪ ਨੂੰ ਕਹਿੰਦੇ ਹਨ। ਜਿਵੇਂ ਪੰਜਾਬ ਦੀ ਭਾਸ਼ਾ ਪੰਜਾਬੀ ਪਰ ਪੰਜਾਬ ਦੇ ਇਲਾਕਿਆਂ ਮਾਝੇ, ਮਾਲਵੇ, ਦੁਆਬੇ ਦੀ ਭਾਸ਼ਾ ਕ੍ਰਮਵਾਰ ਮਾਝੀ, ਮਲਵਈ, ਦੁਆਬੀ, ਪੁਆਧੀ ਪੰਜਾਬੀ ਭਾਸ਼ਾ ਦੇ ਖੇਤਰੀ ਰੂਪ ਹਨ। ਉਪਭਾਸ਼ਾ ਦਾ ਖੇਤਰ ਭਾਸ਼ਾ ਦੇ ਮੁਕਾਬਲੇ ਛੋਟਾ ਹੁੰਦਾ ਹੈ। ਸਾਹਿਤ ਰਚਨਾ ਵੀ ਭਾਸ਼ਾ ਵਿਚ ਉਪਭਾਸ਼ਾ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਉਪਭਾਸ਼ਾਵਾਂ ਹੁੰਦੀਆਂ ਭਾਸ਼ਾ ਦਾ ਹੀ ਰੂਪ ਹਨ। ਦੋਹਾਂ ਵਿਚ ਧੁਨੀਆਂ, ਵਿਆਕਰਨਕ ਰੂਪਾਂ ਅਤੇ ਸ਼ਬਦਾਵਲੀ ਦੀ ਦੇਖੀ ਸਾਂਝ ਹੁੰਦੀ ਹੈ। ਉਪਭਾਸ਼ਾ ਦੇ ਭਾਸ਼ਾ ਨਾਲੋਂ (ਜਿਸਦੀ ਉਹ ਉਪਭਾਸ਼ਾ ਹੋਵੇ) ਕੁਝ ਕੁ ਹੀ ਨਿਵੇਕਲੇ ਲੱਛਣ ਹੁੰਦੇ ਹਨ। ਇੱਕ ਉਪਭਾਸ਼ਾ ਦੇ ਬੁਲਾਰੇ ਆਪਣੀ ਭਾਸ਼ਾ ਦੀਆਂ ਦੂਜੀਆਂ ਉਪਰਾਸ਼ਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਹਨ।
ਅਸਲ 'ਚ ਉਪਭਾਸ਼ਾ ਉਸ ਇਲਾਕੇ ਦੇ ਵਾਸੀਆਂ ਦੀ ਮਾਂ ਬੋਲੀ ਹੁੰਦੀ ਟਕਸਾਲੀ ਤਾਂ ਸਥਿਤੀਆਂ ਅਨੁਸਾਰ ਉਪਭਾਸ਼ਾ ਵਿਚੋਂ ਤਰਾਸ਼ਿਆ ਹੋਇਆ ਰੂਪ ਹੁੰਦਾ ਹੈ। ਕਿਸੇ ਇਲਾਕੇ ਦੇ ਜੀਵਨ ਜਾਚ ਅਤੇ ਵਿਰਸੇ ਨੂੰ ਜਾਣਨ ਲਈ ਉਪਭਾਸ਼ਾ ਨੂੰ ਹੀ ਅਧਾਰ ਬਣਾਇਆ ਜਾ ਸਕਦਾ ਹੈ। ਉਪਭਾਸ਼ਾ ਜਿਥੇ ਇੱਕ ਖੇਤਰ ਵਿਸ਼ੇਸ਼ ਤੱਕ ਸੀਮਤ ਹੁੰਦੀ ਹੈ ਉਥੇ ਭਾਸ਼ਾ (ਟਕਸਾਲੀ) ਵਿਦਿਆ, ਰਾਜ ਪ੍ਰਬੰਧ ਅਤੇ ਸਾਹਿਤ ਦਾ ਮਾਧਿਅਮ ਹੋਣ ਕਰਕੇ ਉਪਭਾਸ਼ਾਵਾਂ ਦੇ ਖੇਤਰ ਵਿਚ ਵੀ ਫੈਲੀ ਹੁੰਦੀ ਹੈ। ਅੱਜਕੱਲ ਟਕਸਾਲੀ ਪੰਜਾਬੀਆਂ ਦੇ ਸ਼ਿਸਟਾਚਾਰ ਦੀ ਭਾਸ਼ਾ ਬਣੀ ਹੋਈ ਹੈ। ਭਾਸ਼ਾ ਵਿਗਿਆਨੀ ਬੋਲਚਾਲ ਦੀ ਭਾਸ਼ਾ ਨੂੰ ਹੀ ਭਾਸ਼ਾ ਅਧਿਐਨ ਦਾ ਆਧਾਰ ਬਣਾਉਂਦੇ ਹਨ। ਭਾਸ਼ਾ ਦੇ ਉਪਭਾਸ਼ਾਈ ਰੂਪ ਹੀ ਵਧੇਰੇ ਪ੍ਰਾਚੀਨ ਮੰਨੇ ਗਏ ਹਨ। ਉਪਭਾਸ਼ਾ ਦੀ ਨਿਵੇਕਲੀ ਹੋਂਦ ਦਾ ਕਾਰਨ ਭੂਗੋਲਿਕ ਰੁਕਾਵਟਾਂ ਜਿਵੇਂ ਕਿ ਦਰਿਆ ਪਹਾੜ ਆਦਿ ਹਨ। ਪੰਜਾਬ ਦੇ ਸੰਬੰਧ ਵਿਚ ਇਕ ਇਲਾਕੇ ਨੂੰ ਦੂਜੇ ਇਲਾਕੇ ਤੋਂ ਵੱਖਰਿਆਉਣ ਦਾ ਮੁੱਖ ਕਾਰਨ ਦਰਿਆ ਹਨ। ਪੰਜਾਬ ਦੇ
ਸੰਬੰਧ ਵਿਚ ਇਕ ਇਲਾਕੇ ਨੂੰ ਦੂਜੇ ਇਲਾਕੇ ਤੋਂ ਵੱਖਰਿਆਉਣ ਦਾ ਮੁੱਖ ਕਾਰਨ ਦਰਿਆ ਹਨ। ਪਹਿਲ ਸਮਿਆਂ ਵਿਚ ਲੋਕਾਂ ਦਾ ਆਪਣੇ ਇਲਾਕੇ ਤੋਂ ਬਾਹਰ ਜਾਣ ਦਾ ਰੁਝਾਨ ਘੱਟ ਸੀ। ਉਸ ਇਲਾਕੇ ਵਿਚ ਪਰੰਪਰਾਗਤ ਕਿੱਤਿਆਂ ਨਾਲ ਜੀਵਨ ਨਿਰਬਾਹ ਹੋਈ ਜਾ ਰਿਹਾ ਸੀ। ਵਿਆਹ ਵੀ ਜ਼ਿਆਦਾਤਰ ਆਪਣੇ ਇਲਾਕੇ ਵਿਚ ਹੀ ਕੀਤੇ ਜਾਂਦੇ ਸਨ। ਇਕ ਇਲਾਕੇ ਦਾ ਦੂਜੇ ਇਲਾਕੇ ਦੀ ਜੀਵਨ-ਜਾਂਚ ਨਾਲੋਂ ਵੀ ਕੁਝ ਅੰਤਰ ਹੁੰਦਾ ਸੀ। ਦਰਿਆਵਾਂ ਉੱਤੇ ਪੁਲ ਬਣਨ, ਆਵਾਜਾਈ, ਸੰਚਾਰ ਸਾਧਨਾਂ ਦੇ ਵਿਕਸਿਤ ਹੋਣ, ਵਿਦਿਆ ਦਾ ਪਾਸਾਰ, ਵਿਦੇਸ਼ਾਂ ਵਿਚ ਜਾ ਕੇ ਵਸਣ ਦੀ ਰੁਚੀ, ਸ਼ਹਿਰੀਕਰਨ ਅਤੇ ਮੀਡੀਆ ਦੇ ਫੈਲਾਅ ਨਾਲ ਇਹ ਅੰਤਰ ਘਟੇ ਹਨ। ਸਿੱਖਿਆ ਰੁਜ਼ਗਾਰ ਅਤੇ ਹੋਰ ਲੋੜਾਂ ਕਾਰਨ ਇਕ ਉਪਭਾਸ਼ਾ ਨੂੰ ਬੋਲਣ ਵਾਲੇ ਦੂਜੀਆਂ ਉਪਭਾਸ਼ਾਵਾਂ ਦੇ ਖੇਤਰਾਂ ਵਲ ਆ-ਜਾ ਅਤੇ ਵੱਸ ਰਹੇ ਹਨ।
ਭਾਸ਼ਾ ਅਤੇ ਜੀਵਨ ਦਾ ਅਟੁੱਟ ਰਿਸ਼ਤਾ ਹੈ। ਜੀਵਨ ਨੂੰ ਅੱਗੇ ਤੋਰਨ ਵਿਚ ਭਾਸ਼ਾ ਦਾ ਮਹੱਤਵਪੂਰਨ ਯੋਗਦਾਨ ਹੈ। ਭਾਸ਼ਾ ਦਾ ਵਿਕਾਸ ਜੀਵਨ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਅੱਜ ਪੰਜਾਬੀ ਦੀਆਂ ਉਪਭਾਸ਼ਾਵਾਂ ਟਕਸਾਲੀ ਦੇ ਨੇੜੇ ਜਾ ਰਹੀਆਂ ਹਨ। ਹਿੰਦੀ ਅੰਗਰੇਜ਼ੀ ਦੀ ਧੜਾ-ਧੜ ਸ਼ਬਦਾਵਲੀ ਪੰਜਾਬੀ ਵਿਚ ਪ੍ਰਵੇਸ਼ ਕਰ ਰਹੀ ਹੈ। ਉਪਭਾਸ਼ਾਈ ਰੂਪਾਂ ਵਿਚ ਪਰਿਵਰਤਨ ਆ ਰਿਹਾ ਹੈ। ਅੱਜ ਅਸੀਂ ਵਿਸ਼ਵੀਕਰਨ ਦੇ ਦੌਰ ਵਿਚੋਂ ਲੰਘ ਰਹੇ ਹਾਂ। ਸਾਰਾ ਸੰਸਾਰ ਸੁੰਗੜ ਕੇ 'ਗਲੋਬਲ ਵਿਲੇਜ਼' ਬਣ ਰਿਹਾ ਹੈ। ਇਸ ਦਾ ਪ੍ਰਭਾਵ ਭਾਸ਼ਾ ਉੱਪਰ ਵੀ ਪੈ ਰਿਹਾ ਹੈ। ਜਿਹੜੇ ਵਰਤਾਰੇ ਜੀਵਨ ਵਿਚੋਂ ਖ਼ਤਮ ਹੋ ਰਹੇ ਹਨ ਉਨ੍ਹਾਂ ਨਾਲ ਸੰਬੰਧਿਤ ਸ਼ਬਦਾਵਲੀ ਵੀ ਖ਼ਤਮ ਹੋ ਰਹੀ ਹੈ। ਜੇ ਚੁੱਲ੍ਹੇ ਨਹੀਂ ਤਾਂ ਭਕਨਾ ਤੋਂ ਵੀ ਨਵੀਂ ਪੀੜ੍ਹੀ ਵਾਕਿਫ਼ ਨਹੀਂ। ਦੇਖਿਆ ਜਾਵੇ ਤਾਂ ਉਪਰੋਕਤ ਦਾ ਪ੍ਰਭਾਵ ਜੀਵਨ ਦੇ ਹਰ ਪੱਖ ਉੱਤੇ ਪੈ ਰਿਹਾ ਹੈ। ਜਿਵੇਂ ਖਾਣਾ, ਪਹਿਰਾਵਾ, ਮਕਾਨਾਂ ਦੀ ਬਣਤਰ, ਰਿਸ਼ਤੇ-ਨਾਤੇ ਆਦਿ। ਭਾਸ਼ਾ ਪਰਿਵਰਤਨ ਕੋਈ ਨਵਾਂ ਵਰਤਾਰਾ ਨਹੀਂ। ਭਾਸ਼ਾ ਦਾ ਸੁਭਾਅ ਹੀ ਤਬਦੀਲੀ ਮੁੱਖ ਹੁੰਦਾ ਹੈ। ਡਾ. ਪ੍ਰੇਮ ਪ੍ਰਕਾਸ਼ ਅਨੁਸਾਰ:
"ਸਾਰੀਆਂ ਬੋਲੀਆਂ ਹੌਲੀ-ਹੌਲੀ ਮਲਕੜੇ ਜਿਹੇ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ। ਇਹ ਤਾਂ ਇੱਕ ਪ੍ਰਤੱਖ ਸੱਚਾਈ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਸਾਰੀਆਂ ਬੋਲੀਆਂ ਸੰਬੰਧਿਤ ਸਮਾਜ ਦੀਆਂ ਲੋੜਾਂ ਨਿਭਾਉਣ ਲਈ ਸੂਖਮ ਸੰਚਾਰ ਸਾਧਨਾਂ ਵਜੋਂ ਕੰਮ ਕਰਦੀਆਂ ਹਨ। ਚੁੱਕਿ ਇਹ ਲੋੜਾਂ ਪਰਿਵਰਤਨਸ਼ੀਲ ਹਨ। ਇਸ ਲਈ ਬੋਲੀਆਂ ਨੂੰ ਵੀ ਨਵੀਆਂ ਹਾਲਤਾਂ ਦੇ ਯੋਗ ਬਣਨ ਲਈ ਢੁੱਕਵਾ ਪਰਿਵਰਤਨ ਗ੍ਰਹਿਣ ਕਰਨਾ ਹੁੰਦਾ ਹੈ। ਜੇਕਰ ਨਵੇਂ ਸ਼ਬਦਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਅਪਣਾ ਲਏ ਜਾਂਦੇ ਹਨ।... ਕਈ ਨਵੇਂ ਰੂਪ ਭੇਦ ਸਥਾਪਿਤ ਹੋ ਜਾਂਦੇ ਹਨ ਅਤੇ ਕਈ ਪੁਰਾਣੇ ਰੂਪ ਭੇਦ ਮਿਟ ਜਾਂਦੇ ਹਨ। ਇਸ ਲਈ ਭਾਸ਼ਾ ਵਿਚ ਪਰਿਵਰਤਨ ਬੁਰਾ ਹੈ ਜਾਂ ਚੰਗਾ ਹੈ ਇਸ ਧਾਰਨਾ ਦਾ ਕੋਈ
ਮਤਲਬ ਹੀ ਨਹੀਂ ਰਹਿੰਦਾ। ਅਸੀਂ ਤਾਂ ਮਹਿਜ਼ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਸ਼ਾ ਪਰਿਵਰਤਨ ਦੇ ਮੁਲੰਕਣ ਦਾ ਕੋਈ ਵੀ ਮਾਨਦੰਡ (ਮਿਆਰ) ਭਾਸ਼ਾ ਦੁਆਰਾ ਪੂਰੀਆਂ ਕੀਤੀਆਂ ਜਾ ਰਹੀਆਂ ਅਨੇਕ ਜ਼ਿੰਮੇਵਾਰੀਆਂ ਦੀ ਪਛਾਣ ਉੱਤੇ ਨਿਰਭਰ ਹੋਣਾ ਚਾਹੀਦਾ ਹੈ ।
ਫਿਰ ਉਪਭਾਸ਼ਾ ਤਾਂ ਹੈ ਹੀ ਬੇਲਚਾਲੀ ਰੂਪ ਇਸਦਾ ਰੁਖ ਹੋਰ ਵੀ ਪਰਿਵਰਤਨਸ਼ੀਲ ਹੈ। ਵੈਸੇ ਵੀ ਪੰਜਾਬੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਵਿਚਾਰ ਰਹੇ ਹਨ। ਸੂਚਨਾ ਟੈਕਨਾਲੋਜੀ ਅਤੇ ਵਿਸ਼ਵੀਕਰਨ ਦਾ ਮੁੱਖ ਮਾਧਿਅਮ ਵੀ ਅੰਗਰੇਜ਼ੀ ਹੈ। ਇਸ ਸਮੇਂ ਵਿਚ ਕਿਸੇ ਵੀ ਬੋਲੀ ਦਾ ਨਿਵੇਕਲਾ ਰੂਪ ਕਾਇਮ ਰਹਿਣਾ ਸੰਭਵ ਨਹੀਂ ਹੈ।
ਦੁਆਬੀ:- ਦੁਆਬੀ ਪੰਜਾਬ ਦੇ ਦੁਆਬਾ ਖੇਤਰ ਦੀ ਭਾਸ਼ਾ ਹੈ। ਦੁਆਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜੋ ਦੋ ਅਤੇ ਆਬ ਤੋਂ ਬਣਿਆ ਹੈ। ਜਿਸਦਾ ਭਾਵ ਹੈ-ਦੋ ਦਰਿਆਵਾਂ ਦੇ ਵਿਚਾਕਾਰਲਾ ਇਲਾਕਾ। ਭਾਵੇਂ ਦੁਆਬਾ ਕਿਸੇ ਵੀ ਦੋ ਦਰਿਆਵਾਂ ਵਿਚਲੇ ਇਲਾਕੇ ਨੂੰ ਕਿਹਾ ਜਾ ਸਕਦਾ ਹੈ ਪਰ ਇਹ ਵਿਸ਼ੇਸ਼ ਤੌਰ 'ਤੇ ਸਤਲੁਜ-ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਲਈ ਰੂੜ ਹੋ ਚੁੱਕਾ ਹੈ। ਇਸੇ ਖੇਤਰ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਇਹ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ ਵਿਚ ਬੋਲੀ ਜਾਂਦੀ ਹੈ। ਭਾਸ਼ਾ ਵਿਗਿਆਨੀਆਂ ਨੇ ਦੁਆਬੀ ਅਤੇ ਹੋਰ ਉਪ ਭਾਸ਼ਾਵਾਂ ਦੀ ਤੁਲਨਾ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਦੁਆਬੀ ਦੇ ਸਾਰੇ ਗੁਣ ਇੱਕ ਪਾਸੇ ਮਾਝੀ ਨਾਲ ਅਤੇ ਦੂਜੇ ਪਾਸੇ ਮਲਵਈ ਬੋਲੀ ਨਾਲ-ਨਾਲ ਮਿਲਦੇ ਹਨ। ਪਰ ਦੁਆਬੀ ਦੀਆਂ ਕੁਝ ਵਿਸ਼ੇਸ਼ਤਾਵਾਂ ਅਜਿਹੀਆਂ ਹਨ ਜੋ ਇਸਨੂੰ ਪੰਜਾਬੀ ਦੀਆਂ ਦੂਜੀਆਂ ਉਪਭਾਸ਼ਾ ਤੋਂ ਵੱਖਰਿਆਉਂਦੀਆਂ ਹਨ। ਇਨ੍ਹਾਂ ਵਿਚੋਂ ਕਈ ਪਰਿਵਰਤਨ ਵਿਚੋਂ ਲੰਘ ਰਹੀਆਂ ਹਨ। ਕੁਝ ਅਜਿਹੇ ਪਰਿਵਰਤਨ ਹਨ:-
1. ਦੁਆਸੀ ਵਿਚ /ਵ/ਡੇ/ਬ/ ਧੁਨੀਆਂ ਅੰਤਰ ਵਟਾਂਦਰਾ ਕਰਦੀਆਂ ਹਨ। ਪਰ/ ਵ/ਦੀ ਥਾਂ/ਬ/ ਜ਼ਿਆਦਾ ਉਚਾਰਿਆ ਜਾਂਦਾ ਹੈ। ਟਕਸਾਲੀ ਪ੍ਰਭਾਵ ਅਧੀਨ ਇਸ ਵੱਖਰਤਾ ਵਿਚ ਅੰਤਰ ਆ ਰਿਹਾ। ਬੱਛਾ (ਵੱਛਾ), ਬਾਰ-ਬਾਰ (ਵਾਰ- ਵਾਰ) ਬਿੱਚ (ਵਿੱਚ)।
2. ਕੁਝ/ਓ/ਉ/ ਅੰਤਿਕਾ ਸ਼ਬਦਾਂ ਵਿਚ /ਓ/ਉ ਦੀ ਥਾਂ ਦੀਰਘ ਏ ਵਰਤਣ ਦੀ ਉੱਘੀ ਵਿਸ਼ੇਸ਼ਤਾ ਰਹੀ ਹੈ। ਉਦਾਹਰਨ ਘੇਹ, ਪੇ, ਦੇ (ਘਿਓ, ਪਿਓ, ਦਿਓ, ਥਾਂ) ਪਰ ਹੁਣ ਘਿਓ, ਪਿਓ, ਦਿਓ, ਦਾ ਉਚਾਰਨ ਹੋਣਾ ਸ਼ੁਰੂ ਹੋ ਗਿਆ ਹੈ।
3. ਮੈਥੋਂ' ਦੀ ਥਾਂ 'ਮੇਰੇ ਤੋਂ' ਜਾਂ 'ਮੇਰੇ ਕੋਲ" ਵਰਤਿਆ ਜਾਣਾ ਸ਼ੁਰੂ ਹੋ ਗਿਆ ਹੈ।
4. ਦੁਆਬੀ ਦੇ ਕ੍ਰਿਆਵੀ ਗਠਨ ਵਿਚ ਸ੍ਵਰ-ਸੰਜੋਗ ਦੀ ਵਿਲੱਖਣਤਾ ਵੀ ਪੜ੍ਹੇ ਲਿਖੇ ਦੁਆਬੀਆਂ ਦੀ ਬੋਲੀ ਵਿਚ ਪਰਿਵਰਤਨ ਵਿੱਚੋਂ ਲੰਘ ਰਹੀ ਹੈ। ਜਿਵੇਂ:-
ਦੁਆਬੀ ਦਾ ਨਿਵੇਕਲਾ ਰੂਪ ਬਦਲ ਰਿਹਾ ਰੂਪ
ਉਹ ਆਇਓਆ ਉਹ ਆਇਆ
ਹੋਇਆ ਉਹ ਗਏਓਆ ਉਹ ਗਏ ਹੋਏ ਨੇ
5. ਦੁਆਬੀ ਦੀ ਸ਼ਬਦਾਵਲੀ ਵਿਚ ਆ ਰਿਹਾ ਪਰਿਵਰਤਨ ਦੇਖਣਯੋਗ ਹੈ। ਗੱਕੇ (ਵਿਚਕਾਰ) ਬੱਝਾ, ਬੱਝਣਾ (ਲੱਭਾ, ਲੱਭਣਾ) ਢੂਈ (ਪਿੱਠ, ਕਮਰ), ਮੇਰ (ਮੋਢੇ), ਲੀੜੇ (ਕੱਪੜੇ), ਰੀਣਕ (ਥੋੜਾ ਜਿਹਾ) ਬੀਬੀ (ਮੰਮੀ), ਭਿਣਕ (ਕੰਨਸੋਅ), ਤਕਾਲਾਂ, ਲੇਢਾ ਵੇਲਾ (ਸ਼ਾਮ)
6. ਦੁਆਬੀ ਦੀ ਵੰਨਗੀ ਦਾ ਬਦਲ ਰਿਹਾ ਰੂਪ- ਮਿੰਦੋ ਦਾ ਪੇ ਆਇਆ, ਘੋ ਲਿਆਇਆ ਮੈਂ ਰੀਣ ਕ ਮੰਗਿਆ- (ਪੁਰਾਣੀ ਦੁਆਬੀ)। ਬਦਲ ਰਿਹਾ ਰੂਪ- ਮਿੰਦ ਦਾ ਪਿਓ ਆਇਆ, ਘਿਓ ਲਿਆਇਆ ਮੈਂ ਥੋੜਾ ਜਿਹਾ ਮੰਗਿਆ। (ਪਰਿਵਰਤਿਤ ਰੂਪ)
ਭਾਸ਼ਾ ਜਾਂ ਉਪਭਾਸ਼ਾਵਾਂ ਵਿਚ ਹੋ ਰਿਹਾ ਪਰਿਵਰਤਨ ਕੋਈ ਨਿਰਾਸ਼ਾਜਨਕ ਸਥਿਤੀ ਨਹੀਂ ਹੈ। ਸਦੀਆਂ ਤੋਂ ਭਾਸ਼ਾਵਾਂ ਆਪਣਾ ਰੂਪ ਬਦਲਦੀਆਂ ਰਹੀਆਂ ਹਨ। ਪੰਜਾਬੀ ਭਾਸ਼ਾ ਦੇ ਹੀ ਜੇ ਨਿਕਾਸ ਅਤੇ ਵਿਕਾਸ ਦੀ ਗੱਲ ਕਰੀਏ, ਪੰਜਾਬੀ ਇੰਡੋ ਯੂਰਪੀਨ ਪਰਿਵਾਰ ਦੀ ਆਰੀਆਇ ਸ਼ਾਖਾ ਦੀ ਭਾਸ਼ਾ ਹੈ ਜੋ ਵੈਦਿਕ ਸੰਸਕ੍ਰਿਤ ਪਾਲੀ ਪ੍ਰਾਕ੍ਰਿਤਾ ਅਪਭ੍ਰੰਸ਼ਾ ਵਿਚੋਂ ਰੂਪ ਵਟਾਉਂਦੀ ਪੰਜਾਬੀ ਬਣੀ।
ਪੁਸਤਕ ਸੂਚੀ
1. ਸੁਖਵਿੰਦਰ ਸਿੰਘ ਸੰਘਾ, 2004 ਪੰਜਾਬੀ ਭਾਸ਼ਾ ਵਿਗਿਆਨ, ਦੀਪਕ ਪਬਲਿਸ਼ਰਜ਼, ਜਲੰਧਰ।
2. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, 1988 ਸਿਧਾਤਕ ਭਾਸ਼ਾ ਵਿਗਿਆਨ, ਪੰਜਾਬ ਪ੍ਰਕਾਸ਼ਨ ਚੰਡੀਗੜ੍ਹ।
3. ਬੂਟਾ ਸਿੰਘ ਬਰਾੜ, 2010 ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਸਮਕਾਲੀ ਦ੍ਰਿਸ਼ ਤੇ ਭਵਿੱਖ, ਸਿਲਵਰ ਜੁਬਲੀ ਪੰਜਾਬੀ ਵਿਕਾਸ ਕਾਨਫਰੰਸ ਦੀ ਕਾਰਵਾਈ, ਪੰਜਾਬੀ ਯੂਨੀਵਰਸਿਟੀ, ਪਟਿਆਲਾ ।
ਅਜੋਕੇ ਦੌਰ ਵਿੱਚ ਖੇਤਰੀ ਭਾਸ਼ਾਵਾਂ ਦੀ ਦਸ਼ਾ ਅਤੇ ਦਿਸ਼ਾ
-ਡਾ.ਰਣਜੀਤ ਕੌਰ
ਮੁਖੀ, ਪੰਜਾਬੀ ਵਿਭਾਗ,
ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਆਲਿਆ ਕਾਲਾ ਸੰਘਿਆ
(ਕਪੂਰਥਲਾ)।
ਸਾਰੇ ਵਿਸ਼ਵ ਦੀ ਆਰਥਿਕ, ਰਾਜਨੀਤਿਕ, ਸਭਿਆਚਾਰਕ, ਭਾਸ਼ਾਈ, ਵਿਗਿਆਨਕ, ਸੰਚਾਰਸਾਧਨੀ, ਤਕਨੀਕੀ ਤੇ ਵਾਤਾਵਰਨੀ ਅੰਤਰਸੰਬੰਧਿਤਾ ਨੂੰ ਵਧਾਉਂਦਾ ਹੈ ਅਤੇ ਮੌਜੂਦਾ ਹੱਦਾਂ ਤੇ ਹੱਦਬੰਦੀਆਂ ਨੂੰ ਵਿਸ਼ਵੀਕਰਨ ਅਪ੍ਰਸੰਗਿਕ ਕਰ ਦਿੰਦਾ ਹੈ। ਇਸ ਦੀ ਸਭ ਤੋਂ ਵੱਡੀ ਮਾਰ ਖੇਤਰੀ ਤੇ ਸਥਾਨਕ ਭਾਸ਼ਾਵਾਂ ਉੱਤੇ ਪਈ ਹੈ। ਉਪਭਾਸ਼ਾਵਾਂ ਅਤੇ ਖੇਤਰੀ ਭਾਸ਼ਾਵਾਂ ਹਾਸ਼ੀਆਗ੍ਰਸਤ ਹੋ ਗਈਆਂ ਹਨ। ਵਿਸ਼ਵ ਦੀਆਂ ਲਗਭਗ 6703 ਤੋਂ ਵੱਧ ਭਾਸ਼ਾਵਾਂ ਵਿੱਚੋਂ ਕੇਵਲ 11 ਭਾਸ਼ਾਵਾਂ ਹੀ ਵਿਸ਼ਵ ਦੀ ਅੱਧੀ ਜਨਸੰਖਿਆ ਵਲੋਂ ਰੋਜ਼ਾਨਾ ਕਾਰ ਵਿਹਾਰ ਵਿੱਚ ਬੋਲੀਆਂ ਜਾਂਦੀਆਂ ਹਨ। ਦੂਜੇ ਪਾਸੇ, ਸੰਸਾਰ ਦੀਆਂ ਲਗਭਗ ਅੱਧੀਆਂ ਭਾਸ਼ਾਵਾਂ ਦੇ ਬੁਲਾਰੇ 5000 ਤੋਂ ਵੀ ਘੱਟ ਹਨ। ਕੁਝ ਭਾਸ਼ਾਵਾਂ ਦੇ ਬੁਲਾਰੇ ਤਾਂ ਇੱਕ ਸੈਂਕੜੇ ਤੋਂ ਲੈ ਕੇ ਕੇਵਲ ਇੱਕ ਦਰਜਨ ਤੱਕ ਵੀ ਹਨ। ਇਹਨਾਂ ਦੀ ਹੋਂਟ ਵਿਸ਼ਦੀਕਰਨ ਦੀ ਭੇਟ ਚੜ੍ਹ ਗਈ ਹੈ। ਇੱਕ ਅਨੁਮਾਨ ਅਨੁਸਾਰ ਮੋਟੇ ਤੌਰ 'ਤੇ ਹਰੇਕ ਦੋ ਹਫ਼ਤਿਆਂ ਬਾਅਦ ਇੱਕ ਭਾਸ਼ਾ ਅਲੋਪ ਹੋ ਰਹੀ ਹੈ। ਸਥਾਨਕ ਤੇ ਖੇਤਰੀ ਭਾਸ਼ਾਵਾਂ ਦੀ ਅਹਿਮੀਅਤ ਘੱਟ ਹੋ ਰਹੀ ਹੈ। ਜਿੱਥੇ ਭਾਸ਼ਾਵਾਂ ਖ਼ਤਰੇ ਵਿੱਚ ਵੀ ਨਹੀਂ ਹਨ,ਉਥੇ ਵੀ ਉਹਨਾਂ ਨੂੰ ਅੰਗਰੇਜ਼ੀ ਨਾਲ ਸਖਤ ਮੁਕਾਬਲਾ ਕਰਨਾ ਪੈ ਰਿਹਾ ਹੈ। ਕਿਸੇ ਭਾਸ਼ਾ ਦੀ ਮੌਤ ਦਾ ਅਰਥ ਕਿਸੇ ਵਿਸ਼ੇਸ਼ ਵਿਚਾਰ, ਵਿਚਾਰਧਾਰਾ, ਹੋਂਦ, ਜੀਵਨ ਤਜ਼ਰਬੇ ਅਤੇ ਸਮਾਜਿਕ ਇਤਿਹਾਸ ਦੀ ਮੌਤ ਹੈ। ਹਰੇਕ ਭਾਸ਼ਾ ਉੱਥੋਂ ਦੇ ਸੱਭਿਆਚਾਰ ਤੇ ਕੁਦਰਤੀ ਪ੍ਰਬੰਧ ਦੇ ਵਿਲੱਖਣ ਸਥਾਨਕ ਗਿਆਨ ਨੂੰ ਸਮੋਈ ਬੈਠੀ ਹੈ। ਉਸ ਭਾਸ਼ਾ ਉੱਤੇ ਖ਼ਤਰੇ ਦਾ ਅਰਥ ਅਜਿਹੇ ਗਿਆਨ ਤੋਂ ਵਾਂਝਿਆ ਹੋਣਾ ਹੈ। ਮਨੁੱਖੀ ਇਤਿਹਾਸ ਨੂੰ ਜਾਣਨ ਦੇ ਅਨੇਕ ਸਬੂਤ ਇਹਨਾਂ ਭਾਸ਼ਾਵਾਂ ਵਿੱਚੋਂ ਹੀ ਲੱਭੇ ਜਾ ਸਕਦੇ ਹਨ। ਭਾਸ਼ਾਵਾਂ ਦੀ ਨਿਰਹੋਂਦ ਅਜਿਹੇ ਇਤਿਹਾਸ ਨੂੰ ਮਲੀਆਮੇਟ ਕਰ ਦੇਵੇਗੀ। ਇੱਕ ਭਾਸ਼ਾ ਦੂਜੀ ਭਾਸ਼ਾ ਨੂੰ ਅਮੀਰ ਕਰ ਸਕਦੀ ਹੈ। ਇਹ ਪਰਸਪਰ ਲੈਣ ਦੇਣ ਹੀ ਮਨੁੱਖੀ ਸਭਿਅਤਾ ਦਾ ਆਧਾਰ ਬਣਦਾ ਹੈ। ਜਿਥੋਂ ਤੱਕ ਭਾਰਤ ਦਾ ਸੰਬੰਧ ਹੈ, ਭਾਰਤ ਵਿੱਚ
1950 ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਗਿਆ ਤੇ ਅੰਗਰੇਜ਼ੀ ਨੂੰ 1965 ਤੱਕ ਸਹਾਇਕ ਰਾਜ ਭਾਸ਼ਾ ਮੰਨ ਲਿਆ ਗਿਆ। ਪਰ ਨੌਕਰੀ ਦੀ ਮਜਬੂਰੀ ਜਾਂ ਸਮਾਜਿਕ ਦਬਾਅ ਅਧੀਨ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਵਿੱਚ ਸੰਚਾਰ ਹੁੰਦਾ ਹੈ ਤੇ ਇਸ ਨੇ ਭਾਸ਼ਾਵਾਂ (ਖੇਤਰੀ ਤੇ ਸਥਾਨਕ) ਨੂੰ ਸਭ ਤੋਂ ਵੱਧ ਆਪਣੀ ਮਾਰ ਹੇਠ ਲਿਆਂਦਾ ਹੈ। ਹਥਲੇ ਖੋਜ ਪੱਤਰ ਵਿੱਚ ਮਾਰ ਝੱਲ ਰਹੀਆਂ ਖੇਤਰੀ ਅਤੇ ਸਥਾਨਕ ਭਾਸ਼ਾਵਾਂ ਦੀ ਸਥਿਤੀ ਉੱਤੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ।
Key words : ਕੁਦਰਤੀ ਪ੍ਰਬੰਧ, ਵਿਰਾਸਤ, ਵਿਸ਼ਵ ਦੀਆਂ ਭਾਸ਼ਾਵਾਂ, ਸਥਾਨਕੀਕਰਨ
ਸਥਾਨਕ ਅਤੇ ਖੇਤਰੀ ਸੰਕਲਪਾਂ ਦੇ ਵਿਸ਼ਵੀ ਬਣਨ ਦੀ ਪ੍ਰਕਿਰਿਆ ਨੇ ਲੋਕ/ ਕੌਮਾਂ/ ਦੇਸ਼/ ਸਮਾਜ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਇਕੱਠੇ ਕਾਰਜ ਕਰਦੇ ਹਨ, ਸਾਂਝਾਂ ਵਧਦੀਆਂ ਹਨ ਅਤੇ ਉਹ ਇੱਕ ਗਲਬਲ ਸਮਾਜ ਬਣਾਉਣ ਵੱਲ ਅਹੁਲਦੇ ਹਨ। ਇਹ ਪ੍ਰਕਿਰਿਆ ਕੇਵਲ ਆਰਥਿਕਤਾ ਆਧਾਰਿਤ ਨਹੀਂ ਸਗੋਂ ਇਹ ਸਾਰੇ ਵਿਸ਼ਵ ਦੇ ਹਕਨਾਲੋਜੀ, ਰਾਜਨੀਤੀ ਸੰਚਾਰ ਸਾਧਨਾਂ, ਵਿਗਿਆਨ, ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪ੍ਰਭਾਵਿਤ ਹੁੰਦੀ ਹੈ। ਸੂਚਨਾ ਦਾ ਇਹ ਏਨਾ ਤੇਜ਼ ਵਹਾਅ ਗਿਆਨ ਦਾ ਵਿਸ਼ਵੀਕਰਨ ਕਰਦਾ ਹੈ। ਇਹ ਪ੍ਰਕਿਰਿਆ ਸਾਰੇ ਵਿਸ਼ਵ ਦੀ ਆਰਥਿਕ, ਰਾਜਨੀਤਿਕ, ਸਭਿਆਚਾਰਕ, ਭਾਸ਼ਾਈ, ਵਿਗਿਆਨਕ, ਸੰਚਾਰਸਾਧਨੀ, ਤਕਨੀਕੀ ਤੇ ਵਾਤਾਵਰਨੀ ਅੰਤਰਸੰਬੰਧਿਤਾ ਨੂੰ ਵਧਾਉਂਦੀ ਹੈ ਅਤੇ ਮੌਜੂਦਾ ਹੱਦਾਂ ਤੇ ਹੱਦਬੰਦੀਆਂ ਨੂੰ ਅਪ੍ਰਸੰਗਿਕ ਕਰ ਦਿੰਦੀ ਹੈ।
ਸਮਾਜ ਦਾ ਮੈਕਡੋਨਲਡੀਕਰਨ ਹੋ ਗਿਆ ਹੈ। ਵਿਦੇਸ਼ੀ ਭਾਸ਼ਾਵਾਂ ਖ਼ਾਸ ਤੌਰ 'ਤੇ ਅੰਗਰੇਜ਼ੀ ਦਾ ਪਸਾਰਾ ਵਧਿਆ ਹੈ। ਹਾਲੀਵੁੱਡ ਫ਼ਿਲਮਾਂ, ਵਿਦੇਸ਼ੀ ਖਿਡੌਣਿਆਂ, ਫਾਸਟ ਫੂਡ,ਪੋਪ ਮਿਊਜਿਕ ਵਰਗ ਸਭਿਆਚਾਰਕ ਉਤਪਾਦਾਂ ਨੂੰ ਘਰ-ਘਰ ਪਹੁੰਚਾ ਦਿੱਤਾ ਹੈ। ਵਿਸ਼ਵੀਕਰਨ ਦੀ ਸਭ ਤੋਂ ਵੱਡੀ ਮਾਰ ਖੇਤਰੀ ਤੇ ਸਥਾਨਕ ਭਾਸ਼ਾਵਾਂ ਉੱਤੇ ਪਈ ਹੈ। ਉਪਭਾਸ਼ਾਵਾਂ ਅਤੇ ਖੇਤਰੀ ਭਾਸ਼ਾਵਾਂ ਹਾਸ਼ੀਆਸਤ ਹੋ ਗਈਆਂ ਹਨ ਅਤੇ ਅੰਗਰੇਜ਼ੀ ਵਰਗੀ ਭਾਸ਼ਾ ਦੇ ਸਮਾਜਿਕ ਤੇ ਆਰਥਿਕ ਮੁੱਲ ਅੱਗੇ ਢਹਿ ਢੇਰੀ ਹੋ ਗਈਆਂ ਹਨ।
1. ਪੂਰੇ ਵਿਸ਼ਵ ਵਿੱਚ 6703 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿੱਚ 1000 ਭਾਸ਼ਾਵਾਂ ਅਮਰੀਕਾ ਵਿੱਚ, 2011 ਅਫ਼ਰੀਕਾ ਵਿੱਚ, 225 ਯੂਰਪ ਵਿੱਚ, 2165 ਏਸ਼ੀਆ ਵਿੱਚ ਅਤੇ 1320 ਪ੍ਰਸ਼ਾਂਤ ਟਾਪੂਆਂ ਵਿੱਚ ਬੋਲੀਆਂ ਜਾਂਦੀਆਂ ਹਨ।ਵਿਸ਼ਵ ਦੀਆਂ ਲਗਭਗ 6703 ਤੋਂ ਵੱਧ ਭਾਸ਼ਾਵਾਂ ਵਿੱਚੋਂ ਕੇਵਲ 11 ਭਾਸ਼ਾਵਾਂ ਹੀ ਵਿਸ਼ਵ ਦੀ ਅੱਧੀ ਜਨਸੰਖਿਆ ਵਲੋਂ ਰੋਜ਼ਾਨਾ ਕਾਰ ਵਿਹਾਰ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿੱਚ ਮੈਂਡਰਿਕ ਚਾਇਨੀਜ਼,ਅੰਗਰੇਜ਼ੀ,ਸਪੈਨਿਸ਼, ਫਰੈਂਚ, ਪੁਰਤਗੀਜ਼, ਰਸ਼ੀਅਨ, ਹਿੰਦੀ, ਜਰਮਨ, ਜਪਾਨੀ, ਬੰਗਾਲੀ ਅਤੇ ਅਰੇਬਿਕ ਭਾਸ਼ਾਵਾਂ ਸ਼ਾਮਿਲ ਹਨ।
ਦੂਜੇ ਪਾਸੇ, ਸੰਸਾਰ ਦੀਆਂ ਲਗਭਗ ਅੱਧੀਆਂ ਭਾਸ਼ਾਵਾਂ ਦੇ ਬੁਲਾਰੇ 5000 ਤੋਂ ਵੀ ਘੱਟ ਹਨ। ਕੁਝ ਭਾਸ਼ਾਵਾਂ ਦੇ ਬੁਲਾਰੇ ਤਾਂ ਇੱਕ ਸੈਂਕੜੇ ਤੋਂ ਲੈ ਕੇ ਕੇਵਲ ਇੱਕ ਦਰਜਨ ਤੱਕ ਵੀ ਹਨ। ਇਹਨਾਂ ਦੀ ਹੋਂਦ ਵਿਸ਼ਵੀਕਰਨ ਦੀ ਭੇਂਟ ਚੜ੍ਹ ਗਈ ਹੈ। ਇੱਕ ਅਨੁਮਾਨ ਅਨੁਸਾਰ ਮੋਟੇ ਤੌਰ 'ਤੇ ਹਰੇਕ ਦੋ ਹਫ਼ਤਿਆਂ ਬਾਅਦ ਇੱਕ ਭਾਸ਼ਾ ਅਲੋਪ ਹੈ ਰਹੀ ਹੈ।
ਰਾਸ਼ਟਰ ਸੰਘ (United Nation) ਵਲੋਂ ਕਿਸੇ ਭਾਸ਼ਾ ਦੀ ਹੋਂਦਮਈ ਸਥਿਤੀ ਲਈ ਹੇਠ ਲਿਖੇ ਆਧਾਰ ਪੇਸ਼ ਕੀਤੇ ਗਏ ਹਨ:-
1.ਅਲੋਪ ਭਾਸ਼ਾਵਾਂ:- ਪੁਰਾਤਨ ਭਾਸ਼ਾਵਾਂ ਤੋਂ ਬਿਨਾਂ
2.ਅਲੋਪ ਹੋਣ ਦੇ ਕੰਢੇ ਖੜ੍ਹੀਆਂ ਭਾਸ਼ਾਵਾਂ:- ਜਦ ਕਿਸੇ ਭਾਸ਼ਾ ਦੇ ਬੁਲਾਰੇ ਕੇਵਲ ਕੁਝ ਬਜ਼ੁਰਗ ਹੀ ਰਹਿ ਜਾਣ।
3. ਗੰਭੀਰ ਖਤਰੇ ਵਾਲੀਆਂ ਭਾਸ਼ਾਵਾਂ:- ਕੁਝ ਵੱਧ ਗਿਣਤੀ ਵੱਲੋਂ ਬੋਲੀਆਂ ਜਾਂਦੀਆਂ ਪਰ ਨੌਜਵਾਨਾਂ ਤੇ ਬੱਚਿਆਂ ਵੱਲੋਂ ਨਕਾਰੀਆਂ ਭਾਸ਼ਾਵਾਂ
4. ਖ਼ਤਰੇ ਵਾਲੀਆਂ ਭਾਸ਼ਾਵਾਂ: ਬੱਚੇ ਕੁਝ ਹੱਦ ਤੱਕ ਭਾਸ਼ਾ ਦੇ ਬੁਲਾਰੇ ਹੋਣ ਪਰ ਇਹਨਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੋਵੇ।
5. ਸੀਮਿਤ ਖ਼ਤਰੇ ਵਾਲੀਆਂ ਭਾਸ਼ਾਵਾਂ:- ਬੁਲਾਰਿਆਂ ਵੱਜੋਂ ਵੱਧ ਗਿਣਤੀ ਵਿੱਚ ਬੱਚੇ, ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਭਾਸ਼ਾਵਾਂ ਪਰ ਕੋਈ ਰਾਜਨੀਤਿਕ ਤੇ ਸਰਕਾਰੀ ਮਾਨਤਾ ਪ੍ਰਾਪਤ ਨਾ ਹੋਵੇ।
6. ਬਿਨਾਂ ਖ਼ਤਰੇ ਤੋਂ ਭਾਸ਼ਾਵਾਂ:-ਅਗਲੀ ਪੀੜ੍ਹੀ ਤੱਕ ਆਪਣੀ ਭਾਸ਼ਾਈ ਵਿਰਾਸਤ ਨੂੰ ਸਫ਼ਲਤਾਪੂਰਬਕ ਪਹੁੰਚਾਉਣ ਵਾਲੀਆਂ ਭਾਸ਼ਾਵਾਂ।
ਜਿੱਥੇ-ਜਿੱਥੇ ਵਿਸ਼ਵੀਕਰਨ ਦਾ ਪਸਾਰਾ ਵਧਿਆ ਹੈ, ਉਥੇ-ਉਥੇ ਸਥਾਨਕ ਤੇ ਖੇਤਰੀ ਭਾਸ਼ਾਵਾਂ ਦੀ ਅਹਿਮੀਅਤ ਘਟੀ ਹੈ। ਜਿੱਥੇ ਭਾਸ਼ਾਵਾਂ ਖ਼ਤਰੇ ਵਿੱਚ ਵੀ ਨਹੀਂ ਹਨ,ਉਥੇ ਵੀ ਉਹਨਾਂ ਨੂੰ ਅੰਗਰੇਜ਼ੀ ਨਾਲ ਸਖਤ ਮੁਕਾਬਲਾ ਕਰਨਾ ਪੈ ਰਿਹਾ ਹੈ। ਖ਼ਤਰੇ ਵਾਲੇ ਜੀਵਾਂ ਅਤੇ ਪੌਦਿਆਂ ਦੀ ਤਰ੍ਹਾਂ ਸੰਕਟ ਵਾਲੀਆਂ ਭਾਸ਼ਾਵਾਂ ਵੀ ਸੀਮਿਤ ਖੇਤਰ ਵਿੱਚ ਖੂੰਜੇ ਲੱਗ ਕੇ ਰਹਿ ਗਈਆਂ ਹਨ। ਖ਼ਤਰੇ ਦੇ ਨਿਸ਼ਾਨ ਵਾਲੀਆਂ ਬਹੁਤੀਆਂ ਭਾਸ਼ਾਵਾਂ ਘੱਟਗਿਣਤੀ ਸਮੁਦਾਇ ਦੁਆਰਾ ਬੋਲੀਆਂ ਜਾਂਦੀਆਂ ਹਨ। ਪਾਪੂਆ ਨਿਊ ਗਿਨੂਆ ਵਿੱਚ ਹੀ 800 ਦੇ ਕਰੀਬ ਭਾਸ਼ਾਵਾਂ ਘੱਟ ਗਿਣਤੀ ਵਰਗਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਇਹਨਾਂ ਵਾਂਗ ਹੀ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀਆਂ 80% ਕਾਸ਼ਾਵਾਂ ਇਸੇ ਪੀੜ੍ਹੀ ਨਾਲ ਹੀ ਮਤਮ ਹੋ ਜਾਣਗੀਆਂ।' Ethonologue (2005) ਨੇ ਮੌਜੂਦਾ ਭਾਸ਼ਾਵਾਂ ਵਿੱਚੋਂ 473 ਨੂੰ ਅਲੋਪ ਹੋਣ ਦੇ ਕੰਢੇ ਮੰਨਿਆ ਹੈ।
ਭਾਸ਼ਾ ਅਲੋਪ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇਂ ਕਿ ਕੁਦਰਤੀ ਆਫ਼ਤਾਂ, ਯੁੱਧ, ਘੱਲੂਘਾਰੇ ਆਦਿ। ਪਰ ਇਸ ਦੇ ਨਾਲ ਹੀ ਰਾਜਸੀ ਦਬਾਅ ਅਤੇ ਸੱਭਿਆਚਾਰਕ ਗਲਬੇ ਅਧੀਨ ਬੁਲਾਰਿਆਂ ਨੂੰ ਕੋਈ ਭਾਸ਼ਾ ਬੋਲਣ ਤੋਂ ਰੋਕਣਾ ਵੀ ਇੱਕ
ਕਾਰਨ ਹੋ ਸਕਦਾ ਹੈ। ਭਾਸ਼ਾ ਚਿੰਤਕਾਂ ਨੇ ਜਪਾਨੀ ਭਾਸ਼ਾ ਆਇਨੂੰ, ਬ੍ਰਾਜ਼ੀਲ ਦੀ ਅਧਿਆਕਾ, ਕੈਮਰੂਨ ਦੀ ਬਿਕਿਆ, ਪੀਰੂ ਦੀ ਕੈਮੀਕੂਰੋ, ਨੇਪਾਲ ਦੀ ਦੁਰਾਨੀ, ਇੰਡੋਨੇਸ਼ੀਆ ਦੀ ਸਦਨਰ ਨੂੰ ਉਹਨਾਂ 25 ਸਭ ਤੋਂ ਵੱਧ ਅਤੇ ਜਲਦੀ ਅਲੋਪ ਹੋਣ ਵਾਲੀਆਂ ਭਾਸ਼ਾਵਾਂ ਦੀ ਸੂਚੀ ਵਿੱਚ ਰੱਖਿਆ ਹੈ। ਇਹਨਾਂ ਵਿੱਚੋਂ ਕੁਝ ਦੇ ਬੁਲਾਰੇ ਤਾਂ ਇੱਕ ਤੋਂ ਸੱਤ ਤੱਕ ਹੀ ਹਨ।
ਕਿਸੇ ਭਾਸ਼ਾ ਦੀ ਮੌਤ ਦਾ ਅਰਥ ਕਿਸੇ ਵਿਸ਼ੇਸ਼ ਵਿਚਾਰ, ਵਿਚਾਰਧਾਰਾ, ਹੋਂਦ, ਜੀਵਨ ਤਜ਼ਰਬੇ ਅਤੇ ਸਮਾਜਿਕ ਇਤਿਹਾਸ ਦੀ ਮੌਤ ਹੈ। ਜੇ ਭਾਸ਼ਾ ਮਰਦੀ ਹੈ ਤਾਂ ਨਾਲ ਹੀ ਸਿਆਣਪ ਮਰ ਜਾਂਦੀ ਹੈ। ਆਪਣੇ ਕੌਮੀ ਤੇ ਜਾਤੀਗਤ ਗਿਆਨ, ਸੱਭਿਆਚਾਰ ਤੇ ਵਿਵਿਧ ਭਾਸ਼ਾਵਾਂ ਵਿੱਚ ਯਕੀਨ ਨਾ ਰੱਖ ਕੇ ਮਨੋਵਿਗਿਆਨਕ ਤੌਰ 'ਤੇ ਸਾਮਰਾਜਵਾਦ ਦਾ ਪ੍ਰਭਾਵ ਕਬੂਲ ਕੀਤਾ ਜਾ ਰਿਹਾ ਹੈ ਤੇ ਅਸੀਂ ਆਪਣੀ ਵਿਰਾਸਤ ਤੋਂ ਦੂਰ ਹੋ ਰਹੇ ਹਾਂ। ਇਹ ਵਿਸ਼ਵੀਕਰਨ ਤਾਂ ਪੂੰਜੀਵਾਦ ਦਾ ਆਧੁਨਿਕ ਚਿਹਰਾ ਹੈ ਜੋ ਕਠੋਰ ਸੁਭਾਓ ਦਾ ਹੈ ਤੇ ਅਸੁਰੱਖਿਆ ਵਧਾਉਂਦਾ ਹੈ। ਜਦੋਂ ਕੈਨੇਡਾ ਬਸਤੀ ਬਣਿਆ ਤਾਂ ਉਥੇ ਉਸ ਵੇਲੇ 60 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆ ਸਨ, ਪਰ ਅੰਗਰੇਜ਼ੀ ਤੇ ਫ੍ਰੈਂਚ ਨੇ ਸਾਰਿਆਂ ਦਾ ਸਫ਼ਾਇਆ ਕਰ ਦਿੱਤਾ। ਸਿਰਫ਼ ਇੱਕ ਇਨੁਕਤੀ(Inkutitut) ਭਾਸ਼ਾ ਹੀ ਸਾਮਰਾਜ ਦੇ ਕਹਿਰ ਤੋਂ ਆਪਣੀ ਹੋਂਦ ਬਚਾ ਸਕੀ। ਦੱਖਣੀ ਏਸ਼ੀਆ ਦੀਆਂ 23 ਤੋਂ 66 ਭਾਸ਼ਾਵਾਂ ਭਾਸ਼ਾਈ ਸਾਮਰਾਜਵਾਦ ਕਾਰਨ ਖਤਰੇ ਵਿੱਚ ਹਨ। ਇੱਥੋਂ ਤੱਕ ਕਿ ਅਮਰੀਕਾ ਵਿੱਚ ਉੱਤਰੀ ਕੈਲੇਫੋਰਨੀਆ ਦੇ ਸੀਮਤ ਸਮੂਹ ਦੁਆਰਾ ਬੋਲੀ ਜਾਣ ਵਾਲੀ ਕਾਸ਼ਿਆ ਭਾਸ਼ਾ ਅਤੇ ਵਿਸਕੋਨਸਿਨ ਦੀ ਮਿਨੋਮਿਨੀ ਭਾਸ਼ਾ ਵੀ ਗਲਬਾ ਭਾਸ਼ਾਵਾਂ ਦਾ ਸ਼ਿਕਾਰ ਬਣ ਗਈਆਂ ਹਨ।
ਅੰਗਰੇਜ਼ੀ ਨੂੰ ਗਿਆਨ (ਵਿਗਿਆਨ ਅਤੇ ਤਕਨਾਲੋਜੀ) ਦੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਸੰਸਾਰ ਵੱਲ ਖੁਲ੍ਹਣ ਵਾਲੀ ਖਿੜਕੀ ਹੈ। ਅੰਗਰੇਜ਼ੀ ਨੂੰ ਸਫ਼ਲਤਾ ਦਾ ਮੰਤਰ ਹੀ ਮੰਨ ਲਿਆ ਜਾਂਦਾ ਹੈ। ਕੰਪਿਊਟਰ,ਮਨੋਰੰਜਨ, ਮੈਡੀਸਨ, ਤਕਨਾਲੋਜੀ ਆਦਿ ਹਰ ਖੇਤਰ ਵਿੱਚ ਇਸਦੀ ਮਹੱਤਤਾ ਮੰਨੀ ਜਾਂਦੀ ਹੈ। ਅੰਗਰੇਜ਼ੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਿੱਖਣ ਦਾ ਜਨੂੰਨ ਸਿਖਰਾਂ ਉੱਤੇ ਹੈ। ਹੁਣ ਜਦਕਿ ਅੰਗਰੇਜ਼ੀ ਵਿਸ਼ਵੀਕਰਨ ਦਾ ਆਧਾਰ ਬਣ ਗਈ ਹੈ ਤੇ ਬਾਕੀ ਖੇਤਰੀ ਭਾਸ਼ਾਵਾਂ ਹਾਸ਼ੀਏ 'ਤੇ ਚਲੋ ਗਈਆਂ ਹਨ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਥਾਨਕ ਤੇ ਖੇਤਰੀ ਭਾਸ਼ਾਵਾਂ ਦੀ ਹੋਂਦ ਸਾਡੇ ਲਈ ਜ਼ਰੂਰੀ ਕਿਉਂ ਹੈ? ਇਸ ਦੇ ਕਾਰਨ ਹੇਠ ਲਿਖੇ ਦਿੱਤੇ ਜਾ ਸਕਦੇ ਹਨ :-
1. ਭਾਸ਼ਾਵਾਂ ਦੀ ਇਹ ਵਿਵਿਧਤਾ ਇੱਕ ਵਿਸ਼ਾਲ ਖੇਤਰ ਨੂੰ ਪ੍ਰਸਤੁਤ ਕਰਦੀ ਹੈ ਜਿੱਥੇ ਭਾਸ਼ਾ ਵਿਗਿਆਨੀ, ਭਾਸ਼ਾ ਸ਼ਾਸਤਰੀ, ਸਰੀਰ ਵਿਗਿਆਨੀ, ਤਰਕ ਸ਼ਾਸਤਰੀ ਅਤੇ ਮਨੋਵਿਗਿਆਨੀ ਮਨੁੱਖੀ ਮਨ ਦੀਆਂ ਅਸੀਮ ਸੰਭਾਵਨਾਵਾਂ ਤੇ ਹੱਦਾਂ ਦੀ ਰੂਪ-ਰੇਖਾ ਤਿਆਰ ਕਰ ਸਕਦੇ ਹਨ ਅਤੇ ਮਨੁੱਖੀ ਮਨ ਨੂੰ ਸਮਝ ਸਕਦੇ ਹਨ।
2. ਹਰੇਕ ਭਾਸ਼ਾ ਉੱਥੋਂ ਦੇ ਸੱਭਿਆਚਾਰ ਤੇ ਕੁਦਰਤੀ ਪ੍ਰਬੰਧ ਦੇ ਵਿਲੱਖਣ ਸਥਾਨਕ ਗਿਆਨ ਨੂੰ ਸਮੋਈ ਬੈਠੀ ਹੈ ਉਸ ਭਾਸ਼ਾ ਉੱਤੇ ਖ਼ਤਰੇ ਦਾ ਅਰਥ ਅਜਿਹੇ ਗਿਆਨ ਤੋਂ ਵਾਂਝਿਆਂ ਹੋਣਾ ਹੈ।
3. ਮਨੁੱਖੀ ਇਤਿਹਾਸ ਨੂੰ ਜਾਣਨ ਦੇ ਅਨੇਕ ਸਬੂਤ ਇਹਨਾਂ ਭਾਸ਼ਾਵਾਂ ਵਿੱਚ ਹੀ ਲੱਭੇ ਜਾ ਸਕਦੇ ਹਨ। ਭਾਸ਼ਾਵਾਂ ਦੀ ਨਿਰਹੋਂਦ ਅਜਿਹੇ ਇਤਿਹਾਸ ਨੂੰ ਮਲੀਆਮੇਟ ਕਰ ਦੇਵੇਗੀ।
4. ਇੱਕ ਭਾਸ਼ਾ ਦੂਜੀ ਭਾਸ਼ਾ ਨੂੰ ਅਮੀਰ ਕਰ ਸਕਦੀ ਹੈ। ਇਹ ਪਰਸਪਰ ਲੈਣ ਦੇਣ ਹੀ ਮਨੁੱਖੀ ਸਭਿਅਤਾ ਦਾ ਆਧਾਰ ਬਣਦਾ ਹੈ। ਬਹੁਤ ਸਾਰੀਆਂ ਭਾਸ਼ਾਵਾਂ (ਅੰਗਰੇਜ਼ੀ ਸਮੇਤ) ਹਰ ਪ੍ਰਕਾਰ ਦੇ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਉਧਾਰੇ ਲੈਂਦੀ ਹੈ ਤੇ ਦਿੰਦੀ ਰਹਿੰਦੀ ਹੈ। ਇੰਜ ਇੱਕ ਸਭਿਅਤਾ ਦੀ ਲੋਕਾਈ ਦੂਸਰੀ ਸੱਭਿਅਤਾ ਵਿੱਚੋਂ ਆਪਣੇ ਪਛਾਣ ਚਿੰਨ੍ਹ ਲੱਭ ਸਕਦੀ ਹੈ।
5. ਕਿਸੇ ਵੀ ਭਾਸ਼ਾ ਦੇ ਵਿਆਕਰਨ, ਸ਼ਬਦਾਵਲੀ ਤੇ ਭਾਸ਼ਾਈ ਸੰਰਚਨਾ ਤੋਂ ਉਸ ਦੇ ਸੱਭਿਆਚਾਰ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ।
ਇਸ ਦੌਰ ਵਿੱਚ ਭਾਵੇਂ ਸਥਾਨਕ ਤੇ ਖੇਤਰੀ ਭਾਸ਼ਾਵਾਂ ਦੀ ਲੋਅ ਮੱਧਮ ਹੋ ਰਹੀ ਹੈ,ਪਰ ਇਸ ਦੇ ਦੁੱਖਦਾਈ ਅੰਤ ਤੋਂ ਬਚਣ ਲਈ ਜਰੂਰੀ ਹੈ ਕਿ ਸਗੋਂ ਇਹਨਾਂ ਭਾਸ਼ਾਵਾਂ ਦੀ ਨਿੱਘਰਦੀ ਹਾਲਤ ਨੂੰ ਵਿਸ਼ਵ ਸਾਹਮਣੇ ਲਿਆਦਾ ਜਾਵੇ। ਜਿਵੇਂ ਪੀਰੂ ਵਰਗੇ ਦੇਸ਼ ਦੀ ਸਰਕਾਰ ਨੇ ਕੁਏਚੂਆ ਅਤੇ ਹੋਰ ਘੱਟ ਗਿਣਤੀ ਭਾਸ਼ਾਵਾਂ ਦੀ ਉੱਨਤੀ ਲਈ ਨਵੀਂ ਸਿੱਖਿਆ ਨੀਤੀ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਵਿਸ਼ਵ ਭਰ ਤੋਂ ਸਮਰਥਨ ਮਿਲਿਆ ਹੈ। ਵਿਸ਼ਵੀਕਰਨ ਦੀ ਧਾਰਨਾ ਦੇ ਭਾਸ਼ਾ ਸੰਬੰਧੀ ਆਪਣੇ ਘਾਟੇ ਵੀ ਹਨ ।
1. ਇਹ ਵੱਡੀਆਂ ਭਾਸ਼ਾਵਾਂ ਵਿੱਚ ਇੱਕਰੂਪਤਾ ਦੀ ਘਾਟ ਪੈਦਾ ਕਰਦਾ ਹੈ। ਜਦੋਂ ਵੱਡੀਆਂ ਭਾਸ਼ਾਵਾਂ ਵੱਖ-ਵੱਖ ਖੇਤਰਾਂ ਦੇ ਉਚਾਰਨ ਨੂੰ ਅਪਣਾਉਂਦੀਆਂ ਹਨ ਤਾਂ ਗਲੋਬਲੀਕਰਨ ਦੇ ਨਾਲ ਗਲੋਕਲੀਕਰਨ ਦੀ ਧਾਰਨਾ ਵੀ ਪੈਦਾ ਹੋ ਰਹੀ ਹੈ। ਏਥੇ ਸਥਾਨਕ ਉਚਾਰਨ ਮਹੱਤਵਪੂਰਨ ਹੋ ਜਾਂਦਾ ਹੈ।
2. SMS, ਸ਼ਾਰਟਹੈਂਡ, ਅਣਉਪਚਾਰਿਕ ਈ-ਮੇਲ ਆਦਿ ਨੇ ਵੱਡੀਆਂ ਭਾਸ਼ਾਵਾਂ ਦੇ ਵਿਆਕਰਨ ਵਿੱਚ ਭਾਰੀ ਟੋਏ ਪਾ ਦਿੱਤੇ ਹਨ।
3. ਵਿਦੇਸ਼ੀ ਭਾਸ਼ਾਵਾਂ ਸਿੱਖਣ ਦਾ ਉਤਸ਼ਾਹ ਘੱਟ ਰਿਹਾ ਹੈ, ਸਿਰਫ਼ ਅੰਗਰੇਜ਼ੀ ਦਾ ਗਿਆਨ ਜ਼ਰੂਰੀ ਹੋ ਗਿਆ ਹੈ। ਏਥੋਂ ਤੱਕ ਕਿ ਅੰਗਰੇਜ਼ੀ ਬੁਲਾਰੇ ਹੋਰ ਭਾਸ਼ਾਵਾਂ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਲਈ ਤਿਆਰ ਨਹੀਂ।
ਪੰਜਾਬੀ ਭਾਸ਼ਾ ਦੀ ਸਥਿਤੀ
ਭਾਰਤ ਵਿੱਚ 1950 ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਗਿਆ ਤੇ ਅੰਗਰੇਜ਼ੀ ਨੂੰ 1965 ਤੱਕ ਸਹਾਇਕ ਰਾਜ ਭਾਸ਼ਾ ਮੰਨ ਲਿਆ ਗਿਆ।
ਪਰ ਭਾਰਤ ਵਿੱਚ ਸਿਰਫ਼ 40% ਲੋਕਾਂ ਵੱਲੋਂ ਹਿੰਦੀ ਅਪਣਾਏ ਜਾਣ ਅਤੇ ਦੱਖਣੀ ਰਾਜਾਂ ਵੱਲੋਂ ਹਿੰਦੀ ਦੇ ਗਲਬੇ ਦੇ ਵਿਰੋਧ ਹੋਣ ਕਰਕੇ ਅੰਗਰੇਜ਼ੀ ਦੀ ਵਰਤੋਂ ਅੱਜ ਤੱਕ ਸਰਕਾਰੀ ਭਾਸ਼ਾ ਵਜੋਂ ਹੁੰਦੀ ਹੈ। ਅੰਗਰੇਜ਼ੀ ਸੰਪਰਕ ਭਾਸ਼ਾ ਦੇ ਰੂਪ ਵਿੱਚ ਕਾਰਜ ਕਰ ਰਹੀ ਹੈ। ਜਨਗਣਨਾ 2011 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਰਾਸ਼ਟਰੀ ਭਾਸ਼ਾ ਹਿੰਦੀ ਨੂੰ 41.03% ਲੋਕ ਬੋਲਦੇ ਹਨ। ਇਸ ਤੋਂ ਬਿਨਾਂ ਭਾਰਤ ਦੇ ਸੰਵਿਧਾਨ ਵਿੱਚ ਅਨੁਪੂਰਕ ਭਾਸ਼ਾਵਾਂ ਦੀ ਸੂਚੀ ਵਿੱਚ 22 ਭਾਸ਼ਾਵਾਂ ਸ਼ਾਮਿਲ ਹਨ, ਜਿਹਨਾਂ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ।
ਨੌਕਰੀ ਦੀ ਮਜ਼ਬੂਰੀ ਜਾਂ ਸਮਾਜਿਕ ਦਬਾਅ ਅਧੀਨ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਵਿੱਚ ਸੰਚਾਰ ਹੁੰਦਾ ਹੈ। ਭਾਰਤੀ ਸਕੂਲਾਂ ਵਿੱਚ ਦੂਜੀ ਭਾਸ਼ਾ ਵਜੋਂ ਜਰਮਨ . ਅਤੇ ਫ੍ਰੈਂਚ ਨੂੰ ਚੁਨਣ ਲਈ ਕਿਹਾ ਜਾਂਦਾ ਹੈ। ਪਰ ਭਾਰਤ ਵਿੱਚ ਸਥਿਤੀ ਜ਼ਿਆਦਾ ਚਿੰਤਾਜਨਕ ਨਹੀਂ ਹੈ। ਏਥੇ ਘਰ ਵਿੱਚ ਲੋਕ ਆਪਣੀ ਮਾਤਭਾਸ਼ਾ ਹੀ ਬੋਲਣਾ ਪਸੰਦ ਕਰਦੇ ਹਨ ਜੋ ਉਹਨਾਂ ਨੂੰ ਉਹਨਾਂ ਦੀ ਸੱਭਿਆਚਾਰਕ ਵਿਰਾਸਤ ਨਾਲ ਜੋੜਦੀ ਹੈ। ਖਾਸ ਕਰਕੇ ਪੇਂਡੂ ਜਨਸੰਖਿਆ ਜਿਸਦਾ ਅਨੁਪਾਤ ਸ਼ਹਿਰੀ ਜਨਸੰਖਿਆ ਦੇ ਮੁਕਾਬਲੇ 68:31 ਹੈ, ਵਲੋਂ ਆਪਣੀ ਸਥਾਨਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।
ਜਿੱਥੋਂ ਤੱਕ ਪੰਜਾਬੀ ਭਾਸ਼ਾ ਦਾ ਸੰਬੰਧ ਹੈ, ਪੰਜਾਬੀ ਦੇ 1255 ਮਿਲੀਅਨ ਤੋਂ ਵੱਧ ਬੁਲਾਰੇ ਇਸ ਨੂੰ ਵਿਸ਼ਵ ਦੀ 10ਵੀਂ ਸਭ ਤੋਂ ਵੱਡੀ ਭਾਸ਼ਾ ਬਣਾਉਂਦੇ ਹਨ। ਜਨਗਣਨਾ 2011 ਅਨੁਸਾਰ ਪੰਜਾਬੀ ਭਾਸ਼ਾ 2.83% ਬੁਲਾਰਿਆ ਨਾਲ ਭਾਰਤੀ ਭਾਸ਼ਾਵਾਂ ਵਿੱਚ 11ਵੇਂ ਸਥਾਨ ਉੱਤੇ ਹੈ। ਪੰਜਾਬੀ ਦੇ 30 ਮਿਲੀਅਨ ਬੁਲਾਰੇ ਭਾਰਤ ਵਿੱਚ ਅਤੇ 60 ਮਿਲੀਅਨ ਤੋਂ ਉਪਰ ਪਾਕਿਸਤਾਨ ਵਿੱਚ ਹੈ। ਇਹ ਭਾਰਤੀ ਪੰਜਾਬ ਰਾਜ ਦੀ ਰਾਜ ਭਾਸ਼ਾ ਹੈ।" ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਵਿੱਚ ਇਹ ਦੂਜੀ ਭਾਸ਼ਾ ਵਜੋਂ ਮਾਨਤਾ ਪ੍ਰਾਪਤ ਹੈ। ਇਹ U.K ਦੀ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਕੈਨੇਡਾ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਜਿੱਥੇ -ਜਿੱਥੇ ਵੀ ਪੰਜਾਬੀ ਵਸਦੇ ਹਨ, ਉੱਥੇ-ਉਥੇ ਹੀ ਉਹ ਪੰਜਾਬੀ ਦੇ ਵਿਕਾਸ ਲਈ ਯਤਨਸ਼ੀਲ ਹਨ।
ਸਮੁੱਚੇ ਰੂਪ ਵਿੱਚ ਕਹਿ ਸਕਦੇ ਹਾਂ ਕਿ ਇਸ ਦੌਰ ਨੇ ਭਾਸ਼ਾਵਾਂ (ਖੇਤਰੀ ਤੇ ਸਥਾਨਕ) ਨੂੰ ਸਭ ਤੋਂ ਵੱਧ ਆਪਣੀ ਮਾਰ ਹੇਠ ਲਿਆਂਦਾ ਹੈ। ਪੰਜਾਬੀ ਭਾਸ਼ਾ ਵੀ ਭਾਸ਼ਾ ਦੇ ਤੌਰ 'ਤੇ ਇਸ ਧਾਰਨਾ ਦਾ ਅਪਵਾਦ ਨਹੀਂ ਹੈ ਪਰ ਇਹ ਘੱਟ ਖਤਰੇ ਵਾਲੀ ਭਾਸ਼ਾ ਵਾਲੇ ਵਰਗ ਵਿੱਚ ਆਉਂਦੀ ਹੈ। ਇਸ ਸਥਿਤੀ ਨੂੰ ਬਣਾਈ ਰੱਖਣ ਲਈ ਹੋਰ ਉਚੇਚੇ ਯਤਨਾਂ ਦੀ ਲੋੜ ਹੈ।
ਹਵਾਲੇ
1. Anthony C.Woodbury, What is an endangered Language? edi.by Betti Birner, Linguistic society of America, Washington, P.2.
2. Source: http:www.helsink.fi/- tasalmin/Europe index.html
3. Anthony C. Woodbury, What is an endangered language? edi.by Betti Birner, lingnistic Society of America, Washington, P.3.
4. Ethnologue (Edi) Raymond G.Gorden jr. SIT international, Dallas, USA, 2005.
5. Lenore A. And other (edi), Endangred Languages: Language Loss and Community Response, Cambridge University Press, Cambridge, 1998, P.6
6. The Constitution of India, Artical 343(2), 343(3)
7. The Constitution of India, 8th ccchodule, Articlc 351.
8. Ethnologne(edi) Raymond G. Gorden jr.SIL international, Dallas, 15th edition, 2005
9. Census of India 2011, Ministry of Home Affairs Govt. Of India.
10. Pritam Singh, Globalisation and Punjabi Identity: Resistance, Relocation and Reinvention(yet again), Jaurnal of Punjabi Stidies 19, P.159.
ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਪੰਜਾਬੀ ਭਾਸ਼ਾ:
ਸਥਿਤੀ ਅਤੇ ਸੰਭਾਵਨਾਵਾਂ
-ਡਾ. ਅਮਰਜੀਤ ਸਿੰਘ
ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ,
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫ਼ਤਿਹਗੜ੍ਹ ਸਾਹਿਬ
ਵਿਸ਼ਵ ਦੀਆਂ ਸਮੁੱਚੀਆਂ ਭਾਸ਼ਾਵਾਂ ਇਸ ਸਮੇਂ ਨਿਵੇਕਲੇ ਗਿਆਨ ਸ਼ਾਸਤਰ ਦੀ ਤਲਾਸ਼ ਵਿਚ ਹਨ। ਇਹ ਗਿਆਨ ਸ਼ਾਸਤਰ ਪਰੰਪਰਾ ਅਤੇ ਆਧੁਨਿਕ ਅਭਿਆਸ ਵਿਚੋਂ ਘੜਿਆ ਜਾ ਰਿਹਾ ਹੈ, ਜਿਸ ਅੰਦਰ ਸਮੁੱਚੇ ਗਿਆਨ ਅਨੁਸ਼ਾਸਨਾਂ ਦੀ ਸ਼ਮੂਲੀਅਤ ਲਈ ਜਾ ਰਹੀ ਹੈ। ਇਨ੍ਹਾਂ ਵਿਚੋਂ ਬਣ ਰਹੀਆਂ ਭਾਸ਼ਾ ਦੀਆਂ ਨਿਵੇਕਲੀਆਂ ਸੰਰਚਨਾਵਾਂ ਕਿਸੇ ਵੀ ਖੇਤਰ ਦੇ ਸੱਭਿਆਚਾਰ ਦੀ ਨੁਹਾਰ ਨੂੰ ਉਦਾਤਮਈ ਸੁਹਜ ਪ੍ਰਦਾਨ ਕਰ ਰਹੀਆਂ ਹਨ।
ਇਕੀਵੀਂ ਸਦੀ ਦਾ ਦੂਸਰਾ ਦਹਾਕਾ ਗਿਆਨ ਸੰਰਚਨਾਵਾਂ ਦੇ ਪੁਨਰ ਪ੍ਰਭਾਸ਼ਿਤ ਸਰੂਪ ਦੀਆਂ ਨਿਵੇਕਲੀਆਂ ਵਿਆਖਿਆਵਾਂ ਤਲਾਸ ਰਿਹਾ ਹੈ, ਜਿਸ ਵਿਚ ਜ਼ਿੰਦਗੀ ਦੇ ਕੁਲ ਵਰਤਾਰੇ ਸਾਹਿਤ, ਧਰਮ-ਸ਼ਾਸਤਰ, ਵਿਗਿਆਨ ਆਧਾਰਿਤ ਤਕਨਾਲੋਜੀ, ਕੋਮਲ-ਕਲਾਵਾਂ, ਇਤਿਹਾਸ, ਮਿੱਥ, ਲੋਕ-ਧਾਰਾਈ ਵਰਤਾਰੇ ਅਤੇ ਭਾਸ਼ਾਈ ਪ੍ਰਬੰਧ ਚਿੰਤਨ ਦੇ ਵਿਸ਼ਵ ਵਿਆਪੀ ਘੇਰੇ ਅੰਦਰ ਆਪਣੀਆਂ ਦਿਸ਼ਾਵਾਂ ਨਿਰਧਾਰਿਤ ਕਰ ਰਹੇ ਹਨ। ਇਨ੍ਹਾਂ ਦਿਸ਼ਾਵਾਂ ਰਾਹੀਂ ਚਿੰਤਨ ਆਪਣੇ ਪੂਰਵ ਨਿਸ਼ਚਿਤ ਸਰੂਪ ਅਤੇ ਧਾਰਨਾਵਾਂ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਪਛਾਣ ਰਿਹਾ ਹੈ। ਇਸ ਪਛਾਣ ਵਿਚੋਂ ਨਵੀਂ ਤਾਲੀਮ ਅਤੇ ਤਕਨਾਲੋਜੀ ਦੀ ਵਿਕਸਿਤ ਚੇਤਨਾ ਕਿਸੇ ਵੀ ਵਰਤਾਰੇ ਦੀਆਂ ਸਮੁੱਚੀਆਂ ਦਿਸ਼ਾਵਾਂ ਦੀ ਗੰਭੀਰ ਖੋਜ ਕਰ ਰਹੀ ਹੈ। ਇਸ ਤਹਿਤ ਹੀ ਪੰਜਾਬੀ ਭਾਸ਼ਾ ਸੰਬੰਧੀ ਹੋ ਰਿਹਾ ਚਿੰਤਨ ਵੀ ਖ਼ਾਸ ਮਹੱਤਤਾ ਦਾ ਲਖਾਇਕ ਹੈ। ਇਸ ਚਿੰਤਨ ਨੂੰ ਬੁਨਿਆਦੀ ਰੂਪ ਵਿਚ ਹੇਠ ਨੁਕਤਿਆਂ ਤੇ ਕੇਂਦਰਿਤ ਕੀਤਾ ਜਾਂਦਾ ਹੈ:
1. ਪੰਜਾਬੀ ਭਾਸ਼ਾ ਦੇ ਵਿਗਿਆਨਕ ਸਰੂਪ ਦੀ ਪਛਾਣ ਕਰਨਾ
2. ਪੰਜਾਬੀ ਭਾਸ਼ਾ ਨੂੰ ਰਾਜ ਪ੍ਰਬੰਧ ਦੇ ਸਮੁੱਚੇ ਵਿਹਾਰ ਵਿਚ ਲਾਗੂ ਕਰਨਾ
3. ਪੰਜਾਬੀ ਭਾਸ਼ਾ ਦੀਆਂ ਵਿਅਕਤੀਗਤ ਅਤੇ ਸਮੂਹਿਕ ਪਛਾਣਾਂ ਸਥਾਪਿਤ ਕਰਨਾ
4. ਪੰਜਾਬੀ ਭਾਸ਼ਾ ਬਾਰੇ ਵਿਉਂਤਬੰਦੀ ਤੇ ਭਵਿੱਖਮੁਖੀ ਸੰਭਾਵਨਾਵਾਂ ਸੰਬੰਧੀ ਪ੍ਰੋਜੈਕਟ ਬਣਾਉਣੇ
5. ਪੰਜਾਬੀ ਭਾਸ਼ਾ ਸੰਬੰਧੀ ਅਕਾਦਮਿਕ ਗਤੀਵਿਧੀਆਂ ਦੌਰਾਨ ਇਸ ਦੇ ਪ੍ਰਸੰਗਿਕ ਸਰੂਪ ਨੂੰ ਉਘਾੜਨਾ
6. ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਦੇ ਕ੍ਰਮ ਵਿਚੋਂ ਇਸਦੀ ਵਿਆਕਰਣ ਅਤੇ ਪ੍ਰਮੁੱਖ ਸਰੋਕਾਰਾਂ ਨੂੰ ਪਛਾਨਣਾ
7. ਖੇਤਰੀ ਪੱਧਰ ਉਪਰ ਇਸਦੀ ਸੰਭਾਵਨਾ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਦੂਸਰੀਆਂ ਦੂਸਰੀਆਂ ਭਾਸ਼ਾਵਾਂ ਨਾਲ ਇਸ ਦੇ ਅੰਤਰ ਸੰਬੰਧਿਤ ਸਰੂਪ ਨੂੰ ਨਿਰਧਾਰਿਤ ਕਰਨਾ
8. ਪੰਜਾਬੀ ਭਾਸ਼ਾ ਦੇ ਖਤਮ ਹੋਣ ਸੰਬੰਧੀ ਲਗਾਤਾਰ ਚਿੰਤਨ ਅਤੇ ਸਿਧਾਂਤਕ ਚਰਚਾ
9. ਪੰਜਾਬੀ ਭਾਸ਼ਾ ਉੱਪਰ ਦੂਸਰੀਆ ਭਾਸ਼ਾਵਾਂ ਦੇ ਅਸਰ ਅਤੇ ਇਸਦੀ ਮੌਲਿਕ ਸੰਰਚਨਾ ਦੀ ਪਛਾਣ ਕਰਨੀ
ਉਪਰੋਕਤ ਨੁਕਤਿਆਂ ਉੱਪਰ ਹੀ ਪੰਜਾਬੀ ਭਾਸ਼ਾ ਸੰਬੰਧੀ ਹੋ ਰਿਹਾ ਚਿੰਤਨ ਆਪਣੀਆਂ ਦਿਸ਼ਾਵਾਂ ਨੂੰ ਨਿਰਧਾਰਤ ਕਰ ਰਿਹਾ ਹੈ। ਇਸ ਚਿੰਤਨ ਵਿਚ ਇਕਹਰੇ ਪਾਸਾਰਾ ਨੂੰ ਹੀ ਗਿਆਨ ਦਾ ਆਧਾਰ ਬਣਾਇਆ ਜਾ ਰਿਹਾ ਹੈ।
ਇਸ ਖੋਜ ਪੱਤਰ ਦਾ ਮੂਲ ਪ੍ਰਯੋਜਨ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੈ। ਇਸਦੇ ਨਾਲ ਹੀ ਇਸ ਖੋਜ ਪੱਤਰ ਦਾ ਪ੍ਰਯੋਜਨ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ ਨੂੰ ਨਿਰਧਾਰਿਤ ਕਰਦੇ ਹੋਏ, ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੈ।
ਭਾਸ਼ਾਈ ਚਿੰਤਨ ਦੀ ਬਹਿਸ ਕੀ ਹੈ?
ਪ੍ਰਾਚੀਨ ਭਾਰਤੀ ਚਿੰਤਨ ਵਿਚ ਭਾਸ਼ਾ ਦੀ ਸਮੱਸਿਆ ਬਾਰੇ ਕਈ ਤਰ੍ਹਾਂ ਨਾਲ ਬਹਿਸ ਛੇੜੀ ਗਈ ਹੈ। ਪਹਿਲਾ ਵਿਆਕਰਣਕ ਚਿੰਤਨ ਦੇ ਸੰਪਦਾਇ ਵਿਚ ਦੂਸਰੇ ਨਿਆਇ ਅਤੇ ਵੇਦਾਂਤ ਦੇ ਚਿੰਤਨ ਅਤੇ ਮੀਮਾਂਸਾ ਵਿਚ ਅਤੇ ਤੀਸਰੇ ਅਲੰਕਾਰ ਸ਼ਾਸਤਰ ਅਤੇ ਸਾਹਿਤ ਸ਼ਾਸਤਰ ਦੇ ਸੰਪ੍ਰਦਾਇ ਵਿਚ। ਇਨ੍ਹਾਂ ਵਿਚੋਂ ਵਿਆਕਰਣ ਸਭ ਤੋਂ ਪੁਰਾਣੇ ਹਨ ਜਿਨ੍ਹਾਂ ਵਿਚ ਯਾਸਕ ਨੂੰ ਪਾਣਿਨੀ ਦਾ ਵੀ ਪੂਰਬਵਰਤੀ ਮੰਨਿਆ ਗਿਆ ਹੈ। ਪਾਣਿਨੀ ਨੇ ਆਪਣੇ ਸੁਪ੍ਰਸਿੱਧ ਗ੍ਰੰਥ ਅਸਟਾਧਿਆਈ ਵਿਚ ਸੰਸਕ੍ਰਿਤ ਸੰਰਚਨਾ ਦੇ ਸਿਧਾਂਤ ਲੱਭੇ ਆਂ ਉਨ੍ਹਾਂ ਨੂੰ ਵਿਗਿਆਨਕ ਸਰਵ ਵਿਆਪਕਾ ਨਾਲ ਨੇਮਬੱਧ ਕੀਤਾ। ਕਾਤਿਆਇਨ ਉਸ ਉਪਰ ਵਾਰਤਿਕ ਲਿਖਿਆ ਅਤੇ ਪਾਣਿਨੀ ਦੇ ਸੂਤਰਾਂ ਵਿਚ ਵਾਧਾ ਕੀਤਾ। ਪਾਣਿਨੀ ਬਾਰੇ ਪ੍ਰਸਿੱਧ ਹੈ ਕਿ ਸੂਰਜ ਪੱਛਮ ਤੋਂ ਉਦੇ ਹੋ ਸਕਦਾ ਹੈ ਪਰ ਪਾਣਿਨੀ ਦਾ ਕਿਹਾ ਹੋਇਆ ਝੂਠ ਨਹੀਂ ਹੋ ਸਕਦਾ। ਪਾਤੰਜਲੀ
ਨੇਪਾਣਨੀ ਅਤੇ ਕਾਤਿਆਇਨ ਦੋਹਾਂ ਦੇ ਮੂਲ ਪਾਠਾਂ ਦੀ ਟੀਕਾ ਮਹਾਭਾਸ਼ਯ ਦੇ ਨਾਮ ਹੇਠ ਲਿਖੀ। ਵਿਆਡੀ ਮਹਾਭਾਸ਼ਯ ਤੋਂ ਪਹਿਲਾਂ ਹੀ ਸੰਗ੍ਰਹਿ ਲਿਖ ਚੁਕਿਆ ਸੀ, ਪਰ ਸੰਗ੍ਰਹਿ ਦਾ ਮੂਲ ਪਾਠ ਨਹੀਂ ਮਿਲਦਾ। ਪਾਤੰਜਲੀ ਤੋਂ ਮਗਰੋਂ ਵਿਆਕਰਨ ਪਰੰਪਰਾ ਦਾ ਸਭ ਤੋਂ ਵੱਡਾ ਚਿੰਤਕ ਭਰਥਰੀ ਹਰੀ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਨਾ ਸਿਰਫ ਪਾਤੰਜਲੀ ਦੇ ਮਹਾਂਭਾਸ਼ਯ ਦੀ ਟੀਕਾ ਲਿਖੀ ਸਗੋਂ, 'ਵਾਕਪਦੀਯ' ਦੇ ਨਾਮ ਹੇਠਾਂ ਭਾਸ਼ਾ ਦਰਸ਼ਨ ਉਪਰ ਇਕ ਵਿਸਤ੍ਰਿਤ ਗ੍ਰੰਥ ਲਿਖ ਕੇ ਅਜਿਹੇ ਸਿਧਾਂਤ ਸਥਾਪਿਤ ਕੀਤੇ ਜਿਨ੍ਹਾਂ ਦੀ ਸਾਰਥਿਕਤਾ ਕਿਧਰੇ ਹੁਣ ਜਾ ਕੇ ਪੂਰੀ ਤਰ੍ਹਾਂ ਸਪੱਸ਼ਟ ਹੋਈ ਹੈ । ਭਰਥਰੀ ਹਰੀ ਦੇ ਯਾਗ ਵਿਚ ਨਾਗੇਸ਼ ਭਟ ਦੀ ਰਚਨਾ ਸਫੋਟਵਾਦ ਵਰਗੇ ਮਹੱਤਵਪੂਰਨ ਗ੍ਰੰਥ ਮਿਲਦੇ ਹਨ ਪਰ ਛੇਵੀਂ-ਸੱਤਵੀਂ ਸਦੀ ਤੋਂ ਬਾਅਦ ਵਿਆਕਰਨ ਪਰੰਪਰਾ ਦਾ ਵੇਗ ਮੱਧਮ ਪੈ ਗਿਆ ਅਤੇ ਇਹ ਅਲੰਕਾਰ ਸ਼ਾਸਤਰ ਅਤੇ ਕਾਵਿ ਸ਼ਾਸਤਰ ਵਿਚ ਸ਼ਾਮਿਲ ਹੋ ਗਏ। ਦੂਸਰੀ ਧਾਰਾ ਭਾਰਤੀ ਦਰਸ਼ਨ ਦੇ ਛੇ ਮੁੱਖ ਸੰਪਾਦਇਆ ਦੀ ਹੈ, ਜਿਸ ਵਿਚ ਜੈਮਣੀ ਦਾ ਮੀਮਾਂਸਾ ਸੂਤਰ ਕੁਮਾਰਲ ਭਟ ਅਤੇ ਪ੍ਰਭਾਕਰ ਦੇ ਵਾਦ-ਪ੍ਰਤੀਵਾਦ, ਯੋਗ ਸੰਪਦਾਇ ਦਾ ਯੋਗ-ਪ੍ਰਤੀਵਾਦ, ਯੋਗ ਸੰਪਦਾਇ ਦਾ ਯੋਗ-ਸੁਤਰ, ਨਿਆਇ ਦਰਸ਼ਨ ਅਤੇ ਵਿਸ਼ੇਸ਼ਕ ਦਰਸ਼ਨ ਭਾਸ਼ਾ ਅਤੇ ਅਰਥ ਦੀ ਸਮੱਸਿਆ ਉੱਪਰ ਚਰਚਾ ਕਰਦੇ ਆਏ ਹਨ। ਬੋਧ ਤਰਕਵਾਦੀਆਂ ਵਿਚ ਨਾਗੁਜਨ ਅਤੇ ਦਿਗਨਾਗ ਹਨ, ਜਿਨ੍ਹਾਂ ਨੇ ਸੂਨਯ ਅਤੇ ਅਪੋਹ ਦੇ ਸਿਧਾਂਤਾਂ ਦੇ ਵਿਵੇਚਨ ਵਿਚ ਵੀਹਵੀਂ ਸਦੀ ਦੇ ਸੋਸਿਊਰ ਅਤੇ ਦੇਰਿਦਾ ਦੀਆਂ ਸਰਵਨਾਵਾਂ ਨਾਲ ਵਿਲੱਖਣ ਸਮਾਨਤਾਵਾਂ ਮਿਲਦੀਆਂ ਹਨ। ਬੋਧ ਅਪੋਹ ਚਿੰਤਨ ਨੂੰ ਅੱਗੇ ਵਧਾਉਣ ਵਾਲਿਆਂ ਵਿਚ ਧਰਮ ਕੀਰਤੀ ਅਤੇ ਰਤਨ ਕੀਰਤੀ ਖਾਸ ਤੌਰ ਤੇ ਵਰਣਨਯੋਗ ਹਨ। ਹੁਣ ਤੱਕ ਇਸ ਚਿੰਤਨ ਦਾ ਵਿਸਥਾਰ ਹੀ ਚਮਸਕੀ ਤੱਕ ਪਹੁੰਚਿਆ ।
ਭਾਰਤੀ ਭਾਸ਼ਾਈ ਚਿੰਤਨ ਤੋਂ ਬਾਅਦ ਅਰਬੀ ਚਿੰਤਨ ਪਰੰਪਰਾ ਵਿਚ ਭਾਸ਼ਾ ਵਿਗਿਆਨ ਦਾ ਮੋਢੀ ਹਜ਼ਰਤ ਅਲੀ ਨੂੰ ਮੰਨਿਆ ਜਾਂਦਾ ਹੈ ਅਤੇ ਵਾਕ ਦੀਆਂ ਤਿੰਨ ਖੰਡਾਂ ਵਿਚ ਵੰਡ ਜਿਹੜੀ ਅਰਸਤੂ ਦਰਸ਼ਨ ਸ਼ਾਸਤਰ ਦਾ ਮੂਲ ਹੈ। ਤਰਕ ਸ਼ਾਸਤਰ ਵਿਚ ਇਹ ਵਿਸ਼ੇਸਤਾ ਸੀ ਕਿ ਇਹ ਇਲਮੁਲਕਲਾਮ ਵਾਕ ਸ਼ਾਸਤਰ ਦੇ ਸਾਂਚੇ ਵਿਚ ਢਾਲਿਆ ਜਾ ਸਕਦਾ ਸੀ। ਅਰਬੀ ਚਿੰਤਨ ਪਰੰਪਰਾ ਵਿਚ ਭਾਸ਼ਾ ਵਿਗਿਆਨ ਦੇ ਕਾਲਖੰਡ ਦੌਰੇ ਜਾਹਿਲੀ, ਉਮਵੀ ਕਾਲ, ਅੱਬਾਸੀ ਕਾਲ ਤੱਕ ਸ਼ਬਦ ਅਤੇ ਅਰਥ ਦੀ ਅੰਤਰ ਸੰਬੰਧਿਤ ਸੰਰਚਨਾ ਦੀ ਤਲਾਸ਼ ਕਰਦੇ ਹਨ।" ਅਬਦੁਲ ਕਾਹਿਰ ਜੁਰਜਾਨੀ ਆਪਣੀ ਪੁਸਤਕ ਅਸਰਾਰੁਲ ਬਲਾਗਤ ਤਹਿਕੀਕ ਹਲੂਮਤ ਵਿਚ ਭਾਸ਼ਾਈ ਚਿੰਤਨ ਦੀ ਇਸ ਸੰਬਾਦੀ ਪ੍ਰਕਿਰਿਆ ਬਾਰੇ ਸਪੱਸ਼ਟ ਕਹਿੰਦਾ ਹੈ ਕਿ ਸ਼ਬਦ ਅਤੇ ਅਰਥ ਵਿਚ ਕੋਈ ਕੁਦਰਤੀ ਸੰਬੰਧ ਨਹੀਂ, ਭਾਸ਼ਾ ਵਿਚ ਹਰ ਚੀਜ਼ ਸਮਾਜਕ ਵਰਤੋਂ ਨਾਲ ਸਥਾਪਿਤ ਹੁੰਦੀ ਹੈ ਅਤੇ ਅਰਥ ਪਹਿਲਾਂ ਤੋਂ ਦਿੱਤੇ ਗਏ ਨਹੀਂ ਹੁੰਦੇ, ਸਗੋਂ ਭਾਸ਼ਾਈ ਸੰਰਚਨਾ ਨਾਲ ਪੈਦਾ ਹੁੰਦੇ ਹਨ । ਕ੍ਰਾਂਤੀਕਾਰੀ ਸਰੂਪ ਦੇ ਇਹ ਵਿਚਾਰ ਪੂਰਬੀ ਪਰੰਪਰਾ ਦੀ ਵਡੇਰੀ
ਧਾਰਾ ਦਾ ਹਿੱਸਾ ਨਹੀਂ ਕਿਉਂਕਿ ਬਲਾਗਤ ਦੇ ਬਿਆਨ ਅਭਿਧਾ ਅਤੇ ਲਖਸ਼ਣਾ ਵਿਚ ਅੰਤਰ ਕਰਦੇ ਹਨ। ਇਸ ਤਰ੍ਹਾਂ ਸ਼ਿਅਰ ਭਾਵੇਂ ਸ਼ਬਦਗਤ ਸ਼ਿਲਪ ਤੋਂ ਬਿਨਾਂ ਨਹੀਂ ਅਰਥਾਤ ਪੂਰਬੀ ਪਰੰਪਰਾ ਵਿਚ ਸ਼ਬਦ ਨੂੰ ਅਰਥ ਉਪਰ ਤਰਜੀਹ ਪ੍ਰਾਪਤ ਹੈ ਪਰ ਸ਼ਬਦ ਅਤੇ ਅਰਥ ਦੀ ਏਕਤਾ ਦੇ ਨਾਲ-ਨਾਲ ਦੋਹਾਂ ਦੇ ਸੰਬੰਧ ਵਿਚ ਅਸੰਗਤੀ ਬਾਰੇ ਵੀ ਕਥਨ ਮਿਲਦੇ ਹਨ, ਫੇਰ ਵੀ ਕੋਈ ਬੁਨਿਆਦੀ ਸਿਧਾਂਤ ਨਹੀਂ ਹੈ।
ਉਪਰੋਕਤ ਚਿੰਤਨ ਦੀਆਂ ਸੰਰਚਨਾਵਾਂ ਕਿਸੇ ਨਾ ਕਿਸੇ ਪੱਧਰ ਤੇ ਪੰਜਾਬੀ ਭਾਸ਼ਾਈ ਚਿੰਤਨ ਦਾ ਹਿੱਸਾ ਰਹੀਆਂ ਹਨ। ਪੰਜਾਬੀ ਭਾਸ਼ਾ ਦੇ ਵਿਚ ਸਪਤ ਸਿੰਧੂ ਦੀ ਧਰਤੀ ਦਾ ਅਨੁਭਵ, ਸੰਸਕ੍ਰਿਤ ਦਾ ਵੈਦਿਕ ਗਿਆਨ, ਅਰਬੀ, ਫਾਰਸੀ ਦੇ ਸੁਹਜ ਸ਼ਾਸਤਰ ਦੇ ਰਾਹੀਂ ਗੁਰਮੁਖੀ ਤਕ ਆਪਣੀ ਸਿਖਰ ਤੱਕ ਪਹੁੰਚਦਾ ਹੈ। ਸਪਤ ਸਿੰਧੂ ਦੀ ਧਰਤੀ ਆਪਣੇ ਗਿਆਨ ਅਤੇ ਸੁਹਜ ਸ਼ਾਸਤਰ ਦੇ ਨਿਯਮ ਦੀ ਵਿਆਖਿਆ ਸ਼ਬਦ ਦੇ ਬ੍ਰਹਿਮੰਡੀ ਅਨੁਭਵ ਵਿਚੋਂ ਕਰਦੀ ਰਹੀ ਹੈ। ਆਰੀਅਨ ਤੇ ਸਾਮੀ ਪ੍ਰੰਪਰਾਵਾ ਦੀ ਸੰਪੂਰਨਤਾ ਗੁਰਮੁਖੀ ਰਾਹੀਂ ਹੀ ਹੁੰਦੀ ਹੈ। ਗੁਰਮੁਖੀ ਦੇ ਅਨੁਭਵੀ ਫੈਲਾਵਾਂ ਰਾਹੀਂ ਹੀ ਬਸਤੀਵਾਦੀ ਚਿੰਤਨ, ਸਮਾਜਿਕ ਲਹਿਰਾਂ ਦੇ ਤਣਾਅ, 1947 ਦੀ ਕਸ਼ਮਕਸ਼, 1964 ਦੇ ਪੰਜਾਬੀ ਸੂਬੇ ਦੀਆਂ ਰਾਜਨੀਤਕ, ਸੱਭਿਆਚਾਰਕ ਤੇ ਭਾਸ਼ਾਈ ਧਰਾਤਲ ਨੂੰ ਸੰਤੁਲਿਤ ਪਰਿਪੇਖ ਦਿੱਤਾ ਜਾ ਸਕਦਾ ਹੈ। ਰਾਸ਼ਟਰੀ ਪ੍ਰਸੰਗ ਤੇ ਸਥਾਨਕਤਾ ਨੂੰ ਜਿਹੜਾ ਉਸਤਤੀ ਦਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਸ ਨੂੰ ਗੁਰਮੁਖੀ ਦੇ ਰਾਹੀਂ ਪੈਦਾ ਹੋਏ ਚਿੰਤਨ ਅਤੇ ਸਿਰਜਣਾ ਦੇ ਰਾਹ ਹੀ ਭਵਿੱਖਮੁਖੀ ਦਿਸ਼ਾਵਾ ਪ੍ਰਦਾਨ ਕਰ ਸਕਦੇ ਹਨ। ਅੰਤਰਰਾਸ਼ਟਰੀ ਪੱਧਰ ਉਪਰ ਕਿਸੇ ਵੀ ਵਰਤਾਰੇ ਨਾਲ ਸੰਬੋਧਿਤ ਸਰੰਚਨਾ ਦੇ ਅਧਾਰ ਗੁਰਮੁਖੀ ਰਾਹੀਂ ਹੀ ਆਪਣੇ ਪੂਰਵੀ ਚਿੰਤਨ ਦੇ ਮੂਲ ਅਧਾਰ ਸ੍ਰੋਤ ਸ਼ਬਦ ਵਿਚੋਂ ਠੀਕ ਮੁਹਾਵਰੇ ਨੂੰ ਘੜ ਸਕਦੇ ਹਨ।
ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਇੱਕ ਵਿਸ਼ੇਸ਼ ਚਿੰਤਨ ਪ੍ਰਕ੍ਰਿਆ ਰਾਹੀਂ ਪੰਜਾਬੀ ਚੇਤਨਾ ਦੀ ਮਾਨਸਿਕਤਾ ਅਤੇ ਵਿਹਾਰਕ ਜੀਵਨ ਪੱਧਤੀ ਦਾ ਹਿੱਸਾ ਬਣੀ ਹੋਈ ਹੈ। ਪੰਜਾਬੀ ਭਾਸ਼ਾ ਦੇ ਵਿਭਿੰਨ ਸੰਕਲਪਾਂ ਤੇ ਮੁਹਾਵਰੇ ਨੂੰ ਚਿੰਤਕਾਂ ਨੇ ਅਕਾਦਮਿਕ ਤੇ ਵਿਹਾਰਿਕ ਪੱਧਰ ਤੇ ਤਲਾਸ਼ਿਆ ਤੇ ਘੜਿਆ ਹੈ। ਇਨ੍ਹਾਂ ਚਿੰਤਕਾਂ ਦੀ ਚੇਤਨਾ ਭਾਸ਼ਾਈ ਰੂਪਾਂ ਦੀ ਇਕਸੁਰਤਾ ਸਥਾਪਿਤ ਕਰਨ ਵਾਲੇ ਪ੍ਰੇਰਿਤ ਤਾਂ ਰਹਿੰਦੀ ਹੈ ਪਰ ਇਨ੍ਹਾਂ ਰੂਪਾਂ ਦੇ ਦਾਰਸ਼ਨਿਕ, ਅਨੁਭਵੀ ਅਤੇ ਸਭਿਆਚਾਰਕ ਰਹਿਤਲ ਨਾਲ ਸੰਬੰਧਿਤ ਠੋਸ ਆਧਾਰ ਨਹੀਂ ਬਣਾਉਂਦੀ। ਜਿਸ ਰਾਹੀਂ ਪੰਜਾਬੀ ਚਿੰਤਨ ਅਤੇ ਸਿਰਜਣਾ ਪੰਜਾਬ ਦੀ ਧਰਤੀ ਦੇ ਮੌਲਿਕ ਪਾਸਾਰਾਂ ਨੂੰ ਆਪਣੇ ਨਿਯਮਾਂ ਮੁਤਾਬਿਕ ਘੜ ਸਕੇ।
ਭਾਸ਼ਾਈ ਇਕਸੁਰਤਾ ਅਰਥ ਦੀ ਸੰਦੀਵਤਾ ਨੂੰ ਜਗਾਉਂਦੀ ਹੈ। ਪੰਜਾਬੀ ਚੇਤਨਾ ਦਾ ਸਭਿਆਚਾਰਕ ਧਰਾਤਲ ਉਸਦੇ ਅੰਗ-ਸੰਗ ਵਿਚਰਦਾ ਹੈ। ਉਸਦੇ ਗੀਤ, ਰਿਸ਼ਤਿਆਂ ਦੇ ਪ੍ਰਤੀਕ ਵਿਧਾਨ, ਰੁਮਾਂਸ ਦੇ ਜਜ਼ਬੇ ਤੇ ਦ੍ਰਿਸ਼, ਸੁਹਜ ਦੇ ਉਦਾਤ ਪ੍ਰਤੀਬਿੰਬ, ਪ੍ਰਕਿਰਤੀ ਦਾ ਤੇਜ਼, ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦੇ ਹਨ। ਅਰਥ ਦੀ
ਸੰਦੀਵਤਾ ਪੰਜਾਬੀ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀਂ ਰੂਹਾਂ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦੀ ਹੈ। ਬੇਧਿਕਤਾ ਵਿਚ ਭਾਵੇਂ ਕਿ ਅਰਥ ਦੀ ਸੰਦੀਵਤਾ ਨੂੰ ਵਿਚਾਰਿਆ ਜਾਂਦਾ ਰਿਹਾ ਹੈ ਪਰ ਉਸ ਅੰਦਰ ਪ੍ਰਕਿਰਤੀ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।
ਪੰਜਾਬੀ ਭਾਸ਼ਾ ਦਾ ਵਿਸਥਾਰ ਪਰਵਾਸੀ ਪੰਜਾਬੀਆਂ ਰਾਹੀਂ ਲਗਾਤਾਰ ਫੈਲ ਰਿਹਾ ਹੈ। ਇਸ ਵਿਸਸਾਰ ਵਿਚ ਭਾਸ਼ਾਈ ਸਮਰਸਾ ਵੀ ਵਿਸ਼ਵ ਪੱਧਰ 'ਤੇ ਫੈਲ ਰਹੀ ਹੈ। ਪਰਵਾਸੀ ਪੰਜਾਬੀ ਦੇ ਫੈਲਾਅ ਰਾਹੀਂ ਪੰਜਾਬੀ ਭਾਸ਼ਾ ਦੇ ਅਗਲੇਰੇ ਪਾਸਾਰਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਇਸ ਰਾਹੀਂ ਉਨ੍ਹਾਂ ਤਣਾਵਾਂ ਨੂੰ ਘਟਾਉਣਾ ਚਾਹੀਦਾ ਹੈ, ਜਿਹੜੇ ਤਣਾਅ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਵਿਚ ਵਾਪਰੇ ਸਨ।
ਹਰਜੀਤ ਸਿੰਘ ਗਿੱਲ ਨੇ ਭਾਸ਼ਾਈ ਰੂਪਾਂ ਦੀ ਇੱਕਸੁਰਤਾ ਸੰਬੰਧੀ ਦਾਰਸ਼ਨਿਕ ਪਧਤੀਆਂ ਨੂੰ ਉੱਤਰ ਆਧੁਨਿਕ ਅਰਥ ਸੰਕਲਪਨਾਵਾਂ ਦੇ ਵਸਤੁਭਾਵੀ ਪਰਿਪੇਖ ਵਿੱਚ ਪੰਜਾਬ ਦੇ ਸੱਭਿਆਚਾਰਕ ਅਧਾਰਾ ਅਤੇ ਪੂਰਵੀ ਪਰੰਪਰਾ ਦੇ ਚਿੰਤਨ ਅਤੇ ਸੱਭਿਆਚਾਰ ਦੇ ਮੂਲ ਅਧਾਰ ਸ੍ਰੋਤਾਂ ਰਾਹੀਂ ਪਛਾਣਿਆ ਹੈ। ਉਹ ਪੰਜਾਬੀ ਨੂੰ ਇਕ ਵਿਸ਼ੇਸ਼ ਮਾਨਸਿਕਤਾ ਅਤੇ ਵਿਹਾਰ ਕਹਿੰਦੇ ਹਨ। ਗੁਰਭਗਤ ਸਿੰਘ ਜਿਸਦਾ ਸੰਬੰਧ "ਮੁਕੱਦਸ ਪੰਬੀ" ਨਾਲ ਜੋੜਦੇ ਹਨ। ਜੇ ਯਹੂਦੀ ਆਪਣੇ ਆਪ ਨੂੰ ਰਬ ਦੇ ਚੁਣੇ ਹੋਏ ਲੋਕ ਜਾਂ "ਚੂਜ਼ਨ ਪੀਪਲ" ਆਖ ਸਕਦੇ ਹਨ, ਜਿਸ ਤੋਂ ਉਨ੍ਹਾਂ ਦਾ ਭਾਵ ਵਿਸ਼ੇਸ਼ ਦੇਵੀ ਸੰਦੇਸ਼ ਨਾਲ ਭਰਪੂਰ ਹੋਣਾ ਹੈ। ਅਸੀਂ ਪੰਜਾਬੀ ਵੀ ਆਪਣੀ ਮਾਨਸਿਕਤਾ ਅਤੇ ਵਿਹਾਰ ਨੂੰ ਸਿਧਾਂਤਬੱਧ ਕਰਨ ਲਈ ਬਿਨਾਂ ਹਉਮੈਂ ਅਤੇ ਨਸਲੀ ਟਕਰਾਵਾਂ ਦੇ 'ਮੁਕੱਦਸ ਪੋਥੀ' ਜਾਂ 'ਪਵਿੱਤਰ ਪਾਠ' ਆਖ ਸਕਦੇ ਹਾਂ। ਭਾਵੇਂ ਇਤਿਹਾਸ ਵਿਚ ਇਸ ਤਰ੍ਹਾਂ ਹੋਈਏ ਜਾਂ ਨਹੀਂ ਅਸੀਂ ਚਿਤਵੇ ਜ਼ਰੂਰ ਇਸ ਤਰ੍ਹਾਂ ਗਏ ਹਾਂ। ਡਾ. ਗੁਰਭਗਤ ਦਾ ਇਸ਼ਾਰਾ ਗੁਰਮੁਖੀ ਦੇ ਮੂਲ ਅਧਾਰ ਸ੍ਰੋਤ ਸ਼ਬਦ ਵੱਲ ਹੋ ਜੋ ਕਿ ਪੰਜਾਬੀ ਚਿੰਤਨ ਅਤੇ ਸਿਰਜਣਾ ਦੇ ਨਵੇਂ ਅਵਾਮ ਨੂੰ ਖੋਲ ਸਕਦਾ ਹੈ। ਪੰਜਾਬ ਨਾਗੀ, ਆਰੀਆ, ਯੂਨਾਨੀ, ਫਾਰਸੀ ਕਈ ਸੱਭਿਆਚਾਰਾ ਦੇ ਅੰਤਰ-ਸੰਬੰਧਿਤ ਪਰਿਪੇਖ ਵਿਚ ਇਕਸਾਰ ਰਿਹਾ ਹੈ। ਇਸਦਾ ਨਾਂ ਵੀ ਪਹਿਲਾ ਵਾਲਹੀਦ ਉਦੀਚ, ਸਪਤ-ਸਿੱਧੂ ਅਤੇ ਪੰਜ ਨਾਦ" ਰਿਹਾ ਹੈ। ਪੰਜਾਬ ਤਾਂ ਬਹੁਤ ਪਿਛੋਂ ਆਇਆ। ਜੋ ਇਲਾਕਾ ਸਿੱਧ ਮਹਾਂਨਦੀ ਤੋਂ ਸਰਸਵਤੀ ਜਾਂ ਅੱਜ ਦੇ ਮਾਰਕੰਡਾ ਦਰਿਆ ਦੇ ਨੇੜੇ-ਤੇੜੇ ਤੱਕ ਫੈਲਿਆ ਹੋਇਆ ਸੀ। ਪਰ ਸਮੇਂ ਨਾਲ ਇਹ ਵਿਚ ਭੂਗੋਲਿਕ ਅਤੇ ਰਾਜਸੀ ਤਬਦੀਲੀਆਂ ਵਾਪਰਦੀਆਂ ਰਹੀਆਂ। ਅੱਜ ਇਹ ਪੰਜਾਬ ਪੱਛਮੀ ਅਤੇ ਪੂਰਬੀ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਕੁਝ ਖੇਤਰਾਂ ਵਿਚ ਵੰਡਿਆ ਹੋਇਆ ਹੈ। ਜਿਸ ਪੰਜਾਬੀਅਤ ਨੂੰ ਸੰਕਲਪ ਅਤੇ ਚਿੰਤਨ ਅਭਿਆਸ ਵਿਚ ਪਹਿਲਾ ਚਿਤਰਿਆ ਗਿਆ ਹੈ ਉਸ ਦਾ ਸੰਬੰਧ ਅਖੰਡਿਤ ਪੰਜਾਬ ਨਾਲ ਹੈ।
ਭਾਸ਼ਾਈ ਰੂਪਾਂ ਦੀ ਇਕਸੁਰਤਾ ਦਾ ਆਰੰਭ ਵੈਦਿਕ ਪਰੰਪਰਾ ਦੇ ਸਮੇਂ ਤੋਂ ਹੀ ਹੋ ਜਾਂਦਾ ਹੈ। ਵੈਦਿਕ ਅਤੇ ਉਪਨਿਸ਼ਦ ਪਰੰਪਰਾ ਪੰਜਾਬ ਦੀ ਧਰਤੀ ਉੱਪਰ ਬ੍ਰਹਿਮੰਡ ਦੀ
ਵਿਚਿਤਰਤਾ, ਇਕਸੁਰਤਾ, ਇਕਮਿਕਤਾ ਵਿੱਚ ਧੁਰੋਂ ਉਤਰੇ ਸ਼ਬਦ ਤੇ ਬ੍ਰਹਿਮੰਡੀ ਅਨੁਭਵ ਅਤੇ ਗਿਆਨ ਪ੍ਰਬੰਧ ਨੂੰ ਆਪਣੇ ਅੰਦਰ ਸਮਾਉਂਦੀ ਹੈ। ਪੁਰਾਣ ਇਸਦੇ ਅਨੁਭਵ ਦੀ ਪਾਰਦਰਸ਼ਤਾ ਨੂੰ, ਛੇ ਸ਼ਾਸਤਰ ਅਤੇ ਦਾਰਸ਼ਨਿਕ ਪਰੰਪਰਾਵਾਂ ਇਸ ਦੇ ਗਿਆਨ ਪ੍ਰਬੰਧ ਨੂੰ, ਅਧਿਆਤਮਕ ਅਤੇ ਸਾਹਿਤਕ ਪਰੰਪਰਾਵਾਂ ਇਸ ਦੇ ਮੂਲ ਸਰੋਤਾਂ ਦੇ ਅਧਾਰਾਂ ਨੂੰ ਦਰਸਾਉਂਦੀਆਂ ਹਨ। ਗੁਰਮੁਖੀ ਪਰੰਪਰਾ ਸ਼ਬਦ ਦੇ ਬ੍ਰਹਿਮੰਡੀ ਅਨੁਭਵ ਰਾਹੀਂ ਪੂਰਵੀ ਪਰੰਪਰਾ ਦੇ ਚਿੰਰਨ ਅਤੇ ਸੜਿਆਚਾਰ ਦੇ ਮੂਲ ਅਧਾਰ ਸਰੋਤ ਨੂੰ ਸੰਤੁਲਿਤ ਵਿਆਖਿਆ ਅਧੀਨ ਲਿਆਉਂਦੀ ਹੈ।
ਪੰਜਾਬੀ ਚਿੰਤਨ ਅਤੇ ਚੇਤਨਾ ਦਾ ਇਹ ਫਿਕਰ ਕੇ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖਤਰਾ ਹੈ ਦਰਅਸਲ ਉਸ ਸਭਿਆਚਾਰਕ ਮਾਨਸਿਕਤਾ ਵਿਚੋਂ ਜਾਗਿਆ ਹੋਇਆ ਸਵਾਲ ਹੈ ਜਿਸ ਵਿਚ ਸਭਿਆਚਾਰਕ ਆਪਹੁਦਰਾਪਨ ਅਤੇ ਨਸਲੀ ਕਿਸਮ ਦੇ ਟਕਰਾਅ ਸ਼ਾਮਿਲ ਹਨ। ਇਨ੍ਹਾਂ ਸਭਿਆਚਾਰਕ ਵਿਉਂਤਾ ਨੇ ਪੰਜਾਬੀ ਮਾਨਸਿਕਤਾ ਅੰਦਰ ਭਾਸ਼ਾਈ ਵਿਆਕਰਣ, ਅਰਥ ਸੰਚਾਰ ਪ੍ਰਕਿਰਿਆ, ਸਮਾਜਿਕ ਅਤੇ ਸਭਿਆਚਾਰਕ ਆਪਹੁਦਰੀਆਂ ਦਿਸ਼ਾਵਾਂ, ਸੰਗੀਤ ਅਤੇ ਸਾਹਿਤ ਦੀਆਂ ਸਧਾਰਨ ਵਿਆਖਿਆ ਅਤੇ ਵਿਹਾਰਕਰਤਾਵਾਂ ਨੂੰ ਪੈਦਾ ਕੀਤਾ ਹੈ। ਜਿਸ ਨਾਲ ਆਰਥਿਕ ਅਤੇ ਰਾਜਨੀਤਕ ਪੱਧਰ ਤੇ ਬਣਾਈਆਂ ਗਈਆਂ ਸੰਰਚਨਾਵਾਂ ਪੰਜਾਬ ਮਾਨਸਿਕਤਾ ਨੂੰ ਲਗਾਤਾਰ ਕਮਜ਼ੋਰ ਕਰ ਰਹੀਆਂ ਹਨ। ਪੰਜਾਬੀ ਚਿੰਤਨ ਭਾਸ਼ਾ ਦੇ ਕੇਵਲ ਵਿਹਾਰਕ ਅਤੇ ਸਿਧਾਂਤਕ ਰੂਪਾਂ ਦੇ ਤਣਾਵਾਂ ਵਿਚੋਂ ਹੀ ਆਪਣੀਆਂ ਧਾਰਨਾਵਾਂ ਫੈਲਾਅ ਰਿਹਾ ਹੈ। ਭਾਸ਼ਾ ਦੇ ਅਧਿਆਤਮਕ ਗੋਹਜ਼ਮਈ ਧਰਾਤਲਾਂ ਨੂੰ ਪੰਜਾਬੀ ਵਿਹਾਰਕਤਾ ਵਿਚ ਅਸਵੀਕਾਰ ਕਰਵਾ ਕੇ ਪੰਜਾਬੀ ਭਾਸ਼ਾ ਦੇ ਫਿਕਰ ਨੂੰ ਚੇਤਨਾ ਅੰਦਰ ਫੈਲਾਇਆ ਜਾ ਰਿਹਾ ਹੈ।
ਭਾਸ਼ਾਈ ਰੂਪਾਂ ਦੀ ਇਕਸੁਰਤਾ ਵਿਚ ਗੁਰਮੁਖੀ ਸ਼ਬਦ ਦਾ ਉਹ ਪਸਾਰ ਹੈ ਜਿਸ ਅੰਦਰ ਧੁਰ ਦਾ ਦਿਬਤਾਮਈ ਪ੍ਰਕਾਸ਼ ਮੋਲਦਾ ਹੈ। ਇਹ ਧਰਤੀ ਦੇ ਕਿਸੇ ਮਾਨਸਿਕ ਧਰਾਤਲ ਵਿਚੋਂ ਪੈਦਾ ਹੋਈ ਵਿਆਕਰਣਕ ਪ੍ਰਕਿਰਿਆ ਨਹੀਂ ਸਗੋਂ ਇਸ ਅੰਦਰ ੴ ਦੀ ਪਾਰਦਰਸ਼ਤਾ ਸ਼ਾਮਿਲ ਹੈ। ਇਹ ਓ ਦਾ ਚਾਨਣ ਧਰਤੀ ਤੇ ਮੌਜੂਦ ਦੂਸਰੀਆਂ ਭਾਸ਼ਾਵਾਂ ਨੂੰ ਵੀ ਸੰਤੁਲਨ ਦਿੰਦਾ ਹੈ। ਪੰਜਾਬੀ ਚਿੰਤਨ ਨੂੰ ਗੁਰਮੁਖੀ ਦੇ ਪ੍ਰਗਾਸ ਰੂਪ ਦੀ ਵਿਆਖਿਆ ਕਰਨੀ ਚਾਹੀਦੀ ਹੈ ਜਿਸ ਵਿਚ ਇਕਹਰੀਆਂ ਅਤੇ ਆਪ ਹੁਦਰੀਆਂ ਦਿਸ਼ਾਵਾਂ ਆਪਣੇ ਆਪ ਖਤਮ ਹੋ ਸਕਣ।
ਪੰਜਾਬੀ ਭਾਸ਼ਾ ਦਾ ਇਤਿਹਾਸ ਅਤੇ ਵਿਆਕਰਣ ਦੀ ਤਿਆਰੀ ਦਾ ਅਭਿਆਸ ਪੰਜਾਬੀ ਚਿੰਤਨ ਦੀ ਮੁਖ ਲੋੜ ਹੈ ਕਿਉਂਕਿ ਮੌਜੂਦਾ ਪੰਜਾਬੀ ਭਾਸ਼ਾ ਦੇ ਇਤਿਹਾਸ ਵਿਚ ਸਮੁੱਚੀਆਂ ਅਧਿਆਤਮਕ ਅਤੇ ਸੱਭਿਆਚਾਰਕ ਪਰੰਪਰਾਵਾਂ (ਇਸਲਾਮਿਕ ਅਤੇ ਆਰੀਅਨ) ਦੀ ਗੈਰ-ਹਾਜ਼ਰੀ ਰਹਿੰਦੀ ਹੈ, ਜਿਸ ਕਰਕੇ ਅਨੁਭਵ ਅਤੇ ਗਿਆਨ ਪਰੰਪਰਾਵਾਂ ਦੇ ਸਮੁੱਚੇ ਪਸਾਰਾਂ ਤੋਂ ਬਾਹਰ ਰਹਿ ਜਾਂਦੇ ਹਨ ਜਿਸ ਕਰਕੇ ਜਿਹੜੀਆਂ
ਧਾਰਨਾਵਾਂ ਇਕਹਿਰੇ ਮਾਪ-ਦੰਡਾਂ ਤਹਿਤ ਪੈਦਾ ਹੁੰਦੀਆਂ ਹਨ। ਉਨ੍ਹਾਂ ਦੀ ਦੂਸਰੇ ਦੀ ਸ਼ਮੂਲੀਅਤ ਨਹੀਂ ਹੁੰਦੀ, ਇਸ ਧਾਰਨਾ ਨੂੰ ਹੈਡੇਗਰ, ਹੁਸਰਲ ਅਤੇ ਲੇਵੀਨਾਸ ਦੇ ਦੂਸਰੇ ਨੂੰ ਸਨਮੁੱਖ ਰੱਖ ਕੇ ਕੀਤੇ ਗਏ ਅਧਿਐਨ ਦੀ ਸ਼ਮੂਲੀਅਤ ਲੈਣੀ ਚਾਹੀਦੀ ਹੈ। ਜਿਸ ਕਰਕੇ ਸਿਰਜਨਾਤਮਕ ਪੱਧਰ ਤੇ ਪੈਦਾ ਹੋਇਆ ਤਨਾਅ ਵਿਆਖਿਆ ਤੱਕ ਪਹੁੰਚ ਜਾਂਦਾ ਹੈ। ਇਸ ਲਈ ਚਿੰਤਨ ਦੀ ਸਮੁੱਚੀ ਪਰੰਪਰਾ ਨੂੰ ਸਮੁੱਚੀਆਂ ਪਰੰਪਰਾਵਾਂ ਦੀ ਇਕਸੁਰਤਾ ਵਿਚ ਹੀ ਅਧਿਐਨ ਕਰਨਾ ਚਾਹੀਦਾ ਹੈ।
ਭਾਸ਼ਾਈ ਰੂਪਾਂ ਦੀ ਇਕਸੁਰ ਪ੍ਰਕਿਰਿਆ ਲਈ:
1. ਪ੍ਰਚਲਿਤ ਪੰਜਾਬੀ ਭਾਸ਼ਾਈ ਸਰੋਕਾਰਾਂ ਅਤੇ ਚੇਤਨਾਵਾਂ ਉਪਰ ਸੰਤੁਲਿਤ ਪ੍ਰਤੀਕਰਮ ਦੇਣੇ।
2. ਪੰਜਾਬੀ ਭਾਸ਼ਾ ਦੀ ਸ਼ਬਦ ਕੇਂਦਰਿਤ ਵਿਆਖਿਆ ਅਤੇ ਚਿੰਤਨ ਨੂੰ ਪੰਜਾਬ ਦੀ ਮੌਲਿਕ ਸਿਰਜਣਾ ਵਿਚੋਂ ਪਛਾਣਨਾ।
3. ਭਾਸ਼ਾਵਾਂ ਦੀ ਮੌਲਿਕਤਾ ਦੇ ਅੰਦਰ ਆਏ ਤਣਾਵਾਂ ਦੀ ਪਛਾਣ ਕਰਨੀ।
4. ਸਾਹਿਤਕ ਸਭਾਵਾਂ ਦੇ ਆਪਸੀ ਮਿਲਵਰਤਨ ਨੂੰ ਸੰਤੁਲਿਤ ਰੂਪ ਦੇਣਾ।
5. ਸਾਹਿਤ ਸਿਰਜਣਾ ਅਤੇ ਚਿੰਤਨ ਦਾ ਮੌਲਿਕ ਕਾਵਿ-ਸ਼ਾਸਤਰ ਸਿਰਜਣਾ।
6. ਸਾਹਿਤ ਸਿਰਜਣਾ ਦੇ ਮੌਲਿਕ ਮੁਹਾਵਰੇ ਦੀ ਤਲਾਸ਼ ਕਰਨਾ।
7. ਪੰਜਾਬੀ ਭਾਸ਼ਾ ਦੀ ਖੇਤਰੀ ਸਿਰਜਣਾ ਦਾ ਵਿਸ਼ਵ-ਵਿਆਪੀ ਰੂਪ ਤਿਆਰ ਕਰਨਾ।
8. ਸਾਹਿਤ-ਚਿੰਤਨ ਦੀ ਸੰਵਾਦੀ ਪ੍ਰਕਿਰਿਆ ਤੋਂ ਪਾਰ ਗੋਸ਼ਟ ਦਾ ਮਹੌਲ ਪੈਦਾ ਕਰਨਾ।
9. ਪੰਜਾਬੀ ਭਾਸ਼ਾ ਲਈ ਪਾਠਕਾਂ ਦੀ ਸ਼ਮੂਲੀਅਤ ਅਤੇ ਨੇੜਤਾ ਸਥਾਪਿਤ ਕਰਨੀ।
10. ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ, ਅਕਾਦਮਿਕਤਾ ਅਤੇ ਪਾਠਕਾਂ ਦੀ ਵਿਸ਼ਵ ਚਿੰਤਨ ਸਿਰਜਣਾ ਨਾਲ ਸਾਂਝ ਪਾਉਣੀ।
11. ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਨਿਸ਼ਚਿਤ ਘੇਰੇ ਅਤੇ ਵਿਚਾਰਧਾਰਾ ਤੋਂ ਬਾਹਰ ਦੇਖਣਾ।
ਭਾਸ਼ਾ ਦਾ ਸਭ ਤੋਂ ਖੂਬਸੂਰਤ ਪ੍ਰਗਟਾਅ ਸਾਹਿਤ ਵਿਚ ਹੁੰਦਾ ਹੈ ਅਤੇ ਸਾਹਿਤ ਸਭਿਆਚਾਰ ਦੇ ਨਫੀਸ ਨਕਸ਼ਾਂ ਦੀ ਘਾੜਤ ਕਰਦਾ ਹੈ। ਸਾਹਿਤ ਰਾਹੀਂ ਸਭਿਆਚਾਰ ਦੇ ਇਹ ਨਫੀਸ ਨਕਸ਼ ਜ਼ਿੰਦਗੀ ਅੰਦਰ ਚੱਲ ਰਹੇ ਵਰਤਾਰਿਆਂ ਨੂੰ ਪ੍ਰਭਾਵਤ ਕਰਦੇ ਹਨ। ਇਨ੍ਹਾਂ ਵਰਤਾਰਿਆਂ ਦੀ ਪ੍ਰਕਿਰਿਆ ਹਰ ਇਕ ਅਨੁਸ਼ਾਸਨ ਨੂੰ ਸਥਿਤੀ ਮੁਤਾਬਿਕ ਨਿਸ਼ਚਿਤ ਕਰਦੀ ਹੈ। ਭਾਸ਼ਾ ਰਾਹੀਂ ਹੀ ਇਨ੍ਹਾਂ ਵਰਤਾਰਿਆਂ ਦੀ ਸੰਰਚਨਾ ਬਣਦੀ ਹੈ। ਇਹ ਸੰਰਚਨਾ ਹੀ ਆਧੁਨਿਕ ਗਿਆਨ ਅਤੇ ਅਨੁਭਵ ਦਾ ਹਿੱਸਾ ਬਣਦੀ ਹੈ।
ਡਾਇਨੈਮਿਕਸ ਆਫ ਡਿਫਰੰਸ ਦੇ ਸਿਧਾਂਤ ਅਨੁਸਾਰ ਹੁਣ ਕੇਵਲ ਆਪਸੀ ਵਿਸ਼ੇਸ਼ਤਾ ਜਾਂ ਅੰਤਰ ਨਾਲ ਨਹੀਂ ਰਿਹਾ ਜਾ ਸਕਦਾ। ਆਪਣੀ ਵਿਸ਼ੇਸ਼ਤਾ ਅਤੇ ਅੰਤਰ
ਨੂੰ ਇਸ ਪ੍ਰਕਾਰ ਸਥਾਪਿਤ ਕਰਨਾ ਪਵੇਗਾ ਕਿ ਉਹ ਕਿਸੇ ਨੂੰ ਪ੍ਰਾਧੀ ਵੀ ਨਾ ਕਰੇ ਅਤੇ ਅਤੇ ਆਪਣੀ ਅੰਤਰ ਵਿਸ਼ੇਸ਼ਤਾ ਨੂੰ ਵੀ ਕ੍ਰਿਆਵੰਤ ਰੱਖੋ।
ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸਾਂਝੀ ਪ੍ਰਕਿਰਿਆ ਸਾਂਝੇ ਪੰਜਾਬ ਵਿਚ ਹੀ ਸੀ। ਜਿਥੇ ਪੰਜਾਬੀਅਤ ਦਾ ਸਾਝਾਂ ਅਭਿਆਸ ਸੀ। ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਸਾਂਝੀ ਪ੍ਰਕਿਰਿਆ ਅਣਸਹਾਇਕ ਅਤੇ ਇਕਸਾਰਵਾਦੀ ਭਾਰਤੀ ਰਾਜਨੀਤੀ ਦੇ ਪਿਛੋਕੜ ਦਾ ਹਿੱਸਾ ਨਹੀਂ ਬਣ ਸਕੀ। ਜਿਸ ਨੇ ਵਰਤਮਾਨ ਅਤੇ ਭਵਿੱਖ ਦਾ ਸਾਝਾ ਚਿੰਤਨ ਵੀ ਗੁਆ ਲਿਆ ਅਤੇ ਉਪਭਾਸ਼ਾਵਾਂ ਦੀ ਸਾਂਝੀ ਸਥਿਤੀ ਵੀ ਨਹੀਂ ਰਹੀ। ਰਾਸ਼ਟਰੀ ਪਰਿਪੇਖ ਥੱਲੇ ਸਭਿਆਚਾਰਕ ਉਸਤਤ ਦਾ ਗਾਇਨ ਭਾਸ਼ਾ ਦੇ ਸਰੋਕਾਰਾਂ ਨੂੰ ਵਿਉਂਤਦਾ ਰਿਹਾ ਹੈ। ਇਸ ਗਾਇਨ ਵਿਚ ਚਿੰਤਨ ਅਤੇ ਗਿਆਨ ਦੇ ਨਿਯਮ ਸ਼ਾਮਲ ਨਹੀਂ ਸਨ, ਜਿਸ ਕਰਕੇ ਭਾਰਤੀ ਆਤਮਾ ਦੇ ਮੂਲ ਆਧਾਰ ਸ੍ਰੋਤ ਚਿੰਤਨ ਅੰਦਰ ਸ਼ਾਮਿਲ ਨਹੀਂ ਹੋ ਸਕੇ। ਇਸੇ ਰਾਜਨੀਤਕ ਸਥਿਤੀ ਨਾਲ ਪਹਿਲਾਂ ਪਾਕਿਸਤਾਨ ਬਣਿਆ ਅਤੇ ਫਿਰ 1967 ਵਿਚ ਪੰਜਾਬੀ ਸੂਬਾ ਬਣਨ ਨਾਲ ਹਰਿਆਣਾ ਅਤੇ ਹਿਮਾਚਲ ਬਣ ਗਏ। ਪੰਜਾਬੀ ਭਾਸ਼ਾ ਦੀ ਸਾਂਝੀ ਇਕਸਰਤਾ ਇਸ ਰਾਜਨੀਤਕ ਮਾਹੌਲ ਅੰਦਰ ਲਗਾਤਾਰ ਖੁਰਦੀ ਰਹੀ ਹੈ, ਪੰਜਾਬੀ ਦੀ ਇਕਸੁਰਤਾ ਨੂੰ ਕਿਸੇ ਵੀ ਅਨੁਸ਼ਾਸਨ ਨੇ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਨਾਲ ਮੁੜ ਤੋਂ ਪੰਜਾਬੀ ਭਾਸ਼ਾ ਆਪਣੇ ਇਕਸੂਰ ਸਥਿਤੀ ਨੂੰ ਜਗਾ ਸਕੇ।
ਪੰਜਾਬ ਦੀਆਂ ਉਪਭਾਸ਼ਾਵਾਂ ਦੀ ਸਥਿਤੀ ਕਿਸੇ ਵੀ ਅਨੁਸ਼ਾਸਨ ਵਿਚ ਆਪਣੇ ਸੰਤੁਲਿਤ ਪਰਿਪੇਖ ਨੂੰ ਨਹੀਂ ਤਲਾਸ਼ ਰਹੀ। ਇਸ ਦੀ ਮੌਲਿਕ ਪ੍ਰਤਿਬਾ ਅਤੇ ਅਨੁਭਵ ਸੁੰਗੜ ਰਿਹਾ ਹੈ। ਇਸ ਦੀਆਂ ਉਪਭਾਸ਼ਾਵਾਂ ਦੇ ਫੈਲਾਅ ਸਾਹਿਤ, ਕਲਾ ਵਿਚੋਂ ਨਿਕਲਣੇ ਚਾਹੀਦੇ ਹਨ। ਉਪਭਾਸ਼ਾਵਾਂ ਦੀ ਵਿਲੱਖਣਤਾ ਅਤੇ ਇਸ ਦੀ ਵਿਸ਼ਵ ਵਿਆਪੀ ਅੰਤਰ-ਸਬੰਧਿਤਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਗਿਆਨ ਵਿਗਿਆਨ ਰਾਹੀਂ ਧਰਤੀ ਦੀਆਂ ਮੌਲਿਕ ਸੰਰਚਨਾਵਾਂ ਪਿੱਛੇ ਕੰਮ ਕਰ ਰਹੇ ਦਾਸ਼ਨਿਕ ਆਧਾਰਾਂ ਅਤੇ ਇਸੇ ਦੇ ਵਿਵਹਾਰਕ ਨਿਯਮਾਂ ਦੀ ਤਲਾਸ਼ ਕਰਨੀ ਚਾਹੀਦੀ ਹੈ ਤਾਂ ਕਿ ਉਪਭਾਸ਼ਾਵਾਂ ਦੀ ਹਾਜ਼ਰੀ ਬਿਨਾਂ ਕਿਸੇ ਟਕਰਾਅ ਦੇ ਮੁਲਧਾਰਾ ਵਿਚ ਲਗ ਸਕੇ।
ਪੰਜਾਬੀ ਦੀਆਂ ਉਪਭਾਸ਼ਾਵਾਂ ਲਈ ਕਿਸੇ ਵੀ ਕਿਸਮ ਦੇ ਫੈਸਲੇ ਕਰਨ ਵਾਸਤੇ ਕਾਹਲੀ ਨਹੀਂ ਕਰਨੀ ਚਾਹੀਦੀ। ਇਹ ਫੈਸਲੇ ਕਿਸੇ ਵੀ ਪ੍ਰਭਾਵ ਹੇਠ ਲਾਗੂ ਕਰਨ ਦੀ ਕਾਹਲ ਭਾਸ਼ਾ ਦੀ ਸਮੁੱਚਤਾ ਨੂੰ ਤੋੜ ਦਿੰਦੀ ਹੈ। ਉਪਭਾਸ਼ਾਵਾਂ ਸੰਬੰਧੀ ਜਿਹੜਾ ਚਿੰਤਨ ਹੋ ਰਿਹਾ ਹੈ ਉਸ ਦੀਆਂ ਦਿਸ਼ਾਵਾਂ ਵੀ ਕਿਸੇ ਪਰਿਪੇਖ ਵਿਚ ਨਿਰਧਾਰਿਤ ਨਹੀਂ ਕੀਤੀਆਂ ਗਈਆਂ। ਭਾਸ਼ਾ ਦੀ ਮੌਲਿਕਤਾ ਨੂੰ ਵਿਸ਼ਵ ਵਿਆਪੀ ਪਰਿਪੇਖ ਵਿਚ ਅਧਿਐਨ ਕਰਨ ਵਾਸਤੇ ਵਿਗਿਆਨਕ ਸਰੂਪ ਵਿਚ ਜਾਣਾ ਚਾਹੀਦਾ ਹੈ, ਜਿਸ ਨਾਲ ਭਾਸ਼ਾ ਰਾਜ ਦੇ ਸਮੁੱਚੇ ਅਨੁਸ਼ਾਸਨਾਂ ਦਾ ਮਾਧਿਅਮ ਬਣੇ। ਇਸ ਨੂੰ ਕੇਵਲ ਰੋਜ਼ਗਾਰ ਤਕ ਸੀਮਤ ਨਹੀਂ ਕਰਨਾ ਚਾਹੀਦਾ। ਭਾਸ਼ਾ ਸੰਬੰਧੀ ਪ੍ਰਚਲਿਤ ਰੁਝਾਨ ਸਮੱਸਿਆਵਾਂ ਨੂੰ
ਨਜਿੱਠ ਕੇ ਹੀ ਕਰਨਾ ਚਾਹੀਦਾ ਹੈ। ਪ੍ਰਚਲਿਤ ਰੁਝਾਨਾਂ ਵਿਚ ਧਾਰਮਿਕ ਕੱਟੜਤਾ ਅਤੇ ਰਾਸ਼ਟਰਵਾਦੀ ਪ੍ਰਸੰਸਾ ਦੇ ਪ੍ਰਭਾਵ ਹੇਠ ਪੰਜਾਬੀ ਭਾਸ਼ਾ ਨੂੰ ਛੱਡਿਆ ਜਾ ਰਿਹਾ ਹੈ। ਭਾਸ਼ਾ ਨੂੰ ਛੱਡਣ ਦੇ ਕਿਹੜੇ ਕਾਰਨ ਹੋ ਸਕਦੇ ਹਨ? ਇਸਦੀ ਖੋਜ ਵੀ ਪੰਜਾਬੀ ਚਿੰਤਨ ਵਿਚ ਹੋਣੀ ਚਾਹੀਦੀ ਹੈ। ਪੰਜਾਬੀ ਚਿੰਤਨ ਵਿਚ ਇਸ ਗੱਲ ਦੀ ਪਛਾਣ ਵੀ ਹੋਣੀ ਚਾਹੀਦੀ ਹੈ ਕਿ ਵੱਖ-ਵੱਖ ਲਹਿਰਾਂ ਚੱਲਣ ਨਾਲ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਵਿਚ ਜਿਹੜਾ ਤਣਾਅ ਵਧਿਆ ਹੈ ਉਸ ਪਿੱਛੇ ਕਿਹੜੀਆਂ ਵਿਅਕਤੀਗਹ ਧਿਰਾਂ ਕਾਰਜਸ਼ੀਲ ਹਨ। ਪੰਜਾਬੀ ਚਿੰਤਨ ਵਿਚ ਇਸ ਨੁਕਤੇ ਦਾ ਵੀ ਹੱਲ ਤਲਾਸ਼ਣਾ ਚਾਹੀਦਾ ਹੈ। ਜਿਸ ਰਾਹੀਂ ਪਹਿਲਾਂ ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾ ਬੇਗਾਨੀ ਹੋਈ ਤੇ ਫਿਰ ਪੰਜਾਬ ਵੰਡ ਦਾ ਦੁਖਾਂਤ ਵਾਪਰਿਆ। ਭਾਸ਼ਾਵਾਂ ਸੰਬੰਧੀ ਵਿਸ਼ਵ ਪੱਧਰ ਤੇ ਨਾਕਾਰਾਤਮਕ ਪ੍ਰਭਾਵ ਦੇਖਣੇ ਚਾਹੀਦੇ ਹਨ ਤੇ ਫਿਰ ਉਪਭਾਸ਼ਾਵਾਂ ਦੇ ਸਾਕਾਰਾਤਮਕ ਪ੍ਰਭਾਵਾਂ ਦੀ ਪਛਾਣ ਕਰਨੀ ਚਾਹੀਦੀ ਹੈ। ਪੰਜਾਬ ਅੰਦਰ ਸੱਭਿਆਚਾਰਕ ਪੱਧਰ ਤੇ ਵਾਪਰੇ ਨਸਲੀ ਵਰਤਾਰੇ ਦੀ ਵੀ ਸਮਝ ਚਾਹੀਦੀ ਹੈ ਤਾਂ ਜੋ ਨਸਲੀ ਆਪ-ਹੁਦਰੇਪਣ ਤੋਂ ਭਾਸ਼ਾਵਾਂ ਨੂੰ ਬਚਾਇਆ ਜਾ ਸਕੇ। ਨਸਲੀ ਟਕਰਾਵਾਂ ਨੂੰ ਅਧਿਐਨ ਕਰਨ ਵਾਸਤੇ ਵਿਅਕਤੀਗਤ ਮਾਨਸਿਕਤਾ ਦੇ ਉਲਾਰੂ ਪੱਖਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਤਾਂ ਜੋ ਉਪਭਾਸ਼ਾਵਾਂ ਦੀ ਵਿਸ਼ਵ-ਵਿਆਪੀ ਦਿਸ਼ਾ ਭਾਸ਼ਾਵਾਂ ਦੀ ਨੇੜਤਾ ਵਿਚ ਜਾਗਰੂਕ ਹੋ ਸਕੇ।
ਪੰਜਾਬੀ ਚਿੰਤਨ ਨੂੰ ਭਾਸ਼ਾਵਾਂ ਨੂੰ ਕੇਵਲ ਸੰਚਾਰ ਮਾਧਿਅਮ ਦੇ ਤੌਰ ਤੇ ਵਿਚਾਰਨਾ ਛੱਡ ਦੇਣਾ ਚਾਹੀਦਾ ਹੈ। ਭਾਸ਼ਾਵਾਂ ਕੇਵਲ ਸੰਚਾਰ ਦਾ ਹੀ ਸਾਧਨ ਨਹੀਂ ਸਗੋਂ ਇਨ੍ਹਾਂ ਅੰਦਰ ਸਮੁੱਚੇ ਜੀਵਨ ਵਰਤਾਰੇ ਦਾ ਗਿਆਨ ਅਤੇ ਅਨੁਭਵ ਸ਼ਾਮਿਲ ਹੈ। ਇਸ ਵਰਤਾਰੇ ਨੂੰ ਵਿਸ਼ਵ ਪੱਧਰ ਉੱਪਰ ਭਾਸ਼ਾਵਾਂ ਦੀ ਸੇਵਾਦੀ ਪ੍ਰਕਿਰਿਆ ਨਾਲ ਹਾਲੇ ਤੱਕ ਅਸੀਂ ਨਹੀਂ ਜੋੜਿਆ ਅਤੇ ਨਾ ਹੀ ਭਾਸ਼ਾ ਲਈ ਕੋਈ ਚਿੰਤਨ ਸਕੂਲ ਪੈਦਾ ਕਰ ਸਕੇ ਹਾਂ। ਇਸੇ ਕਰਕੇ ਸਾਡੇ ਅਨੁਸ਼ਾਸਨਾਂ ਵਿਚ ਮੌਲਿਕ ਅਤੇ ਉਦਾਤ ਪ੍ਰਕਿਰਿਆ ਖ਼ਤਮ ਹੋ ਰਹੀ ਹੈ। ਅਸੀਂ ਦੂਸਰੀਆਂ ਭਾਸ਼ਾਵਾਂ ਦੀ ਸ਼ਮੂਲੀਅਤ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ ਅਤੇ ਉਪਭਾਸ਼ਾਵਾਂ ਦੀ ਸੰਯੋਗੀ ਬਣਤਰ ਖ਼ਤਮ ਹੋਣ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਨਾਲ ਸਾਡੇ ਸੱਭਿਆਚਾਰ ਦੀਆਂ ਬੁਨਿਆਦੀ ਸੈਰਚਨਾਵਾਂ ਵਿਚ ਤਣਾਉ ਵਧਿਆ ਹੈ। ਭਾਸ਼ਾ ਨੂੰ ਕੇਵਲ ਅਕਿਹਰੇ ਮਾਪਦੰਡਾਂ ਵਿਚ ਰੱਖ ਕੇ ਹੀ ਵਿਚਾਰਿਆ ਜਾਂਦਾ ਹੈ, ਜਿਸ ਕਰਕੇ ਭਾਸ਼ਾਵਾਂ ਦਾ ਗਿਆਨ ਦੂਜੈਲੇ ਪੱਧਰ ਤੇ ਚਲਿਆ ਜਾਂਦਾ ਹੈ। ਅਸੀਂ ਪਹਿਲਾਂ ਬਸਤੀਵਾਦੀ ਪ੍ਰਭਾਵਾਂ ਤਹਿਤ ਭਾਸ਼ਾ ਨੂੰ ਮੂਲ ਆਤਮਾ ਨਾਲੋਂ ਨਿਖੇੜ ਦਿੱਤਾ ਅਤੇ ਹੁਣ ਉਤਰ-ਬਸਤੀਵਾਦੀ ਪ੍ਰਭਾਵਾਂ ਤਹਿਤ ਇਸਦੀ ਪਛਾਣ ਤੋਂ ਵੀ ਇਨਕਾਰੀ ਹੋ ਰਹੇ ਹਾਂ। ਭਾਸ਼ਾਵਾਂ ਪ੍ਰਤੀ ਅਸੀਂ ਜਿਸ ਕਦਰ ਅਵੇਸਲੇ ਹਾਂ ਉਸਦਾ ਮੂਲ ਕਾਰਨ ਤਲਾਸ਼ ਕਰਨ ਦੀ ਬਜਾਏ ਇਸ ਨੂੰ ਕੇਵਲ ਕਾਹਲੀ ਨਾਲ ਲਾਗੂ ਕਰਨ ਤਕ ਹੀ ਸੀਮਤ ਰੱਖਿਆ ਜਾਂਦਾ ਹੈ। ਭਾਸ਼ਾ ਦੀ ਅਸਲ ਮੁਹਾਰਤ ਅਤੇ ਮੂਲ ਆਤਮਤਾ ਨੂੰ ਸਾਡੇ ਵਿਅਕਤੀਗਤ ਝੁਕਾਅ ਕਿਸੇ ਵੀ ਅਨੁਸ਼ਾਸਨ ਵਿਚ ਸ਼ਾਮਿਲ ਨਹੀਂ ਕਰਵਾਉਂਦੇ ਜਿਸ ਕਰਕੇ ਕਿਸੇ ਵੀ
ਪੱਧਰ ਉਪਰ ਸਾਡੀ ਭਾਸ਼ਾ ਦੀ ਠੀਕ ਹਾਜ਼ਰੀ ਨਹੀਂ ਲੱਗ ਰਹੀ।
ਭਾਸ਼ਾ ਰਾਹੀਂ ਕਿਸੇ ਵੀ ਲਿਖਤ ਦੀ ਅਨੇਕਤਾ ਅਤੇ ਮੁਹਾਵਰਾ ਪ੍ਰਗਟ ਹੁੰਦਾ ਹੈ, ਪਰ ਹੁਣ ਹਾਲ ਇਹ ਹੈ ਕਿ ਸਾਡੀ ਸਮੁੱਚੀ ਊਰਜਾ ਲਿਖਤ ਦੇ ਇਕ ਅਰਥ ਤੇ ਕਮਜ਼ੋਰ ਮਾਨਸਿਕਤਾ ਤਹਿਤ ਵਿਗਿਆਨਕ ਤਰਕ ਵੱਲ ਵਧ ਰਹੀ ਹੈ। ਇਸ ਵਿਚੋਂ ਨਾ ਤਾਂ ਨਿਵੇਕਲੇ ਪ੍ਰਤੀਕ ਸਿਰਜੇ ਜਾ ਸਕਦੇ ਹਨ ਅਤੇ ਨਾ ਹੀ ਲਿਖਤ ਦੇ ਅਗਲੇ ਪਾਸਾਰਾਂ . ਦਾ ਗਿਆਨ ਬਣ ਰਿਹਾ ਹੈ। ਇਸ ਖੋਜ ਪੱਤਰ ਦਾ ਮੂਲ ਮਨੋਰਥ ਇਸੇ ਨੁਕਤੇ ਨੂੰ ਉਘਾੜਨਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਆਪਣੀ ਮੂਲ ਆਤਮਾ ਦੇ ਨੇੜੇ ਵਿਚਰਦੀ ਹੋਈ, ਆਪਣੇ ਮੌਲਿਕ ਵਿਕਾਸ ਵੱਲ ਵਧ ਸਕੇ ਅਤੇ ਪੰਜਾਬੀ ਸੱਭਿਆਚਾਰ ਮੁੜ ਉਦਾਤ ਨਕਸ਼ਾਂ ਵਿਚੋਂ ਆਪਣੇ ਆਦਰਸ਼ਾਂ ਦੀ ਤਲਾਸ਼ ਸ਼ੁਰੂ ਕਰੋ।
ਹਵਾਲੇ ਅਤੇ ਟਿੱਪਣੀਆਂ
1. ਗੋਪੀ ਚੰਦ ਨਾਰੰਗ, ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ, ਪੰਨਾ- 415.
2. ਉਹੀ, ਪੰਨਾ-416.
3. ਉਹੀ, ਪੰਨਾ -416-17.
4. Edward Said, The world, The Text and the Critic, p. 58.
5. T.J. De Boer, History of Philosophy in Island, p. 124.
6. ਅਲਤਾਫ ਹੁਸੈਨ ਹਾਲੀ, ਮੁਕੱਦਮਾਇ ਸ਼ਿਅਰੋ-ਸ਼ਾਇਰੀ, ਪੰਨਾ-39
ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸੰਬੰਧ
-ਡਾ. ਜਸਪਾਲ ਸਿੰਘ
ਐਸੋਸੀਏਟ ਪ੍ਰੋਫੈਸਰ,
ਮੁਖੀ, ਪੋਸਟ ਗਰੇਜੂਏਟ ਪੰਜਾਬੀ ਵਿਭਾਗ,
ਜੀ.ਜੀ.ਡੀ. ਐੱਸ.ਡੀ. ਕਾਲਜ, ਹਰਿਆਣਾ, ਹੁਸ਼ਿਆਰਪੁਰ
ਭਾਸ਼ਾ ਦਾ ਮਨੁੱਖੀ ਜੀਵਨ ਵਿਚ ਭਾਰੀ ਮਹੱਤਵ ਹੈ; ਕਿਉਂ ਜੋ ਇਹ ਮਨੁੱਖ ਨੂੰ ਪਸ਼ੂਆਂ ਅਤੇ ਜਾਨਵਰਾਂ ਤੋਂ ਨਿਖੇੜਦੀ ਹੈ ਅਤੇ ਮਨੁੱਖੀ ਉੱਨਤੀ ਵਿਚ ਸਹਾਇਕ ਕਰਦੀ ਹੈ। ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਉਸਨੂੰ ਆਪਣਾ ਵਿਚਾਰ-ਵਟਾਂਦਰਾ ਹਰਨਾਂ ਨਾਲ ਕਰਨਾ ਪੈਂਦਾ ਹੈ। ਮਨੁੱਖ ਕੋਲ ਇਹੀ ਸਾਧਨ ਹੈ ਜਿਸ ਦੁਆਰਾ ਉਹ ਹੋਰਨਾਂ ਨਾਲ ਸੰਬੰਧ ਕਾਇਮ ਰੱਖਦਾ ਹੈ। ਭਾਸ਼ਾ ਦਾ ਪ੍ਰਮੁੱਖ ਕਾਰਜ ਸੰਚਾਰ ਕਰਨਾ ਹੈ। ਪ੍ਰਸਿੱਧ ਭਾਸ਼ਾ ਵਿਗਿਆਨੀ ਸੋਸਿਊਰ ਤੇ ਨੰਮ ਚੋਮਸਕੀ ਵੀ ਆਪਣੇ ਸੰਰਚਨਾਤਮਕ ਭਾਸ਼ਾ ਵਿਗਿਆਨ ਵਿਚ; ਇਹੋ ਦੱਸਦੇ ਹਨ ਕਿ ਕਿਸੇ ਖਾਸ ਖੇਤਰ ਵਿਚ ਰਹਿਣ ਵਾਲਾ ਲੋਕਾਂ ਦਾ ਆਪਸੀ ਵਿਚਾਰ ਵਟਾਂਦਰਾ ਭਾਸ਼ਾ ਦੁਆਰਾ ਹੁੰਦਾ ਹੈ। ਬਸ਼ਰਤੇ ਕਿ ਭਾਸ਼ਾ ਬੋਲਣ ਵਾਲੇ ਤੇ ਸੁਣਨ ਵਾਲੇ ਦੀ ਭਾਸ਼ਾ ਇਕੋ ਹੀ ਹੋਵੇ। ਜੇਕਰ ਬੋਲਣ ਵਾਲੇ ਦੀ ਭਾਸ਼ਾ ਪੰਜਾਬੀ ਹੈ ਤੇ ਸੁਣਨ ਵਾਲੇ ਦੀ ਬੰਗਾਲੀ ਹੈ ਤਾਂ ਧੁਨੀਆਂ ਦਾ ਉਚਾਰਣ ਤਾਂ ਹੋਵੇਗਾ, ਪਰੰਤੂ ਸੰਚਾਰ ਨਹੀਂ ਹੋਵੇਗਾ।
ਆਮ ਤੌਰ 'ਤੇ ਅਸੀਂ ਮਾਤ-ਭਾਸ਼ਾ ਅਤੇ ਮਾਂ ਦੀ ਭਾਸ਼ਾ ਵਿਚ ਅੰਤਰ ਨਹੀਂ ਕਰਦੇ। ਸਾਡੀ ਇਹ ਧਾਰਨਾ ਬਣ ਚੁੱਕੀ ਹੈ ਕਿ ਬੱਚਾ ਉਹੀ ਭਾਸ਼ਾ ਮਾਤ-ਭਾਸ਼ਾ ਵਜੋਂ ਗ੍ਰਹਿਣ ਕਰਦਾ ਹੈ ਜੋ ਉਸ ਨੂੰ ਮਾਂ ਤੋਂ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਹਰ ਬੱਚੇ ਦੀ ਭਾਸ਼ਾ ਬਾਕੀ ਬੱਚਿਆਂ ਦੀ ਭਾਸ਼ਾ ਤੋਂ ਵੱਖ ਹੋਣੀ ਚਾਹੀਦੀ ਹੈ; ਕਿਉਂਕਿ ਇਕੋ ਪਿੰਡ ਦੀਆਂ ਮਾਵਾਂ ਉਸੇ ਪਿੰਡ ਦੀਆਂ ਜੰਮਪਲ ਧੀਆਂ ਨਹੀਂ ਹੁੰਦੀਆਂ। ਉਹ ਅਨੇਕਾਂ ਪਿੰਡਾਂ ਦੀਆਂ ਜਾਈਆਂ ਇਹ ਧੀਆਂ ਕਿਸੇ ਇਕ ਪਿੰਡ ਦੀਆਂ ਨੂੰਹਾਂ-ਮਾਵਾਂ ਬਣ ਜਾਂਦੀਆਂ ਹਨ। ਸਭ ਦੇ ਭਾਸ਼ਾਈ ਪਿਛਕੜ ਵਿਚ ਫ਼ਰਕ ਹੁੰਦਾ ਹੈ। ਉਨ੍ਹਾਂ ਦੀ ਉਪਭਾਸ਼ਾ ਅਲੱਗ- ਅਲੱਗ ਹੁੰਦੀ ਹੈ। ਫਿਰ ਇਨ੍ਹਾਂ ਮਾਵਾਂ ਦੀ ਔਲਾਦ ਇਕੋ ਮਾਤ-ਭਾਸ਼ਾ ਵਾਲੀ ਕਿਵੇਂ ਹੋ ਸਕਦੀ ਹੈ? ਇਸ ਤਰ੍ਹਾਂ ਬੱਚੇ ਦੀ ਮਾਤ ਭਾਸ਼ਾ ਅਤੇ ਉਸਦੀ ਮਾਤਾ ਦੀ ਭਾਸ਼ਾ ਇਕੋ ਹੀ ਨਹੀਂ ਹੁੰਦੀ। ਮਾਤ-ਭਾਸ਼ਾ ਦਾ ਗਿਆਨ ਬੱਚੇ ਆਪਣੇ ਆਲੇ-ਦੁਆਲੇ ਤੋਂ ਪ੍ਰਾਪਤ
ਕਰਦੇ ਹਨ। ਇਸ ਸੰਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਡਾ. ਸ਼ਿਵ ਸ਼ਰਮਾ ਜੋਸ਼ੀ ਆਪਣੇ ਲੇਖ 'ਪੰਜਾਬੀ ਭਾਸ਼ਾ ਦੇ ਅਧਿਆਪਨ ਦੀ ਸਥਿਤੀ ਵਿਚ ਲਿਖਦੇ ਹਨ:
"ਮਾਤ-ਭਾਸ਼ਾ ਦਾ ਗਿਆਨ ਬੱਚੇ ਨੂੰ ਆਪਣੇ ਚੌਗਿਰਦੇ ਤੋਂ ਪ੍ਰਾਪਤ ਹੋ ਜਾਂਦਾ ਹੈ। ਭਾਸ਼ਾ ਮਨੁੱਖ ਦਾ ਸਮਾਜਿਕ ਵਰਤਾਰਾ ਹੈ। ਮਨੁੱਖੀ ਸਮਾਜ ਨੂੰ ਭੀੜ ਦੀ ਥਾਂ ਇਕਜੁੱਟਤਾ ਦੇਣਾ ਭਾਸ਼ਾਈ ਮਾਧਿਅਮ ਕਾਰਨ ਹੀ ਸੰਭਵ ਹੋ ਸਕਦਾ ਹੈ। ਪਰਿਵਾਰ ਅਤੇ ਸਮਾਜ ਵਿਚੋਂ ਭਾਬਾ ਪ੍ਰਾਪਤੀ ਦੇ ਕੇਵਲ ਦੋ ਕੌਸ਼ਲ: ਸੁਣਨਾ-ਸਮਝਣਾ ਐਤੇ ਬੋਲਣਾ ਤਾਂ ਪ੍ਰਾਪਤ ਹੋ ਜਾਂਦੇ ਹਨ ਪਰ ਇਨ੍ਹਾਂ ਨਾਲ ਪੂਰੀ ਭਾਸ਼ਾ-ਨਿਪੁੰਨਤਾ ਹਾਸਲ ਨਹੀਂ ਹੋ ਸਕਦੀ। ਹਰ ਮਨੁੱਖ ਦੇ ਤਨ ਅਤੇ ਮਨ ਜੀਵਨ ਭਰ ਕੁਝ ਅਜਿਹੇ ਕੰਮ ਕਰਦੇ ਰਹਿੰਦੇ ਹਨ; ਜਿਨ੍ਹਾਂ ਲਈ ਕਿਸੇ ਸਿਖਲਾਈ ਦੀ, ਕਿਸੇ ਉਚੇਚ ਦੀ, ਕਿਸੇ ਯਤਨ ਦੀ ਲੋੜ ਨਹੀਂ ਹੁੰਦੀ। ਇਹ ਕੰਮ ਆਪਣੇ-ਆਪ ਹੀ ਹੁੰਦੇ ਰਹਿੰਦੇ ਹਨ। ਪਰ ਮਨੁੱਖ ਬਹੁਤੇ ਕੰਮ ਅਜਿਹੇ ਕਰਦਾ ਹੈ ਕਿ ਉਸ ਨੂੰ ਸਿੱਖ ਕੇ ਹੀ ਆਉਂਦੇ ਹਨ। ਮਾਤ-ਭਾਸ਼ਾ ਦੀ ਵਰਤੋਂ ਵੀ ਇਕ ਅਜਿਹਾ ਹੀ ਕਾਰਜ ਹੈ।`
ਇਸ ਪ੍ਰਕਾਰ ਮਾਤ-ਭਾਸ਼ਾ ਦਾ ਗਿਆਨ ਆਪਣੇ ਆਪ ਨਹੀਂ ਹੋ ਜਾਂਦਾ, ਸਗੋਂ ਇਸਨੂੰ ਸਿੱਖਣ ਅਤੇ ਸਿਖਾਉਣ ਲਈ ਉਚੇਚੀ ਸਿਖਲਾਈ ਦੀ ਲੋੜ ਹੁੰਦੀ ਹੈ। ਸੰਸਾਰ ਪੱਧਰ ਅਤੇ ਸਥਾਨਕ ਪੱਧਰ 'ਤੇ ਜੋ ਕੁਝ ਪਰਿਵਰਤਨ, ਸ਼ਾਬਦਿਕ ਤੌਰ 'ਤੇ ਵਾਕ ਬਣਤਰ ਦੀ ਪੱਧਰ 'ਤੇ ਉਸਨੂੰ ਸੁਚੇਤ ਪੱਧਰ 'ਤੇ ਸਮਝਣ ਦੀ ਲੋੜ ਹੈ। ਸੰਸਾਰ ਦੀ ਹਰ ਚੀਜ਼ ਜੜ ਤੇ ਚੇਤਨ-ਪਰਿਵਰਤਨਸ਼ੀਲ ਹੈ। ਸਮਾਜ ਵਿਚ ਕੁਝ ਚੀਜ਼ਾਂ ਵਸਤਾਂ ਦਾ ਪਰਿਵਰਤਨ ਇਤਨੀ ਤੇਜ਼ੀ ਨਾਲ ਹੁੰਦਾ ਹੈ ਕਿ ਸਾਨੂੰ ਉਸਦਾ ਸਹਿਜ ਹੀ ਗਿਆਨ ਹੁੰਦਾ ਰਹਿੰਦਾ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਦਾ ਵਿਕਾਸ ਹੌਲੀ-ਹੌਲੀ ਹੁੰਦਾ ਹੈ ਅਤੇ ਉਸਦੇ ਵਿਕਾਸ ਜਾਂ ਪਰਿਵਰਤਨ ਦਾ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ। ਹਰ ਵਸਤੂ ਵਾਂਗ ਭਾਸ਼ਾ ਵੀ ਵਿਕਾਸਸ਼ੀਲ ਹੈ। ਇਸ ਦੇ ਰੂਪ, ਵਾਕ ਰਚਨਾ, ਉਚਾਰਣ ਧੁਨੀ ਅਤੇ ਅਰਥ ਵਿਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ। ਇਸ ਦਾ ਪਤਾ ਉਸ ਵੇਲੇ ਲੱਗਦਾ ਹੈ ਜਦੋਂ ਅਸੀਂ ਸਦੀਆਂ ਪੁਰਾਣੀ ਭਾਸ਼ਾ ਦੀ ਤਤਕਾਲੀ ਭਾਸ਼ਾ ਨਾਲ ਤੁਲਨਾ ਕਰਦੇ ਹਾਂ। ਇਸ ਪਰਿਵਰਤਨ ਵਿਚ ਰਾਜਨੀਤਕ, ਸਮਾਜਕ, ਸਭਿਆਚਾਰਕ, ਧਾਰਮਿਕ, ਵਿਗਿਆਨਕ, ਮਨੋਵਿਗਿਆਨਕ ਹਰ ਤਰ੍ਹਾਂ ਦੇ ਕਾਰਣ ਕਾਰਜਸ਼ੀਲ ਹੁੰਦੇ ਹਨ। ਡਾ. ਈਸ਼ਰ ਸਿੰਘ ਤਾਂਘ ਭਾਸ਼ਾ ਦੇ ਇਸ ਪਰਿਵਰਤਨ ਸੰਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਲਿਖਦੇ ਹਨ, "ਭਾਸ਼ਾ ਦੇ ਬਦਲਦੇ ਹੋਏ ਰੂਪ ਜਾਂ ਉਚਾਰਣ ਜਾਂ ਅਰਥਾਂ ਵਿਚ ਆ ਰਹੇ ਪਰਿਵਰਤਨ ਭਾਸ਼ਾ ਦੇ 'ਜ਼ਿੰਦਾ ਹੋਣ ਦੇ ਲੱਛਣ ਹਨ ਅਤੇ ਹਰ ਜੀਵਿਤ ਚੀਜ਼ ਦਾ ਵਿਕਾਸ ਸੁਭਾਵਿਕ ਹੈ। ਜੇ ਅਸੀਂ ਬਦਲ ਰਹੇ ਵਿਕਸਤ ਰੂਪ ਨੂੰ ਸਵੀਕਾਰ ਨਹੀਂ ਕਰਾਂਗੇ ਤਾਂ ਭਾਸ਼ਾ ਰੂੜ੍ਹ ਹੋ ਕੇ ਪਿੱਛੇ ਰਹਿ ਜਾਵੇਗੀ ਤੇ ਉਹ ਜਨ ਸਾਧਾਰਨ ਤੋਂ ਟੁੱਟ ਜਾਵੇਗੀ।"
ਇਸ ਤਰ੍ਹਾਂ ਹਰ ਭਾਸ਼ਾ ਆਪਣੇ-ਆਪਣੇ ਸਮੇਂ ਲਈ ਢੁੱਕਵੀਂ ਹੁੰਦੀ ਹੈ। ਭਾਸ਼ਾ
ਦੀ ਆਤਮਾ ਵਿਚਾਰ ਹਨ, ਜਿਨ੍ਹਾਂ ਦਾ ਸੋਮਾ ਬੁੱਧੀ ਹੈ। ਇਹ ਵਿਚਾਰ ਸਮਾਜਕ, ਬੌਧਿਕ ਤੇ ਸਭਿਆਚਾਰਕ ਪੱਧਰ ਦੇ ਹਨ। ਜਿਤਨਾ ਕੋਈ ਸਮਾਜ ਉੱਨਤ ਤੇ ਬੌਧਿਕ ਸਿਖਰ 'ਤੇ ਪੁੱਜਿਆ ਹੋਵੇਗਾ, ਉਤਨਾ ਹੀ ਉਸ ਦੀ ਭਾਸ਼ਾ ਸੂਖਮ ਅਤੇ ਪਕੇਰੀ ਅਵਸਥਾ ਵਿਚ ਹੋਵੇਗੀ। ਇਸ ਪ੍ਰਕਾਰ ਭਾਸ਼ਾ ਸਮਾਜਿਕ ਵਰਤਾਰੇ ਵਿਚ ਸੰਤੁਲਨ ਬਣਾਈ ਰੱਖਣ ਵਿਚ ਮਹੱਤਵਪੂਰਨ ਰੋਲ ਨਿਭਾਉਂਦੀ ਹੈ। ਭਾਸ਼ਾ ਦੇ ਕਾਰਜ ਸੰਬੰਧੀ ਵਿਚਾਰ ਪ੍ਰਗਟਾਉਂਦੇ ਹੋਏ ਡਾ. ਜਗਾ ਸਿੰਘ ਤੇ ਗੁਰਬਖਸ਼ ਸਿੰਘ ਆਪਣੇ ਲੇਖ ਵਿਚ ਲਿਖਦੇ ਹਨ, "ਭਾਸ਼ਾ ਨੂੰ ਆਮ ਤੌਰ ਤੇ ਕੇਵਲ ਗੱਲਬਾਤ ਅਤੇ ਸੰਚਾਰ ਦਾ ਇਕ ਸਾਧਨ ਮਾਤਰ ਸਮਝ ਲਿਆ ਜਾਂਦਾ ਹੈ। ਇਸ ਲਈ ਭਾਸ਼ਾ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ ਇਸਦੇ ਬਹੁ-ਪੱਖੀ ਪਾਸਾਰਾਂ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ,
"Language is not merely an instrument of communica- tion, while it forms the basis of identity, cultural, heritage and social reality, it plays a crucial role in the distribution of power and resources in society."
ਅਰਥਾਤ ਭਾਸ਼ਾ ਨਾਲ ਸੰਚਾਰਗਤ (communicative) ਪਛਾਣਗਤ (iden- tity oriented), ਸਭਿਆਚਾਰਕ (cultural) ਸਮਾਜਗਤ (sociative) ਸਕਤੀਗਤ (power oriented) ਅਤੇ ਸਾਧਨਗਤ (source oriented) ਕਾਰਜਾਂ ਵਿਚ ਅਸੀਂ ਗਿਆਨਗਤ (cognitive) ਅਤੇ ਸੁਹਜਗਤ (Aesthetic) ਕਾਰਜ ਜੋੜ ਸਕਦੇ ਹਾਂ ।
ਇਸ ਪ੍ਰਕਾਰ ਭਾਸ਼ਾ ਦਾ ਮੁੱਖ ਕਾਰਜ ਸੰਚਾਰ ਕਰਨਾ ਹੈ; ਪਰੰਤੂ ਭਾਸ਼ਾ ਦੇ ਸ਼ਬਦ-ਭੰਡਾਰ ਦੁਆਰਾ ਸਾਡੀ ਪਛਾਣ ਬਣਦੀ ਹੈ। ਸਾਨੂੰ ਆਪਣੇ ਸਭਿਆਚਾਰ ਨਾਲ ਇਕਸੁਰ ਕਰਨ ਵਾਲੀ ਦੀ ਭਾਸ਼ਾ ਹੈ, ਜਿਹੜੀ ਸਮਾਜਿਕ ਵਰਤਾਰੇ ਨਾਲ ਜੋੜਦੀ ਹੈ। ਭਾਸ਼ਾ ਇਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਗਿਆਨ ਦੀ ਪ੍ਰਾਪਤੀ ਕਰਕੇ, ਸਮੇਂ ਦੇ ਹਾਣੀ ਬਣ ਸਕਦੇ ਹਾਂ। ਜ਼ਿੰਦਗੀ ਦੇ ਹਰ ਪੜਾਅ 'ਤੇ ਭਾਸ਼ਾ ਸਾਡੀ ਮਾਰਗ ਦਰਸ਼ਕ ਬਣਦੀ ਹੈ। ਇਸਦੇ ਸਮਾਜਿਕ ਵਰਤਾਰ ਸੰਬੰਧੀ ਡਾ. ਈਸ਼ਰ ਸਿੰਘ ਤਾਂਘ ਲਿਖਦੇ ਹਨ:
"ਸਮਾਜ ਦੇ ਅਨੇਕ ਪੱਖ ਹਨ ਸਮਾਜਕ, ਸਭਿਆਚਾਰਕ, ਆਰਥਕ, ਰਾਜਨੀਤਕ, ਅਧਿਆਤਮਕ, ਆਤਮਕ, ਧਾਰਮਕ, ਨੈਤਿਕ ਆਦਿ ਕਈ ਹੋਰ। ਭਾਸ਼ਾ ਇਨ੍ਹਾਂ ਸਾਰੇ ਅੰਗਾਂ ਦੇ ਵਿਕਾਸ ਵਿਚ ਕਾਰਜਸ਼ੀਲ ਰਹਿੰਦੀ ਹੈ। ਭਾਸ਼ਾ ਦੇ ਆਧਾਰ ਤੇ ਹੀ ਕਿਸੇ ਸਮਾਜ ਦੀ ਮਨੋਚੇਤਨਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਭਾਸ਼ਾ ਦੀ ਵਰਤੋਂ ਸਮਾਜ ਦੇ ਹਰ ਅੰਗ ਵਿਚ ਹੁੰਦੀ ਹੈ। ਆਧੁਨਿਕ ਦੌਰ ਵਿਚ ਭਾਸ਼ਾ ਵਿਗਿਆਨ ਦੇ ਅਨੇਕ ਪੱਖ ਹੋਂਦ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚ ਸਮਾਜ ਭਾਸ਼ਾ ਵਿਗਿਆਨ ਵੀ ਸ਼ਾਮਲ ਹੈ। ਇਸ ਵਿਚ ਸਮਾਜ ਅਤੇ ਸਭਿਆਚਾਰ ਨੂੰ ਮੂਲ ਆਧਾਰ ਮੰਨ ਕੇ ਭਾਸ਼ਾ ਦੀ ਸਥਿਤੀ, ਕਾਰਜ ਅਤੇ ਪ੍ਰਾਪਤੀ ਦਾ ਅਧਿਐਨ ਕੀਤਾ ਜਾਂਦਾ ਹੈ। ਸਮਾਜ ਦੇ ਵੱਖ-ਵੱਖ
ਅੰਗਾਂ, ਸਭਿਆਚਾਰ ਦਾ ਅਧਿਐਨ ਕਰਨ ਲਈ ਸਮਾਜ ਭਾਸ਼ਾ ਵਿਗਿਆਨ ਅਨੇਕ ਗੱਲਾਂ ਦਾ ਧਿਆਨ ਰੱਖਦੀ ਹੈ ਅਤੇ ਇਹ ਉਸ ਦੀ ਭਾਸ਼ਾ ਤੇ ਨਿਰਭਰ ਹੈ। ਥਾਂ, ਵਿਅਕਤੀ, ਸੰਬੰਧ, ਘਰ-ਪਰਿਵਾਰ, ਧਰਮ, ਸਿੱਖਿਆ, ਜਾਤੀ, ਆਦਤਾਂ, ਕਾਰਜ ਆਦਿ ਅਨੇਕ ਨੂੰ ਆਧਾਰ ਬਣਾ ਕੇ ਅਧਿਐਨ ਕੀਤਾ ਜਾਂਦਾ ਹੈ। ਮਨੁੱਖ ਦੇ ਦੈਨਿਕ ਸਮਾਜਕ, ਵਤੀਰੇ ਦੇ ਅਧਿਐਨ ਲਈ ਭਾਸ਼ਾ ਹੀ ਕੰਮ ਆਉਂਦੀ ਹੈ ਅਤੇ ਭਾਸ਼ਾ ਦੇ ਸਰੂਪ ਨੂੰ ਨਿਰਧਾਰਿਤ ਕਰਨ ਲਈ ਸਾਨੂੰ ਸਮਾਜ ਅਤੇ ਸਭਿਆਚਾਰ ਨੂੰ ਹੀ ਆਧਾਰ ਬਣਾਉਣਾ ਪੈਂਦਾ ਹੈ।"
ਇਸ ਪ੍ਰਕਾਰ ਸਾਡੇ ਜੀਵਨ ਦੇ ਹਰ ਖੇਤਰ ਵਿਚ ਭਾਸ਼ਾ ਦਾ ਵਿਸ਼ੇਸ਼ ਮਹੱਤਵ ਹੈ; ਜਿਹੜੀ ਕਿ ਸਾਨੂੰ ਇਕ ਸਭਿਅਕ ਵਿਅਕਤੀ ਬਣਾਉਣ ਵਿਚ ਸਹਾਈ ਹੁੰਦੀ ਹੈ। ਭਾਸ਼ਾ ਵਿਚਲੇ ਸ਼ਬਦ ਜਾਂ ਅੱਖਰ ਚਿੰਨ੍ਹ-ਮਾਤਰ ਹੁੰਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਸਭਿਆਚਾਰਕ ਸੰਦਰਭ ਵਿਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ। ਉਨ੍ਹਾਂ ਨੂੰ ਸਮਝਣ ਲਈ ਵਿਸ਼ੇਸ਼ ਸੰਸਕ੍ਰਿਤੀ ਨਾਲ ਜੁੜਨਾ ਪੈਂਦਾ ਹੈ। ਇਸ ਤਰ੍ਹਾਂ ਭਾਸ਼ਾ ਜਾਂ ਬੋਲੀ ਵਿਵਹਾਰ ਸਾਂਸਕ੍ਰਿਤਕ ਵਿਵਹਾਰ ਦਾ ਇਕ ਹਿੱਸਾ ਹੁੰਦਾ ਹੈ। ਸਮਾਜਿਕ ਸਥਿਤੀ ਤੋਂ ਜੇ ਸ਼ਬਦਾਂ ਨੂੰ ਤੋੜ ਲਿਆ ਜਾਵੇ ਤਾਂ ਉਨ੍ਹਾਂ ਦੇ ਕੋਈ ਅਰਥ ਨਹੀਂ ਰਹਿੰਦੇ। ਇਸ ਤਰ੍ਹਾਂ ਭਾਸ਼ਾ ਮਨੁੱਖੀ ਵਿਵਹਾਰ ਵਿਚ ਸਰਗਰਮ ਭੂਮਿਕਾ ਨਿਭਾਉਂਦੀ ਹੈ।
ਆਮ ਤੌਰ ਤੇ ਅਸੀਂ ਭਾਸ਼ਾ ਤੇ ਬੋਲੀ ਨੂੰ ਰਲਗੱਡ ਕਰ ਲੈਂਦੇ ਹਾਂ। ਇਨ੍ਹਾਂ ਵਿਚਲੇ ਅੰਤਰ ਨੂੰ ਸਪੱਸ਼ਟ ਕਰਦੇ ਹੋਏ ਅਤੇ ਭਾਸ਼ਾ ਤੇ ਉਪਭਾਸ਼ਾ ਦੀ ਸਥਿਤੀ ਨੂੰ, ਇਸ ਦੀਆਂ ਸਾਝਾਂ ਤੇ ਵਖਰੇਵੇਂ ਨੂੰ। ਡਾ. ਕਾਲਾ ਸਿੰਘ ਬੇਦੀ ਨੇ ਦੱਸਿਆ ਹੈ:
"ਮਿਲਦੀਆਂ-ਜੁਲਦੀਆਂ ਬੋਲੀਆਂ ਦੇ ਸਮੂਹਿਕ ਰੂਪ ਨੂੰ ਭਾਸ਼ਾ ਕਹਿੰਦੇ ਹਨ। ਦੂਜਿਆਂ ਸ਼ਬਦਾਂ ਵਿਚ ਇੰਜ ਕਹਿ ਸਕਦੇ ਹਾਂ ਕਿ ਇਕ ਭਾਸ਼ਾ ਖੇਤਰ ਵਿਚ ਕਈ ਬੋਲੀਆਂ ਹੁੰਦੀਆਂ ਹਨ ਜਿਵੇਂ ਪੰਜਾਬੀ ਅੰਦਰ ਮਲਵਈ, ਮਾਝੀ, ਕਾਂਗੜੀ, ਪੁਆਧੀ, ਲਹਿੰਦੀ, ਦੁਆਬੀ, ਪੋਠੋਹਾਰੀ, ਡੋਗਰੀ, ਮੁਲਤਾਨੀ ਆਦਿ। ਇਕ ਭਾਸ਼ਾ ਦੇ ਅੰਤਰਗਤ ਕਈ ਬੋਲੀਆਂ ਹੁੰਦੀਆਂ ਹਨ। ਬੋਲੀ ਦਾ ਘੇਰਾ ਛੋਟਾ ਹੁੰਦਾ ਹੈ, ਜਦੋਂ ਕਿ ਭਾਸ਼ਾ ਦਾ ਖੇਤਰ ਵਿਸ਼ਾਲ ਹੈ। ਇਕ ਬੋਲੀ ਹੀ ਆਪਣੀਆਂ ਖਾਸ ਸਿਫ਼ਤਾਂ ਕਾਰਣ ਭਾਸ਼ਾ ਦਾ ਰੂਪ ਧਾਰਣ ਕਰਦੀ ਹੈ ਤੇ ਦੂਜੀਆਂ ਉਸ ਨਾਲ ਮਿਲਦੀਆਂ-ਜੁਲਦੀਆਂ ਬੋਲੀਆਂ ਉਸਦੇ ਅੰਤਰਗਤ ਆ ਜਾਂਦੀਆਂ ਹਨ। ਬੋਲੀ ਨੂੰ ਉਪਭਾਸ਼ਾ ਵੀ ਕਿਹਾ ਜਾਂਦਾ ਹੈ।"
ਇਸ ਪ੍ਰਕਾਰ ਬੋਲੀ ਇਕ ਖਾਸ ਇਲਾਕੇ ਦੇ ਲੋਕਾਂ ਦੀ ਸਾਧਾਰਨ ਬੋਲਚਾਲ ਦੀ ਭਾਸਾ ਹੈ, ਜਿਸਦਾ ਸੰਬੰਧ ਕਿਸੇ ਨਾ ਕਿਸੇ 'ਰਾਸਾ' ਨਾਲ ਹੁੰਦਾ ਹੈ। ਜਿਵੇਂ ਵਿਅਕਤੀਗਤ ਬੋਲੀਆਂ ਦਾ ਸਮੂਹ ਉਪਬੋਲੀ ਹੈ, ਤਿਵੇਂ ਬਹੁਤ ਸਾਰੀਆਂ ਉਪ-ਬੋਲੀਆਂ ਦਾ ਸਮੂਹ, ਜਿਹੜੀਆਂ ਆਪਸੀ ਸਮਾਨਤਾ ਰੱਖਦੀਆਂ ਹਨ, ਇਕ ਬੋਲੀ ਹੈ। ਬੋਲੀ ਭਾਸ਼ਾ ਦੇ ਇਕ ਅਜਿਹੇ ਸੀਮਤ ਰੂਪ ਨੂੰ ਕਹਿੰਦੇ ਹਨ, ਜਿਹੜਾ ਧੁਨੀ, ਰੂਪ, ਵਾਕ, ਅਰਥ, ਸ਼ਬਦ ਸਮੂਹ ਤੇ ਮੁਹਾਵਰੇ ਦੇ ਦ੍ਰਿਸ਼ਟੀਕੋਣ ਤੋਂ ਉਸੇ ਭਾਸ਼ਾ ਦੇ ਕਿਸੇ ਦੂਜੀ ਬੋਲੀ ਦੇ ਰੂਪ ਤੋਂ ਕੁਝ ਅੰਤਰ
ਰੱਖਦਾ ਹੈ। ਪਰ ਇਹ ਅੰਤਰ ਇਤਨਾ ਵੱਖ ਨਹੀਂ ਹੁੰਦਾ ਕਿ ਦੂਜੀ ਬੋਲੀ ਬੋਲਣ ਵਾਲੇ ਸਮਝ ਨਾ ਸਕਣ। ਇਕ ਭਾਸ਼ਾ ਦੇ ਅੰਤਰਗਤ ਜਦ ਕਈ ਵੱਖ-ਵੱਖ ਰੂਪ ਪ੍ਰਚਲਤ ਹੋ ਜਾਣ, ਤਾਂ ਉਨ੍ਹਾਂ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ।
ਭਾਸ਼ਾ ਤੇ ਉਪਭਾਸ਼ਾ ਦੇ ਅੰਤਰ ਨੂੰ ਹੋਰ ਵਿਕਕ੍ਰਿਤ ਰੂਪ ਵਿਚ ਇਸ ਪ੍ਰਕਾਰ ਵੀ ਪ੍ਰਗਟਾਇਆ ਜਾ ਸਕਦਾ ਹੈ ਕਿ ਭਾਸ਼ਾ ਦਾ ਖੇਤਰ ਵਿਸ਼ਾਲ ਹੈ, ਉਪਭਾਸ਼ਾ ਦਾ ਘੇਰਾ ਸੀਮਤ ਹੈ। ਉਪਭਾਸ਼ਾ, ਭਾਸ਼ਾ ਦਾ ਇਕ ਅੰਗ ਹੈ, ਵਿਭਾਗ ਹੇ ਜਦੋਂ ਕਿ ਭਾਸ਼ਾ ਕਈ ਬੋਲੀਆਂ ਦਾ ਕੇਂਦਰੀ ਰੂਪ ਹੈ। ਉਪਭਾਸ਼ਾ ਪ੍ਰਮਾਣਿਕ ਹੋ ਕੇ ਭਾਸ਼ਾ ਦਾ ਰੂਪ ਵੀ ਧਾਰ ਸਕਦੀ ਹੈ। ਜਦੋਂ ਕਿ ਕਿਸੇ ਪ੍ਰਦੇਸ਼ ਦੀ ਕੋਈ ਬੇਲੀ ਪ੍ਰਮਾਣਿਕ ਜਾਂ ਕੇਂਦਰੀ ਬਣ ਕੇ 'ਭਾਸ਼ਾ' ਦਾ ਰੂਪ ਧਾਰ ਲੈਂਦੀ ਹੈ ਤਾਂ ਆਸ-ਪਾਸ ਦੀਆਂ ਉਪਭਾਸ਼ਾਵਾਂ ਉਸਦਾ ਅੰਗ ਬਣ ਜਾਂਦੀਆਂ ਹਨ ਤੇ ਉਪ-ਭਾਸ਼ਾਵਾਂ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਜਦੋਂ 'ਭਾਸ਼ਾ' ਬੋਲੀ ਦੇ ਰੂਪ ਵਿਚ ਸੀਮਤ ਹੋ ਕੇ ਰਹਿ ਜਾਵੇ, ਤਾਂ ਉਹ ਆਪਣੀ ਭਾਸ਼ਾ ਦਾ ਉਪਭਾਸ਼ਾ ਦਾ ਰੂਪ ਧਾਰ ਲੈਂਦੀ ਹੈ।
ਇਸ ਪਕਾਰ ਜਦੋਂ ਕੋਈ ਉਪਭਾਸ਼ਾ ਕਿਸੇ ਪ੍ਰਦੇਸ਼ ਦੇ ਵਸਨੀਕਾਂ ਦੀ ਬੋਲੀ ਬਣ ਕੇ ਰਾਜ-ਭਾਸ਼ਾ ਦਾ ਖਿਤਾਬ ਪ੍ਰਾਪਤ ਕਰ ਲੈਂਦੀ ਹੈ ਤਾਂ ਉਸਨੂੰ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ। ਭਾਸ਼ਾ ਦੇ ਇਸ ਰੂਪ ਵਿਚ ਸਿੱਖਿਆ ਦਿੱਤੀ ਜਾਂਦੀ ਹੈ। ਵਿਦਿਅਕ ਅਦਾਰਿਆਂ, ਸਰਕਾਰੀ ਦਫਤਰਾਂ ਅਤੇ ਵਿਦੇਸ਼ੀਆਂ ਨੂੰ ਪੜ੍ਹਾਉਣ ਦਾ ਮਾਧਿਅਮ ਬਣ 'ਜਾਂਦੀ ਹੈ। ਇਸਦੇ ਵਿਪਰੀਤ ਜਦੋਂ ਕਿਸੇ ਭਾਸ਼ਾ ਦੇ ਸਮੁੱਚੇ ਖੇਤਰ ਦੇ ਇਕ ਵਿਸ਼ੇਸ਼ ਭਾਗ ਦੇ ਲੋਕਾਂ ਦੀ ਬੋਲਚਾਲ ਦੀ ਬੋਲੀ ਉਪਭਾਸ਼ਾ ਕਹੀ ਜਾਂਦੀ ਹੈ। ਇਸ ਬੋਲੀ ਦਾ ਆਪਣਾ ਇਕ ਵਿਸ਼ੇਸ਼ ਰੂਪ ਹੁੰਦਾ ਹੈ। ਭਾਸ਼ਾ ਅਤੇ ਉਪਭਾਸ਼ਾ ਵਿਚ ਬਣਤਰ ਦੇ ਪੱਖ ਤੋਂ ਅੰਤਰ ਬਹੁਤ ਬਾਰੀਕ ਹੁੰਦਾ ਹੈ। ਇਕ ਭਾਸ਼ਾ ਤੇ ਉਸਦੀਆਂ ਉਪ-ਭਾਸ਼ਾਵਾਂ ਵਿਚ ਅਤੇ ਉਪ- ਭਾਸ਼ਾਵਾਂ ਦਾ ਆਪੇ ਵਿਚ ਨੇੜੇ ਦਾ ਸੰਬੰਧ ਇਕ ਦੂਜੀ ਉਪਰ ਅਧਾਰਤ ਉਦੋਂ ਤੀਕ ਹੀ ਹੁੰਦਾ ਹੈ ਜਦੋਂ ਤੀਕ ਉਨ੍ਹਾਂ ਦੀ ਧੁਨੀ-ਵਿਉਂਤ, ਵਾਕ-ਵਿਉਂਤ ਅਤੇ ਸ਼ਬਦ-ਭੰਡਾਰ ਵਿਚ ਸਾਂਝ ਬਹੁਤ ਹੋਵੇ ਅਤੇ ਵਿਪੇਖਤਾ ਘੱਟ ਹੋਵੇ।
ਭਾਸ਼ਾ ਅਤੇ ਉਪਭਾਸ਼ਾ ਦਾ ਆਪਸੀ ਸੰਬੰਧ ਸਥਾਪਤ ਕਰਨ ਲਈ ਇਹ ਵੀ ਸੋਚਿਆ ਜਾਂਦਾ ਹੈ ਕਿ 'ਉਪ-ਭਾਸ਼ਾ' 'ਭਾਸ਼ਾ' ਵਿਚੋਂ ਨਿਕਲੀ ਹੁੰਦੀ ਹੈ। ਭਾਸ਼ਾ ਅਤੇ ਉਪਭਾਸ਼ਾ ਇਕ ਭਾਸ਼ਾਈ ਇਲਾਕੇ ਵਿਚ ਇਕੋ ਸਮੇਂ ਵੱਖ-ਵੱਖ ਛੋਟੇ ਖੇਤਰਾਂ ਵਿਚ ਪ੍ਰਫੁਲਤ ਹੁੰਦੀਆਂ ਹਨ। ਇਨ੍ਹਾਂ ਦਾ ਇਕ ਦੂਜੀ ਨਾਲ ਭੈਣਾਂ ਵਾਲਾ ਸੰਬੰਧ ਹੁੰਦਾ ਹੈ, ਮਾਪਿਆਂ ਤੇ ਸੰਰਾਨ ਵਾਲਾ ਨਹੀਂ ਹੁੰਦਾ।
ਉਪਭਾਸ਼ਾ ਅਤੇ ਭਾਸ਼ਾ ਦੀ ਸਥਾਪਤੀ ਦਾ ਆਧਾਰ ਇਕੋ ਜਿਹਾ ਹੀ ਹੁੰਦਾ ਹੈ, ਪਰ 'ਉਪਭਾਸ਼ਾ' ਭਾਸ਼ਾ ਦੇ ਟਾਕਰੇ ਤੇ ਥੋੜ੍ਹੀ ਗਿਣਤੀ ਵਲੋਂ ਬੋਲੀ ਜਾਂਦੀ ਹੈ। ਇਕੋ ਹੀ ਭਾਸ਼ਾ ਨੂੰ ਬੋਲਣ ਵਾਲੇ ਜਦੋਂ ਕੋਈ ਦੇ ਵਿਅਕਤੀ ਭਾਸ਼ਾ ਦਾ ਉਚਾਰਨ ਇਕ ਹੀ ਢੰਗ 1 ਨਾਲ ਨਹੀਂ ਕਰਦੇ। ਹਰ ਵਿਅਕਤੀ ਆਪਣੀ ਮਾਤ-ਭਾਸ਼ਾ ਦਾ ਉਚਾਰਨ ਆਪਣੇ
ਨਿੱਜੀ ਸੁਭਾਅ ਅਨੁਸਾਰ ਕਰਦਾ ਹੈ। ਜਿਸ ਤੌਰ-ਤਰੀਕੇ ਨਾਲ ਉਹ ਆਪਣੀ ਮਾਤ- ਭਾਸ਼ਾ ਦਾ ਉਚਾਰਨ ਅਤੇ ਵਰਤੋਂ ਕਰਦਾ ਹੈ ਉਸ ਨੂੰ ਉਸ ਪੁਰਸ਼ ਦੀ ਵਿਅਕਤੀਗਤ ਭਾਸ਼ਾ ਕਿਹਾ ਜਾਂਦਾ ਹੈ। ਇਸ ਪ੍ਰਕਾਰ ਹਰ ਵਿਅਕਤੀ ਦਾ ਮਾਤ-ਭਾਸ਼ਾ ਉਚਾਰਨ ਦਾ ਤਰੀਕਾ ਵੱਖ-ਵੱਖ ਸਥਿਤੀਆਂ ਵਿਚ ਵੱਖ-ਵੱਖ ਹੋ ਸਕਦਾ ਹੈ। ਇਸ ਲਈ ਕੋਈ ਵੀ ਵਿਅਕਤੀ ਇਕ ਜਾਂ ਇਕ ਤੋਂ ਵੱਧ ਨਿੱਜੀ ਭਾਸ਼ਾਵਾਂ ਦਾ ਧਾਰਨੀ ਹੋ ਸਕਦਾ ਹੈ। ਇਕੋ ਹੀ ਵਿਅਕਤੀ ਜਦੋਂ ਆਪਣੇ ਘਰ ਵਿਚ ਗੱਲਬਾਤ ਕਰਦਾ ਹੈ ਤਾਂ ਇਕ ਵੱਖਰੀ ਤਰ੍ਹਾਂ ਦੀ ਭਾਸ਼ਾ ਵਰਤਦਾ ਹੈ ਅਤੇ ਜਦੋਂ ਉਹ ਵਿਅਕਤੀ ਕਿਸੇ ਥਾਂ ਲੈਕਚਰ ਦੇ ਰਿਹਾ ਹੁੰਦਾ ਹੈ ਤਾਂ ਇਕ ਹੋਰ ਭਾਂਤ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ।
ਇਸ ਪ੍ਰਕਾਰ ਜਦੋਂ ਦੋ ਬੋਲੀਆਂ ਬਾਰੇ ਇਹ ਜਾਨਣ ਲਈ, ਕਿ ਕੀ ਉਹ ਇਕੋ ਹੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਹਨ ਜਾਂ ਦੋ ਵੱਖ-ਵੱਖ ਭਾਸ਼ਾਵਾਂ ਹਨ। ਇਸ ਲਈ ਵੱਖ- ਵੱਖ ਕਸੌਟੀਆਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਮੁੱਖ ਕਸੌਟੀ ਸੁਬੋਧ ਜਾਂ ਪਰਸਪਰ ਸਮਝ ਨੂੰ ਮੰਨਿਆ ਜਾਂਦਾ ਹੈ। ਜੇਕਰ ਅਜਿਹੇ ਦੋ ਵਿਅਕਤੀ ਆਪਣੀ ਬੋਲੀ ਰਾਹੀਂ ਆਸਾਨੀ ਨਾਲ ਇਕ ਦੂਜੇ ਵਿਅਕਤੀ ਨੂੰ ਬੋਲ ਕੇ ਜਾਂ ਲਿਖ ਕੇ ਸਮਝ ਸਮਝਾ ਨਹੀਂ ਸਕਦੇ। ਉਦਾਹਰਣ ਦੇ ਤੌਰ ਤੇ ਪੰਜਾਬੀ ਭਾਸ਼ਾ ਦੀਆ ਵੱਖ-ਵੱਖ ਉਪਭਾਸ਼ਾਵਾਂ ਜਿਵੇਂ ਕਿ ਮਾਝੀ, ਦੁਆਬੀ, ਮਲਵਈ, ਮੁਲਤਾਨੀ, ਪੁਆਧੀ, ਪਹਾੜੀ ਆਦਿ ਬੋਲਣ ਵਾਲੇ ਇਨ੍ਹਾਂ ਸਾਰੀਆਂ ਉਪ-ਭਾਸ਼ਾਵਾਂ ਦੀ ਵਿਆਕਰਨ, ਉਚਾਰਨਾਂ ਅਤੇ ਸ਼ਬਦ ਭੰਡਾਰ ਤੋਂ ਕਾਫ਼ੀ ਜਾਣੂ ਹੁੰਦੇ ਹਨ। ਇਕ ਦੂਜੇ ਨਾਲ ਲਗਵੇਂ ਇਲਾਕਿਆਂ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਬਾਰੇ ਇਹ ਨਿਰਣਾ ਕਰਨਾ ਕਿ ਉਹ ਇਕੋ ਹੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਹਨ ਜਾਂ ਵੱਖ-ਵੱਖ ਭਾਸ਼ਾਵਾਂ ਹਨ, ਇਹ ਪਰਸਪਰ ਸਮਝ ਦੇ ਆਧਾਰ 'ਤੇ ਹੀ ਕੀਤਾ ਜਾ ਸਕਦਾ ਹੈ।
ਕਿਸੇ ਇਕ ਭਾਸ਼ਾਈ ਇਲਾਕੇ ਦੀ ਬੋਲੀ 'ਤੇ ਵਾਤਾਵਰਣ ਦਾ ਅਸਰ ਵਧੇਰੇ ਹੁੰਦਾ ਹੈ। ਭਾਸ਼ਾ ਨੂੰ ਵਧੇਰੇ ਗਹੁ ਨਾਲ ਵਾਚਿਆ ਪਤਾ ਲੱਗਦਾ ਹੈ ਕਿ ਉਸ ਸਮੁੱਚੇ ਇਲਾਕੇ ਦੇ ਵੱਖ-ਵੱਖ ਸਥਾਨਾਂ ਤੇ ਉਚਾਰਨ, ਸ਼ਬਦ ਭੰਡਾਰ ਅਤੇ ਵਿਆਕਰਨਕ ਦੇ ਪੱਖ ਤੋਂ ਕੁਝ ਅੰਤਰ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਕੋਈ ਵਿਅਕਤੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ ਪੜਾਵਾਂ ਵਿਚ ਕਰੋ ਤਾਂ ਹਰ ਇਲਾਕੇ ਵਿਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦੇ ਭਾਂਤ-ਭਾਂਤ ਦੇ ਨਮੂਨੇ ਸਾਹਮਣੇ ਆਉਣਗੇ। ਇਕ ਪਾਸਿਓਂ ਸਫ਼ਰ ਕਰਦਿਆਂ ਦੂਜੇ ਪਾਸੇ ਤੀਕ ਪੁੱਜਣ ਤੱਕ ਸਪੱਸ਼ਟ ਰੂਪ ਵਿਚ ਕਈ 'ਸਾਂਝਾ' ਵੀ ਦ੍ਰਿਸ਼ਟੀਗੋਚਰ ਹੋਣਗੀਆਂ। ਕਿਸੇ ਇਕ ਇਲਾਕੇ ਵਿਚ ਨਜ਼ਰ ਮਾਰੀਏ ਤਾਂ ਵੱਖ-ਵੱਖ ਭਾਸ਼ਾਈ ਅੰਤਰਾਂ ਦੇ ਹੁੰਦਿਆਂ ਹੋਇਆਂ ਦੀ ਕਈ ਸਾਝਾਂ ਉਸਨੂੰ ਇਕ ਉਪ ਭਾਸ਼ਾ ਅਖਵਾਉਣ ਦਾ ਹੱਕ ਦਿੰਦੀਆਂ ਹਨ।
ਇਸ ਪ੍ਰਕਾਰ ਇਕ ਭਾਸ਼ਾਈ ਇਲਾਕੇ ਦੇ ਵੱਖ-ਵੱਖ ਖਿੱਤਿਆਂ ਵਿਚ ਨਜ਼ਰ ਆਉਂਦੇ ਇਨ੍ਹਾਂ ਭਾਸ਼ਾਈ ਅੰਤਰਾਂ ਦੇ ਆਧਾਰ ਤੇ ਹੀ ਭਾਸ਼ਾ ਵਿਗਿਆਨੀ ਵੱਖ-ਵੱਖ
ਖਿੱਤਿਆਂ ਦੀਆਂ ਬੋਲੀਆਂ ਨੂੰ 'ਉਪ-ਭਾਸ਼ਾ' ਦਾ ਨਾਂ ਦਿੰਦੇ ਹਨ। ਇਸ ਤੋਂ ਇਲਾਵਾ ਸਮਾਜਕ ਜਾਂ ਜਾਤੀ ਵੰਡ ਅਨੁਸਾਰ ਅਤੇ ਕਿੱਤੇ ਵੰਡ ਅਨੁਸਾਰ ਲੋਕਾਂ ਦੀਆਂ ਮੌਲਿਕ ਬੋਲੀਆਂ ਨੂੰ ਵੀ ਵੱਖ-ਵੱਖ ਰੂਪਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ਨੂੰ ਅਸੀਂ ਉਪ- ਭਾਸ਼ਾ ਨਹੀਂ ਆਖ ਸਕਦੇ।
ਇਸ ਤਰ੍ਹਾਂ ਅਸੀਂ ਕਿਸੇ ਭਾਸ਼ਾ ਦੀ ਉਪ-ਭਾਸ਼ਾ ਉਸਨੂੰ ਹੀ ਆਖ ਸਕਦੇ ਹਾਂ ਜੋ ਕਿਸੇ ਭਾਸ਼ਾਈ ਇਲਾਕੇ ਦੇ ਕਿਸੇ ਇਕ ਭਾਗ ਵਿਚ ਬੋਲਿਆ ਜਾਂਦਾ ਹੈ ਅਤੇ ਜੋ ਉਚਾਰਨ, ਵਿਆਕਰਨ, ਸ਼ਬਦ ਭੰਡਾਰ ਅਤੇ ਮੁਹਾਵਰੇ ਦੇ ਪੱਖ ਤੋਂ 'ਭਾਸ਼ਾ' ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ, 'ਉਪ-ਭਾਸ਼ਾ' ਦਾ ਨਾਂ ਦਿੱਤਾ ਜਾਂਦਾ ਹੈ। ਇਹ ਰੂਪ ਉਸੇ ਭਾਸ਼ਾ ਦੀਆਂ ਹੋਰ ਉਪ-ਭਾਸ਼ਾਵਾਂ ਨਾਲੋਂ ਇਸ ਹੱਦ ਤੱਕ ਵੱਖਰਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਉਪਭਾਸ਼ਾਵਾਂ ਦੀ ਥਾਂ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਦਾ ਦਰਜਾ ਪ੍ਰਦਾਨ ਕੀਤਾ ਜਾ ਸਕੇ। ਹਰ ਉਪ-ਭਾਸ਼ਾ ਦਾ ਆਪਣਾ ਵੀ ਇਕ ਸਾਹਿਤਕ ਰੂਪ ਹੁੰਦਾ ਹੈ। ਕਈ ਵਾਰ ਇਕ ਉਪ-ਭਾਸ਼ਾ ਅਤੇ 'ਭਾਸ਼ਾ' ਵਿਚ ਸਾਹਿਤਕ ਅਤੇ ਰਾਜਨੀਤਕ ਪੱਧਰ 'ਤੇ ਅੰਤਰ ਕਰਨਾ ਕਠਿਨ ਹੋ ਜਾਂਦਾ ਹੈ।
ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਬਾਰੇ ਵਿਦਵਾਨਾਂ ਦਾ ਮੱਤ ਇਕ ਨਹੀਂ ਹੈ। ਹਰ ਇਕ ਨੇ ਆਪਣੇ ਮੱਤ ਅਨੁਸਾਰ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀ ਵੰਡ ਕੀਤੀ ਹੈ। ਪੰਜਾਬੀ ਪੁਰਾਣੇ ਪੰਜਾਬ ਵਿਚ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਸ ਬਾਰੇ ਡਾ. ਭਾਈ ਜੋਧ ਸਿੰਘ ਨੇ ਲਿਖਿਆ ਹੈ, "ਪੰਜਾਬੀ ਦਾ ਅਖਾਣ ਹੈ ਕਿ ਬੋਲੀ ਬਾਰੀਂ ਕੋਹੀ ਬਦਲ ਜਾਂਦੀ ਹੈ। ਪੱਛਮੀ ਪੰਜਾਬੀ ਦਾ ਬੰਨਾ ਅਟਕ ਹੈ ਤੇ ਪੂਰਬੀ ਦਾ ਘੱਗਰ ਨਦੀ। ਜੇ ਅਸੀਂ ਅਟਕ ਦੇ ਲਾਗੇ ਦੀ ਪੱਛਮੀ ਪੰਜਾਬੀ ਅਤੇ ਘੱਗਰ ਦੇ ਲਾਗੇ ਪੂਰਬੀ ਪੰਜਾਬੀ ਦਾ ਟਾਕਰਾ ਕਰੀਏ ਤਾਂ ਸਾਨੂੰ ਦੋਹਾਂ ਵਿਚ ਚੋਮਾ ਭੇਦ ਦਿਸੇਗਾ। ਪਰ ਇਸ ਕਾਰਨ ਵਿੱਬ ਹੈ, ਦੋਹਾਂ ਦੇ ਅਸਲੇ ਦਾ ਭੇਦ ਨਹੀਂ। ਫਿਰ ਪੱਛਮੀ ਪੰਜਾਬੀ ਦੀ ਗੁਆਂਢਣ ਬੋਲੀਆਂ, ਅਰਥਾਤ ਕਸ਼ਮੀਰੀ, ਪਸਤੋਂ, ਬਲੋਚੀ ਆਦਿ ਦਾ ਅਤੇ ਸਿੱਧੀ ਦਾ ਪ੍ਰਭਾਵ ਉਸ ਉੱਤੇ ਪੈਣਾ ਕੁਦਰਤੀ ਸੀ ਅਤੇ ਪੂਰਬੀ ਪੰਜਾਬ ਪਰ ਪੱਛਮੀ ਹਿੰਦੀ ਅਤੇ ਰਾਜਸਥਾਨੀ ਦਾ। ਇਨ੍ਹਾਂ ਵੱਖੋ-ਵੱਖ ਬੋਲੀਆਂ ਦੇ ਪ੍ਰਭਾਵਾਂ ਕਰਕੇ ਵੀ ਕੁਝ ਭੇਦ ਦੋਹਾਂ ਵਿਚ ਦਿਸਣਾ ਜ਼ਰੂਰੀ ਸੀ। ਪਰ ਇਹ ਭੇਦ ਇਤਨਾ ਨਹੀਂ ਕਿ ਪੰਜਾਬੀ ਭਾਸ਼ਾ ਦੀਆਂ ਪੂਰਬੀ ਅਤੇ ਪੱਛਮੀ ਵੰਨਗੀਆਂ ਨੂੰ ਉਸੇ ਦੀਆਂ ਦੋ ਵੱਡੀਆਂ ਸ਼ਾਖਾ ਸਿੱਧ ਹੋਣ ਦੇ ਰਾਹ ਵਿਚ ਰੋਕ ਬਣ ਸਕੇ। ਲਹਿੰਦੀ ਅਤੇ ਪੂਰਬੀ ਪੰਜਾਬੀ ਇਕੋ ਰੁੱਖ ਦੀਆਂ ਦੇ ਟਾਹਣੀਆਂ ਹਨ ਜਿਨ੍ਹਾਂ ਉੱਤੇ ਚੁਗਿਰਦੇ ਦਾ ਅਸਰ ਪੇਣ ਕਰਕੇ ਕੁਝ ਵਖਰੇਵੇਂ ਪ੍ਰਤੀਤ ਹੁੰਦੇ ਹਨ।"
ਇਸ ਪ੍ਰਕਾਰ ਪੰਜਾਬ ਦੀ ਭੂਗੋਲਿਕ ਵੰਡ ਕਈ ਵਾਰ ਹੋ ਚੁੱਕੀ ਹੈ। ਇਸ ਵੰਡ ਕਾਰਨ ਗੁਆਂਢੀ ਦੇਸ਼ਾਂ ਵਿਚ ਰਾਜਨੀਤਕ ਕੁੜੱਤਣ ਆਈ ਹੈ। ਜਿਸ ਕਾਰਨ ਪਾਕਿਸਤਾਨੀ ਪੰਜਾਬ ਦਾ ਵੱਡਾ ਹਿੱਸਾ ਪੰਜਾਬੀ ਬੋਲਦਾ ਹੈ, ਪਰ ਉੱਥੇ ਪੰਜਾਬੀ ਦੀ ਥਾਂ ਉਰਦੂ ਨੂੰ ਰਾਜ-ਭਾਸ਼ਾ ਦਾ ਖਿਤਾਬ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਿਮਾਚਲ ਤੇ
ਹਰਿਆਣੇ ਵਿਚ ਵੀ ਪੰਜਾਬੀ ਬੋਲਦੇ ਇਲਾਕੇ ਹਨ, ਉਥੇ ਵੀ ਪੰਜਾਬੀ ਨੂੰ ਬਣਦੀ ਥਾਂ ਨਹੀਂ ਦਿੱਤੀ ਗਈ। ਇਸ ਤਰ੍ਹਾਂ ਪੰਜਾਬੀ ਪੰਜਾਬ ਦੀ ਭਾਸ਼ਾ ਬਣ ਕੇ ਹੀ ਰਹਿ ਗਈ ਹੈ, ਜਿਸ ਵਿਚ ਮੁੱਖ ਤੌਰ ਤੇ ਮਾਝੀ, ਮਲਵਈ, ਦੁਆਬੀ ਤੇ ਪੁਆਧੀ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਉਪਰੋਕਤ ਚਰਚਾ ਦੇ ਆਧਾਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਮਨੁੱਖੀ ਵਰਤਾਰੇ ਵਿਚ ਵਿਸ਼ੇਸ਼ ਮਹੱਤਵ ਹੈ। ਭਾਸ਼ਾ ਦੁਆਰਾ ਹੀ ਕੋਈ ਰਾਸ਼ਟਰ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਭਾਸ਼ਾ ਦਾ ਸਾਡੇ ਸਭਿਆਚਾਰ, ਸਮਾਜਿਕ, ਧਾਰਮਿਕ, ਰਾਜਨੀਤਕ, ਬੌਧਿਕ ਤੇ ਸੁਹਜਗਤ ਕਾਰਜ ਵਿਚ ਵਿਸ਼ੇਸ਼ ਯੋਗਦਾਨ ਹੈ। ਕਿਸੇ ਵੀ ਭਾਸ਼ਾ ਦੀਆਂ ਉਪਭਾਸ਼ਾਵਾਂ ਟਕਸਾਲੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ।
ਹਵਾਲੇ ਅਤੇ ਟਿੱਪਣੀਆਂ
1. ਡਾ. ਸ਼ਿਵ ਸ਼ਰਮਾ ਜੋਸ਼ੀ 'ਖੋਜ ਦਰਪਣ' (ਛਿਮਾਹੀ ਰਸਾਲਾ) ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਜੁਲਾਈ 1997, ਪੰਨਾ-36.
2. ਡਾ. ਈਸ਼ਰ ਸਿੰਘ ਤਾਂਘ, 'ਭਾਸ਼ਾ' ਪੱਤਰ-ਵਿਹਾਰ ਪਾਠ-2 (ਸੰਪਾ.) ਡਾ. ਉਜਾਗਰ ਸਿੰਘ ਸਹਿਗਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
3. ਜੋਗਾ ਸਿੰਘ ਗੁਰਬਖਸ਼ ਸਿੰਘ 'ਪੰਜਾਬੀ ਭਾਸ਼ਾ ਦੀ ਰਾਜਨੀਤੀ' ਦਸਵੀਂ ਵਿਸ਼ਵ ਕਾਨਫਰੰਸ 29-30 ਮਈ, 2004, ਚੰਡੀਗੜ੍ਹ ਪੰਨਾ -1.
4. ਡਾ. ਈਸ਼ਰ ਸਿੰਘ ਤਾਂਘ, 'ਭਾਸ਼ਾ' ਪੱਤਰ-ਵਿਹਾਰ ਪਾਠ-2 (ਸਪਾ) ਡਾ. ਉਜਾਗਰ ਸਿੰਘ ਸਹਿਗਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
5. ਉਧਰਿਤ: ਡਾ. ਈਸ਼ਰ ਸਿੰਘ ਤਾਘ,
6. ਡਾ. ਹਰਕੀਰਤ ਸਿੰਘ 'ਪੰਜਾਬੀ ਬਾਰੇ' ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1988, ਪੰਨਾ -63.
ਆਧਾਰ ਪੁਸਤਕਾਂ
1. ਡਾ. ਹਰਕੀਰਤ ਸਿੰਘ 'ਪੰਜਾਬੀ ਬਾਰੇ' ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1988 2. ਡਾ. ਹਰਕੀਰਤ ਸਿੰਘ 'ਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ' ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1991
3. ਡਾ. ਜੋਗਿੰਦਰ ਸਿੰਘ ਪੁਆਰ, ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ
4. ' ਖੋਜ-ਦਰਪਣ' ਪੰਜਾਬੀ ਭਾਸ਼ਾ ਵਿਸ਼ੇਸ਼ ਅੰਕ ਜੁਲਾਈ 1977 ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਦੁਆਬੀ ਉਪਭਾਸ਼ਾ ਦੀ ਅਜੋਕੀ ਸਥਿਤੀ
-ਮਨਜਿੰਦਰ ਸਿੰਘ ਜੌਹਲ
ਅਸਿਸਟੈਂਟ ਪ੍ਰੋਫੈਸਰ
ਪੋਸਟ ਗਰੇਜੂਏਟ ਪੰਜਾਬੀ ਵਿਭਾਗ,
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ,
98159-78098
ਪੰਜਾਬ ਦੇ ਵਾਤਾਵਰਨ ਦੀ ਤਰ੍ਹਾਂ ਪੰਜਾਬੀ ਭਾਸ਼ਾ ਵੀ 'ਅਨੇਕਾਂ ਪ੍ਰਭਾਵਾਂ' ਹੇਠ ਪ੍ਰਦੂਸ਼ਿਤ ਹੋ ਰਹੀ ਹੈ। ਅਸੀਂ ਆਪਣੀ ਅਮੀਰ ਭਾਸ਼ਾ ਅਤੇ ਮਿੱਠੀ ਬੋਲੀ ਨੂੰ ਛੱਡ ਕੇ ਬਿਗਾਨੀਆਂ ਵੱਲ ਤੱਕ ਰਹੇ ਹਾਂ। ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ 'ਅਖੌਤੀ ਮਾਡਰਨਪੁਣਾ' ਪ੍ਰਭਾਵਿਤ ਕਰ ਰਿਹਾ ਹੈ ਅਤੇ ਨਾਲ ਹੀ ਸ਼ਹਿਰੀਕਰਣ ਦਾ ਪ੍ਰਭਾਵ ਵਿਸ਼ਵ ਸੱਭਿਆਤਾਵਾਂ ਦਾ ਪੱਛਮੀਕਰਨ ਤੇ ਸੰਚਾਰ ਦੇ ਸਾਧਨਾਂ ਨੇ ਵੀ ਪ੍ਰਭਾਵ ਪਾਇਆ ਹੈ। ਜਿਸ ਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਆਪਣੇ ਟਕਸਾਲੀ ਰੂਪ ਤੋਂ ਕੱਟਦੀ ਜਾ ਰਹੀ ਹੈ। ਹਿੰਦੀ ਤੇ ਅੰਗਰੇਜ਼ੀ ਦੇ ਲੋੜ ਤੋਂ ਵੱਧ ਪੈ ਰਹੇ ਪ੍ਰਭਾਵ ਕਾਰਨ, ਪੰਜਾਬੀ ਦੇ ਸ਼ੁੱਧ ਰੂਪ ਨੂੰ ਸਾਂਭੀ ਰੱਖਣਾ ਅਸੰਭਵ ਹੁੰਦਾ ਜਾ ਰਿਹਾ ਹੈ।
ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਿਲੱਖਣ ਪਛਾਣ ਅੱਜ ਅਲੋਪ ਹੁੰਦੀ ਜਾ ਰਹੀ ਹੈ ਕਿਉਂਕਿ ਆਵਾਜਾਈ ਦੇ ਸਾਧਨਾਂ ਤੇ ਇਲੈਕਟ੍ਰੌਨਿਕ ਮੀਡੀਆ ਨੇ ਭਾਸ਼ਾ ਦੀ ਇਲਾਕਾਈ ਵਿਸ਼ੇਸ਼ਤਾਂ ਨੂੰ ਕਾਫ਼ੀ ਘੱਟ ਕਰ ਦਿੱਤਾ ਹੈ। ਪਹਿਲਾਂ ਇਕ ਇਨਸਾਨ ਆਪਣਾ ਵਿਸ਼ੇਸ਼ ਇਲਾਕਾ ਛੱਡ ਕੇ ਕਿਤੇ ਦੂਰ ਨਹੀਂ ਸੀ ਜਾਂਦਾ। ਉਸ ਦਾ ਕਾਰੋਬਾਰ ਨੇੜੇ ਹੁੰਦਾ ਸੀ ਤੇ ਰਿਸ਼ਤੇਦਾਰੀ ਵੀ ਨੇੜੇ ਹੀ ਹੁੰਦੀ ਸੀ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਅਜੇ ਵੀ ਕਈ ਬਜ਼ੁਰਗ ਅਜਿਹੇ ਮਿਲਦੇ ਹਨ ਜਿਹੜੇ 80-80 ਸਾਲਾਂ ਦੇ ਹੋ ਗਏ ਹਨ, ਪਰ ਕਦੀ ਆਪਣੇ ਜ਼ਿਲ੍ਹੇ ਤੋਂ ਬਾਹਰ ਨਹੀਂ ਗਏ। ਇਸੇ ਕਰਕੇ ਉਨ੍ਹਾਂ ਦੀ ਪੀੜ੍ਹੀ ਤੱਕ ਤਾਂ ਉਪਭਾਸ਼ਾਵਾਂ ਦਾ ਅਸਰ ਰਿਹਾ ਹੈ। ਪਰ ਹੁਣ ਦੀ ਪੀੜ੍ਹੀ ਤਾਂ ਇਕ ਦਿਨ ਵਿਚ ਮਾਰੇ ਪੰਜਾਬ ਦੀ ਸੈਰ ਕਰ ਲੈਂਦੀ ਹੈ। ਕਈ ਵਾਰ ਸਕੂਲ/ਕਾਲਜ ਦੀ ਪੜ੍ਹਾਈ ਜਾਂ ਰੁਜ਼ਗਾਰ ਪ੍ਰਾਪਤੀ ਲਈ ਨਿੱਤ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪੈਂਦਾ ਹੈ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ। ਅਜਿਹੇ ਕਈ ਕਾਰਨ ਹਨ, ਜਿਸ ਕਰਕੇ ਪੰਜਾਬੀ ਦੀਆਂ ਉਪਭਾਸ਼ਾਵਾਂ ਆਪਣਾ ਪ੍ਰਭਾਵ ਛੱਡ ਰਹੀਆਂ ਹਨ।
ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਵਿਚ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਲਾਗਲੇ ਥੋੜੇ ਸ਼ਹਿਰਾਂ/ਪਿੰਡਾਂ ਵਿਚ ਵੀ ਬੋਲੀ ਜਾਣ ਵਾਲੀ ਦੁਆਬੀ ਉਪਭਾਸ਼ਾ ਦੇ ਟਕਸਾਲੀ ਰੂਪ 'ਤੇ ਅੱਜ ਸਭ ਤੋਂ ਵੱਧ ਪ੍ਰਭਾਵ ਪੈ ਰਿਹਾ ਹੈ, ਕਿਉਂਕਿ ਇਕ ਤਾਂ ਇਹ ਇਲਾਕੇ ਵਧੇਰੇ ਐਨ.ਆਰ.ਆਈ. ਹਨ, ਦੂਸਰਾ ਪੜ੍ਹਿਆ-ਲਿਖਿਆ ਵਰਗ ਇੱਥੇ ਵਧੇਰੇ ਹੈ, ਤੀਸਰਾ ਜਲੰਧਰ, ਪੰਜਾਬ ਦਾ ਸੈਂਟਰ ਤੇ ਮੀਡੀਆ ਦਾ ਕੇਂਦਰ ਹੈ, ਇਸ ਕਰਕੇ ਦੁਆਬੀ ਉਪਭਾਸ਼ਾ ਵੀ ਆਪਣੀ ਨਿਵੇਕਲੀ ਹੋਂਦ ਗਵਾ ਰਹੀ ਹੈ। ਮਾਝੀ ਅਤੇ ਮਲਵਈ ਉਪਭਾਸ਼ਾ ਦੀ ਸਥਿਤੀ ਦੁਆਬੀ ਤੋਂ ਕੁਝ ਵੱਖਰੀ ਹੈ ਕਿਉਂਕਿ ਮਾਝੇ ਤੇ ਮਾਲਵੇ ਦੇ ਪਿੰਡਾਂ ਵਿਚ ਉਪਭਾਸ਼ਾ 'ਚ ਅਸਰ ਵਧੇਰੇ ਹੈ ਜਦੋਂ ਕਿ ਦੁਆਬੇ ਦੇ ਪਿੰਡ ਪੰਜਾਬ ਦੇ ਹੋਰ ਪਿੰਡਾਂ ਨਾਲ ਵਧੇਰੇ ਆਧੁਨਿਕਤਾ ਵੱਲ ਹਨ। ਦੁਆਬੇ ਵਿਚ ਸ਼ਹਿਰੀਕਰਨ ਦਾ ਪ੍ਰਭਾਵ ਸਭ ਤੋਂ ਵੱਧ ਹੈ ਤੇ ਇਥੋਂ ਦੇ ਲੋਕ ਵਿਦੇਸ਼ਾਂ ਵਿਚ ਵੀ ਸਭ ਤੋਂ ਪਹਿਲਾਂ ਜਾਣੇ ਸ਼ੁਰੂ ਹੋ ਗਏ ਸਨ, ਜਿਸ ਕਾਰਨ ਇਥੋਂ ਦੇ ਲੋਕਾਂ ਦੀ ਭਾਸ਼ਾ ਤੇ ਸਿੱਧਾ ਅਸਰ ਪਿਆ।
ਦੁਆਬੇ ਦੇ ਸ਼ਹਿਰਾਂ, ਛੋਟੇ ਕਸਬਿਆਂ ਤੇ ਇਨ੍ਹਾਂ ਦਾ ਲਾਗਲੇ ਪਿੰਡਾਂ ਦੇ ਬੁਲਾਰਿਆਂ ਦੀ ਭਾਸ਼ਾ ਤਾਂ ਹੁਣ ਰਲੀ ਮਿਲੀ ਹੈ। ਭਾਵ ਦੁਆਬੀ ਦਾ ਟਕਸਾਲੀ ਰੂਪ ਬਹੁਤਾ ਨਹੀਂ ਦੇਖਣ ਨੂੰ ਮਿਲਦਾ, ਪਰ ਜਿਹੜੇ ਪਿੰਡ, ਸ਼ਹਿਰਾਂ ਤੇ ਕਸਬਿਆ ਤੋਂ ਕਾਫ਼ੀ ਦੂਰ ਹਨ ਉਥੇ ਦੇ ਭਾਸ਼ਾਈ ਬੁਲਾਰੇ ਦੁਆਬੀ ਦੇ ਠੇਠ ਸ਼ਬਦ ਅਜੇ ਸਾਂਭੀ ਬੈਠੇ ਹਨ। ਜਿਵੇ:-
ਦਾਗ ਦੇਣੇ, ਕਿੱਦਾਂ-ਜਿੱਦਾਂ, ਜ਼ਿੰਦਾ, ਤਾਕੀ, ਭਾਜੀ, ਮੁਹਰੇ, ਗੱਭੋ, ਤਰਕਾਲਾਂ, ਬੱਤੀ (ਬਿਜਲੀ ਗਈ), ਬੂਹਾ, ਜੀਜਾ, ਮਧੋੜੀ, ਡੈਮੂ, ਭਬੱਕੜ ਆਦਿ।
ਦੁਆਬੀ ਉਪਭਾਸ਼ਾ ਦੀ ਸਭ ਤੋਂ ਵਿਲੱਖਣ ਪਛਾਣ 'ਵ' ਧੁਨੀ ਨੂੰ 'ਬ' ਬੋਲਣ ਦੀ ਪ੍ਰਕਿਰਿਆ ਵਿਚ ਅੱਜ ਵੱਡੀ ਤਬਦੀਲੀ ਆਈ ਹੈ। ਜ਼ਿਆਦਾਤਰ ਪੜ੍ਹੇ ਲਿਖੇ ਲੋਕ 'ਵ' ਧੁਨੀ ਦਾ ਹੀ ਪ੍ਰਯੋਗ ਕਰਨ ਲੱਗ ਪਏ ਹਨ, ਪਰ ਫਿਰ ਵੀ ਪਿੰਡਾਂ ਵਿਚ ਸਧਾਰਨ ਲੋਕ ਗੱਲਬਾਤ ਦੌਰਾਨ 'ਬ' ਧੁਨੀ ਵੀ ਬੋਲਦੇ ਹਨ। ਜਿਵੇਂ :-
ਸਾਧਾਰਨ ਲੋਕ ਪੜ੍ਹੇ ਲਿਖੇ ਲੋਕ
ਬੱਟਾ ਵੱਟਾ
ਬਾਜਾ ਵਾਜਾ
ਬਕੀਲ ਵਕੀਲ
ਬਟਣਾ ਵਟਣਾ
ਬਹੁਟੀ ਵਹੁਟੀ
ਬੋਲਾ ਵੇਲਾ
ਭਾਸ਼ਾ ਵਿਗਿਆਨ ਦ੍ਰਿਸ਼ਟੀ ਤੋਂ ਵੇਖਿਆ ਡਾਇਗਲੇਸਿਕ ਸਥਿਤੀ ਵਿਚ ਉੱਚ ਵਰਗ ਦੀ ਭਾਸ਼ਾ ਤੇ ਨਿਮਨ ਵਰਗ ਦੀ ਭਾਸ਼ਾ ਵਿਚਕਾਰ ਅੰਤਰ ਕਾਫੀ ਵਿਆਪਕ ਹੋ
ਸਕਦੇ ਹਨ। ਇਹ ਅੰਤਰ ਸ਼ਬਦਾਵਲੀ ਦੇ ਹੋ ਸਕਦੇ ਹਨ। ਭਾਵ ਕਈ ਵਾਰ ਇਕ ਹੀ ਥਾਂ ਤੇ ਬੋਲੀ ਜਾਣ ਲਈ ਭਾਸ਼ਾ ਵਿਚ ਬਹੁਤ ਸਾਰੀਆਂ ਵਸਤਾਂ ਦੇ ਨਾਮ ਦੋ-ਦੋ ਹੁੰਦੇ ਹਨ। ਇਕ ਉੱਚ ਵੰਨਗੀ ਦਾ ਅਤੇ ਦੂਜਾ ਨਿਮਨ ਵੰਨਗੀ ਦਾ। ਦੁਆਬੀ ਉਪਭਾਸ਼ਾ ਵਿਚ ਵੀ ਇਹ ਸਥਿਤੀ ਦੇਖੀ ਜਾ ਸਕਦੀ ਹੈ, ਪਰ ਦੁਆਬੇ ਵਿਚ ਜਿਹੜੀ ਨਵੀਂ ਪੀੜ੍ਹੀ 18 ਸਾਲ ਤੱਕ ਹੈ ਜਾਂ ਸਕੂਲਾਂ-ਕਾਲਜਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਇਹ ਦੋਵੇਂ ਨਾਮ ਹੀ ਨਹੀਂ ਆਉਂਦੇ। ਉਨ੍ਹਾਂ ਨੂੰ ਤਾਂ ਸਿਰਫ਼ ਅੰਗਰੇਜ਼ੀ ਨਾਮ ਹੀ ਆਉਂਦੇ ਹਨ। ਜਿਵੇਂ:-
ਨਿਮਨਵਰਗ/ਘੱਟ ਪੜ੍ਹੇ ਲਿਖੇ ਉੱਚ ਵੰਨਗੀ/ਪੜ੍ਹੇ ਲਿਖੇ ਨਵੀਂ ਪੀੜ੍ਹੀ
ਬਤਾਉਂ ਬੈਂਗਨ ਬਰੇਂਜਲ
ਗੰਡੇ ਪਿਆਜ਼ ਓਨੀਅਨ
ਗੱਭੇ ਵਿਚਕਾਰ ਸੈਂਟਰ
ਬੂਥੀ (ਉਏ ਬੂਥੀ ਧੋ ਪਹਿਲਾ) ਚਿਹਰਾ ਫੇਸ
ਬੁੜੀ (ਲੰਬੜਾਂ ਦੀ ਬੁੜੀ ਕੁਪੱਤੀ ਏ) ਇਸਤਰੀ ਵੂਮੈਨ ਆਦਿ
ਦੁਆਬੀ ਉਪਭਾਸ਼ਾ ਵਿਚ ਜਦੋਂ 'ਹ' ਧੁਨੀ ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਹੋਵੇ ਤਾਂ ਪਹਿਲਾਂ ਇਸ ਦਾ ਉਚਾਰਨ ਘੱਟ ਹੀ ਕੀਤਾ ਜਾਂਦਾ ਸੀ, ਪਰ ਅੱਜ ਇਸ ਦਾ ਉਚਾਰਨ ਹੋਣ ਹੀ ਲੱਗ ਪਿਆ ਹੈ, ਫਿਰ ਵੀ ਸਾਧਾਰਨ ਗੱਲਬਾਤ ਦੌਰਾਨ ਕਈ ਵਾਰ ਲੋਕ ਇਸ ਦਾ ਉਚਾਰਨ ਕਰਦੇ ਹੀ ਨਹੀਂ। ਜਿਵੇਂ:-
ਸਾਧਾਰਨ ਲੋਕ ਪੜ੍ਹੇ ਲਿਖੇ ਲੋਕ
ਜਾਜ ਜਹਾਜ਼
ਬੌਤ ਬਹੁਤ
ਸ਼ੈਰ ਸ਼ਹਿਰ
ਨੈਰ ਨਹਿਰ
ਕੈਰ ਕਹਿਰ
ਸੌਰੇ ਸਹੁਰੇ ਆਦਿ
ਇਸ ਤਰ੍ਹਾਂ ਦੁਆਬੀ ਉਪਭਾਸ਼ਾ ਵਿਚ ਸ਼ਬਦ ਦੀ ਮੁੱਢਲੀ ਸਥਿਤੀ ਵਿਚ ਵਰਤੀ ਜਾਣ ਵਾਲੀ 'ਅ' ਧੁਨੀ ਨੂੰ ਪੜ੍ਹਿਆ-ਲਿਖਿਆ ਵਰਗ ਵਧੇਰੇ ਬੋਲਣ ਲੱਗ ਪਿਆ ਹੈ, ਪਰ ਆਮ ਸਾਧਾਰਨ ਲੋਕ ਨਹੀਂ ਜਿਵੇਂ:-
ਪੜ੍ਹਿਆ ਲਿਖਿਆ ਵਰਗ ਸਾਧਾਰਨ ਲੋਕ/ਘੱਟ ਪੜ੍ਹੇ ਲਿਖੇ
ਆਵਾਜ਼ ਵਾਜ਼
ਅਨਾਰ ਨਾਰ
ਅਖੰਡ ਪਾਠ ਖੰਡ ਪਾਠ
ਅਠਾਈ ਠਾਈ
ਅਟੈਚੀ ਟੈਚੀ
ਆਚਾਰ ਚਾਰ
ਦੁਆਬੀ ਵਿਚ ਕਈ ਧੁਨੀਆਂ ਨੂੰ ਸੌਖ ਕਾਰਨ ਅਗੜ-ਪਿਛੜ (ਵਿਪਰਜ਼) ਕਰਕੇ ਵੀ ਬੋਲ ਦਿੱਤਾ ਜਾਂਦਾ ਹੈ, ਜਿਸ ਨਾਲ ਸ਼ਬਦ ਦੇ ਰੂਪ ਵਿਚ ਫਰਕ ਤਾਂ ਪੈਂਦਾ ਹੈ ਪਰ ਅਰਥ ਵਿਚ ਨਹੀਂ ਜਿਵੇਂ:-
ਮੂਲ ਸ਼ਬਦ ਦੁਆਬੀ ਵਿੱਚ
ਮਤਲਬ ਮਤਬਲ
ਅਧਰਕ ਅਧਕਰ
ਪਸਲੇਟੇ ਪਲਸੇਟੇ
ਚਾਕੂ ਕਾਚੂ
ਜਹਾਜ਼ ਹਜਾਜ
ਸਮੁੱਚੇ ਪੰਜਾਬ ਵਾਂਗ ਦੁਆਬੇ ਵਿਚ ਵੀ ਨਸ਼ਿਆਂ ਨੇ ਬਹੁਤ ਪੈਰ ਪਸਾਰੇ ਹਨ, ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਭ ਤੋਂ ਵੱਧ ਨਸ਼ਾ ਦੁਆਬੇ ਦੇ ਲੋਕ ਕਰਦੇ ਹਨ। ਦੁਆਬੀ ਵਿਚ ਨਸ਼ਿਆਂ ਬਾਰੇ ਕੁਝ ਨਵੇਂ ਸ਼ਬਦ ਸਾਹਮਣੇ ਆਏ ਹਨ ਜਿਵੇਂ:-
ਕੇਪਸੂਲਾ ਨੂੰ ਨੀਲ, ਬੰਬ, ਘੜ, ਨਟ ਕਾਰਤੂਸ, ਝੂਟ, ਬਦਾਮ ਆਦਿ।
ਇਸੇ ਤਰ੍ਹਾਂ ਪਹਿਲਾਂ ਨੌਜਵਾਨ ਜਰਦਾ ਮਲਦੇ ਸਨ ਪਰ ਹੁਣ ਕੁਲ ਲਿਪ ਦੀ ਬਣੀ ਬਣਾਈ ਇਕ ਥੈਲੀ ਜਿਹੀ ਆ ਗਈ ਹੈ, ਜਿਸਨੂੰ ਚੈਨੀ-ਪੈਣੀ ਵੀ ਕਹਿੰਦੇ ਹਨ ਉਸ ਦੇ ਵੀ ਕਈ ਨਾਮ ਪ੍ਰਚਲਿਤ ਹੋ ਗਏ ਹਨ। ਜਿਵੇਂ:-
ਗੱਦੀ, ਸਰਾਣਾ, ਮੈਮਰੀ-ਕਾਰਡ, ਸਿਮ ਆਦਿ।
(ਜਦੋਂ ਮੈਂ ਇਕ ਨੌਜਵਾਨ ਨੂੰ ਪੁੱਛਿਆ ਕਿ ਮੈਮਰੀ ਕਾਰਡ ਕਿਉਂ ਤਾਂ ਉਸ ਨੇ ਕਿਹਾ ਜਿਵੇਂ ਮੋਬਾਇਲ ਵਿਚ ਮੈਮਰੀ ਕਾਰਡ ਪਾਉਣ ਨਾਲ ਉਸਦੀ ਮੈਮਰੀ ਤੇਜ਼ ਹੋ ਜਾਂਦੀ ਹੈ, ਉਸੇ ਤਰ੍ਹਾਂ ਇਸ ਨਾਲ ਬੰਦੇ ਦੀ ਮੈਮਰੀ ਵੀ ਤੇਜ਼ ਹੋ ਜਾਂਦੀ ਹੈ)
ਉਹ ਲੜਕਾ ਜਿਸ ਵਿਚ ਕੁੜੀਆਂ ਵਾਲੇ 'ਗੁਣ' ਹੋਣ ਜਾਂ ਕੁੜੀਆਂ ਵਾਲੇ ਕੰਮ ਕਰਦਾ ਹੋਵੇ ਉਸਨੂੰ ਬੇਸਣ, ਅਨਾਰਕਲੀ ਜਾਂ ਘੜੱਕਾ ਸ਼ਬਦ ਕਹਿੰਦਿਆਂ ਆਮ ਹੀ ਸੁਣਿਆ ਜਾ ਸਕਦਾ ਹੈ।
ਦੁਆਬੇ ਨੇ ਪੰਜਾਬ ਦੇ ਹੋਰ ਇਲਾਕਿਆਂ ਨਾਲੋਂ ਵਧੇਰੇ ਤਰੱਕੀ ਕੀਤੀ ਹੈ। ਇਥੋਂ ਦਾ ਰਹਿਣ-ਸਹਿਣ ਕਾਫ਼ੀ ਬਦਲ ਗਿਆ ਹੈ ਪਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੋ ਗਾਲਾਂ ਦੇ ਖੇਤਰ ਵਿਚ ਵੀ ਦੋਆਬੇ ਦੀ ਇਕ ਵੱਖਰੀ ਪਹਿਚਾਣ ਹੈ। ਇਹ ਪਹਿਚਾਣ ਦਿਨ-ਦਿਨ ਵਧਦੀ ਜਾ ਰਹੀ ਹੈ। ਦੁਆਬੇ ਦੀ ਸਭ ਤੋਂ ਵਧੇਰੇ ਵਰਤੀ ਜਾਣ ਵਾਲੀ ਗਾਲ ਹੈ ਸਾਲਾ, ਜਿਸ ਨੂੰ ਲੜਕਿਆਂ ਦੇ ਨਾਲ-ਨਾਲ ਹੁਣ ਲੜਕੀਆਂ ਵੀ ਵਰਤਣ ਲੱਗ ਪਈਆਂ ਹਨ। ਇਸ ਦੇ ਨਾਲ ਹੀ ਭੈਣ ਦਾ ਯਾਰ, ਮਾਂ ਦਾ ਯਾਰ ਵੀ ਸਹਿਜੇ ਹੀ ਸੁਣੀਆਂ ਜਾ ਸਕਦੀਆਂ ਹਨ। ਇਨ੍ਹਾਂ ਤੋਂ ਇਲਾਵਾ ਮਰਦਾਂ ਜਾਂ ਪਤੀਆਂ ਤੇ ਔਰਤਾਂ ਜਾਂ ਪਤਨੀਆਂ ਵਲੋਂ ਕੱਢੀਆਂ ਜਾਣ ਵਾਲੀਆਂ ਗਾਲਾਂ ਇਸ ਪ੍ਰਕਾਰ ਹਨ:-
ਮਰਦਾਂ ਵੱਲੋਂ- ਸਾਲੀ, ਕੁੱਤੀ, ਬਾਂਦਰੀ, ਕਮੀਨੀ, ਰਹਾਮਜ਼ਾਦੀ, ਲੁੱਚੀ, ਰੰਡੀ, ਭੂਤਨੀ, ਭੈਣ, ਚੁੜੇਲ, ਰਹਾਮਦੀ, ਕਾਲੇ ਮੂੰਹ ਵਾਲੀ ਆਦਿ।
ਔਰਤਾਂ ਵੱਲੋਂ- ਕੰਜਰ, ਕੁੱਤਾ, ਰਹਾਮਜ਼ਾਦਾ, ਲੁੱਚਾ, ਰੰਡਾ, ਝੋਟਾ, ਬਾਂਦਰ, ਰਹਾਮ ਦਾ, ਖਸਮਾਖਾਣਾ, ਕਮੀਨਾ ਆਦਿ।
ਦੁਆਬੇ ਦੇ ਇਕ ਦੋ ਪਿੰਡਾਂ ਵਿਚ ਤਾਂ ਪਤਨੀ ਵੱਲੋਂ ਪਤੀ ਲਈ ਵਰਤੇ ਜਾ ਰਹੇ ਅਤਿ ਦੇ ਮਾੜੇ ਸ਼ਬਦ ਵੀ ਸੁਣਨ ਨੂੰ ਮਿਲੇ ਜਿਵੇਂ:-
ਝੋਟਿਆ! ਤੇਰੇ ਡੱਕਰੇ ਕਰਾ ਦਊ ਡੱਕਰੇ।
ਸੂਰ ਕਿਸੇ ਥਾਂ ਦਾ ਆਦਿ।
ਦੁਆਬੇ ਵਿਚ ਨਾਸਿਕਤਾ ਦੀ ਵਰਤੋਂ ਵਧੇਰੇ ਹੈ। ਬਹੁਤ ਸਾਰੇ ਸ਼ਬਦਾਂ ਵਿਚ ਬੇਲੋੜੀ ਨਾਸਿਕਤਾ ਆ ਗਈ ਹੈ ਜਿਵੇਂ-
ਰਾਮ, ਪੀਣਾਂ, ਫੈਂਸਲਾ, ਸੌਂਕ ਆਈਆਂ ਆਦਿ
ਪੰਜਾਬੀ ਮੁਖ ਰੂਪ ਵਿਚ ਵਿਯੋਗਾਤਮਿਕ ਭਾਸ਼ਾ ਹੈ, ਪਰ ਇਸ ਵਿਚ ਸੰਯੋਗਾਤਮਿਕਤਾ ਦੇ ਕਈ ਲੱਛਣ ਅਜੇ ਬਾਕੀ ਹਨ। ਦੁਆਸੀ ਉਪਭਾਸ਼ਾ ਵਿਚ ਸੰਯੋਗਾਤਮਕਤਾ ਦੇ ਲੱਛਣ ਆਮ ਹੀ ਦੇਖੇ ਜਾ ਸਕਦੇ ਹਨ:-
ਹੱਥੀਂ ਚੂੜੀਆਂ ਪਾਈਆਂ।
ਸ਼ਹਿਰੋਂ ਆਇਆਂ।
ਕੰਨੀਂ ਸੁਣਿਆਂ।
ਰਾਹੇ ਪੈ ਗਿਆ। ਆਦਿ
ਦੁਆਬੇ ਵਿਚ ਪੜ੍ਹਿਆ ਲਿਖਿਆ ਵਰਗ 'ਣ' ਦੀ ਥਾਂ 'ਨ' ਦੀ ਵਰਤੋਂ ਵਧੇਰੇ ਕਰਨ ਲੱਗ ਪਿਆ ਹੈ। ਵਿਸ਼ੇਸ਼ ਕਰਕੇ ਸ਼ਹਿਰ ਦੇ ਲੋਕ ਜਿਵੇਂ-ਪਾਨੀ, ਖਾਨਾ, ਤਾਨਾ, ਮਾਨ, ਥਾਨੇਦਾਰ ਆਦਿ।
ਪੰਜਾਬੀ ਭਾਸ਼ਾ ਵਿਚ ਰਿਸ਼ਤਿਆਂ ਨਾਲ ਸੰਬੰਧਿਤ ਬਹੁਤ ਸਾਰੀ ਨਿਵੇਕਲੀ ਸ਼ਬਦਾਵਲੀ ਮਿਲਦੀ ਹੈ। ਜਿਨ੍ਹਾਂ ਨੂੰ ਬੋਲਦਿਆਂ ਹੀ ਰਿਸ਼ਤਿਆਂ ਦਾ ਨਿੱਘ ਆ ਜਾਂਦਾ ਹੈ। ਪਰੰਤੂ ਇਨ੍ਹਾਂ ਉੱਪਰ ਵੀ ਆਧੁਨਿਕਤਾ ਦਾ ਅਸਰ ਪੈ ਗਿਆ ਹੈ ਤੇ ਵਿਸ਼ੇਸ਼ ਕਰਕੇ ਦੁਆਬੇ ਵਿਚ ਤਾਂ ਲੋੜ ਤੋਂ ਜ਼ਿਆਦਾ ਹੀ ਪ੍ਰਭਾਵ ਪੈ ਰਿਹਾ ਹੈ। ਜੇਕਰ ਸ਼ਹਿਰ ਦੀ ਪੜ੍ਹੀ- ਲਿਖੀ ਲੜਕੀ ਕੋਈ ਨਵਾਂ ਸ਼ਬਦ ਬੋਲੇ ਤਾਂ ਕੋਈ ਅਜੀਬ ਗੱਲ ਨਹੀਂ ਲੱਗੇਗੀ। ਪਰ ਜਦੋ ਪਿੰਡ ਦੀ ਸਧਾਰਨ ਕੁੜੀ ਜਾਂ ਮੁੰਡਾ ਵੀ ਅਜੀਬ ਕਿਸਮ ਦਾ ਮਾਡਰਨ ਸ਼ਬਦ ਬੋਲਣ ਤਾਂ ਇਸਨੂੰ ਅਸੀਂ ਅਖੌਤੀ ਮਾਡਰਨਪੁਣਾ ਹੀ ਕਹਾਂਗੇ। ਜਿਵੇਂ-
ਮੇਰੇ ਪਾ ਨੇ ਲੇਟ ਕਰ ਦੀਆ (ਪਾ- ਪਾਪਾ)
ਇਹ ਮੇਰਾ ਹੱਬੀ ਏ। (ਹੱਬੀ- ਹਸਬੈਂਡ)
ਭੂਆ ਲਈ ਹੁਣ ਨਵੇਂ ਸ਼ਬਦ ਭੂਈ, ਬੂਆ, ਬੂਈ ਤੇ ਫੁੱਫੜ ਲਈ ਫੁੱਟੂ ਸ਼ਬਦ ਆ ਗਏ ਹਨ। ਇਸੇ ਤਰ੍ਹਾਂ ਮਾਮੂ, ਚਾਚੂ, ਬਈਆ, ਮੌਸੀ, ਸ਼ਬਦ ਵੀ ਸੁਣਨ ਨੂੰ ਮਿਲ
ਰਹੇ ਹਨ। ਅੱਜਕਲ ਤਾਂ ਮਾਝੀ ਵਿਚ ਵਧੇਰੇ ਬੋਲਿਆ ਜਾਣ ਵਾਲਾ ਸ਼ਬਦ 'ਝਾਈ' ਵੀ ਦੁਆਬੇ ਵਿਚ ਆਮ ਹੀ ਸੁਣਿਆ ਜਾ ਸਕਦਾ ਹੈ। ਦੁਆਬੇ ਵਿਚ ਕਿਸੇ ਵੇਲੇ ਘਰਾਂ ਦੇ ਬਾਹਰ ਸ਼ੁੱਧ ਪੰਜਾਬੀ ਵਿਚ ਨਾਮ ਜਿਵੇਂ ਸੁਖਮਨ ਨਿਵਾਸ, ਕਰਤਾਰ ਨਿਵਾਸ, ਸ. ਬੈਂਕਰ ਸਿੰਘ ਨਿਵਾਸ ਆਦਿ ਸਹਿਜੇ ਹੀ ਦਿੱਸ ਪੈਂਦੇ ਸਨ। ਪਰ ਅੱਜ ਅਜਿਹੇ ਸਾਰੇ ਨਾਮ ਸਿਰਫ਼ ਅੰਗਰੇਜ਼ੀ ਭਾਸ਼ਾ ਵਿਚ ਦੇਖਣ ਨੂੰ ਮਿਲਦੇ ਹਨ ਜਾਂ ਫਿਰ ਨਵੇਂ ਨਾਮ ਜਿਵੇਂ ਵਾਇਟ ਹਾਊਸ, ਵਾਇਟ ਡਾਇਮੰਡ ਜਾਂ ਬੈਂਸ ਫਾਰਮ ਹਾਊਸ ਆਦਿ।
ਪੰਜਾਬੀ ਦੇ ਸਾਹਿਤਕਾਰਾਂ ਨੇ ਵੀ ਦੋਆਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਬਹੁਤੇ ਸਾਹਿਤਕਾਰਾਂ ਨੇ ਸਾਹਿਤ ਰਚਨਾ ਕੇਂਦਰੀ ਪੰਜਾਬੀ ਵਿਚ ਕੀਤੀ ਤੇ ਬਾਕੀਆਂ ਨੇ ਮਲਵਈ ਭਾਸ਼ਾ ਵਿਚ। ਇਸੇ ਕਰਕੇ ਦੁਆਬੀ ਉਪਭਾਸ਼ਾ ਵਿਚ ਮਾਝੀ ਤੇ ਮਲਵਈ ਉਪਭਾਸ਼ਾ ਤੋਂ ਘੱਟ ਸਾਹਿਤ ਮਿਲਦਾ ਹੈ। ਫਿਰ ਵੀ ਕਈ ਸਾਹਿਤਕਾਰ ਹਨ ਜਿਨ੍ਹਾਂ ਦੀਆਂ ਰਚਨਾਵਾਂ ਵਿਚੋਂ ਦੁਆਬੀ ਉਪਭਾਸ਼ਾ ਦੀ ਝਲਕ ਦੇਖੀ ਜਾ ਸਕਦੀ ਹੈ ਜਿਵੇਂ:- ਜਸਵੰਤ ਸਿੰਘ ਵਿਰਦੀ, ਬਲਵੀਰ ਪਰਵਾਨਾ, ਜਸਵੰਤ ਦੀਦ, ਜਗਤਾਰ, ਲਾਲ ਸਿੰਘ, ਦੇਸ ਰਾਜ ਕਾਲੀ, ਕੁਲਬੀਰ ਸਿੰਘ ਕੋੜਾ, ਰਣਧੀਰ ਸਿੰਘ ਚੰਦ, ਮੱਖਣ ਮਾਨ, ਅਮਰੀਕ ਡਗਰਾ ਅਤੇ ਕੁਲਦੀਪ ਸਿੰਘ ਬੰਦੀ ਆਦਿ।
ਦੋਆਬੇ ਵਿਚ ਤਿਉਹਾਰਾਂ ਨਾਲ ਸੰਬੰਧਿਤ ਲੋਕ ਗੀਤ ਪਿੰਡਾਂ ਵਿਚੋਂ ਤਾਂ ਵਧੇਰੇ ਮਾਤਰਾ ਵਿਚ ਮਿਲਦੇ ਹਨ ਜਦ ਕਿ ਸ਼ਹਿਰ ਵਿਚੋਂ ਇਹ ਅਲੋਪ ਹੀ ਹੋ ਗਏ ਹਨ।
ਦੋਆਬੀ ਉਪਭਾਸ਼ਾ ਵਿਚ ਲੋਹੜੀ 'ਤੇ ਗਾਏ ਜਾਣ ਵਾਲੇ ਗੀਤ ਦੀ ਉਦਾਹਰਨ ਦੇਖ ਸਕਦੇ ਹਾਂ:-
ਡੈੱਕ ਬਈ ਡੈੱਕ
ਡੈੱਕ ਵਿੱਚ ਰੀਲ
ਰੀਲ ਵਿਚ ਗਾਣੇ
ਦੇ ਮਾਈ ਦਾਣੇ
ਕੱਟਾ ਬਈ ਕੱਟਾ
ਕੱਟੇ ਦੀ ਪੂਛ ਮਰੋੜੀ
ਕੱਟਾ ਗਿਆ ਨੱਠ
ਕੱਢੋ ਰੁਪਈਏ ਸੱਠ
ਆਂਡਾ ਥਈ ਆਂਡਾ
ਆਂਡੇ ਵਿਚ ਮੋਰੀ
ਦੇ ਮਾਈ ਲੋਹੜੀ
ਦੋਆਬੇ ਵਿਚ ਜਿਹੜੇ ਬਜ਼ੁਰਗ (ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ) ਵਿਦੇਸ਼ਾਂ ਵਿਚ
ਰਹਿ ਰਹੇ ਹਨ, ਉਨ੍ਹਾਂ ਦੀ ਬੋਲੀ ਵਿੱਚੋਂ ਅੰਗਰੇਜ਼ੀ ਦੇ ਸ਼ਬਦ ਆਮ ਹੀ ਸੁਣੇ ਜਾ ਸਕਦੇ ਹਨ, ਜਿਵੇਂ ਮੇਰੇ ਪਿੰਡ ਦਾ ਇਕ 70 ਕੁ ਸਾਲ ਦਾ ਬਜ਼ੁਰਗ, ਜਿਹੜਾ ਪਿਛਲੇ 15-20 ਸਾਲਾਂ ਤੋਂ ਵਿਦੇਸ਼ ਵਿਚ ਤੇ ਕਦੀ ਪੰਜਾਬ ਵਿਚ ਰਹਿ ਰਿਹਾ ਹੈ, ਉਸ ਦੁਆਰਾ ਮੇਰੇ ਨਾਲ ਕੀਤੀ ਗੱਲਬਾਤ ਦੀ ਉਦਾਹਰਨ ਦੇਖੀ ਜਾ ਸਕਦੀ ਹੈ:-
(ਉਸਨੇ ਕੈਨੇਡਾ ਬਾਰੇ ਬੋਲਦਿਆਂ ਕਿਹਾ।
"ਉੱਥੇ ਰੋਡਾਂ ਵੱਡੀਆਂ ਹਨ, ਵਿੰਡੋ ਵੀ ਵੱਡੀਆਂ ਨੇ, ਪੀਪਲ ਗੁੱਡ ਆ। ਵਰਕ ਸੌਖਾ ਤੇ ਹਰ ਇਕ ਨੂੰ ਮਿਲ ਜਾਂਦਾ ਹੈ। ਉਨ੍ਹਾਂ ਦੇ ਪਲੇਨ ਵੀ ਵਧੀਆ ਨੇ ਸਾਡੇ ਕਈ ਮਾੜੇ ਨੇ। ਉੱਥੇ ਘਰ ਵਿਚ ਤਾਂ ਬੰਦਾ ਬੋਰ ਹੋ ਜਾਂਦਾ ਹੈ, ਪਰ ਬਾਹਰ ਹਰ ਵੇਲੇ ਅੱਖਾਂ ਤੱਤੀਆਂ ਰਹਿੰਦੀਆਂ ਹਨ। ਆਪਣਿਆਂ ਨੂੰ ਵੀਕ ਐਂਡ ਤੇ ਹੀ ਮਿਲ ਹੁੰਦਾ ਹੈ। ਬਾਕੀ ਐਲ ਰਾਈਟ ਹੈ।"
ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਦੁਆਬੀ ਉਪਭਾਸ਼ਾ ਦਾ ਟਕਸਾਲੀ ਰੂਪ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ। ਲਗਭਗ 3-4 ਪੀੜ੍ਹੀਆਂ ਤੋਂ ਬਾਅਦ ਜਾਂ ਆਉਣ ਵਾਲੇ 50 ਕੁ ਸਾਲਾਂ ਵਿਚ ਪੰਜਾਬੀ ਦੀਆਂ ਹੋਰਨਾਂ ਉਪਭਾਸ਼ਾਵਾਂ ਵਾਂਗ ਦੁਆਬੀ ਉਪਭਾਸ਼ਾ ਦੀ ਵਿਲੱਖਣ ਪਛਾਣ ਹੋਰ ਘੱਟ ਜਾਵੇਗੀ। ਭਾਵੇਂ ਬਹੁਤ ਸਾਰੇ ਭਾਸ਼ਾ ਵਿਗਿਆਨੀ ਪੰਜਾਬੀ ਭਾਸ਼ਾ ਬਾਰੇ, ਇਹ ਗੱਲ ਕਹਿ ਰਹੇ ਹਨ ਕਿ ਪੰਜਾਬੀ ਭਾਸ਼ਾ ਨੂੰ ਆਉਣ ਵਾਲੇ ਸਮੇਂ 'ਚ ਕੋਈ ਖ਼ਤਰਾ ਨਹੀਂ, ਕਿਉਂਕਿ ਇਸ ਦੇ ਭਾਸ਼ਾਈ ਬੁਲਾਰਿਆਂ ਦੀ ਗਿਣਤੀ ਵੱਧ ਰਹੀ ਹੈ। ਅਸੀਂ ਉਨ੍ਹਾਂ ਦੇ ਇਸ ਵਿਚਾਰ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ ਹਾਂ। ਇਹ ਠੀਕ ਹੈ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੁਝ ਹੱਦ ਤੱਕ ਠੀਕ ਹੈ ਪਰ ਇਸ ਦੇ ਉਲਟ ਪੰਜਾਬੀ ਲਿਖਣ ਤੇ ਪੜ੍ਹਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਨਵੀਂ ਪੀੜ੍ਹੀ ਨੂੰ ਹਿੰਦੀ ਤੇ ਅੰਗਰੇਜ਼ੀ ਤਾਂ ਲਿਖਣੀ-ਪੜ੍ਹਨੀ ਆਉਂਦੀ ਹੈ ਪਰ ਪੰਜਾਬੀ ਨਹੀਂ। ਦੁਆਬੇ ਵਿਚ ਇਹ ਸਥਿਤੀ ਸਭ ਤੋਂ ਮਾੜੀ ਹੈ। ਹੁਣ ਤਾਂ ਇੱਥੇ ਪੰਜਾਬੀ ਦੇ ਪੇਪਰ ਵਿਚੋਂ ਹੀ ਵਿਦਿਆਰਥੀ ਫੇਲ ਹੋਣ ਲੱਗ ਪਏ ਹਨ। ਅੱਜ ਪੰਜਾਬੀ ਭਾਸ਼ਾ ਤੇ ਇਸ ਦੀਆਂ ਉਪਭਾਸ਼ਾਵਾਂ ਨੂੰ ਸਾਂਭਣ ਲਈ ਵੱਡੇ ਯਤਨ ਕਰਨ ਦੀ ਲੋੜ ਹੈ। ਜਿੰਨੇ ਸਮੇਂ ਤੱਕ ਲੋਕਾਂ ਵਿਚ ਪੰਜਾਬੀ ਭਾਸ਼ਾ ਲਈ ਸ਼ਰਧਾ ਪੈਦਾ ਨਹੀਂ ਹੁੰਦੀ, ਓਨੇ ਸਮੇਂ ਤੱਕ ਸਾਰਥਕ ਨਤੀਜੇ ਨਹੀਂ ਨਿਕਲ ਸਕਦੇ।
ਸਹਾਇਕ ਪੁਸਤਕਾਂ
1. ਪੰਜਾਬੀ ਭਾਸ਼ਾ ਅਤੇ ਸਾਹਿਤ: ਭਾਸ਼ਾਈ ਸਰੋਕਾਰ, ਡਾ. ਬੂਟਾ ਸਿੰਘ ਬਰਾੜ
2. ਪੰਜਾਬੀ ਭਾਸ਼ਾ: ਸਥਿਤੀ ਤੇ ਸੰਭਾਵਨਾਵਾਂ (ਭਾਸ਼ਾ ਵਿਸ਼ੇਸ਼ ਅੰਕ) (ਖੋਜ ਦਰਪਣ ਜਨਵਰੀ 2001)
3. ਭਾਸ਼ਾ ਵਿਗਿਆਨ: ਬਾਬੂ ਰਾਮ ਸਕਸੈਨਾ (ਭਾਸ਼ਾ ਵਿਭਾਗ ਪੰਜਾਬ 1970)
4. ਪੰਜਾਬੀ ਭਾਸ਼ਾ: ਵਿਆਕਰਨ ਅਤੇ ਬਣਤਰ (ਸੁਰਿੰਦਰ ਸਿੰਘ ਖਹਿਰਾ ਪਬਲੀਕੇਸ਼ਨ ਬਿਊਰੋ, ਪੰ: ਯੂਨੀ: ਪਟਿਆਲਾ)
5. ਪੰਜਾਬੀ ਭਾਸ਼ਾ ਦਾ ਵਿਕਾਸ ਦੁਨੀ ਚੰਦ੍ਰ, ਪਬਲੀਕੇਸ਼ਨ ਬਿਓਰੋ (ਪੰ: ਯੂਨੀ: ਚੰਡੀਗੜ੍ਹ)
6. ਭਾਸ਼ਾ ਵਿਗਿਆਨ: ਭਾਸ਼ਾਈ ਪੱਧਰ ਤੇ ਸੰਚਾਰ ਮਾਡਲ, ਡਾ. ਪਰਮਜੀਤ ਸਿੰਘ
7. ਭਾਸ਼ਾ: ਸਿੰਗਾਰਾ ਸਿੰਘ ਢਿੱਲੋਂ
8. ਪੰਜਾਬੀ ਭਾਸ਼ਾ ਦਾ ਇਤਿਹਾਸ- ਪ੍ਰੋ. ਵਿਦਿਆ ਭਾਸਕਰ ਅਰੁਣ ਪਬਲੀਕੇਸ਼ਨ ਬਿਓਰੋ (ਪੰ: ਯੂਨੀ: ਪਟਿਆਲਾ)
9. ਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਡਾ. ਹਰਕੀਰਤ ਸਿੰਘ
10. ਭਾਸ਼ਾ ਵਿਗਿਆਨ (ਸੰਕਲਪ ਅਤੇ ਦਿਸ਼ਾਵਾ) ਡਾ. ਜਗਿੰਦਰ ਸਿੰਘ ਪੁਆਰ
11. ਪੰਜਾਬੀ ਬੋਲੀ ਦਾ ਇਤਿਹਾਸ ਪ੍ਰੋ. ਪਿਆਰਾ ਸਿੰਘ ਪਦਮ
ਭਾਸ਼ਾ ਅਤੇ ਉਪਭਾਸ਼ਾ ਦੇ ਅੰਤਰ ਸਬੰਧ: ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ
-ਡਾ. ਮਨਜੀਤ ਸਿੰਘ
ਪੰਜਾਬੀ ਵਿਭਾਗ, ਦੇਸ਼ ਭਗਤ ਕਾਲਜ,
ਬਰੜਵਾਲ, ਧੂਰੀ
ਕਿਸੇ ਭਾਸ਼ਾ ਦੀ ਉਤਪਤੀ ਖ਼ਾਸ ਭੂਗੋਲਿਕ ਇਕਾਈ ਵਿਚ ਰਹਿਣ ਵਾਲੇ ਲੋਕਾਂ ਦੇ ਸਮਾਜਿਕ ਜੀਵਨ ਦਾ ਇਕ ਜਿਉਂਦਾ ਜਾਗਦਾ ਸਬੂਤ ਹੁੰਦੀ ਹੈ। ਧਰਤੀ ਦੇ ਵੱਖ- ਵੱਖ ਖਿੱਤਿਆਂ ਵਿਚ ਅਨੇਕਾਂ ਭਾਸ਼ਾਵਾਂ ਨੇ ਹੋਂਦ ਗ੍ਰਹਿਣ ਕੀਤੀ ਹੈ। ਵੱਖ-ਵੱਖ ਭਾਸ਼ਾਵਾਂ ਦੇ ਸੁਮੇਲ ਨਾਲ ਅਤੇ ਦਵੰਦਾਤਮਕ ਸੰਬੰਧਾਂ ਵਜੋਂ ਨਵੀਆਂ ਭਾਸ਼ਾਵਾਂ ਹੋਂਦ ਗ੍ਰਹਿਣ ਕਰਦੀਆਂ ਹਨ। ਸਰੀਰਕ ਵੱਖਰਤਾ, ਵਿਚਾਰਾਂ ਦੀ ਭਿੰਨਤਾ ਅਤੇ ਭੂਗੋਲਿਕ ਵੱਖਰੇਵੇਂ ਭਾਸ਼ਾ ਵਿਚ ਪਰਿਵਰਤਨ ਲਿਆਉਂਦੇ ਰਹਿੰਦੇ ਹਨ। ਇਹ ਵਿਕਾਸਵਾਦੀ ਸਿਧਾਂਤ ਅਤੇ ਪਰਿਵਰਤਨਸ਼ੀਲ ਦੌਰ ਨਾਲ ਭਾਸ਼ਾ ਜਿਉਂਦੀ-ਜਾਗਦੀ ਅਤੇ ਵਿਕਾਸ ਕਰਦੀ ਰਹਿੰਦੀ ਹੈ। ਇਸ ਵਿਕਾਸ ਦੌਰਾਨ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਵਾਧਾ ਹੁੰਦਾ ਰਹਿੰਦਾ ਹੈ ਅਤੇ ਆਪਣੀ ਅਸਲੀਅਤ ਨੂੰ ਪੂਰਣ ਰੂਪ ਵਿਚ ਕਾਇਮ ਰੱਖਦੀ ਹੈ। ਭਾਰਤੀ ਆਰੀਆ ਭਾਸ਼ਾ ਪਰਿਵਾਰ ਦੇ ਖੇਤਰ ਵਿਚ ਇਕ ਉਹ ਬੇਲੀ ਵੀ ਹੈ ਜੋ ਪੰਜਾਂ ਦਰਿਆਵਾਂ ਦੇ ਦੇਸ਼ ਪੰਜਾਬ ਵਿਚ ਬੋਲੀ ਜਾਂਦੀ ਹੈ ਅਤੇ ਅੱਜਕਲ੍ਹ ਪੰਜਾਬੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਦੁਨੀਆਂ ਦੀਆਂ ਭਾਸ਼ਾਵਾਂ ਵਿਚ ਇਸ ਦਾ 11ਵਾਂ ਸਥਾਨ ਹੈ। ਕਿਸੇ ਭੂਗੋਲਿਕ ਹੱਦ ਬੰਨ੍ਹੇ ਵਿਚ ਨਾ ਬੱਝ ਕੇ ਪੰਜਾਬੀ ਭਾਸ਼ਾ ਦੇਸ਼-ਪ੍ਰਦੇਸ਼ ਦੇ ਵੱਖ-ਵੱਖ ਖਿਤਿਆਂ ਵਿਚ ਬੋਲੀ ਜਾਂਦੀ ਹੈ।
'ਪੰਜਾਬ' ਇਕ ਵਿਸ਼ੇਸ਼ ਭੂ ਖੇਤਰ ਦਾ ਨਾਮ ਹੈ ਅਤੇ ਇੱਥੇ ਦੇ ਬਾਸ਼ਿੰਦਿਆਂ ਦੀ ਜ਼ੁਬਾਨ 'ਪੰਜਾਬੀ' ਹੈ। ਇਹ ਦੋਵੇਂ ਸ਼ਬਦ (ਪੰਜਾਬ ਤੇ ਪੰਜਾਬੀ) ਕੋਈ ਬਹੁਤ ਪੁਰਾਣੇ ਨਹੀਂ। ਸ਼ਬਦ ਫ਼ਾਰਸੀ ਮੂਲ ਦੇ ਹਨ ਜਿਨ੍ਹਾਂ ਦੇ ਅਰਥ ਹਨ ਪੰਜ ਪਾਣੀ ਜਾਂ ਪੰਜ ਦਰਿਆਵਾਂ ਦੇ ਖੇਤਰ ਦੇ ਬਸ਼ਿੰਦਿਆਂ ਦੀ ਬੋਲੀ। ਪੰਜਾਬ ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਕਵਿਤਾ ਵਿਚ ਅਲੰਕਾਰ ਦੇ ਰੂਪ ਵਜੋਂ ਵਰਤਿਆ ਸੀ।
"ਪੰਜਾਬੇ ਦੀਗਰ ਅਦਰ ਮੇਲਤਾਂ ਪਦੀਦ"
ਸ਼ਬਦ ਪੰਜਾਬ ਪੰਚ ਨਦ ਦਾ ਹੀ ਫਾਰਸੀ ਰੂਪਾਂਤਰ ਹੈ ਜੋ ਪਹਿਲਾਂ ਇਸ ਖੇਤਰ ਲਈ ਵਰਤਿਆ ਜਾਂਦਾ ਸੀ। ਪੰਚਨਦ ਤੋਂ ਵੀ ਪਹਿਲਾਂ ਲੰਮੇ ਸਮੇਂ ਤੱਕ ਇਹ ਭੂ-ਖੰਡ
ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ।
ਸਪਤ ਸਿੰਧੂ ਦਾ ਇਹ ਖੇਤਰ ਉੱਤਰ ਪੱਛਮ ਵਿਚ ਦਰਿਆ ਸਿੰਧ ਤੋਂ ਲੈ ਕੇ ਪੂਰਬ ਦੱਖਣ ਵਿਚ ਦਰਿਆ ਜਮਨਾ ਤੱਕ ਫੈਲਿਆ ਹੋਇਆ ਸੀ। ਵੱਖ-ਵੱਖ ਇਤਿਹਾਸਕ ਪੜਾਵਾਂ ਦੌਰਾਨ ਬਦਲਦੀਆਂ ਰਾਜਨੀਤਿਕ ਹਾਲਤਾਂ ਕਾਰਨ ਇਸ ਖੇਤਰ ਦੀਆਂ ਹੱਦਾਂ ਵਿਚ ਥੋੜ੍ਹੀ ਬਹੁਤ ਤਬਦੀਲੀ ਆਉਂਦੀ ਰਹੀ ਪਰ ਮੋਟੇ ਰੂਪ ਵਿਚ ਪੰਜਾਬ ਦਾ ਇਹ ਖੇਤਰ ਇਕ ਵਿਸ਼ਾਲ ਇਕਾਈ ਦੇ ਰੂਪ ਵਿਚ ਮੌਜੂਦ ਰਿਹਾ ਇੱਥੋਂ ਦੀ ਜ਼ੁਬਾਨ ਨੂੰ ਵਿਦਵਾਨਾਂ ਨੇ ਇਤਿਹਾਸਕ ਪ੍ਰਸੰਗ ਵਿਚ ਪੰਜਾਬੀ ਦਾ ਨਾਮ ਦਿੱਤਾ।
ਇਸ ਦੀ ਦੂਜੀ ਪੁਸ਼ਟੀ ਅਰਬੀ ਵਿਚ ਲਿਖੇ ਇਕ ਸ਼ਿਲਾਲੇਖ ਤੋਂ ਹੁੰਦੀ ਹੈ। ਇਹ ਸ਼ਿਲਾਲੇਖ ਅਲਾਉਦੀਨ ਖਿਲਜੀ (1295-1316) ਦੇ ਸਮੇਂ ਸਮਾਣੇ ਵਿਚ ਇਕ ਬਣਾਈ ਗਈ ਮਸੀਤ ਦੇ ਸਾਹਮਣੇ ਲੱਗਿਆ ਹੋਇਆ ਸੀ ਜੋ ਹੁਣ ਕਿਲ੍ਹਾ ਮੁਬਾਰਕ ਪਟਿਆਲਾ ਵਿਚ ਪਇਆ ਦੱਸਿਆ ਜਾਂਦਾ ਹੈ। ਇਸ ਸ਼ਿਲਾਲੇਖ ਉੱਪਰ ਲਿਖਿਆ ਪੰਜਾਬ (ਪੰਜਾਬ) ਫ਼ਾਰਸੀ ਦੇ ਪੰਜਾਬ ਸ਼ਬਦ ਦਾ ਅਰਬੀ ਰੂਪ ਹੈ। ਜਿਹੜਾ ਸ਼ਿਲਾਲੇਖ ਦੀ ਚੌਥੀ ਪੰਕਤੀ ਦੇ ਅੰਤ ਵਿਚ ਆਉਂਦਾ ਹੈ।
"ਸਾਨੀ ਲਿਮਨ ਖ਼ਲੀਫਾ ਤੁਲਾਹ ਬਾਸ਼ਾ ਸਮਾਨ ਫ਼ੌਜਾਬ"
ਉਪਰੋਕਤ ਚਰਚਾ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀ ਬੋਲੀ ਦਾ ਨਾਮ ਬੇਸ਼ੱਕ ਬਹੁਤਾ ਪੁਰਾਣਾ ਨਹੀਂ ਹੈ ਪਰ ਇਸ ਦਾ ਪਿਛੋਕੜ/ਅਸਲਾ ਬਹੁਤ ਪੁਰਾਣਾ ਹੈ ਇਸ ਦੀ ਆਪਣੀ ਵਿਲੱਖਣ ਪਛਾਣ ਹੈ। ਪੰਜਾਬ ਦੀ ਭੂਗੋਲਿਕ ਵਿਸ਼ਾਲਤਾ, ਆਵਾਜਾਈ ਤੇ ਸੰਚਾਰ ਸਾਧਨਾਂ ਦੇ ਵਿਕਸਤ ਨਾ ਹੋਣ ਕਾਰਨ, ਇਸ ਦੇ ਖੇਤਰ ਅੰਦਰ ਬਹੁਤ ਸਾਰੇ ਭੂਗੋਲਿਕ ਵਖਰੇਵੇਂ ਹੋਣ ਦੇ ਨਾਲ-ਨਾਲ ਭਾਸ਼ਾਈ ਪੱਧਰ ਤੇ ਵੀ ਵਿਭਿੰਨਤਾ ਪਾਈ ਜਾਂਦੀ ਹੈ। ਇਹ ਭਿੰਨਤਾਵਾਂ ਹੀ ਉਪਭਾਸ਼ਾਵਾਂ ਉਜਾਗ: ਕਰਦੀਆਂ ਹਨ। ਉਪਰਾਸ਼ਾਵਾਂ ਦੇ ਵਰਗ ਵੰਡ ਦੇ ਖੇਤਰ ਵਿਚ ਸਭ ਤੋਂ ਪਹਿਲਾਂ ਅੰਗਰੇਜ਼ ਵਿਦਵਾਨ ਸਰਪੋਚੀ ਜਾਨ ਬੀਮਜ਼, ਹਾਰਨਲੇ, ਰਿਚਰਡ ਟੈਂਪਲ ਅਤੇ ਸੁਨੀਤੀ ਕੁਮਾਰ ਚੈਟਰਜੀ ਆਦਿ ਦੇ ਨਾਮ ਜ਼ਿਕਰਯੋਗ ਹਨ। ਭਾਰਤੀ ਉਪਭਾਸ਼ਾਵਾਂ ਦੀ ਖੋਜ ਦਾ ਸਰਵੇਖਣ ਅਸਲੀ ਅਰਥਾਂ ਵਿਚ ਗ੍ਰੀਅਰਸਨ ਦੀ ਖੋਜ ਨਾਲ ਸਿਰੇ ਚੜ੍ਹਦਾ ਹੈ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦਾ ਸਰਵੇਖਣ ਹਰਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਸਮਕਾਲੀ ਸਮੇਂ ਪੂਰਬੀ ਪੰਜਾਬ ਦੀਆਂ ਚਾਰ ਉਪਭਾਸ਼ਾਵਾਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਸਰਵ ਪ੍ਰਵਾਨਿਤ ਹਨ।
ਇਕ ਭਾਸ਼ਾ ਜੇ ਘੱਟ ਤੋਂ ਘੱਟ ਦੇ ਮਨੁੱਖਾਂ ਰਾਹੀਂ ਬੋਲੀ ਜਾਂਦੀ ਹੈ ਤਾਂ ਭਾਸ਼ਾ ਵਿਗਿਆਨੀਆ ਦੇ ਅਨੁਸਾਰ ਇਨਾ ਦਹਾ ਦੇ ਬਲਾ ਵਿਚ ਸਪੱਸ਼ਟ ਅੰਤਰ ਹੁੰਦਾ ਹੈ। ਜਦੋਂ ਇਹ ਭਾਸ਼ਾ ਬਹੁਤ ਵੱਡੇ ਪੱਧਰ 'ਤੇ ਬੋਲੀ ਜਾਂਦੀ ਹੈ ਤਾਂ ਨਿਸ਼ਚਿਤ ਹੀ ਉਸ ਦੀ ਵਰਤੋਂ ਵਿਚ ਵੱਖਰਤਾ ਮਿਲੇਗੀ। ਇਹ ਵੱਖਰਤਾ ਹਮੇਸ਼ਾ ਸਮਾਜਿਕ ਅਤੇ ਆਰਥਿਕ ਪਰਸਥਿਤੀਆਂ ਵਜੋਂ ਹੀ ਉੱਭਰਦੀ ਹੈ। ਜਦੋਂ ਕਿਸੇ ਵੱਡੇ ਹਿੱਸੇ ਦੇ ਬਹੁਤ ਵੱਡੇ ਸਮੂਹ
ਦੁਆਰਾ ਇਕੋ ਭਾਸ਼ਾ ਰਾਹੀਂ ਵਿਚਾਰਾਂ ਦਾ ਵਟਾਂਦਰਾ ਹੁੰਦਾ ਹੈ, ਉੱਥੇ ਇਸ ਵਟਾਂਦਰੇ ਦੇ ਸਾਧਨ ਨੂੰ ਭਾਸ਼ਾ ਕਹਿੰਦੇ ਹਨ। ਇਸ ਭਾਸ਼ਾ ਦੇ ਅੰਤਰਗਤ ਜਿਹੜੀਆਂ ਛੋਟੇ-ਛੋਟੇ ਸਮੂਹਾਂ ਰਾਹੀਂ ਉਸ ਨਾਲ ਕੁਝ ਸਮਾਨਤਾ ਰੱਖਣ ਵਾਲੀਆਂ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ ਉਸ ਨੂੰ ਉਪਭਾਸ਼ਾ ਕਹਿੰਦੇ ਹਨ।
ਭਾਸ਼ਾ ਅਤੇ ਉਪਭਾਸ਼ਾ ਵਿਚ ਆਪਸੀ ਸਬੰਧ ਸਥਾਪਤ ਕਰਨ ਲਈ ਇਹ ਵੀ ਸੋਚਿਆ ਜਾਂਦਾ ਹੈ ਕਿ ਉਪਭਾਸ਼ਾ, ਭਾਸ਼ਾ ਵਿਚੋਂ ਨਿਕਲੀ ਹੁੰਦੀ ਹੈ ਜਾਂ ਫਿਰ ਅਜਿਹਾ ਹੋਣਾ ਜ਼ਰੂਰੀ ਹੈ। ਕਿਸੇ ਭਾਸ਼ਾ ਅਤੇ ਉਸ ਦੀਆਂ ਉਪਭਾਸ਼ਾ ਵਿਚ ਇਸ ਭਾਂਤ ਦਾ ਰਿਸ਼ਤਾ ਸਥਾਪਤ ਕਰਨਾ ਅਣਵਿਗਿਆਨਕ ਹੋਵੇਗਾ ਅਤੇ ਇਸ ਨੂੰ ਸਮਝਣਾ ਵੀ ਗਲਤ ਹੋਵੇਗਾ ਕਿ ਉਪਭਾਸ਼ਾ ਲਈ ਸੰਬੰਧਿਤ ਭਾਸ਼ਾ ਜਣਨੀ ਰੂਪ ਹੁੰਦੀ ਹੈ। ਇਸ ਦੇ ਉਲਟ ਭਾਸ਼ਾ ਅਤੇ ਉਪਭਾਸ਼ਾਵਾਂ ਇਕ ਭਾਸ਼ਾਈ ਇਲਾਕੇ ਵਿਚ ਇਕੋ ਸਮੇਂ ਵੱਖ-ਵੱਖ ਛੋਟੇ ਖੇਤਰਾਂ ਵਿਚ ਪ੍ਰਫੁਲਤ ਹੁੰਦੀਆਂ ਹਨ। ਇਨ੍ਹਾਂ ਦਾ ਇਕ ਦੂਜੀ ਨਾਲ ਭੈਣਾਂ ਵਾਲਾ ਸਬੰਧ ਹੁੰਦਾ ਹੈ, ਮਾਪਿਆਂ ਅਤੇ ਸੰਤਾਨ ਵਾਲਾ ਨਹੀਂ।
ਭਾਸ਼ਾ ਵਿਗਿਆਨੀ ਮੇਰੀਓ ਪਾਈ ਅਨੁਸਾਰ ਉਪਤਾਸ਼ਾ ਦੀ ਪਹਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ। "ਉਪਭਾਸ਼ਾ ਕਿਸੇ ਭਾਸ਼ਾ ਦਾ ਇਕ ਰੂਪ ਹੈ ਜਿਹੜੀ ਇਕ ਨਿਸ਼ਚਿਤ ਭੂ-ਭਾਗ ਜਾਂ ਭੂਗੋਲਿਕ ਖੇਤਰ ਵਿਚ ਵਰਤੀ ਜਾਂਦੀ ਹੈ ਅਤੇ ਜਿਸ ਵਿਚ ਉਪਰੋਕਤ ਭਾਸ਼ਾ ਦੇ ਸਟੈਂਡਰਡ ਜਾਂ ਸਾਹਿਤਕ ਰੂਪ ਵਿਚ ਕਾਫ਼ੀ ਅੰਤਰ ਹੁੰਦਾ ਹੈ। ਇਹ ਅੰਤਰ ਉਚਾਰਣ, ਵਿਆਕਰਨ ਅਤੇ ਮੁਹਾਵਰਿਆਂ ਦੇ ਪੱਖ ਤੋਂ ਹੁੰਦਾ ਹੈ ਜਿਸ ਤੋਂ ਉਸ ਦੀ ਵੱਖਰੀ ਹੋਂਦ ਪ੍ਰਗਟ ਹੁੰਦੀ ਹੈ ਪਰ ਉਸ ਭਾਸ਼ਾ ਦੀਆਂ ਹੋਰ ਉਪਭਾਸ਼ਾਵਾਂ ਤੋਂ ਵਧੇਰੇ ਅੰਤਰ ਨਹੀਂ ਹੁੰਦਾ ਜਿਸ ਵਜੋਂ ਉਹ ਇਕ ਵੱਖਰੀ ਭਾਸ਼ਾ ਮੰਨ ਲਈ ਜਾਵੇ।"
ਡਾ. ਗਿਅਰਸਨ ਹੋਰਾਂ ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸਪਸ਼ਟ ਕਰਦਿਆਂ ਲਿਖਿਆ ਹੈ "ਭਾਸ਼ਾ ਅਤੇ ਉਪਭਾਸ਼ਾ ਵਿਚ ਉਹ ਸੰਬੰਧ ਹੁੰਦਾ ਹੈ ਜਿਹੜੀ ਪਹਾੜ ਅਤ ਪਹਾੜੀ ਵਿਚ। ਇਹ ਬਿਨ੍ਹਾਂ ਝਿਜਕੇ ਕਿਹਾ ਜਾ ਸਕਦਾ ਹੈ ਕਿ 'ਐਵਰੈਸਟ' ਪਹਾੜ ਅਤੇ 'ਹਾਲਵਾਰਨ' ਪਹਾੜੀ। ਪਰ ਇਨ੍ਹਾਂ ਦੋਵਾਂ ਵਿਚ ਵੰਡ ਲਕੀਰ ਨੂੰ ਨਿਸ਼ਚਿਤ ਰੂਪ ਨਾਲ ਦੱਸਣਾ ਔਖਾ ਹੈ। ਇਸ ਤੋਂ ਇਲਾਵਾ ਕਦੇ-ਕਦੇ ਦਾਰਜਲਿੰਗ ਦੇ ਪਹਾੜ ਨੂੰ ਜਿਹੜਾ ਸੱਤ ਹਜ਼ਾਰ ਪੰਜ ਸੋ ਫੁਟ ਉੱਚਾ ਹੈ, ਪਹਾੜੀ ਅਤੇ 'ਸਮੋਡਨ' ਨੂੰ ਜਿਹੜਾ ਕੇਵਲ ਤਿੰਨ ਹਜ਼ਾਰ ਪੰਜ ਸੌ ਫੁੱਟ ਉੱਚਾ ਹੈ ਪਹਾੜ ਕਹਿੰਦੇ ਹਨ। ਭਾਸ਼ਾ ਤੇ ਉਪਭਾਸ਼ਾ ਦਾ ਵਰਤੋਂ ਵੀ ਅਕਸਰ ਇਸੇ ਤਰ੍ਹਾਂ ਦੇ ਸ਼ਿਥਿਲ ਰੂਪ ਵਿਚ ਹੁੰਦੀ ਹੈ।"
ਉਪਭਾਸ਼ਾ ਨਾ ਭਾਸ਼ਾ ਤੋਂ ਨਿਕਲੀ ਹੁੰਦੀ ਹੈ ਅਤੇ ਨਾ ਹੀ ਉਸ ਦਾ ਵਿਗੜਿਆ ਰੂਪ ਹੁੰਦੀ ਹੈ। ਉਪਭਾਸ਼ਾ ਦਰਜਾ ਵੀ ਹਮੇਸ਼ਾ ਭਾਸ਼ਾ ਵਾਲਾ ਹੀ ਹੁੰਦਾ ਹੈ। ਦੋਹਾਂ ਵਿਚ ਅੰਤਰ ਕੇਵਲ ਏਨਾ ਹੀ ਹੁੰਦਾ ਹੈ ਕਿ ਭਾਸ਼ਾ ਵੱਡੇ ਖੇਤਰ ਦੀ ਬੋਲੀ ਹੁੰਦੀ ਹੈ ਉਪਭਾਸ਼ਾ ਉਸ ਵਿਚਲੇ ਛੋਟੇ ਖੇਤਰ ਦੀ। ਭਾਸ਼ਾ ਇਕ ਖੇਤਰ ਦੇ ਰਾਜਨੀਤੀ, ਮੀਡੀਆ, ਸਰਕਾਰੀ ਦਫਤਰਾਂ ਅਤੇ ਵਿਦਿਅਕ ਅਦਾਰਿਆਂ ਆਦਿ ਦਾ ਭਾਸ਼ਾਈ ਮਾਧਿਅਮ ਦੇ ਰੂਪ ਵਿਚ
ਵਰਤੀ ਜਾਂਦੀ ਹੈ। ਇਹਦਾ ਕਾਰਨ ਇਹ ਨਹੀਂ ਕਿ ਉਪਭਾਸ਼ਾ ਭਾਸ਼ਾ ਦੇ ਕਿਸੇ ਪੱਖ ਤੋਂ ਹੀਣੀ ਹੁੰਦੀ ਹੈ। ਉਪਭਾਸ਼ਾ ਦੇ ਆਪਣੇ ਨੈਣ-ਨਕਸ਼ ਹੁੰਦੇ ਹਨ ਜੋ ਉਸ ਦੀ ਵੱਖਰੀ ਪਛਾਣ ਪੈਦਾ ਕਰਦੇ ਹਨ। ਉਪਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ ਜੇਕਰ ਉਪਭਾਸ਼ਾ ਕਝ ਪ੍ਰਫੁੱਲਤ ਹੁੰਦੀ ਹੈ ਤਾਂ ਉਸ ਦਾ ਆਪਣਾ ਸਾਹਿਤ ਵੀ ਹੁੰਦਾ ਹੈ। ਦੋ ਖੇਤਰਾਂ ਜਾਂ ਖਿੱਤਿਆ ਦੀ ਭਾਸ਼ਾ ਦਾ ਅੰਤਰ ਹੋਣਾ ਸੁਭਾਵਿਕ ਹੁੰਦਾ ਹੈ। ਭੂਗੋਲਿਕ ਹੱਦਾਂ ਵੀ ਭਾਸ਼ਾਵਾਂ ਵਿਚ ਅੰਤਰ ਪੈਦਾ ਕਰਦੀਆਂ ਹਨ। ਜੇਕਰ ਪਿੰਡ ਹੀ ਸੰਚਾਰ ਵਿਵਸਥਾ ਹੈ ਅੱਗੇ ਨਦੀ ਜਾਂ ਪਹਾੜੀਆਂ ਹੋਣ ਲੋਕਾਂ ਦਾ ਆਪਸ ਵਿਚ ਮੇਲ-ਮਿਲਾਪ ਘੱਟ ਹੋਵੇ ਤਾਂ ਉਨ੍ਹਾਂ ਦੇ ਸਮੂਹ ਬਣ ਜਾਂਦੇ ਹਨ। ਹਰ ਇਕ ਸਮੂਹ ਦੇ ਬੋਲਣ ਦੀ ਪ੍ਰਵਿਰਤੀ ਵਿਚ ਅੰਤਰ ਆਉਣਾ ਲਾਜ਼ਮੀ ਹੁੰਦਾ ਹੈ। ਭਾਸ਼ਾ ਦੇ ਆਧਾਰ ਉੱਪਰ ਇਹ ਦੋਵੇਂ ਅਲੱਗ- ਅਲੱਗ ਸਮੂਹ ਬਣ ਜਾਂਦੇ ਹਨ। ਪੜ੍ਹ-ਲਿਖਿਆ ਦੀ ਭਾਸ਼ਾ ਅਨਪੜ੍ਹਤਾ ਤੋਂ ਵੱਖਰੀ ਹੁੰਦੀ ਹੈ ਪਰ ਏਨਾ ਜ਼ਰੂਰ ਹੁੰਦਾ ਹੈ ਕਿ ਪੜ੍ਹਿਆ-ਲਿਖਿਆ ਦੀ ਭਾਸ਼ਾ ਵਿਚ ਅੰਤਰ ਘੱਟ ਆਉਂਦਾ ਹੈ। ਇਸ ਤਰ੍ਹਾਂ ਦੇ ਸਮੂਹਾਂ ਦੀ ਭਾਸ਼ਾ ਵਿਚ ਵੱਖਰਾਪਣ ਹੋਣ ਕਰਕੇ ਵੱਖ-ਵੱਖ ਉਪਰਾਸਾਵਾਂ ਦਾ ਨਿਰਮਾਣ ਹੁੰਦਾ ਹੈ ਕਿਉਂਕਿ ਇਕ ਸਮੂਹ ਦੀ ਇਕ ਵੱਖਰੀ ਪ੍ਰਵਿਰਤੀ ਮਿਲ ਜਾਣ ਕਾਰਨ ਉਸ ਨੂੰ ਇਕ ਵੱਖਰੀ ਉਪਭਾਸ਼ਾ ਦੇ ਨਾਂ ਵਜੋਂ ਸਾਹਮਣੇ ਆਉਂਦੀ ਹੈ।
ਬਲੂਮਫੀਲਡ ਅਨੁਸਾਰ "ਇਤਿਹਾਸਿਕ ਭਾਸ਼ਾ-ਸ਼ਾਸਤਰ ਦਾ ਵਿਕਾਸ ਇਹ ਦੱਸਦਾ ਹੈ ਕਿ ਟਕਸਾਲੀ ਭਾਸ਼ਾ ਕਿੰਨੀ ਵੀ ਪੁਰਾਣੀ ਕਿਉਂ ਨਾ ਹੋਵੇ ਪਰ ਸਥਾਨਿਕ ਉਪਭਾਸ਼ਾ ਤੋਂ ਹੀ ਕੁਝ ਵਿਸ਼ਿਸ਼ਟ ਇਤਿਹਾਸਕ ਪਰਿਸਥਿਤੀਆਂ ਵਿਚ ਵਿਕਸਤ ਹੁੰਦੀ ਹੈ। ਇਸ ਤਰ੍ਹਾਂ ਉਪਭਾਸ਼ਾ ਵਿਚੋਂ ਹੀ ਕੋਈ ਇਕ ਭਾਸ਼ਾ ਉਪਭਾਸ਼ਾ ਵਿਸ਼ਿਸਟ ਸਮਾਜਿਕ ਅਤੇ ਇਤਿਹਾਸਕ ਪਰਿਸਥਿਤੀਆਂ ਵਿਚ ਵਿਕਸਤ ਹੋ ਕੇ ਟਕਸਾਲੀ ਭਾਸ਼ਾ ਬਣ ਜਾਂਦੀ ਹੈ। ਇਸ ਦਾ ਦੂਜਾ ਮਤ ਇਹ ਹੈ ਕਿ ਟਕਸਾਲੀ ਅਤੇ ਸਾਹਿਤਕ ਤੋਂ ਅਨਜਾਣ ਹੋਣ ਕਾਰਨ ਵਿਭਿੰਨ ਰੂਪਾਂ ਦਾ ਵਿਕਾਸ ਹੁੰਦਾ ਹੈ ਅੱਗੇ ਚੱਲ ਕੇ ਇਹ ਹੀ ਰੂਪ ਉਸ ਭਾਸ਼ਾ ਦੀਆਂ ਉਪਭਾਸ਼ਾ ਕਹਾਉਂਦੇ ਹਨ।
ਭਾਸ਼ਾ ਅਤੇ ਉਪਭਾਸ਼ਾ ਵਿਚ ਜਿਹੜਾ ਮੁੱਖ ਅੰਤਰ ਮੰਨਿਆ ਜਾਂਦਾ ਹੈ ਉਹ ਇਹ ਹੈ ਕਿ ਇਕ ਭਾਸ਼ਾ ਵਿਚ ਜਿਹੜੀਆਂ ਵੱਖ-ਵੱਖ ਉਪਭਾਸ਼ਾਵਾਂ ਹੁੰਦੀਆਂ ਹਨ, ਉਨ੍ਹਾਂ ਦੇ ਕਾਫ਼ੀ ਅੰਸ਼ਾਂ ਵਿਚ ਸਮਾਨਤਾ ਪਾਈ ਜਾਂਦੀ ਹੈ ਅਤੇ ਉਸ ਭਾਸ਼ਾ ਨੂੰ ਬੋਲਣ ਵਾਲੇ ਉਸ ਦੀਆਂ ਸਾਰੀਆਂ ਉਪਭਾਸ਼ਾਵਾਂ ਨੂੰ ਅਸਾਨੀ ਨਾਲ ਸਮਝ ਸਕਦੇ ਹਨ। ਕਿਸੇ ਖਾਸ ਭਾਸ਼ਾ ਨੂੰ ਬੋਲਣ ਵਾਲੇ ਉਸ ਭਾਸ਼ਾ ਦੀਆਂ ਸਾਰੀਆਂ ਉਪਭਾਸ਼ਾਵਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਨ ਅਤੇ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਅਤੇ ਉਸ ਦੀਆਂ ਉਪਭਾਸ਼ਾਵਾਂ ਨੂੰ ਸੁਭਾਵਕ ਹੀ ਗ੍ਰਹਿਣ ਕਰ ਲੈਂਦੇ ਹਨ ਜਦੋਂ ਕਿ ਦੂਜੀਆਂ ਭਾਸ਼ਾਵਾਂ ਨੂੰ ਗ੍ਰਹਿਣ ਕਰਨ ਲਈ ਕਾਫ਼ੀ ਮਿਹਨਤ ਦੀ ਲੋੜ ਹੁੰਦੀ ਹੈ। ਅੱਜ ਕੱਲ ਉਪਭਾਸ਼ਾਵਾਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਅਜਿਹੇ ਅਧਿਐਨ ਵਿਚ ਉਸ ਦੀ ਧੁਨੀ ਪੱਧਰ ਤੋਂ ਲੈ ਕੇ ਵਾਕ ਪੱਧਰ
ਤੱਕ ਦੀਆਂ ਇਕਾਈਆਂ ਨੂੰ ਵਾਚਿਆ ਜਾਂਦਾ ਹੈ। ਅਜਿਹੀ ਖੋਜ ਵਿਚੋਂ ਹਰ ਉਪਭਾਸ਼ਾ ਦੀ ਬਣਤਰ, ਉਸ ਦੇ ਉਚਾਰ, ਸ਼ਬਦ ਭੰਡਾਰ ਅਤੇ ਉਸ ਦੇ ਰਚੇ ਸਾਹਿਤ ਉਪਰ ਰੋਸ਼ਨੀ ਪਾਈ ਜਾਂਦੀ ਹੈ। ਵਿਸ਼ਵੀਕਰਨ ਵਿਚ ਸੂਚਨਾ ਤਕਨਾਲੋਜੀ, ਵਿਗਿਆਨ, ਉਦਯੋਗ ਆਦਿ ਦਾ ਮਹੱਤਵ ਸੰਸਾਰ ਨੂੰ ਇਕ ਪਿੰਡ ਵਿਚ ਬਦਲ ਕੇ ਦੇਖਣਾ ਹੈ, ਜਿਸ ਵਿਸ਼ਵੀ ਪਿੰਡ ਦੇ ਦਰਵਾਜ਼ੇ ਦਿਨ-ਰਾਤ ਖੁੱਲ੍ਹੇ ਹੋਣ ਤੇ ਭਾਸ਼ਾ ਵਿਚ ਕਾਫ਼ੀ ਬਦਲਾ ਆ ਰਿਹਾ ਹੈ। ਨਿੱਤ ਨਵੀਂ ਸ਼ਬਦਾਵਲੀ ਭਾਸ਼ਾ ਦੇ ਖੇਤਰ ਵਿਚ ਪ੍ਰਵੇਸ਼ ਕਰਦੀ ਹੈ। ਅਜੋਕੇ ਦੋਰ ਵਿਚ ਅਸੀਂ ਕਿਤੇ ਨਾ ਕਿਤੇ ਪੁਰਾਣਾ ਸ਼ਬਦ ਭੰਡਾਰ ਕੁੱਲ ਦੇ ਜਾ ਰਹੇ ਹਾਂ ਪਰ ਉਪਭਾਸ਼ਾ ਦੇ ਖੇਤਰ ਵਿਚ ਕੀਤੇ ਗਏ ਖੋਜ ਕਾਰਜ ਉਸ ਭਾਸ਼ਾ ਦੋ ਪੁਰਾਣੀ ਸ਼ਬਦਾਵਲੀ ਉਪਰ ਬਹੁਤ ਡੂੰਘਾਈ ਨਾਲ ਰੋਸ਼ਨੀ ਪਾ ਸਕਦੀ ਹੈ।
ਉਪਭਾਸ਼ਾਵਾਂ ਦੀ ਹੱਦ ਨਿਸ਼ਚਿਤ ਕਰਨਾ ਅਤੇ ਉਨ੍ਹਾਂ ਦਾ ਵਰਗੀਕਰਨ ਕਰਨਾ ਬਹੁਤ ਹੀ ਔਖਾ ਕਾਰਜ ਹੈ ਕਿਉਂਕਿ ਹਰ ਇਕ ਸਮੂਹ ਦੀ ਭਾਸ਼ਾ ਵਿਚ ਕੁਝ ਨਾ ਕੁਝ ਅੰਤਰ ਹੁੰਦਾ ਹੈ। ਜਿਸ ਕਾਰਨ ਨਿਸ਼ਚਿਤ ਰੂਪ ਵਿਚ ਉਨ੍ਹਾਂ ਦੀ ਹੱਦ ਦੀ ਲਕੀਰ ਨਹੀਂ ਖਿੱਚੀ ਜਾ ਸਕਦੀ। ਇਕ ਸਮੂਹ ਜੇਕਰ ਕਿਸੇ ਆਰਥਿਕ ਸਮੂਹ ਤੋਂ ਵੱਖ ਹੈ ਤਾਂ ਉਹ ਦੂਜੇ ਸਮਾਜਿਕ ਸਮੂਹ ਨਾਲ ਸਬੰਧਿਤ ਹੈ। ਦੋ ਆਰਥਿਕ ਸਮੂਹਾਂ ਵਾਲੇ ਖੇਤਰ ਦੀਆਂ ਹੱਦਾਂ ਜਿੱਥੇ ਮਿਲਦੀਆਂ ਹਨ, ਉਸੇ ਕੇਂਦਰ ਤੋਂ ਇਕ ਸਮਾਜਿਕ ਸਮੂਹ ਦਾ ਨਿਰਮਾਣ ਹੁੰਦਾ ਹੈ। ਇਸ ਤਰ੍ਹਾਂ ਦੇ ਵੱਖ-ਵੱਖ ਸਮੂਹਾਂ ਦੀ ਭਾਸ਼ਾ ਦੀਆਂ ਪ੍ਰਵਿਰਤੀਆਂ ਵਿਚ ਸਮਾਜਿਕ ਸਮੂਹ ਆ ਜਾਂਦੇ ਹਨ। ਇਸ ਤਰ੍ਹਾਂ ਅਸੀਂ ਨਿਸ਼ਚਿਤ ਰੂਪ ਵਿਚ ਵੱਖ-ਵੱਖ ਪ੍ਰਵਿਰਤੀਆਂ ਵਾਲੀਆਂ ਭਾਸ਼ਾਵਾਂ ਵਿਚ ਹੱਦ ਲਕੀਰ ਵੀ ਨਹੀਂ ਖਿੱਚ ਸਕਦੇ।
ਇਕ ਉਪਭਾਸ਼ਾ ਦੇ ਲੋਕ ਦੂਜੀ ਉਪਭਾਸ਼ਾ ਦੇ ਖੇਤਰ ਵਿਚ ਆਉਂਦੇ ਜਾਂਦੇ ਰਹਿੰਦੇ ਹਨ ਉਨ੍ਹਾਂ ਦੇ ਸਮਾਜਿਕ ਸਬੰਧਾਂ ਕਾਰਨ ਸ਼ਬਦਾਂ ਅਤੇ ਰੂਪਾਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਦੋਵਾਂ ਖੇਤਰਾਂ ਦੀ ਭਾਸ਼ਾ ਵਿਚ ਕੁਝ ਸਮਾਨਤਾ ਹੋਣੀ ਵੀ ਸੁਭਾਵਿਕ ਹੈ। ਕਈ ਵਾਰੀ ਜਿੱਥੇ ਉਪਭਾਸ਼ਾਵਾਂ ਦੀਆਂ ਹੱਦਾਂ ਮਿਲਦੀਆਂ ਹਨ ਉੱਥੇ ਭਾਸ਼ਾ ਦਾ ਮਿਸ਼ਰਣ ਵੀ ਮਿਲਦਾ ਹੈ ਅਜਿਹੀ ਸਥਿਤੀ ਵਿਚ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਇਕ ਸਥਾਨ ਨੂੰ ਕਿਹੜੀ ਉਪਭਾਸ਼ਾ ਦੇ ਅਧੀਨ ਰੱਖਿਆ ਜਾਵੇ।
ਉਪਭਾਸ਼ਾਵਾਂ ਅਤੇ ਭਾਸ਼ਾ ਦੇ ਵਰਗੀਕਰਨ ਵਿਚ ਕਈ ਤਰ੍ਹਾਂ ਦੇ ਸਵਾਲ ਆ ਜਾਂਦੇ ਹਨ, ਜਿਸ ਕਾਰਨ ਉਪਭਾਸ਼ਾਵਾਂ ਦੀ ਵੰਡ ਵਿਚ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ। ਪਰੰਤੂ ਭਾਸ਼ਾ ਵਿਗਿਆਨੀਆਂ ਨੇ ਕੁਝ ਤਰਕ ਤੇ ਸਿਧਾਂਤ ਦਿੱਤੇ ਹਨ ਜਿਨ੍ਹਾਂ ਦੇ ਆਧਾਰ ਤੇ ਭਾਸ਼ਾਵਾਂ ਦੇ ਵਰਗੀਕਰਨ ਦਾ ਹੱਲ ਕੱਢਿਆ ਜਾ ਸਕਦਾ ਹੈ। ਖੇਤਰੀ ਬੋਲਾਰਿਆ ਦੇ ਨਮੂਨੇ, ਵਿਆਕਰਨ ਸਬੰਧੀ ਗਠਨ, ਜਾਤੀ ਅਤੇ ਇਤਿਹਾਸਕਤਾ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਇਹ ਨਿਸ਼ਚਿਤ ਰੂਪ ਵਿਚ ਉਸ ਖੇਤਰ ਦੀ ਭਾਸ਼ਾ ਵਿਚ ਕੋਈ ਨਾ ਕੋਈ ਪ੍ਰਵਿਰਤੀ ਵੱਖਰੀ ਦਿਸ ਹੀ ਪਵੇਗੀ। ਜਿਹੜੀ ਪ੍ਰਵਿਰਤੀ ਉਸ ਨੂੰ
ਦੂਜੀਆਂ ਸਹਿ ਭਾਸ਼ਾਵਾਂ ਨਾਲੋਂ ਵੱਖ ਕਰਦੀ ਹੋਵੇਗੀ। ਆਧੁਨਿਕ ਭਾਸ਼ਾ ਵਿਗਿਆਨੀਆਂ ਨੇ ਤਿੰਨ ਸਿਧਾਂਤ ਪ੍ਰਚਲਿਤ ਕੀਤੇ ਹਨ। ਪਹਿਲਾ ਸ਼ਬਦਾਵਲੀ, ਦੂਜਾ ਸਥਾਨਿਕ ਉਪਭਾਸ਼ਾਵਾਂ ਦਾ ਵਿਆਕਰਨ, ਤੀਜਾ ਉਪਭਾਸ਼ਾਵਾਂ ਦੇ ਨਕਸ਼ੇ। ਪਹਿਲਾ ਸਿਧਾਂਤ ਸਭ ਤੋਂ ਪੁਰਾਣਾ ਹੈ ਜਿਸ ਵਿਚ ਉਪਭਾਸ਼ਾ ਦੀ ਸ਼ਬਦਾਵਲੀ ਦਾ ਗਿਆਨ ਅਤੇ ਵੱਖਰੀ ਸ਼ਬਦਾਵਲੀ ਮੋਟੀਆਂ-ਮੋਟੀਆਂ ਵਿਸ਼ੇਸ਼ਤਾਵਾਂ ਜਾਨਣ ਲਈ ਸਹਾਈ ਹੁੰਦੀ ਹੈ। ਸ਼ਬਦਾਵਲੀ ਦਾ ਅੰਤਰ ਉਪਭਾਸ਼ਾ ਅਤੇ ਭਾਸ਼ਾ ਦੀ ਦ੍ਰਿਸ਼ਟੀ ਤੋਂ ਇਕ ਬਹੁਤ ਹੀ ਮਹੱਤਵਪੂਰਨ ਅੰਤਰ ਹੈ। ਜਿਸ ਨਾਲ ਧੁਨੀਆਂ ਦੇ ਉਚਾਰਨ ਪੱਧਰ ਅਤੇ ਸ਼ਬਦਾਂ ਦੇ ਅਰਥਾਂ ਵਿਚ ਪਰਿਵਰਤਨ ਦਾ ਗਿਆਨ ਹੋ ਜਾਂਦਾ ਹੈ, ਜਿਸ ਨਾਲ ਟਕਸਾਲੀ ਭਾਸ਼ਾ ਵਿਚ ਉਪਭਾਸ਼ਾ ਦਾ ਅੰਤਰ ਸਪੱਸ਼ਟ ਹੋ ਜਾਂਦਾ ਹੈ।
ਅਸਲ ਵਿਚ ਉਪਭਾਸ਼ਾ ਦੇ ਅੰਤਰ ਨੂੰ ਸਪੱਸ਼ਟ ਕਰਨ ਲਈ ਮੁੱਖ ਆਧਾਰ ਉਸ ਦਾ ਵਿਆਕਰਨ ਹੁੰਦਾ ਹੈ, ਜਿਸ ਰਾਹੀਂ ਖਾਸ ਉਪਭਾਸ਼ਾਵਾਂ ਦੀਆਂ ਧੁਨੀਆਂ, ਪਦ- ਰਚਨਾ ਅਤੇ ਵਾਕ ਰਚਨਾ ਦਾ ਗਿਆਨ ਹੁੰਦਾ ਹੈ। ਉਪਭਾਸ਼ਾ ਕਿਸ ਮੂਲ ਭਾਸ਼ਾ ਤੋਂ ਵਿਕਸਤ ਹੋਈ ਹੈ ਅਤੇ ਉਸ ਵਿਚ ਕਿੰਨੀ ਤਬਦੀਲੀ ਆਈ ਹੈ ਇਸ ਤੋਂ ਪਹਿਲਾ ਉਪਭਾਸ਼ਾ ਦੀ ਹੱਦ ਅਤੇ ਰੂਪ-ਰੇਖਾ ਕੀ ਸੀ? ਇਹ ਸਾਰਾ ਕੁਝ ਵਿਆਕਰਨ ਹੀ ਨਿਸ਼ਚਿਤ ਕਰਦਾ ਹੈ।
ਨਕਸ਼ਿਆ ਰਾਹੀਂ ਉਪਭਾਸ਼ਾ ਦੀਆਂ ਹੱਦਾਂ ਨਿਸ਼ਚਿਤ ਰੂਪ ਵਿਚ ਉਲੀਕੀਆਂ ਜਾਂਦੀਆਂ ਹਨ। ਭਾਸ਼ਾ ਵਿਗਿਆਨੀ ਬਲੂਮ ਫੀਲਡ ਦੇ ਅਨੁਸਾਰ "ਕਿਸੇ ਸਥਾਨਿਕ ਉਪਭਾਸ਼ਾ ਦੇ ਸੰਪੂਰਨ ਅਤੇ ਸੁਚੱਜੇ ਵਰਨਣ ਤੋਂ ਇਲਾਵਾ ਉਪਭਾਸ਼ਾਵਾਂ ਦੇ ਵਰਗੀਕਰਨ ਲਈ ਨਕਸ਼ੇ ਸਪਸ਼ਟਤਾ ਅਤੇ ਉੱਤਮ ਸ੍ਰੋਤ ਹਨ। ਇਕ ਟਕਸਾਲੀ ਭਾਸ਼ਾ ਦੇ ਅੰਤਰਗਤ ਉਪਭਾਸ਼ਾਵਾਂ ਦੇ ਨਕਸ਼ੇ ਉਪਭਾਸ਼ਾਵਾਂ ਤੋਂ ਪ੍ਰਭਾਵਿਤ ਭਾਗ ਨੂੰ ਬਹੁਤ ਹੀ ਸਪਸ਼ਟਤਾ ਨਾਲ ਪ੍ਰਗਟ ਕਰਦੇ ਹਨ।"
ਨਕਸ਼ਿਆਂ ਰਾਹੀਂ ਉਪਭਾਸ਼ਾ ਦੀਆਂ ਨਿਸ਼ਚਿਤ ਕੀਤੀਆਂ ਹੱਦਾਂ ਕਦੇ ਵੀ ਸਥਿਰ ਰੂਪ ਧਾਰਨ ਨਹੀਂ ਕਰਦੀਆਂ। ਇਹ ਸਮੇਂ-ਸਮੇਂ ਅਨੁਸਾਰ ਆਪਣਾ ਸਥਾਨ ਬਦਲਦੀਆਂ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਨਕਸ਼ਿਆਂ ਦੀ ਸਹਾਇਤਾ ਨਾਲ ਉਸ ਇਲਾਕੇ ਦੀ ਬੋਲੀ ਵਿਚ ਉਚਾਰਨ ਦੇ ਪੱਖ ਤੋਂ ਆਈ ਤਬਦੀਲੀ ਨੂੰ ਹੀ ਸਮਝਿਆ ਜਾ ਸਕਦਾ ਹੈ।
ਪੁਸਤਕ ਸੂਚੀ
ਦੁਆਬੀ ਉਪਭਾਸ਼ਾ ਦੀ ਵਰਤਮਾਨ ਸਥਿਤੀ
-ਡਾ. ਹਰਵਿੰਦਰ ਕੌਰ ਢਿੱਲੋਂ
ਅਸਿਸਟੈਂਟ ਪ੍ਰੋਫੈਸਰ, ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਜੀ.ਜੀ.ਡੀ.ਐਸ.ਡੀ. ਕਾਲਜ, ਹਰਿਆਣਾ, ਹੁਸ਼ਿਆਰਪੁਰ
ਭਾਸ਼ਾ ਮਨੁੱਖ ਦੁਆਰਾ ਸਿਰਜਿਤ ਵਰਤਾਰਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਵਜੋਂ ਜਦੋਂ ਆਪਸੀ ਸੰਬੰਧ ਵਿਚ ਬੱਝਦੇ ਹਨ ਤਾਂ ਭਾਸ਼ਾ ਹੀ ਇਕ ਅਜਿਹਾ ਸਾਧਨ ਹੈ ਜਿਸ ਦੁਆਰਾ ਉਹ ਇਕ-ਦੂਜੇ ਨਾਲ ਸੰਪਰਕ ਬਣਾ ਸਕਦੇ ਹਨ। ਇਸ ਦੁਆਰਾ ਮਨੁੱਖ ਆਪਣੀਆਂ ਮਨੋਭਾਵਨਾਵਾਂ ਇੱਛਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝੇ ਕਰਦਾ ਹੈ। ਇਸ ਦੀ ਵਧੇਰੇ ਜਾਣਕਾਰੀ ਦੇ ਨਾਲ-ਨਾਲ ਮਨੁੱਖ ਦੇ ਗਿਆਨ ਦਾ ਘੇਰਾ ਵੀ ਵਿਸਤ੍ਰਿਤ ਹੁੰਦਾ ਹੈ। ਭਾਸ਼ਾ ਮਨੁੱਖੀ ਸਮਾਜਿਕ ਜੀਵਨ ਦਾ ਇੱਕ ਅੰਗ ਹੈ। ਭਾਸ਼ਾ ਕਦੀ ਵੀ ਖੜੋਤ ਦੀ ਸਥਿਤੀ ਵਿਚ ਨਹੀਂ ਹੁੰਦੀ, ਇਹ ਹਮੇਸ਼ਾ ਸਮੇਂ ਅਤੇ ਪਰਿਸਥਿਤੀਆਂ ਦੀਆਂ ਤਬਦੀਲੀਆਂ ਦੁਆਰਾ ਪਰਿਵਰਤਨਸ਼ੀਲ ਰਹਿੰਦੀ ਹੈ।
ਜਦੋਂ ਦੋ ਭਾਸ਼ਾਈ ਗੁੱਟ (Speech Communities) ਇੱਕ ਦੂਜੇ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਤਬਦੀਲੀ, ਭਾਸ਼ਾਈ ਰਲਗੱਡਤਾ (Code-mixing) ਤੋਂ ਸ਼ੁਰੂ ਹੋ ਕੇ ਸਮੁੱਚੇ ਭਾਸ਼ਾਈ ਬਦਲ (code-shift) ਤੱਕ ਦਾ ਸਫ਼ਰ ਵੀ ਤਹਿ ਕਰ ਸਕਦੀ ਹੈ
ਡਾ. ਬੂਟਾ ਸਿੰਘ ਬਰਾੜ ਨੇ ਆਪਣੀ ਪੁਸਤਕ 'ਪੰਜਾਬੀ ਭਾਸ਼ਾ', ਸ੍ਰੋਤ ਅਤੇ ਸਰੂਪ' ਵਿਚ ਭਾਸ਼ਾ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ:
ਭਾਸ਼ਾ ਦੀ ਨਿਰੁਕਤੀ ਸੰਸਕ੍ਰਿਤ 'ਭਾਸ਼' ਧਾਤੂ ਤੋਂ ਹੋਈ ਹੈ। 'ਭਾਸ਼' ਧਾਤੂ ਦਾ ਅਰਥ ਵੀ ਬੋਲਣਾ ਹੈ। ਭਾਸ਼ਾ ਨੂੰ ਉਰਦੂ-ਫ਼ਾਰਸੀ ਵਿਚ 'ਜ਼ਬਾਨ' ਅਤੇ ਅਰਬੀ ਵਿਚ 'ਲਿਬਾਨ' ਆਖਦੇ ਹਨ। ਜ਼ੁਬਾਨ ਤੇ ਲਿਬਾਨ ਦੀ ਸਾਡੀ ਕਰਮ ਇੰਦਰੀ ਜੀਭ ਵੱਲ ਹੀ ਇਸ਼ਾਰਾ ਕਰਦੇ ਹਨ ਕਿਉਂਕਿ ਭਾਸ਼ਾ ਸਾਡੀ ਕਰਮ ਇੰਦਰੀ ਜੀਭ ਦੀ ਸਹਾਇਤਾ ਨਾਲ ਬੋਲੀ ਜਾਂਦੀ ਹੈ। ਅੰਗਰੇਜ਼ੀ ਵਿਚ ਇਸੇ ਤਰ੍ਹਾਂ ਦਾ ਸ਼ਬਦ Tongue ਹੈ। ਇਸ ਦੇ ਅਰਥ ਵੀ ਜੀਭ ਹਨ। ਲਾਤੀਨੀ Lingua ਦਾ ਅਰਥ ਵੀ ਜੀਭ ਹੈ। ਲਿੰਗੁਆ ਤੋਂ
ਹੀ 'ਲੈਂਗੂਏਜ' ਬਣਿਆ ਹੈ ।
ਸਪੱਸ਼ਟ ਹੈ ਕਿ ਜੀਭ ਦੁਆਰਾ ਪੈਦਾ ਹੋਏ ਬੋਲਾਂ ਦੇ ਇਕੱਠ (ਸਮੂਹ) ਨੂੰ ਭਾਸ਼ਾ ਕਿਹਾ ਜਾਂਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਵਜੋਂ ਇਸ ਨੂੰ ਆਪਣੇ ਸਮਾਜ ਪਰਿਵੇਸ਼ ਵਿਚੋਂ ਸਿੱਖਦਾ ਹੈ। ਇਸ ਤਰ੍ਹਾਂ ਭਾਸ਼ਾ ਮਨੁੱਖੀ ਦਿਮਾਗ ਦੀ ਵਿਕਾਸਮੁਖੀ ਉਪਜ ਹੈ। ਬੂਟਾ ਸਿੰਘ ਬਰਾੜ ਨੇ ਆਪਣੀ ਪੁਸਤਕ 'ਪੰਜਾਬੀ ਭਾਸ਼ਾ: ਸ੍ਰੋਤ ਅਤੇ ਸਰੂਪ' ਵਿਚ ਇਕ ਸਮਾਜ ਵਿਗਿਆਨੀ ਦੇ ਵਿਚਾਰ ਇਸ ਤਰ੍ਹਾਂ ਪ੍ਰਸਤੁਤ ਕੀਤੇ ਹਨ:
ਭਾਸ਼ਾ ਸਮਾਜ ਦੀਆਂ ਮਨੋਵਿਰਤੀਆਂ ਅਤੇ ਸਮਾਜਿਕ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ।
ਭਾਸ਼ਾ ਇਕ ਅਜਿਹਾ ਵਰਤਾਰਾ ਹੈ ਜਿਸ ਦੁਆਰਾ ਮਨੁੱਖ ਆਪਣੇ ਵਿਚਾਰ ਤੇ ਭਾਵ ਨੂੰ ਦੂਸਰੇ ਮਨੁੱਖ ਅੱਗੇ ਇੱਕ ਸੰਜੀਵ ਚਿੱਤਰ ਵਾਂਗੂ ਪੇਸ਼ ਕਰ ਦਿੰਦਾ ਹੈ। ਭਾਸ਼ਾਵਾਂ ਦੀ ਵੰਡ ਇਲਾਕਿਆਂ ਅਨੁਸਾਰ ਕੀਤੀ ਗਈ ਹੈ। ਜਿਵੇਂ ਕਿ ਹਿੰਦੀ ਭਾਸ਼ਾ, ਬੰਗਾਲੀ ਭਾਸ਼ਾ, ਮਰਾਠੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਆਦਿ। ਇੱਥੇ ਸਾਡਾ ਸਰੋਕਾਰ ਪੰਜਾਬੀ ਭਾਸ਼ਾ ਨਾਲ ਹੈ। ਪੰਜਾਬੀ ਭਾਸ਼ਾ ਨੂੰ ਜ਼ਿਆਦਾਤਰ ਪੰਜਾਬ ਪ੍ਰਾਂਤ ਵਿਚ ਰਹਿਣ ਵਾਲੇ ਲੋਕ ਬੋਲਦੇ ਹਨ। ਇਸ ਦਾ ਇਤਿਹਾਸ ਹਜ਼ਾਰਾਂ ਸਾਲ/ਵਰ੍ਹੇ ਪੁਰਾਣਾ ਹੈ। ਪੰਜਾਬੀ ਦਾ ਪਿਛੋਕੜ ਰਿਗਵੇਦ ਸੰਸਕ੍ਰਿਤ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ। ਪੰਜਾਬੀ ਭਾਸ਼ਾ ਨੇ ਵੀ ਬਾਕੀ ਭਾਰਤੀ ਭਾਸ਼ਾਵਾਂ ਨਾਲ ਹੀ ਆਪਣੀ ਵੱਖਰੀ ਹੋਂਦ ਗ੍ਰਹਿਣ ਕਰਨ ਦਾ ਸਫ਼ਰ ਤੈਅ ਕੀਤਾ ਹੈ। ਇਸ ਦਾ ਅਜੋਕਾ ਰੂਪ ਸਮੇਂ ਦੀਆਂ ਤਬਦੀਲੀਆਂ ਨਾਲ ਹੀ ਕਈ ਰੂਪਾਂ ਨੂੰ ਗ੍ਰਹਿਣ ਕਰਦਾ ਹੋਇਆ ਇਸ ਮੁਕਾਮ 'ਤੇ ਪਹੁੰਚਿਆ ਹੈ। ਪੰਜਾਬੀ ਭਾਸ਼ਾ ਦਾ ਸਿੱਧਾ ਸੰਪਰਕ ਕਈ ਸਭਿਆਚਾਰਾਂ ਦੀਆਂ ਭਾਸ਼ਾਵਾਂ ਨਾਲ ਰਿਹਾ ਹੈ। ਜਿਸ ਤੋਂ ਇਸ ਨੇ ਕਾਫ਼ੀ ਸ਼ਬਦਾਵਲੀ ਨੂੰ ਅਪਣਾਇਆ ਹੈ ਤੇ ਆਪਣੀ ਭਾਸ਼ਾਈ ਸਮਰੱਥਾ ਨੂੰ ਅਮੀਰ ਬਣਾਇਆ ਹੈ।
ਹਰੇਕ ਭਾਸ਼ਾ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੀਆਂ ਦੀਆਂ ਅੱਗੋਂ ਕਈ ਉਪ- ਭਾਸ਼ਾਵਾਂ ਹਨ ਕਿ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ ਆਦਿ। ਪੰਜਾਬ ਦੀਆਂ ਇਨ੍ਹਾਂ ਉਪਭਾਸ਼ਾਵਾਂ ਦੀ ਵੰਡ ਦਾ ਆਧਾਰ ਭੂਗੋਲਿਕ ਹੀ ਰਿਹਾ ਹੈ।
ਉਪਭਾਸ਼ਾ ਨੂੰ ਪਰਿਭਾਸ਼ਤ ਕਰਨ ਤੋਂ ਬਾਅਦ ਹੁਣ ਅਸੀਂ ਆਪਣੇ ਕੇਂਦਰੀ ਵਿਸ਼ੇ ਦੁਆਬੀ ਉਪਭਾਸ਼ਾ ਬਾਰੇ ਵਿਚਾਰ ਕਰਦੇ ਹਾਂ। ਦੁਆਬੀ ਉਪਭਾਸ਼ਾ ਦਾ ਸੰਬੰਧ ਪੰਜਾਬ ਪ੍ਰਾਂਤ ਦੇ ਦੁਆਬਾ ਆਂਚਲ ਵਿਸ਼ੇਸ਼ ਵਿਚ ਬੋਲੀ ਜਾਂਦੀ ਭਾਸ਼ਾ ਨਾਲ ਹੈ। ਇਸ ਖੇਤਰ ਦੇ ਅਧੀਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਸ਼ਾਮਲ ਕੀਤੇ ਜਾ ਸਕਦੇ ਹਨ। "ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਾਲੇ ਇਲਾਕੇ ਦੀ ਬੋਲੀ ਲਈ ਰੂੜ ਹੋਇਆ ਸ਼ਬਦ ਹੈ।" ਡਾ. ਪ੍ਰੇਮ ਪ੍ਰਕਾਸ਼ ਸਿੰਘ ਦੁਆਬੇ ਦੀ ਉਪਭਾਸ਼ਾ ਅਤੇ ਇਸ ਇਲਾਕੇ ਦੇ ਨਾਮਕਰਣ ਸੰਬੰਧੀ ਆਪਣੇ ਵਿਚਾਰਾਂ ਦੀ ਪੁਸ਼ਟੀ ਇਸ ਤਰ੍ਹਾਂ ਕਰਦੇ ਹਨ:
ਦੁਆਬੀ ਪੰਜਾਬ ਦੇ ਦੁਆਬਾ ਅੰਚਲ (ਇਲਾਕੇ) ਦੀ ਉਪਬੋਲੀ ਹੈ। ਦੁਆਬ ਜਾਂ ਦੁਆਬਾ ਪੰਜਾਬ (ਪੰਜ+ਆਬ) ਦੀ ਤਰਜ਼ ਤੇ ਬਣਿਆ ਸ਼ਬਦ ਹੈ। ਦੁਆਬ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਵਿਚੋਂ ਦੋਆਬ ਦੀ ਸੰਧੀ ਹੈ। ਇਸ ਦਾ ਭਾਵ ਦੋ ਦਰਿਆਵਾਂ ਦਾ ਇਲਾਕਾ ਹੈ। ਇਉਂ ਦੁਆਬੀ ਸ਼ਬਦ ਦੁਆਬਾ ਜਾਂ ਦੁਆਬ ਤੋਂ ਬਣਿਆ ਇਕ ਵਿਸ਼ੇਸ਼ ਹੈ। ਦੁਆਬੀ ਆਮ ਤੌਰ ਤੇ ਬੋਲੀ ਨਾਲ ਹੀ ਸੰਬੰਧਿਤ ਹੋ ਭਾਵੇਂ ਅਸੀ ਦੁਆਬੀ ਉਪਭਾਸ਼ਾ ਨਾਲੋਂ ਆਮ ਲੋਕਾਂ ਵਿਚ 'ਦੁਆਬੇ ਦੀ ਬੋਲੀ' ਵਧੇਰੇ ਕਿਹਾ ਜਾਂਦਾ ਹੈ ।
ਦੁਆਬੀ ਉਪਭਾਸ਼ਾ ਆਪਣੇ ਧੁਨੀਆਤਮਕ ਵਖਰੇਵੇਂ ਕਾਰਣ ਬਾਕੀ ਉਪਭਾਸ਼ਾ ਨਲੋਂ ਵਖਰੇਵਾਂ ਰੱਖਦੀ ਹੈ। ਜਿਸ ਸੰਬੰਧੀ ਵਿਦਵਾਨਾਂ ਵਿਚ ਮਤਭੇਦ ਪਾਏ ਜਾਂਦੇ ਹਨ। ਇਸ ਦੀ ਪੁਸ਼ਟੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਡਾ. ਜੈਸ਼ੀ ਦੇ ਵਿਚਾਰ ਰਾਹੀਂ ਇਸ ਤਰ੍ਹਾਂ ਕਰਦੇ ਹਨ:
ਦੁਆਬੀ ਵਿਚ 10 ਸੁਰ ਤੇ 25 ਵਿਅੰਜਨ ਹਨ। ਕੰਠੀ ਤੇ ਤਾਲਵੀ ਨਾਸਿਕੀ ਵਿਅੰਜਨਾ//ਙ, ਞ/ਦਾ ਕੋਈ ਉਚਾਰਨ ਨਹੀਂ ਹੁੰਦਾ। ਦੰਤੀ ਪਾਰਸ਼ਵਿਕ ਧੁਨੀ /ਲ/ ਅਤੇ ਮੂਰਧਨੀ (ਉਲਟਜੀਭੀ) ਪਾਰਸ਼ਵਿਕ / ਲੁ/ ਦੋਵੇਂ ਫੋਨੈਮਿਕ ਤੌਰ ਤੇ ਸਾਰਥਕ ਤੇ ਨਿਖੇੜ ਵਿਚ ਨੀਵੀਂ, ਉੱਚੀ ਤੇ ਸਾਵੀ ਤਿੰਨੇ ਕਿਸਮ ਦੀਆਂ ਸੁਰਾਂ ਕਾਰਜਸ਼ੀਲ ਹਨ। ਵਾਕ-ਪੱਧਰ ਤੇ ਸੁਰ-ਲਹਿਰ (Intonation) ਵੀ ਉਪਲਬਧ ਹੁੰਦੀ ਹੈ।
ਦੁਆਬੀ ਉਪਭਾਸ਼ਾ ਪੰਜਾਬੀ ਭਾਸ਼ਾ ਵਿਚ ਆਪਣੀ ਖਾਸ ਵਿਲੱਖਣਤਾ ਰੱਖਦੀ ਹੈ। ਇਸ ਤੋਂ ਇਲਾਵਾ ਇਸ ਉਪਭਾਸ਼ਾ ਦੇ ਅੰਦਰੂਨੀ ਵਖਰੇਵੇਂ ਵੀ ਹਨ। ਗ੍ਰੀਅਰਸਨ ਅਤੇ ਹਰਕੀਰਤ ਸਿੰਘ ਆਦਿ ਪ੍ਰਸਿੱਧ ਵਿਦਵਾਨ ਨੇ ਦੁਆਧੀ ਉਪਤਾਸ਼ਾ ਨੂੰ ਅਲੱਗ ਨਹੀਂ ਮੰਨਿਆ। ਪੰਜਾਬੀ ਦੀਆਂ ਦੂਸਰੀਆਂ ਉਪਭਾਸ਼ਾਵਾਂ ਨਾਲੋਂ ਵੱਖਰਤਾ ਨੂੰ ਡਾ. ਰਮਾ ਕੁਮਾਰੀ ਨੇ ਆਪਣੀ ਪੁਸਤਕ ਵਿਚ ਇਸ ਤਰ੍ਹਾਂ ਸਥਾਪਿਤ ਕੀਤਾ ਹੈ:
ਦੁਆਬੀ ਉਪਭਾਸ਼ਾ ਵਿਚ 'ਵ' ਦੀ ਥਾਂ 'ਬ', 'ਸ਼' ਦੀ ਥਾਂ ਤੇ 'ਛ' ਸੇਬ ਦੀ ਥਾਂ ਤੇ 'ਸੇ', ਪਿਉ ਦੀ ਥਾਂ ਤੇ 'ਪੇ' ਅਤੇ ਘਿਉ ਦੀ ਥਾਂ 'ਘੇ' ਆਦਿ ਕਈ ਫ਼ਰਕ ਨਜ਼ਰ ਆਉਂਦੇ ਹਨ। ਦੁਆਬੇ ਦੀ ਉਪਭਾਸ਼ਾ ਦੀ ਵਿਲੱਖਣਤਾ ਬਾਰੇ ਬੂਟਾ ਸਿੰਘ ਬਰਾੜ ਨੇ ਆਪਣੀ ਪੁਸਤਕ 'ਪੰਜਾਬੀ ਭਾਸ਼ਾ: ਸ੍ਰੋਤ ਅਤੇ ਸਰੂਪ' ਵਿਚ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ ਹਨ:
ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਾਲੇ ਇਲਾਕੇ ਦੀ ਬੋਲੀ ਲਈ ਰੂੜ ਹੋਇਆ ਸ਼ਬਦ ਹੈ। ਅੱਜ ਦੁਆਬੀ ਉਪਭਾਸ਼ਾ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆ ਵਿਚ ਬੋਲੀ ਜਾਂਦੀ ਹੈ ।
ਦੁਆਬੀ ਉਪਭਾਸ਼ਾ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਇਸ ਦੀ ਧੁਨੀ ਵਿਚ ਹੈ। ਦੁਆਬੇ ਦੇ ਲੋਕਾਂ ਦੀ ਬੋਲੀ ਵਿਚ ਧੁਨੀ ਦੀ ਵੱਖਰਤਾ ਨਜ਼ਰ ਆਉਂਦੀ ਹੈ ਜਿਵੇਂ ਕਿ ਲੋਕ 'ਨਹੀਂ' ਨੂੰ 'ਨਈ', 'ਆਉਂਦੀ' ਨੂੰ 'ਆਂਦੀ', 'ਉਹਨੂੰ' ਨੂੰ 'ਉਨੂੰ', 'ਰਹਿੰਦਾ' ਨੂੰ 'ਰੌਂਦਾ', ਜਦੋਂ" ਨੂੰ ਜਦੂ', 'ਖੇਤੀ-ਵਾਹੀ' ਨੂੰ 'ਖੇਤੀ-ਵਾਈ' ਆਦਿ ਉਚਾਰਦੇ ਹਨ।
ਦੁਆਬੀ ਉਪਭਾਸ਼ਾ ਨੇ ਦੂਸਰੀਆਂ ਉਪਭਾਸ਼ਾਵਾਂ ਦਾ ਪ੍ਰਭਾਵ ਕਬੂਲਿਆ ਹੈ ਜਿਵੇਂ ਕਿ ਪੈਲੀ, ਐਨ, ਪਈ ਆਦਿ। ਇਸ ਦਾ ਕਾਰਨ ਇਕ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਦੁਆਬੇ ਦੇ ਇਕ ਪਾਸੇ ਮਾਝੇ ਦਾ ਖੇਤਰ ਲੱਗਦਾ ਹੈ ਅਤੇ ਦੂਸਰੇ ਪਾਸੇ ਮਾਲਵਾ ਖੇਤਰ ਲੱਗਦਾ ਹੈ। ਇਸ ਕਰਕੇ ਉਸ ਨੇ ਆਲੇ-ਦੁਆਲੇ ਦੇ ਖੇਤਰਾਂ ਦਾ ਵਧੇਰੇ ਪ੍ਰਭਾਵ ਕਬੂਲਿਆ ਹੈ।
ਦੁਆਬੀ ਉਪਭਾਸ਼ਾ ਨੇ ਅੰਗਰੇਜ਼ੀ ਭਾਸ਼ਾ ਦਾ ਵੀ ਵਧੇਰੇ ਪ੍ਰਭਾਵ ਕਬੂਲਿਆ ਹੈ ਜਿਵੇਂ ਕਿ 'ਮੌਤ' ਲਈ 'ਡੈੱਥ', 'ਨੌਕਰੀ' ਲਈ 'ਸਰਵਸ', 'ਪਰਿਵਾਰ' ਲਈ 'ਫੈਮਲੀ', 'ਸਮੇਂ' ਲਈ 'ਟੈਂਮ' ਸ਼ਬਦ ਉਚਾਰੇ ਜਾਂਦੇ ਹਨ।
ਦੁਆਬੀ ਉਪਭਾਸ਼ਾ ਉੱਤੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਦਾ ਕਾਰਨ ਇੱਥੋਂ ਦੇ ਲੋਕਾਂ ਦਾ ਪ੍ਰਵਾਸ ਕਰਕੇ ਵਿਦੇਸ਼ਾਂ ਵਿਚ ਵਸੇ ਹੋਣਾ ਅਤੇ ਉਸ ਦੇ ਪ੍ਰਭਾਵ ਅਧੀਨ ਸਿੱਖਿਆ ਦੇ ਜ਼ਿਆਦਾ ਪ੍ਰਚਾਰ ਅਤੇ ਪ੍ਰਸਾਰ ਨੂੰ ਮੰਨਿਆ ਜਾਂਦਾ ਹੈ। ਵਿਦੇਸ਼ਾਂ ਵਿਚ ਵਸੇ ਇਥੋਂ ਦੇ ਲੋਕਾਂ ਨੇ ਇਲਾਕੇ ਵਿਚ ਸਿੱਖਿਆ ਦਾ ਪ੍ਰਚਾਰ ਕੀਤਾ। ਜਿਸ ਦੇ ਫਲਸਰੂਪ ਇਥੋਂ ਦੇ ਲੋਕਾਂ ਨੇ ਵਿਗਿਆਨਕ ਸਿੱਖਿਆ ਹਾਸਲ ਕੀਤੀ ਅਤੇ ਅੰਗਰੇਜ਼ੀ ਜੀਵਨ ਸ਼ੈਲੀ ਨੂੰ ਆਪਣੇ ਰਹਿਣ-ਸਹਿਣ ਦਾ ਹਿੱਸਾ ਬਣਾਇਆ ਹੈ। ਸਿੱਖਿਆ ਦੇ ਅੰਗਰੇਜ਼ੀ ਕਰਨ ਕਰਕੇ ਇਥੋਂ ਦੀ ਉਪਭਾਸ਼ਾ ਵਿਚ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਸਮਲਿਤ ਹੋ ਗਏ ਹਨ ਜੋ ਹੁਣ ਇਸ ਭਾਸ਼ਾ ਦਾ ਹਿੱਸਾ ਹੀ ਜਾਪਦੇ ਹਨ। "ਬੋਲੀ ਦੇ ਪੱਧਰ 'ਤੇ ਇਸ ਪ੍ਰਭਾਦ ਦਾ ਆਰੰਭ ਸ਼ਬਦਾਵਲੀ ਤੋਂ ਹੋਇਆ। ਅੰਗਰੇਜ਼ੀ ਸ਼ਬਦਾਵਲੀ ਵਿਭਿੰਨ ਖੇਤਰਾਂ ਵਿਚ ਵਰਤੀ ਜਾਣ ਲੱਗ ਪਈ। ਜੇ ਰਾਜ-ਪ੍ਰਬੰਧ ਵਿਚ ਲਾਟ, ਸਕੱਤਰ, ਕਲਰਕ, ਅਫ਼ਸਰ, ਜੱਜ, ਪੁਲਸ, ਕੌਂਸਲ, ਬੋਰਡ, ਕੇਸ ਅਤੇ ਫਾਈਲ ਆਦਿ ਸ਼ਬਦ ਵਰਤੇ ਜਾਣ ਲੱਗ ਪਏ ਤਾਂ ਵਿਦਿਆ ਦੇ ਖੇਤਰ ਵਿਚ ਮਾਸਟਰ, ਕਾਲਜ, ਸਕੂਲ, ਫੈਲੋ, ਟੀਮ, ਡਾਕਟਰ, ਡਿਗਰੀ ਆਦਿ ਸ਼ਬਦ ਪ੍ਰਚਲਿਤ ਹੋ ਗਏ। ਇਸੇ ਪ੍ਰਕਾਰ ਦੇ ਫੌਜੀ ਪ੍ਰਬੰਧ ਵਿਚ ਜਨਰਲ, ਕਮਾਨ, ਸਾਰਜੰਟ, ਸੰਤਰੀ, ਪਲਟਨ, ਪਰੇਡ ਕਾਰਤੂਸ ਅਤੇ ਕਾਰਬੀਨ ਆਦਿ ਓਪਰੇ ਨਾ ਰਹੇ ਤਾਂ ਉਦਯੋਗ ਵਿਚ ਮਸ਼ੀਨ, ਰੇਲਵੇ, ਮੋਟਰ, ਪਰੇਡ, ਪਟਰੋਲ, ਬਿਲ, ਪਾਰਸਲ, ਬੈਂਕ, ਡੀਪੂ ਆਦਿ ਨੂੰ ਬੋਲਣ ਦਾ ਰਿਵਾਜ਼ ਪੈ ਗਿਆ। ਇਸੇ ਤਰ੍ਹਾਂ ਸਾਧਾਰਨ ਰਹਿਣੀ-ਬਹਿਣੀ ਕੋਟ, ਹੋਟ, ਪਾਊਡਰ, ਸੂਟ, ਬੂਟ, ਟਸਟ, ਪਲੇਟ, ਰਜਿਸਟਰ, ਚਿਮਨੀ ਆਦਿ ਦੇ ਸਰਲ ਸ਼ਬਦ ਬੋਲਚਾਲ ਵਿਚ ਪ੍ਰਵੇਸ਼ ਕਰ ਗਏ ਤਾਂ ਸੰਸਕ੍ਰਿਤੀ ਦੇ ਪੱਧਰ ਤੇ ਸਟੇਜ, ਸਿਨਮਾ, ਫ਼ਿਲਮ, ਐਕਟਰ, ਫੋਟੋਗ੍ਰਾਫ, ਪਿਆਨੋ, ਆਰਕੈਸਟਰਾ ਆਦਿ ਜਟਿਲ ਸ਼ਬਦ ਵੀ ਲੋਕਾਂ ਦੇ ਮੂੰਹ 'ਤੇ ਚੜ੍ਹ ਗਏ। ਅੰਤ ਵਿਚ
ਚਰਚ, ਅੰਜੀਲ, ਪਾਦਰੀ, ਮਿਸ਼ਨਰੀ ਆਦਿ ਧਰਮ ਅਤੇ ਸੋਸ਼ਲਿਸਟ, ਪਾਰਟੀ, ਲੀਡਰ, ਪ੍ਰੋਗਰਾਮ, ਕਾਨਫਰੰਸ ਅਤੇ ਐਜੀਟੇਸ਼ਨ ਆਦਿ ਰਾਜਨੀਤੀ ਦੇ ਸ਼ਬਦ ਵੀ ਪੰਜਾਬੀ ਵਿਚ ਰਚ-ਮਿਚ ਜਾਂਦੇ ਰਹੇ ।
ਦੁਆਬੀ ਉਪਭਾਸ਼ਾ ਵਿਚ ਸ਼ਬਦਾਂ ਦਾ ਦੁਹਰਾਉ ਇਸ ਵਿਚ ਇਕ ਵਿਸ਼ੇਸ਼ਤਾ ਹੈ। ਇਹ ਇੱਥੋਂ ਦੇ ਲੋਕਾਂ ਦੀ ਬੋਲ-ਚਾਲ ਤੋਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਸ਼ਬਦ ਦੁਹਰਾਉ ਕਰਨਾ ਬਹੁਤ ਪ੍ਰਚਲਿਤ ਹੈ। ਜਦੋਂ ਦੁਆਬੀਏ ਆਪਸ ਵਿਚ ਗੱਲਬਾਰ ਕਰਦੇ ਹਨ ਤਾਂ ਸ਼ਬਦਾਂ ਨੂੰ ਦੁਹਰਾ ਕੇ ਬੋਲਣਾ ਉਨ੍ਹਾਂ ਦੀ ਆਮ ਜਿਹੀ ਗੱਲ ਹੈ। ਦੁਹਰਾਓ ਇਸ ਖੇਤਰ ਵਿਚ ਆਮ ਵਰਤਿਆ ਜਾਂਦਾ ਹੈ। ਜਿਵੇਂ ਕਿ ਠੀਕ-ਠਾਕ, ਗੱਡੀਆਂ- ਗੁੱਡੀਆਂ, ਪਾਣੀ-ਧਾਣੀ, ਜਾਣਾ-ਜੁਣਾ ਆਦਿ।
ਇਸ ਖੇਤਰ ਦੀ ਭਾਸ਼ਾ ਵਿਚ ਧੁਨੀਆਤਮਕ ਪੱਖੋਂ ਕਈ ਵਿਲੱਖਣਤਾਵਾਂ ਹਨ ਜਿਸ ਕਾਰਨ ਇਹ ਕੇਂਦਰੀ ਪੰਜਾਬੀ ਨਾਲੋਂ ਵੱਖਰੀ ਹੈ। ਜਿਵੇਂ ਕਿ ਲੱਭਿਆ ਨੂੰ ਲੱਬਿਆ, ਕਹਿੰਦਾ ਨੂੰ ਕੈਂਦਾ, ਵਿੱਕੀ ਨੂੰ ਬਿਕੀ, ਉਜਾੜਨਾ ਨੂੰ ਜਾੜਨਾ ਆਦਿ।
ਜ਼ਿਆਦਾਤਰ ਦੁਆਬੇ ਦੇ ਲੋਕ 'ਵ' ਦੀ ਥਾਂ ਤੇ 'ਬ' ਦਾ ਉਚਾਰਨ ਆਮ ਕਰਦੇ ਹਨ। ਦੁਆਬੀਆਂ ਦੀ ਗੱਲਬਾਤ ਦੇ ਲਹਿਜੇ ਤੋਂ ਇਹ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਇਕ ਇਹ ਇਨਸਾਨ ਦੁਆਬੇ ਇਲਾਕੇ ਦਾ ਹੈ।
ਇਸ ਤੋਂ ਇਲਾਵਾ ਦੁਆਬੀਆਂ ਦੇ ਉਚਾਰਨ ਵਿਚ 'ਈ' ਦੀ ਵਧੇਰੇ ਵਰਤੋਂ ਹੁੰਦੀ ਹੈ ਜਿਵੇਂ ਕਿ 'ਛੱਡ ਆਉਣਾ' ਨੂੰ 'ਛੱਡੀ ਆਉਣਾ', 'ਸੋ ਜਾਣਾ' ਨੂੰ 'ਸੋਈ ਜਾਣਾ', 'ਅਮਰੂਦ ਖਾ ਕੇ' ਨੂੰ 'ਅਮਰੂਦ ਖਾਈਕੇ' ਆਦਿ। ਇਹ ਵੱਖਰਤਾ ਹਰ ਖੇਤਰ ਵਿਚ ਪ੍ਰਚਲਿਤ ਹੈ। ਕਈ ਜਗ੍ਹਾ ਤਾਂ ਸ਼ਬਦ ਬਿਲਕੁਲ ਅਲੱਗ ਉਚਾਰੇ ਜਾਂਦੇ ਹਨ ਜਿਸ ਦੇ ਕਾਰਨ ਦੂਸਰੇ ਖੇਤਰ ਵਾਲਿਆਂ ਨੂੰ ਕਈ ਵਾਰ ਇਨ੍ਹਾਂ ਸ਼ਬਦਾਂ ਨੂੰ ਸਮਝਣ ਵਿਚ ਔਖਿਆਈ ਵੀ ਆਉਂਦੀ ਹੈ ਜਿਵੇਂ ਕਿ ਸਗੋਂ ਨੂੰ ਸਮਾਂ ਤੇ ਸ਼ਾਇਦ ਨੂੰ ਖਵਰੇ, ਡੰਗਰ ਚਾਰਨ ਵਾਲਾ ਛੇੜੂ ਆਦਿ।
ਦੁਆਬੀ ਉਪਭਾਸ਼ਾ ਵਿਚ ਸਵਰਾਂ ਦੇ ਪੱਖੋਂ ਕਾਫੀ ਵਿਲੱਖਣਤਾ ਪਾਈ ਜਾਂਦੀ ਹੈ। ਇਸ ਵਿਚ ਸਵਰ ਲਮਕਾਅ ਵਾਲਾ ਹੁੰਦਾ ਹੈ। ਜਿਵੇਂ ਕਿ ਪ' ਅ (ੜ) ਨਾ, ਮੈਂ ਅਰੇ, ਕਿ' (ੜ) ਲਾ ਆਦਿ। ਇੱਥੇ 'ੜ' ਜ਼ਿਆਦਾਤਰ ਅਲੋਪ ਹੀ ਜਾਪਦਾ ਹੈ ਤੇ ਉੱਚੀ ਸੁਰ ਦਾ ਪ੍ਰਭਾਵ ਵੀ ਘੱਟ ਹੈ। ਇਸ ਉਪਭਾਸ਼ਾ ਵਿਚ ਕਈ ਜਗ੍ਹਾ ਤੇ 'ਲ' ਨੂੰ 'ਨ' ਵਿਚ ਬਲ ਦਿੱਤਾ ਜਾਂਦਾ ਹੈ। ਜਿਵੇਂ : 'ਲੰਘ ਗਏ ਨੂੰ 'ਨੰਘ ਗਏ' ਅਤੇ 'ਸ' ਨੂੰ 'ਹ' ਵਿਚ ਬਦਲ ਲਿਆ ਜਾਂਦਾ ਹੈ। ਜਿਵੇਂ ਅਸੀਂ ਨੂੰ ਆਹੀ, 'ਪ' ਦੀ ਥਾਂ ਤੇ 'ਖ' ਨੂੰ ਪਰਿਵਰਤਨ ਕੀਤਾ ਜਾਂਦਾ ਹੈ। ਜਿਵੇਂ ਸੁਪਨਾ ਦੀ ਜਗ੍ਹਾ ਤੇ ਸੁਪਨਾ ਆਦਿ।
ਇਸ ਤਰ੍ਹਾਂ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਦੁਆਬੀ ਉਪਭਾਸ਼ਾ ਆਪਣੀ ਵਿਲੱਖਣ ਪਹਿਚਾਣ ਰੱਖਦੀ ਹੈ। ਇਸ ਨੇ ਬਾਹਰਲੀਆਂ ਵਿਦੇਸ਼ੀ ਭਾਸ਼ਾਵਾਂ ਦੇ ਨਾਲ- ਨਾਲ ਪੰਜਾਬੀ ਅਤੇ ਹਿੰਦੀ ਦੀਆਂ ਉਪਭਾਸ਼ਾਵਾਂ ਦਾ ਪ੍ਰਭਾਵ ਵੀ ਗ੍ਰਹਿਣ ਕੀਤਾ ਹੈ।
ਅਜੋਕੇ ਸਮੇਂ ਵਿਚ ਇਸ ਉੱਤੇ ਹਿੰਦੀ ਭਾਸ਼ਾ ਦੇ ਪ੍ਰਭਾਵ ਦੇ ਨਾਲ-ਨਾਲ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਆਧੁਨਿਕ ਸਿੱਖਿਆ ਦੇ ਪ੍ਰਸਾਰ ਦਾ ਸਾਧਨ ਅੰਗਰੇਜ਼ੀ ਭਾਸ਼ਾ ਹੀ ਹੈ ਅਤੇ ਨਾਲ ਹੀ ਇਸ ਇਲਾਕੇ ਦੇ ਜ਼ਿਆਦਾਤਰ ਲੋਕਾਂ ਦਾ ਸੰਬੰਧ ਵਿਦੇਸ਼ਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਹੈ। ਦੁਆਬੀ ਉਪਭਾਸ਼ਾ ਵਿਚੋਂ ਨਾਲ ਲੱਗਦੇ ਖੇਤਰਾਂ ਦੀਆਂ ਭਾਸ਼ਾ ਅਤੇ ਹੋਰ ਬਾਹਰਲੀਆਂ ਭਾਸ਼ਾਵਾਂ ਦੇ ਅੰਸ਼ਾਂ ਨੂੰ ਇਸ ਦੇ ਸ਼ਬਦ ਭੰਡਾਰ ਵਿਚ ਨਿਖੇੜਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੁਆਬੀ ਉਪਭਾਸ਼ਾ ਆਪਣੇ ਵਿਚ ਕਈ ਅੰਦਰੂਨੀ ਭਾਸ਼ਾਈ ਵਖਰੇਵਿਆਂ ਨੂੰ ਸਮੋਈ ਬੈਠੀ ਹੈ।
ਦੁਆਬੇ ਦੇ ਲੋਕਾਂ ਦੀ ਵਿਲੱਖਣਤਾ ਦੀ ਪਹਿਚਾਣ ਉਨ੍ਹਾਂ ਦਾ 'ਵ' ਨੂੰ 'ਬ' ਬੋਲਣ ਤੋਂ ਪਹਿਚਾਣੀ ਜਾਂਦੀ ਹੈ। ਜਿਵੇਂ ਕਿ ਵੀਰ ਨੂੰ ਬੀਰ, ਵੇਚਣ ਨੂੰ ਬੇਚਣ, ਵਾਲ ਨੂੰ ਬਾਲ, ਵਿਹਲ ਨੂੰ ਬਿਹਲ, ਵਿਜੇ ਨੂੰ ਬਿਜੇ, ਵਾਰ ਨੂੰ ਬਾਰ ਆਦਿ। ਇਸ ਤੋਂ ਇਲਾਵਾ ਦੁਆਬੀ ਲੋਕਾਂ ਨੂੰ ਸ਼ਬਦ ਦੁਹਰਾਉਣ ਦੀ ਆਦਤ ਹੈ ਜੋ ਉਨ੍ਹਾਂ ਦੀ ਬੋਲਚਾਲ ਵਿਚੋਂ ਸਪੱਸ਼ਟ ਹੋ ਜਾਂਦੀ ਹੈ ਜਿਵੇਂ ਕਿ ਚਾਹ-ਚੂਹ, ਸੌਣਾ-ਸੁਣਾ, ਪੇਹਾ-ਧੈਲਾ, ਰਾਮ-ਰੂਮ, ਰੋਟੀ-ਰੂਟੀ, ਲੁੱਟ-ਲੱਟ ਆਦਿ।
ਦੁਆਬੇ ਦੇ ਨਾਲ ਲਗਦੇ ਕੰਢੀ ਪਹਾੜੀ ਲੋਕ ਆਪਸੀ ਗੱਲਬਾਤ ਸਮੇਂ ਕਈ ਸ਼ਬਦਾਂ ਦਾ ਉਚਾਰਨ ਪੂਰਾ ਨਹੀਂ ਕਰਦੇ ਜਿਵੇਂ ਕਿ ਤੁਹਾਨੂੰ ਨੂੰ ਥੋਨੂੰ, ਵਾਲੀ ਨੂੰ ਆਲੀ, ਲੈ ਆਉਂਦੀ ਨੂੰ ਲਿਔਣੀ ਆਦਿ। ਦੁਆਬੀ ਉਪਭਾਸ਼ਾ ਦੇ ਉਚਾਰਨ ਵਿਚ ਅਧਿਕਰਤ 'ਈ' ਦਾ ਪ੍ਰਯੋਗ ਕੀਤਾ ਹੋਇਆ ਮਿਲਦਾ ਹੈ ਜਿਵੇਂ ਕਿ 'ਜਲ ਜਾਣਾ' ਜਲੀ ਗਈ', 'ਲੈ ਕੇ' ਨੂੰ ਲਈ ਕੇ, 'ਮਰ ਗਏ' ਨੂੰ 'ਮਰੀਗੇ', 'ਖਾ ਕੇ' ਨੂੰ ਖਾਈ ਕੇ', 'ਚੁੱਕ ਕੇ' ਨੂੰ 'ਚੁੱਕੀ ਕੇ', 'ਛੱੜ ਆਉਣਾ' ਨੂੰ 'ਛੱਡੀ ਆਣਾ' ਆਦਿ। ਇਸ ਤੋਂ ਇਲਾਵਾ ਦੁਆਬਾ ਦੇ ਲੋਕ ਕਈ ਸ਼ਬਦਾਂ ਨੂੰ ਲਮਕਾ ਕੇ ਉਚਾਰਦੇ ਹਨ ਜਿਵੇਂ ਕਿ 'ਝਿਊਰ' ਨੂੰ 'ਝੀਰ', 'ਪਿਉ' ਨੂੰ 'ਪ', 'ਘਿਉ' ਨੂੰ 'ਘੇ' ਆਦਿ। ਦੁਆਬੇ ਵਿਚ ਕਈ ਜਗ੍ਹਾ 'ਅ' ਦਾ ਉਚਾਰਨ ਨਹੀਂ ਕੀਤਾ ਜਾਂਦਾ ਜਿਵੇਂ ਕਿ 'ਅਮਰੂਦ' ਨੂੰ 'ਮਰੂਦ', ਅਗੂਠਾ' ਨੂੰ 'ਗੂਠਾ', 'ਅਖੰਡ ਪਾਠ' ਨੂੰ 'ਖੰਡ ਪਾਠ' ਆਦਿ। ਇਸੇ ਤਰ੍ਹਾਂ ਹੀ ਕਈ ਜਗ੍ਹਾ 'ਉ' ਦੀ ਧੁਨੀ ਅਦ੍ਰਿਸ਼ ਹੋ ਜਾਂਦੀ ਹੈ ਜਿਵੇਂ ਕਿ 'ਕਿਤਾਬ' ਨੂੰ 'ਕਤਾਬ', 'ਹਿਸਾਬ' ਨੂੰ 'ਹਸਾਬ' 'ਰਿਵਾਜ਼' ਨੂੰ 'ਰਵਾਜ਼' ਆਦਿ। ਸੋ ਬਾਕੀ ਖੇਤਰਾਂ ਦੀ ਤਰ੍ਹਾਂ ਦੁਆਬੀ ਖੇਤਰ ਦੀ ਵੀ ਆਪਣੀ ਵਿਲੱਖਣ ਸ਼ਬਦਾਵਲੀ ਹੈ।
ਦੁਆਬੀ ਖੇਤਰ ਦੀ ਸ਼ਬਦਾਵਲੀ ਦੀ ਵਿਲੱਖਣਤਾ ਤੋਂ ਇਲਾਵਾ ਦੁਆਬੀ ਉਪਭਾਸ਼ਾ ਦੇ ਨਾਂਵ, ਪੜਨਾਵ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਵਿਚ ਦੂਸਰੀਆਂ ਉਪਭਾਸ਼ਾਵਾਂ ਨਾਲੋਂ ਵਿਲੱਖਣਤਾਵਾਂ ਦੇਖੀਆਂ ਜਾ ਸਕਦੀਆਂ ਹਨ।
ਹਵਾਲੇ ਅਤੇ ਟਿੱਪਣੀਆਂ
1. ਸੁਖਵਿੰਦਰ ਸਿੰਘ ਸੰਘਾ, ਪੰਜਾਬੀ ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ, 1997 71.
2. ਡਾ. ਬੂਟਾ ਸਿੰਘ ਬਰਾੜ, ਪੰਜਾਬੀ ਭਾਸ਼ਾ: ਸ੍ਰੋਤ ਅਤੇ ਸਰੂਪ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 2004, ਪੰਨਾ 14
3. ਉਹੀ, ਪੰਨਾ 15.
4. ਉਹੀ, ਪੰਨਾ 110.
5. ਡਾ. ਪ੍ਰੇਮ ਪ੍ਰਕਾਸ਼ ਸਿੰਘ, ਸਿਧਾਂਤਕ ਭਾਸ਼ਾ-ਵਿਗਿਆਨ, ਮਦਨ ਪਬਲੀਕੇਸ਼ਨਜ਼, ਪਟਿਆਲਾ, 2002, 2 ਪੰਨਾ 25.
6. ਉਹੀ, ਪੰਨਾ 258.
7. ਡਾ. ਰਮਾ ਕੁਮਾਰੀ, ਪੰਜਾਬੀ ਭਾਸ਼ਾ ਉਪਭਾਸ਼ਾਈ ਅਧਿਐਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008, ਪੰਨਾ 45. 8. ਡਾ. ਬੂਟਾ ਸਿੰਘ ਬਰਾੜ, ਪੰਜਾਬੀ ਭਾਸ਼ਾ: ਸ੍ਰੋਤ ਅਤੇ ਸਰੂਪ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ 2004, ਪੰਨਾ 110.
9. ਡਾ. ਜਤਿੰਦਰ ਸਿੰਘ (ਸੰਪਾ.), ਤੇਜਵੰਤ ਸਿੰਘ ਗਿੱਲ, ਪੰਜਾਬੀ ਸਭਿਆਚਾਰ, ਭਾਸ਼ਾ ਅਤੇ ਸਾਹਿਤ, ਪੁਨਰ ਮੁਲੰਕਣ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2009, ਪੰਨਾ 64
10. ਉਹੀ, ਪੰਨਾ 52-53.
ਪੁਆਧ ਖੇਤਰ ਅਤੇ ਪੁਆਧੀ ਉਪ-ਭਾਸ਼ਾ ਦਾ ਭਾਸ਼ਾਈ ਵਿਸ਼ਲੇਸ਼ਣ
-ਡਾ. ਬਲਵਿੰਦਰ ਸਿੰਘ ਥਿੰਦ
ਸਹਾਇਕ ਪ੍ਰੋਫ਼ੈਸਰ,
ਪੰਜਾਬੀ ਵਿਭਾਗ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ, ਫਗਵਾੜਾ (ਪੰਜਾਬ)
ਮੋਬਾ: 94176-06572
ਇਹ ਇਕ ਬੜਾ ਪ੍ਰਮਾਣਿਕ ਤੱਥ ਹੈ ਕਿ ਬੰਦਾ ਆਪਣੀ ਦਸਤਾਰ, ਰਫ਼ਤਾਰ ਅਤੇ ਗੁਫ਼ਤਾਰ ਤੋਂ ਪਹਿਚਾਣਿਆ ਜਾਂਦਾ ਹੈ। ਗੁਫ਼ਤਾਰ ਦਾ ਸੰਬੰਧ ਕੁਝ ਕਹਿਣ ਅਤੇ ਸੁਣਨ ਦੇ ਭਾਵ ਤੋਂ ਹੈ। ਗੁਰਵਾਕ ਹੈ: "ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।" (ਸ੍ਰੀ ਗੁਰੂ ਗ੍ਰੰਥ ਅੰਗ 662) ਕੁਝ ਸੁਣਨ ਅਤੇ ਕੁਝ ਕਹਿਣਾ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਹੋ ਸਕਦਾ ਹੈ। 'ਮੇਰਾ ਦਾਗਿਸਤਾਨ' ਦੇ ਲੇਖਕ ਰਸੂਲ ਹਮਜ਼ਾਤੋਵ ਮੁਤਾਬਿਕ ਸਭ ਤੋਂ ਵੱਡੀ ਬਦਅਸੀਸ ਹੈ, 'ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।' ਦਰਅਸਲ ਭਾਸ਼ਾ ਇਕ ਭਾਸ਼ਾਈ ਖੇਤਰ ਵਿਚ ਬੋਲੀ ਜਾਣ ਵਾਲੀ ਟਕਸਾਲੀ/ ਮਿਆਰੀ ਭਾਸ਼ਾ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਉਪਭਾਸ਼ਾ ਮਿਆਰੀ ਭਾਸ਼ਾ ਦੇ ਕਿਸੇ ਵਿਸ਼ੇਸ਼ ਜਾਂ ਸੀਮਤ ਹਿੱਸੇ ਵਿਚ ਬੋਲੀ ਜਾਣ ਵਾਲੀ ਲੋਕ ਬੋਲੀ ਨੂੰ ਕਿਹਾ ਜਾਂਦਾ ਹੈ। ਇਹ ਲੋਕ ਬੋਲੀ ਮਿਆਰੀ ਭਾਸ਼ਾ ਨਾਲੋਂ ਉਚਾਰਨ, ਵਿਆਕਰਨ, ਸ਼ਬਦਾਵਲੀ ਅਤੇ ਮੁਹਾਵਰੇ ਆਦਿ ਪੱਖਾਂ ਤੋਂ ਕੁਝ ਵਖਰੇਵਾਂ ਰੱਖਦੀ ਹੈ। ਦਰਅਸਲ ਇਹ ਵਖਰੇਵਾਂ ਸੰਬੰਧਿਤ ਕੌਮ/ਸਮਾਜ/ਇਲਾਕੇ/ਕਬੀਲੇ ਆਦਿ ਦੀ ਭਾਸ਼ਾ, ਉਸਦੇ ਸਾਹਿਤ, ਸਭਿਆਚਾਰ, ਲੋਕਧਾਰਾ, ਇਤਿਹਾਸ ਤੇ ਵਿਰਸੇ ਦਾ ਵੱਖਰਾ ਦਰਪਣ ਹੋਣ ਕਾਰਨ ਹੈ। ਸੰਬੰਧਿਤ ਖਿੱਤੇ ਦੀ ਭਾਸ਼ਾ ਅਤੇ ਲੋਕ ਸਾਹਿਤ ਵਿਚੋਂ ਸੰਬੰਧਿਤ ਲੋਕਾਂ ਦੀ ਜੀਵਨ ਸ਼ੈਲੀ ਦੇ ਰੰਗ ਵੇਖੇ ਤੇ ਪਰਖੇ ਜਾ ਸਕਦੇ ਹਨ। ਵਿਭਿੰਨਤਾ ਵਿਚ ਸਵੈ-ਭਿੰਨਤਾ ਦੇ ਕਾਇਮ ਰਹਿਣ ਨਾਲ ਹੀ ਮਨੁੱਖ ਦਾ ਵਿਅਕਤੀਤਵ ਅਸਲ ਅਰਥਾਂ ਵਿਚ ਚੰਗੇਰਾ ਸਮਾਜ ਸਿਰਜ ਸਕਦਾ ਹੈ। ਸਥਾਨਕ ਅਤੇ ਖੇਤਰੀ ਇਲਾਕਿਆਂ ਦੇ ਪਛਾਣ ਚਿੰਨ੍ਹਾਂ ਨੂੰ ਸਥਾਪਤ ਕਰਨ ਵਿਚ ਅਜਿਹੀ ਭਾਸ਼ਾ ਦੀ ਉਪ-ਭਾਸ਼ਾ 'ਪੁਆਧੀ' ਬਾਰੇ ਵਿਸ਼ਲੇਸ਼ਣ ਅਤੇ ਜਾਣ-ਪਛਾਣ ਕਰਵਾਉਣਾ ਹੈ। ਪੁਆਧੀ ਉਪ-ਭਾਸ਼ਾ ਦੀ ਪਛਾਣ ਦਰਸਾਉਣ ਲਈ 'ਪੁਆਧ' ਖੇਤਰ ਦੇ ਨਾਮਕਰਨ, ਭੂਗੋਲਿਕ ਹੱਦਾਂ, ਗੁਆਂਢੀ ਖੇਤਰਾਂ ਨਾਲ ਸੰਬੰਧਿਤ ਵਰਤਾਰਾ, ਪ੍ਰਕਿਰਤਕ ਮਾਹੌਲ, ਰਹੁ-ਰੀਤਾਂ, ਮਨੌਤਾਂ, ਧਾਰਮਿਕ ਵਿਸ਼ਵਾਸ, ਲੋਕਧਾਰਾ ਤੇ ਸਭਿਆਚਾਰ ਆਦਿ
ਦੇ ਝਰੋਖੇ ਵਿਚੋਂ ਵੇਖਿਆ ਗਿਆ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਪੁਆਧੀ ਉਪ-ਭਾਸ਼ਾ ਦੇ ਧੁਨੀ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਹਥਲੀਆਂ ਸਤਰਾਂ ਦਾ ਲੇਖਕ ਪੁਆਧ ਖਿੱਤੇ ਦਾ ਜੰਮਪਲ ਹੈ। ਇਹੀ ਕਾਰਨ ਹੈ ਕਿ ਪੁਆਧੀ ਉਪ- ਭਾਸ਼ਾ ਦੇ ਧੁਨੀ ਪ੍ਰਬੰਧ ਸੰਬੰਧੀ ਵਾਕਫ਼ੀਅਤ, ਸਥਾਨਕ ਲੋਕਾਂ ਦੀ ਬੋਲਚਾਲ ਅਤੇ ਪੁਆਧੀ ਉਪ-ਭਾਸ਼ਾ ਵਿਚ ਮਿਲਦੀਆਂ ਕੁਝ ਸਾਹਿਤਕ ਕਿਤਾਬਾਂ ਹਥਲਾ ਖੋਜ ਪਰਚਾ ਲਿਖਣ ਲਈ ਮੇਰੀ ਸਹਾਇਕ ਸਮੱਗਰੀ ਦਾ ਆਧਾਰ ਬਣੀਆਂ ਹਨ।
ਪੰਜਾਬੀ ਭਾਸ਼ਾ ਬਾਰੇ ਗੱਲ ਕਰੀਏ ਤਾਂ ਇਸ ਦਾ ਆਦਿ ਬਿੰਦੂ 'ਰਿਗਵੇਦ' ਦੇ ਨਾਲ ਜਾ ਜੁੜਦਾ ਹੈ ਪਰ ਵਿਕਸਿਤ ਰੂਪ 12ਵੀਂ ਸਦੀ ਵਿਚ ਸ਼ੇਖ ਫ਼ਰੀਦ ਦੀ ਰਚਨਾ ਤੋਂ ਵੇਖਿਆ ਜਾ ਸਕਦਾ ਹੈ, ਜਦਕਿ ਇਸ ਦੇ ਮੁਕਾਬਲੇ ਵਿਸ਼ਵੀ ਭਾਸ਼ਾ ਅੰਗਰੇਜ਼ੀ ਦਾ ਆਰੰਭ 14ਵੀਂ ਸਦੀ ਵਿਚ ਚੋਸਰ ਦੀ ਕਵਿਤਾ ਨਾਲ ਸਵਿਕਾਰਿਆ ਜਾਂਦਾ ਹੈ। ਡਾ. ਗ੍ਰੀਅਰਸਨ (Dr. G.A. Grierson) ਨੇ ਭਾਰਤੀ ਭਾਸ਼ਾਵਾਂ ਉੱਤੇ ਬਹੁਤ ਕੰਮ ਕੀਤਾ ਹੈ। ਡੀ. ਗ੍ਰੀਅਰਸਨ ਦਾ ਹੋਰ ਜ਼ੁਬਾਨਾਂ ਦੇ ਨਾਲ-ਨਾਲ ਪੰਜਾਬੀ ਜ਼ੁਬਾਨ ਉੱਤੇ ਵੀ ਬੜਾ ਸ਼ਲਾਘਾਯੋਗ ਕੰਮ ਹੋਇਆ ਮਿਲਦਾ ਹੈ। ਪੰਜਾਬੀ, ਬੋਲੀ ਦੀਆਂ ਉਪ-ਭਾਸ਼ਾਵਾਂ ਸੰਬੰਧੀ ਖੋਜ ਕਰਕੇ ਉਸ ਨੇ ਪੰਜਾਬੀ ਦੀਆਂ ਅੱਠ ਪ੍ਰਸਿੱਧ ਉਪ-ਭਾਸ਼ਾਵਾਂ ਦੱਸੀਆਂ ਹਨ: ਮਾਝੀ, ਦੁਆਬੀ, ਮਲਵਈ, ਪੁਆਧੀ, ਰਾਠੀ, ਭਟਿਆਣੀ, ਲਹਿੰਦੀ ਅਤੇ ਡੋਗਰੀ। ਇਨ੍ਹਾਂ ਬੋਲੀਆਂ ਦੇ ਆਪਣੇ-ਆਪਣੇ ਭੂਗੋਲਿਕ ਖੇਤਰ ਹਨ ਜਿਥੇ ਇਹ ਆਮ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਅਸੀਂ ਇਥੇ ਸਿਰਫ਼ 'ਪੁਆਧ' ਦੇ ਭੂਗੋਲਿਕ ਖੇਤਰ ਅਤੇ 'ਪੁਆਧੀ' ਉਪ-ਭਾਸ਼ਾ ਜਿਥੇ ਕਿ ਇਹ ਆਮ ਬੋਲੀ ਅਤੇ ਸਮਝੀ ਜਾਂਦੀ ਹੈ, ਦੀਆਂ ਹੱਦਾਂ ਦਾ ਹੀ ਜ਼ਿਕਰ ਕਰਾਂਗੇ।
ਪੁਆਧ ਦਾ ਨਾਮਕਰਨ
'ਪੁਆਧ' ਸ਼ਬਦ ਦੀ ਹੋਂਦ ਬਾਰੇ ਵੱਖ-ਵੱਖ ਲੇਖਕ/ਵਿਦਵਾਨਾਂ ਨੇ ਆਪੋ- ਆਪਣੀਆਂ ਰਾਵਾਂ ਵੱਖੋ-ਵੱਖ ਦਿੱਤੀਆਂ ਹਨ। ਦਰਅਸਲ ਇਸ ਖੇਤਰ ਦੀ ਅੱਲ੍ਹ ਜਾਂ ਸ਼ਬਦ 'ਪੁਆਧ' ਸੰਸਕ੍ਰਿਤ ਦੇ ਸ਼ਬਦ 'ਪੂਰਬਾਰਧ' ਭਾਵ 'ਪੂਰਵ-ਅਰਧ' ਦਾ ਰੂਪਾਂਤਰਨ ਹੈ, ਜਿਸ ਦਾ ਅਰਥ ਹੈ 'ਪੰਜਾਬ ਦੇ ਪੂਰਬ ਵਾਲੇ ਪਾਸੇ ਦਾ ਅੱਧਾ ਭਾਗ ਅਰਥਾਤ ਪੰਜਾਬ ਦੀ ਪੂਰਬੀ ਹਿੱਸਾ।' ਪੁਆਧ ਦਾ ਖੇਤਰ ਕਿਉਂਕਿ ਪੁਰਾਣੇ ਪੰਜਾਬ (ਸਮੇਤ ਪੱਛਮੀ ਪੰਜਾਬ), ਜਿਹੜਾ ਸਿੰਧੂ ਦਰਿਆ ਤੋਂ ਲੈ ਕੇ ਦਿੱਲੀ ਤੋਂ ਵੀ ਅੱਗੇ ਮਥਰਾ ਤੱਕ ਫੈਲਿਆ ਹੋਇਆ ਸੀ, ਦੇ ਪੂਰਬੀ ਅੱਧ ਤਕ ਮੰਨਿਆ ਜਾਂਦਾ ਹੈ। ਇਸ ਕਰਕੇ ਇਸ ਦਾ ਨਾਮ 'ਪੂਰਵ-ਅਰਧ' ਤੋਂ' 'ਪੁਵਾਧ' ਜਾਂ 'ਪੋਵਾਧ' ਪਿਆ। ਪੁਆਧੀ ਉਪ-ਭਾਸ਼ਾ ਵਿਚ 'ਵ' ਧੁਨੀ 'ਅ' ਵਿਚ ਬਦਲ ਜਾਂਦੀ ਹੈ, ਇਸ ਲਈ ਇਸ ਦਾ ਨਾਮ ਪੁਵਾਧ ਜਾਂ ਪੋਵਾਧ ਤੋਂ ਬਦਲ ਕੇ 'ਪੁਆਧ' ਹੋ ਗਿਆ।
ਭਾਸ਼ਾ ਖੋਜੀ ਡਾ. ਗ੍ਰੀਅਰਸਨ ਨੇ ਆਪਣੀ ਪੁਸਤਕ 'ਦਿ ਲਿੰਗੁਇਸਟਿਕ ਸਰਵੇ
ਆਫ ਇੰਡੀਆ' (The Linguistic Survey of India) ਦੀ ਜਿਲਦ 9 ਦੇ ਭਾਗ ਪਹਿਲਾ ਵਿਚ ਪੁਆਧ ਖੇਤਰ ਦੀਆਂ ਸੀਮਾਵਾਂ ਇਉਂ ਕਾਇਮ ਕੀਤੀਆਂ ਹਨ:
"ਰੋਪੜ ਤੋਂ ਲੈ ਕੇ ਹਰੀਕੇ ਪੱਤਣ ਤਕ ਸਤਲੁਜ ਦਰਿਆ ਪੂਰਬ ਵੱਲੋਂ ਪੱਛਮ ਨੂੰ ਵਗਦਾ ਹੈ। ਇਹਦੇ ਉੱਤਰ ਵਾਲੇ ਪਾਸੇ ਦੁਆਬਾ ਜਲੰਧਰ ਹੈ ਅਤੇ ਦੱਖਣ ਵਾਲੇ ਪਾਸੇ ਜ਼ਿਲ੍ਹਾ ਲੁਧਿਆਣਾ ਤੇ ਫਿਰੋਜ਼ਪੁਰ ਹਨ। ਜ਼ਿਲ੍ਹਾ ਲੁਧਿਆਣਾ ਦਾ ਉਹ ਇਲਾਕਾ ਜੋ ਸਤਲੁਜ ਦਰਿਆ ਦੇ ਨਾਲ-ਨਾਲ ਦੋਹੀਂ ਪਾਸੀ ਆਉਂਦਾ ਹੈ, ਪੁਆਧ ਵਿਚ ਸ਼ਾਮਲ ਹੈ। ਅਤੇ ਬਾਕੀ ਦਾ ਸਾਰਾ ਜ਼ਿਲ੍ਹਾ ਮਾਲਵੇ ਵਿਚ ਚਲਾ ਜਾਂਦਾ ਹੈ। ਪੂਰਬ ਵਾਲੇ ਪਾਸੇ ਇਹ ਜ਼ਿਲ੍ਹਾ ਅੰਬਾਲਾ ਵਿਚਲੇ ਘੱਗਰ ਦਰਿਆ ਤੱਕ ਫੈਲਿਆ ਹੋਇਆ ਹੈ। ਘੱਗਰ ਤੋਂ ਪੂਰਬ ਵਾਲੇ ਪਾਸੇ ਦੀ ਬੋਲੀ ਹਿੰਦੁਸਤਾਨੀ ਹੈ, ਦੱਖਣ ਵਿਚ ਪੁਆਧ ਦੇ ਇਲਾਕੇ ਵਿਚ ਪਟਿਆਲਾ, ਨਾਭਾ ਤੇ ਜੀਂਦ ਦੇ ਇਲਾਕੇ ਸ਼ਾਮਲ ਹਨ। ਇਸ ਪਾਸੇ ਪੁਆਧ ਉਸ ਮੁਲਕ ਤਕ ਫੈਲਿਆ ਹੋਇਆ, ਜਿਸ ਵਿਚ ਹਿੰਦੁਸਤਾਨੀ ਤੇ ਬਾਗੜ ਦੀਆਂ ਉਪ- ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪੁਆਧ ਵਿਚ ਜ਼ਿਲ੍ਹਾ ਹਿਸਾਰ ਦਾ ਵੀ ਕੁਝ ਬਾਹਰ ਵਾਲਾ ਹਿੱਸਾ ਸ਼ਾਮਲ ਹੈ।" ਭਾਈ ਕਾਨ੍ਹ ਸਿੰਘ 'ਨਾਭਾ' ਨੇ "ਮਹਾਨ ਕੋਸ਼" ਵਿਚ 'ਪੁਆਧ' ਸ਼ਬਦ ਦੀ ਵਿਆਖਿਆ ਇਉਂ ਕੀਤੀ ਹੈ, "ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ, ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੱਜਿਆ ਜਾਵੇ ਅਤੇ ਜ਼ਿਲ੍ਹੇ ਅੰਬਾਲੇ ਦੇ ਆਸ ਪਾਸ ਦਾ ਦੇਸ਼। (ਮਹਾਨ ਕੋਸ਼, ਪੰਨਾ 774)
ਪੁਆਧ ਖੇਤਰ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ
ਮੌਜੂਦਾ ਪੰਜਾਬ ਨੂੰ ਰਿਗਵੈਦਿਕ ਸਮੇਂ 'ਚ ਸਪਤ ਸਿੰਧੂ ਭਾਵ ਸੱਤ ਦਰਿਆਵਾਂ (ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਤੇ ਸਰਸਵਡੀ) ਦੀ ਧਰਤੀ ਆਖਿਆ ਜਾਂਦਾ ਰਿਹਾ ਹੈ। ਪੂਰਨ ਪੰਜਾਬ ਵੇਲੇ ਪੰਜ ਦਰਿਆ (ਆਬ) 'ਤੇ ਪੰਜਾਬ (ਪੰਜ-ਆਬ) ਧਰਤੀ ਪਿਆ। ਇਹ ਗੱਲ ਵੱਖਰੀ ਹੈ ਕਿ ਦੁਨੀਆ ਵਿਚੋਂ ਪਾਣੀ ਦੇ ਨਾਮ 'ਤੇ ਪਏ ਇਸ ਪੰਜਾਬ ਦਾ ਪਾਣੀ ਹੁਣ ਪੀਣਯੋਗ ਨਹੀਂ ਰਿਹਾ ਹੈ। ਇਥੋਂ ਦੇ ਇਲਾਕਿਆਂ ਦੀ ਭੂਗੋਲਿਕ ਬਣਤਰ, ਲੋਕ ਬੋਲੀ ਅਤੇ ਰਸਮੋ-ਰਿਵਾਜ਼ ਵੱਖੋ-ਵੱਖ ਹੋਣ ਕਰਕੇ ਇਸ ਨੂੰ ਮੁੱਖ ਚਾਰ ਖੇਤਰਾਂ ਵਿਚ ਵੰਡਿਆ ਗਿਆ ਹੈ। ਇਹ ਚਾਰ ਖੇਤਰ ਹਨ- ਮਾਝਾ, ਦੁਆਬਾ, ਮਾਲਵਾ ਅਤੇ ਪੁਆਧ। ਦਰਿਆ ਰਾਵੀ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ, ਦਰਿਆ ਬਿਆਸ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ, ਸਤਲੁਜ ਤੋਂ ਦੱਖਣ ਵੱਲ ਦਾ ਇਲਾਕਾ ਮਾਲਵਾ ਅਤੇ ਚੜ੍ਹਦੇ ਵੱਲ ਪੈਂਦੇ ਰਪੜ ਦਾ ਤਕਰੀਬਨ ਸਾਰਾ ਇਲਾਕਾ ਘੱਗਰ ਦਰਿਆ ਤੋਂ ਉੱਤਰ ਪੂਰਬੀ ਭਾਗ ਅਤੇ ਨਾਲ ਲੱਗਦੇ ਜ਼ਿਲ੍ਹੇ ਲੁਧਿਆਣਾ, ਪਟਿਆਲਾ ਅਤੇ ਅੰਬਾਲਾ (ਹਰਿਆਣਾ) ਦੇ ਕੁਝ ਇਲਾਕੇ ਨੂੰ ਪੁਆਧ ਦਾ ਦਰਜਾ ਭਾਵ ਨਾਮ ਦਿੱਤਾ ਗਿਆ ਹੈ। ਕਹਿਣ ਦਾ ਭਾਵ ਹੈ ਕਿ ਸਤਲੁਜ ਦੇ ਪੂਰਬ
ਵੱਲ ਤੋਂ ਲੈ ਕੇ ਘੱਗਰ ਦਰਿਆ ਤੱਕ ਅਤੇ ਅੱਗੇ ਮਾਰਕੰਡਾ ਤੇ ਟਾਂਗਰੀ ਨਦੀ ਦਾ ਇਲਾਕਾ ਪੁਆਧ ਦਾ ਖੇਤਰ ਕਹਾਉਂਦਾ ਹੈ। ਤਿੰਨ ਜ਼ਿਲ੍ਹਿਆਂ (ਲੁਧਿਆਣਾ, ਪਟਿਆਲਾ ਤੇ ਰੋਪੜ) ਵਿਚੋਂ ਕੁਝ ਹਿੱਸੇ ਕੱਢ ਕੇ ਬਣਾਏ ਨਵੇਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਬਹੁਤ ਹਿੱਸਾ ਪੁਆਧ ਖੇਤਰ ਵਿਚ ਆਉਂਦਾ ਹੈ।
ਘੱਗਰ ਦੇ ਇਲਾਕੇ ਵਿਚ ਪ੍ਰਮੁੱਖ ਤੌਰ 'ਤੇ ਜ਼ੀਰਕਪੁਰ, ਮੁਬਾਰਕਪੁਰ, ਭੰਖਰਪੁਰ, ਡੇਰਾ ਬੱਸੀ, ਲਾਲੜੂ, ਦੱਪਰ, ਬਨੂੜ ਦਾ ਚੜ੍ਹਦਾ ਪਾਸਾ, ਸ਼ੰਭੂ, ਘਨੌਰ, ਦੇਵੀਗੜ੍ਹ, ਨਵਾਂ ਗਾਓਂ ਆਦਿ ਦਾ ਇਲਾਕਾ ਘੱਗਰ ਦੇ ਖੇਤਰ ਅਧੀਨ ਆਉਂਦਾ ਹੈ। ਬਾਕੀ ਬਚਦਾ ਖੇਤਰ ਭਾਵ ਸਤਲੁਜ ਦਰਿਆ ਦਾ ਚੜ੍ਹਦਾ ਪਾਸਾ ਘੱਗਰ ਤੀਕ ਮੈਦਾਨੀ ਖੇਤਰ ਅਧੀਨ ਆਉਂਦਾ ਹੈ। ਪੁਆਧ ਦਾ ਉਤਰੀ ਹਿੱਸਾ ਪਹਾੜੀ ਖੇਤਰ ਨਾਲ ਲਗਦਾ ਹੋਣ ਕਰਕੇ ਪਹਾੜੀ ਕਹਾਉਂਦਾ ਹੈ।
ਡਾ. ਗ੍ਰੀਅਰਸਨ ਅਨੁਸਾਰ ਪੁਆਧ ਦੀ ਧਰਤੀ ਨੂੰ ਬੜੀ ਜਰਖੇਜ਼ ਹੈ। ਇਸ ਧਰਤੀ ਵਿਚ ਗੰਨੇ ਦੀ ਫ਼ਸਲ ਬਹੁਤ ਜ਼ਿਆਦਾ ਹੈ ਅਤੇ ਪਿਛਲੇਰੇ ਸਮਿਆਂ ਵਿਚ ਮਾਲਵੇ ਦੇ ਲੋਕ ਗੱਡਿਆਂ ਉਤੇ ਪੁਆਧ ਵਿਚੋਂ ਗੁੜ ਲੈ ਕੇ ਜਾਂਦੇ ਹੁੰਦੇ ਸਨ ਅਤੇ ਆਪਣੇ ਪਿੰਡਾਂ ਵਿਚ ਗੁੜ ਦਾ ਵਪਾਰ ਕਰਦੇ ਸਨ। ਇਹ ਵੀ ਸੰਭਵ ਹੈ ਕਿ ਇਨ੍ਹਾਂ ਆਉਣ ਜਾਣ ਵਾਲੇ ਲੋਕਾਂ ਰਾਹੀਂ ਪੁਆਧ ਦੇ ਸ਼ਬਦ ਮਾਲਵੇ ਵਿਚ ਅਤੇ ਮਾਲਵੇ ਦੇ ਸ਼ਬਦ ਪੁਆਧ ਵਿਚ ਆ ਗਏ ਹੋਣ। ਇਹੀ ਕਾਰਨ ਹੈ ਕਿ ਪੁਆਧੀ ਭਾਸ਼ਾ ਦੇ ਕਈ ਸ਼ਬਦ ਮਾਲਵੇ ਵਿਚ ਅਤੇ ਮਲਵਈ ਭਾਸ਼ਾ ਦੇ ਕਈ ਸ਼ਬਦ ਪੁਆਧ ਵਿਚ ਆਮ ਵਰਤੇ ਜਾਂਦੇ ਹਨ। ਹੁਣ ਇਹ ਪਛਾਣਨਾ ਮੁਸ਼ਕਿਲ ਹੋ ਗਿਆ ਹੈ ਕਿ ਕਿਹੜਾ ਸ਼ਬਦ ਪੁਆਧੀ ਦਾ ਹੈ ਅਤੇ ਕਿਹੜਾ ਸ਼ਬਦ ਮਲਵਈ ਉਪ-ਭਾਸ਼ਾ ਦਾ ਹੈ।
ਪੁਆਧ ਦਾ ਭਾਸ਼ਾਈ ਖੇਤਰ
ਇਸ ਸਾਰੇ ਖੇਤਰ ਦੇ ਰਹਿਣ-ਸਹਿਣ, ਰੀਤੀ-ਰਿਵਾਜ਼ਾਂ ਵਿਚ ਭਾਸ਼ਾਈ ਏਕਤਾ ਮਿਲਦੀ ਹੈ। ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ ਕਿ 'ਪੁਆਧ' ਸ਼ਬਦ ਦੀ ਉਤਪਤੀ 'ਪੂਰਵ-ਅਰਧ' ਸ਼ਬਦ ਤੋਂ ਹੀ ਸੰਭਵ ਲਗਦੀ ਹੈ। ਦੂਜੇ ਪਾਸੇ ਇਸ ਦੇ ਟਾਕਰੇ 'ਤੇ ਰਾਠੀ ਉਪ-ਭਾਸ਼ਾ ਅਤੇ ਰਾਠ ਮੁਸਲਮਾਨਾਂ ਲਈ 'ਪਚਾਧੀ' ਤੇ 'ਪਚਾਧੇ' ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦਾ ਅਰਥ ਹੈ ਪਸ਼ਚ-ਅਰਧ ਭਾਵ ਪੱਛਮੀ ਅੱਧ। ਕਿਉਂਕਿ 'ਪਚਾਧ' ਖੇਤਰ ਪੰਜਾਬ ਦੇ ਪੱਛਮੀ ਭਾਗ ਵਿਚ ਸਥਿਤ ਹੈ ਤੇ ਤਕਰੀਬਨ ਪੱਛਮੀ ਅੱਧ ਤੱਕ ਦੇ ਖੇਤਰ ਵਿਚ ਫੈਲਿਆ ਹੋਇਆ ਸੀ। ਇਸ ਲਈ 'ਪਚਾਧ' ਨੂੰ ਪੱਛਮੀ ਅੱਧ ਅਤੇ 'ਪੁਆਧ' ਨੂੰ ਪੂਰਬੀ ਅੱਧ ਮੰਨਣਾ ਹੀ ਠੀਕ ਹੈ, ਇਹ ਦੋਵੇਂ ਸ਼ਬਦ ਇਕ ਦੂਜੇ ਦੇ ਸਮਾਨਾਂਤਰ ਵੀ ਹਨ।
ਪੁਆਧੀ ਖੇਤਰ ਨੂੰ ਆਮ ਤੌਰ 'ਤੇ ਅੱਗੇ ਕਈ ਛੋਟੇ-ਛੋਟੇ ਉਪ ਇਲਾਕਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚਲੀ ਉਪ-ਭਾਸ਼ਾ, ਭਾਸ਼ਾ ਵਿਚਲੀ
ਸ਼ਬਦਾਵਲੀ ਦਾ ਵਖਰੇਵਾਂ, ਉਚਾਰਨ ਲਹਿਜ਼ੇ ਦਾ ਵਖਰੇਵਾਂ ਅਤੇ ਸਭਿਆਚਾਰਕ ਵਖਰੇਵਾਂ ਵੀ ਵੇਖਿਆ ਜਾ ਸਕਦਾ ਹੈ। ਮਿਸਾਲ ਵਜੋਂ ਉਤਰ-ਪੂਰਬ ਵਿਚ ਕੀਰਤਪੁਰ ਸਾਹਿਬ ਤੋਂ ਲੈ ਕੇ ਦੱਖਣ ਵੱਲ ਪਿੰਜਰ ਤੋਂ ਅੱਗੇ ਤੱਕ ਫੈਲੇ ਹੋਏ ਖੇਤਰ ਨੂੰ 'ਦੁਨ' ਕਿਹਾ ਜਾਂਦਾ ਹੈ। ਇਹ ਇਲਾਕਾ ਦੇ ਛੋਟੇ ਪਹਾੜਾਂ ਦੇ ਵਿਚਕਾਰ ਵਸਿਆ ਹੋਇਆ ਹੈ। ਇਸ ਦਾ ਰਹਿਣ-ਸਹਿਣ ਭਾਸ਼ਾ ਤੇ ਰਸਮ-ਰਿਵਾਜ਼ ਆਪਣੀ ਤਰ੍ਹਾਂ ਦੇ ਹਨ।
ਪੁਆਧ ਦੇ ਸ਼ਿਵਾਲਿਕ ਦੀਆਂ ਨੀਵੀਂਆਂ ਪਹਾੜੀਆਂ ਅਤੇ ਇਸਦੇ ਨਾਲ ਲੱਗਦੇ ਖੇਤਰ ਨੂੰ, ਜਿਹੜਾ ਕਿ ਰੋਪੜ ਤੋਂ ਲੈ ਕੇ ਦੱਖਣ-ਪੂਰਬ ਵੱਲ ਜ਼ਿਲ੍ਹਾ ਅੰਬਾਲਾ ਵਿਚ ਉੱਤਰ-ਪੂਰਬੀ ਖੇਤਰ ਵੱਲ ਫੈਲਿਆ ਹੋਇਆ ਹੈ, ਨੂੰ 'ਘਾੜ' ਕਿਹਾ ਜਾਂਦਾ ਹੈ। ਘਾੜ ਜਾਂ ਘਾਟ ਤੋਂ ਭਾਵ ਹੈ, ਜਿਸ ਇਲਾਕੇ ਵਿਚ ਪਾਣੀ ਦੀ ਘਾਟ ਅਤੇ ਸਿੰਚਾਈ ਤੋਂ ਵਾਂਝਾ ਖੇਤਰ। ਇਹ ਸ਼ਿਵਾਲਿਕ ਦੀਆਂ ਛੋਟੀਆਂ ਪਹਾੜੀਆਂ ਤੇ ਉਸਦੇ ਨਾਲ ਲੱਗਦਾ ਉੱਚਾ-ਨੀਵਾਂ ਇਲਾਕਾ ਹੈ। ਇਸ ਦੀ ਸ਼ਬਦਾਵਲੀ, ਭਾਸ਼ਾ ਤੇ ਰਹਿਣ-ਸਹਿਣ ਵਿਚ ਇਕਸਾਰਤਾ ਹੈ। ਘਾੜ ਦੇ ਇਲਾਕੇ ਵਿਚ ਮੋਟੇ ਤੌਰ 'ਤੇ ਰੰਗੀਲਪੁਰ ਤੋਂ ਲੈ ਕੇ ਮੀਆਂ ਪੁਰ, ਪੁਰਖਾਲੀ, ਖਿਜਰਾਬਾਦ, ਟਿੱਬਾ ਟੱਪਰੀਆਂ, ਮੁੱਲਾਂਪੁਰ, ਧਨਾਸ, ਖੁੱਡਾ ਅਲੀਸ਼ੇਰ, ਨਵਾਂ ਗਰਾਓ ਆਦਿ ਇਲਾਕੇ ਇਸ ਖੇਤਰ ਅਧੀਨ ਆਉਂਦੇ ਹਨ।
ਪੁਆਧ ਦੇ ਪੂਰਬ ਵਿਚ ਪੁਰਾਣੇ ਪੰਚਕੂਲਾ ਪਿੰਡ ਤੋਂ ਲੈ ਕੇ ਚੰਡੀਗੜ੍ਹ ਦੀ ਦੱਖਣ-ਪੱਛਮ ਗੁੱਠ ਤੀਕ ਦਾ ਇਲਾਕਾ ਜਿਹੜਾ ਇਕ ਪਾਸੇ ਘੱਗਰ ਨਦੀ ਤੱਕ ਜਾਂ ਲੱਗਦਾ ਹੈ, ਨੂੰ 'ਨੇਲੀ' ਕਿਹਾ ਜਾਂਦਾ ਹੈ। ਬੋਲੀ ਅਤੇ ਰੀਤੀ ਰਿਵਾਜ਼ਾਂ ਵਿਚ ਇਹ ਘਾੜ ਦੇ ਇਲਾਕੇ ਨਾਲ ਹੀ ਮਿਲਦਾ ਜੁਲਦਾ ਹੈ, ਪਰ ਫਿਰ ਵੀ ਇਸ ਦੀਆਂ ਕੁਝ ਕੁ ਸਥਾਨਕ ਵੱਖਰਤਾਵਾਂ ਜ਼ਰੂਰ ਹਨ।
ਚੰਡੀਗੜ੍ਹ ਤੋਂ ਲੈ ਕੇ ਘਾੜ ਦੇ ਇਲਾਕੇ ਦੇ ਨਾਲ-ਨਾਲ ਉਤਰ ਵਿਚ ਦਰਿਆ ਸਤਲਜ ਤੱਕ ਦੇ ਭਾਗ ਨੂੰ 'ਦਹੋਤਾ' ਕਿਹਾ ਜਾਂਦਾ ਹੈ। ਇਸ ਦੀ ਬੋਲੀ ਘਾਤ ਨਾਲੋਂ ਕੁਝ ਵੱਖਰੀ ਹੈ। ਸਥਾਨਕ ਸ਼ਬਦਾਵਲੀ ਵਿਚ ਵੀ ਵੱਖਰਤਾ ਹੈ।
ਚੰਡੀਗੜ੍ਹ ਦੇ ਅਰਧ ਪੱਛਮ ਤੋਂ ਲੈ ਕੇ ਦੱਖਣ ਤੱਕ ਜਾਂ ਪੁਰਾਣੇ ਪਿੰਡ ਮੁਹਾਲੀ ਤੋਂ ਲੈ ਕੇ ਬਨੂੜ ਨੇੜਲੇ ਭਾਗ ਨੂੰ 'ਬੇਦਵਾਣਾਂ ਦੀ ਪੱਟੀ' ਵੀ ਕਿਹਾ ਜਾਂਦਾ ਹੈ। ਇਸ ਦੇ ਕਾਫ਼ੀ ਭਾਗ ਵਿਚ ਬੈਦਵਾਣ ਗੋਤਰ ਦੇ ਲੋਕ ਰਹਿੰਦੇ ਹਨ। ਇਨ੍ਹਾਂ ਦੀ ਭਾਸ਼ਾ ਤੇ ਰਹਿਣ-ਸਹਿਣ ਵਿਚ ਦੂਜੇ ਖੇਤਰਾਂ ਤੋਂ ਥੋੜ੍ਹੀ ਜਿਹੀ ਵੱਖਰਤਾ ਹੈ। ਇਨ੍ਹਾਂ ਲੋਕਾਂ ਦੀ ਭਾਸ਼ਾ ਉੱਤੇ ਬਾਂਗਰੂ ਭਾਸ਼ਾ ਦਾ ਪ੍ਰਭਾਵ ਵੱਧ ਜਾਂਦਾ ਹੈ।
ਪੁਆਧ ਦੇ ਖੇਤਰ ਦੇ ਪੱਛਮੀ ਭਾਗ ਨੂੰ ਜਿਹੜਾ ਮਲਵਈ ਉਪਭਾਸ਼ਾ ਦੇ ਖੇਤਰ ਨਾਲ ਲੱਗਦਾ ਹੈ । ਇਸ ਖੇਤਰ ਵਿਚ ਜਿਲ੍ਹਾ ਰੋਪੜ ਦਾ ਪੱਛਮੀ ਭਾਗ , ਜਿਲ੍ਹਾ ਫਤਹਿਗੜ੍ਹ ਸਾਹਿਬ ਤੇ ਲੁਧਿਆਣਾ ਦੇ ਇਲਾਕੇ ਆ ਜਾਂਦੇ ਹਨ, ਨੂੰ 'ਢਾਹਾ' ਕਿਹਾ ਜਾਂਦਾ ਹੈ। 'ਢਾਹਾ' ਪੁਆਧੀ ਭਾਸ਼ਾ ਦਾ ਸ਼ਬਦ ਹੈ ਜਿਸਦੇ ਅਰਥ ਹਨ 'ਕੰਢਾ। ਇਹੀ ਕਾਰਨ ਹੈ ਕਿ ਮਲਵਈ ਉਪ-ਭਾਸ਼ਾ ਦੇ ਨਾਲ ਲੱਗਦੇ ਖੇਤਰ ਨੂੰ 'ਢਾਹਾ' ਕਿਹਾ ਜਾਂਦਾ ਹੈ। ਇਹ
ਭਾਗ ਪੂਰਬ ਵਿਚ ਮੋਰਿੰਡਾ ਤਕ ਦੇ ਇਲਾਕੇ ਤੀਕ ਫੈਲਿਆ ਹੈ।
ਪੁਆਧ ਦੇ ਦੱਖਣ ਪੱਛਮੀ ਭਾਗ ਦੇ ਇਕ ਹਿੱਸੇ ਨੂੰ ਜਿਹੜਾ ਸਰਹਿੰਦ ਤੋਂ ਲੈ ਕੇ ਖੰਨਾ ਤੱਕ ਦਾ ਖੇਤਰ ਹੈ, ਨੂੰ ਸਥਾਨਕ ਭਾਸ਼ਾ ਵਿਚ 'ਚਰਖੀ' ਕਿਹਾ ਜਾਂਦਾ ਹੈ। ਇਸ ਦੀ ਭਾਸ਼ਾ ਪੁਆਧੀ ਹੈ ਪਰ ਇਸ 'ਤੇ ਮਲਵਈ ਭਾਸ਼ਾ ਦਾ ਅਸਰ ਵਧੇਰੇ ਆ ਜਾਂਦਾ ਹੈ।
ਪੁਆਧੀ ਉਪ-ਭਾਸ਼ਾ ਦਾ ਧੁਨੀ ਪ੍ਰਬੰਧ
ਅਸੀਂ ਉੱਪਰ ਦੱਸ ਆਏ ਹਾਂ ਕਿ ਭੂਗੋਲਿਕ ਅਤੇ ਭਾਸ਼ਾਈ ਪੱਖ ਤੋਂ ਪੁਆਧ ਖੇਤਰ ਦੀ ਆਪਣੀ ਵਿਸ਼ੇਸ਼ ਵੱਖਰਤਾ ਹੋਣ ਕਾਰਨ ਇਥੋਂ ਦਾ ਧੁਨੀ ਪ੍ਰਬੰਧ ਵੀ ਵਿਸ਼ੇਸ਼ ਵੰਨਗੀ ਦਾ ਹੈ। ਡਾ. ਬਲਬੀਰ ਸਿੰਘ ਸੰਧੂ ਅਨੁਸਾਰ ਪੁਆਧੀ ਵਿਚ 10 ਸਵਰ ਅਤੇ 24 ਵਿਅੰਜਨ ਵਰਤੇ ਜਾਂਦੇ ਹਨ।
ਪੁਆਧੀ ਵਿਚ ਮਲਵਈ ਉਪਭਾਸ਼ਾ ਵਾਂਗ ਹੀ 'ਵ' ਧੁਨੀ 'ਬ' ਤੇ 'ਮ' ਧੁਨੀ ਵਿਚ ਬਦਲ ਜਾਂਦੀ ਹੈ। ਧਿਆਨਯੋਗ ਗੱਲ ਹੈ ਕਿ ਪੁਆਧੀ ਵਿਚ ਧੁਨੀ ਬਦਲਾਅ ਦਾ ਇਹ ਵੇਗ ਮਲਵਈ ਤੋਂ ਵਧੇਰੇ ਹੈ, ਮਿਸਾਲ ਵਜੋਂ:
ਕੇਂਦਰੀ ਠੇਠ ਪੰਜਾਬੀ ਪੁਆਧੀ
ਸਵੇਰਾ ਸਬੇਰਾ
ਤਵੀਤ ਤਬੀਤ
ਵੇਚਣਾ ਬੇਚਣਾ
ਵੇਲਣਾ ਬੇਲਣਾ
ਸਿਰਨਾਵਾਂ ਸਿਰਨਾਮਾਂ
ਸਗੋਂ ਸਗਮਾਂ
ਤੀਵੀਂ ਤੀਮੀਂ
ਜਵਾਈ ਜਮਾਈ
ਗੁਆਂਢ ਗਮਾਂਡ
ਜਾਵਾਂਗਾ ਜਾਮਾਂਗਾ
ਕਾਵਾਂਰੌਲੀ ਕਾਮਾਂਰੌਲੀ
ਪੁਆਧੀ ਵਿਚ ਗੁਰਮੁਖੀ ਦੇ ਅੱਖਰ 'ਙ' ਦੀ ਥਾਂ 'ਤੇ 'ਗ' ਅਤੇ 'ਵ' ਦੀ ਥਾਂ 'ਤੇ 'ਜ' ਜਾਂ 'ਨ' ਦਾ ਉਚਾਰਨ ਹੁੰਦਾ ਹੈ। ਇਸੇ ਤਰ੍ਹਾਂ ਪੁਆਧੀ ਉਪ-ਭਾਸ਼ਾ ਵਿਚ ਫ਼ਾਰਸੀ ਦੀਆਂ ਧੁਨੀਆਂ ਸ਼, ਖ਼, ਗ਼, ਜ਼, ਫ਼ ਦਾ ਉਚਾਰਨ ਵੀ ਨਹੀਂ ਹੁੰਦਾ। 'ਹ' ਧੁਨੀ ਨੂੰ ਸੁਰ ਵਜੋਂ ਵੀ ਉਚਾਰਿਆ ਜਾਂਦਾ ਹੈ, ਜਿਵੇਂ ਸ਼ਬਦ ਚਾਹ, ਰਾਹ, ਖੇਹ, ਖੇਹ, ਆਦਿ ਪਰ ਜਿਥੇ 'ਹ' ਧੁਨੀ ਸ਼ਬਦ ਦੇ ਵਿਚਕਾਰ ਆਉਂਦੀ ਹੈ ਉਥੇ ਇਸ ਦਾ ਪੂਰਾ ਉਚਾਰਨ ਕੀਤਾ ਜਾਂਦਾ ਹੈ ਜਿਵੇਂ ਕਿਹਾ, ਕਹੀ, ਗੋਹਰ, ਮਹੀਨਾ, ਪਹਾੜ ਆਦਿ। ਪੁਆਧੀ ਵਿਚ ਪੱਛਮੀ ਹਿੰਦੀ ਅਤੇ ਬਾਂਗਰੂ ਦੇ ਪ੍ਰਭਾਵ ਕਾਰਨ ਦੀਰਘ ਸ੍ਵਰਾਂ ਦੀ ਵਰਤੋਂ ਵਧ ਜਾਂਦੀ ਹੈ।
ਮਿਸਾਲ ਵਜੋਂ ਜੇਕਰ ਕੇਂਦਰੀ ਪੰਜਾਬੀ ਵਿਚ ਲਘੁ ਸ੍ਵਰ ਵਰਤੇ ਜਾਂਦੇ ਹਨ ਤਾਂ ਉਹ ਪੁਆਧੀ ਵਿਚ ਦੀਰਘ ਸ੍ਵਰ ਹੋ ਜਾਂਦੇ ਹਨ, ਜਿਵੇਂ ਸ਼ਬਦ ਈਖ (ਇੱਖ), ਐਥੇ (ਇੱਥੇ) ਆਦਿ। ਪੁਆਧ ਖੇਤਰ ਦੇ ਦੱਖਣ ਵਿਚ ਮਲਵਈ-ਬਾਂਗਰ ਅਤੇ ਪੂਰਬ ਖੇਤਰ ਵਿਚ ਪੱਛਮੀ ਹਿੰਦੀ ਨਾਲ ਛੂਹਣ ਕਰਕੇ ਪੁਆਧੀ ਭਾਸ਼ਾ ਵਿਚੋਂ ਬਾਂਗਰੂ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਦੀ ਸੰਧੀ ਹੋਈ ਜਾਪਦੀ ਹੈ। ਸ਼ਬਦਾਵਲੀ ਪੱਖੋਂ ਕੇਂਦਰੀ ਠੇਠ ਪੰਜਾਬੀ, ਪੁਆਧੀ ਅਤੇ ਹਿੰਦੀ/ਬਾਗਰੂ ਭਾਸ਼ਾ ਨੂੰ ਦਰਸਾਉਂਦੇ ਸ਼ਬਦ ਇਸ ਪ੍ਰਕਾਰ ਹਨ:
ਪੁਆਧੀ ਭਾਸ਼ਾ ਵਿਚ ਕਿਰਿਆ ਰੂਪ ਵੀ ਵੱਖਰੇ ਹਨ, ਜਿਵੇਂ:-
ਪੰਜਾਬੀ ਕਿਰਿਆ ਪੁਆਧੀ ਕਿਰਿਆ
ਦਿੰਦਾ ਹਾਂ ਦੇਹਾਂ
ਖਾਂਦਾ ਹਾਂ ਖਾਹਾਂ
ਜਾਂਦਾ ਹਾਂ ਜਾਹਾਂ
ਕਰ ਰਿਹਾ ਹੈ ਕਰੈ
ਛੱਡ ਦਿੱਤਾ ਛੋੜ ਤਿਆ
ਖੇਤ ਵਾਹੇਗਾ ਬਾਹੈਗਾ
ਖਾਵੇਗਾ ਖਾਗਾ
ਜਾਵੇਗਾ ਜਾਗਾ
ਤੋੜਦਾ ਹੈ ਤੋੜਾ
ਕਿਰਿਆ ਵਿਸ਼ੇਸ਼ਣ ਸ਼ਬਦਾਂ ਵਿਚ ਵੀ ਬਦਲਾਅ ਆ ਜਾਂਦਾ ਹੈ ਤੇ ਇਹ ਹਿੰਦੀ ਰੂਪ ਬਣ ਜਾਂਦੇ ਹਨ, ਜਿਵੇਂ:
ਪੰਜਾਬੀ ਕਿਰਿਆ ਵਿਸ਼ੇਸ਼ਣ ਪੁਆਧੀ ਕਿਰਿਆ ਵਿਸ਼ੇਸ਼ਣ
ਇਸ ਤਰ੍ਹਾਂ ਨਿਊ
ਇੱਥੇ ਇਥੈ
ਉੱਥੇ ਉਥੇ
ਕਦੋਂ ਤੱਕ ਕੋਂਗਣ
ਜਦੋਂ ਤੱਕ ਜੋਗਣ
ਇਵੇਂ ਇੱਕਣ
ਕਿਵੇਂ ਕਿੱਕਣ
ਜਿੰਵੇਂ ਜੀਕਣ
ਹੁਣੇ ਇਬੀ
ਐਤਕੀ ਇਬਕੇ
ਪੁਆਧੀ ਉਪਭਾਸ਼ਾ ਦੇ ਆਪਣੇ ਸੰਬੰਧਕ ਹਨ ਜੋ ਕਿ ਪੰਜਾਬੀ ਭਾਸ਼ਾ ਦੀਆਂ ਦੂਜੀਆਂ ਉਪਭਾਸ਼ਾਵਾਂ ਵਿਚ ਨਹੀਂ ਹਨ, ਜਿਵੇਂ:-
ਪੰਜਾਬੀ ਸੰਬੰਧਕ ਪੁਆਧੀ ਸੰਬੰਧਕ
ਵਿਚਕਾਰ ਬਿੱਚਮਾਂ
ਨਾਲ ਗੈਲ
ਪਾਸੇ ਕੰਨੀ
ਨੇੜੇ ਲਵੈ
ਤਰਫ਼ ਓੜ੍ਹੀ
ਜਿਸ ਕਰਕੇ ਜਾਸ ਨੂੰ/ਜਾਤੇ
ਕਿਸ ਕਰਕੇ ਕ੍ਹਾਤੇ
ਕਿਸ ਵਿਚ ਕਾਸ ਮਾਂ
ਪੁਆਧੀ ਉਪਭਾਸ਼ਾ ਵਿਚ ਮਿਲਦੇ ਸਾਹਿਤ ਦੀ ਵੰਨਗੀ:-
ਹੇਠਾਂ ਪੁਆਧੀ ਉਪ-ਭਾਸ਼ਾ ਦੀ ਲੋਕ ਬੋਲੀ ਦੀ ਇਕ ਉਦਾਹਰਣ ਦਿੱਤੀ ਜਾ ਰਹੀ ਹੈ, ਜਿਸ ਵਿਚੋਂ ਪੁਆਧੀ ਉਪ-ਭਾਸ਼ਾ ਦੇ ਦੀਦਾਰੇ ਕੀਤੇ ਜਾ ਸਕਦੇ ਹਨ।
"ਆਸਾ-ਪਾਸਾ, ਹਰੇ ਭਰੇ ਦਰਖਤ, ਖੁੱਲ੍ਹਾ-ਖੁੱਲ੍ਹਾ ਬੇਹੜਾ, ਛੋਟਾ-ਸਾ ਘਰ। ਲੋਕ ਕਹੇ ਕਰਾਂ ਤੇ ਬਈ "ਸਰਦਾਰ ਫਲਾਣਾ ਸਿੰਘ ਕਾ ਕੋਠਾ।" ਖੁਲ੍ਹ-ਦਿਲੀ ਕੀ ਜਿਊਂਦੀ-ਜਾਗਦੀ ਮਸਾਲ। ਉਨ੍ਹਾਂ ਕੋਠਿਆਂ ਦੇ ਬਿੱਚ ਬਣੇ ਵਾਲੇ ਲੋਕਾਂ ਕੇ, ਖੁੱਲ੍ਹੇ-ਡੁੱਲ੍ਹੇ ਸੁਭਾਓ ਹੋਏ ਕਰਾਂ ਤੇ। ਖੁੱਲ੍ਹਾ ਖਾਣਾ, ਖੁੱਲ੍ਹਾ ਪਹਿਰਣਾ, ਖੁੱਲ੍ਹਾ ਹੱਸਣਾ, ਖੁੱਲ੍ਹਾ ਖੋਲਣਾ, ਅਰ ਸਮਾਂ ਆਣੇ ਪਰ ਖੁੱਲ੍ਹਾ ਏ ਰੋਣਾ ਹੋਏ ਕਰਾ ਤਾ। ਖੁੱਲ੍ਹੇ-ਡੁੱਲ੍ਹੇ ਸਰੀਰ। ਦਿਲ ਖੇਲ੍ਹ-ਖੋਲ੍ਹ ਕਾ, ਖੁੱਲ੍ਹੀ ਬਾਤਾਂ ਕਰਨੀ, ਦਿਲ ਲਾ-ਲਾ ਕਾ ਸੁਣਨੀ। ਜ਼ਿੰਦਗੀ ਖੁੱਲ੍ਹੀ-ਖਲਾਸੀ, ਕਰਾਬ ਕੀ ਤਰ੍ਹਾਂ। ਇਕ ਦੂਸਰੇ ਕੇ ਬਿਲਕੁਲ ਗੈਲ-ਗੈਲ, ਅੰਗ-ਸੰਗ। ਮਜ਼ਬੂਰੀਵਸ, ਚਾਹਾ ਸਰੀਰਕ ਤੌਰ ਪਰ ਕੋਸਿਓਂ ਦੂਰ, ਪਰ ਦਿਲ ਰਲਗੱਡ ਘੀ-ਸ਼ੱਕਰ ਕੀ ਤਰ੍ਹਾਂ।...
ਕਿਸੀ ਮਿੱਤਰ-ਪਿਆਰੇ ਯਾ ਸਾਕ ਸਬੰਧੀ ਕੇ ਘਰ ਚਲੇ ਜਾਣਾ, ਕਈ-ਕਈ ਦਿਨ ਮੁੜਨੇ ਕਾ ਨਾਉਂ ਈ ਨਾ ਲੈਣਾ। ਛਾਉਣੀ ਪਾ ਕਾ ਹੀ ਬੈਠ ਜਾਣਾ। ਬਾਤਾਂ ਈ ਨਾ ਮੁੱਕਾਂ-ਪ੍ਰੇਮ ਰਸੀਆਂ। ਪਤਾ ਨੀ ਔਹ ਕਿਸ ਤਰ੍ਹਾਂ ਕੀ ਬਾਤਾਂ ਅਰ ਕਿਆ ਹੋਆ ਤੀਆਂ। ਕਰ-ਕਰ ਕਾ ਬੀ ਕਰੀਆਂ ਨਹੀਂ ਜਾਂਹਾਂ ਤੀ। ਰਾਜੀ-ਖੁਸ਼ੀ ਕੀਆ ਬਾਤਾਂ, ਖੇਤੀਬਾੜੀ ਕੀਆਂ ਬਾਤਾਂ, ਪਸ਼ੂਆਂ-ਡੰਗਰਾਂ ਕੀ ਬਾਤਾਂ, ਬਿਆਹਾਂ-ਸ਼ਾਦੀਆਂ ਕੀ ਬਾਤਾਂ, ਸੰਬੰਧੀਆਂ-ਸ਼ਾਕਾਂ ਕੇ ਦੁੱਖਾਂ-ਸੁੱਖਾਂ ਕੀ ਕਹਾਣੀਆਂ।... ਕਦੀ ਹੱਡ-ਬੀਤੀ ਅਰ ਕਦੀ ਜੱਗ-ਬੀਤੀ। ਕਦੀ ਸੱਚ ਕੇ ਆਧਾਰ ਪਰ, ਕਦੀ ਮਿਥਹਾਸ ਕੇ ਗੁੱਗੇ ਗਪੋੜ। ਟੇਮ ਲੰਘਦਿਆਂ ਪਤਾ ਈ ਚਲਾ ਤਾ ਕਦ ਦਿਨ ਗਿਆ, ਅਰ ਕਦ ਰਾਤ ਗੁਜ਼ਰੀ। ਦੇਖਣੇ ਨੂੰ ਗਰੀਬੜ-ਜੇ, ਪਰ ਦਿਲਾਂ-ਮਾ ਬਾਦਸਾਹੀ।...
ਸੂਰਜ ਤਉ ਜਦ ਬੀ ਯੋਹੀ ਤਾ। ਚੰਦ ਬੀ ਔਹੀ ਤਾ, ਹਵਾ ਬੀ ਚਲਾਂ ਤੀ, ਘੱਗਰ ਬਰਗੇ ਦਰਿਆਓ-ਬੀ ਇਸੀ ਤਰ੍ਹਾਂ ਚਲਾ ਤੇ। ਦਿਨ-ਰਾਤ ਬੀ ਇਸੀ ਤਰ੍ਹਾਂ ਹੋਆ ਤਾ, ਫੇਰ ਯੋਹ ਕਲਜੁਗ ਕਹਾਂ ਤੇ ਆ ਗਿਆ? ਪਤਾ ਈ ਨਾ ਲਗਿਆ, ਕਿਆ ਹੋ ਗਿਆ? ਜ਼ਹਿਰੇ-ਜ਼ਹਿਰ ਫੈਲ ਗੀ.. । ਬਈ ਸੱਚੀ ਬਾਤ ਤਉ ਯੋ ਆ, ਕੁਸ ਨੀ ਬਦਲਿਆ, ਦੁਨੀਆਂ ਮਾ ਲੋਕਾਂ ਕੇ ਮਨ ਬਦਲਗੇ। ਮਸ਼ੀਨੀ-ਜੁਗ ਕੇ ਮਸ਼ੀਨਾਂ ਬਰਗੇ ਰੁੱਖੋ, ਜਰ- ਜੰਗਾਲ ਖਾਏ। ਪ੍ਰੇਮ-ਪਿਆਰ ਕੀ 'ਗਰੀਸ' ਖੁਣੋ ਸੁੱਕੇ ਈ ਰਗੜੇ ਜਾ ਰੇ ਆਂ। ਊਂ ਬਡੀ-ਬਡੀ ਬਿਲਡੰਗਾਂ, ਛੋਟੇ-ਛੋਟੇ ਦਰਬਾਜੇ... ਉਨ੍ਹਾਂ ਬਿਲਡੰਗਾਂ ਕਾ ਨਾਉਂ ਰੱਖਿਆ ਕਿਸੀ ਨਾ ਛਾਂਟ ਕਾ "ਕੋਠੀਆਂ"। ਤੰਗ-ਦਿਲ ਕਾ ਦਰਪਣ'। ਘੁਟੇ-ਘੁਟੇ ਸੇ ਲੋਕ। ਬੋਲਣੇ ਕੇ ਬੀ ਪੈਸੇ ਮੰਗਾਂ। ਖਿੜ-ਖਿੜਾ ਕੇ ਹੱਸਣਾ ਤੋਂ ਰੱਬ ਨੇ, ਇਨ੍ਹਾਂ ਨੂੰ ਬਖਸਿਆ ਈ
ਨੀ। ਝੂਠੀਆਂ-ਝੂਠੀਆਂ ਮੁਸਕਰਾਟਾਂ, ਝੂਠਾ-ਝੂਠਾ ਪਿਆਰ, ਹਰ ਪਾਸਾ ਦਖਾਵਾ ਈ ਦਖਾਵਾ, ਮਨ ਮਾ ਕੁਛ ਹੋਰ, ਅਰ ਅਸਲੀਅਤ ਕੁਛ ਹੋਰ...।
ਨਿਰਾਸਤਾ ਕੀ ਲੋੜ ਨੀ, ਖੰਡਰਾਂ ਪਰ ਫੇਰ ਬੀ ਆਲੀਸ਼ਾਨ ਇਮਾਰਤ ਬਣ ਸਕਾਅ। ਪ੍ਰੇਮ-ਭਾਵਨਾ ਕੀ ਸੁੰਦਰ ਇਮਾਰਤ। ਅਮਾਰਤ ਨੂੰ ਹਵਾਦਾਰ ਬਣਾਣੇ ਬਾਸਤਾ, ਲੋੜ ਆ ਖੁਲ੍ਹ-ਦਿਲੀ ਕੋ ਚੋਗਿਰਦੇ ਕੀ...।
(ਗਿ. ਧਰਮ ਸਿੰਘ ਭੰਖਰਪੁਰ, 'ਨਾਨਕ, ਦੁਨੀਆ ਕੈਸੀ ਹੋਈ..?", "ਕਥਾ ਪੁਰਾਤਨ ਪੁਆਧ ਕੀ", ਪੰਨਾ 75-78)
ਪੁਆਧੀ ਉਪ-ਭਾਸ਼ਾ ਦੀਆਂ ਵਿਗਿਆਨਕ ਵਿਸ਼ੇਸ਼ਤਾਵਾਂ
ਵਿਚਲੇ ਅੰਤਰ ਦੇ ਕਾਰਨ:-
ਪੁਆਧ ਦੀ ਗੱਲ ਪੰਜਾਬ ਦੇ ਦਰਿਆਵਾਂ ਦੇ ਪ੍ਰਸੰਗ ਵਿਚ ਕਰਨੀ ਜ਼ਰੂਰੀ ਜਾਪਦੀ ਹੈ, ਕਿਉਂਕਿ ਪੰਜਾਬੀ ਦੀਆਂ ਉਪ-ਬੋਲੀਆਂ ਦੇ ਇਲਾਕਿਆਂ ਦਾ ਨਿਖੇੜ ਦਰਿਆਵਾਂ 'ਤੇ ਆਧਾਰਿਤ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਬੀਤੇ ਸਮੇਂ ਦਰਿਆਵਾਂ 'ਤੇ ਡੈਮ ਅਤੇ ਪੁਲ ਨਾ ਬਣੇ ਹੋਣ ਕਾਰਨ ਦਰਿਆ ਬੇਰੋਕ ਵਹਿੰਦੇ ਰਹਿੰਦੇ ਸਨ। ਨਤੀਜੇ ਵਜੋਂ ਦਰਿਆ ਆਰ-ਪਾਰ ਦੀ ਪਰਸਪਰ ਆਮ ਆਵਾਜਾਈ ਵਿਚ ਰੁਕਾਵਟ ਬਣਦੇ ਸਨ। ਨਤੀਜੇ ਵਜੋਂ ਭਾਸ਼ਾਈ ਵੱਖਰਤਾ ਆਉਂਦੀ ਹੈ।
ਪੁਆਧ ਦੀ ਇਕ ਹੋਰ ਖਾਸ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਬ੍ਰਾਹਮਣੀ ਰਹੁ-ਰੀਤਾਂ ਦਾ ਵਧੇਰੇ ਬੋਲਬਾਲਾ ਰਿਹਾ ਹੋਣ ਕਾਰਨ ਪੁਆਧੀ ਉਪ-ਭਾਸ਼ਾ ਇਥੋਂ ਦੇ ਇਲਾਕਿਆਂ ਨੂੰ ਹੋਰ ਇਲਾਕਿਆਂ ਨਾਲੋਂ ਨਿਖੇੜਦੀ ਹੈ। ਪੰਜਾਬ ਦੀਆਂ ਉਪ-ਬੋਲੀਆਂ ਦੇ ਆਧਾਰ 'ਤੇ ਨਿਖੇੜੇ ਗਏ ਇਲਾਕਿਆਂ ਵਿਚੋਂ ਪੁਆਧ ਸਭ ਤੋਂ ਅਖੀਰ ਵਿਚ ਸਿੱਖੀ ਦੇ ਪ੍ਰਭਾਵ ਹੇਠ ਆਇਆ ਹੈ। ਪਹਿਲੇ ਪੰਜ ਸਿੱਖ ਗੁਰੂ ਸਾਹਿਬਾਨ ਦੇ ਇਸ ਇਲਾਕੇ ਵਿਚ ਘੱਟ ਹੀ ਇਤਿਹਾਸਕ ਸਥਾਨ ਮਿਲਦੇ ਹਨ। ਛੇਵੇਂ ਸਤਵੇਂ, ਅੱਠਵੇਂ, ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਜੀ ਨਾਲ ਸੰਬੰਧਿਤ ਅਨੇਕਾਂ ਇਤਿਹਾਸਕ ਸਥਾਨ ਇਸ ਇਲਾਕੇ ਵਿਚ ਮਿਲ ਜਾਂਦੇ ਹਨ। ਪਰ ਫਿਰ ਵੀ ਬ੍ਰਾਹਮਣੀ ਰੀਤੀ-ਰਿਵਾਜ਼ਾਂ ਦੀ ਕਾਫ਼ੀ ਰਹਿੰਦ-ਖੂੰਹਦ ਇਥੇ ਵੇਖਣ ਨੂੰ ਮਿਲ ਜਾਂਦੀ ਹੈ। ਪੁਆਧ ਦਾ ਉਤਰੀ ਹਿੱਸਾ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸਿਆ ਹੋਇਆ ਹੈ। ਸ਼ਿਵਾਲਿਕ ਦੇ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਇਲਾਕਾ ਕਿਸੇ ਸਮੇਂ ਸ਼ਿਵ ਪੂਜਕਾਂ ਦਾ ਰਿਹਾ ਹੋਵੇਗਾ। ਜਿਉਂ-ਜਿਉਂ ਦੱਖਣ ਵੱਲ ਨੂੰ ਜਾਂਦੇ ਹਾਂ. ਗੱਗ ਦੀਆਂ ਮਾੜੀਆਂ ਆਮ ਵੇਖਣ ਨੂੰ ਮਿਲ ਜਾਂਦੀਆਂ ਹਨ। ਨਤੀਜੇ ਵਜੋਂ ਹਿੰਦੂ ਧਰਮ ਨਾਲ ਸੰਬੰਧਿਤ ਜਲਸੇ, ਰਾਸਾਂ, ਰਾਮ ਲੀਲਾ, ਛਿੰਬਾਂ, ਮੇਲਿਆਂ, ਜਗਰਾਤਿਆਂ ਆਦਿ ਸਮੇਂ ਗਵੱਈਆਂ ਦੇ ਅਖਾੜੇ ਪੁਆਧ ਦੇ ਖਾਸ ਰੰਗ ਰਹੋ ਹਨ।
ਦੇਸ਼ ਦੀ ਆਜ਼ਾਦੀ ਉਪਰੰਤ ਪੁਆਧ ਖੇਤਰ ਵਿਚ ਕੇਂਦਰੀ ਸ਼ਾਸਿਤ ਪ੍ਰਦੇਸ਼
ਚੰਡੀਗੜ੍ਹ ਤੋਂ ਇਲਾਵਾ ਮੋਹਾਲੀ ਅਤੇ ਪੰਚਕੂਲਾ ਆਦਿ ਅਤਿ ਆਧੁਨਿਕ ਸ਼ਹਿਰ ਵੱਸਣ ਕਾਰਨ ਹੁਣ ਇਹ ਖੇਤਰ ਪੰਜਾਬ ਦੇ ਬਾਕੀ ਖੇਤਰਾਂ ਨਾਲੋਂ ਵੱਧ ਵਿਕਾਸ ਕਰ ਰਿਹਾ ਹੈ ਪਰ ਕਿਸੇ ਸਮੇਂ ਇਹ ਇਲਾਕਾ ਬਹੁਤ ਪਛੜਿਆ ਹੋਇਆ ਸੀ। ਜਿਸ ਦਾ ਪ੍ਰਮੁੱਖ ਕਾਰਨ ਇਥੋਂ ਦੇ ਇਲਾਕੇ ਵਿਚ ਸਿਰਫ਼ ਇਕ ਹੀ ਬਰਸਾਤੀ ਘੱਗਰ ਦਰਿਆ ਹੋਣ ਕਾਰਨ ਬਹੁਤੀ ਖੇਤੀ ਬਰਸਾਤ 'ਤੇ ਨਿਰਭਰ ਸੀ। ਖੇਤੀ ਬਰਸਾਤ 'ਤੇ ਅਧਾਰਿਤ ਹੋਣ ਕਰਕੇ ਦੂਜਾ ਕਾਰਨ ਇਥੋਂ ਦੀ ਜ਼ਮੀਨ ਦਾ ਬਹੁਤਾ ਉਪਜਾਊ ਨਾ ਹੋਣਾ ਹੈ। ਆਵਾਜਾਈ ਦੇ ਸਾਧਨ ਵੀ ਅਣਵਿਕਸਿਤ ਹੋਣ ਕਾਰਨ ਵਿਦਿਆ ਦੇ ਸਾਧਨ ਵੀ ਨਾਮਾਤਰ ਹੀ ਸਨ। ਮਹਾਰਾਜਾ ਰਣਜੀਤ ਸਿੰਘ ਦੇ ਖੁਸ਼ਹਾਲ ਸ਼ਾਸਨ ਕਾਲ ਪੱਖੋਂ ਵੀ ਇਹ ਇਲਾਕਾ ਅਵੇਸਲਾ ਰਿਹਾ ਹੈ। ਉਸ ਵਕਤ ਪੁਆਧ ਦੇ ਇਲਾਕੇ ਦੇ ਕਿਸੇ ਬੰਦੇ ਦਾ ਰਣਜੀਤ ਸਿੰਘ ਦੇ ਰਾਜ ਵਿਚ ਮੁਲਾਜ਼ਮ ਬਣ ਸਕਣਾ ਸੁਖਾਲਾ ਨਹੀਂ ਸੀ, ਕਿਉਂਕਿ ਇਹ ਇਲਾਕਾ ਅੰਗਰੇਜ਼ਾਂ ਅਧੀਨ ਹੋਣ ਕਾਰਨ ਉਸ ਦੀ ਵਫ਼ਾਦਾਰੀ 'ਤੇ ਸਿੱਧਾ ਸ਼ੱਕ ਜਾਂਦਾ ਸੀ। ਇਸ ਲਿਹਾਜ਼ ਕਰਕੇ ਵੀ ਪੁਆਧ ਦਾ ਇਲਾਕਾ ਪਛੜਿਆ ਹੋਣ ਕਾਰਨ ਇਥੋਂ ਦੀ ਸਥਾਨਿਕ ਭਾਸ਼ਾ ਕੋਈ ਬਹੁਤੀ ਤਰੱਕੀ ਨਹੀਂ ਕਰ ਸਕੀ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਖੇਤਰ ਵਿਚ ਕੁਝ ਕੁ ਚੰਗੇ ਗਵੱਈਏ ਅਤੇ ਲੇਖਕ ਹੋਏ ਹਨ ਜਿਨ੍ਹਾਂ ਕਾਰਨ ਇਥੋਂ ਦੀ ਉਪ-ਭਾਸ਼ਾ ਦੀ ਵੱਖਰੀ ਪਛਾਣ ਬਣ ਸਕੀ ਹੈ। ਗਵੱਈਆਂ ਵਿਚੋਂ ਬਹੁਤ ਅਰਸਾ ਪਹਿਲਾਂ ਸੁਹਾਣੇ ਦੇ ਜੰਮਪਲ ਭਗਤ ਆਸਾ ਰਾਮ ਨੂੰ ਬਹੁਤ ਵਡਿਆਈ ਪੁਆਧੀਆਂ ਨੇ ਦਿੱਤੀ ਸੀ, ਜਿਨ੍ਹਾਂ ਦੇ ਬੋਲ ਅੱਜ ਤੱਕ ਪੁਆਧੀਆਂ ਦੇ ਸਾਹਾਂ ਵਿਚ ਰਚੇ ਪਏ ਹਨ। ਪੰਜਾਬੀ ਭਾਸ਼ਾ ਦੀ ਪੱਤਰਕਾਰੀ ਦੇ ਮੁਢਲੇ ਅਖ਼ਬਾਰਾਂ ਵਿਚੋਂ 'ਖ਼ਾਲਸਾ ਅਖ਼ਬਾਰ ਲਾਹੌਰ' ਦੇ ਸੰਪਾਦਕ ਅਤੇ 'ਸਿੰਘ ਸਭਾ ਲਹਿਰ' ਦੇ ਚੋਟੀ ਦੇ ਲੇਖਕ ਭਾਈ ਦਿੱਤ ਸਿੰਘ ਦਾ ਸੰਬੰਧ ਪੁਆਧ ਖੇਤਰ ਨਾਲ ਹੈ। ਭਾਈ ਦਿੱਤ ਸਿੰਘ ਦਾ ਪਿੰਡ ਕਲੋੜ ਪਹਿਲਾਂ ਰਿਆਸਤ ਪਟਿਆਲਾ ਵਿਚ ਸੀ। ਰਿਆਸਤਾਂ ਟੁੱਟਣ ਉਪਰੰਤ ਇਹ ਜ਼ਿਲ੍ਹਾ ਪਟਿਆਲਾ ਵਿਚ ਅਤੇ ਇਹ ਪਿੰਡ ਹੁਣ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਆਉਂਦਾ ਹੈ।
ਪੁਆਧੀ ਉਪ-ਭਾਸ਼ਾ ਵਿਚ ਹੋਇਆ ਖੋਜ ਕਾਰਜ ਅਤੇ ਲੇਖਕ/ਵਿਦਵਾਨ:-
ਪੁਆਧ ਖੇਤਰ ਇਕ ਪਾਸੇ ਕੇਂਦਰੀ ਪੰਜਾਬ ਅਤੇ ਦੂਜੇ ਪਾਸੇ ਪੱਛਮੀ ਹਿੰਦੀ ਨਾਲ ਜੁੜਿਆ ਹੋਣ ਕਰਕੇ ਭਾਸ਼ਾ ਅਤੇ ਵਿਆਕਰਨਕ ਪੱਧਰ ਤੋਂ ਇਹ ਇਕ ਬਹੁਤ ਮਹੱਤਵਪੂਰਨ ਭਾਸ਼ਾਈ ਖਿੱਤਾ ਹੈ। ਇਸ ਖੇਤਰ ਦੀ ਵੱਖਰਤਾ ਧਨੀ ਪਬੰਧ ਸਵਰ ਪ੍ਰਬੰਧ ਅਤੇ ਸ਼ਬਦਾਵਲੀ ਪੱਖੋਂ ਹੈ। ਭਾਵੇਂ ਕੇਂਦਰੀ ਪੰਜਾਬੀ ਅਤੇ ਪੱਛਮੀ ਹਿੰਦੀ ਦੋਹਾਂ ਦਾ ਨਿਕਾਸ ਵੈਦਿਕ ਸੰਸਕ੍ਰਿਤੀ ਵਿਚੋਂ ਹੋਇਆ ਹੈ ਪਰ ਫਿਰ ਵੀ ਦੋਵਾਂ ਵਿਚ ਕਾਫ਼ੀ ਵੱਖਰਤਾ ਹੈ। ਇਹ ਤੱਥ ਸਪੱਸ਼ਟ ਹੈ ਕਿ ਭਾਸ਼ਾ ਅਧਿਐਨ ਤੇ ਅਧਿਆਪਨ ਦੇ ਪੱਖ ਤੋਂ ਪੁਆਧੀ ਭਾਸ਼ਾ ਦਾ ਖੇਤਰ ਹੁਣ ਤੱਕ ਬਹੁਤਾ ਅਣਗੌਲਿਆ ਹੀ ਰਿਹਾ ਹੈ। ਨਤੀਜੇ ਵਜੋਂ ਬਹੁਤ ਘੱਟ ਵਿਦਵਾਨਾਂ ਨੇ
ਇਸ ਖਿੱਤੇ ਦੀ ਭਾਸ਼ਾ ਵਿਚ ਰੁਚੀ ਵਿਖਾਈ ਹੈ। ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਕੰਮ 'ਪੁਆਧੀ ਭਾਸ਼ਾ ਦਾ ਵਿਵਰਣਾਤਮਕ ਵਿਆਕਰਨ' (A descriptive grammer of Puadhi Language) ਸਲਾਹੁਣਯੋਗ ਹੈ। ਡਾ. ਸੰਧੂ ਤੋਂ ਬਿਨਾਂ ਦੂਜੇ ਵਿਦਵਾਨ ਡਾ. ਪ੍ਰੇਮ ਪ੍ਰਕਾਸ਼ ਹਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੀਆਂ ਦੂਜੀਆਂ ਉਪ-ਭਾਸ਼ਾਵਾਂ ਦੇ ਨਾਲ-ਨਾਲ ਪੁਆਧੀ ਉਪ-ਭਾਸ਼ਾ 'ਤੇ ਵੀ ਵਧੀਆ ਚਾਨਣਾ ਪਾਇਆ ਹੈ। ਉਕਤ ਕਾਰਜ ਤੋਂ ਬਿਨਾ ਤੀਜਾ ਪੁਸਤਕ ਕਾਰਜ ਮਨਮੋਹਨ ਸਿੰਘ ਦਾਉਂ ਦੀ ਸੰਪਾਦਨਾ ਹੇਠ 'ਪੁਆਧ ਦਰਪਣ ਅਤੀਤ ਦੇ ਝਰੋਖੇ ਬੀ' ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੇ ਲੇਖ ਹਨ ਜੋ ਪੁਆਧ ਦੀ ਬੋਲੀ, ਧਰਤੀ, ਸਭਿਆਚਾਰਕ ਰੰਗਾਂ ਅਤੇ ਪ੍ਰਕਿਰਤੀ ਬਾਰੇ ਜਾਣਕਾਰੀ ਭਰਪੂਰ ਚਾਨਣਾ ਪਾਉਂਦੇ ਹਨ।
ਉਕਤ ਵੇਰਵਿਆਂ ਤੋਂ ਬਿਨਾਂ ਪੁਆਧੀ ਉਪ-ਭਾਸ਼ਾ ਵਿਚ ਕਾਫ਼ੀ ਸਾਹਿਤ ਲਿਖਿਆ ਮਿਲ ਰਿਹਾ ਹੈ, ਜਿਨ੍ਹਾਂ ਵਿਚ ਪੁਆਧ ਦੇ ਕੁਝ ਲਿਖਾਰੀਆਂ ਦੇ ਨਾਮ ਇਸ ਪ੍ਰਕਾਰ ਹਨ; ਮਨਮੋਹਨ ਸਿੰਘ ਦਾਉਂ, ਡਾ. ਐਸ.ਐਸ. ਕਿਸ਼ਨਪੁਰੀ, ਡਾ. ਗੁਰਮੀਤ ਸਿੰਘ ਬੈਦਵਾਨ, ਸੋਹਨ ਸਿੰਘ ਹੰਸ, ਜਸਬੀਰ ਮੰਡ, ਡਾ. ਮੁਖਤਿਆਰ ਸਿੰਘ, ਰਜਿੰਦਰ ਕੌਰ, ਕੇਸਰ ਸਿੰਘ ਸੁਹਾਣਾ, ਇੰਜੀ. ਗੁਰਨਾਮ ਸਿੰਘ ਡੇਰਾਬਸੀ, ਗਿਆਨੀ ਧਰਮ ਸਿੰਘ ਭੰਖਰਪੁਰ ਆਦਿ ਨਾਮ ਹਨ ਜੋ ਪੁਆਧੀ ਉਪ-ਭਾਸ਼ਾ ਵਿਚ ਸਾਹਿਤ ਲਿਖ ਕੇ ਪੰਜਾਬੀ ਸਾਹਿਤ ਵਿਚ ਵਾਧਾ ਕਰ ਰਹੇ ਹਨ। ਉਕਤ ਲੇਖਕਾਂ ਨੂੰ ਇਕ ਮੰਚ 'ਤੇ ਲਿਆਉਣ ਦੇ ਮਕਸਦ ਨਾਲ 14 ਨਵੰਬਰ, 2014 ਨੂੰ 'ਪੁਆਧੀ ਪੰਜਾਬੀ ਸੱਥ' ਮੋਹਾਲੀ ਦੀ ਸਥਾਪਨਾ ਕੀਤੀ ਗਈ ਸੀ ਜਿਸ ਦੇ ਪ੍ਰਧਾਨ ਮਨਮੋਹਨ ਸਿੰਘ ਦਾਉਂ ਹਨ। 'ਪੁਆਧੀ ਪੰਜਾਬੀ ਸੱਥ' ਦੇ ਸਹਿਯੋਗ ਨਾਲ ਪੁਆਧੀ ਪੰਜਾਬੀ ਸਾਹਿਤ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ।
ਪੁਆਧੀ ਭਾਸ਼ਾ ਹੁਣ ਅਕਾਦਮਿਕ ਪੱਖ ਤੋਂ ਵੀ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਰਹੀ ਹੈ। ਨਤੀਜੇ ਵਜੋਂ ਯੂਨੀਵਰਸਿਟੀਆਂ ਅਤੇ ਅਕਾਦਮਿਕ ਦਾਇਰਿਆਂ ਵਿਚ ਪੁਆਧੀ ਉਪ-ਭਾਸ਼ਾ ਵਿਚ ਹੁਣ ਤਸੱਲੀਬਖਸ਼ ਖੋਜ-ਕਾਰਜ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਮਿਸਾਲ ਵਜੋਂ:
ਸੋ ਕੁਲ ਮਿਲਾ ਕੇ ਪੁਆਧ ਖੇਤਰ ਅਤੇ ਪੁਆਧੀ ਉਪ-ਭਾਸ਼ਾ ਸੰਬੰਧੀ ਉਪਰੋਕਤ ਵਿਚਾਰ ਚਰਚਾ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਪਿਛਲੇਰੇ ਸਮਿਆਂ ਵਿਚ ਇਹ ਖੇਤਰ ਕਈ ਪੱਖਾਂ ਤੋਂ ਅਣਗੌਲਿਆ ਅਤੇ ਪੱਛੜਿਆ ਰਿਹਾ ਹੈ। ਪਰ ਦੇਸ਼ ਆਜ਼ਾਦੀ ਉਪਰੰਤ ਇਹ ਖੇਤਰ ਵਿਕਾਸ ਦੀਆਂ ਨਿਰੰਤਰ ਪੁਲਾਘਾ ਪੁਟ ਰਿਹਾ ਹੈ। ਆਰਥਿਕ ਤਰੱਕੀ ਦਾ ਪ੍ਰਭਾਵ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਲੋਕਧਾਰਾ ਆਦਿ ਪੱਖਾਂ 'ਤੇ ਵੀ ਪੈ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਜਿਹੜੀ ਭਾਸ਼ਾ ਅਕਾਦਮਿਕ ਪੱਖ ਤੋਂ ਆਪਣੀ ਪਛਾਣ ਬਣਾ ਲੈਂਦੀ ਹੈ ਉਹ ਭਾਸ਼ਾ ਅਮਰ ਹੋ ਜਾਂਦੀ ਹੈ।
ਸਹਾਇਕ ਪੁਸਤਕ ਸੂਚੀ
1. ਭਾਸ਼ਾ ਤੇ ਭਾਸ਼ਾ ਵਿਗਿਆਨ, ਹਰਕੀਕਤ ਸਿੰਘ (ਡਾ.) ਲਾਹੌਰ ਬੁੱਕ ਸ਼ਾਪ, ਲੁਧਿਆਣਾ, 2011
2. ਕਥਾ ਪੁਰਾਤਨ ਪੁਆਧ ਕੀ, ਗਿ. ਧਰਮ ਸਿੰਘ ਭੇਖਰਪੁਰ, ਮਨਮੋਹਨ ਸਿੰਘ ਦਾਉਂ (ਸੰਪਾ.), ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2012
3. ਪੁਆਧ ਦਰਪਣ ਅਤੀਤ ਦੇ ਝਰੋਖੇ ਥੀਂ, ਮਨਮੋਹਨ ਸਿੰਘ ਦਾਉਂ (ਸੰਪਾ.), ਪੰਜਾਬੀ ਸੱਥ, ਪੰਜ ਨਦ ਪ੍ਰਕਾਸ਼ਨ, ਲਾਂਬੜਾ (ਜਲੰਧਰ)
4. ਮੇਰਾ ਪੁਆਧ, ਐੱਸ.ਐੱਸ. ਕਿਸ਼ਨਪੁਰੀ (ਡਾ.), ਮਨਮੋਹਨ ਸਿੰਘ ਦਾਉਂ (ਸੰਪਾ) ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2009
5. ਰੰਗ ਪੁਆਧ ਕੇ, ਗੁਰਮੀਤ ਸਿੰਘ ਬੈਦਵਾਣ (ਡਾ.), ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੁਰਾ, 2011
6. ਪੁਆਧ ਕੇ ਗੈਲ ਗੈਲ, ਗੁਰਮੀਤ ਸਿੰਘ ਬੈਦਵਾਣ (ਡਾ.), ਚੱਕ ਸਤਾਰਾਂ ਪ੍ਰਕਾਸ਼ਨ, ਰਾਜਪੂਰਾ, 2013
7. ਪੁਆਧ ਕੇ ਘਰਾਟਾਂ ਕਾ ਆਟਾ, ਭੁਪਿੰਦਰ ਸਿੰਘ ਮਟੋਰਵਾਲਾ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2014
8. ਸਭਿਆਚਾਰਕ ਮੁਹਾਂਦਰੇ, ਮਨਮੋਹਨ ਸਿੰਘ ਦਾਉਂ (ਸੰਪਾ.), ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, 2008
9. ਪੁਆਧੀ ਭਾਸ਼ਾ ਕੋਸ਼, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ
10. ਮਹਾਨ ਕੋਸ਼, ਭਾਈ ਕਾਨ੍ਹ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ
ਉਪਭਾਸ਼ਾ ਦੁਆਬੀ ਦੀ ਵਰਤਮਾਨ ਸਥਿਤੀ
-ਸੁਮਨਦੀਪ ਸਿੰਘ
ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ,
ਰਾਮਗੜ੍ਹੀਆ ਕਾਲਜ, ਫਗਵਾੜਾ
“ਉਪਭਾਸ਼ਾ ਦੁਆਬੀ ਦੀ ਵਰਤਮਾਨ ਸਥਿਤੀ" ਸੰਬੰਧੀ ਵਿਚਾਰ-ਚਰਚਾ ਕਰਨ ਤੋਂ ਪਹਿਲਾਂ ਉਪਰੋਕਤ ਸਿਰਲੇਖ ਵਿਚ ਦੋ ਸ਼ਬਦ 'ਉਪਭਾਸ਼ਾ' ਅਤੇ 'ਦੁਆਬੀ' ਸਾਡਾ ਧਿਆਨ ਖਿੱਚਦੇ ਹਨ ਅਤੇ ਸਾਡੇ ਜਿਹਨ ਵਿਚ ਇਨ੍ਹਾਂ ਬਾਰੇ ਜਾਨਣ ਦੀ ਜਗਿਆਸਾ ਪੈਦਾ ਕਰਦੇ ਹਨ। ਇਸ ਜਗਿਆਸਾ ਨੂੰ ਤ੍ਰਿਪਤ ਕਰਨ ਅਤੇ ਦੁਆਬੀ ਬੋਲੀ ਦੀ ਵਰਤਮਾਨ ਸਥਿਤੀ ਬਾਰੇ ਅਸੀਂ ਤਾਂ ਹੀ ਪਤਾ ਕਰ ਸਕਦੇ ਹਾਂ ਜੇਕਰ ਸਾਨੂੰ ਇਨ੍ਹਾਂ ਦੋਹਾਂ ਸ਼ਬਦਾਂ ਬਾਰੇ ਜਾਣਕਾਰੀ ਹੋਵੇਗੀ। ਸੋ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਉਪਭਾਸ਼ਾ ਕੀ ਹੈ? ਅਤੇ ਦੁਆਬੀ ਕੀ ਹੈ? ਇਨ੍ਹਾਂ ਦੋਹਾਂ ਸਵਾਲਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ।
ਉਪਭਾਸ਼ਾ:- ਕਿਸੇ ਭਾਸ਼ਾ ਦੇ ਬੋਲਚਾਲ ਤੇ ਇਲਾਕਾਈ ਰੂਪ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਜੋ ਕਿ ਸਾਂਝੀਆਂ ਬੋਲਕ ਖੂਬੀਆਂ ਦੇ ਕਾਰਨ ਇੱਕ ਨੀਅਤ ਭੂਗੋਲਿਕ ਘੇਰੇ ਦੀ ਰਾਣੀ ਹੁੰਦੀ ਹੈ। ਇਹ ਉਪਭਾਸ਼ਾ ਵਰਤੀ ਭਾਵੇਂ ਸੀਮਤ ਘੇਰੇ ਵਿਚ ਜਾਂਦੀ ਹੋਵੇ ਪਰ ਇਸ ਦੇ ਸਮਝਣ ਦਾ ਘੇਰਾ ਜ਼ਰਾ ਇਸ ਤੋਂ ਵਿਸ਼ਾਲ ਹੁੰਦਾ ਹੈ। ਇਹ ਇੱਕ ਪ੍ਰਵਾਨਿਤ ਸਚਾਈ ਹੈ ਕਿ ਮਨੁੱਖਾਂ ਦੀਆਂ ਉਚਾਰਨ ਵਿਸ਼ੇਸ਼ਤਾਈਆਂ ਥਾਂ-ਥਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਹਰ ਘੇਰੇ ਦੀਆਂ ਵਿਸ਼ੇਸ਼ਤਾਵਾਂ ਇੱਕ ਭੂਗੋਲਿਕ ਗੁੱਟ ਵਿਚ ਪਹੁੰਚ ਕੇ ਇਕ ਵੱਖਰੀ ਉਪਭਾਸ਼ਾ ਦਾ ਰੂਪ ਧਾਰ ਲੈਂਦੀਆਂ ਹਨ। ਕਿਸੇ ਦੇਸ਼ ਦੇ ਜਿੰਨੇ ਕੁ ਅਜਿਹੇ 'ਕੁਦਰਤੀ ਗੁੱਟ' ਬਣਦੇ ਹੋਣ, ਉਤਨੀਆਂ ਕੁ ਉਪ ਬੋਲੀਆਂ ਦਾ ਹੋਂਦ ਵਿਚ ਆ ਜਾਣਾ ਇੱਕ ਮਾਮੂਲੀ ਗੱਲ ਹੈ।
ਉਪਭਾਸ਼ਾ ਦੇ ਸੰਕਲਪ ਦੀ ਚੇਤਨਾ ਬਹੁਤ ਪੁਰਾਣੀ ਹੈ। ਉੱਨਤ ਦੇਸ਼ਾਂ ਵਿਚ dialect ਸ਼ਬਦ ਢੇਰ ਚਿਰ ਤੋਂ ਪ੍ਰਚੱਲਤ ਹੈ। ਭਾਰਤੀ ਵਿਆਕਰਨਕਾਰਾਂ ਨੇ ਅਪਸ਼, ਅਵਹੱਟ, ਅਵਹੱਠ ਆਦਿ ਸ਼ਬਦ ਸ਼ਾਇਦ dialect ਲਈ ਹੀ ਵਰਤੇ ਹਨ। ਮਹਾਂ ਭਾਸ਼ਕਾਰ ਪਤੰਜਲੀ ਨੇ ਗੈਰ-ਸੰਸਕ੍ਰਿਤ ਸ਼ਬਦਾਂ ਨੂੰ ਅਪਭ੍ਰੰਸ਼ ਹੀ ਕਿਹਾ ਹੈ
एकेकसय शब्दस् य बहवोप्यभ्रंशः।
तथथा गौरित्यस्य शब्दस्य गायी,
गोणी, गोता, गोपोतलिकोत्यादयो
बहवोप्यभ्रंशाः। "महाभाष्य" (पतन्जलि)
ਅਰਥਾਤ ਇੱਕ-ਇੱਕ ਸੰਸਕ੍ਰਿਤ ਸ਼ਬਦ ਦੇ ਕਈ ਅਪਭ੍ਰੰਸ਼ ਹਨ। ਜਿਵੇਂ ਗੋ: ਅਰਥਾਤ (ਗਾਊ) ਸ਼ਬਦ ਦੇ ਗਾਵੀ, ਗੋਣੀ, ਗੋਤਾ, ਗੋਪੋਤਲਿਕਾ ਆਦਿ ਕਈ ਅਪਭ੍ਰੰਸ਼ ਹਨ।
ਡਾ. ਤਗਾਰੇ ਨੇ ਪਤੰਜਲੀ ਦੇ ਉਕਤ ਵਾਰਤਿਕ ਉਤੇ ਟਿੱਪਣੀ ਕਰਦਿਆਂ ਪਤੰਜਲੀ ਦੁਆਰਾ ਪ੍ਰਯੁਕਤ 'ਅਪਭ੍ਰੰਸ਼' ਦਾ ਮਨੋਰਥ Dialect ਹੀ ਦੱਸਿਆ ਹੈ।
ਕਿਸੇ ਵੀ ਸੰਕਲਪ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਸ ਨੂੰ ਪਰਿਭਾਸ਼ਿਤ ਕਰਨਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਉਪਭਾਸ਼ਾ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜੀ.ਐਲ. ਬਰੁਕ ਦੇ ਅਨੁਸਾਰ, "ਉਪਭਾਸ਼ਾ ਉਸ ਲੋਕ ਵਰਗ ਦੀ ਬੋਲੀ ਹੈ ਜੋ ਸਾਂਝੀ ਭਾਸ਼ਾ ਬੋਲਣ ਵਾਲੇ ਵਰਗ ਨਾਲੋਂ ਛੋਟਾ ਹੁੰਦਾ ਹੈ। ਇਸ ਤਰ੍ਹਾਂ ਜਨ-ਗਿਣਤੀ ਦੇ ਤੌਰ 'ਤ ਉਪਭਾਸ਼ਾ ਛੋਟੀ ਹੁੰਦੀ ਹੈ।"
ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ, "ਉਪਭਾਸ਼ਾ ਕਿਸੇ ਭਾਸ਼ਾ ਦੀਆਂ ਵੱਖ-ਵੱਖ ਕਿਸਮਾਂ ਦਾ ਗੌਣ ਭਾਸ਼ਾ ਰੂਪ ਹੁੰਦੀ ਹੈ, ਜਿਸ ਵਿਚ ਸਥਾਨਕ ਮੁਹਾਵਰਿਆਂ, ਉਚਾਰਾਂ ਤੇ ਸ਼ਬਦਾਵਲੀ ਦੀਆਂ ਵਿਲੱਖਣਤਾਵਾਂ ਪ੍ਰਾਪਤ ਹੁੰਦੀਆਂ ਹਨ।"
ਡਾ. ਪਾਂਡੂਰੰਗ ਦਾਮੋਦਰ ਗੁਣੇ ਨੇ ਲਿਖਿਆ ਹੈ ਕਿ, "ਉਪਭਾਸ਼ਾ ਉਨ੍ਹਾਂ ਵਿਅਕਤੀਆਂ ਦੀ ਜ਼ੁਬਾਨ ਹੈ ਜਿਨ੍ਹਾਂ ਦੇ ਬੋਲਣ ਵਿਚ ਭਿੰਨਤਾਵਾਂ ਸੁਚੇਤ ਭਾਂਤ ਗਿਆਤ ਨਹੀਂ ਹੁੰਦੀਆਂ।"
ਉਪਰੋਕਤ ਵਿਦਵਾਨਾਂ ਦੀਆਂ ਪਹਿਭਾਸ਼ਾਵਾਂ ਤੋਂ ਉਪਭਾਸ਼ਾ ਦੀਆਂ ਤਿੰਨ ਸ਼ਰਤਾਂ ਦਾ ਵਿਧਾਨ ਮਿਲਦਾ ਹੈ: 1. ਕਿ ਉਪਭਾਸ਼ਾ ਭੂਗੋਲਿਕ ਜਾਂ ਸਮਾਜਿਕ ਤੌਰ 'ਤੇ ਇਕ ਸੀਮਿਤ ਦਾਇਰੋ ਦੀ ਬੋਲਚਾਲੀ ਬੋਲੀ ਹੁੰਦੀ ਹੈ।
2. ਉਪਭਾਸ਼ਾ ਵਿਚ ਟਕਸਾਲੀ ਭਾਸ਼ਾ ਨਾਲੋਂ ਕੁਝ ਵਖਰੇਵੇਂ ਵਾਲੀਆਂ ਧੁਨੀਆਤਮਕ, ਵਿਆਕਰਣਿਕ, ਅਰਥਾਤਮਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ।
3. ਉਪਭਾਸ਼ਾ ਟਕਸਾਲੀ ਭਾਸ਼ਾ ਦੇ ਬੁਲਾਰਿਆਂ ਲਈ ਵੀ ਸਮਝ ਗੋਚਰੀ ਹੁੰਦੀ ਹੈ।
ਉਪਰੋਕਤ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਦੇ ਅਧਾਰ 'ਤੇ ਅਸੀਂ ਉਪਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਅਤੇ ਲੱਛਣ ਨਿਸ਼ਚਿਤ ਕਰਦੇ ਹਾਂ। ਜੋ ਕਿ ਹੇਠਾਂ ਲਿਖੇ ਅਨੁਸਾਰ ਹਨ:
1. ਉਪਭਾਸ਼ਾ ਭੂਗੋਲਿਕ ਜਾਂ ਸਮਾਜਿਕ ਤੌਰ 'ਤੇ ਇਕ ਸੀਮਤ ਦਾਇਰੇ ਦੀ ਬੋਲਚਾਲੀ ਬੋਲੀ ਹੁੰਦੀ ਹੈ।
2. ਇੱਕ ਭਾਸ਼ਾ ਦੀਆਂ ਉਪ ਭਾਸ਼ਾਵਾਂ ਵਿਚ ਕੁਝ ਫ਼ਰਕ ਹੁੰਦੇ ਹਨ ਪਰ ਅਜਿਹੀਆਂ ਉਪ ਭਾਸ਼ਾਵਾਂ ਨੂੰ ਬੋਲਣ ਵਾਲੇ ਸਾਰੇ ਲੋਕ ਆਪਸ ਵਿਚ ਇਕ ਦੂਜੇ ਨੂੰ ਸਮਝਦੇ ਹਨ।
3. 'ਉਪਭਾਸ਼ਾ' ਭਾਸ਼ਾ ਵਿਚੋਂ ਨਿਕਲੀ ਨਹੀਂ ਹੁੰਦੀ ਸਗੋਂ ਉਪਭਾਸ਼ਾ ਤੇ ਭਾਸ਼ਾ ਦੋਵੇਂ ਸਮਾਨਾਂਤਰ ਰੂਪ ਵਿਚ ਪ੍ਰਫੁੱਲਤ ਹੋਈਆਂ ਹੁੰਦੀਆਂ ਹਨ।
4. ਉਪਭਾਸ਼ਾ ਵਿਚ ਪੁਰਾਤਨ ਸ਼ਬਦ ਰੂਪਾਂ ਅਤੇ ਭਾਸ਼ਾਈ ਤੱਤਾਂ ਨੂੰ ਸੀ ਆ ਹੁੰਦਾ ਹੈ।
5. ਉਪਭਾਸ਼ਾ ਵਿਚ ਉਸ ਇਲਾਕੇ ਦੇ ਪੁਰਾਤਨ ਇਤਿਹਾਸ, ਲੋਕ ਹਤ ਅਤੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ।
6. ਉਪਭਾਸ਼ਾ ਸੰਬੰਧਿਤ ਟਕਸਾਲੀ ਭਾਸ਼ਾ ਦੀ ਉਨਤੀ ਵਿਚ ਕਈ ਸ਼ਬਦਾਂ ਦਾ ਯੋਗਦਾਨ ਪਾ ਸਕਦੀ ਹੈ; ਇਸ ਲਈ ਟਕਸਾਲੀ ਭਾਸ਼ਾ ਦੇ ਵਿਕਾਸ ਤੋਂ ਉਪਭਾਸ਼ਾ ਅਹਿਮ ਭੂਮਿਕਾ ਨਿਭਾਉਂਦੀ ਹੈ। ਇੱਕ ਉਪਭਾਸ਼ਾ ਵਿਚ ਜੇਕਰ ਉੱਪਰ ਦਿੱਤੇ ਲੱਛਣ ਹੋਣਗ ਤਾਂ ਹੀ ਅਸੀਂ ਉਸ ਨੂੰ ਉਪਭਾਸ਼ਾ ਦਾ ਰੂਪ ਦੇ ਸਕਦੇ ਹਾਂ।
ਦੁਆਬੀ:- ਦੁਆਬੀ ਪੰਜਾਬ ਦੇ ਦੋ ਦਰਿਆਵਾਂ ਸਤਲੁਜ ਅਤੇ ਬਿਆਸ ਵਿਚਕਾਰ ਬੋਲੀ ਜਾਣ ਵਾਲੀ ਉਪਬੋਲੀ ਹੈ। ਦੋ ਦਰਿਆਵਾਂ ਵਿਚਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਪੰਜਾਬ (ਪੰਜ-ਆਬ) ਦੀ ਤਰਜ਼ 'ਤੇ ਬਣਿਆ ਸ਼ਬਦ ਹੈ। । ਦੁਆਬ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਵਿਚ ਦੋ-ਆਬ ਦੀ ਸੰਧੀ ਹੈ। ਇਉਂ ਦੁਆਬੀ ਸ਼ਬਦ ਦੁਆਬਾ ਜਾਂ ਦੁਆਬ ਤੋਂ ਬਣਿਆ ਇੱਕ ਵਿਸ਼ੇਸ਼ਣ ਹੈ। ਦੁਆਬੀ ਆਮ ਤੌਰ 'ਤੇ ਬੋਲੀ ਨਾਲ ਹੀ ਸੰਬੰਧਿਤ ਹੈ। ਭਾਵੇਂ ਅਸੀਂ ਦੁਆਬੀ ਸੱਭਿਆਚਾਰ, ਦੁਆਬੀਏ ਲੋਕ ਵੀ ਉਚਾਰ ਸਕਦੇ ਹਾਂ। ਆਮ ਤੌਰ 'ਤੇ ਦੁਆਬੀ ਉਪਭਾਸ਼ਾ ਨਾਲੋਂ ਆਮ ਲੋਕਾਂ ਵਿਚ ਦੁਆਬੇ ਦੀ ਬੋਲੀ ਵਧੇਰੇ ਕਿਹਾ ਜਾਂਦਾ ਹੈ। ਭੂਗੋਲਿਕ ਤੌਰ 'ਤੇ ਪੰਜਾਬ ਦੇ ਪੰਜ ਦਰਿਆਵਾਂ ਵਿਚੋਂ ਹਰ ਦੋ ਦਰਿਆਵਾਂ ਦੇ ਦਰਮਿਆਨੀ ਖੇਤਰ ਨੂੰ ਦੁਆਬਾ ਕਿਹਾ ਜਾ ਸਕਦਾ ਹੈ। ਸੰਪਤ ਸਿੱਧੂ ਦੇ ਵੇਲੇ ਇਸ ਵਿਚ ਬਿਸਤ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਝੱਜ ਦੁਆਬ ਅਤੇ ਸਿੰਧ-ਸਾਗਰ ਦੁਆਬ ਪੰਜ ਦੁਆਬ ਪਾਏ ਜਾਂਦੇ ਸਨ। ਪਰ ਦੁਆਬੀ ਸਤਲੁਜ-ਬਿਆਸ ਦੇ ਦਰਮਿਆਨੀ ਇਲਾਕੇ ਦੀ ਬੋਲੀ ਲਈ ਪ੍ਰਚੱਲਤ ਹੋ ਗਿਆ ਹੈ।
ਦੁਆਬੀ ਬਾਰੇ ਡਾ. ਗ੍ਰੀਅਰਸਨ ਨੇ ਆਪਣੇ ਮਹਾਂਗ੍ਰੰਥ 'Lingustic survay of India' ਵਿਚ ਕਈ ਵਿਸ਼ੇਸ਼ ਉਪਭਾਸ਼ਾਈ ਅਧਿਐਨ ਪੇਸ਼ ਨਹੀਂ ਕੀਤਾ। ਇਸ ਨੂੰ ਮਾਝੀ ਤੇ ਮਲਵਈ ਦੀਆਂ ਰਲਵੀਆਂ ਵਿਸ਼ੇਸ਼ਤਾਵਾਂ ਵਾਲੀ ਇਲਾਕਾਈ ਬੋਲੀ ਦੱਸ ਦਿੱਤਾ ਹੈ। ਉਸ ਦੇ ਅਨੁਸਾਰ ਧੁਨੀਆਂ ਦੇ ਉਚਾਰਨ ਵਿਚ ਕੋਈ ਟਕਸਾਲੀ ਮਰਿਆਦਾ ਨਹੀਂ ਹੈ।
ਪੰਜਾਬੀ ਦੇ ਵਿਦਵਾਨਾਂ ਨੇ ਵੀ ਦੁਆਬੀ ਦੀ ਕੋਈ ਖਾਸ ਜ਼ਿਕਰ ਨਹੀਂ ਕੀਤਾ। ਬਹੁਤਿਆਂ ਨੇ ਗ੍ਰੀਅਰਸਨ ਦੀ ਹੀ ਪੈਰਵੀ ਕੀਤੀ ਹੈ। ਡਾ. ਹਰਕੀਰਤ ਸਿੰਘ (1984:154) ਨੇ ਲਿਖਿਆ ਹੈ, "ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਪਰ ਅਸਾਂ ਇਸ ਨੂੰ ਵੱਖਰੀ ਬੋਲੀ ਨਹੀਂ ਮੰਨਿਆ। ਇਸ ਲਈ ਅਸੀਂ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੀ ਬੋਲੀ ਨੂੰ ਵੀ ਮਲਵਈ ਦਾ ਹੀ ਇਕ ਰੂਪ ਗਿਣਾਂਗੇ।"
ਪਰ ਡਾ. ਐਸ.ਐਸ. ਜੋਸ਼ੀ ਹੀ ਇਕੋ ਇਕ ਵਿਦਵਾਨ ਹਨ ਜਿਨ੍ਹਾ ਨੇ ਦੁਆਬੀ ਦੀ ਵਿਸ਼ੇਸ਼ਤਾ ਨੂੰ ਸਮਝਿਆ ਹੈ ਅਤੇ ਇਸ ਨੂੰ ਆਪਣੀ ਭਾਸ਼ਾਈ ਖੋਜ ਦਾ ਵਿਸ਼ਾ ਬਣਾਇਆ ਹੈ ਡਾ. ਜੋਸ਼ੀ ਦੇ ਖੋਜ ਪ੍ਰਬੰਧ ਦਾ ਵਿਸ਼ਾ ਹੈ 'Pitch and Related Phenomena in Punjabi (Doabi) ਡਾ: ਜੋਸ਼ੀ ਦਾ ਕਥਨ ਹੈ-ਦੁਆਬੀ ਬੋਲੀ ਦੁਆਬੇ ਦੇ ਇਲਾਕੇ ਦੇ ਲੋਕ ਬੋਲਦੇ ਹਨ। ਅੰਗਰੇਜ਼ੀ ਵਿਚ ਇਸ ਇਲਾਕੇ ਦਾ ਮੁਕੰਮਲ ਨਾਮ ਜਲੰਧਰ ਦੁਆਬ ਸੀ। ਸਤਲੁਜ ਤੇ ਬਿਆਸ ਇਸ ਦੀਆਂ ਹੱਦਾਂ ਹਨ। ਦੁਆਬੀ ਉਪਭਾਸ਼ਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਹੁਣ ਨਵਾਂਸ਼ਹਿਰ ਜ਼ਿਲ੍ਹਿਆਂ ਵਿਚ ਬੋਲੀ ਜਾਂਦੀ ਹੈ। ਦੁਆਬੀ ਬੋਲਣ ਵਾਲੇ ਬਹੁਤ ਸਾਰੇ ਯੂ.ਕੇ.. ਕਨੇਡਾ ਦੇ ਪ੍ਰਵਾਸੀ ਹਨ।
ਦੁਆਬੀ ਅਤੇ ਬਾਕੀ ਪੰਜਾਬੀ ਉਪਭਾਸ਼ਾਵਾਂ ਦੀ ਤੁਲਨਾ ਕਰਨ ਤੋਂ ਬਾਅਦ ਇਹ ਪ੍ਰਤੀਤ ਹੁੰਦਾ ਹੈ ਕਿ ਦੁਆਬੀ ਦੇ ਬਹੁਤ ਸਾਰੇ ਗੁਣ ਇਕ ਪਾਸੇ ਮਾਝੀ ਬੋਲੀ ਨਾਲ ਰਲਦੇ ਹਨ ਅਤੇ ਦੂਜੇ ਪਾਸੇ ਮਲਵਈ ਬੋਲੀ ਨਾਲ। ਦੁਆਬੀ ਦੀਆਂ ਬਹੁਤੀਆਂ ਭਾਸ਼ਾਤਮਕ ਵਿਸ਼ੇਸ਼ਤਾਵਾਂ ਰਲਦੀਆਂ ਹਨ। ਇਸ ਦੋ-ਪੱਖੀ ਸਮਰੂਪਤਾ ਦੇ ਬਾਵਜੂਦ ਦੁਆਬੀ ਦੀਆਂ ਕੁਝ ਆਪਣੀਆਂ ਸਿਫਤਾਂ ਹਨ ਜੋ ਇਸ ਦੀ ਵੱਖਰੀ ਸਥਾਪਤ ਕਰਨ ਦੇ ਆਹਰ ਵਿਚ ਹਨ।
ਹੇਠ ਲਿਖੀਆਂ ਵਿਸ਼ੇਸ਼ਤਾਵਾਂ ਕਰਕੇ ਦੁਆਬੀ ਉਪਭਾਸ਼ਾ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਦੀ ਹੈ। ਡਾ. ਐਸ.ਐਸ. ਜੋਸ਼ੀ ਅਨੁਸਾਹ ਦੁਆਬੀ ਵਿਚ 10 ਸੂਹ ਤੇ 25 ਵਿਅੰਜਨ ਹਨ। ਕੰਠੀ ਤੇ ਤਾਲਵੀ ਨਾਸਿਕੀ ਵਿਅੰਜਨਾਂ/ਙ, ਞ/ਦਾ ਕੋਈ ਉਚਾਰਨ ਨਹੀਂ ਹੁੰਦਾ। ਦੰਤੀ ਪਾਰਸ਼ਵਿਕ ਧੁਨੀ/ਲ/ਅਤੇ ਮੂਰਧਨੀ (ਉਲਟਜੀਭੀ) ਪਾਰਸ਼ਵਿਕ/ਲ/ਦੋਵੇਂ ਫੋਨੈਮਿਕ ਤੌਰ 'ਤੇ ਸਾਰਥਕ ਤੇ ਨਿਖੇੜ ਹਨ, ਇਸ ਲਈ ਵਿਰੋਧੀ ਸਥਿਤੀ ਵਿਚ ਹਨ। ਸ਼ਬਦ ਪੱਧਰ 'ਤੇ ਦੁਆਬੀ ਵਿਚ ਨੀਵੀਂ, ਉੱਚੀ ਤੇ ਸਾਵੀਂ ਤਿੰਨੇ ਕਿਸਮ ਦੀਆਂ ਸੁਰਾਂ ਕਮਰਸ਼ੀਲ ਹਨ। ਵਾਕ ਪੱਧਰ 'ਤੇ ਸੁਰ ਲਹਿਰ ਵੀ ਉਪਲਬਧ ਹੁੰਦੀ ਹੈ।
1. ਅੰਤਰ ਵਟਾਂਦਰਾ: ਦੁਆਬੀ ਵਿਚ 'ਵ' ਤੇ 'ਬ' ਧੁਨੀਆਂ ਅੰਤਰ ਵਟਾਂਦਰਾ ਵਿਚ ਵਿਚਰਦੀਆਂ ਹਨ। ਇਥੇ 'ਵਿਚ' ਵੀ ਹੈ ਤੇ 'ਬਿਚ' ਵੀ ਹੈ। ਪਰ ਜ਼ਿਆਦਾ ਕਰਕੇ 'ਬ' ਹੈ ਜੋ ਮਲਵਈ ਦੀ ਉਚਾਰ ਪ੍ਰਵਿਰਤੀ ਨਾਲ ਮਿਲਦਾ ਹੈ। ਜਿੱਥੇ ਮਾਝੀ ਵਿਚ 'ਵ' ਹੈ ਜਿਵੇਂ-ਬਾਗਾਂ (ਵਾਗਾਂ), ਬਾਰਨਾ (ਵਾਰਨਾ), ਬਾਰ ਬਾਰ (ਵਾਰ-ਵਾਰ)।
ਪਰ ਸ਼ਬਦਾਂ ਦੇ ਮਝਲੇ ਜਾਂ ਅੰਤਲੇ ਨਾਸਕਿਤਾ-ਸਹਿਤ 'ਵ' (ਮਾਝਾ) ਨੂੰ ਜਿੱਥੇ ਮਲਵਈ ਵਿਚ 'ਮ' ਉਚਾਰਿਆ ਜਾਂਦਾ ਹੈ ਜਿਵੇਂ-ਇਮੇਂ, ਕਿਮੇਂ, ਤਿਮੇਂ (ਮਾਝੀ-ਇਵੇਂ, ਕਿਵੇਂ, ਤਿਵੇਂ, ਜਿਵੇਂ) ਉੱਥੇ ਦੁਆਬੀ ਵਿਚ ਵੱਖਰੇ ਸ਼ਬਦ ਹੀ ਹਨ-ਇੱਦਾਂ, ਕਿੱਦਾਂ, ਜਿੱਦਾਂ, ਉੱਦਾਂ।
ਦੁਆਬੀ ਵਿਚ ਦੰਤੀ ਪਾਰਸ਼ਵਿਕ ਵਿਅੰਜਨ ਧੁਨੀ/ਲ/ ਅਤੇ ਉਲਟਜੀਭੀ ਪਾਰਸ਼ਵਿਕ ਵਿਅੰਜਨ ਧੁਨੀ/ਲ/ਆਪਸ ਵਿਚ ਅੰਤਰ-ਵਟਾਂਦਰਾ ਵੀ ਹੁੰਦਾ ਹੈ ਅਤੇ ਕਈਆਂ ਸਥਿਤੀਆਂ ਵਿਚ ਦੋਵੇਂ ਵਿਰੋਧ ਵੀ ਸਿਰਜਦੇ ਹਨ। ਇਸ ਲਈ ਲ ਅਤੇ 'ਲ' ਦੋ ਵੱਖ-ਵੱਖ ਧੁਨੀਮ ਹਨ।
2. ਹਾਨੀ ਪੂਰਤੀ:
ਦੁਆਬੀ ਦੇ ਉਚਾਰਨ ਵਿਧਾਨ ਅਨੁਸਾਰ ਮਾਝੀ ਤੇ ਮਲਵਈ ਦੇ ਉ-ਅੰਤਕ/ ਓ-ਅੰਤਕ ਕੁਝ ਸ਼ਬਦ ਜਿਵੇਂ ਘਿਉ/ਘਿਓ, ਪਿਓ, ਦਿਉ/ਦਿਓ ਵਿਚਲੇ ਉ/ਓ ਡਿੱਗ ਪੈਂਦੇ ਹਨ ਅਤੇ ਹਾਨੀ ਪੂਰਤੀ ਦੇ ਨੇਮ ਵਜੋਂ ਦੀਰਘ/ਏ/ਦਾ ਵਿਕਲਪੀ ਵਾਧਾ ਹੋ ਜਾਂਦਾ ਹੈ, ਫਲਸਰੂਪ ਘੇ, ਪੇ, ਦੇ ਉਚਾਰੇ ਜਾਂਦੇ ਹਨ।
3. ‘ਰ’ -ਲੋਪ
ਸ਼ਬਦਾਂ ਦੇ ਮੱਧਵਰਤੀ ਜਾਂ ਅੰਤਮ 'ਰ' ਨੂੰ ਲੋਪ ਕਰਨ ਦੀ ਪ੍ਰਕਿਰਿਆ ਵਿਚ ਦੁਆਬੀ, ਮਲਵਈ ਨਾਲ ਮਿਲਦੀ ਹੈ, ਪਰ ਮਾਝੀ ਵਿਚ ਸ਼ਬਦਾਂ ਵਿਚਲਾ 'ਰ' ਕਾਇਮ ਰਹਿੰਦਾ ਹੈ।
4. ਉਚਾਰਨਗਤ ਵੱਖਰਤਾ:
ਦੁਆਬੀ ਦਾ ਵਖਰੇਵਾਂ ਬਹੁਤ ਹੱਦ ਤੱਕ ਉਚਾਰਨ ਪੱਧਰ 'ਤੇ ਹੈ, ਨਵ-ਉਸਾਰੀ ਦੀ ਪੱਧਰ 'ਤੇ ਘੱਟ ਹੈ। ਹੇਠ ਲਿਖੇ ਦੁਆਬੀ ਸ਼ਬਦਾਂ ਦੀ ਉਚਾਰਨਗਤ ਵੱਖਰਤਾ ਹੈ।
5. ਦੁਆਬੀ ਦਾ ਵਿਆਕਰਨ:
ਦੁਆਬੀ ਦੀ ਵਿਆਕਰਨਿਕ ਸੰਰਚਨਾ ਮਲਵਈ ਨਾਲ ਕਾਫੀ ਮਿਲਦੀ ਹੈ। ਭੂਤਕਾਲੀ 'ਸੀ' ਦੇ ਨਾਲ-ਨਾਲ ਮਲਵਈ ਵਾਂਗੂ ਸੀਗਾ, ਸੀਗੇ, ਸੀਗੀਆ, ਕਿਆ ਰੂਪ ਬੋਲੇ ਜਾਂਦੇ ਹਨ। ਭਵਿੱਖਕਾਲੀ ਕਿਰਿਆ ਰੂਪਾਂ ਦਾ ਉਚਾਰਨ ਮਲਵਈ ਨਾਲ ਬਹੁਤ ਮੇਲ ਖਾਂਦਾ ਹੈ। ਜਿਵੇਂ ਆਮਾਂਗਾ, ਆਮਾਂਗੀ, ਆਮਾਂਗੇ (ਟਕਸਾਲੀ: ਆਵਾਂਗਾ, ਆਵਾਂਗੀ, ਆਵਾਂਗੇ)।
ਦੋਆਬੀ ਦਾ ਕਰਮਣੀਵਾਰ ਤੇ ਭਾਵਵਾਰ ਵਿਚ ਉੱਭਰਵਾਂ ਵਖਰੇਵਾਂ ਮਿਲਦਾ ਹੈ ਜੋ ਕਿਸੇ ਹੋਰ ਪੰਜਾਬੀ ਉਪਭਾਸ਼ਾ ਵਿਚ ਨਹੀਂ ਦਿਸਦਾ।
ਦੁਆਬੀ ਮਲਵਈ ਟਕਸਾਲੀ
(ਕੰਮ) ਕਰ ਨਹੀਂ ਹੁੰਦਾ ਨਹੀਂ ਕਰੀਂਦਾ ਨਹੀਂ ਕੀਤਾ ਜਾਂਦਾ
ਕੱਟ ਨਹੀਂ ਹੁੰਦਾ ਨਹੀਂ ਕੜੀਂਦਾ ਨਹੀਂ ਕੱਟਿਆ. ਜਾਂਦਾ
6. ਕ੍ਰਿਆਵੀ ਸੁਰ-ਸੰਯੋਗ:
ਦੁਆਬੀ ਦੇ ਕ੍ਰਿਆਵੀ ਬਣਤਰ ਵਿਚ ਸ੍ਵਰ-ਸੰਯੋਗ ਦੀ ਵਿਲੱਖਣਤਾ ਹੈ।
ਦੁਆਬੀ ਟਕਸਾਲੀ
ਬਹੁ ਵਚਨ-ਉਹ ਗਏ ਓ ਏ ਆ ( ਉਹ ਗਏ ਹੋਏ ਹਨ)
ਇੱਕ ਵਚਨ-ਉਹ ਗਈ ਓ ਈ ਆ (ਉਹ ਗਈ ਹੋਈ ਹੈ)
ਭੂਤਕਾਲ-ਅਸੀਂ ਗਏ ਏ ਸੀ (ਅਸੀਂ ਗਏ ਸਾ)
ਪ੍ਰਸ਼ਨ-ਕੀ ਕੁਲਦੀਪ ਆਈ ਊ ਆ (ਕੀ ਕੁਲਦੀਪ ਆਈ ਹੈ)
ਉਪਰੋਕਤ ਵਿਸ਼ੇਸ਼ਤਾਵਾਂ ਬਾਰੇ ਜਾਨਣ ਤੋਂ ਬਾਅਦ ਅਸੀਂ ਆਖ ਸਕਦੇ ਹਾਂ ਕਿ ਦੁਆਬੇ ਦੀ ਸੱਭਿਆਚਾਰਕ ਬੋਲੀ ਮਾਝੀ ਨਾਲ ਰਲਦੀ ਮਿਲਦੀ ਹੈ, ਪਰ ਦੁਆਬੇ ਦੀ ਕਾਰ-ਵਿਹਾਰ ਦੀ ਬੋਲੀ ਮਲਵਈ ਦੇ ਕਾਫ਼ੀ ਨੇੜੇ ਹੈ ਜਾਂ ਉਸ ਨਾਲ ਮੇਲ ਖਾਂਦੀ ਹੈ।
'ਉਪਭਾਸ਼ਾ' ਅਤੇ 'ਦੁਆਬੀ' ਸੰਕਲਪਾਂ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਅਸੀਂ ਉਪਭਾਸ਼ਾ ਦੁਆਬੀ ਦੀ ਵਰਤਮਾਨ ਸਥਿਤੀ ਬਾਰੇ ਵਿਚਾਰ-ਚਰਚਾ ਕਰਾਂਗੇ। ਦੁਆਬੀ ਦੀ ਵਰਤਮਾਨ ਸਥਿਤੀ ਬਾਰੇ ਜਾਨਣ ਤੋਂ ਪਹਿਲਾਂ ਇੱਕ ਸਵਾਲ ਹੋਰ ਖੜ੍ਹਾ ਹੋ ਜਾਂਦਾ ਹੈ ਕਿ ਕੀ ਦੁਆਬੀ ਬੋਲੀ ਨੂੰ ਉਪਭਾਸ਼ਾ ਕਿਹਾ ਜਾ ਸਕਦਾ ਹੈ? ਕਿ ਨਹੀਂ? ਇਸ ਸਵਾਲ ਨੂੰ ਲੈ ਕੇ ਪੰਜਾਬੀ ਦੇ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ।
ਡਾ. ਹਰਕੀਰਤ ਸਿੰਘ ਦੁਆਬੀ ਬੋਲੀ ਨੂੰ ਉਪ ਬੋਲੀ ਤਾਂ ਮੰਨਦੇ ਹਨ ਪਰ ਉਪਭਾਸ਼ਾ ਨਹੀਂ ਮੰਨਦੇ। ਉਨ੍ਹਾਂ ਅਨੁਸਾਰ ਪੰਜਾਬੀ ਬੋਲੀ ਦੀਆਂ ਸਿਰਫ਼ ਤਿੰਨ
ਉਪਭਾਸ਼ਾਵਾਂ ਹਨ। ਪਹਿਲੀ ਲਹਿੰਦੀ ਜਾਂ ਪੱਛਮੀ ਪੰਜਾਬੀ, ਦੂਜੀ ਡੋਗਰੀ ਜਾਂ ਪਹਾੜੀ ਖੇਤਰ ਦੀ ਬੋਲੀ ਅਤੇ ਤੀਜੀ ਉਹ ਬੋਲੀ ਜਿਸ ਨੂੰ ਗ੍ਰੀਅਰਸਨ ਨੇ ਕੇਂਦਰੀ ਪੰਜਾਬੀ ਜਾਂ ਪੂਰਬੀ ਪੰਜਾਬੀ ਕਿਹਾ ਹੈ। ਆਪਣੇ ਇਸ ਵਿਚਾਰ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਸ਼ਾ ਵਿਗਿਆਨ ਦੇ ਅਧਿਐਨ ਦਾ ਇੱਕ ਵਿਸ਼ੇਸ਼ ਲਾਭ ਇਹ ਹੋਇਆ ਹੈ ਕਿ ਭਾਸ਼ਾ ਤੋ ਉਪਭਾਸ਼ਾ ਦੇ ਰੂਪ ਬਾਰੇ ਮਾਝਾ ਨਜ਼ਰੀਆ ਬਦਲਿਆ ਹੈ। ਮੁੱਖ ਭਾਸ਼ਾ ਨਾਲ ਥੋੜ੍ਹੇ ਬਹੁਤ ਫ਼ਰਕ ਵਾਲੀ ਹਰ ਬੋਲੀ ਨੂੰ ਅੱਜ ਵੱਖਰੀ ਉਪਭਾਸ਼ਾ ਨਹੀਂ ਮੰਨਿਆ ਜਾਂਦਾ। ਹੁਣ ਉਪਭਾਸ਼ਾ ਤੋਂ ਹੇਠਾਂ ਇਕ ਹੋਰ ਲੜੀ ਮੰਨ ਲਈ ਗਈ ਹੈ, ਜਿਸ ਨੂੰ ਅੰਗਰੇਜ਼ੀ ਵਿਚ subdialect ਕਿਹਾ ਜਾਂਦਾ ਹੈ, ਅਸੀਂ ਇਸ ਨੂੰ ਉਪ ਬੋਲੀ ਦੀ ਸੋਗਿਆ ਦਿੱਤੀ ਹੈ। ਇਸ ਕਰਕੇ ਮਾਝੀ, ਮਲਵਈ, ਦੁਆਬੀ ਤੇ ਪੁਆਧੀ ਉਪ-ਭਾਸ਼ਾਵਾਂ ਨਹੀਂ ਬਲਕਿ ਉਪ ਬੋਲੀਆਂ ਹਨ, ਜੋ ਕਿ ਪੂਰਬੀ ਪੰਜਾਬੀ ਜਾਂ ਕੇਂਦਰੀ ਪੰਜਾਬੀ ਵਿਚ ਸ਼ਾਮਿਲ ਹਨ।
ਡਾ. ਹਰਕੀਰਤ ਸਿੰਘ ਦੇ ਉਪਰੋਕਤ ਹਵਾਲਿਆਂ ਨੂੰ ਜੇਕਰ ਅਸੀਂ ਅਧਾਰ ਬਣਾ ਕੇ ਗੱਲ ਕਰੀਏ ਤਾਂ ਦੁਆਬੀ ਬੋਲੀ ਕੋਈ ਉਪਭਾਸ਼ਾ ਨਹੀਂ ਅਤੇ ਇਸ ਦੀ ਵਰਤਮਾਨ ਸਥਿਤੀ ਬਾਰੇ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਇਸ ਵਿਸ਼ੇ ਬਾਰੇ ਬਹਿਸ ਕਰਨੀ ਚਾਹੀਦੀ ਹੈ ਕਿ ਕੀ ਦੁਆਬੀ ਬੋਲੀ ਨੂੰ ਉਪਭਾਸ਼ਾ ਕਿਹਾ ਜਾਣਾ ਚਾਹੀਦਾ ਜਾਂ ਨਹੀਂ।
ਦੁਆਬੀ ਬੋਲੀ ਨੂੰ ਉਪਭਾਸ਼ਾ ਮੰਨਣਾ ਚਾਹੀਦਾ ਜਾਂ ਨਹੀਂ, ਇਨ੍ਹਾਂ ਰਾਵਾਂ ਪਿੱਛੇ ਦੋ ਤਰ੍ਹਾਂ ਦੀ ਮਾਨਸਿਕਤਾ ਕੰਮ ਕਰ ਰਹੀ ਹੈ। ਇਕ ਮਾਨਸਿਕਤਾ ਉਹ ਹੈ ਜੋ 1966 ਤੋਂ ਪਹਿਲਾਂ ਦੇ ਪੰਜਾਬ ਦੇ ਸੰਦਰਭ ਵਿਚ ਆਪਣਾ ਸੱਭਿਆਚਾਰਕ ਵਿਕਾਸ ਕਰਨਾ ਲੋਚਦੀ ਹੈ ਅਤੇ ਜੋ ਸੱਭਿਆਚਾਰਕ ਵਿਕਾਸ ਨੂੰ ਹੀ ਅਸਲ ਵਿਕਾਸ ਮੰਨਦੀ ਹੈ। ਦੂਜੇ ਤਰ੍ਹਾਂ ਦੀ ਮਾਨਸਿਕਤਾ ਪੰਜਾਬ ਦੇ ਲੋਕਾਂ ਨੂੰ ਧਰਮ, ਭਾਸ਼ਾ ਅਤੇ ਆਰਥਿਕ ਵਿਕਾਸ ਦੇ ਨਾਂ 'ਤੇ ਗੁੰਮਰਾਹ ਕਰਕੇ ਰਾਜਨੀਤਕ ਲਾਹਾ ਲੈਣ ਦੇ ਆਹਰ ਵਿਚ ਜੁਟੀ ਹੋਈ ਹੈ। ਪਹਿਲੇ ਤਰ੍ਹਾਂ ਦੀ ਮਾਨਸਿਕਤਾ ਸਾਂਝੀਵਾਲਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾ ਕੇ ਪੰਜਾਬ ਕੋਲੋਂ ਉਸ ਦੇ ਪੰਜਾਬੀ ਸੱਭਿਆਚਾਰ ਵਾਲੇ ਖੇਤਰਾਂ ਨੂੰ ਵਾਪਸ ਪੰਜਾਬ ਵਿਚ ਮਿਲਾਉਣ ਦੀ ਇਛੁੱਕ ਹੈ। ਜਦਕਿ ਦੂਜੇ ਤਰ੍ਹਾਂ ਦੀ ਮਾਨਸਿਕਤਾ ਪੰਜਾਬੀ ਸੂਬੇ ਵਿਚੋਂ ਵੀ ਹਿੰਦੀ ਬੋਲਦੇ ਖੇਤਰ ਕੱਟ ਕੇ ਛੋਟੇ ਜਿਹੇ ਸੂਬੇ ਵਿਚ ਆਪਣੀ ਬਾਲਾਦਸਤੀ ਨੂੰ ਕਾਇਮ ਕਰਨਾ ਚਾਹੁੰਦੀ ਹੈ। ਜਿਹੜੇ ਵਿਦਵਾਨ ਦੁਆਬੀ ਨੂੰ ਉਪਭਾਸ਼ਾ ਨਹੀਂ ਮੰਨਦੇ ਉਹ ਪਹਿਲੇ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਹਨ ਅਤੇ ਪੁਰਾਤਨ ਪੰਜਾਬੀ ਸੱਭਿਆਚਾਰ ਦੇ ਹਮਦਰਦ ਹਨ ਤੇ ਜਿਹੜੇ ਵਿਦਵਾਨ ਪੰਜਾਬ ਦੀਆਂ ਉਪ ਬੋਲੀਆਂ ਨੂੰ ਉਪਭਾਸ਼ਾ ਬਣਾ ਕੇ ਪੇਸ਼ ਕਰਦੇ ਹਨ ਉਹ ਪੰਜਾਬ ਦੇ ਲੋਕਾ ਨੂੰ ਕਿਸੇ ਭਰਮ ਵਿਚ ਪਾ ਕੇ ਰੱਖਣਾ ਚਾਹੁੰਦੇ ਹਨ ਤਾਂ ਜੋ ਉਹ ਹੋਰਵੇ ਹਿੱਤ ਖੁੱਸ ਚੁੱਕੇ ਖੇਤਰਾਂ ਦੀ ਮੰਗ ਨਾ ਕਰਨ। ਉਪਰੋਕਤ ਸਵਾਲ ਨੂੰ ਸੁਲਝਾਉਣ ਦਾ ਉਪਰਾਲਾ ਵਿਦਵਾਨਾਂ ਨੇ ਕਰਨਾ ਹੈ।
ਵਰਤਮਾਨ ਸਮੇਂ ਵਿਚ ਦੁਆਬੀ ਉਪਭਾਸ਼ਾ ਦੁਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ
ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿਚ ਬੋਲੀ ਜਾਂਦੀ ਹੈ। ਖੇਤਰਫਲ ਪੱਖੋਂ ਇਸ ਦਾ ਖੇਤਰ ਭਾਵੇਂ ਓਨਾ ਹੀ ਹੈ ਪ੍ਰੰਤੂ ਇਸ ਖੇਤਰ ਵਿਚ ਹੀ ਜਿੱਥੇ ਪਹਿਲਾਂ ਤਿੰਨ ਜ਼ਿਲ੍ਹੇ ਸਨ ਉਥੇ ਇਕ ਹੋਰ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪੂਰੇ ਭਾਰਤ ਵਿਚ ਦੁਆਬਾ ਇਕ ਅਜਿਹਾ ਖੇਤਰ ਹੈ ਜਿਸ ਵਿਚੋਂ ਸਭ ਤੋਂ ਵੱਧ ਲੋਕ ਵਿਦੇਸ਼ਾਂ ਵਿਚ ਜਾ ਕੇ ਪ੍ਰਵਾਸ ਕਰ ਗਏ ਹਨ। ਇਸ ਪ੍ਰਵਾਸ ਦੇ ਕਾਰਨ ਜਿੱਥੇ ਸਾਡੇ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਰਾਵੇ ਵਿਚ ਅੰਤਰ ਆਇਆ ਹੈ, ਉਸ ਦੇ ਨਾਲ-ਨਾਲ ਇਸ ਉਪਭਾਸ਼ਾ ਵਿਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ। ਜਿਸ ਦੀ ਵਜ੍ਹਾ ਕਰਕੇ ਦੁਆਬੀ ਉਪਭਾਸ਼ਾ ਵਿਚ ਅੰਗਰੇਜ਼ੀ ਦੇ ਸ਼ਬਦਾਂ ਦੀ ਤਦਾਦ ਦਿਨੋਂ-ਦਿਨ ਵਧ ਰਹੀ ਹੈ। ਵਰਤਮਾਨ ਸਮੇਂ ਵਿਚ ਸਾਨੂੰ ਇਹ ਘੋਖਣ ਦੀ ਲੋੜ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਦੀ ਤਦਾਦ ਦਾ ਵਧਣਾ ਦੁਆਬੀ ਨੂੰ ਅਮੀਰ ਬਣਾ ਰਿਹਾ ਹੈ ਕਿ ਇਸ ਦੇ ਅਕਸ ਨੂੰ ਢਾਹ ਲਾ ਰਿਹਾ ਹੈ। ਕਿਉਂਕਿ ਕਿਸੇ ਭਾਸ਼ਾ ਦਾ ਅਧਾਰ ਉਸ ਦੇ ਤਿੰਨ ਸ਼ਬਦ ਭੇਦ (ਸਬੰਧਤ, ਯੋਜਕ ਤੇ ਕਿਰਿਆ) ਹੁੰਦੇ ਹਨ। ਜਿਨ੍ਹਾਂ ਉੱਤੇ ਕਿਸੇ ਭਾਸ਼ਾ ਦੀ ਹੋਂਦ ਟਿਕੀ ਹੁੰਦੀ ਹੈ। ਜੇਕਰ ਇਸ ਦੇ ਸ਼ਬਦ ਭੇਦ ਕਾਇਮ ਰਹਿੰਦੇ ਹਨ ਤਾਂ ਇਸ ਦੀ ਹੋਂਦ ਨੂੰ ਏਨਾ ਖ਼ਤਰਾ ਨਹੀਂ।
ਭਾਸ਼ਾ ਦੀ ਅਮੀਰੀ ਉਸ ਦਾ ਸ਼ਬਦ ਭੰਡਾਰ ਹੁੰਦਾ ਹੈ। ਵਰਤਮਾਨ ਸਮੇਂ ਵਿਚ ਉਪਭਾਸ਼ਾ ਦੁਆਬੀ ਨੂੰ ਜਿੱਥੇ ਅੰਗਰੇਜ਼ੀ ਭਾਸ਼ਾ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ, ਉੱਥੇ ਇਸ ਦੇ ਨਾਲ-ਨਾਲ ਹਿੰਦੀ ਭਾਸ਼ਾ ਵੀ ਇਸ ਦੇ ਅਕਸ ਨੂੰ ਢਾਅ ਲਾ ਰਹੀ ਹੈ। ਹਿੰਦੀ ਭਾਸ਼ਾ ਨੇ ਜਿੱਥੇ ਰਾਜਸਥਾਨੀ ਡਿੰਕਲ, ਗੁਜਰਾਤੀ, ਹਰਿਆਣਵੀ ਅਤੇ ਹਿਮਾਚਲੀ ਬੋਲੀਆਂ ਨੂੰ ਖਤਮ ਕੀਤਾ ਹੈ, ਉੱਥੇ ਪੰਜਾਬੀ ਬੋਲੀ ਨੂੰ ਵੀ ਦਿਨੋਂ-ਦਿਨ ਖਤਮ ਕਰ ਰਹੀ ਹੈ। ਇਸ ਕਰਕੇ ਜੇਕਰ ਪੰਜਾਬੀ ਬੋਲੀ ਨੂੰ ਕੋਈ ਢਾਅ ਲੱਗ ਰਹੀ ਹੈ ਤਾਂ ਉਸ ਦਾ ਅਸਰ ਦੁਆਬੀ ਦੇ ਹਿੱਸੇ ਵੀ ਆਵੇਗਾ। ਅਮੀਰ ਭਾਸ਼ਾਵਾਂ ਦੇ ਸ਼ਬਦ ਅਪਣਾਉਣਾ ਬਹੁਤ ਪੁਰਾਣਾ ਕਾਰਜ ਹੈ। ਸਾਡੇ ਪਹਿਲੇ ਵਿਦਵਾਨ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਤਤਭਵ ਰੂਪ ਵਿਚ ਲਿਆ ਕਰਦੇ ਸਨ। ਜਿਸ ਨਾਲ ਨਵੇਂ ਸ਼ਬਦਾਂ ਦਾ ਹੋਂਦ ਵਿਚ ਆਉਣਾ ਲੱਗਾ ਰਹਿੰਦਾ ਸੀ ਅਤੇ ਸ਼ਬਦ ਭੰਡਾਰ ਵਿਚ ਵਾਧਾ ਹੁੰਦਾ ਜਾਂਦਾ ਸੀ। ਅਜੋਕੇ ਸਮੇਂ ਵਿਚ ਅਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਤਭਵ ਦੀ ਥਾਂ ਤਤਸਮ ਰੂਪ ਵਿਚ ਅਪਣਾਉਣ ਲੱਗ ਪਏ ਹਾਂ ਜਿਸ ਕਰਕੇ ਦੁਆਬੀ ਉਪਭਾਸ਼ਾ ਵਿਚ ਅੰਗਰੇਜ਼ੀ ਦੇ ਸ਼ਬਦਾਂ ਦੇ ਵਧਣ ਕਰਕੇ ਦੁਆਬੀ ਦੇ ਸ਼ਬਦਾਂ ਦੀ ਸੰਖਿਆ ਘਟਦੀ ਜਾ ਰਹੀ ਹੈ। ਜਿਸ ਦੇ ਫਲਸਰੂਪ ਦੁਆਬੀ ਉਪਭਾਸ਼ਾ ਦਾ ਸ਼ਬਦ ਭੰਡਾਰ ਘਟ ਰਿਹਾ ਹੈ। ਕਿਸੇ ਭਾਸ਼ਾ ਨੂੰ ਏਨਾ ਖਤਰਾ ਅਨਪੜ੍ਹ ਲੋਕਾਂ ਤੋਂ ਨਹੀਂ ਹੁੰਦਾ ਜਿੰਨਾ ਕਿ ਪੜ੍ਹੇ ਲਿਖੇ ਲੋਕਾਂ ਤੋਂ ਹੁੰਦਾ ਹੈ। ਪੜ੍ਹੇ-ਲਿਖੇ ਅਤੇ ਵਿਦਵਾਨ ਲੋਕ ਆਪਣੀ ਵਿਦਵਤਾ ਦੇ ਕਾਰਨ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਤਤਸਮ ਰੂਪ ਵਿਚ ਹੀ ਅਪਣਾਉਣ ਲੱਗ ਪੈਂਦੇ ਹਨ। ਜਿਹੜਾ ਕਿ ਇਕ ਠੀਕ ਰੁਝਾਨ ਨਹੀਂ ਹੈ। ਕੋਈ ਸਮਾਂ ਅਜਿਹਾ ਆਵੇਗਾ ਜਦੋਂ ਦੁਆਬੀ ਉਪਭਾਸ਼ਾ ਵਿਚ ਸਿਰਫ਼ ਇਸ
ਦੇ ਤਿੰਨ ਸ਼ਬਦ (ਸੰਬੰਧਕ, ਯੋਜਕ ਅਤੇ ਕਿਰਿਆ) ਤੋਂ ਇਲਾਵਾ ਬਾਕੀ ਸਾਰੇ ਸ਼ਬਦ ਦੂਜੀਆਂ ਭਾਸ਼ਾਵਾਂ ਖਾਸ ਕਰਕੇ ਅੰਗਰੇਜ਼ੀ ਭਾਸ਼ਾ ਦੇ ਹੀ ਹੋਣਗੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਜਿਹਾ ਹੀ ਰੁਝਾਨ ਰਹਿੰਦਾ ਹੈ ਤਾਂ ਦੁਆਬੀ ਉਪਭਾਸ਼ਾ ਆਪਣੀਆਂ ਲੀਹਾਂ ਤੋਂ ਉੱਖੜ ਕੇ ਕਿਸੇ ਵਿਦੇਸ਼ੀ ਭਾਸ਼ਾ ਦੀ ਝੋਲੀ ਵਿਚ ਜਾ ਡਿੱਗੇਗੀ। ਜਿਸ ਨਾਲ ਦੁਆਬੀ ਉਪਭਾਸ਼ਾ ਦਾ ਭਾਸ਼ਾਈ ਅਧਾਰ ਖਤਮ ਹੋ ਜਾਵੇਗਾ।
ਹਵਾਲੇ
1. A definite dialect exists in any area where common peculirities are found. Even if the boundaries between two adjacent areas should prove to be some what fluid. It is still true that each area can still be defined as a whole by ertaingenral features which the after does not porres. (J.V.P. 248)
2. ਗਜਾਨਨ ਵਾਸਦੇਵ ਤਗਾਰੇ "Hostorical Grammar of Apabhramra" P. 1........ ( ਪੰਤਜਲੀ.... regards the prakritic and dialectical forms of sanskritic word वीः a cow as Apabhramsa i.e. dialect)
3. It is convenient to keep the word dialect to refer to the speech of a group of people smaller than the group who share a common language." (G.L. Brook, English Dialects P. 18)
4. "Dialect: second meaning one of the subordinate farms of variet- ies of language arising from local peculiarites of vocabulary, prounciation and idiom." (Oxford English Dictonary)
5. Dialect is constituted by that speech of all those persons, in whose utterances, variations are not sensibly percived or atteneded to." (P.D. Gune An Introduction to Comparative Philol- ogy. P. 15, 1950)
6. ਸਿਧਾਂਤਕ ਭਾਸ਼ਾ ਵਿਗਿਆਨ-ਡਾ. ਪ੍ਰੇਮ ਪ੍ਰਕਾਸ਼
7. ਪੰਜਾਬੀ ਬੋਲੀ ਦਾ ਇਤਿਹਾਸ-ਪਿਆਰਾ ਸਿੰਘ ਪਦਮ
8. ਅਸੀਂ ਪੰਜਾਬੀ ਤੇ ਲਹਿੰਦੀ ਬੋਲਣ ਵਾਲੇ, ਗ੍ਰੀਅਰਸਨ ਦੀ ਇਸ ਰਾਏ ਨਾਲ ਸਹਿਮਤ ਨਹੀਂ ਕਿ ਲਹਿੰਦੀ ਪੰਜਾਬੀ ਨਾਲੋਂ ਵੱਖਰੀ ਹੈ। ਅਸੀਂ ਲਹਿੰਦੀ ਨੂੰ ਪੰਜਾਬੀ ਦੀ ਉਪਤਾਸ਼ਾ ਮੰਨਦੇ ਹਾਂ ਅਤੇ ਇਸ ਤੱਥ ਨੂੰ ਵਿਗਿਆਨਕ ਵਿਧੀ ਨਾਲ ਸਿੱਧ ਕਰ ਸਕਦੇ ਹਾਂ। ਇੰਝ ਪੰਜਾਬੀ ਦੀਆ ਤਿੰਨ ਉਪ ਭਾਸ਼ਾਵਾਂ ਬਣਦੀਆਂ ਹਨ. ਲਹਿੰਦੀ ਜਾਂ ਪੱਛਮੀ ਪੰਜਾਬੀ, ਡੰਗਰੀ ਜਾਂ ਪਹਾੜੀ ਖੇਤਰ ਦੀ ਪੰਜਾਬੀ ਅਤੇ ਤੀਜੀ ਜਿਸ ਨੂੰ ਗ੍ਰੀਅਰਸਨ ਨੇ ਕੇਂਦਰੀ ਪੰਜਾਬੀ ਜਾਂ ਪੂਰਬੀ ਪੰਜਾਬੀ ਕਿਹਾ ਹੈ। ਇਸ ਵਿਚ ਮਾਝੀ, ਮਲਵਈ, ਦੁਆਬੀ, ਪੁਆਧੀ ਆਦਿ ਸਭ ਆ ਜਾਂਦੀਆਂ ਹਨ। 'ਸਾਡੀ ਭਾਸ਼ਾ ਡਾ. ਹਰਕੀਰਤ ਸਿੰਘ ਸਫਾ 55-56 (2004)
ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸੰਬੰਧ
-ਰਣਜੀਤ ਸਿੰਘ
ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ
ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ।
ਭਾਸ਼ਾ ਅਤੇ ਉਪਭਾਸ਼ਾ ਨੂੰ ਸਪਸ਼ਟ ਤੌਰ ਤੇ ਵੱਖਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਾਸ਼ਾ ਅਤੇ ਉਪਭਾਸ਼ਾ ਦਾ ਆਪਸ ਵਿਚ ਗੁੰਝਲਦਾਰ ਸੰਬੰਧ ਹੁੰਦਾ ਹੈ। ਭਾਸ਼ਾ ਅਤੇ ਉਪਰਾਸ਼ਾ ਨੂੰ ਨਿਖੇੜਨ ਦੀ ਪਿਰਰ ਅੰਗਰੇਜ਼ੀ ਵਿਚ ਯੂਨਾਨੀ ਭਾਸ਼ਾ ਵਿਚੋਂ ਆਈ। ਯੂਨਾਨ ਵਿਚ ਵੱਖੋ-ਵੱਖ ਤਰ੍ਹਾਂ ਦੀ ਸਾਹਿਤ ਸਿਰਜਣ ਨਾਲ ਜੁੜਿਆ ਹੋਇਆ ਸੀ। ਲਿਖਤੀ ਭਾਸ਼ਾ ਦੀਆਂ ਇਨ੍ਹਾਂ ਕਿਸਮਾਂ ਦੇ ਵਰਗੀਕਰਨ ਲਈ Language ਅਤੇ dialect ਮਦਾਂ ਦੀ ਵਰਤੋਂ ਕੀਤੀ ਜਾਂਦੀ ਸੀ । ਫਰਾਂਸੀਸੀ ਭਾਸ਼ਾ ਨੇ ਇਸ ਵਖਰੇਵੇਂ ਨੂੰ ਲਗਭਗ ਸਮਾਨ ਅਰਥਾਂ ਵਿਚ ਹੀ ਅਪਣਾ ਲਿਆ ਸੀ। ਫਰਾਂਸੀਸੀ ਵਿਚ ਅੱਜਕੱਲ੍ਹ dialect ਦਾ ਅਰਥ ਹੈ ਉਹ ਖੇਤਰੀ ਭਾਸ਼ਾ ਜਿਸ ਵਿਚ ਲਿਖਤੀ ਸਾਹਿਤ ਰਚਿਆ ਜਾਂਦਾ ਹੈ। ਇਸਦੇ ਮੁਕਾਬਲੇ ਉਹ ਖੇਤਰੀ ਭਾਸ਼ਾ ਜਿਸਦਾ ਲਿਖਤੀ ਰੂਪ ਨਹੀਂ ਹੁੰਦਾ ਉਸਨੂੰ 'Patois' ਕਿਹਾ ਜਾਂਦਾ ਹੈ।
ਭਾਸ਼ਾ ਅਤੇ ਉਪਭਾਸ਼ਾ ਨੂੰ ਨਿਖੇੜਨ ਲਈ ਆਪਸੀ ਸਮਝ ਨੂੰ ਵੀ ਆਧਾਰ ਬਣਾਇਆ ਜਾਂਦਾ ਹੈ। ਜਿਸ ਤਰ੍ਹਾਂ ਜੇਕਰ ਦੋ ਬੁਲਾਰੇ ਗੱਲਬਾਤ ਕਰਨ ਦੌਰਾਨ ਇਕ ਦੂਜੇ ਨੂੰ ਸੌਖੀ ਤਰ੍ਹਾਂ ਸਮਝ ਲੈਂਦੇ ਹਨ ਤਾਂ ਦੋਵੇਂ ਇੱਕ ਭਾਸ਼ਾ ਦੇ ਬੁਲਾਰੇ ਕਹੇ ਜਾ ਸਕਦੇ ਹਨ, ਪਰ ਜੇਕਰ ਉਨ੍ਹਾਂ ਵਿਚ ਆਪਸੀ ਸਮਝ ਨਹੀਂ ਤਾਂ ਉਹ ਦੋਵੇਂ ਉਪਭਾਸ਼ਾਵਾਂ ਦੇ ਬੁਲਾਰੇ ਮੰਨੇ ਜਾਂਦੇ ਹਨ। ਪਰ ਇਹ ਆਧਾਰ ਵੀ ਬਹੁਤਾ ਲਾਹੇਵੰਦ ਨਹੀਂ ਕਿਉਂਕਿ ਦੇ ਉਪਭਾਸ਼ਾਵਾਂ ਦੇ ਬੁਲਾਰਿਆਂ ਵਿਚ ਸਭਿਆਚਾਰਕ ਅਤੇ ਸਥਾਨਕ ਰੰਗਣ ਵਾਲੀ ਸ਼ਬਦਾਵਲੀ ਦਾ ਵਖਰੇਵਾਂ ਤਾਂ ਹੁੰਦਾ ਹੈ ਪਰ ਉਹ ਆਮ ਤੌਰ ਤੇ ਇਕ ਦੂਜੇ ਨੂੰ ਸਮਝ ਹੀ ਲੈਂਦੇ ਹਨ। ਜਿਸ ਤਰ੍ਹਾਂ 'ਡੋਗਰੀ' ਅੱਜਕੱਲ ਭਾਵੇਂ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਭਾਸ਼ਾ ਹੈ, ਪਰ ਇਹ ਪੰਜਾਬੀ ਦੀ ਇਕ ਉਪਭਾਸ਼ਾ ਮੰਨੀ ਜਾਂਦੀ ਹੈ।
ਕਈ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਭਾਸ਼ਾ ਤੇ ਉਪਭਾਸ਼ਾ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਦੇ ਭਾਸ਼ਾਈ ਪਰਿਵਾਰ ਦੇ ਸੰਕਲਪ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ। ਜਿਵੇਂ ਲਾਤੀਨੀ ਭਾਸ਼ਾ ਦੇ ਵਿਕਾਸ ਵਿਚੋਂ ਜਨਮ ਲੈਣ ਵਾਲੀਆਂ ਭਾਸ਼ਾਵਾਂ
ਨੂੰ ਲਾਤੀਨੀ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਇਕ ਭਾਸ਼ਾ ਨੂੰ ਉਸਦੀਆਂ ਉਪਭਾਸ਼ਾਵਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਵਿਚਾਰ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਉਪਭਾਸ਼ਾਵਾਂ ਭਾਸ਼ਾ ਵਿੱਚੋਂ ਹੀ ਨਿਕਲਦੀਆਂ ਹਨ। ਜਿਵੇਂ ਮਾਝੀ, ਦੁਆਬੀ ਅਤੇ ਮਲਵਈ ਉਪਭਾਸ਼ਾਵਾਂ ਪੰਜਾਬੀ ਵਿਚੋਂ ਨਿਕਲਦੀਆਂ ਹਨ। ਸਾਡੇ ਵਿਚਾਰ ਅਨੁਸਾਰ ਇਹ ਵੀ ਸਹੀ ਨਹੀਂ ਕਿਉਂਕਿ ਉਪਭਾਸ਼ਾਵਾਂ ਭਾਸ਼ਾ ਵਿਚੋਂ ਨਹੀਂ ਨਿਕਲਦੀਆਂ, ਸਗੋਂ ਭਾਸ਼ਾ ਦਾ ਵਜੂਦ ਹੀ ਉਪਭਾਸ਼ਾਵਾਂ ਦੀ ਹੋਂਦ ਕਰਕੇ ਹੁੰਦਾ ਹੈ। ਭਾਸ਼ਾ ਅਤੇ ਉਪਭਾਸ਼ਾ ਦੇ ਅੰਤਰ ਸੰਬੰਧ ਕਰਨ ਤੋਂ ਪਹਿਲਾਂ ਸਾਨੂੰ ਭਾਸ਼ਾ ਅਤੇ ਉਪਭਾਸ਼ਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਅੰਗਰੇਜ਼ੀ ਭਾਸ਼ਾ ਸ਼ਬਦ ਦੀ ਨਿਯੁਕਤੀ ਸੰਸਕ੍ਰਿਤ ਧਾਤੂ (root) 'ਭਾਸ਼' ਤੋਂ ਹੋਈ ਹੈ। ਧਾਤੂ ਦਾ ਅਰਥ ਹੈ-ਬੋਲਣਾ, ਕਹਿਣਾ, ਸੰਬੋਧਨ ਕਰਨ, ਵਾਰਤਾਲਾਪ ਕਰਨਾ, ਨਿਰੂਪਣ ਕਰਨਾ ਵਰਣਨ ਕਰਨਾ। 'ਭਾਸ਼' ਧਾਤੂ ਰੂਪ ਨਾਲ 'ਅ' (ਟਾਪ) ਇਸਤਰੀ ਲਿੰਗ ਪਿਛੇਤਰ ਜੁੜਿਆ ਹੈ। ਇਉਂ 'ਭਾਸ਼ਾ' ਸ਼ਬਦ ਵਿਉਤਪੰਨ ਹੋਇਆ ਹੈ। ਭਾਸ਼ਾ ਦਾ ਸ਼ਬਦਾਰਥ ਹੈ ਕਿ 'ਉਹ ਕ੍ਰਿਆ ਜਾਂ ਕਰਮ ਜੋ ਭਾਖਿਆ ਜਾਵੇ ਜਾਂ ਬੋਲਿਆ ਜਾਵੇ।'
ਜੀ ਰੀਵਜ਼ ਅਨੁਸਾਰ, 'ਭਾਸ਼ਾ ਇਕ ਮਾਧਿਅਮ ਹੈ ਜਿਸ ਦੁਆਰਾ ਇਛਾਵਾਂ ਤੇ ਵਿਚਾਰ ਪ੍ਰਗਟਾਵੇ ਜਾਂਦੇ ਹਨ ਅਤੇ ਨਿੱਜੀ ਤੌਰ ਤੇ ਜਾਂ ਅਨਿੱਜੀ ਤੌਰ ਤੇ ਅਨੁਭਵ ਕੀਤੇ ਤੱਥ ਪ੍ਰਗਟ ਕੀਤੇ ਜਾਂਦੇ ਹਨ।
ਸੈਪੀਅਰ ਅਨੁਸਾਰ, Language is purely human and non in- stinctive method of communicating ideas, emotions and de- sires by means of a system of voluntarily produced symbols. (Sapir, Language 1921 P.28)
ਜੋਨਾਥਨ ਕੂਲਰ ਅਨੁਸਾਰ, 'ਭਾਸ਼ਾ ਸੰਬੰਧਾਂ ਦਾ ਸਿਸਟਮ ਹੈ ਜਿਸਦਾ ਅਧਿਐਨ ਇਕਾਲਿਕ ਵਿਧੀ ਦੁਆਰਾ ਕੀਤਾ ਜਾਂਦਾ ਹੈ।
ਜਾਨ ਲਾਇਨਜ ਨੇ ਵੀ ਭਾਸ਼ਾ ਨੂੰ 'ਸੰਬੰਧਾਂ ਦੀ ਵਿਵਸਥਾ' ਵਜੋਂ ਪਰਿਭਾਸ਼ਿਤ ਕੀਤਾ ਹੈ। ਧੁਨੀਆ, ਰੂਪ, ਸ਼ਬਦ ਆਦਿ ਜਿੰਨੇ ਵੀ ਭਾਸ਼ਿਕ ਤੱਤ ਹਨ ਉਨ੍ਹਾਂ ਦੀ ਪ੍ਰਮਾਣਿਕਤਾ ਉਨ੍ਹਾਂ ਦੇ ਆਪਸੀ ਮੇਲ ਤੇ ਵਿਰੋਧਾਤਿਮਕ ਰਿਸ਼ਤਿਆਂ ਤੋਂ ਪਰੇ ਹੱਟਕੇ ਸਥਾਪਿਤ ਨਹੀਂ ਹੋ ਸਕਦੀ।"
ਭਾਸ਼ਾ ਇਕ ਮਨੁੱਖੀ ਵਤੀਰਾ ਹੈ। ਇਹ ਮਨੁੱਖੀ ਸੰਚਾਰ ਪ੍ਰਬੰਧ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਅਜੇ ਤੀਕ ਦੁਨੀਆਂ ਵਿਚ ਕੋਈ ਵੀ ਅਜਿਹੀ ਮਨੁੱਖ ਜਾਤੀ ਨਹੀਂ ਮਿਲੀ ਜਿਹੜੀ ਭਾਸ਼ਾ ਤੋਂ ਵਾਂਝੀ ਹੋਵੇ। ਮਨੁੱਖ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨ ਲਈ ਉਚਾਰੀਆਂ ਜਾਣ ਵਾਲੀਆਂ ਧੁਨੀਆਂ ਦੇ ਮਨਚਾਹੇ ਪ੍ਰਬੰਧ ਦਾ ਸਹਾਰਾ ਲੈਂਦਾ ਹੈ। ਇਸ ਤਰ੍ਹਾਂ ਭਾਸ਼ਾ ਮਨੁੱਖੀ ਵਤੀਰਾ ਵੀ ਹੈ। ਕੋਈ ਵੀ ਸਿਹਤਮੰਦ
ਮਨੁੱਖ ਬੋਲੀ ਤੋਂ ਵਾਂਝਾ ਨਹੀਂ ਹੁੰਦਾ। ਸੰਚਾਰ ਪ੍ਰਬੰਧ ਜਾਂ ਵਿਚਾਰ ਵਟਾਂਦਰਾ ਇਸ਼ਾਰਿਆਂ ਜਾਂ ਸਰੀਰਕ ਹਿੱਲਜੁਲ ਨਾਲ ਵੀ ਸਥਾਪਿਤ ਕੀਤਾ ਜਾ ਸਕਦਾ ਹੈ। ਪਰ ਇਹ ਸਭ ਕੁਝ ਭਾਸ਼ਾ ਦੇ ਘੇਰੇ ਵਿਚ ਨਹੀਂ ਆਉਂਦੇ। ਭਾਸ਼ਾ ਪਸ਼ੂ, ਪੰਛੀ ਜ਼ਰੂਰ ਬੋਲਦੇ ਜਾਪਦੇ ਹਨ ਪਰ ਉਹ ਮਨ ਚਾਹੇ ਪ੍ਰਬੰਧ ਜਾਂ ਹਰੇਕ ਸਮੇਂ ਨਵੀਂ ਗੱਲ ਨਵੇਂ ਢੰਗ ਨਾਲ ਕਹਿ ਸਕਣ ਅਤੇ ਬਦਲਦੇ ਸਮਾਜ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੀ ਭਾਸ਼ਾ ਨਹੀਂ ਬੋਲ ਸਕਦੇ। ਭਾਸ਼ਾ ਤਾਂ ਭਾਵੇਂ ਦੋਹਾਂ ਹਾਲਤਾਂ ਵਿਚ ਹੀ ਜਾਪਦੀ ਹੈ ਪਰ ਮਨੁੱਖੀ ਭਾਸ਼ਾ ਦੂਜੇ ਜੀਵਾਂ ਦੀ ਭਾਸ਼ਾ ਨਾਲੋਂ ਵਧੇਰੇ ਵਿਕਸਿਤ ਪੱਧਰ ਦਾ ਕ੍ਰਿਸ਼ਮਾ ਹੈ। ਮਨੁੱਖ ਨੂੰ ਭਾਸ਼ਾ ਉਹਦੇ ਸਮਾਜਿਕ ਜੀਵ ਹੋਣ ਵਜੋਂ ਪ੍ਰਾਪਤ ਹੋਈ ਹੈ।
ਕਿਸੇ ਭਾਸ਼ਾ ਦੇ ਲਿਖਤੀ ਰੂਪ ਵਿਚ ਆਉਣ ਤੋਂ ਬਹੁਤ ਪਹਿਲਾਂ ਉਹ ਭਾਸ਼ਾ ਪੈਦਾ ਹੋ ਚੁੱਕੀ ਹੁੰਦੀ ਹੈ। ਅੱਜ ਤੱਕ ਹੋਈ ਖੋਜ ਮੁਤਾਬਕ ਮਨੁੱਖ ਤੇ ਭਾਸ਼ਾ ਨਾਲੋਂ-ਨਾਲ ਪੈਦਾ ਹੋਏ ਸਨ। ਏਸੇ ਲਈ ਬੋਲਚਾਲ ਦੀ ਭਾਸ਼ਾ ਨੂੰ ਲਿਖਣਾ ਸਿਖਣ ਤੋਂ ਪਹਿਲਾ ਉਸਨੂੰ ਬੋਲਣੀ ਸਿੱਖ ਲੈਂਦੇ ਹਾਂ।
ਭਾਸ਼ਾ ਮਨੁੱਖੀ ਅਵਾਜ਼ਾਂ ਦੀ ਇਕ ਲੜੀ ਹੈ। ਜਿਹੜੀਆਂ ਇਕ ਸਮੂਹ ਵਿਚ ਜੁੜ ਕੇ ਸਰੋਤੇ ਤੀਕ ਅਰਥ ਗ੍ਰਹਿਣ ਕਰਵਾਉਂਦੀਆਂ ਹਨ। ਇੰਝ ਭਾਸ਼ਾ ਸ੍ਵੈ-ਇਛਤ ਭਾਸ਼ਾ ਧੁਨੀਆਂ ਦਾ ਇਕ ਸਿਸਟਮ ਹੈ। ਜਿਸ ਸਦਕਾ ਇਕ ਸਮਾਜ ਵਿਸ਼ੇਸ਼ ਦੇ ਸਮੂਹ ਮਨੁੱਖ ਜਿਨ੍ਹਾਂ ਨੇ ਉਸ ਸਮਾਜ ਵਿਸ਼ੇਸ਼ ਦੇ ਸਿਸਟਮ ਨੂੰ ਸਮਝਿਆ ਜਾਣਾ ਹੁੰਦਾ ਹੈ। ਆਪਸ ਵਿਚ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਮਨੁੱਖੀ ਆਵਾਜ਼ਾਂ ਸਾਡੇ ਉਚਾਰਨ ਅੰਗਾਂ ਦੇ ਵੱਖ-ਵੱਖ ਕਾਰਜਾਂ ਦੀ ਸਹਾਇਤਾ ਨਾਲ ਹਵਾ ਦੀ ਥਰਥਰਾਹਟ ਰਾਹੀਂ ਬੁਲਾਰੇ ਤੋਂ ਲੈ ਕੇ ਸਰੋਤੇ ਦੇ ਸੁਣਨ ਯੰਤਰਾਂ ਤੀਕ ਨਿਯਮਤ ਅਮਲ ਤੱਕ ਪੁੱਜਦੀਆਂ ਹਨ। ਸਰੋਤਾਂ ਤੇ ਬੁਲਾਰਾ ਉਸੇ ਸਮਾਜ ਵਿਸ਼ੇਸ਼ ਦੇ ਪ੍ਰਾਣੀ ਹੁੰਦਿਆਂ ਹੋਇਆਂ ਸਾਡੇ ਸਥਾਪਿਤ ਸਿਸਟਮ ਤੋਂ ਜਾਣੂ ਹੁੰਦੇ ਹੋਏ ਕੋਈ ਔਖ ਮਹਿਸੂਸ ਨਹੀਂ ਕਰਦੇ। ਇਹ ਔਖ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਉਸ ਭਾਸ਼ਾ ਵਿਸ਼ੇਸ਼ ਦੀ ਪ੍ਰੀਵਾਰਕ ਸਾਂਝੇ ਤੋਂ ਲਾਂਭੇ ਜਾਣਗੇ ਜਾਂ ਜਦੋਂ ਸਮਾਜਿਕ ਤੌਰ ਤੇ ਕੋਈ ਭਾਸ਼ਾ ਦੂਜੇ ਸਮਾਜਕ ਘੇਰੇ ਵਿਚ ਆਉਂਦੀ ਹੋਵੇ।
ਸੋਸਿਊਰ ਨੇ ਭਾਸ਼ਾ ਨੂੰ ਚਿੰਨ ਪ੍ਰਣਾਲੀ ਕਿਹਾ ਹੈ। ਇਸ ਤੋਂ ਪਹਿਲਾਂ ਭਾਸ਼ਾ ਨੂੰ ਨਾਮਾਵਾਲੀ ਕਿਹਾ ਜਾਂਦਾ ਹੈ। ਇਸ ਮੱਤ ਅਨੁਸਾਰ ਮਨੁੱਖ ਆਪਣੇ ਅਨੁਭਵ ਵਿਚ ਆਉਣ ਵਾਲੇ ਵਸਤੂ ਸੰਸਾਰ ਦਾ ਨਾਮਕਰਨ ਕਰਦਾ ਹੈ ਅਤੇ ਇਹੋ ਭਾਸ਼ਾ ਹੁੰਦੀ ਹੈ। ਪਰ ਸੋਸਿਊਰ ਨੇ ਕਿਹਾ ਭਾਸ਼ਾ ਨਾਮ ਰਚਨਾ ਨਹੀਂ ਚਿੰਨ ਰਚਨਾ ਹੈ।
(P.NO. 17, ਪੰਜਾਬੀ ਭਾਸ਼ਾ ਸ੍ਰੋਤ ਅਤੇ ਸਰੂਪ-ਬੂਟਾ ਸਿੰਘ ਬਰਾੜ)
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਇੱਕ ਸੰਚਾਰ ਪ੍ਰਣਾਲੀ ਹੈ, ਜੋ ਕਿ ਆਪ-ਹੁਦਰੀ ਹੁੰਦੀ ਹੈ। ਇਹ ਭਾਸ਼ਾ ਪਰੰਪਰਾ ਪ੍ਰਾਪਤ ਤੇ ਗੈਰ ਜਮਾਂਦਰੂ ਹੁੰਦੀ ਹੈ। ਉਚਾਰ ਮੁੱਖ ਹੋਣ ਕਰਕੇ ਭਾਸ਼ਾ ਦਾ ਇਕ ਸਿਸਟਮਬੱਧ ਹੈ। ਭਾਸ਼ਾ ਪ੍ਰਮੁੱਖ ਤੌਰ ਤੇ ਮਾਨਵ ਕੇਂਦਰਿਤ ਹੁੰਦੀ ਹੈ ਅਤੇ ਭਾਸ਼ਾ ਸਮਾਜਿਕ ਵਰਤਾਰੇ ਦਾ ਹੀ ਇਕ ਰੂਪ ਹੁੰਦੀ ਹੈ।
ਉਪਭਾਸ਼ਾ' ਕਿਸੇ ਭਾਸ਼ਾ ਦੀ ਇਲਾਕਾਈ ਜਾਂ ਸਮਾਜਿਕ ਤੌਰ ਤੇ ਨਿਖੜਵੀਂ ਇਕ ਵੰਨਗੀ ਹੈ ਜਿਸ ਦੀ ਪਛਾਣ ਖਾਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਵਿਆਕਰਣਕ ਬਣਤਰ ਦੇ ਕਾਰਨ ਸਥਾਪਿਤ ਕੀਤੀ ਜਾਂਦੀ ਹੈ। 'ਉਪਭਾਸ਼ਾ' ਅੰਗਰੇਜ਼ੀ ਸ਼ਬਦ Dia- lect ਦਾ ਸਿੱਧਾ ਪੰਜਾਬੀ ਅਨੁਵਾਦ ਹੈ। ਉਂਝ ਉਪਭਾਸ਼ਾ ਦੇ ਸੰਕਲਪ ਦੀ ਚੇਤਨਾ ਬਹੁਤ ਪੁਰਾਣੀ ਹੈ। ਉੱਨਤ ਦੇਸ਼ਾਂ ਵਿਚ Dialect ਸ਼ਬਦ ਦਾ ਢੇਰ ਚਿਰ ਤੋਂ ਪ੍ਰਚਲਨ ਹੈ। ਭਾਰਤੀ ਵਿਆਕਰਣਕਾਰਾਂ ਨੇ ਅਪਭ੍ਰੰਸ਼, ਅਵਹੱਟ, ਅਵਹੱਠ ਆਦਿ ਸ਼ਬਦ ਸ਼ਾਇਦ Dialect ਲਈ ਹੀ ਵਰਤੇ ਹਨ।
ਜੀ.ਐਲ. ਬਰੂਕ ਅਨੁਸਾਰ, “ਉਪਭਾਸ਼ਾ ਉਸ ਲੋਕ ਵਰਗ ਦੀ ਬੋਲੀ ਹੈ ਜੋ ਸਾਂਝੀ ਭਾਸ਼ਾ ਬੋਲਣ ਵਾਲੇ ਵਰਗ ਨਾਲੋਂ ਛੋਟਾ ਹੁੰਦਾ ਹੈ। ਇਸ ਤਰ੍ਹਾਂ ਜਨਗਿਣਤੀ ਦੇ ਤੌਰ 'ਤੇ ਉਪਭਾਸ਼ਾ ਛੋਟੀ ਹੁੰਦੀ ਹੈ।"
ਮੀਲੇ ਅਨੁਸਾਰ, "ਇਕੋ ਹੀ ਭਾਸ਼ਾ ਦੇ ਖੇਤਰ ਵਿਚ ਜਦ ਸਥਾਨਕ ਪਰਿਵਰਤਨ ਜਾਂ ਸਥਾਨਕ ਵਿਲੱਖਣਤਾਵਾਂ ਉਤਪੰਨ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਪਰਿਵਰਤਨਾਂ ਦੇ ਸਮੂਹ ਨੂੰ ਉਪਰਾਸ਼ਾ ਕਿਹਾ ਜਾਂਦਾ ਹੈ।
ਡਾ. ਜੇ.ਐਸ. ਪੁਆਰ (1988:174) ਅਨੁਸਾਰ, "ਕਿਸੇ ਭਾਸ਼ਾ ਦੇ ਉਸ ਵਿਸ਼ੇਸ਼ ਰੂਪ ਨੂੰ ਜੋ ਉਸ ਭਾਸ਼ਾਈ ਇਲਾਕੇ ਦੇ ਕਿਸੇ ਇਕ ਭਾਗ ਵਿਚ ਬੋਲਿਆ ਜਾਂਦਾ ਹੈ ਜੋ ਉਚਾਰਨ ਵਿਆਕਰਨ, ਸ਼ਬਦ ਭੰਡਾਰ ਅਤੇ ਮਹਾਵਰੇ ਦੇ ਪੱਖ ਤੋਂ ਭਾਸ਼ਾ ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ ਉਪਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ।"
ਇਸ ਤਰ੍ਹਾਂ ਕਹਿ ਸਕਦੇ ਹਾਂ ਕਿ 'ਉਪਭਾਸ਼ਾ' ਭੂਗੋਲਿਕ ਜਾਂ ਸਮਾਜਿਕ ਤੌਰ ਤੇ ਇਕ ਸੀਮਤ ਦਾਇਰੇ ਦੀ ਬੋਲਚਾਲੀ ਬੋਲੀ ਹੁੰਦੀ ਹੈ। 'ਉਪਭਾਸ਼ਾ' ਭਾਸ਼ਾ ਵਿਚੋਂ ਨਿਕਲੀ ਨਹੀਂ ਹੁੰਦੀ ਸਗੋਂ ਉਪਭਾਸ਼ਾ ਤੇ ਭਾਸ਼ਾ ਸਮਾਨਾਂਤਰ ਰੂਪ ਵਿਚ ਪ੍ਰਚਲਿਤ ਹੋਈਆਂ ਹੁੰਦੀਆਂ ਹਨ। ਉਪਭਾਸ਼ਾ ਵਿਚ ਉਸ ਇਲਾਕੇ ਦੇ ਪੁਰਾਤਨ ਇਤਿਹਾਸ, ਲੋਕ ਸਾਹਿਤ ਅਤੇ ਸਭਿਆਚਾਰ ਦੀ ਜਾਣਕਾਰੀ ਮਿਲਦੀ ਹੈ।
ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ
ਜਿਵੇਂ ਬਹੁਤ ਸਾਰੀਆਂ ਵਿਅਕਤੀ ਭਾਸ਼ਾਵਾਂ ਦਾ ਸਮੂਹ ਉਪਭਾਸ਼ਾ ਹੈ। ਉਸੇ ਤਰ੍ਹਾਂ ਮਿਲਦੀਆਂ-ਜੁਲਦੀਆਂ ਉਪਭਾਸ਼ਾਵਾਂ ਦਾ ਸਮੂਹ ਭਾਸ਼ਾ ਹੈ। ਅਸੀਂ ਕਹਿ ਸਕਦੇ ਹਾਂ ਕਿ ਇਕ 'ਭਾਸ਼ਾ' ਖੇਤਰ ਵਿਚ ਕਈ ਉਪਭਾਸ਼ਾਵਾਂ ਹੋ ਸਕਦੀਆਂ ਹਨ ਅਤੇ ਇਕ ਉਪਭਾਸ਼ਾ ਵਿਚ ਕਈ Sub-dialects ਹੋ ਸਕਦੀਆਂ ਹਨ। ਉਪਭਾਸ਼ਾ ਦਾ ਖੇਤਰ ਮੁਕਾਬਲਤਨ ਛੋਟਾ ਹੁੰਦਾ ਹੈ ਅਤੇ ਭਾਸ਼ਾ ਦਾ ਖੇਤਰ ਵੱਡਾ ਹੁੰਦਾ ਹੈ। ਇਹ ਭੁਗੋਲਿਕ ਵੰਡ ਹੈ। Entwistle ਨੇ ਦੇਖਿਆ ਹੈ ਕਿ ਭਾਸ਼ਾ ਅਜਿਹੀ ਕੌਮ ਦਾ ਸ਼ਾਬਦਿਕ ਪ੍ਰਗਟਾਵਾ ਹੈ ਜਿਸਦੀ ਸੰਸਕ੍ਰਿਤੀ ਕੇਂਦਰ ਉੱਤੇ ਨਿਰਭਰ ਰਹਿੰਦੀ ਹੈ।
R.A. Hudson ਨੇ ਭਾਸ਼ਾ ਤੇ ਉਪਭਾਸ਼ਾ ਵਿਚ ਅੰਤਰ ਨੂੰ ਸਪੱਸ਼ਟ ਕਰਨ ਲਈ ਦੋ ਨੁਕਤਿਆਂ ਦੀ ਚਰਚਾ ਹੈ। ਪਹਿਲਾ ਨੁਕਤਾ ਸਾਈਜ਼ ਦਾ ਹੈ। ਇਸ ਅਨੁਸਾਰ
ਭਾਸ਼ਾ ਉਪਭਾਸ਼ਾ ਨਾਲੋਂ ਵਡੇਰੇ ਸਾਈਜ਼ ਵਿਚ ਚਲਿਤ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਭਾਸ਼ਾ ਵਿਚ ਭਾਸ਼ਾਈ ਅੰਸ਼ਾਂ ਦੀ ਅਧਿਕਤਾ ਹੁੰਦੀ ਹੈ। ਜਿੱਥੇ ਕਿ ਉਪਭਾਸ਼ਾ ਦਾ ਭਾਸ਼ਾਈ ਸਰਮਾਇਆ ਅਤਿ ਅਲਪ ਹੁੰਦਾ ਹੈ, ਦੂਜਾ ਨੁਕਤਾ ਪ੍ਰਤਿਸ਼ਠਾ ਦਾ ਹੈ। ਭਾਸ਼ਾ ਦੀ ਪ੍ਰਤਿਸ਼ਠਾ ਵਧੇਰੇ ਹੁੰਦੀ ਹੈ ਜਦੋਂ ਕਿ ਉਪਭਾਸ਼ਾ ਵਿਚ ਅਜਿਹਾ ਸੰਭਵ ਨਹੀਂ ਹੁੰਦਾ ਕਿਉਂਕਿ ਭਾਸ਼ਾ ਸੰਬੰਧਤ ਦੇਸ਼ ਜਾਂ ਕੌਮ ਦੇ ਵਿਦਿਅਕ, ਸਭਿਆਚਾਰ, ਪ੍ਰਸ਼ਾਸ਼ਨੀ ਅਤੇ ਰਾਜਨੀਤਿਕ ਕਾਰਜਾਂ ਲਈ ਪ੍ਰਯੁਕਤ ਕੀਤੀ ਜਾਂਦੀ ਹੈ ਅਤੇ ਇਸਦਾ ਪ੍ਰਮਾਣਿਕ ਰੂਪ ਲਿਖਤੀ ਤੌਰ ਤੇ ਉਪਲਬੱਧ ਹੁੰਦਾ ਹੈ। ਪਰ ਉਪਭਾਸ਼ਾ ਇਕ ਸੀਮਤ ਦਾਇਰੇ ਵਿਚ ਕਿਸੇ ਇਲਾਕੇ ਦੀ ਬੋਲਚਾਲੀ ਰੂਪ ਤੱਕ ਮਹਿਦੂਦ ਰਹਿੰਦੀ ਹੈ।
ਡੇਵਿਡ ਕ੍ਰਿਸਟਨ ਨੇ ਭਾਸ਼ਾ ਤੇ ਉਪਭਾਸ਼ਾ ਦੇ ਅੰਤਰਾਂ ਸਬੰਧੀ ਆਮ ਪ੍ਰਚਲਿਤ ਧਾਰਨਾ ਦੀ ਆਲੋਚਨਾ ਕਰਦਿਆਂ ਲਿਖਿਆ ਕਿ ਸਪੱਸ਼ਟ ਤੌਰ ਤੇ ਉਪਭਾਸ਼ਾਵਾਂ ਭਾਸ਼ਾ ਦੇ ਹਿੱਸੇ ਹਨ। ਭਾਸ਼ਾ ਤੇ ਉਪਭਾਸ਼ਾ ਦੇ ਰਿਸ਼ਤੇ ਗੁੰਝਲਦਾਰ ਹਨ ਇਹ ਵੀ ਆਮ ਕਿਹਾ ਜਾਂਦਾ ਹੈ ਕਿ ਉਦੋਂ ਵੱਖ-ਵੱਖ ਭਾਸ਼ਾਵਾਂ ਬੋਲਦੇ ਮੰਨੇ, ਜਾਣੇ ਚਾਹੀਦੇ ਹਨ। ਜਦੋਂ ਉਹ ਇਕ ਦੂਜੇ ਦੀ ਬੋਲੀ ਨਾ ਸਮਝ ਸਕਣ। ਪਰ ਇਹ ਸਿਧਾਂਰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦਾ। ਚੀਨੀ ਭਾਸ਼ਾ ਦੀਆਂ ਦੋ ਪ੍ਰਮੁੱਖ ਉਪਭਾਸ਼ਾਵਾਂ ਮੰਦਾਰਿਨ ਤੇ ਕੈਨਟੋਲੀ ਹਨ ਪਰ ਉਹ ਬੋਲਣ ਦੀ ਪੱਧਰ ਉੱਤੇ ਨਹੀਂ ਸਮਝੀਆਂ ਜਾਂਦੀਆਂ ਪਰ ਉਹ ਲਿਖਤ ਦੀ ਪੱਧਰ ਤੇ ਸਾਰੇ ਚੀਨ ਵਿਚ ਸਮਝੀਆਂ ਜਾਂਦੀਆਂ ਹਨ ਕਿਉਂਕਿ ਲਿਖਤੀ ਪੱਧਰ ਤੇ ਸਮਝ ਗੋਚਰੀਆਂ ਹਨ। ਇਸ ਲਈ ਇਹ ਦੋਵੇਂ ਚੀਨੀ ਭਾਸ਼ਾਵਾਂ ਦੀਆਂ ਉਪਭਾਸ਼ਾਵਾਂ ਹਨ।
ਪਰ ਜੇਕਰ ਗੌਰ ਨਾਲ ਦੇਖੀਏ ਤਾਂ ਭਾਸ਼ਾ ਤੇ ਉਪਭਾਸ਼ਾ ਦੀ ਪ੍ਰਕਿਰਤੀ ਵਿਚ ਕੋਈ ਫਰਕ ਨਹੀਂ ਹੈ ਕਿਉਂਕਿ ਦੋਹਾਂ ਵਿਚ ਧੁਨੀਆਂ, ਵਿਆਕਰਣਿਕ, ਰੂਪ ਵਾਕ ਅਰਥ ਆਦਿ ਦੀ ਹੋਂਦ ਤੇ ਸਥਿਤੀ ਰਹਿੰਦੀ ਹੈ। ਨਾਲੇ ਕਿਸੇ ਖਾਸ ਭਾਸ਼ਾ ਨੂੰ ਬੋਲਣ ਵਾਲੇ ਉਸ ਦੀਆਂ ਉਪਭਾਸ਼ਾਵਾਂ ਨੂੰ ਸਮਝਦੇ ਹਨ।
ਇਕੋ ਭਾਸ਼ਾ ਦੀਆਂ ਕਈ ਉਪਭਾਸ਼ਾਵਾਂ ਹੋ ਸਕਦੀਆਂ ਹਨ ਇਨ੍ਹਾਂ ਵਿਚੋਂ ਕਿਸੇ ਉਪਭਾਸ਼ਾਵਾਂ ਨੂੰ ਕਿਸੇ ਕਾਰਨ ਕਰਕੇ ਜਦ ਮਹੱਤਵ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਹੌਲੀ-ਹੌਲੀ ਭਾਸ਼ਾ ਦੀ ਪਦਵੀਂ ਇਖਤਿਆਰ ਕਰ ਲੈਂਦੀ ਹੈ। ਕੋਈ ਸਮਾਂ ਸੀ ਜਦ ਸਾਰੀਆਂ ਰੋਮਾਂਸ ਭਾਸ਼ਾਵਾਂ ਫ੍ਰੈਂਚ, ਇਟਾਲੀਅਨ, ਸਪੈਨਿਸ਼, ਪੁਰਤਗਾਲੀ ਉਪਭਾਸ਼ਾਵਾਂ ਸਨ। ਪ੍ਰੰਤੂ ਹੁਣ ਉਹ ਮੁਕੰਮਲ ਪ੍ਰਸਿੱਧ ਟਕਸਾਲੀ ਭਾਸ਼ਾਵਾਂ ਬਣ ਚੁੱਕੀਆਂ ਹਨ ਇਸੇ ਤਰ੍ਹਾਂ ਭਾਰਤੀ ਭਾਸ਼ਾਵਾਂ ਦੇ ਇਤਿਹਾਸ ਵਿਚ ਪ੍ਰਕ੍ਰਿਤਾ ਅਪਭ੍ਰੰਸ਼ਾ ਦੀ ਗੱਲ ਕਹੀ ਜਾ ਸਕਦੀ ਹੈ। ਕਿਸੇ ਸਮੇਂ ਪ੍ਰਾਕ੍ਰਿਤਾਂ, ਸੰਸਕ੍ਰਿਤ ਦੀਆਂ ਉਪਭਾਸ਼ਾਵਾਂ ਸਨ ਪ੍ਰੰਤੂ ਬਾਅਦ ਵਿਚ ਆ ਕੇ ਉਹ ਸੁਤੰਤਰ ਦੇਸ਼ ਭਾਸ਼ਾਵਾਂ ਬਣੀਆਂ ਤੇ ਉਨ੍ਹਾਂ ਵਿਚ ਸਾਹਿਤ ਵੀ ਰਚਿਆ ਗਿਆ। ਇਸੇ ਤਰ੍ਹਾਂ 11ਵੀਂ ਈ. ਤੋਂ ਪਹਿਲਾਂ ਮਕਿਆਲਮ ਤਾਮਿਲ ਦੀ ਉਪਭਾਸ਼ਾ ਸੀ, ਪਰ ਹੁਣ ਸੁਤੰਤਰ ਭਾਸ਼ਾ ਹੈ। ਰਾਜਾਂ ਦੇ ਪੁਨਰ ਗਠਨ ਦੇ ਕਾਰਨ ਹੋ ਸਕਦਾ ਹੈ। ਪਹਾੜੀ, ਡੋਗਰੀ, ਹਰਿਆਣਵੀ ਆਦਿ ਵੱਖਰੀਆਂ ਭਾਸ਼ਾਵਾਂ ਬਣ ਜਾਣ
ਜੋ ਹੁਣ ਬਣ ਸਕਦੀਆਂ ਹਨ।
ਭਾਸ਼ਾ ਤੇ ਉਪਭਾਸ਼ਾ ਦਾ ਅੰਤਰ ਸਬੰਧ
ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸੰਬੰਧ ਉਦੋਂ ਵੀ ਸਪਸ਼ਟ ਹੁੰਦਾ ਹੈ ਜਦੋਂ ਦੋ ਬੋਲੀਆਂ ਬੋਲਣ ਵਾਲੇ ਵਕਤਾ ਇਕ ਦੂਜੇ ਨੂੰ ਬਗੈਰ ਕਿਸੇ ਸਿੱਖਿਆ ਜਾਂ ਵਿਸ਼ੇਸ਼ ਟਰੇਨਿੰਗ ਤੋਂ ਬਿਨਾਂ ਹੀ ਆਪਣੇ ਵਿਚਾਰ ਬੋਲ ਕੇ ਲਿਖ ਕੇ ਸਮਝ ਸਕਦੇ ਹੋਣ ਤਾਂ ਉਹ ਇਕੇ ਹੀ ਭਾਸ਼ਾ ਦੀਆਂ ਦੇ ਉਪਭਾਸ਼ਾਵਾਂ ਬੋਲ ਰਹੇ ਹੋਣਗੇ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਵੱਖ-ਵੱਖ ਭਾਸ਼ਾਵਾਂ ਬੋਲ ਰਹੇ ਹੋਣਗੇ। ਜੇਕਰ ਕੋਈ ਵਿਅਕਤੀ ਇਕੋ ਹੀ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿਚ ਭਾਵੇਂ ਉਚਾਰਨ ਜਾਂ ਵਿਆਕਰਨ ਜਾਂ ਵਿਆਕਰਨ ਪੱਖੋਂ ਕੁਝ ਅੰਤਰ ਹੋਵੇ ਤਾਂ ਇਕ ਉਪਭਾਸ਼ਾ ਵਾਲਾ ਦੂਜੀ ਉਪਭਾਸ਼ਾ ਦਾ ਅਰਥ ਭਰਪੂਰ ਵਿਆਖਿਆ ਕਰ ਸਕਦਾ ਹੈ। ਜਿਵੇਂ ਕਿ ਮਾਝੀ, ਮਲਵਈ, ਦੁਆਬੀ, ਪੁਆਧੀ ਆਦਿ ਬੋਲਣ ਵਾਲੇ ਵਕਤਾ ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦੀ ਵੀ ਵਿਆਕਰਨ, ਉਚਾਰਨਾਂ ਤੋਂ ਕਾਫ਼ੀ ਜਾਣੂ ਹੁੰਦੇ ਹਨ। ਬਹੁਤ ਨੇੜੇ-ਨੇੜੇ ਸਥਿਤ ਉਪਭਾਸ਼ਾਵਾਂ ਵਿਚ ਅਤੇ ਰਤਾ ਕੁ ਦੂਰ ਹੁੰਦੀਆਂ ਜਾਂਦੀਆਂ ਉਪਭਾਸ਼ਾਵਾਂ ਵਿਚ ਸਮਝਣ ਦੀ ਮਾਤਰਾ ਘਟਦੀ ਵਧਦੀ ਰਹਿੰਦੀ ਹੈ। ਜੇ ਅੰਤਰ ਵਧੇਰੇ ਹੋਵੇ ਤਾਂ ਅਲੱਗ ਬੋਲੀ ਹੋਵੇਗੀ। ਕੇਵਲ ਸ਼ਬਦ ਭੰਡਾਰ ਦੀ ਏਕਤਾ ਜਾਂ ਵਿਖੇਪਤਾ ਵਧੇਰੇ ਗਿਣਨਯੋਗ ਸੂਤਰ ਨਹੀਂ ਬਲਕਿ ਇਹ ਵੀ ਦੇਖਿਆ ਜਾਵੇ ਕਿ ਸ਼ਬਦ ਦੀ ਅੱਗੋਂ ਵਿਆਕਰਨ ਵਿਚ ਕਿਸ ਤਰ੍ਹਾਂ ਵਰਤੋਂ ਹੁੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕਿਸੇ ਇਲਾਕੇ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਇਕ ਕੜੀ ਵਾਂਗੂੰ ਆਪਸ ਵਿਚ ਜੁੜੀਆਂ ਹੋਣ, ਜਿਸ ਨੂੰ ੳ, ਅ, ੲ, ਸ, ਹ, ਕ, ਖ ਦਾ ਨਾਂ ਦਿੱਤਾ ਜਾਂਦਾ ਹੈ। ਇੰਝ ਵੀ ਹੋ ਸਕਦਾ ਹੈ ਕਿ 'ਉ' ਕੁੜੀ ਦੇ ਲੋਕ 'ਅ' ਕੁੜੀ ਦੇ ਲੋਕ ਇਕ ਦੂਜੇ ਨੂੰ ਬੋਲ ਕੇ ਜਾਂ ਲਿਖ ਕੇ ਨਾ ਸਮਝਾ ਸਕਦੇ ਹੋਣ ਪਹਿਲੀ ਸਥਿਤੀ ਵਿੱਚ 'ੳ' ਤੇ 'ਖ' ਕੜੀ ਤੱਕਦੇ ਲੋਕ ਇਕ ਭਾਸ਼ਾ ਦੀਆਂ ਉਪਭਾਸ਼ਾਵਾਂ ਬੋਲਣਗੇ ਜਦਕਿ ਦੂਜੀ ਕੜੀ ਵਿਚ ਉਹ ਅਲੱਗ-ਅਲੱਗ ਭਾਸ਼ਾ ਬੋਲ ਰਹੇ ਹੋਣਗੇ।
ਕਈ ਵਾਰ ਸਮਝਿਆ ਜਾਂਦਾ ਹੈ ਕਿ ਉਪਭਾਸ਼ਾ ਵਿਚ ਵਰਤੇ ਜਾਣ ਵਾਲੇ ਬਹੁਤ ਸਾਰੇ ਭਾਸ਼ਾ ਦੇ ਟਕਸਾਲੀ ਰੂਪਾਂ ਦਾ ਵਿਗੜਿਆ ਰੂਪ ਹੁੰਦੇ ਹਨ। ਇਹ ਧਾਰਨਾ ਆਪਣੇ-ਆਪਵਿਚ ਬਹੁਤ ਗਲਤ ਹੈ। ਇਸ ਦੇ ਉਲਟ ਉਪਭਾਸ਼ਾ ਦੇ ਸਮੂਹ ਖੇਤਰ ਵਿਚ ਜੋ ਸ਼ਬਦ ਕਿਸੇ ਖਾਸ ਵਿਉਂਤ ਵਿਚ ਠੇਠ ਰੂਪ ਨਾਲੋਂ ਕੁਝ ਫਰਕ ਪਾ ਕੇ ਵਰਤੇ ਜਾਂਦੇ ਹਨ। ਉਹ ਭਾਸ਼ਾ ਦੇ ਵਿਗੜੇ ਹੋਏ ਰੂਪ ਜਾਂ ਗਲਤ ਰੂਪ ਨਹੀਂ ਹੁੰਦੇ। ਸਗੋਂ ਉਹ ਉਪਭਾਸ਼ਾਈ ਨਕਸ਼ਾਂ ਵਾਲੇ ਹੁੰਦੇ ਹਨ। ਉਨ੍ਹਾਂ ਸ਼ਬਦਾਂ ਦਾ ਆਪਣਾ ਗਠਨ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਬੰਧਿਤ ਉਪਭਾਸ਼ਾ ਖੇਤਰਾਂ ਵਿਚ ਸਮੂਹਿਕ ਤੌਰ ਤੇ ਸ਼ੁੱਧ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ। ਜਿਸ ਕਰਕੇ ਇਹ ਗੱਲ ਮੰਨੀ ਜਾਂਦੀ ਹੈ ਕਿ ਉਪਭਾਸ਼ਾ
ਬੋਲਣ ਵਾਲੇ ਠੇਠ (ਕੇਂਦਰੀ ਭਾਸ਼ਾ) ਦੇ ਸ਼ਬਦਾਂ ਨੂੰ ਗਲਤ ਉਚਾਰਦੇ ਹਨ ਜਾਂ ਵਿਗਾੜ ਕੇ ਉਚਾਰਦੇ ਹਨ। ਜਿਵੇਂ ਡੋਗਰੀ ਵਿਚ 'ਉਦਾਸ' ਨੂੰ 'ਦੁਆਸ', 'ਦੀਵਾਲੀ' ਨੂੰ 'ਦਿਆਲੀ' ਅਤੇ 'ਤਕਲੀਫ' ਨੂੰ 'ਤਖਲੀਫ' ਬੋਲਿਆ ਜਾਂਦਾ ਹੈ ਤਾਂ ਇਨ੍ਹਾਂ ਨੂੰ ਪੰਜਾਬੀ ਦੇ ਵਿਗੜੇ ਹੋਏ ਰੂਪ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਇਨ੍ਹਾਂ ਦੇ ਗਠਨ ਤੇ ਸੁਭਾਅ ਮੁਤਾਬਿਕ ਠੀਕ ਸ਼ਬਦ ਹਨ। ਹਰ ਵਿਅਕਤੀ ਆਪਣੀ ਮਾਤ ਭਾਸ਼ਾ ਦਾ ਉਚਾਰਨ ਆਪਣੇ ਨਿੱਜੀ ਸੁਭਾਅ ਅਨੁਸਾਰ ਕਰਦਾ ਹੈ, ਕਿਉਂਕਿ ਜਿਸ ਢੰਗ ਨਾਲ ਉਹ ਉਸਦਾ ਉਚਾਰਨ ਕਰਦਾ ਹੈ। ਇਹ ਉਸਦੀ ਨਿੱਜੀ ਭਾਸ਼ਾ ਹੈ। ਦੂਜੇ ਸ਼ਬਦਾਂ ਵਿਚ ਕਿਸੇ ਵੀ ਪੁਰਸ਼ ਦਾ ਸਮੁੱਚੇ ਤੌਰ ਤੇ ਆਪਣੀ ਮਾਤ-ਭਾਸ਼ਾ ਦੇ ਉਚਾਰਨ ਦੇ ਤੌਰ ਤੇ ਤਰੀਕੇ ਨੂੰ ਉਸ ਪੁਰਸ਼ ਦੀ ਨਿੱਜੀ ਭਾਸ਼ਾ ਕਿਹਾ ਜਾਂਦਾ ਹੈ। ਇਕੋ ਹੀ ਪੁਰਸ਼ ਜਦੋਂ ਆਪਣੇ ਘਰ ਵਿਚ ਗੱਲਬਾਤ ਕਰਦਾ ਹੈ ਤਾਂ ਇਕ ਭਾਂਤ ਦੀ ਭਾਸ਼ਾ ਵਰਤਦਾ ਹੈ ਅਤੇ ਜਦੋਂ ਉਹ ਹੀ ਪੁਰਸ਼ ਲੈਕਚਰ ਦੇ ਰਿਹਾ ਹੁੰਦਾ ਹੈ ਤਾਂ ਅਲੱਗ ਭਾਸ਼ਾ ਵਰਤਦਾ ਹੈ। ਭਾਸ਼ਾ ਦੇ ਮੁਕਾਬਲੇ ਇਕ ਉਪਭਾਸ਼ਾ ਵਿਚ ਆਉਣ ਵਾਲੀਆਂ 'ਨਿੱਜੀ ਭਾਸ਼ਾਵਾਂ' ਵਿਚ ਸਮਾਨਤਾ ਵਧੇਰੇ ਹੁੰਦੀ ਹੈ ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਗਠਨ ਵਿਚ ਬਹੁਤ ਅੰਤਰ ਹੋ ਸਕਦਾ ਹੈ। ਜਦੋਂ ਇਨ੍ਹਾਂ ਦੋਹਾਂ ਪ੍ਰਬੰਧਾਂ ਵਿਚ ਉਪਭਾਸ਼ਾ ਪ੍ਰਬੰਧ ਦੀਆਂ ਕੁਝ ਕੁ ਬਦਲੀਆਂ ਸੂਰਤਾਂ ਹੋਣ ਉਹ ਉਪਭਾਸ਼ਾਵਾਂ ਹਨ। ਭਾਸ਼ਾ ਅਤੇ ਉਪਭਾਸ਼ਾ ਦਾ ਸੰਬੰਧ ਸਾਬਤ ਕਰਨ ਲਈ ਕਈ ਵਾਰ ਇਹ ਸੋਚਿਆ ਜਾਂਦਾ ਹੈ ਕਿ 'ਉਪਭਾਸ਼ਾ' 'ਭਾਸ਼ਾ' ਵਿਚੋਂ ਨਿਕਲੀ ਹੁੰਦੀ ਹੈ ਜਾਂ ਨਿਕਲੀ ਹੋਣੀ ਚਾਹੀਦੀ ਹੈ। ਕਿਸੇ ਭਾਸ਼ਾ ਜਾਂ ਉਪਭਾਸ਼ਾ ਦਾ ਰਿਸ਼ਤਾ ਇਹੋ ਜਿਹਾ ਸਥਾਪਤ ਕਰਨਾ ਅਣਵਿਗਿਆਨਕ ਹੈ, ਉਕਤੀ ਹੈ ਅਤੇ ਇਹ ਸਮਝਣਾ ਗਲਤ ਹੈ ਕਿ ਉਪਭਾਸ਼ਾ ਲਈ ਸਬੰਧਿਤ ਭਾਸ਼ਾ ਜਨਨੀ ਰੂਪ ਹੁੰਦੀ ਹੈ। ਜਿਸ ਦੇ ਉਲਟ 'ਭਾਸ਼ਾ' ਅਤੇ 'ਉਪਭਾਸ਼ਾ' ਇਕ ਭਾਸ਼ਾਈ ਇਲਾਕੇ ਵਿਚ ਇਕੋ ਸਮੇਂ ਵੱਖ-ਵੱਖ ਛੋਟੇ ਖੇਤਰਾਂ ਵਿਚ ਪ੍ਰਫੁਲਤ ਹੁੰਦੀਆਂ ਹਨ। ਇਨ੍ਹਾਂ ਦਾ ਦੂਜੀਆਂ ਨਾਲ ਭੈਣਾਂ ਵਾਲਾ ਸੰਬੰਧ ਹੁੰਦਾ ਹੈ। ਮਾਪਿਆਂ ਅਤੇ ਸੰਤਾਨ ਵਾਲਾ ਨਹੀਂ।
ਅਜੋਕੇ ਭਾਈਚਾਰੇ ਵਿਚ ਇਕੋ ਟੱਬਰ ਦੀਆਂ ਕੁੜੀਆਂ ਦਾ ਕੇਂਦਰੀ ਹਕੂਮਤ (ਮਾਂ-ਪਿਓ) ਵੱਲ ਇਕ ਖਾਸ ਵਤੀਰਾ ਹੁੰਦਾ ਹੈ। ਏਵੇਂ ਹੀ ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦਾ ਹੁੰਦਾ ਹੈ। ਭੈਣਾਂ ਦੇ ਆਪਸੀ ਸੰਬੰਧ 'ਅਮੀਰ ਘਰਾਂ' ਨਾਲ ਹੋਣ ਕਰਕੇ ਬਦਲ ਜਾਂਦੇ ਹਨ ਏਵੇਂ ਹੀ ਉਪਭਾਸ਼ਾ ਬਾਰੇ ਕਿਹਾ ਜਾ ਸਕਦਾ ਹੈ। ਇਸ ਭੈਣਾਂ ਦੇ ਪਰਿਵਾਰ ਵਿਚ ਜਾਂ ਸਮੂਹ ਵਿਚੋਂ ਜਿਨ੍ਹਾਂ 'ਭੈਣਾਂ' ਦੇ ਰਿਸ਼ਤੇ ਨਾਤੇ 'ਗਰੀਬ ਘਰਾਂ' (ਘੱਟ ਉੱਨਤ ਇਲਾਕੇ) ਨਾਲ ਜੁੜ ਜਾਣ ਉਹ ਇਕ ਪਾਸੇ ਪਈਆਂ ਰਹਿੰਦੀਆਂ ਹਨ ਅਤੇ ਕੇਂਦਰੀ ਇਲਾਕੇ ਵਿਚ ਰਾਜਸੀ ਪਦ ਤੇ ਬਿਰਾਜੀ 'ਅਮੀਰ ਭੈਣ' (ਕੇਂਦਰੀ ਠੇਠ ਬੋਲੀ) ਨੂੰ ਵਪਾਰਕ ਅਤੇ ਰਾਜਸੀ ਤੱਥਾਂ ਧਾਰਮਿਕ ਕਾਰਨਾਂ ਸਦਕਾ ਉੱਚੀ ਥਾਂ ਮਿਲ ਜਾਂਦੀ ਹੈ 'ਗਰੀਬ' ਦਾ ਭਾਵ ਘੱਟ ਉੱਨਤ ਭੂਗੋਲਿਕ ਖੇਤਰ ਜਾਂ ਰਾਜਸੀ ਤੌਰ ਤੇ ਪੱਛੜੇ ਇਲਾਕੇ ਕਹੇ ਜਾ ਸਕਦੇ ਹਨ। ਉਨ੍ਹਾਂ ਇਲਾਕਿਆਂ ਨੂੰ ਵੀ ਕਹਿ ਸਕਦੇ ਹਾਂ ਜਿਹੜੇ ਕੇਂਦਰ ਨਾਲੋਂ
ਕਈ ਸਿਆਸੀ ਤੇ ਰਾਜਸੀ ਕਾਰਨਾਂ ਕਰਕੇ ਲਾਂਭੇ ਪਏ ਰਹਿੰਦੇ ਹਨ। ਜਿਵੇਂ ਵੱਡੇ ਦਰਿਆਵਾਂ ਨਾਲ ਵੱਖ ਕੀਤੇ ਹੋਏ ਅਤੇ ਪਹਾੜੀ ਇਲਾਕੇ ਜਾਂ ਘੱਟ ਉਪਜਾਊ ਇਲਾਕੇ। ਇਸ ਤਰ੍ਹਾਂ ਗਰੀਬ ਦਾ ਭਾਵ ਇਹ ਨਹੀਂ ਕਿ ਗਰੀਬ ਘਰਾਂ ਨਾਲ ਠੇਠ ਜਾਂ ਕੇਂਦਰੀ ਭਾਸ਼ਾ ਨਾਲ ਸੰਬੰਧਿਤ ਬੋਲੀਆਂ ਸਗੋਂ ਇਸਦਾ ਭਾਵ ਹੈ ਕਿ ਉਨ੍ਹਾਂ ਉਪਭਾਸ਼ਾਵਾਂ ਦਾ ਭਾਸ਼ਾ ਨਾਲ ਸੰਬੰਧ ਕਈਆਂ ਕਾਰਨਾਂ ਕਰਕੇ ਝਾਕੇ ਨਾਲ ਹੁੰਦਾ ਹੈ। ਉਂਝ ਲਾਂਬੇ ਪਈਆਂ ਬੋਲੀਆਂ ਦਾ ਆਪਣਾ ਗਠਨ ਹੁੰਦਾ ਹੈ।
(ਪੰਨਾ ਨੰ: 142 ਡਾ: ਹਰਕੀਰਤ ਸਿੰਘ-ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ)
ਉਪਭਾਸ਼ਾਵਾਂ ਵਿਚੋਂ ਕੋਈ ਵੀ ਇਕੱਲੀ ਉਪਭਾਸ਼ਾ ਸਮੁੱਚੀ ਪੰਜਾਬੀ ਭਾਸ਼ਾ ਦਾ ਦਰਜਾ ਨਹੀਂ ਰੱਖਦੀ ਚਾਹੇ ਕਿ ਸਾਹਿਤਕ ਕਾਰਜਾਂ ਲਈ ਆਮ ਕਰਕੇ ਮਾਝੀ ਵਰਤੀ ਜਾਂਦੀ ਹੈ। ਪਰ ਮਲਵਈ, ਦੁਆਬੀ ਲੇਖਕਾਂ ਦੀਆਂ ਲਿਖਤਾਂ ਵਿਚ ਉਪਭਾਸ਼ਾਈ ਅੰਸ਼ ਆ ਹੀ ਜਾਂਦੇ ਹਨ ਸਗੋਂ ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦੇ ਭੂਗੋਲਿਕ ਘੇਰੇ ਵਿਚ ਆਉਣ ਵਾਲੇ ਇਕ ਅਜਿਹੇ ਰੂਪ ਨੂੰ ਪੰਜਾਬੀ ਕਿਹਾ ਜਾ ਸਕਦਾ ਹੈ ਜਿਹੜਾ ਸਮੂਹ ਇਲਾਕੇ ਦੇ ਸਮਝ ਆ ਸਕੇ। ਉਪਭਾਸ਼ਾਵਾਂ ਵਿਚ ਕਈ ਪੁਰਾਤਨ ਸ਼ਬਦ ਰੂਪਾਂ ਦੀ ਬਹੁਤਾਂਤ ਹੁੰਦੀ ਹੈ ਜਿਨ੍ਹਾਂ ਨੂੰ ਟਕਸਾਲੀ ਬੋਲੀ ਗੁਆ ਲੈਂਦੀ ਹੈ, ਜਦੋਂ ਹਰਨਾਂ ਬੋਲੀਆਂ ਦੇ ਸੰਪਰਕ ਵਿਚ ਆਉਂਦੀ ਹੈ। ਭਾਸ਼ਾ ਅਤੇ ਉਪਭਾਸ਼ਾ ਦਿਆਂ ਸ਼ਬਦਾਂ ਅਤੇ ਵਿਆਕਰਣਕ ਸਿਫਤਾਂ ਵਿਚ ਏਕਤਾ ਹੋਣ ਦੇ ਬਾਵਜੂਦ ਇਕ-ਦੂਜੀ ਵਿਚ ਲਹਿਜੇ ਦੀ ਅਸਮਾਨਤਾ ਵੀ ਭੁਲੇਖੇ ਦਾ ਕਾਰਨ ਬਣਦੀ ਹੈ। ਪੱਛਮੀ ਭਾਸ਼ਾ ਵਿਗਿਆਨੀਆਂ ਨੇ ਭੂਗੋਲਿਕ ਉਪਭਾਸ਼ਾਵਾਂ ਦੀ ਸਥਿਤੀ ਨੂੰ ਇੰਨੀ ਮਹੱਤਤਾ ਨਹੀਂ ਦਿੰਦੀ ਕਿਉਂਕਿ ਅਮਰੀਕਾ ਜਾਂ ਇੰਗਲੈਂਡ ਵਿਚ ਹਿੰਦੁਸਤਾਨ ਵਰਗੀ ਭਾਸ਼ਾ ਸਮੱਸਿਆ ਜਾਂ ਸਥਿਤੀ ਨਹੀਂ ਹੈ। ਫਰਾਂਸ ਵਿਚ ਇਹ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਜਿਥੇ ਵੱਖ-ਵੱਖ ਥਾਵਾਂ ਦੀਆਂ 'ਡਾਈਲੈਕਟ ਐਟਲਸਾਂ' ਭਾਸ਼ਾ ਸਰਵੇ ਕਰਨ ਤੋਂ ਬਾਅਦ ਬਣਾਈਆਂ ਜਾ ਰਹੀਆਂ ਹਨ। ਹੁਣ ਪੱਛਮੀ ਭਾਸ਼ਾ ਵਿਗਿਆਨਕ ਖੋਜ ਵਿਚ ਇਸ ਵਿਸ਼ੇ ਨੂੰ ਆਧੁਨਿਕ ਅਤੇ ਮਸ਼ੀਨੀ ਤਰੀਕਿਆ ਨਾਲ 'ਆਈਸੋਗਲਾਸ' ਜਾਂ 'ਇੱਕ ਬੋਲ ਰੇਖਾਵਾਂ' ਤਿਆਰ ਕਰਕੇ ਬੋਲੀ ਭੂਗੋਲ ਤਿਆਰ ਕਰਕੇ ਕਿਸੇ ਇਕੱਲੀ ਭਾਸ਼ਾ ਇਕਾਈ ਵਿਚ ਸ਼ਬਦ ਤੇ ਵਿਆਕਰਨ ਦੀਆਂ ਧੁਨੀਆਤਮਕ ਅੰਤਰਾਂ ਨੂੰ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਤਿਹਾਸਕ ਪੁਨਰਨਿਰਮਾਣ ਰਾਹੀਂ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੇ ਸੰਬੰਧ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਮਾਜਿਕ ਜਾਂ ਜਾਤੀ ਵੰਡ ਅਨੁਸਾਰ ਤੇ ਕਿੱਤੇ ਵੰਡ ਅਨੁਸਾਰ ਪੜ੍ਹੇ ਲਿਖੇ ਤੇ ਅਨਪੜ੍ਹ ਲੋਕਾਂ ਦੀਆਂ ਮੌਖਿਕ ਬੋਲੀਆਂ ਨੂੰ ਵੀ ਉਪਭਾਸ਼ਾਵਾਂ ਦਾ ਦਰਜਾ ਦਿੱਤਾ ਜਾਂਦਾ ਹੈ। ਪੰਜਾਬੀ ਦੀਆਂ ਕੁਝ ਕੰਮਾਂ ਅਤੇ ਕਿਤਿਆ ਦੀ ਵਸ ਜਿਵੇਂ ਧੋਬੀਆ, ਲੁਹਾਰਾਂ, ਖੱਤਰੀਆ, ਜੱਟਾਂ, ਬਾਣੀਆਂ, ਬ੍ਰਾਹਮਣਾਂ, ਤੀਵੀਆਂ, ਮਰਦਾਂ, ਬੱਚਿਆਂ, ਦਫ਼ਤਰਾਂ ਵਿਚ ਕੰਮ ਕਰਨ ਵਾਲੇ ਅਫ਼ਸਰ, ਮਜ਼ਦੂਰ ਲਿਖਾਰੀਆਂ ਅਤੇ ਵਿਹਲੜ ਗਪੋੜੀਆਂ ਦੀਆਂ ਬੋਲੀਆਂ ਵੱਖ-ਵੱਖ ਭਾਸ਼ਾ ਸ਼ੈਲੀਆਂ ਦੀਆਂ ਧਾਰਨੀ ਹੋਣ ਦੇ ਲਿਹਾਜ਼
ਨਾਲ ਤਾਂ ਕੁਝ ਅੰਤਰ ਰੱਖਦੀਆਂ ਹੋਣ ਪਰ ਇਨ੍ਹਾਂ ਨੂੰ ਵੱਖ-ਵੱਖ ਉਪਭਾਸ਼ਾਵਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਿਆਕਰਨ ਅਤੇ ਸ਼ਬਦ ਗਠਨ ਦਾ ਸੰਬੰਧ ਹੈ ਇਹ ਕੇਵਲ ਪੰਜਾਬੀ ਦੀਆਂ ਵੱਖ-ਵੱਖ ਸ਼ੈਲੀਆਂ ਹੀ ਹਨ। ਉਨ੍ਹਾਂ ਸਾਰੀਆਂ ਸ਼ੈਲੀਆਂ ਵਿਚ ਆਪਣੇ ਕਿੱਤੇ ਅਤੇ ਦਰਜੇ ਅਨੁਸਾਰ ਕੁਝ ਕੁ ਅੰਤਰ ਆਉਂਦੇ ਹਨ ਪਰ ਸਮੁੱਚੀ ਪੰਜਾਬੀ ਦੇ ਗਠਨ ਵਿਚ ਕੋਈ ਅੰਤਰ ਨਹੀਂ ਵਾਪਰਦਾ ਕੇਵਲ ਸ਼ਬਦਾਂ ਦੀ ਚੋਣ ਜਾਂ ਲੋੜਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ। ਇਕ ਭਾਸ਼ਾਈ ਇਲਾਕੇ ਵੱਖ-ਵੱਖ ਖਿਤਿਆਂ ਵਿ: ਨਜ਼ਰ ਆਉਂਦੇ ਇਨ੍ਹਾਂ ਭਾਸ਼ਾਈ ਅੰਤਰਾਂ ਦੇ ਅਧਾਰ ਤੇ ਹੀ ਭਾਸ਼ਾ ਵਿਗਿਆਨੀ ਵੱਖ-ਵੱਖ ਖਿਤਿਆਂ ਦੀ ਬੋਲੀ ਨੂੰ ਉਪਭਾਸ਼ਾ ਦਾ ਨਾਂ ਦਿੰਦੇ ਹਨ। ਭਾਸ਼ਾ ਅਤੇ ਉਪਭਾਸ਼ਾ ਵਿਚਲੇ ਸਬੰਧ ਵਿਚ ਇਹ ਵੀ ਦੇਖਿਆ ਜਾਂਦਾ ਹੈ ਕਿ ਹਰ ਇਲਾਕੇ ਵਿਚ ਹੀ ਭਾਵੇਂ ਕਿ ਉਹ ਕਿੰਨਾ ਵੀ ਪੱਛੜਿਆ ਕਿਉਂ ਨਾ ਹੋਵੇ ਉਥੋਂ ਦੇ ਲੋਕ ਆਪਣੇ ਨੇੜੇ ਇਲਾਕਿਆਂ ਦੀ ਬੋਲੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਤਾਂ ਕੀ ਅਸੀਂ ਉਨ੍ਹਾਂ ਸਾਰੀਆਂ ਉਪਭਾਸ਼ਾਵਾਂ ਨੂੰ ਭਾਸ਼ਾਵਾਂ ਕਹਿ ਸਕਦੇ ਹਾਂ। ਉਦੋਂ ਵੀ ਜਦ ਕੋਈ ਉਸ ਇਲਾਕਾਈ ਰੂਪ ਨੂੰ ਬੋਲਣ ਵਾਲੇ ਕੇਂਦਰੀ ਰੂਪ ਨੂੰ ਪੂਰੀ ਤਰ੍ਹਾਂ ਨਾ ਸਮਝ ਸਕਦੇ ਹੋਣ? ਪਰ ਇਹ ਕੋਈ ਖਾਸ ਸਮੱਸਿਆ ਨਹੀਂ ਕਹੀ ਜਾ ਸਕਦੀ, ਕਿਉਂਕਿ ਕਈ ਵਾਰ ਜਦੋਂ ਵਧੇਰੇ ਚਿਰ ਨੇੜੇ-ਨੇੜੇ ਵਸਣ ਵਾਲੇ ਵਿਅਕਤੀ ਇਹ ਜਾਣ ਲੈਂਦੇ ਹਨ ਕਿ ਇਕ ਇਲਾਕੇ ਦੇ ਲੋਕ 'ਅਸਾਂ ਦੀ ਥਾਂ 'ਅਸੀਂ' ਵਰਤਦੇ ਹਨ ਤਾਂ ਕੁਝ ਚਿਰ ਬਾਅਦ ਸਮਝਣ ਦੀ ਸਮੱਸਿਆ ਨਹੀਂ ਰਹਿੰਦੀ।
'ਉਪਭਾਸ਼ਾ ਤੇ ਭਾਸ਼ਾ' ਦੀ ਸਥਾਪਤੀ ਦਾ ਅਧਾਰ ਇਹੋ-ਜਿਹਾ ਹੀ ਹੁੰਦਾ ਹੈ। ਪਰ 'ਉਪਭਾਸ਼ਾ' 'ਭਾਸ਼ਾ' ਦੇ ਟਾਕਰੇ ਤੇ ਥੋੜੀ ਗਿਣਤੀ ਵਲੋਂ ਬੋਲੀ ਜਾਂਦੀ ਹੈ। ਭਾਸ਼ਾ ਵਿਗਿਆਨੀ 'ਭਾਸ਼ਾ' 'ਉਪਭਾਸ਼ਾ' ਦਾ ਵਿਸ਼ਲੇਸ਼ਣ ਕਰਦੇ ਸਮੇਂ ਭਾਸ਼ਾ ਦੇ ਟਾਕਰੇ ਤੇ ਉਪਭਾਸ਼ਾ ਦੀ ਬਣਤਰ ਉਚਾਰਨ ਅਤੇ ਗਠਨ ਨੂੰ ਵਧੇਰੇ ਨਿਸ਼ਚਿਤ ਢੰਗ ਨਾਲ ਉਲੀਕ ਸਕਦਾ ਹੈ। ਭਾਸ਼ਾ ਤੇ ਉਪਭਾਸ਼ਾ ਦੇ ਵਿਚਕਾਰ ਵਿਖਾ ਕਾਰਨ ਕੋਈ ਵੀ ਭਾਸ਼ਾ ਘਟੀਆ ਜਾਂ ਵਧੀਆ ਜਾਂ ਚੰਗੀ ਜਾਂ ਮਾੜੀ ਨਹੀਂ ਹੁੰਦੀ। ਇਹ ਵਿਥਾਂ ਤਾਂ ਭੂਗੋਲਿਕ ਦੂਰੀ ਕਾਰਨ ਜਾਂ ਘੱਟ ਮੇਲ-ਜੋਲ ਆਦਿ ਕਾਰਨ ਹੁੰਦੀਆਂ ਹਨ, ਜਿਸ ਕਰਕੇ ਇਹ ਕਹਿਣਾ ਕਿ ਭਾਸ਼ਾ ਸਭਿਅਤਾਪੂਰਨ ਅਤੇ ਉਪਭਾਸ਼ਾ ਗਵਾਰੂ ਹੁੰਦੀ ਹੈ, ਸਰਾਸਰ ਗਲਤ ਹੈ। ਇਹ ਨਹੀਂ ਸਮਝਣਾ ਚਾਹੀਦਾ ਕਿ ਭਾਸ਼ਾ ਬੋਲਣ ਵਾਲੇ ਵਧੀਆ ਤੇ ਉਪਭਾਸ਼ਾ ਬੋਲਣ ਵਾਲੇ ਘਟੀਆ ਹੁੰਦੇ ਹਨ।
ਹਵਾਲੇ ਅਤੇ ਟਿੱਪਣੀਆਂ
ਭਾਸ਼ਾ ਅਤੇ ਉਪਭਾਸ਼ਾ ਅੰਤਰ ਸੰਬੰਧ
-ਅਮਨਦੀਪ ਕੌਰ
ਅਸਿਸਟੈਂਟ ਪ੍ਰੋਫੈਸਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ (ਜਲੰਧਰ)
ਭਾਸ਼ਾ ਅਤੇ ਉਪਭਾਸ਼ਾ ਵਿਚ ਸੰਬੰਧ ਬੜਾ ਗੁੰਝਲਦਾਰ ਹੈ। ਕਿਸੇ ਇਲਾਕੇ ਦੀਆਂ ਰਾਜਨੀਤਿਕ ਹੱਦਾਂ ਉਸ ਇਲਾਕੇ ਦੀਆਂ ਉਪਭਾਸ਼ਾਵਾਂ ਨੂੰ ਵਧਾਉਂਦੀਆਂ ਰਹਿੰਦੀਆਂ ਹਨ, ਜਿਸ ਕਰਕੇ ਕਈ ਵਾਰ ਇਹ ਵੀ ਪਤਾ ਨਹੀਂ ਲਗਦਾ ਕਿ ਕਿਹੜੀ ਭਾਸ਼ਾ ਕਿਸ ਰਾਜ ਨਾਲ ਸੰਬੰਧਿਤ ਹੈ, ਜਿਸ ਕਰਕੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਦੋਵੇਂ ਇੱਕ ਦੂਜੇ ਨੂੰ ਮੋੜਵੇਂ ਰੂਪ ਵਿਚ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਭਾਰਤੀ ਭਾਸ਼ਾਵਾਂ ਤੇ ਉਪਭਾਸ਼ਾਵਾਂ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਅਧਿਐਨ ਸਰਵੇਖਣ ਹਮੇਸ਼ਾ ਅਣਗੌਲਿਆ ਹੀ ਰਿਹਾ ਹੈ।
ਚਾਹੇ ਕਿ ਮੰਨਿਆ ਜਾਂਦਾ ਹੈ ਕਿ ਸਾਡੇ ਵਿਦਵਾਨ ਐਲਬਰੂਨੀ (11ਵੀਂ ਸਦੀ) ਅਤੇ ਅਮੀਰ ਖੁਸਰੋ (14ਵੀਂ ਸਦੀ) ਦੇ ਹਵਾਲੇ ਦਿੰਦੇ ਹਨ ਪਰ ਇਹ ਕਿਸੇ ਵੀ ਹੱਦ ਤੱਕ ਗਲਤ ਹਨ। ਜਦੋਂ 11ਵੀਂ ਸਦੀ ਵਿਚ ਐਲਬਰੂਨੀ ਪੰਜਾਬ ਆਇਆ ਸੀ ਉਸ ਸਮੇਂ ਤੱਕ ਸਾਡੇ ਸੂਬੇ ਲਈ 'ਪੰਜਾਬ' ਜਾਂ 'ਪੰਜਾਬੀ' ਅਜੇ ਨਹੀਂ ਸੀ ਵਰਤਿਆ ਜਾਣ ਲੱਗਾ। ਪਰ ਅਮੀਰ ਖੁਸਰੋ ਨੇ ਭਾਰਤ ਦੀਆਂ ਗਿਆਰਾਂ ਉਪਾਧੀਆਂ ਪ੍ਰਾਂਤਿਕ ਬੋਲੀਆਂ ਦਾ ਜ਼ਿਕਰ ਕੀਤਾ ਹੈ। ਪਰ ਪੰਜਾਬੀ ਨੂੰ ਉਹ 'ਲਾਹੌਰੀ' ਹੀ ਲਿਖਦਾ ਸੀ। ਇਸ ਤੋਂ ਮਗਰੋਂ 'ਆਇਨੇ ਅਕਬਰੀ' ਦਾ ਲਿਖਾਰੀ ਅਬੁਲ ਫਜ਼ਲ ਵੀ ਭਾਰਤੀ ਭਾਸ਼ਾਵਾਂ ਦਾ ਜਿਕਰ ਕਰਦਾ ਹੋਇਆ ਪੰਜਾਬੀ ਲਈ 'ਮੁਲਤਾਨੀ' ਨਾਮ ਵਰਤਦਾ ਹੈ। ਇਸ ਤੋਂ ਇਲਾਵਾ ਵਿਲੀਅਮ ਕੇਰੀ (1816) ਨੇ ਵੀ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਦਾ ਸਿਰਲੇਖ ਦਿੱਤਾ ਪਰ 1812 ਈ: ਵਿਚ ਵਿਲੀਅਮ ਕੇਰੀ ਨੇ 'ਪੰਜਾਬੀ ਦਾ ਵਿਆਕਰਣ' ਵੀ ਲਿਖਿਆ। ਜਿਸ ਨੂੰ ਪੰਜਾਬੀ ਵਿਆਕਰਨ ਦੇ ਇਤਿਹਾਸ ਵਿਚ ਪੰਜਾਬੀ ਦਾ ਪਹਿਲਾ ਵਿਆਕਰਨ ਮੰਨਿਆ ਜਾਂਦਾ ਹੈ। ਵਿਲੀਅਮ ਕਰੀ ਤੋਂ ਬਾਅਦ ਇਕ ਹਰ ਪੱਛਮੀ ਵਿਦਵਾਨ ਸਰ ਪੇਰੀ ਨੇ ਸੰਨ 1853 ਵਿਚ ਭਾਰਤੀ ਭਾਸ਼ਾਵਾਂ ਬਾਰੇ ਇਕ ਖੋਜ ਪੱਤਰ ਲਿਖਿਆ ਜਿਸ ਵਿਚ ਉਸਨੇ ਪੰਜਾਬੀ ਅਤੇ ਮੁਲਤਾਨੀ ਨੂੰ ਉਪਭਾਸ਼ਾਵਾਂ ਦੀ ਸ਼੍ਰੇਣੀ ਵਿਚ ਰੱਖਿਆ ਸੀ। ਇਸ ਤੋਂ ਇਲਾਵਾ ਜਾਨ ਬੀਮਜ਼, ਹਾਰਨਲੇ, ਰਿਚਰਡ ਟੈਂਪਲ, ਭਾਈ ਮਈਆ ਸਿੰਘ ਅਤੇ
ਬਿਸ਼ਨਦਾਸ ਪੁਰੀ ਦੇ ਨਾਮ ਜਿਕਰਯੋਗ ਹਨ ਪਰ ਸਹੀ ਅਰਥਾਂ ਵਿਚ ਭਾਰਤ ਵਿਚ ਉਪਭਾਸ਼ਾਈ ਚੇਤਨਾ ਦਾ ਦੋਰ ਜਾਰਜ ਗ੍ਰੀਅਸਨ ਦੇ ‘ਭਾਰਤੀ ਭਾਸ਼ਾ ਸਰਵੇਖਣ' ਨਾਲ ਹੁੰਦਾ ਹੈ।
(ਪੰਨਾ ਨੰ: 103, ਭਾਰਤੀ ਭਾਸ਼ਾ ਸਰੋਤ ਅਤੇ ਸਰੂਪ-ਬੂਟਾ ਸਿੰਘ ਬਰਾੜ)
ਭਾਸ਼ਾ ਦਾ ਸਾਡੇ ਜੀਵਨ ਵਿਚ ਇੱਕ ਮਹੱਤਵਪੂਰਨ ਰੂਪ ਹੁੰਦਾ ਹੈ। ਇਕ ਮਨੁੱਖ ਸਿਰਫ ਉਸਦੀ ਭਾਸ਼ਾ ਹੀ ਬਣਾਉਂਦੀ ਹੈ। ਇਸ ਸਿਲਸਿਲੇ ਵਿਚ ਅਬਾਹਮ ਵੀ ਕਹਿੰਦਾ ਹੈ।
'ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਹੜੀ ਹੈ? ਨਿਰਸੰਦੇਹ ਭਾਸ਼ਾ ਹੀ।
ਭਾਸ਼ਾ ਦਾ ਮਨੁੱਖੀ ਜ਼ਿੰਦਗੀ ਵਿਚ ਬਹੁਤ ਵੱਡਾ ਰੋਲ ਹੁੰਦਾ ਹੈ ਕਿਉਂਕਿ ਭਾਸ਼ਾ ਹੀ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਮਨੁੱਖ ਪਛਾਣਿਆ ਜਾਂਦਾ ਹੈ। ਅਸੀਂ ਇਸਦੀ ਵੱਖਰੀ ਹੋਂਦ ਮੁਸ਼ਕਿਲ ਨਾਲ ਮਹਿਸੂਸ ਕਰਦੇ ਹਾਂ। ਮਾਨਵ ਵਿਗਿਆਨੀ ਵੀ ਕਹਿੰਦੇ ਹਨ,
"ਬਿਨਾਂ ਮਨੁੱਖ ਭਾਸ਼ਾ ਨਹੀਂ, ਬਿਨਾਂ ਭਾਸ਼ਾ ਮਨੁੱਖ ਸੰਭਵ ਨਹੀਂ।"
ਸਮਾਜ ਵਿਗਿਆਨੀ ਵੀ ਭਾਸ਼ਾ ਨੂੰ ਇਕ ਨਿਵੇਕਲੀ ਨਜ਼ਰ ਨਾਲ ਦੇਖਦੇ ਹਨ। ਉਹ ਕਹਿੰਦੇ ਹਨ ਕਿ ਭਾਸ਼ਾ ਦੀ ਆਤਮ ਕਥਾ ਵਿਚ ਸਮੁੱਚੀ ਮਨੁੱਖੀ ਸਭਿਅਤਾ ਹੁੰਗਾਰਾ ਭਰਦੀ ਹੈ ਅਤੇ ਭਾਸ਼ਾ ਦੇ ਦਰਪਣ ਵਿਚ ਸਭਿਅਤਾ ਦਾ ਅਕਸ ਝਲਕਦਾ ਮਿਲਦਾ ਹੈ। ਭਾਸ਼ਾ ਸਰਭ ਵਿਆਪਕ ਹੁੰਦੀ ਹੋਈ ਵੀ ਅਕੱਥ ਤੇ ਅਕਹਿ ਹੈ। ਆਮ ਜੀਵਨ ਵਿਚ ਹਰੇਕ ਬੰਦੇ ਦਾ ਭਾਸ਼ਾ ਨਾਲ ਵਾਸਤਾ ਪੈਂਦਾ ਹੈ, ਜਿਸ ਕਰਕੇ ਹਰੇਕ ਬੰਦੇ ਵਿਚ ਭਾਸ਼ਾ ਦਾ ਵੱਖਰਾ ਹੀ ਬਿੰਬ ਹਾਜ਼ਰ ਰਹਿੰਦਾ ਹੈ। ਇਥੇ ਭਾਸ਼ਾ ਨੂੰ ਜਿਸ ਪਰਿਪੇਖ ਵਿਚ ਵਿਚਾਰਿਆ ਜਾ ਰਿਹਾ ਹੈ ਉਹ ਕੋਈ ਵਿਸ਼ੇਸ਼ ਭਾਸ਼ਾ ਨਹੀਂ ਸਗੋਂ ਇਕ ਅਚੇਤ ਧਾਰਨਾ ਜਿਸ ਨੂੰ "ਸਮਾਨਯ ਭਾਸ਼ਾ" ਕਹਿੰਦੇ ਹਨ ਜਿਸ ਕਰਕੇ ਸਾਰੀਆਂ ਮਨੁੱਖੀ ਭਾਸ਼ਾਵਾਂ ਦੇ ਕੁਝ ਤੱਤ ਜਾਂ ਵਿਸ਼ੇਸ਼ਤਾਵਾਂ ਸਰਬ ਸਾਂਝੀਆਂ ਹਨ। ਕਿਹਾ ਜਾਂਦਾ ਹੈ ਕਿ ਭਾਸ਼ਾ ਇਕ ਸੰਚਾਰ ਪ੍ਰਣਾਲੀ ਹੈ ਜਿਥੇ ਅਸੀਂ ਦੂਜਿਆਂ ਅੱਗੇ ਭਾਸ਼ਾ ਦਾ ਸੰਚਾਰ ਇਸ਼ਾਰੇ, ਸਰੀਰਕ ਮੁਦਰਾਵਾਂ ਤੇ ਗਤੀਆਂ ਨਾਲ ਵੀ ਕਰਦੇ ਹਾਂ। ਭਾਸ਼ਾ ਨੂੰ ਆਪਹੁਦਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਭਾਸ਼ਾ ਵਿਚ ਧੁਨੀਆਂ, ਸ਼ਬਦਾਂ ਦਾ ਜਮਾਂਦਰੂ ਕੋਈ ਸੰਬੰਧ ਨਹੀਂ ਹੁੰਦਾ ਇਹ ਸਮਾਜਿਕ ਪਰਿਵੇਸ਼ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇੱਕ ਪੀੜ੍ਹੀ ਤੋਂ ਅੱਗੇ ਪਹੁੰਚਦੀ ਹੈ, ਜਿਸ ਕਰਕੇ ਇਹ ਬਣਦੀ ਬਿਗਸਦੀ ਰਹਿੰਦੀ ਹੈ। ਭਾਸ਼ਾ ਦਾ ਵਾਸਤਵਿਕ ਸਰੂਪ ਮੌਖਿਕ ਉਚਾਰ ਹੁੰਦਾ ਹੈ, ਜਿਸ ਕਰਕੇ ਇਹ ਗੁਣ ਸਿਰਫ਼ ਮਨੁੱਖਾਂ ਦੇ ਹੀ ਹਿੱਸੇ ਆਇਆ ਹੈ। ਕਹਿ ਸਕਦੇ ਹਾਂ ਕਿ ਜਦੋਂ ਕਿਸੇ ਇਕ ਸਮਾਜਿਕ ਇਕਾਈ ਵਿਚ ਬੱਝੇ ਹੋਏ ਲੋਕ ਜਦੋਂ ਬਿਨਾਂ ਕਿਸੇ ਔਖ ਦੇ ਆਪਣੀ ਗੱਲ ਬੋਲ ਕੇ ਜਾਂ ਲਿਖ ਕੇ ਇਕ ਦੂਜੇ ਨੂੰ ਸਮਝਾ ਸਕਦੇ ਹੋਣ। ਜਿਸ ਵਿਚ ਸ਼ੈਲੀ ਨਾਲੋਂ ਗਠਨ ਦੀ ਸਾਂਝ ਜ਼ਿਆਦਾ ਹੋਵੇ ਤਾਂ ਉਹ ਇਕ ਭਾਸ਼ਾ ਦੀ ਇਕਾਈ ਹੁੰਦਾ ਹੈ।
ਉਪਭਾਸ਼ਾ' ਡਾਇਲੈਕਟ ਸ਼ਬਦ ਦਾ ਸਿੱਧਾ ਅਨੁਵਾਦ ਹੈ ਜਿਸ ਦੀ ਵਰਤੋਂ ਸਭ ਤੋਂ ਪਹਿਲਾਂ ਅੰਗਰੇਜ਼ੀ ਵਿਚ ਸੋਲਵੀਂ ਸਦੀ ਵਿਚ ਹੋਈ 19ਵੀਂ ਸਦੀ ਦੇ ਅਖੀਰ ਤੇ ਜਦੋਂ ਵੱਖ-ਵੱਖ ਵਿਕਸਤ ਦੇਸ਼ਾਂ ਦੇ ਵਿਦਵਾਨਾਂ ਦਾ ਧਿਆਨ ਉਪਭਾਸ਼ਾ ਦੀ ਖੋਜ ਵੱਲ ਆਕਰਸ਼ਿਤ ਹੋਇਆ ਤਾਂ ਉਦੋਂ ਹੀ ਉਪਭਾਸ਼ਾ ਦਾ ਸੰਕਲਪ ਉਭਰਿਆ ਹੈ।
ਕਿਸੇ-ਇਕ ਖੇਤਰੀ ਜਨ-ਸਮੂਹ ਵਿਚ ਆਮ ਲੋਕਾਂ ਦੀ ਬੋਲਚਾਲ ਦੀ ਪੱਧਰ ਵਾਲੀ ਬੋਲੀ ਉਪਭਾਸ਼ਾ ਕਹੀ ਜਾਂਦੀ ਹੈ। ਇਸ ਬੋਲੀ ਦਾ ਆਪਣਾ ਗਠਨ ਜਾਂ ਵਤੀਰਾ ਹੁੰਦਾ ਹੈ ਜਿਸਨੂੰ ਕਿਸੇ ਭਾਸ਼ਾ ਦੀ ਸਥਾਨਕ ਜਾਂ ਸਮਾਜਿਕ ਤੌਰ ਤੇ ਨਿਖੜਵੀਂ ਇਕ ਵੰਨਗੀ ਹੈ। ਜਿਸ ਦੀ ਪਛਾਣ ਖਾਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਵਿਆਕਰਣ ਬਣਤਰ ਕਾਰਨ ਸਥਾਪਿਤ ਕੀਤੀ ਜਾਂਦੀ ਹੈ। ਜਿਹੜੀਆਂ ਉਪਭਾਸ਼ਾਵਾਂ ਨੂੰ ਆਮ ਤੌਰ ਤੇ ਬੁਲਾਰਿਆਂ ਦੀ ਚੋਖੀ ਗਿਣਤੀ ਬੋਲਦੀ ਹੈ ਉਨ੍ਹਾਂ ਭਾਸ਼ਾਵਾਂ ਤੋਂ ਅਕਸਰ ਉਪਭਾਸ਼ਾਵਾਂ ਵਿਕਾਸ ਕਰ ਜਾਂਦੀਆਂ ਹਨ ਖਾਸ ਕਰਕੇ ਅਜਿਹੀ ਪਰਿਸਥਿਤੀ ਵਿਚ ਜਿੱਥੇ ਲੋਕਾਂ ਨੂੰ ਆਪਸ ਵਿਚ ਮੇਲ-ਮਿਲਾਪ ਤੋਂ ਅੱਡ ਕਰਨ ਵਾਲੇ ਦਰਿਆ ਜਾਂ ਪਹਾੜ ਆਦਿ ਭੂਗੋਲਿਕ ਵਿਥਾਂ ਹੋਣ। ਖੇਤਰੀ ਉਪਭਾਸ਼ਾ ਜਦੋਂ ਭੂਗੋਲਿਕ ਹੱਦਬੰਦੀ ਨੂੰ ਪ੍ਰਮੁੱਖਤਾ ਦੇ ਕੇ ਭਾਸ਼ਾ ਦੀ ਕਿਸੇ ਭਾਸ਼ਾਈ ਕਿਸਮ ਨੂੰ ਵੱਖਰੀ ਹੋਂਦ ਵਜੋਂ ਸਥਾਪਿਤ ਕੀਤਾ ਜਾਂਦਾ ਹੈ। ਸਮਾਜੀ ਉਪਭਾਸ਼ਾ ਦੇ ਸੰਦਰਭ ਵਿਚ ਕਿਸੇ ਬੁਲਾਰੇ ਦੀ ਪਛਾਣ ਉਸਦੀ ਸਮਾਜਿਕ ਜਾਤ-ਪਾਤ ਅਤੇ ਸ਼੍ਰੇਣੀ ਤੋਂ ਕੀਤੀ ਜਾਵੇ, ਜਿਸ ਕਰਕੇ ਉਪਭਾਸ਼ਾ ਦੀਆਂ ਪ੍ਰਮੁੱਖ ਇਹ ਵਿਸ਼ੇਸ਼ਤਾਵਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਕਿ ਉਪਭਾਸ਼ਾ ਭੂਗੋਲਿਕ ਜਾਂ ਸਮਾਜਿਕ ਤੌਰ ਤੇ ਇਕ ਸੀਮਤ ਦਾਇਰੇ ਦੀ ਬੋਲਚਾਲੀ ਬੋਲੀ ਹੁੰਦੀ ਹੈ। ਇਕੋ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿਚ ਕੁਝ ਫ਼ਰਕ ਹੁੰਦੇ ਹਨ। ਪਰ ਅਜਿਹੀਆਂ ਉਪਭਾਸ਼ਾਵਾਂ ਨੂੰ ਬੋਲਣ ਵਾਲੇ ਸਾਰੇ ਲੋਕ ਆਪਸ ਵਿਚ ਇਕ ਦੂਸਰੇ ਨੂੰ ਸਮਝਦੇ ਹਨ। ਉਨ੍ਹਾਂ ਦੀ ਉਪਤਾਸ਼ਾ ਵਿਚ ਉਸ ਇਲਾਕੇ ਦੇ ਪੁਰਾਤਨ ਲੋਕ ਸਾਹਿਤ ਅਤੇ ਸਭਿਆਚਾਰ ਦੀ ਜਾਣਕਾਰੀ ਮਿਲਦੀ ਹੈ।
ਡਾ: ਜੋਗਿੰਦਰ ਸਿੰਘ ਪੁਆਰ ਕਹਿੰਦੇ ਹਨ :
"ਕਿਸੇ ਭਾਸ਼ਾ ਦੇ ਵਿਸ਼ੇਸ਼ ਰੂਪ ਨੂੰ ਜੋ ਉਸ ਭਾਸ਼ਾਈ ਇਲਾਕੇ ਦੇ ਕਿਸੇ ਭਾਗ ਵਿਚ ਬੋਲਿਆ ਜਾਂਦਾ ਹੋਵੇ ਅਤੇ ਜੋ ਉਚਾਰਨ, ਵਿਆਕਰਨ, ਸ਼ਬਦ ਭੰਡਾਰ ਅਤੇ ਮੁਹਾਵਰੇ ਦੇ ਪੱਖ ਤੋਂ ਭਾਸ਼ਾ ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ। ਉਪਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਇਹ ਰੂਪ ਉਸੇ 'ਭਾਸ਼ਾ' ਦੀਆਂ ਹੋਰ ਉਪਭਾਸ਼ਾ ਨਾਲੋਂ ਵੱਖਰਾ ਹੁੰਦਾ ਹੈ ਕਿ ਉਨ੍ਹਾਂ ਉਪਭਾਸ਼ਾਵਾਂ ਦੀ ਥਾਂ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਦਾ ਦਰਜਾ ਪ੍ਰਦਾਨ ਕੀਤਾ ਜਾ ਸਕੇ। ਹਰ ਉਪਭਾਸ਼ਾ ਦਾ ਆਪਣਾ ਹੀ ਇਕ ਸਾਹਿਤਕ ਰੂਪ ਵੀ ਹੁੰਦਾ ਹੈ। ਕਈ ਵਾਰ ਇਕ 'ਉਪਭਾਸ਼ਾ' ਅਤੇ 'ਭਾਸ਼ਾ' ਵਿਚ ਸਾਹਿਤਕ ਤੇ ਰਾਜਨੀਤਿਕ ਪੱਧਰ ਤੇ ਅੰਤਰ ਦੱਸਣਾ ਕਠਿਨ ਹੋ ਜਾਂਦਾ ਹੈ।" (ਪੰਨਾ ਨੰ: 174, ਡਾ: ਜੋਗਿੰਦਰ ਸਿੰਘ ਪੁਆਰ-ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ)
ਭਾਸ਼ਾ ਤੇ ਉਪਭਾਸ਼ਾ ਦਾ ਅੰਤਰ ਸੰਬੰਧ
ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਗਠਨ ਵਿਚ ਬਹੁਤ ਅੰਤਰ ਹੋ ਸਕਦਾ ਹੈ। ਜਦੋਂ ਇਨ੍ਹਾਂ ਦੋਹਾਂ ਪ੍ਰਬੰਧਾਂ ਵਿਚ ਉਸ ਭਾਸ਼ਾ ਪ੍ਰਬੰਧ ਦੀਆਂ ਕੁਝ ਕੁ ਬਦਲੀਆਂ ਸੂਰਤਾਂ ਹੋਣ ਉਹ ਉਪਭਾਸ਼ਾਵਾਂ ਹਨ। ਭਾਸ਼ਾ ਅਤੇ ਉਪਭਾਸ਼ਾ ਦਾ ਸੰਬੰਧ ਸਾਬਤ ਕਰਨ ਲਈ ਕਈ ਵਾਰ ਇਹ ਸੋਚਿਆ ਜਾਂਦਾ ਹੈ ਕਿ 'ਉਪਭਾਸ਼ਾ' 'ਭਾਸ਼ਾ' ਵਿਚੋਂ ਨਿਕਲੀ ਹੁੰਦੀ ਹੈ ਜਾਂ ਨਿਕਲੀ ਹੋਣੀ ਚਾਹੀਦੀ ਹੈ। ਕਿਸੇ ਭਾਸ਼ਾ ਜਾਂ ਉਪਭਾਸ਼ਾ ਦਾ ਰਿਸ਼ਤਾ ਇਹੋ ਜਿਹਾ ਸਥਾਪਤ ਕਰਨਾ ਅਣਵਿਗਿਆਨਕ ਹੈ, ਉਕਤੀ ਹੈ ਅਤੇ ਇਹ ਸਮਝਣਾ ਗਲਤ ਹੈ ਕਿ ਉਪਭਾਸ਼ਾ ਲਈ ਸੰਬੰਧਿਤ ਭਾਸ਼ਾ ਜਨਨੀ ਰੂਪ ਹੁੰਦੀ ਹੈ। ਜਿਸ ਦੇ ਉਲਟ 'ਭਾਸ਼ਾ' ਅਤੇ 'ਉਪਭਾਸ਼ਾ' ਇਕ ਭਾਸ਼ਾਈ ਇਲਾਕੇ ਵਿਚ ਇਕ ਸਮੇਂ ਵੱਖ-ਵੱਖ ਛੋਟੇ ਖੇਤਰਾਂ ਵਿਚ ਪ੍ਰਫੁਲਤ ਹੁੰਦੀਆਂ ਹਨ। ਇਨ੍ਹਾਂ ਦਾ ਦੂਜੀਆਂ ਨਾਲ ਭੈਣਾਂ ਵਾਲਾ ਸੰਬੰਧ ਹੁੰਦਾ ਹੈ। ਮਾਪਿਆਂ ਅਤੇ ਸੰਤਾਨ ਵਾਲਾ ਨਹੀਂ।
ਹਰਜੀਤ ਸਿੰਘ ਦੇ ਵਿਚਾਰਾਂ ਵਿਚ ਜਿਵੇਂ ਅਜੋਕੇ ਭਾਈਚਾਰੇ ਵਿਚ ਇਕੋ ਟੱਬਰ ਦੀਆਂ ਕੁੜੀਆਂ ਦਾ ਕੇਂਦਰੀ ਹਕੂਮਡ (ਮਾਂ-ਪਿੳ) ਵੱਲ ਇਕ ਖਾਸ ਵਡੀਰਾ ਹੁੰਦਾ ਹੈ। ਏਵੇਂ ਹੀ ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦਾ ਹੁੰਦਾ ਹੈ। ਭੈਣਾਂ ਦੇ ਆਪਸੀ ਸੰਬੰਧ ਅਮੀਰ ਘਰਾਂ ਨਾਲ ਹੋਣ ਕਰਕੇ ਬਦਲ ਜਾਂਦੇ ਹਨ ਏਵੇਂ ਹੀ ਉਪਭਾਸ਼ਾ ਬਾਰੇ ਕਿਹਾ ਜਾ ਸਕਦਾ ਹੈ। ਇਸ ਭੈਣਾਂ ਦੇ ਪਰਿਵਾਰ ਵਿਚ ਜਾਂ ਸਮੂਹ ਵਿਚੋਂ ਜਿਨ੍ਹਾਂ 'ਭੈਣਾਂ' ਦੇ ਰਿਸ਼ਤੇ ਨਾਤੇ' ਗਰੀਬ ਘਰਾਂ (ਘੱਟ ਉੱਨਤ ਇਲਾਕੇ) ਨਾਲ ਜੁੜ ਜਾਣ ਉਹ ਇਕ ਪਾਸੇ ਪਈਆਂ ਰਹਿੰਦੀਆਂ ਹਨ ਅਤੇ ਕੇਂਦਰੀ ਇਲਾਕੇ ਵਿਚ ਰਾਜਸੀ ਪਦ ਤੇ ਬਿਰਾਜੀ 'ਅਮੀਰ ਭੈਣ' (ਕੇਂਦਰੀ ਠੇਠ ਬੋਲੀ) ਨੂੰ ਵਪਾਰਕ ਅਤੇ ਰਾਜਸੀ ਤਥਾ ਧਾਰਮਿਕ ਕਾਰਨਾਂ ਸਦਕਾ ਉੱਚੀ ਥਾਂ ਮਿਲ ਜਾਂਦੀ ਹੈ 'ਗਰੀਬ' ਦਾ ਭਾਵ ਘੱਟ ਉੱਨਤ ਭੂਗੋਲਿਕ ਖੇਤਰ ਜਾਂ ਰਾਜਸੀ ਤੌਰ ਤੇ ਪੱਛੜੇ ਇਲਾਕੇ ਕਹੇ ਜਾ ਸਕਦੇ ਹਨ। ਉਨ੍ਹਾਂ ਇਲਾਕਿਆਂ ਨੂੰ ਵੀ ਕਹਿ ਸਕਦੇ ਹਾਂ ਜਿਹੜੇ ਕੇਂਦਰ ਨਾਲੋਂ ਕਈ ਸਿਆਸੀ ਤੇ ਰਾਜਸੀ ਕਾਰਨਾਂ ਕਰਕੇ ਲਾਂਭੇ ਪਏ ਰਹਿੰਦੇ ਹਨ। ਜਿਵੇਂ ਵੱਡੇ ਦਰਿਆਵਾਂ ਨਾਲ ਵੱਖ ਕੀਤੇ ਹੋਏ ਅਤੇ ਪਹਾੜੀ ਇਲਾਕੇ ਜਾਂ ਘੱਟ ਉਪਜਾਊ ਇਲਾਕੇ। ਇਸ ਤਰ੍ਹਾਂ ਗਰੀਬ ਦਾ ਭਾਵ ਇਹ ਨਹੀਂ ਕਿ ਗਰੀਬ ਘਰਾਂ ਨਾਲ ਠੇਠ ਜਾਂ ਕੇਂਦਰੀ ਭਾਸ਼ਾ ਨਾਲ ਸੰਬੰਧਿਤ ਬੋਲੀਆਂ ਸਗੋਂ ਇਸਦਾ ਭਾਵ ਹੈ ਕਿ ਉਨ੍ਹਾਂ ਉਪਭਾਸ਼ਾਵਾਂ ਦਾ ਭਾਸ਼ਾ ਨਾਲ ਸੰਬੰਧ ਕਈਆਂ ਕਰਕੇ ਡਾਕੇ ਨਾਲ ਹੁੰਦਾ ਹੈ। ਉਂਝ ਲਾਂਬੇ ਪਈਆਂ ਬੋਲੀਆਂ ਦਾ ਆਪਣਾ ਗਠਨ ਹੁੰਦਾ ਹੈ।
(ਪੰਨਾ ਨੰ: 142 ਡਾ: ਹਰਕੀਰਤ ਸਿੰਘ-ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ)
'ਉਪ ਭਾਸ਼ਾ ਤੇ ਭਾਸ਼ਾ' ਦੀ ਸਥਾਪਤੀ ਦਾ ਅਧਾਰ ਇਹੋ ਜਿਹਾ ਹੀ ਹੁੰਦਾ ਹੈ। ਪਰ 'ਉਪਭਾਸ਼ਾ' 'ਭਾਸ਼ਾ' ਦੇ ਟਾਕਰੇ ਤੇ ਥੋੜੀ ਗਿਣਤੀ ਵਲੋਂ ਬੋਲੀ ਜਾਂਦੀ ਹੈ। ਭਾਸ਼ਾ ਵਿਗਿਆਨੀ 'ਭਾਸ਼ਾ' 'ਉਪਭਾਸ਼ਾ' ਦਾ ਵਿਸ਼ਲੇਸ਼ਣ ਕਰਦੇ ਸਮੇਂ ਭਾਸ਼ਾ ਦੇ ਟਾਕਰੇ ਤੇ
ਉਪਭਾਸ਼ਾ ਦੀ ਬਣਤਰ, ਉਚਾਰਨ ਅਤੇ ਗਠਨ ਨੂੰ ਵਧੇਰੇ ਨਿਸ਼ਚਿਤ ਢੰਗ ਨਾਲ ਉਲੀਕ ਸਕਦਾ ਹੈ। ਭਾਸ਼ਾ ਤੇ ਉਪਭਾਸ਼ਾ ਦੇ ਵਿਚਕਾਰ ਵਿਥਾਂ ਕਾਰਨ ਕੋਈ ਵੀ ਭਾਸ਼ਾ ਘਟੀਆ ਜਾਂ ਵਧੀਆ ਜਾਂ ਚੰਗੀ ਜਾਂ ਮਾੜੀ ਨਹੀਂ ਹੁੰਦੀ। ਇਹ ਵਿਥਾਂ ਤਾਂ ਭੂਗੋਲਿਕ ਦੂਰੀ ਕਾਰਨ ਜਾਂ ਘੱਟ ਮੇਲ-ਜੋਲ ਆਦਿ ਕਾਰਨ ਹੁੰਦੀਆਂ ਹਨ। ਜਿਸ ਕਰਕੇ ਇਹ ਕਹਿਣਾ ਕਿ ਭਾਸ਼ਾ ਸਭਿਅਤਾਪੂਰਨ ਅਤੇ ਉਪਭਾਸ਼ਾ ਗਵਾਰ ਹੁੰਦੀ ਹੈ, ਸਰਾਸਰ ਗਲਤ ਹੈ। ਇਹ ਨਹੀਂ ਸਮਝਣਾ ਚਾਹੀਦਾ ਕਿ ਭਾਸ਼ਾ ਬੋਲਣ ਵਾਲੇ ਵਧੀਆ ਤੇ ਉਪਭਾਸ਼ਾ ਬੋਲਣ ਵਾਲੇ ਵਧੀਆ ਤੇ ਉਪਭਾਸ਼ਾ ਬੋਲਣ ਵਾਲੇ ਘਟੀਆ ਹੁੰਦੇ ਹਨ।
ਕਈ ਵਾਰ ਸਮਝਿਆ ਜਾਂਦਾ ਹੈ ਕਿ ਉਪਭਾਸ਼ਾ ਵਿਚ ਵਰਤੇ ਜਾਣ ਵਾਲੇ ਬਹੁਤ ਸਾਰੇ ਭਾਸ਼ਾ ਦੇ ਟਕਸਾਲੀ ਰੂਪਾਂ ਦਾ ਵਿਗੜਿਆ ਰੂਪ ਹੁੰਦੇ ਹਨ। ਇਹ ਧਾਰਨਾ ਆਪਣੇ ਵਿਚ ਬਹੁਤ ਗਲਤ ਹੈ। ਇਸ ਦੇ ਉਲਟ ਉਪਭਾਸ਼ਾ ਦੇ ਸਮੂਹ ਖੇਤਰ ਵਿਚ ਜੋ ਸ਼ਬਦ ਕਿਸੇ ਖਾਸ ਵਿਉਂਤ ਵਿਚ ਠੇਠ ਰੂਪ ਨਾਲੋਂ ਕੁਝ ਫਰਕ ਪਾ ਕੇ ਵਰਤੇ ਜਾਂਦੇ ਹਨ। ਉਹ ਭਾਸ਼ਾ ਦੇ ਵਿਗੜੇ ਹੋਏ ਰੂਪ ਜਾਂ ਗਲਤ ਰੂਪ ਨਹੀਂ ਹੁੰਦੇ। ਸਗੋਂ ਉਹ ਉਪਭਾਸ਼ਾਈ ਨਕਸ਼ਾਂ ਵਾਲੇ ਹੁੰਦੇ ਹਨ। ਉਨ੍ਹਾਂ ਸ਼ਬਦਾਂ ਦਾ ਆਪਣਾ ਗਠਨ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਬੰਧਿਤ ਉਪਭਾਸ਼ਾ ਖੇਤਰਾਂ ਵਿਚ ਸਮੂਹਿਕ ਤੌਰ ਤੇ ਸ਼ੁੱਧ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ, ਜਿਸ ਕਰਕੇ ਇਹ ਗੱਲ ਮੰਨੀ ਜਾਂਦੀ ਹੈ ਕਿ ਉਪਭਾਸ਼ਾ ਬੋਲਣ ਵਾਲੇ ਠੇਠ (ਕੇਂਦਰੀ ਭਾਸ਼ਾ) ਦੇ ਸ਼ਬਦਾਂ ਨੂੰ ਗਲਤ ਉਚਾਰਦੇ ਹਨ ਜਾਂ ਵਿਗਾੜ ਕੇ ਉਚਾਰਦੇ ਹਨ। ਜਿਵੇਂ ਡੋਗਰੀ ਵਿਚ 'ਉਦਾਸ' ਨੂੰ 'ਦੁਆਸ', 'ਦੀਵਾਲੀ' ਨੂੰ 'ਦਿਆਲੀ' ਅਤੇ 'ਤਕਲੀਫ' 'ਤਖਲੀਫ' ਬੋਲਿਆ ਜਾਂਦਾ ਹੈ ਤਾਂ ਇਨ੍ਹਾਂ ਨੂੰ ਪੰਜਾਬੀ ਦੇ ਵਿਗੜੇ ਹੋਏ ਰੂਪ ਕਿਹਾ ਜਾ ਸਕਦਾ ਹੈ। ਕਿਉਂਕਿ ਇਹ ਇਨ੍ਹਾਂ ਦੇ ਗਠਨ ਤੇ ਸੁਭਾ ਮੁਤਾਬਿਕ ਠੀਕ ਸ਼ਬਦ ਹਨ। ਹਰ ਵਿਅਕਤੀ ਆਪਣੀ ਮਾਤ ਭਾਸ਼ਾ ਦਾ ਉਚਾਰਨ ਆਪਣੇ ਨਿਜੀ ਸੁਭਾ ਅਨੁਸਾਰ ਕਰਦਾ ਹੈ ਕਿਉਂਕਿ ਜਿਸ ਢੰਗ ਨਾਲ ਉਹ ਉਸਦਾ ਉਚਾਰਨ ਕਰਦਾ ਹੈ। ਇਹ ਉਸਦੀ ਨਿੱਜੀ ਭਾਸ਼ਾ ਹੈ। ਦੂਜੇ ਸ਼ਬਦਾਂ ਵਿਚ ਕਿਸੇ ਵੀ ਪੁਰਸ਼ ਦਾ ਸਮੁੱਚੇ ਤੌਰ ਤੇ ਆਪਣੀ ਮਾਤ ਭਾਸ਼ਾ ਦਾ ਉਚਾਰਨ ਦੇ ਤੌਰ ਤੇ ਤਰੀਕੇ ਨੂੰ ਉਸ ਪੁਰਸ਼ ਦੀ ਨਿੱਜੀ ਭਾਸ਼ਾ ਕਿਹਾ ਜਾਂਦਾ ਹੈ। ਇਕੋ ਹੀ ਪੁਰਸ਼ ਜਦੋਂ ਆਪਣੇ ਘਰ ਵਿਚ ਗੱਲਬਾਤ ਕਰਦਾ ਹੈ ਤਾਂ ਇਕ ਭਾਂਤ ਦੀ ਭਾਸ਼ਾ ਵਰਤਦਾ ਹੈ ਅਤੇ ਜਦੋਂ ਉਹ ਹੀ ਪੁਰਸ਼ ਲੈਕਚਰ ਦੇ ਰਿਹਾ ਹੁੰਦਾ ਹੈ ਤਾਂ ਅਲੱਗ ਭਾਸ਼ਾ ਵਰਤਦਾ ਹੈ। ਭਾਸ਼ਾ ਦੇ ਮੁਕਾਬਲੇ ਇਕ ਉਪਭਾਸ਼ਾ ਵਿਚ ਆਉਣ ਵਾਲੀਆਂ 'ਨਿੱਜੀ ਭਾਸ਼ਾਵਾਂ' ਵਿਚ ਸਮਾਨਤਾ ਵਧੇਰੇ ਹੁੰਦੀ ਹੈ।
ਭਾਸ਼ਾ ਅਤੇ ਉਪਭਾਸ਼ਾ ਵਿਚਲੇ ਸਬੰਧ ਵਿਚ ਇਹ ਵੀ ਦੇਖਿਆ ਜਾਂਦਾ ਹੈ ਕਿ ਹਰ ਇਲਾਕੇ ਵਿਚ ਹੀ ਭਾਵੇਂ ਕਿ ਉਹ ਕਿੰਨਾਂ ਵੀ ਪਛੜਿਆ ਕਿਉਂ ਨਾ ਹੋਵੇ ਉਥੋਂ ਦੇ ਲੋਕ ਆਪਣੇ ਨੇੜੇ ਦੇ ਇਲਾਕਿਆਂ ਦੀ ਬੋਲੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਤਾਂ ਕੀ ਅਸੀਂ ਉਨ੍ਹਾਂ ਸਾਰੀਆਂ ਉਪਭਾਸ਼ਾਵਾਂ ਨੂੰ ਭਾਸ਼ਾਵਾਂ ਕਹਿ ਸਕਦੇ ਹਾਂ? ਉਦੋਂ ਵੀ ਜਦ ਕੋਈ ਉਸ ਇਲਾਕਾਈ ਰੂਪ ਨੂੰ ਬੋਲਣ ਵਾਲੇ ਕੇਂਦਰੀ ਰੂਪ ਨੂੰ ਪੂਰੀ ਤਰ੍ਹਾਂ ਨਾ ਸਮਝ
ਸਕਦੇ ਹੋਣ? ਪਰ ਇਹ ਕੋਈ ਖਾਸ ਸਮੱਸਿਆ ਨਹੀਂ ਕਹੀ ਜਾ ਸਕਦੀ, ਕਿਉਂਕਿ ਕਈ ਵਾਰ ਜਦੋਂ ਵਧੇਰੇ ਚਿਰ ਨੇੜੇ-ਨੇੜੇ ਵੱਸਣ ਵਾਲੇ ਵਿਅਕਤੀ ਇਹ ਜਾਣ ਲੈਂਦੇ ਹਨ ਕਿ ਇਕ ਇਲਾਕੇ ਦੇ ਲੋਕ 'ਅਸਾਂ' ਦੀ ਥਾਂ 'ਅਸੀਂ' ਵਰਤਦੇ ਹਨ ਤਾਂ ਕੁਝ ਚਿਰ ਬਾਅਦ ਸਮਝਣ ਦੀ ਸਮੱਸਿਆ ਨਹੀਂ ਰਹਿੰਦੀ।
ਇਸ ਤੋਂ ਇਲਾਵਾ ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸੰਬੰਧ ਉਦੋਂ ਵੀ ਸਪਸ਼ਟ ਹੁੰਦਾ ਹੈ ਜਦੋਂ ਦੋ ਬੋਲੀਆਂ ਬੋਲਣ ਵਾਲੇ ਵਕਤਾ ਇਕ ਦੂਜੇ ਨੂੰ ਬਗੈਰ ਕਿਸੇ ਸਿੱਖਿਆ ਜਾਂ ਵਿਸ਼ੇਸ਼ ਟਰੇਨਿੰਗ ਤੋਂ ਬਿਨਾਂ ਹੀ ਆਪਣੇ ਵਿਚਾਰ ਬੋਲ ਕੇ ਲਿਖ ਕੇ ਸਮਝ ਸਕਦੇ ਹੋਣ ਤਾਂ ਉਹ ਇਕੋ ਹੀ ਭਾਸ਼ਾ ਦੀਆਂ ਦੋ ਉਪਭਾਸ਼ਾਵਾਂ ਬੋਲ ਰਹੇ ਹੋਣਗੇ। ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਵੱਖ-ਵੱਖ ਭਾਸ਼ਾਵਾਂ ਬੋਲ ਰਹੇ ਹੋਣਗੇ। ਜੇਕਰ ਕੋਈ ਵਿਅਕਤੀ ਇਕੋ ਹੀ ਭਾਸ਼ਾ ਦੀਆਂ ਵੱਖ-ਵੱਖ ਉਪਭਾਸ਼ਾਵਾਂ ਵਿਚ ਭਾਵੇਂ ਉਚਾਰਨ ਜਾਂ ਵਿਆਕਰਨ ਪੱਖੋਂ ਕੁਝ ਅੰਤਰ ਹੋਵੇ ਤਾਂ ਇਕ ਉਪਭਾਸ਼ਾ ਵਾਲਾ ਦੂਜੀ ਉਪਭਾਸ਼ਾ ਦਾ ਅਰਥ ਭਰਪੂਰ ਵਿਆਖਿਆ ਕਰ ਸਕਦਾ ਹੈ। ਜਿਵੇਂ ਕਿ ਮਾਝੀ, ਮਲਵਈ, ਦੁਆਬੀ, ਪੁਆਧੀ ਆਦਿ ਬੋਲਣ ਵਾਲੇ ਵਕਤਾ ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦੀ ਵੀ ਵਿਅਕਰਨ, ਉਚਾਰਨ ਤੋਂ ਕਾਫ਼ੀ ਜਾਣੂ ਹੁੰਦੇ ਹਨ। ਬਹੁਤ ਨੇੜੇ-ਨੇੜੇ ਸਥਿਤ ਉਪਭਾਸ਼ਾਵਾਂ ਵਿਚ ਅਤੇ ਰਤਾ ਕੁ ਦੂਰ ਹੁੰਦੀਆਂ ਜਾਂਦੀਆਂ ਉਪਭਾਸ਼ਾਵਾਂ ਵਿਚ ਸਮਝਣ ਦੀ ਮਾਤਰਾ ਵਧਦੀ ਰਹਿੰਦੀ ਹੈ। ਜੇ ਅੰਤਰ ਵਧੇਰੇ ਹੋਵੇ ਤਾਂ ਅਲੱਗ ਬੋਲੀ ਹੋਵੇਗੀ। ਕੇਵਲ ਸ਼ਬਦ ਭੰਡਾਰ ਦੀ ਏਕਤਾ ਜਾਂ ਵਿਖੇਪਤਾ ਵਧੇਰੇ ਗਿਣਨਯੋਗ ਸੂਤਰ ਨਹੀਂ ਬਲਕਿ ਇਹ ਵੀ ਦੇਖਿਆ ਜਾਵੇ ਕਿ ਸ਼ਬਦ ਦੀ ਅੱਗੋਂ ਵਿਆਕਰਨ ਵਿਚ ਕਿਸ ਤਰ੍ਹਾਂ ਵਰਤੋਂ ਹੁੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕਿਸੇ ਇਲਾਵੇ ਵਿਚ ਬੋਲੀਆਂ ਜਾਣ ਵਾਲੀਆ ਭਾਸ਼ਾਵਾਂ ਇਕ ਕੜੀ ਵਾਂਗੂੰ ਆਪਸ ਵਿਚ ਜੁੜੀਆਂ ਹੋਣ। ਜਿਸ ਨੂੰ ੳ, ਅ, ੲ, ਸ, ਹ, ਕ, ਖ ਦਾ ਨਾਂ ਦਿੱਤਾ ਜਾਂਦਾ ਹੈ। ਇੰਝ ਵੀ ਹੋ ਸਕਦਾ ਹੈ ਕਿ 'ਉ' ਕੜੀ ਦੇ ਲੋਕ 'ਅ' ਕੁੜੀ ਦੇ ਲੋਕਾਂ ਦੀ ਭਾਸ਼ਾ ਸਮਝਾ ਸਕਦੇ ਹੋਣ ਤੇ ਇਹ ਕੜੀ ਅੱਗੇ ਤੁਰੀ ਜਾਵੇ। ਪਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ 'ੳ' ਤੇ 'ਖ' ਕੁੜੀ ਦੇ ਲੋਕ ਇੱਕ ਦੂਜੇ ਨੂੰ ਬੋਲ ਕੇ ਜਾਂ ਲਿਖ ਕੇ ਸਮਝਾ ਸਕਦੇ ਹੋਣ ਪਹਿਲੀ ਸਥਿਤੀ ਵਿੱਚ 'ੳ' ਤੇ 'ਖ' ਕੜੀ ਤੱਕਦੇ ਲੋਕ ਇਕ ਭਾਸ਼ਾ ਦੀਆਂ ਉਪਭਾਸ਼ਾਵਾਂ ਬੋਲਣਗੇ ਜਦਕਿ ਦੂਜੀ ਕੜੀ ਵਿਚ ਉਹ ਅਲੱਗ-ਅਲੱਗ ਭਾਸ਼ਾ ਬੋਲ ਰਹੇ ਹੋਣਗੇ।
ਭਾਸ਼ਾ ਤੇ ਉਪਭਾਸ਼ਾ ਦੀ ਸਾਹਿਤਕ ਸਿਰਜਣਾ ਦੇਖ ਕੇ ਇਹ ਨਹੀਂ ਦੇਖਣਾ ਚਾਹੀਦਾ ਕਿ ਭਾਸ਼ਾ ਉਪਭਾਸ਼ਾ ਤੋਂ ਸੌਖੀ ਹੈ। ਉਪਭਾਸ਼ਾ ਦੇ ਕਈ ਸ਼ਬਦ, ਸ਼ਬਦ ਰੂਪ, ਵਾਕ ਰਚਨਾ, ਮੁਹਾਵਰੇ ਆਦਿ ਸ਼ਹਿਰਾਂ ਵਿਚ ਵਸਣ ਵਾਲਿਆਂ ਦੀ ਸਮਝ ਤੋਂ ਬਾਹਰ ਹੁੰਦੇ ਹਨ। ਜਿਵੇਂ ਕਿ ਦੁਆਬੇ ਦੇ ਪਿੰਡਾਂ ਵਿਚ ਮੰਜੀ ਬਾਰੇ ਬੇਹੱਦ ਸ਼ਬਦਾਵਲੀ (ਸੰਘ, ਦੰਦੀ, ਮਲ, ਜੀ ਘੇਰਾ, ਪਿੜੀਆਂ, ਚੂਲਾ, ਈਸੀ, ਸਿਰ) ਆਦਿ ਸ਼ਹਿਰੀਆਂ ਦੀ ਸਮਝ ਵਿਚ ਨਵੀਂ ਹੈ, ਕਿਉਂਕਿ ਪੇਂਡੂਆਂ ਦੀ ਉਪਭਾਸ਼ਾ ਦਾ ਆਪਣਾ ਲਹਿਜਾ ਹੈ। ਭਾਸ਼ਾ ਤੇ
ਉਪਭਾਸ਼ਾ ਦੇ ਸ਼ਬਦਾਂ ਵਿਚ ਉਚਾਰਣ ਭੇਦਾਂ ਆਦਿ ਦੀ ਤੁਲਨਾ ਕਰਕੇ ਇਹ ਸਿੱਧ ਨਹੀਂ ਕਰਨਾ ਚਾਹੀਦਾ ਕਿ ਉਪਭਾਸ਼ਾਈ ਸ਼ਬਦ ਗਲਤ ਹਨ, ਤੇ ਇਹ ਭਾਸ਼ਾ ਦੇ ਸ਼ਬਦਾਂ ਤੋਂ ਵਿਗੜ ਕੇ ਬਣੇ ਹਨ। ਜੋ ਉਪਭਾਸ਼ਾ ਦੇ ਰੂਪ ਵਿਗੜੇ ਹੋਏ ਜਾਂ ਗਲਤ ਹਨ ਤਾਂ ਭਾਸ਼ਾ ਵੀ ਗਲਤ ਹੋਵੇਗੀ ਕਿਉਂਕਿ ਭਾਸ਼ਾ ਵੀ ਤਾਂ ਉਪਭਾਸ਼ਾ ਹੈ। ਸੋ ਇਹ ਜ਼ਰੂਰੀ ਨਹੀਂ ਕਿ ਭਾਸ਼ਾ ਦੇ ਰੂਪ ਠੇਠ ਤੇ ਉਪਭਾਸ਼ਾ ਦੇ ਰੂਪ ਵਿਗੜੇ ਤਿਗੜੇ ਤੇ ਅਸ਼ੁੱਧ ਹਨ।
ਉਪਕਾਸ਼ਾਵਾਂ ਵਿਚੋਂ ਕੋਈ ਵੀ ਇਕੱਲੀ ਉਪ ਭਾਸ਼ਾ ਸਮੁੱਚੀ ਪੰਜਾਬੀ ਭਾਸ਼ਾ ਦਾ ਦਰਜਾ ਨਹੀਂ ਰੱਖਦੀ ਚਾਹੇ ਕਿ ਸਾਹਿਤਕ ਕਾਰਜਾਂ ਲਈ ਆਮ ਕਰਕੇ ਮਾਝੀ ਵਰਤੀ ਜਾਂਦੀ ਹੈ। ਪਰ ਮਲਵਈ, ਦੁਆਬੀ ਲੇਖਕਾਂ ਦੀਆਂ ਲਿਖਤਾਂ ਵਿਚ ਉਪਭਾਸ਼ਾਈ ਅੰਸ਼ ਆ ਹੀ ਜਾਂਦੇ ਹਨ ਸਗੋਂ ਇਨ੍ਹਾਂ ਸਾਰੀਆਂ ਉਪਭਾਸ਼ਾਵਾਂ ਦੇ ਭੂਗੋਲਿਕ ਘੇਰੇ ਵਿਚ ਆਉਣ ਵਾਲੇ ਇਕ ਅਜੇਹੇ ਰੂਪ ਨੂੰ ਪੰਜਾਬੀ ਕਿਹਾ ਜਾ ਸਕਦਾ ਹੈ ਜਿਹੜਾ ਸਮੂਹ ਇਲਾਕੇ ਦੇ ਸਮਝ ਆ ਸਕੇ। ਉਪਭਾਸ਼ਾਵਾਂ ਵਿਚ ਕਈ ਪੁਰਾਤਨ ਸ਼ਬਦ ਰੂਪਾਂ ਦੀ ਬਹੁਤਾਤ ਹੁੰਦੀ ਹੈ ਜਿਨ੍ਹਾਂ ਨੂੰ ਟਕਸਾਲੀ ਬੋਲੀ ਗੁਆ ਲੈਂਦੀ ਹੈ, ਜਦੋਂ ਹੋਰਨਾਂ ਬੋਲੀਆਂ ਦੇ ਸੰਪਰਕ ਵਿਚ ਆਉਂਦੀ ਹੈ। ਭਾਸ਼ਾ ਅਤੇ ਉਪਭਾਸ਼ਾ ਦਿਆਂ ਸ਼ਬਦਾਂ ਅਤੇ ਵਿਆਕਰਣਕ ਸਿਫਤਾਂ ਵਿਚ ਏਕਤਾ ਹੋਣ ਦੇ ਬਾਵਜੂਦ ਇਕ ਦੂਜੀ ਵਿਚ ਲਹਿਜੇ ਦੀ ਅਸਮਾਨਤਾ ਵੀ ਭੁਲੇਖੇ ਦਾ ਕਾਰਨ ਬਣਦੀ ਹੈ। ਪੱਛਮੀ ਭਾਸ਼ਾ ਵਿਗਿਆਨੀਆਂ ਨੇ ਭੂਗੋਲਿਕ ਉਪਭਾਸ਼ਾਵਾਂ ਦੀ ਸਥਿਤੀ ਨੂੰ ਇੰਨੀ ਮਹੱਤਤਾ ਨਹੀਂ ਦਿੰਦੀ ਕਿਉਂਕਿ ਅਮਰੀਕਾ ਜਾਂ ਇੰਗਲੈਂਡ ਵਿਚ ਹਿੰਦੁਸਤਾਨ ਵਰਗੀ ਭਾਸ਼ਾ ਸਮੱਸਿਆ ਜਾਂ ਸਥਿਤੀ ਨਹੀਂ ਹੈ। ਫਰਾਂਸ ਵਿਚ ਇਹ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਜਿੱਥੇ ਵੱਖ-ਵੱਖ ਥਾਵਾਂ ਦੀਆਂ 'ਡਾਈਲੈਕਟ ਐਟਲਸਾਂ' ਭਾਸ਼ਾ ਸਰਵੇ ਕਰਨ ਤੋਂ ਬਾਅਦ ਬਣਾਈਆਂ ਜਾ ਰਹੀਆਂ ਹਨ। ਹੁਣ ਪੱਛਮੀ ਭਾਸ਼ਾ ਵਿਗਿਆਨਕ ਖੋਜ ਵਿਚ ਇਸ ਵਿਸ਼ੇ ਨੂੰ ਆਧੁਨਿਕ ਅਤੇ ਮਸ਼ੀਨੀ ਤਰੀਕਿਆਂ ਨਾਲ 'ਆਈਸੋਗਲਾਸ' ਜਾਂ 'ਇੱਕ ਬੋਲ ਰੇਖਾਵਾਂ' ਤਿਆਰ ਕਰਕੇ ਬੋਲੀ ਭੂਗੋਲ ਤਿਆਰ ਕਰਕੇ ਕਿਸੇ ਇਕੱਲੀ ਭਾਸ਼ਾ ਇਕਾਈ ਵਿਚ ਸ਼ਬਦ ਤੇ ਵਿਆਕਰਨ ਦੀਆਂ ਧੁਨੀਆਤਮਕ ਅੰਤਰਾਂ ਨੂੰ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਤਿਹਾਸਕ ਪੁਨਰਨਿਰਮਾਣ ਰਾਹੀਂ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੇ ਸੰਬੰਧ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਮਾਜਿਕ ਜਾਂ ਜਾਤੀ ਵੰਡ ਅਨੁਸਾਰ ਤੇ ਕਿਤੇ ਵੰਡ ਅਨੁਸਾਰ ਅਤੇ ਪੜ੍ਹੇ ਲਿਖੇ ਤੇ ਅਨਪੜ੍ਹ ਲੋਕਾਂ ਦੀਆਂ ਮੌਖਿਕ ਬੋਲੀਆਂ ਨੂੰ ਉਪਭਾਸ਼ਾਵਾਂ ਦਾ ਦਰਜਾ ਦਿੱਤਾ ਜਾਂਦਾ ਹੈ। ਪੰਜਾਬੀ ਦੀਆਂ ਕੁਝ ਕੌਮਾਂ ਅਤੇ ਕਿਰਤੀਆਂ ਦੀ ਵਸੋਂ ਧੋਬੀਆਂ, ਲੁਹਾਰਾਂ, ਖੱਤਰੀਆ, ਜੱਟਾਂ, ਬਾਣੀਆਂ, ਬ੍ਰਾਹਮਣਾਂ, ਤੀਵੀਆਂ, ਮਰਦਾਂ, ਬੱਚਿਆਂ, ਦਫ਼ਤਰਾਂ ਵਿਚ ਕੰਮ ਕਰਨ ਵਾਲੇ ਅਫ਼ਸਰ, ਮਜ਼ਦੂਰ, ਲਿਖਾਰੀਆਂ, ਵਿਹਲੜ ਅਤੇ ਗਪੋੜੀਆਂ ਦੀਆਂ ਬੋਲੀਆਂ ਵੱਖ-ਵੱਖ ਭਾਸ਼ਾ ਸ਼ੈਲੀਆਂ ਦੀਆਂ ਧਾਰਨੀ ਹੋਣ ਦੇ ਲਿਹਾਜ਼ ਨਾਲ ਤਾਂ ਕੁਝ ਅੰਤਰ ਰੱਖਦੀਆਂ ਹੋਣ ਪਰ ਇਨ੍ਹਾਂ ਨੂੰ ਵੱਖ-ਵੱਖ ਉਪਭਾਸ਼ਾਵਾਂ ਨਹੀਂ ਕਿਹਾ ਜਾ ਸਕਦਾ। ਕਿਉਂਕਿ ਵਿਆਕਰਨ ਅਤੇ ਸ਼ਬਦ ਗਠਨ ਦਾ ਸੰਬੰਧ ਹੈ ਇਹ
ਕੇਵਲ ਪੰਜਾਬੀ ਦੀਆਂ ਵੱਖ-ਵੱਖ ਸ਼ੈਲੀਆਂ ਹੀ ਹਨ। ਉਨ੍ਹਾਂ ਸਾਰੀਆਂ ਸ਼ੈਲੀਆਂ ਵਿੱਚ ਵਿਚ ਆਪਣੇ ਕਿੱਤੇ ਅਤੇ ਦਰਜੇ ਅਨੁਸਾਰ ਕੁਝ ਕੁ ਅੰਤਰ ਆਉਂਦੇ ਹਨ ਪਰ ਸਮੁੱਚੀ ਪੰਜਾਬੀ ਦੇ ਗਠਨ ਵਿਚ ਕੋਈ ਅੰਤਰ ਨਹੀਂ ਵਾਪਰਦਾ ਕੇਵਲ ਸ਼ਬਦਾਂ ਦੀ ਚੋਣ ਜਾਂ ਲੋੜਾਂ ਵੱਖਰੀਆਂ-ਵੱਖਰੀਆਂ ਹੁੰਦੀਆਂ ਹਨ। ਇਕ ਭਾਸ਼ਾਈ ਇਲਾਕੇ ਦੇ ਵੱਖ-ਵੱਖ ਖਿਤਿਆਂ ਵਿਚ ਨਜ਼ਰ ਆਉਂਦੇ ਇਨ੍ਹਾਂ ਭਾਸ਼ਾਈ ਅੰਤਰਾਂ ਦੇ ਅਧਾਰ ਤੇ ਹੀ ਭਾਸ਼ਾ ਵਿਗਿਆਨੀ ਵੱਖ-ਵੱਖ ਖਿਤਿਆਂ ਦੀ ਬੋਲੀ ਨੂੰ ਉਪਭਾਸ਼ਾ ਦਾ ਨਾਂ ਦਿੰਦੇ ਹਨ।
ਇਸ ਤੋਂ ਇਲਾਵਾ ਉਪਭਾਸ਼ਾਵਾਂ ਠੇਠ ਭਾਸ਼ਾ ਰੂਪ ਲਈ ਬੜਾ ਨਿੱਘਰ ਯੋਗਦਾਨ ਦੋ ਸਕਦੀਆਂ ਹਨ ਜੇ ਉਨ੍ਹਾਂ ਦਾ ਪ੍ਰਚਲਿਤ ਰੂਪਾਂ ਦਾ ਗਠਨਾਤਮਿਕ ਤਰੀਕੇ ਨਾਲ ਅਧਿਐਨ ਕੀਤਾ ਜਾਵੇ। ਉਪਭਾਸ਼ਾ ਦੇ ਅਧਿਐਨ ਤੋਂ ਇਸ ਭਾਸ਼ਾ ਸਮੂਹ ਦੇ ਇਤਿਹਾਸਕ ਵਿਕਾਸ ਕਿਵੇਂ ਸਮੇਂ ਦੇ ਵੇਗ ਨਾਲ ਅੱਗੇ ਵਧਿਆ ਇਸ ਬਾਰੇ ਵੀ ਪਤਾ ਲੱਗਦਾ ਹੈ ਕਿਉਂਕਿ ਉਪਭਾਸ਼ਾਵਾਂ ਵਿਚ ਪੁਰਾਤਨ ਰੂਪ ਵਧੇਰੇ ਸੰਭਾਲੇ ਜਾਂਦੇ ਹਨ ਜਿਹੜੇ ਠੇਠ ਸ਼ੈਲੀ ਵਿਚ ਨਹੀਂ ਹੁੰਦੇ। ਪਰ ਕਈ ਵਾਰ ਠੇਠ ਰੂਪ ਵਿਚ ਵੀ ਪੁਰਾਤਨ ਰੂਪਾਂ ਦਾ ਮਿਲ ਜਾਣਾ ਸੰਭਵ ਹੁੰਦਾ ਹੈ। ਕਿਸੇ ਵੀ ਭਾਸ਼ਾ ਦਾ ਉੱਤਮ ਜਾਂ ਨੀਵਾਂ ਰੂਪ ਸਿਰਫ ਪੁਰਾਤਨ ਰੂਪਾਂ ਦਾ ਇੱਕ ਜਾਂ ਦੂਜੀ ਉਪਭਾਸ਼ਾ ਵਿਚ ਮਿਲ ਜਾਣਾ। ਉਪਭਾਸ਼ਾਵਾਂ ਵਿਚ ਰੂਪਾਂ ਦਾ ਬਦਲਣਾ ਇਸ ਲਈ ਸੰਭਵ ਨਹੀਂ ਹੁੰਦਾ ਕਿਉਂਕਿ ਕੇਂਦਰ ਨਾਲ ਉਨ੍ਹਾਂ ਦੀ ਆਵਾਜਾਈ ਸੀਮਤ ਹੁੰਦੀ ਹੈ। ਮਿਲਗੋਡਾ ਉਪਭਾਸ਼ਾ ਬਣਨ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਹਨ। ਚੌਧਵੀ ਸਦੀ ਦੇ ਅੰਤ ਤੀਕ ਹਰ ਕੋਈ ਅੰਗਰੇਜ਼ੀ ਲਿਖਾਰੀ ਆਪੋ- ਆਪਣੇ ਇਲਾਕੇ ਦੀ ਬੋਲੀ ਹੀ ਸਾਹਿਤਕ ਕਾਰਜਾਂ ਲਈ ਵਰਤਦਾ ਸੀ ਪਰ ਪੰਦਰਵੀਂ ਸਦੀ ਤੋਂ ਬਾਅਦ ਇਹ east mid land ਦੀ ਬੋਲੀ ਆਖੀ ਜਾਣ ਲੱਗ ਪਈ ਕਿਉਂਕਿ ਯੂਨੀਵਰਸਿਟੀ ਅਤੇ ਰਾਜਧਾਨੀ ਉਸ ਇਲਾਕੇ ਵਿਚ ਸੀ। ਇਸ ਲਈ ਜਿਹੜੇ ਲਿਖਾਰੀ ਇਸ ਇਲਾਕੇ ਤੋਂ ਬਾਹਰ ਸਨ ਉਨ੍ਹਾਂ ਦੀ ਬੋਲੀ ਦੀ ਵਰਤੋਂ ਘੱਟ ਗਈ ਅਤੇ ਉਸ ਇਲਾਕੇ ਦੇ ਲੋਕਾਂ ਦੀ ਠੇਠ ਅੰਗਰੇਜ਼ੀ ਲਿਖਣ ਅਤੇ ਬੋਲਣ ਲਈ ਵਰਤੀ ਜਾਣ ਲੱਗ ਪਈ। ਇਸੇ ਤਰ੍ਹਾਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਮੌਜੂਦ ਠੇਠ ਰੂਪ (ਕੇਂਦਰੀ ਮਾਝੀ ਪ੍ਰਸਾਰ ਤੋਂ ਪਹਿਲਾਂ ਦੇ ਲਿਖਾਰੀ) ਬਹੁਤ ਘੱਟ ਉਪਭਾਸ਼ਾਵਾਂ ਵਰਤਦ ਸਨ ਮੁਲਤਾਨੀ ਭਾਸ਼ਾ ਦਾ ਇਲਾਕਾ ਕੁਝ ਕਾਰਨਾਂ ਕਰਕੇ ਪਿੱਛੇ ਨਾ ਰਹਿ ਜਾਂਦਾ ਤਾਂ ਆਪਣੀ ਅਮੀਰ ਸਾਹਿਤ ਪ੍ਰੰਪਰਾ ਕਾਰਨ ਬੜੀ ਹੱਦ ਤੱਕ ਮੁਲਤਾਨੀ ਜਾਂ ਲਹਿੰਦੀ ਹੀ ਅੱਜ ਦੀ ਸਾਹਿਤਕ ਅਤੇ ਟਕਸਾਲੀ ਪੰਜਾਬੀ ਅਖਵਾਉਂਦੀ।
ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ
ਭਾਸ਼ਾ ਅਤੇ ਉਪਭਾਸ਼ਾ ਵਿਚ ਸਿਧਾਂਤਕ ਸਾਂਝਾ ਦੇ ਬਾਵਜੂਦ ਕੁਝ ਇਕ ਅੰਤਰੁ ਪਾਏ ਜਾਂਦੇ ਹਨ ਜਿਨ੍ਹਾਂ ਕਰਕੇ ਭਾਸ਼ਾ ਦੇ ਵਿਸ਼ਾਲ ਖੇਤਰ ਅੰਤਰ ਉਪਭਾਸ਼ਾ ਸਥਾਨਕ ਪੱਧਰ ਉੱਪਰ ਕੁਝ ਵੱਖਰੀਆਂ ਵਿਸ਼ੇਸ਼ਤਾਵਾਂ ਦਾ ਧਾਰਨੀ ਬਣ ਜਾਂਦਾ ਹੈ। ਪਹਿਲਾਂ
ਪਹਿਲ ਕਿਸੇ ਭਾਸ਼ਾ ਵਿਚ ਅੰਦਰੂਨੀ ਅੰਤਰ ਘੱਟ ਹੁੰਦੇ ਹਨ। ਸਮੇਂ ਦੇ ਵਹਾਅ ਨਾਲ ਵੱਖ-ਵੱਖ ਕਾਰਨਾਂ ਕਰਕੇ ਕੁਝ ਅੰਤਰ ਸਥਾਪਿਤ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਸਿਧਾਂਤਕ ਸਾਂਝ ਸਥਾਪਿਤ ਰਹਿੰਦੀ ਹੈ ਤਾਂ ਉਸ ਸਿਧਾਂਤਕ ਚੋਖਟੇ ਅੰਦਰ ਕੁਝ ਭੇਦ ਆ ਜਾਂਦੇ ਹਨ ਤਾਂ ਉਪਭਾਸ਼ਾਵਾਂ ਹੋਂਦ ਵਿਚ ਆਉਂਦੀਆਂ ਹਨ। ਇਹ ਵੀ ਕਹਿ ਸਕਦੇ ਹਾਂ ਕਿ ਭਾਸ਼ਾ ਆਪਸੀ ਅੰਦਰਲੀ ਸਾਂਝ ਵਾਲੀਆਂ ਉਪਭਾਸ਼ਾਵਾਂ ਦਾ ਸਮੂਹ ਹੈ ਅਤੇ ਉਪਭਾਸ਼ਾ, ਭਾਸ਼ਾ ਦਾ ਇਲਾਕਾਈ ਰੂਪ ਹੈ।
ਭਾਸ਼ਾ ਅਤੇ ਉਪਭਾਸ਼ਾ ਦੇ ਅੰਤਰ ਦੇ ਸੰਬੰਧ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਕ ਭਾਸ਼ਾ ਦਾ ਸੰਬੰਧ ਇਕ ਵਿਸ਼ਾਲ ਭਾਸ਼ਾਈ ਖੇਤਰ ਨਾਲ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਇਕ ਵਿਸ਼ਾਲ ਭਾਸ਼ਾਈ ਖੇਤਰ ਦੇ ਲੋਕ ਭਾਸ਼ਾਈ ਇਕਾਈਆਂ ਧੁਨੀ ਰੂਪ ਸ਼ਬਦ (ਵਾਕ) ਆਦਿ ਦੀ ਵਰਤੋਂ ਇੱਕ ਵਿਸ਼ੇਸ਼ ਪ੍ਰਬੰਧ ਵਿਚ ਕਰਦੇ ਹਨ ਜੋ ਦੂਜੇ ਖੇਤਰਾਂ ਦੇ ਲੋਕਾਂ ਦੁਆਰਾ ਵਰਤੇ ਜਾਂਦੇ ਪ੍ਰਬੰਧ ਨਾਲੋਂ ਵੱਖਰਾ ਹੁੰਦਾ ਹੈ। ਇਸ ਲਈ ਇਕ ਭਾਸ਼ਾ ਦੂਜੀ ਭਾਸ਼ਾ ਦੂਜੀ ਨਾਲੋਂ ਵੱਖਰੀ ਹੁੰਦੀ ਹੈ। ਕਿਸੇ ਭਾਸ਼ਾ ਦਾ ਇਲਾਕਾ ਛੋਟਾ ਹੈ ਕਿਸੇ ਦਾ ਵੱਡਾ। ਵੱਡੇ ਇਲਾਕੇ ਆਮ ਕਰਕੇ ਇਕ ਜਾ ਵੱਧ ਇਲਾਕਿਆ ਦੇ ਸਮੂਹ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਇਕ ਵਿਸ਼ਾਲ ਇਲਾਕੇ ਵਿਚ ਕੁਝ ਇਲਾਕਾ ਪਹਾੜੀ, ਕੁਝ ਮੈਦਾਨੀ ਅਤੇ ਕੁਝ ਜੰਗਲੀ ਹੋ ਸਕਦਾ ਹੈ। ਵੱਖ-ਵੱਖ ਕਿਸਮ ਦੇ ਇਲਾਕਿਆਂ ਦੀਆਂ ਲੋੜਾਂ ਵੱਖ-ਵੱਖ ਹੁੰਦੀਆਂ ਹਨ। ਵੱਖ-ਵੱਖ ਲੋੜਾਂ ਉਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਜੀਵਨ ਜਾਂਚ ਵਿਚ ਅੰਤਰ ਪਾ ਦਿੰਦੀਆਂ ਹਨ। ਇਹ ਅੰਤਰ ਆਰਥਿਕ, ਸਮਾਜਿਕ, ਰਾਜਨੀਤਿਕ ਆਦਿ ਸਭ ਪੱਖਾਂ ਤੋਂ ਹੋ ਸਕਦਾ ਹੈ। ਇਸ ਅੰਤਰ ਕਾਰਨ ਇਕ ਇਲਾਕੇ ਦੇ ਲੋਕਾਂ ਦੇ ਬੋਲਚਾਲ ਦੇ ਢੰਗ ਵਿਚ ਵੀ ਅੰਤਰ ਆ ਜਾਂਦਾ ਹੈ। ਇਨ੍ਹਾਂ ਲੋਕਾਂ ਦੀ ਭਾਸ਼ਾ ਤਾਂ ਸੰਬੰਧਤ ਇਲਾਕੇ ਵਾਲੀ ਹੁੰਦੀ ਹੈ ਪਰ ਇਹ ਲੋਕ ਉਸੇ ਭਾਸ਼ਾ ਨੂੰ ਕੁਝ ਵੱਖਰੀ ਤਰ੍ਹਾਂ ਬੋਲਣ ਦੇ ਆਦੀ ਹੋ ਜਾਂਦੇ ਹਨ। ਇਕ ਭਾਸ਼ਾ ਦਾ ਕੁਝ ਵੱਖਰੀ ਤਰ੍ਹਾਂ ਬੋਲਿਆ ਜਾਣ ਵਾਲਾ ਰੂਪ ਉਸਦਾ ਉਪ ਰੂਪ ਅਰਥਾਤ ਉਪਭਾਸ਼ਾ ਅਖਵਾਉਂਦਾ ਹੈ।
ਸਪੱਸ਼ਟ ਹੈ ਕਿ ਉਪਭਾਸ਼ਾ ਦੀ ਵੱਖਰਤਾ ਮੁੱਖ ਤੌਰ ਤੇ ਭਾਸ਼ਾ ਵਿਉਹਾਰ ਅਰਥਾਤ ਭਾਸ਼ਾ ਉਚਾਰਨ ਦੀ ਵੱਖਰਤਾ ਨਾਲ ਹੀ ਸੰਬੰਧਤ ਹੁੰਦੀ ਹੈ। ਫਲਸਰੂਪ ਇਹ ਵੱਖਰਤਾ ਧੁਨੀ ਪੱਧਰ, ਸ਼ਬਦ ਪੱਧਰ ਜਾਂ ਵਾਕ ਪੱਧਰ ਤੇ ਪਛਾਣੀ ਜਾ ਸਕਦੀ ਹੈ। ਉਂਝ ਇਸਦਾ ਬੰਧ ਸੰਬੰਧਤ ਭਾਸ਼ਾ ਵਾਲਾ ਹੀ ਹੁੰਦਾ ਹੈ। ਭਾਸ਼ਿਕ ਪ੍ਰਬੰਧ ਦੀ ਸਮਾਨਤਾ ਕਾਰਨ ਹੀ ਇਕ ਉਪਭਾਸ਼ਾ ਦੇ ਲੋਕ ਦੂਜੀ ਉਪਭਾਸ਼ਾ ਵਰਤਣ ਵਾਲੇ ਲੋਕਾਂ ਦੇ ਵਿਚਾਰ ਅਸਾਨੀ ਨਾਲ ਗ੍ਰਹਿਣ ਕਰ ਸਕਦੇ ਹਨ।
ਜਿਸ ਨਾਲ ਇਲਾਕਿਆਂ ਦੀ ਭਿੰਨਤਾ ਨਾਲ ਕਿਸੇ ਭਾਸ਼ਾ ਦੇ ਭਿੰਨ-ਭਿੰਨ ਰੂਪ ਹੋਂਦ ਵਿਚ ਆਉਂਦੇ ਹਨ। ਉਸ ਤਰ੍ਹਾਂ ਕਈ ਵਾਰ ਇਕੋ ਇਲਾਕੇ ਵਿਚ ਜਾਤੀ, ਧਰਮ ਜਾਂ ਧੰਦੇ ਦੀ ਭਿੰਨਤਾ ਕਰਨਾ ਵੀ ਕਿਸੇ ਭਾਸ਼ਾ ਦੇ ਉਪ-ਰੂਪ ਬਣਦੇ ਹਨ। ਕਈ ਇਲਾਕਿਆਂ ਵਿਚ ਇਕੋ ਭਾਸ਼ਾ ਦੀ ਵਰਤੋਂ ਉੱਚੀ ਜਾਤੀ ਦੇ ਲੋਕ ਤੇ ਨੀਵੀਂ ਜਾਤੀ ਦੇ
ਲੋਕ ਵੱਖ-ਵੱਖ ਢੰਗ ਨਾਲ ਕਰਦੇ ਹਨ ਅਤੇ ਕਈ ਵਾਰ ਅੱਡ-ਅੱਡ ਧੰਦਿਆਂ ਵਿਚ ਵੀ ਸੰਬੰਧਿਤ ਲੋਕਾਂ ਦੀ ਭਾਸ਼ਾ ਵਿਚ ਵੱਖਰਤਾ ਹੁੰਦੀ ਹੈ। ਇਹ ਭਿੰਨ-ਭਿੰਨ ਰੂਪ ਕਿਸੇ ਭਾਸ਼ਾ ਦੀਆਂ ਉਪਭਾਸ਼ਾਵਾਂ ਦਾ ਦਰਜਾ ਗ੍ਰਹਿਣ ਕਰਦੇ ਹਨ।
ਭਾਸ਼ਾ ਅਤੇ ਉਪਭਾਸ਼ਾ ਦੇ ਫਰਕ ਨੂੰ ਬਿਆਨ ਕਰਨ ਲਈ ਕਈ ਵਾਰ ਬੁਲਾਰਿਆਂ ਦੀ ਗਿਣਤੀ ਅਤੇ ਭੂਗੋਲਿਕ ਖੇਤਰ ਦੇ ਅਕਾਰ ਨੂੰ ਅਧਾਰ ਬਣਾ ਲਿਆ ਜਾਂਦਾ ਹੈ ਇਸ ਅਨੁਸਾਰ ਵਧੇਰੇ ਬੁਲਾਰਿਆਂ ਅਤੇ ਵੱਡੇ ਭੂਗੋਲਿਕ ਖੇਤਰ ਵਿਚ ਵਰਤਿਆ ਜਾਣ ਵਾਲਾ . ਸੰਚਾਰ ਮਾਧਿਅਮ ਭਾਸ਼ਾ ਹੁੰਦੀ ਹੈ, ਜਦਕਿ ਭਾਸ਼ਾ ਦੀਆਂ ਹੱਦਾਂ ਵਿਚ ਘੱਟ ਗਿਣਤੀ ਦੇ ਬੁਲਾਰਿਆਂ ਅਤੇ ਛੋਟੇ ਅਕਾਰ ਦੇ ਭੂਗੋਲਿਕ ਖੇਤਰ ਦੇ ਉਚਾਰਣਾਂ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਇਸੇ ਅਨੁਸਾਰ ਸਾਊਆਂ, ਪੜ੍ਹੇ-ਲਿਖਿਆ ਅਤੇ ਅਮੀਰਾਂ ਦੀ ਬੇਲੀ ਨੂੰ ਜਿਸ ਵਿਚ ਲਿਖਤ-ਪੜ੍ਹਤ ਅਤੇ ਕਾਰੋਬਾਰ ਕੀਤਾ ਜਾਂਦਾ ਹੈ ਭਾਸ਼ਾ ਕਿਹਾ ਜਾਂਦਾ ਹੈ ਜਦਕਿ ਆਮ ਸਧਾਰਨ, ਘੱਟ ਪੜ੍ਹੇ-ਲਿਖੇ ਵਿਅਕਤੀਆਂ ਦੀ ਬੋਲੀ ਨੂੰ ਜਿਸ ਵਿਚ ਲਿਖਿਆ ਨਹੀਂ ਜਾਂਦਾ ਉਪਭਾਸ਼ਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਸੋਚ ਵਿਚ ਮਿਆਰੀ ਸਮਝੀ ਜਾਣ ਵਾਲੀ ਉਪਭਾਸ਼ਾ ਹੀ ਭਾਸ਼ਾ ਹੁੰਦੀ ਹੈ। ਬਾਕੀ ਸਾਰੀਆਂ ਉਪਭਾਸ਼ਾਵਾਂ ਹੁੰਦੀਆਂ ਹਨ। ਪਰ ਇਹ ਅਧਾਰ ਅਵਿਗਿਆਨਕ ਹਨ।
ਕਈ ਵਾਰ ਇਹ ਵੀ ਸੋਚਿਆ ਜਾਂਦਾ ਹੈ ਕਿ ਭਾਸ਼ਾ ਅਤੇ ਉਪਭਾਸ਼ਾ ਨੂੰ ਸਪਸ਼ਟ ਤੌਰ ਤੇ ਵੱਖਰਾ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀ ਸੋਚ ਵਾਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਸ਼ਾ ਤੇ ਉਪਭਾਸ਼ਾ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਦੇ 'ਭਾਸ਼ਾਈ ਪਰਿਵਾਰ' ਦੇ ਸੰਕਲਪ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ। ਜਿਵੇਂ ਲਾਤੀਨੀ ਭਾਸ਼ਾ ਦੇ ਵਿਕਾਸ ਵਿਚੋਂ ਜਨਮ ਲੈਣ ਵਾਲੀਆਂ ਭਾਸ਼ਾਵਾਂ ਨੂੰ ਲਾਤੀਨੀ ਦੀਆਂ ਉਪਭਾਸ਼ਾਵਾਂ ਹਨ। ਉਸੇ ਤਰ੍ਹਾਂ ਇਕ ਭਾਸ਼ਾ ਨੂੰ ਉਸ ਦੀਆਂ ਉਪਭਾਸ਼ਾਵਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਵਿਚਾਰ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਉਪਭਾਸ਼ਾਵਾਂ ਭਾਸ਼ਾ ਵਿਚੋਂ ਨਿਕਲਦੀਆਂ ਹਨ। ਸਾਡੇ ਵਿਚਾਰ ਅਨੁਸਾਰ ਇਹ ਵੀ ਸਹੀ ਨਹੀਂ ਕਿਉਂਕਿ ਉਪਭਾਸ਼ਾਵਾਂ ਵਿਚੋਂ ਨਹੀਂ ਨਿਕਲਦੀਆਂ ਸਗੋਂ ਭਾਸ਼ਾ ਦਾ ਵਜੂਦ ਹੀ ਉਪਭਾਸ਼ਾਵਾਂ ਦੀ ਹੋਂਦ ਕਰਕੇ ਹੁੰਦਾ ਹੈ।
ਉਪਭਾਸ਼ਾ ਨਾ ਤਾਂ ਭਾਸ਼ਾ ਵਿਚੋਂ ਨਿਕਲੀ ਹੈ ਅਤੇ ਨਾ ਹੀ ਉਹ ਭਾਸ਼ਾ ਦਾ ਵਿਗੜਿਆ ਰੂਪ ਹੁੰਦੀ ਹੈ, ਸਗੋਂ ਉਪਭਾਸ਼ਾ ਦਾ ਦਰਜਾ ਭਾਸ਼ਾ ਹੁੰਦਾ ਹੈ। ਦੋਹਾਂ ਵਿਚ ਅੰਤਰ ਕੇਵਲ ਇਹੀ ਹੁੰਦਾ ਹੈ ਕਿ ਜਿਥੇ ਭਾਸ਼ਾ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਮਾਧਿਅਮ ਦੇ ਰੂਪ ਵਿਚ ਵਰਤੀ ਜਾਂਦੀ ਹੈ ਉਸੇ ਉਪਰਾਸ਼ਾ ਇਕ ਸੀਮਤ ਇਲਾਕੇ ਵਿਚ ਬੋਲੀ ਜਾਂਦੀ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਉਪਭਾਸ਼ਾ ਭਾਸ਼ਾ ਦੇ ਟਾਕਰੇ ਤੋਂ ਕਿਸੇ ਪੱਖ ਤੋਂ ਹੀਣੀ ਹੁੰਦੀ ਹੈ। ਹਰ ਉਪਭਾਸ਼ਾ ਦੀ ਆਪਣੀ ਵਿਆਕਰਨ ਹੁੰਦੀ ਹੈ ਜੇ ਉਹ ਕੁਝ ਪ੍ਰਫੁਲਤ ਹੋਵੇ ਤਾਂ ਉਸਦਾ ਲਿਖਤੀ ਸਾਹਿਤ ਵੀ ਹੁੰਦਾ ਹੈ। ਅੱਜ ਦੇ ਯੁੱਗ ਵਿਚ ਜਦੋਂ ਆਵਾਜਾਈ ਦੇ ਸਾਧਨ ਵਧੇਰੇ ਪ੍ਰਫੁੱਲਤ ਹਨ ਅਤੇ
ਇਕ ਖੇਤਰ ਦੇ ਲੋਕੀ ਦੂਜੇ ਖੇਤਰ ਵਿਚ ਆਮ ਆਉਂਦੇ ਜਾਂਦੇ ਹਨ ਤਾਂ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਹਰ ਖੇਤਰ ਦੀ ਉਪਭਾਸ਼ਾ ਦਾ ਵਿਗਿਆਨਕ ਢੰਗ ਨਾਲ ਅਧਿਐਨ ਕੀਤਾ ਜਾਵੇ। ਹਰ ਉਪਭਾਸ਼ਾ ਦੀ ਵਿਆਕਰਨ ਤਿਆਰ ਕੀਤੀ ਜਾਣੀ ਚਾਹੀਦੀ ਹੈ ਅਜਿਹਾ ਤਾਂ ਹੀ ਕੀਤਾ ਜਾ ਸਕਦਾ ਹੈ ਜੋ ਹੋਰ ਉਪਭਾਸ਼ਾ ਦੀ ਬਣਤਰ, ਉਚਾਰਨ ਅਤੇ ਸ਼ਬਦ ਭੰਡਾਰਨ ਵਿਚ ਰਚੇ ਗਏ ਸਾਹਿਤ ਉੱਤੇ ਰੋਸ਼ਨੀ ਪਾਈ ਜਾਵੇ। ਉਪਭਾਸ਼ਾ ਦਾ ਅਧਿਐਨ ਜਿਥੇ ਉਪਭਾਸ਼ਾ ਦੇ ਨਕਸ਼ਾਂ ਉੱਤੇ ਰੋਸ਼ਨੀ ਪਾਏਗਾ ਉਥੇ ਇਹ ਭਾਸ਼ਾ ਦੇ ਠੇਠ ਰੂਪ ਲਈ ਬੜਾ ਸਹਾਈ ਹੋ ਸਕਦਾ ਹੈ। ਉਪਭਾਸ਼ਾਵਾਂ ਦੇ ਟਾਕਰੇ ਲਈ ਸ਼ਬਦਾਂ ਦੇ ਪੁਰਾਤਨ ਰੂਪ ਵਧੇਰੇ ਮਾਤਰਾ ਵਿਚ ਸੰਭਾਲੀ ਬੈਠੀਆਂ ਹੁੰਦੀਆਂ ਹਨ। ਇਸ ਲਈ ਉਪਭਾਸ਼ਾ ਦੇ ਅਧਿਐਨ ਰਾਹੀਂ ਸ਼ਬਦਾਂ ਦੇ ਪੁਰਾਤਨ ਰੂਪਾਂ ਤੋਂ ਜਾਣੂ ਹੋਇਆ ਜਾ ਸਕਦਾ ਹੈ। ਉਪਭਾਸ਼ਾਵਾਂ ਤੋਂ ਪ੍ਰਾਪਤ ਹੋਇਆ ਅਜਿਹਾ ਗਿਆਨ ਭਾਸ਼ਾ ਸਮੂਹ ਦੇ ਇਤਿਹਾਸਕ ਵਿਕਾਸ ਤੇ ਰੋਸ਼ਨੀ ਪਾਉਂਦਾ ਹੈ।
ਇੰਝ ਹੀ ਉਪਭਾਸ਼ਾ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕਿਸੇ ਭਾਸ਼ਾ ਦੀ ਧੁਨੀਆਂ ਵਿਚ ਕਿਸ ਪ੍ਰਕਾਹ ਦੀ ਤਬਦੀਲੀ ਆਉਂਦੀ ਰਹੀ ਹੈ। ਇਸਦੇ ਨਾਲ ਹੀ ਉਪਭਾਸ਼ਾ ਦੇ ਅਧਿਐਨ ਸਮੇਂ ਉਪਭਾਸ਼ਾਵਾਂ ਦੇ ਇਲਾਕਿਆਂ ਤੇ ਤਿਆਰ ਕੀਤੇ ਨਕਸ਼ੇ ਉਸ ਭਾਸ਼ਾ ਦੀ ਸ਼ਬਦਾਵਲੀ ਉੱਤੇ ਵੀ ਕਾਫ਼ੀ ਰੌਸ਼ਨੀ ਪਾ ਸਕਦੇ ਹਨ। ਇਨ੍ਹਾਂ ਨਕਸ਼ਿਆਂ ਤੇ ਉਕਰੇ ਸ਼ਬਦਾਂ ਦੀ ਸਹਾਇਤਾ ਨਾਲ ਸਮੁੱਚੇ ਭਾਸ਼ਾਈ ਇਲਾਕੇ ਵਿਚ ਸਭਿਆਚਾਰਕ ਸ਼ਬਦਾਂ ਦੇ ਫੈਲਣ ਦੀ ਦਿਸ਼ਾ ਸੰਬੰਧੀ ਵਾਕਫ਼ੀਅਤ ਕਰਦੇ ਹੋਏ ਉੱਥੋਂ ਦੇ ਸਭਿਆ ਦੇ ਫੈਲਣ ਸਬੰਧੀ ਵੀ ਵਾਕਫ਼ੀਅਤ ਪ੍ਰਾਪਤ ਹੋ ਸਕਦੀ ਹੈ। ਇਸ ਲਈ ਅੱਜ ਦੇ ਯੁੱਗ ਵਿਚ ਭਾਸ਼ਾ ਦੇ ਨਾਲ-ਨਾਲ ਉਪਭਾਸ਼ਾ ਦਾ ਅਧਿਐਨ ਵੀ ਜ਼ਰੂਰੀ ਹੋ ਗਿਆ ਹੈ।
ਸਮੁੱਚੇ ਤੌਰ ਤੇ ਕਹਿ ਸਕਦੇ ਹਾਂ ਕਿ ਭਾਸ਼ਾ ਤੇ ਉਪਭਾਸ਼ਾ ਦੇ ਸਬੰਧ ਬਾਰੇ ਅਹਿਮ ਭੁਲੇਖੇ ਕਾਫ਼ੀ ਹੱਦ ਤੱਕ ਦੂਰ ਕੀਤੇ ਗਏ ਹਨ। ਇਸ ਲਈ ਔਖ ਜਾ ਔਖ ਦੇ ਨਾ ਤੇ ਘਟੀਆ ਜਾਂ ਵਧੀਆ ਦੇ ਅਧਾਰ ਤੇ ਪੁਰਾਣੇ ਕਾਲ ਵਿਚ ਜਾਂ ਆਧੁਨਿਕ ਸਮੇਂ ਵਿਚ ਭਾਸ਼ਾ ਦੇ ਉਪਭਾਸ਼ਾ ਦੀ ਹੋਂਦ ਕਰਕੇ ਪੜ੍ਹਿਆ ਲਿਖਿਆ ਜਾਂ ਗੰਵਾਰੂਆਂ ਦੀ ਬੋਲੀ ਕਹਿ ਕੇ ਜਾਂ ਹੋਰ ਕੋਈ ਸਾਹਿਤਕ ਤੇ ਰਾਜਨੀਤਿਕ ਕਾਰਨਾਂ ਨੂੰ ਲਿਆ ਕੇ ਉਪਭਾਸ਼ਾਵਾਂ ਦੇ ਵਿਚਕਾਰ ਬਣਾਉਟੀ ਭੇਦ ਨਹੀਂ ਦੱਸਿਆ ਜਾ ਸਕਦਾ ਕਿ ਕਿਹੜੀ ਉਪਭਾਸ਼ਾ ਠੇਠ ਹੈ, ਕਿਹੜੀ ਖੋਟ ਭਰੀ ਜਾਂ ਵਿਗੜੀ ਹੋਈ? ਅਸਲ ਵਿਚ ਇੱਕੋ ਗੱਡੀ ਦੇ ਦੋ ਪਹੀਆਂ ਜਾਂ ਇੱਕੋ ਕੈਂਚੀ ਦੇ ਦੋ ਫਾਲਿਆ ਵਾਂਗ ਭਾਸ਼ਾ ਤੇ ਉਪਭਾਸ਼ਾ ਦੇ ਵਿਚਕਾਰ ਅੰਤਰ ਲੱਭਣਾ ਮੁਸ਼ਕਿਲ ਹੈ। ਫਿਰ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਕ ਇਕਾਈਆਂ ਦਾ ਵਿਸ਼ੇਸ਼ ਪ੍ਰਬੰਧ ਇਕ ਭਾਸ਼ਾ ਅਖਵਾਉਂਦਾ ਹੈ ਅਤੇ ਇਕ ਭਾਸ਼ਾ ਦੇ ਪ੍ਰਬੰਧ ਵਿਚ ਬੱਝਾ ਪਰ ਕੁਝ ਕੁ ਭਾਸ਼ਕ ਇਕਾਈਆਂ ਦੀ ਭਿੰਨਤਾ ਵਾਲਾ ਰੂਪ ਉਸ ਭਾਸ਼ਾ ਦੀ ਉਪਭਾਸ਼ਾ ਅਖਵਾਉਂਦਾ ਹੈ।
ਹਵਾਲੇ ਅਤੇ ਟਿੱਪਣੀਆਂ
1. ਪੰਜਾਬੀ ਭਾਸ਼ਾ ਸ੍ਰੋਤ ਅਤੇ ਸਰੂਪ-ਬੂਟਾ ਸਿੰਘ ਬਰਾੜ, 2004, ਵਾਰਿਸ਼ ਸ਼ਾਹ ਫਊਂਡੇਸ਼ਨ ਅੰਮ੍ਰਿਤਸਰ
2. ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ-ਡਾ. ਹਰਕੀਰਤ ਸਿੰਘ, ਉੱਜਲ ਸਿੰਘ ਬਾਹਰੀ 1995, ਲਾਹੌਰ ਬੁੱਕ ਸ਼ਾਪ ਲੁਧਿਆਣਾ।
3 ਸਿਧਾਂਤਕ ਭਾਸ਼ਾ ਵਿਗਿਆਨ ਡਾ. ਪ੍ਰੇਮ ਪ੍ਰਕਾਸ਼ ਸਿੰਘ 2006, ਮਦਾਨ ਪਬਲੀਕੇਸ਼ਨਜ਼, ਪਟਿਆਲਾ।
4. ਭਾਸ਼ਾ ਵਿਗਿਆਨ ਸੰਕਲਪ ਅਤੇ ਦਿਸ਼ਾਵਾਂ, ਸੰਪਾਦਕ-ਜੋਗਿੰਦਰ ਸਿੰਘ ਪੁਆਰ 1988, ਪੰਜਾਬੀ ਭਾਸ਼ਾ ਅਕਾਦਮੀ।
5. ਭਾਸ਼ਾ ਵਿਗਿਆਨ ਪੰਜਾਬੀ ਉਪਭਾਸ਼ਾ- ਵਿਗਿਆਨ ਦੇ ਪੱਖੋਂ ਸਰਵੇਖਣ- ਡਾ. ਬਲਦੇਵ ਰਾਜ ਗੁਪਤਾ, 1980 ਪੈਪਸੂ ਬੁੱਕ ਡਿਪੂ, ਪਟਿਆਲਾ।
6. ਪੰਜਾਬੀ ਭਾਸ਼ਾ ਵਿਗਿਆਨ- ਸੁਖਵਿੰਦਰ ਸਿੰਘ ਸੰਘਾ, 2012, ਪੰਜਾਬੀ ਭਾਸ਼ਾ ਅਕਾਦਮੀ।
7. ਮਾਨਵ ਵਿਗਿਆਨਕ ਭਾਸ਼ਾ ਵਿਗਿਆਨ-ਡਾ. ਪਰਮਜੀਤ ਸਿੰਘ ਸਿੱਧੂ 2011, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਾਸ਼ਾ ਅਤੇ ਉਪਭਾਸ਼ਾ ਅੰਤਰ ਸੰਬੰਧ
-ਗੁਲਬਹਾਰ ਸਿੰਘ
ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜ਼ਿਲ੍ਹਾ ਜਲੰਧਰ
'ਭਾਸ਼ਾ ਅਤੇ ਉਪਭਾਸ਼ਾ ਅੰਤਰ ਸਬੰਧ' ਵਿਸ਼ੇ ਤੇ ਚਰਚਾ ਕਰਨ ਤੋਂ ਪਹਿਲਾਂ ਸਾਡੇ ਸਾਹਮਣੇ ਇਹ ਪ੍ਰਸ਼ਨ ਖੜ੍ਹੇ ਹੁੰਦੇ ਹਾਂ ਕਿ ਭਾਸ਼ਾ ਕੀ ਹੈ? ਉਪਭਾਸ਼ਾ ਕੀ ਹੈ? ਇਨ੍ਹਾਂ ਦਾ ਆਪਸ ਵਿਚ ਕੀ ਸਬੰਧ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਸਾਨੂੰ ਸਭ ਤੋਂ ਪਹਿਲਾਂ ਭਾਸ਼ਾ ਦੇ ਬਾਰੇ ਕਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ। ਪਹਿਲਾਂ ਭਾਸ਼ਾ ਅਤੇ ਉਪਭਾਸ਼ਾ ਬਾਰੇ ਸੰਖੇਪ ਜਿਹੀ ਜਾਣਕਾਰੀ ਪ੍ਰਾਪਤ ਕਰ ਲੈਣਾ ਜ਼ਰੂਰੀ ਬਣਦਾ ਹੈ।
ਭਾਸ਼ਾ ਮਾਨਵ ਸਮਾਜ ਦੇ ਲਈ ਇਕ ਵਿਲੱਖਣ ਅਤੇ ਵਿਸ਼ੇਸ਼ ਪ੍ਰਾਪਤੀ ਸਿੰਧ ਹੋਈ ਹੈ। ਭਾਸ਼ਾ ਸ਼ਬਦ ਦਾ ਨਿਕਾਸ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਭਾਸ਼ (ਧਾਤੂ) ਤੋਂ ਹੋਇਆ ਹੈ। ਜਿਸਦਾ ਅਰਥ ਹੈ ਬੋਲਣਾ। ਭਾਸ਼ਾ ਲਈ ਉਰਦੂ, ਫ਼ਾਰਸੀ ਵਿਚ ਜੁਬਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਵਿਚ ਇਸ ਲਈ (Tongue) ਟੰਗ ਸ਼ਬਦ ਦੀ ਵਰਤੋਂ ਹੁੰਦੀ ਹੈ। ਭਾਸ਼ਾ, ਜ਼ੁਬਾਨ, ਟੰਗ ਸ਼ਬਦ ਕਿਸੇ ਨਾ ਕਿਸੇ ਰੂਪ ਵਿਚ ਸਾਡੀ ਗਿਆਨ ਇੰਦਰੀ ਜੀਭ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਭਾਸ਼ਾ ਦੀ ਨਿਕਲੀਆਂ ਹੋਈਆਂ ਸਾਰਥਕ ਧੁਨੀਆਂ ਦਾ ਸਮੂਹ ਹੈ। ਭਾਸ਼ਾ ਦੀ ਵਰਤੋਂ ਮਨੁੱਖ ਆਪਸੀ ਸੰਚਾਰ ਲਈ ਹੀ ਨਹੀਂ ਕਰਦੇ ਸਗੋਂ ਭਿੰਨ-ਭਿੰਨ ਪ੍ਰਕਾਰ ਦੇ ਗਿਆਨ-ਵਿਗਿਆਨ ਅਤੇ ਅਨੁਭਵ ਪ੍ਰਗਟਾਵੇ ਲਈ ਵੀ ਭਾਸ਼ਾ ਸਾਰਥਕ ਸਿੱਧ ਹੁੰਦੀ ਹੈ। ਇਸ ਲਈ ਭਿੰਨ-ਭਿੰਨ ਵਰਗ ਦੇ ਲੋਕਾਂ ਲਈ ਭਾਸ਼ਾ ਦਾ ਪ੍ਰਯੋਗ ਅਤੇ ਸਰੂਪ ਵੱਖ-ਵੱਖ ਰਿਹਾ ਹੈ।
ਭਾਸ਼ਾ ਦੀਆਂ ਪਰਿਭਾਸ਼ਾਵਾਂ:
ਭਾਸ਼ਾ ਨੂੰ ਸਮਝਣ ਦੇ ਲਈ ਵੱਖ-ਵੱਖ ਵਿਦਵਾਨਾਂ ਵਲੋਂ ਦਿੱਤੀਆਂ ਗਈਆਂ ਪਰਿਭਾਸ਼ਾਵਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਪਰਿਭਾਸ਼ਾਵਾਂ ਦੇ ਡੂੰਘੇ ਅਧਿਐਨ ਤੋਂ ਬਾਦ ਭਾਸ਼ਾ ਕੀ ਹੈ? ਇਸ ਬਾਰੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਣਗੇ।
ਜੀ ਰੀਵਜ ਦੇ ਅਨੁਸਾਰ,
"ਭਾਸ਼ਾ ਇਕ ਮਾਧਿਅਮ ਹੈ। ਜਿਸ ਦੁਆਰਾ ਇਛਾਵਾਂ ਤੇ ਵਿਚਾਰ ਪ੍ਰਗਟਾਏ ਜਾਂਦੇ ਹਨ ਅਤੇ ਨਿੱਜੀ ਤੌਰ ਤੇ ਜਾਂ ਅਨਿੱਜੀ ਤੌਰ ਤੇ ਅਨੁਭਵ ਕੀਤੇ ਤੱਥ ਪ੍ਰਗਟ ਕੀਤੇ ਜਾਂਦੇ ਹਨ।"
(Language is the medium by which commands and wishes are expressed subjectively and objectively perceived facts are indicated.")
ਸੈਪੀਅਰ ਦੇ ਅਨੁਸਾਰ,
"ਭਾਸ਼ਾ ਸਵੈ ਇੱਛਾ ਨਾਲ ਉਤਪੰਨ ਪ੍ਰਤੀਕਾਂ ਦੇ ਜ਼ਰੀਏ, ਵਿਚਾਰਾਂ, ਭਾਵਾਂ ਤੇ ਇੱਛਾਵਾਂ ਦੇ ਸੰਚਾਰ ਦਾ ਇਕ ਖਾਲਸ ਮਨੁੱਖੀ ਅਤੇ ਗੈਰ ਜਮਾਦਰੂ ਢੰਗ ਹੈ।"
("Language is a purely human and non-instinctive method of communicating ideas, emotions and desires by means of system of voluntarily produced symbols")
ਕ੍ਰੋਚੇ ਦੇ ਅਨੁਸਾਰ,
"ਭਾਸ਼ਾ ਸਾਫ਼-ਸਾਫ਼ ਉਚਾਰਿਤ ਧੁਨੀ ਹੈ ਜਿਸ ਨੂੰ ਪ੍ਰਗਟਾਉ ਦੇ ਮਨੋਰਥ ਲਈ ਤਰਤੀਬ ਦਿੱਤੀ ਜਾਂਦੀ ਹੈ।">
(Language is articulated, limited sound organized for the purpose of expression)
ਡਾ. ਭੋਲਾ ਨਾਥ ਤਿਵਾੜੀ ਦੇ ਅਨੁਸਾਰ,
"ਭਾਸ਼ਾ ਉਚਾਰਣ ਅੰਗਾਂ ਨਾਲ ਉਚਾਰਣ ਦੇ ਯੋਗ ਮਨ-ਮੰਨੀਆਂ (arbi- trary) ਧੁਨੀਆਂ, ਪ੍ਰਤੀਕਾਂ ਦਾ ਉਹ ਸਿਲਸਲੇਵਾਰ ਪ੍ਰਬੰਧ ਹੈ ਜਿਸ ਦੇ ਕਾਰਣ ਇਕ ਸਮਾਜ ਦੇ ਲੋਕ ਭਾਵਾਂ ਤੇ ਵਿਚਾਰਾਂ ਦਾ ਲੈਣ ਦੇਣ ਕਰਦੇ ਹਨ।"
ਡਾ. ਪ੍ਰੇਮ ਪ੍ਰਕਾਸ਼ ਸਿੰਘ ਦੇ ਅਨੁਸਾਰ,
"ਜੀਭ ਦੁਆਰਾ ਉਤਪੰਨ ਧੁਨੀਆਂ ਜਾਂ ਬੋਲਾ ਦੇ ਸਮੂਹ ਨੂੰ ਭਾਸ਼ਾ ਕਿਹਾ ਜਾਂਦਾ ਹੈ।"
ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਮੁੱਖ ਮਨੋਰਥ ਵਕਤਾ ਦੇ ਮਨ ਦੀ ਗੱਲ/ਸੰਦੇਸ਼ ਨੂੰ ਸੁਨਣ ਵਾਲਿਆਂ ਤੱਕ ਪਹੁੰਚਾਉਣਾ ਹੈ। ਭਾਸ਼ਾ ਦਾ ਇਕ ਸੁਤੰਤਰ ਪ੍ਰਬੰਧ ਹੈ। ਭਾਸ਼ਾ ਦਾ ਆਧਾਰ ਧੁਨੀ-ਪ੍ਰਤੀਕ ਹਨ। ਅਜਿਹੇ ਧੁਨੀ ਪ੍ਰਤੀਕ ਵਕਤਾ ਆਪਣੀ ਮਨ-ਮਰਜ਼ੀ ਨਾਲ ਬਣਾਉਂਦਾ ਹੈ ਅਤੇ ਦੁਹਰਾ ਸਕਦਾ ਹੈ। ਭਾਸ਼ਾ ਮਨੁੱਖੀ ਸਮੂਹ ਦੇ ਸੰਘ ਵਿਚੋਂ ਨਿਕਲੀਆਂ ਆਵਾਜ਼ਾਂ/ਧੁਨੀਆਂ ਦਾ ਸਮੁੱਚਾ ਰੂਪ ਹੈ।
ਭਾਸ਼ਾ ਦੀਆਂ ਵਿਸ਼ੇਸ਼ਤਾਵਾਂ
ਜਿਵੇਂ ਕਿ ਹਰ ਵਸਤੂ ਦੀਆਂ ਆਪਣੀਆਂ ਕੁਝ ਸਿਫਤਾਂ ਹੁੰਦੀਆਂ ਹਨ ਜਾਂ ਇੰਝ ਕਹਿ ਲਵੋ ਕਿ ਹਰ ਵਸਤੂ ਦੇ ਆਪਣੇ ਕੁਝ ਅਜਿਹੇ ਨਿਵੇਕਲੇ ਗੁਣ ਹੁੰਦੇ ਹਨ। ਜਿਹੜੇ ਉਸ ਨੂੰ ਉਸ ਵਰਗੀਆਂ ਹੋਰ ਵਸਤੂਆਂ ਤੋਂ ਵੱਖਰੀ ਹੋਂਦ ਬਖਸ਼ਦੇ ਹਨ। ਇਸ ਤਰ੍ਹਾਂ ਹੀ ਭਾਸ਼ਾ ਵੀ ਇਕ ਵੱਖਰੀ ਹੋਂਦ ਹੈ ਅਤੇ ਇਸ ਦੀਆਂ ਵੀ ਕੁਝ ਵਿਸ਼ੇਤਾਵਾਂ ਜਾਂ ਨਿਵੇਕਲਾਪਨ ਹੈ।
1. "ਭਾਸ਼ਾ ਮੁੱਢ ਧੁਨੀਆਤਮਕ ਹੈ। (Language is primarily pho- netic)
2. ਭਾਸ਼ਾ ਇਕ ਸਿਸਟਮ ਹੈ । (Language is system)
3. ਭਾਸ਼ਾ ਚਿੰਨ੍ਹ ਰੂਪ ਹੈ। (Language is symbolic)
4. ਭਾਸ਼ਾ ਭਾਵਾਂ ਤੇ ਵਿਚਾਰਾਂ ਦੇ ਪ੍ਰਗਟਾਓ ਲਈ ਹੈ। (Language is for expression)
5. ਭਾਸ਼ਾ ਦਾ ਸਿੱਧਾ ਸੰਬੰਧ ਮਨੁੱਖ ਨਾਲ ਹੈ। (Language is purely human)
6. ਭਾਸ਼ਾ ਅਣ ਸੁਭਾਵਿਕ ਹੈ । (Language is non-instinctive)
ਇਸ ਤਰ੍ਹਾਂ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਅਤੇ ਪ੍ਰਕਿਰਤੀ ਅੱਡ-ਅੱਡ ਹੁੰਦੇ ਹੋਏ ਵੀ ਅੰਤਰ ਸੰਬੰਧਤ ਹਨ। ਇਨ੍ਹਾਂ ਦੋਹਾਂ ਵਿਚ ਇਕ ਡੂੰਘਾ ਸੰਬੰਧ ਹੁੰਦਾ ਹੈ। ਭਾਸ਼ਾਈ ਪ੍ਰਕਾਜ ਭਾਸ਼ਾ ਦੀ ਪ੍ਰਕਿਰਤੀ ਨੂੰ ਅਤੇ ਭਾਸ਼ਾ ਦੀ ਪ੍ਰਕਿਰਤੀ ਭਾਸ਼ਾਈ ਵਿਸ਼ੇਸ਼ਤਾਵਾਂ ਨੂੰ ਨਿਰਧਾਰਤ ਕਰਦੀ ਹੈ ਅਤੇ ਇਹ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਨੂੰ ਨਿਰਧਾਰਤ ਕਰਦੀ ਹੈ। ਭਾਵੇਂ ਗੈਰ ਮਨੁੱਖੀ ਅਤੇ ਮਨੁੱਖੀ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਬਰਾਬਰ ਵਿਚਰਦੀ ਹੈ। ਪਰ ਇਨ੍ਹਾਂ ਦੋਹਾਂ ਵਿਚ ਭਾਸ਼ਾਈ ਪ੍ਰਕਾਰਜ ਦੀ ਅੱਡਰਤਾ ਇਸ ਨਾਲ ਸਬੰਧਤ ਭਾਸ਼ਾਵਾਂ ਦੀ ਪ੍ਰਕਿਰਤੀ ਨੂੰ ਨਿਰਧਾਰਤ ਕਰਦੀ ਹੈ ਅਤੇ ਇਹ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਨੂੰ ਨਿਰਧਾਰਤ ਕਰਦੀਆਂ ਹਨ। ਇਸ ਸੰਚਾਰ ਦੀ ਪ੍ਰਕਿਰਿਆ ਗੈਰ ਮਨੁੱਖੀ ਅਤੇ ਮਨੁੱਖੀ ਭਾਸ਼ਾਵਾਂ ਵਿਚ ਕਾਫ਼ੀ ਅੰਤਰ ਹੁੰਦੇ ਹਨ ਜਿਵੇਂ (C.F. Hockett) ਨੇ ਇਸ ਦੀਆਂ ਵਿਸ਼ੇਸ਼ਤਾਵਾਂ ਨਿਸ਼ਚਿਤ ਕੀਤੀਆਂ ਹਨ:-
1) ਭਾਸ਼ਾਈ ਦੁਪੱਖਤਾ (Durability)
2) ਉਤਪਾਦਨਸ਼ੀਲਤਾ (Productivity)
3) ਅੰਤਰ- ਵਟਾਂਦਰਾ (Inderchangeability)
4) ਆਪ-ਮੁਹਾਰਾਪਨ(Arbitrariness)
5) ਵਿਸ਼ੇਸ਼ੀਕਰਨ (Specialization)
6) ਵਿਸਥਾਪਨ (Displacement)
7) ਸੱਭਿਆਚਾਰਕ ਰੂਪਾਂਤਰਨ (Cultural Traansmission)
ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ਤੇ ਅਸੀਂ ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਸਾਕਾਰ ਕਰ ਸਕਦੇ ਹਾਂ। ਜਿਵੇਂ ਕਿ ਭਾਸ਼ਾ ਆਪਣੇ ਪਰਿਵਾਰ ਤੇ ਸਮਾਜ ਤੋਂ ਸਿੱਖੀ ਜਾਂਦੀ ਹੈ ਅਤੇ ਭਾਸ਼ਾ ਦਾ ਸਬੰਧ ਸਮਾਜ ਨਾਲ ਹੋਣ ਦੇ ਕਾਰਨ ਇਹ ਇਕ ਸਮਾਜਿਕ ਵਸਤੂ ਹੈ। ਭਾਸ਼ਾ ਕੋਈ ਕਿਸੇ ਦੀ ਪੁਸ਼ਤੈਨੀ ਜਾਇਦਾਦ ਨਹੀਂ ਹੁੰਦੀ ਇਸ ਨੂੰ ਸਮਾਜ ਵਿਚੋਂ ਮਿਹਨਤ ਨਾਲ ਕਮਾਉਣਾ ਪੈਂਦਾ ਹੈ। ਇਸ ਤਰ੍ਹਾਂ ਭਾਸ਼ਾ ਨੂੰ ਉਤਪੰਨ ਨਹੀਂ ਕੀਤੀ ਜਾ ਸਕਦੀ। ਭਾਸ਼ਾ ਸਹਿਜ ਰੂਪ ਵਿਚ ਗ੍ਰਹਿਣ ਕਰਨਯੋਗ ਹੁੰਦੀ ਹੈ। ਕੋਈ ਵੀ ਵਿਅਕਤੀ/ਮਨੁੱਖ ਭਾਸ਼ਾ ਦੀ ਸਿਰਜਣਾ ਨਵੇਂ ਸਿਰੇ ਤੋਂ ਨਹੀਂ ਕਰ ਸਕਦਾ। ਭਾਸ਼ਾ
ਗਤੀਸ਼ੀਲ ਹੈ, ਜਿਸ ਤਰ੍ਹਾਂ ਪਾਣੀ ਲਗਾਤਾਰ ਵਗਦਾ ਹੈ ਤਾਂ ਨਿਰਮਲ ਰਹਿੰਦਾ ਹੈ। ਖੜਾ ਪਾਣੀ ਸੜਿਹਾਂਦ ਮਾਰਨ ਲੱਗਦਾ ਹੈ। ਉਸੇ ਤਰ੍ਹਾਂ ਹੀ ਭਾਸ਼ਾ ਵਿਚ ਵੀ ਕਦੇ ਠਹਿਰਾਓ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਭਾਸ਼ਾ ਵੀ ਆਪਣਾ ਰਸ/ਸੁਹਜ ਸੁਆਦ ਗੁਆ ਬੈਠੇਗੀ। ਭਾਸ਼ਾ ਮਨੁੱਖ ਦੇ ਹਰ ਕਾਰਜ ਵਿਚ ਮੌਜੂਦ ਰਹਿੰਦੀ ਹੈ। ਭਾਸ਼ਾ ਤੋਂ ਬਿਨਾਂ ਮਨੁੱਖ ਦਾ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ। ਇਨਸਾਨ ਸਮਾਜ ਨਾਲ ਭਾਸ਼ਾ ਕਾਰਨ ਹੀ ਜੁੜਿਆ ਹੋਇਆ ਹੈ। ਜੁਬਾਨੀ ਰਾਸਾ, ਭਾਸ਼ਾ ਦਾ ਮੁੱਢਲਾ ਗੁਣ ਹੈ। ਜਦੋਂ ਕੋਈ ਵਿਅਕਤੀ ਬੋਲਦਾ ਹੈ ਤਾਂ ਉਸਦੇ ਬੋਲਣ ਦੇ ਤਰੀਕੇ ਉਤਰਾ-ਚੜਾਅ, ਸੁਰ ਅਤੇ ਪਿੱਚ ਆਦਿ ਦੇ ਨਾਲ ਹੀ ਆਪਣੇ ਵਿਚਾਰ ਦੂਜੇ ਤੱਕ ਪਹੁੰਚਾ ਸਕਦਾ ਹੈ ਪਰ ਅਜਿਹਾ ਉਹ ਲਿਖ ਕੇ ਨਹੀਂ ਕਰ ਸਕਦਾ।
ਉਪਭਾਸ਼ਾ ਕੀ ਹੈ? (What is dialect)
ਉਪਭਾਸ਼ਾ ਅੰਗਰੇਜ਼ੀ ਦੇ ਸ਼ਬਦ 'ਡਾਇਲੈਕਟ' (Dialect) ਦਾ ਸਿੱਧਾ ਪੰਜਾਬੀ ਅਨੁਵਾਦ ਹੈ। ਉਪਭਾਸ਼ਾ ਬਾਰੇ ਚੇਤਨਾ ਕੋਈ ਬਹੁਤੀ ਪੁਰਾਣੀ ਨਹੀਂ ਹੈ। 19ਵੀਂ ਸਦੀ ਦੇ ਅੰਤ ਵਿਚ ਜਦੋਂ ਵੱਖ-ਵੱਖ ਉਪਭਾਸ਼ਾਵਾਂ ਦੀ ਖੋਜ ਵੱਲ ਭਾਸ਼ਾ ਵਿਗਿਆਨੀਆਂ ਦਾ ਧਿਆਨ ਗਿਆ ਤਾਂ ਉਸ ਵੇਲੇ ਉਪਭਾਸ਼ਾ ਦਾ ਸੰਕਲਪ ਪੈਦਾ ਹੋਇਆ। ਜਿਸ ਕਰਕੇ ਪੰਜਾਬੀ ਦੀਆਂ ਵੱਖ-ਵੱਖ ਉਪਭਾਸ਼ਾਵਾਂ ਦੀ ਪਛਾਣ ਤੇ ਸਥਾਪਤੀ ਦਾ ਖੋਜ ਕਾਰਜ ਆਰੰਭ ਹੋਇਆ।
ਉਪ ਭਾਸ਼ਾ ਕਿਸੇ ਟਕਸਾਲੀ ਭਾਸ਼ਾ ਦੇ ਕਿਸੇ ਇਕ ਵਿਸ਼ੇਸ਼ ਇਲਾਕੇ ਵਿਚ ਬੋਲੇ ਜਾਣ ਵਾਲੇ ਇਲਾਕਾਈ ਰੂਪ ਨੂੰ ਕਹਿੰਦੇ ਹਨ। ਉਪਭਾਸ਼ਾ ਵਿਚ ਟਕਸਾਲੀ ਭਾਸ਼ਾ ਵਾਲੇ ਸਾਰੇ ਗੁਣ ਮੌਜੂਦ ਹੁੰਦੇ ਹਨ ਅਤੇ ਉਹ ਸਮਾਂ ਪਾ ਕੇ ਵਿਕਾਸ ਕਰਦੀ-ਕਰਦੀ ਹਾਲਾਤ ਦੇ ਅਨੁਕੂਲ ਹੋਣ ਨਾਲ ਉਪਭਾਸ਼ਾ ਦੀ ਥਾਂ ਖੁਦ ਟਕਸਾਲੀ ਭਾਸ਼ਾ ਦਾ ਰੂਪ ਧਾਰ ਲੈਂਦੀ ਹੈ।
ਪੰਜਾਬੀ ਦਾ ਆਖਾਣ ਹੈ ਕਿ ਬਾਰਾਂ ਕੋਹ ਤੇ ਬੋਲੀ ਬਦਲ ਜਾਂਦੀ ਹੈ ਇਹ ਗੱਲ ਠੀਕ ਵੀ ਜਾਪਦੀ ਹੈ। ਕਿਉਂਕਿ ਅਧਿਐਨ ਕਰਨ ਤੋਂ ਇਹ ਗੱਲ ਪਤਾ ਚੱਲਦੀ ਹੈ ਕਿ ਨਾ ਸਾਰੇ ਮਨੁੱਖਾਂ, ਕਬੀਲਿਆਂ, ਸਮਾਜਿਕ ਸਮੂਹਾਂ ਦਾ ਉਚਾਰਣ ਢੰਗ ਤੇ ਸ਼ਬਦਾਵਲੀ ਇਕੋ ਜਿਹੀ ਹੈ ਅਤੇ ਨਾ ਹੀ ਵੱਖ-ਵੱਖ ਭੂਗੋਲਿਕ ਸਥਿਤੀਆਂ ਅੰਦਰ ਪੈਦਾ ਹੋਈਆਂ ਉਚਾਰਣ ਵਿਸ਼ੇਸ਼ਤਾਵਾਂ ਹੀ ਇਕੋ ਜਿਹੀਆਂ ਹਨ। ਇਸ ਦੀ ਇਕ ਬਹੁਤ ਵਧੀਆ ਉਦਾਹਰਨ ਅਸੀਂ ਦੁਆਬੀ ਉਪਭਾਸ਼ਾ ਦੇ ਇਲਾਕੇ ਦੀ ਉਪਬੋਲੀ/ਉਪ ਭਾਸ਼ਾ ਦੁਆਬੀ ਵਿਚੋਂ ਲੈ ਸਕਦੇ ਹਾਂ ਇਸ ਵਿਚ ਦੋ ਕਬੀਲਿਆਂ/ਧਿਰਾਂ ਦੇ ਲੋਕਾਂ ਦੀ ਬੋਲੀ ਦਾ ਹੀ ਆਪਸ ਵਿਚ ਬਹੁਤ ਫਰਕ ਹੈ। ਇਹ ਜਾਤਾਂ ਦੇ ਹਨ-ਇਕ ਅਮੀਰ ਧਿਰ ਹੈ ਜੋ ਜਗੀਰਦਾਰ ਜਾਂ ਕਿਸਾਨ ਧਿਰ ਹੇ ਦੂਜੀ ਧਿਰ ਹੈ ਕੰਮੀ-ਕਮੀਣਾ ਜਾਂ ਸੀਰੀਆਂ ਦੀ। ਅਮੀਰ ਧਿਰ ਦਾ 'ਸ' ਦਾ ਉਚਾਰ 'ਸੱਸਾ' ਹੈ ਪਰ ਕੰਮੀ ਧਿਰ ਦਾ ਇਹ ਹੀ ਉਚਾਰਣ 'ਸ' ਦੀ ਥਾਂ ਤੇ 'ਬ' ਵਾਲਾ ਬਣ ਜਾਂਦਾ ਹੈ। ਇਥੇ ਇਕ ਦੋ ਉਦਾਹਰਨਾਂ ਦੇਖਣੀਆਂ ਬਣਦੀਆਂ ਹਨ:-
‘ਸ’ ਅਤੇ 'ਸ਼' ਦੇ ਉਚਾਰਨ ਦਾ ਫਰਕ
ਅਮੀਰ ਧਿਰ ਕੰਮੀ ਕਮੀਣਾ ਦੀ ਧਿਰ
ਸ਼ੇਰ ਸੋਰ
ਛੱਪਰਾ ਸੱਪਰਾ
ਵੱਛਾ ਵੱਸਾ
ਵਾਸ਼ੜ ਵਾਸੜ
ਸੁੰਨ ਸ਼ੁੰਨ
ਅਜਿਹੀ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਦੁਆਬੀ ਉਪਭਾਸ਼ਾ ਵਿਚ ਦੇਖਣ ਨੂੰ ਮਿਲ ਜਾਂਦੀਆਂ ਹਨ। ਇੱਕ ਹੀ ਇਲਾਕੇ ਵਿਚ ਇਹ ਫਰਕ ਆਉਣ ਦਾ ਕਾਰਨ ਜਾਪਦਾ ਹੈ ਕਿ ਗਰੀਬ ਧਿਰ ਦੇ ਉੱਪਰ ਅਮੀਰ ਧਿਰ ਦਾ ਅਧਿਕਾਰ ਤੇ ਡਰ ਹੋ ਸਕਦਾ ਹੈ।
ਉਪਭਾਸ਼ਾ ਦੇ ਹੋਂਦ ਵਿਚ ਆਉਣ ਦਾ ਮੁੱਖ ਕਾਰਨ ਵੱਖ-ਵੱਖ ਇਲਾਕਿਆ ਵਿਚਕਾਰ ਘੱਟ ਮੇਲ-ਜੋਲ ਹੈ। ਪਰ ਹੁਣ ਮੇਲ-ਜੋਲ ਵਧਣ ਦੇ ਕਾਰਨ ਇਨ੍ਹਾਂ ਬੋਲੀਆਂ ਦੇ ਇਆਕਾਈ ਰੂਪਾਂ ਵਿਚ ਵਧੇਰੇ ਘੱਟ ਰਹੇ ਹਨ। ਪਰ ਫਿਰ ਵੀ ਇਹ ਇਕ ਤਰ੍ਹਾਂ ਨਾਲ ਖਤਮ ਨਹੀਂ ਹੋ ਸਕਦੇ। ਜਿਸ ਤਰ੍ਹਾਂ ਹਿੰਦੀ ਭਾਸ਼ਾ ਦੀਆਂ ਉਪਭਾਸ਼ਾ ਭੋਜਪੁਰੀ, ਬੁੰਧੇਲਖੰਡੀ, ਅਵਧੀ ਆਦਿ ਹਨ ਉਸੇ ਤਰ੍ਹਾਂ ਹੀ ਪੰਜਾਬੀ ਦੀਆਂ ਵੀ ਕਈ ਉਪਭਾਸ਼ਾਵਾਂ ਹਨ ਜੋ ਪੂਰਬੀ ਅਤੇ ਪੱਛਮੀ ਪੰਜਾਬ ਵਿਚ ਬੋਲੀਆਂ ਜਾਂਦੀਆਂ ਹਨ।
ਉਪਭਾਸ਼ਾ ਦੀਆਂ ਪਰਿਭਾਸ਼ਾਵਾਂ (Defination of Dialact)
“ਉਪਭਾਸ਼ਾ ਜਾਂ ਉਪਭਾਖਾ ਕਿਸੇ ਵਡੇਰੀ ਅਤੇ ਪ੍ਰਚਲਿਤ ਭਾਸ਼ਾ ਦੇ ਇਕ ਸੀਮਤ ਹਿੱਸੇ ਵਿਚ ਬੋਲੇ ਜਾਣ ਵਾਲੇ ਇਲਾਕਾਈ ਰੂਪ ਨੂੰ ਕਹਿੰਦੇ ਹਨ।" ਡੇਵਿਡ ਕ੍ਰਿਸਟਲ ਅਨੁਸਾਰ, "ਉਪਭਾਸ਼ਾ ਕਿਸੇ ਭਾਸ਼ਾ ਦੀ ਇਲਾਕਾਈ (ਸਥਾਨਿਕ) ਜਾਂ ਸਮਾਜਿਕ ਤੌਰ ਤੇ ਨਿਖੜਵੀਂ ਇਕ ਵੰਨਗੀ ਹੈ ਜਿਸ ਦੀ ਪਛਾਣ ਖਾਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਵਿਆਕਰਨਕ ਬਣਤਰ ਦੇ ਕਾਰਨ ਸਥਾਪਿਤ ਕੀਤੀ ਜਾਂਦੀ ਹੈ।"8
(Dialact-A regionally or Socially distinctive verity of a lan- guage identified by particular set of wards and grammatical structurte).
ਡਾ. ਜੇ.ਐਸ. ਪੁਆਰ ਅਨੁਸਾਰ,
"ਕਿਸੇ ਭਾਸ਼ਾ ਦੇ ਉਸ ਰੂਪ ਨੂੰ ਜੋ ਉਸ ਭਾਸ਼ਾਈ ਇਲਾਕੇ ਦੇ ਕਿਸੇ ਇਕ ਭਾਗ ਵਿਚ ਬੋਲਿਆ ਜਾਂਦਾ ਹੈ ਅਤੇ ਜੋ ਉਚਾਰਨ, ਵਿਆਕਰਨ, ਸ਼ਬਦ ਭੰਡਾਰ ਅਤੇ ਮੁਹਾਵਰੇ ਦੇ ਪੱਖ ਤੋਂ ਭਾਸ਼ਾ ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ। ਉਪਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ।"
ਰੋਬਿਨਜ਼ ਨੇ ਹੇਠ ਲਿਖੇ ਤਿੰਨ ਲੱਛਣ ਦੱਸੇ ਹਨ ਜਿਨ੍ਹਾਂ ਦੇ ਅਧਾਰ ਤੇ ਉਪਭਾਸ਼ਾ
ਨਿਸ਼ਚਿਤ ਕੀਤੀ ਜਾ ਸਕਦੀ ਹੈ।
1. "ਉਪਭਾਸ਼ਾ ਭਾਸ਼ਾ ਦੇ ਉਸ ਰੂਪ ਨੂੰ ਕਿਹਾ ਜਾਂਦਾ ਹੈ ਜੋ ਵੱਖਰਾ ਹੈ ਪ੍ਰੰਤੂ ਆਪਸ ਵਿਚ ਸੂਬੇ ਹੈ। (ਅਰਥਾਤ ਸਮਝਿਆ ਜਾਂਦਾ ਹੈ)
2. ਜਾਂ ਰਾਜਨੀਤਿਕ ਤੌਰ 'ਤੇ ਸੰਗਠਿਤ ਇਲਾਕੇ ਵਿਚ ਪ੍ਰਚਲਿਤ ਭਾਸ਼ਾ ਰੂਪ ਦਾ ਨਾਂ ਉਪਭਾਸ਼ਾ ਹੈ।
3. ਜਾਂ ਉਪਭਾਸ਼ਾ ਉਨ੍ਹਾਂ ਵਿਅਕਤੀਆਂ ਦੀ ਬਲੀ ਦੀ ਇਕ ਕਿਸਮ ਹੈ। ਜਿਨ੍ਹਾ ਦੀ ਲਿਪੀ-ਪ੍ਰਣਾਲੀ ਸਾਂਝੀ ਹੈ ਅਤੇ ਜਿਨ੍ਹਾਂ ਦੇ ਕਲਾਸੀਕਲ ਗ੍ਰੰਥ ਵੀ ਸਾਂਝੇ ਹਨ।
ਉਪਰੋਕਤ ਪਰਿਭਾਸ਼ਾਵਾਂ ਤੋਂ ਉਪਭਾਸ਼ਾ ਬਾਰੇ ਤਿੰਨ ਧਾਰਨਾਵਾਂ ਉਜਾਗਰ ਹੁੰਦੀਆਂ ਹਨ। ਜਿਵੇਂ ਕਿ ਉਪਭਾਸ਼ਾ ਭੂਗੋਲਿਕ ਜਾਂ ਸਮਾਜਿਕ ਤੌਰ ਤੇ ਸੀਮਤ ਇਲਾਕੇ ਵਿਚ ਬੋਲੀ ਜਾਂਦੀ ਹੈ। ਉਪਭਾਸ਼ਾ ਵਿਚ ਟਕਸਾਲੀ ਭਾਸ਼ਾ ਨਾਲੋਂ ਕੁਝ ਇਕ ਵੱਖਰਤਾਵਾਂ ਧੁਨੀਆਤਮਕ ਵਿਆਕਰਨਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਉਪਭਾਸ਼ਾ ਟਕਸਾਲੀ ਭਾਸ਼ਾ ਦੇ ਬੁਲਾਰਿਆਂ ਦੀ ਸਮਝ ਵਿਚ ਆ ਜਾਂਦੀ ਹੈ।
ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ:-
1. ਉਪਭਾਸ਼ਾ ਸਮਾਜਿਕ ਅਤੇ ਭੂਗੋਲਿਕ ਤੌਰ ਤੇ ਕਿਸੇ ਸੀਮਤ ਇਲਾਕੇ ਦੀ ਬੋਲੀ ਹੁੰਦੀ ਹੈ। ਇਸ ਨੂੰ ਕਿਸੇ ਸੀਮਤ ਇਲਾਕੇ ਵਿਚ ਵਸਣ ਵਾਲੇ ਲੋਕ ਹੀ ਬੋਲਦੇ ਹਨ ।
2. ਕਿਸੇ ਵੀ ਭਾਸ਼ਾ ਦੀਆਂ ਉਪਭਾਸ਼ਾਵਾਂ ਵਿਚ ਧੁਨੀ ਉਚਾਰਨ ਅਤੇ ਵਿਆਕਰਨ ਪੱਖੋਂ ਕਈ ਅੰਤਰ ਹੁੰਦੇ ਹਨ ਪਰ ਫਿਰ ਵੀ ਇਕ ਭਾਸ਼ਾ ਦੀਆਂ ਉਪਭਾਸ਼ਾਵਾਂ ਬੋਲਣ ਵਾਲੇ ਇਕ ਦੂਜੇ ਦੀ ਗੱਲ ਨੂੰ ਆਸਾਨੀ ਨਾਲ ਸਮਝ ਸਕਦੇ ਹਨ।
3. ਉਪਭਾਸ਼ਾ ਦਾ ਜਨਮ ਭਾਸ਼ਾ ਵਿਚੋਂ ਨਹੀਂ ਹੁੰਦਾ ਅਤੇ ਫਿਰ ਇਹ ਦੋਵੇਂ ਵਿਕਾਸ ਕਰਦੀਆਂ ਹਨ।
4. ਉਪਭਾਸ਼ਾ ਵਿਚੋਂ ਉਸ ਇਲਾਕੇ ਦੇ ਪੁਰਾਤਨ ਇਤਿਹਾਸ, ਲੋਕ ਸਾਹਿਤ (ਲੋਕ ਗੀਤ, ਲੋਕ ਕਹਾਣੀਆਂ, ਮੁਹਾਵਰੇ, ਆਖਾਣਾ) ਅਤੇ ਸਭਿਆਚਾਰਕ ਪੱਖ ਵਿਸ਼ੇਸ਼ ਰੂਪ ਵਿਚ ਉਜਾਗਰ ਹੁੰਦਾ ਹੈ।
5. ਉਪਭਾਸ਼ਾ ਨੇ ਆਪਣੇ ਇਲਾਕੇ ਦੇ ਪੁਰਾਤਨ ਸ਼ਬਦਾਂ ਅਤੇ ਭਾਸ਼ਾ ਦੇ ਤੱਤਾਂ ਨੂੰ ਸੰਭਾਲਿਆ ਹੁੰਦਾ ਹੈ ਕਿਸੇ ਸਮਾਜ ਦੇ ਪੁਰਾਤਨ ਸ਼ਬਦਾਂ ਦੀ ਖੋਜ ਕੇਵਲ ਉਪਭਾਸ਼ਾ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਹੀ ਮਿਲ ਸਕਦੀ ਹੈ।
6. ਟਕਸਾਲੀ ਭਾਸ਼ਾ ਦੇ ਵਿਕਾਸ ਵਿਚ ਉਪਭਾਸ਼ਾ ਆਪਣਾ ਵਿਸ਼ੇਸ਼ ਰੋਲ ਨਿਭਾਉਂਦੀ ਹੈ ਕਿਉਂਕਿ ਉਪਰਾਸ਼ਾ ਵਿਚ ਸ਼ਬਦਾਂ ਦੀ ਠੇਠ ਵਰਤੋਂ ਕੀਤੀ ਜਾਂਦੀ ਹੈ।
ਭਾਸ਼ਾ ਅਤੇ ਉਪਭਾਸ਼ਾ ਅੰਤਰ ਸਬੰਧ
ਭਾਸ਼ਾ ਅਤੇ ਉਪਭਾਸ਼ਾ ਵਿਚ ਬਹੁਤ ਸਾਰੇ ਅੰਤਰ ਸਬੰਧ ਹਨ ਜਿਵੇਂ ਕਿ ਬਹੁਤ ਸਾਰੀਆਂ ਵਿਅਕਤੀ ਭਾਸ਼ਾਵਾਂ ਦਾ ਸਮੂਹ ਉਪਭਾਸ਼ਾ ਹੈ ਉਸੇ ਤਰ੍ਹਾਂ ਹੀ ਮਿਲਦੀਆਂ- ਜੁਲਦੀਆਂ ਉਪਭਾਸ਼ਾਵਾਂ ਦਾ ਸਮੂਹ ਹੈ। ਇਕ ਭਾਸ਼ਾਈ ਇਲਾਕੇ ਵਿਚ ਬਹੁਤ ਸਾਰੀਆਂ
ਉਪਭਾਸ਼ਾਵਾਂ ਹੋ ਸਕਦੀਆਂ ਹਨ ਅਤੇ ਇਕ ਉਪਭਾਸ਼ਾ ਵਿਚ ਕਈ ਉਪ-ਉਪਭਾਸ਼ਾਵਾਂ ਹੋ ਸਕਦੀਆਂ ਹਨ। ਭੂਗੋਲਿਕ ਵੰਡ ਦੇ ਆਧਾਰ ਤੇ ਭਾਸ਼ਾ ਦਾ ਭਾਸ਼ਾਈ ਖੇਤਰ ਵੱਡਾ ਹੁੰਦਾ ਹੈ ਅਤੇ ਉਪਭਾਸ਼ਾ ਦਾ ਖੇਤਰ ਇਸ ਦੇ ਮੁਕਾਬਲੇ ਛੋਟਾ ਹੁੰਦਾ ਹੈ। ਐਨਟਵੀਸਟਲ ਦੇ ਅਨੁਸਾਰ,
"ਭਾਸ਼ਾ ਅਜਿਹੀ ਕੌਮ ਦਾ ਸ਼ਾਬਦਿਕ ਪ੍ਰਗਟਾਵਾ ਹੈ ਜਿਸਦੀ ਸੰਸਕ੍ਰਿਤੀ ਅਕਸਰ ਸਦੀਵੀ ਹੁੰਦੀ ਹੈ ਪ੍ਰੰਤੂ ਉਪਭਾਸ਼ਾ ਕਿਸੇ ਵੱਡੇ ਸੰਸਕ੍ਰਿਤ ਕੇਂਦਰ ਉੱਤੇ ਨਿਰਭਰ ਕਰਦੀ ਹੈ।
ਇਹ ਜ਼ਰੂਰੀ ਨਹੀਂ ਕਿ ਆਪਸੀ ਸਮਝ ਹੀ ਭਾਸ਼ਾ ਅਤੇ ਉਪਭਾਸ਼ਾ ਦੇ ਅੰਤਰ ਦਾ ਕਾਰਨ ਹੋਵੇ ਕਈ ਵਾਰ ਦੇ ਭਾਸ਼ਾਵਾਂ ਬੋਲਣ ਵਾਲੇ ਵੀ ਇਕ ਦੂਜੇ ਦੀ ਗੱਲ ਨੂੰ ਆਸਾਨੀ ਨਾਲ ਸਮਝ ਸਕਦੇ ਹਨ। ਆਪਸੀ ਸਮਝ ਮੇਲ-ਜੋਲ ਤੇ ਨਿਰਭਰ ਕਰਦੀ ਹੈ। ਉਪਭਾਸ਼ਾ ਦੀ ਹੱਦਬੰਦੀ ਸੀਮਾ ਰਾਜਨੀਤਿਕ ਕਾਰਨ ਕਰਕੇ ਨਿਸ਼ਚਿਤ ਨਹੀਂ ਹੋ ਸਕਦੀ ਇਸ ਲਈ ਰਾਜਨੀਤਕ ਤੌਰ ਤੇ ਉਪਭਾਸ਼ਾਵਾਂ ਦੇ ਇਕੋ ਕੀਤੇ ਖੇਤਰ ਵਿਚ ਵੀ ਪੂਰੀ ਤਰ੍ਹਾਂ ਯਕੀਨ ਨਹੀਂ ਕੀਤਾ ਜਾ ਸਕਦਾ। ਇਹ ਵੀ ਜ਼ਰੂਰੀ ਨਹੀਂ ਕਿ ਸਾਰੀਆਂ ਉਪਭਾਸ਼ਾਵਾਂ ਦੀ ਲੱਖਣ ਪ੍ਰਣਾਲੀ ਵਿਚ ਸਮਾਨਤਾ ਹੋਵੇ ਸਗੋਂ ਕਈ ਭਾਸ਼ਾਵਾਂ ਦੀ ਲਿਪੀ ਹੀ ਨਹੀਂ ਹੁੰਦੀ ਅਤੇ ਫਿਰ ਉਪਭਾਸ਼ਾ ਬਾਰੇ ਤਾਂ ਕਹਿਣਾ ਹੀ ਕੀ ਹੈ?
ਅਸਲ ਵਿਚ ਭਾਸ਼ਾ ਅਤੇ ਉਪਭਾਸ਼ਾ ਵਿਚ ਅੰਤਰ ਵਧੇਰੇ ਕਰਕੇ ਰਾਜਨੀਤਿਕ ਅਤੇ ਸੱਭਿਆਚਾਰਕ ਆਧਾਰਾਂ ਉੱਪਰ ਹੁੰਦਾ ਹੈ। ਭਾਸ਼ਾ ਅਤੇ ਉਸ ਨਾਲ ਸੰਬੰਧਤ ਉਪਭਾਸ਼ਾਵਾਂ ਵਿਚ ਵਧੇਰੇ ਅੰਤਰ ਭਾਸ਼ਾ ਵਿਗਿਆਨ ਦੇ ਆਧਾਰ ਤੇ ਨਹੀਂ ਹੁੰਦੇ ਸਗੋਂ ਰਾਜਨੀਤਿਕ ਅਤੇ ਸੱਭਿਆਚਾਰਕ ਆਧਾਰ ਤੇ ਹੁੰਦੇ ਹਨ।
ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਸ਼ਾ ਵਿਚੋਂ ਉਪਭਾਸ਼ਾ ਜਨਮ ਧਾਰਦੀ ਹੈ। ਪਰ ਇਹ ਧਾਰਨਾ ਗਲਤ ਸਿੱਧ ਹੁੰਦੀ ਹੈ ਕਿਉਂਕਿ ਭਾਸ਼ਾ ਅਤੇ ਉਪਭਾਸ਼ਾ ਸਮਾਂਨਤਰ ਵਿਕਾਸ ਕਰਦੀਆਂ ਹਨ। ਇਨ੍ਹਾਂ ਦਾ ਆਪਸੀ ਸੰਬੰਧ ਜਨਨੀ ਅਤੇ ਧੀ ਵਾਲਾ ਨਹੀਂ ਹੁੰਦਾ ਸਗੋਂ ਇਨ੍ਹਾਂ ਦਾ ਆਪਸ ਵਿਚ ਸੰਬੰਧ ਇਕੋ ਪਰਿਵਾਰ ਵਿਚ ਧੀਆਂ ਜਾਂ ਭੈਣਾਂ ਵਾਲਾ ਹੁੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਪਭਾਸ਼ਾਵਾਂ ਕਦੇ ਵੀ ਭਾਸ਼ਾ ਵਿਚੋਂ ਨਹੀਂ ਨਿਕਲਦੀਆਂ ਸਗੋਂ ਭਾਸ਼ਾ ਦਾ ਵਜੂਦ ਉਪਭਾਸ਼ਾਵਾਂ ਕਰਕੇ ਹੀ ਹੋਂਦ ਵਿਚ ਆਉਂਦਾ ਹੈ। ਜਿਵੇਂ ਭਾਸ਼ਾ ਨੂੰ ਸਾਹਿਤ ਵਿਚ ਥਾਂ ਮਿਲਦੀ ਹੈ ਅਤੇ ਉਹ ਰਾਜ ਭਾਸ਼ਾ ਦਾ ਅਧਿਕਾਰ ਪ੍ਰਾਪਤ ਕਰ ਲੈਂਦੀ ਹੈ ਪਰ ਉਪਭਾਸ਼ਾ ਕੇਵਲ ਬੋਲਚਾਲ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਭਾਸ਼ਾ ਤਾਂ ਪਹਿਲਾਂ ਹੀ ਵਿਕਸਿਤ ਹੁੰਦੀ ਹੈ ਪਰ ਉਪਭਾਸ਼ਾ ਹੌਲੀ-ਹੌਲੀ ਵਿਕਾਸ ਕਰਦੀ ਹੈ। ਕਿਸੇ ਭੂਗੋਲਿਕ ਖਿੱਤੇ ਵਿਚ ਪੜ੍ਹੇ-ਲਿਖੇ ਲੋਕ ਭਾਸ਼ਾ ਦੀ ਵਰਤੋਂ ਕਰਦੇ ਹਨ ਪਰ ਪੇਂਡੂ ਲੋਕ ਕੇਵਲ ਉਪਭਾਸ਼ਾ ਦੀ ਵਰਤੋਂ ਕਰਦੇ ਹਨ। ਮੁੰਡੇ ਦੇ ਜਨਮ, ਵਿਆਹ ਤੇ ਮੌਤ ਆਦਿ ਦੇ ਮੋਕਿਆਂ ਉੱਤੇ ਲੋਕ-ਗੀਤ ਉਪਭਾਸ਼ਾ ਵਿਚ ਹੀ ਗਾਏ ਜਾਂਦੇ ਹਨ। ਉਪਭਾਸ਼ਾ ਦੀ ਆਪਣੀ ਕੁਦਰਤੀ ਸੁੰਦਰਤਾ ਹੁੰਦੀ ਹੈ ਪਰ ਭਾਸ਼ਾ ਬਨਾਵਟੀ ਰੰਗਾਂ ਨਾਲ ਸਵਾਰੀ ਤੇ ਸ਼ਿੰਗਾਰੀ ਜਾਂਦੀ ਹੈ।
ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਟਕਸਾਲੀ ਭਾਸ਼ਾ ਉਪਭਾਸ਼ਾ ਦੇ ਮੁਕਾਬਲੇ ਵਿਚ ਵਧੇਰੇ ਗੋਰਵਸ਼ਾਲੀ ਤੇ ਸਮਰੱਥ ਹੁੰਦੀ ਹੈ। ਇਸ ਲਈ ਟਕਸਾਲੀ ਭਾਸ਼ਾ ਦਾ ਮਹੱਤਵ ਜ਼ਰੂਰੀ ਹੈ। ਪ੍ਰੰਤੂ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਇਹ ਗੱਲ ਬਿਲਕੁਲ ਵੀ ਠੀਕ ਨਹੀਂ ਹੈ। ਭਾਸ਼ਾ ਵਿਗਿਆਨੀਆਂ ਲਈ ਅਨਪੜ੍ਹ, ਪੇਂਡੂਆਂ, ਅਰਧ-ਅਸਭਯ ਅਤੇ ਅਸਭਯ ਜਾਤੀਆਂ ਦੀ ਭਾਸ਼ਾ ਵਧੇਰੇ ਮਹੱਤਵਪੂਰਨ ਹੈ।
ਜਿੱਥੇ ਟਕਸਾਲੀ ਭਾਸ਼ਾ ਬਨਾਵਟੀ ਹੁੰਦੀ ਹੋ ਉਥੇ ਉਪਭਾਸ਼ਾ ਗੈਰ-ਬਨਾਵਟੀ ਹੁੰਦੀ ਹੈ। ਟਕਸਾਲੀ ਭਾਸ਼ਾ ਨੂੰ ਅਲੰਕਾਰ, ਰਸ, ਛੰਦ ਚਾਰ-ਚੰਦ ਲਾ ਦਿੰਦੇ ਹਨ ਪ੍ਰੰਤੂ ਉਸ ਅੰਦਰ ਸੁਭਾਵਿਕਤਾ ਅਤੇ ਚੰਚਲਤਾ ਦੀ ਘਾਟ ਹੁੰਦੀ ਹੈ। ਦੂਜੇ ਪਾਸੇ ਉਪਭਾਸ਼ਾ ਗੈਰ-ਬਨਾਵਟੀ ਹੁੰਦੀ ਹੈ। ਉਹ ਭਾਸ਼ਾ ਦਾ ਕੁਦਰਤੀ ਰੂਪ ਪੇਸ਼ ਕਰਦੀ ਹੈ। ਭਾਸ਼ਾ ਵਿਗਿਆਨੀ ਭਾਸ਼ਾ ਦੇ ਸੁਭਾਵਿਕ ਰੂਪ ਨੂੰ ਵੇਖ ਕੇ ਖੁਸ਼ ਹੁੰਦੇ ਹਨ ਜਿਸ ਨਾਲ ਉਹ ਫੈਸਲਾ ਕਰ ਸਕਣ ਕਿ ਭਾਸ਼ਾ ਵਿਚ ਪਰਿਵਰਤਨ ਅਤੇ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ? ਭਾਸ਼ਾ ਤੇ ਵਿਕਾਸ ਦੀਆਂ ਦੀ ਦਿਸ਼ਾਵਾਂ ਹਨ? ਇਸ ਵਿਚ ਅਰਥ ਪਰਿਵਰਤਨ ਕਿਵੇਂ ਹੁੰਦਾ ਹੈ?
ਸਾਹਿਤਕ ਭਾਸ਼ਾ ਸਜਾਈ ਹੋਈ ਹੁੰਦੀ ਹੈ, ਜਿਸ ਤਰ੍ਹਾਂ ਇਕ ਸਜ ਵਿਆਹੀ ਮੁਟਿਆਰ ਦੀ ਸੁੰਦਰਤਾ ਦੇਖਣਯੋਗ ਹੁੰਦੀ ਹੈ ਪ੍ਰੰਤੂ ਉਸਦਾ ਸੁਭਾਉ ਅਤੇ ਹਾਵ-ਭਾਵ ਅਪ੍ਰਤੱਖ ਹੁੰਦੇ ਹਨ। ਇਹ ਉਸਦੇ ਕੁਦਰਤੀਪਨ ਨੂੰ ਨਸ਼ਟ ਕਰ ਦਿੰਦੇ ਹਨ। ਪਰ ਲੋਕ ਭਾਸ਼ਾ ਆਜ਼ਾਦ ਪੇਂਡੂ ਮੁਟਿਆਰ ਵਾਂਗ ਹੈ। ਜਿਸਦੇ ਹਾਵ ਭਾਵ ਦੇ ਪ੍ਰਗਟਾਵੇ ਵਿਚ ਕਿਸੇ ਤਰ੍ਹਾਂ ਦਾ ਕੋਈ ਦਿਖਾਵਾ ਨਹੀਂ ਹੁੰਦਾ। ਉਪਭਾਸ਼ਾ ਵਿਚ ਵੱਧ ਤੋਂ ਵੱਧ ਸੁਭਾਵਿਕਤਾ ਪਾਈ ਜਾਂਦੀ ਹੈ।
ਉਪਭਾਸ਼ਾ ਵਿਚ ਤੰਗਦਿਲੀ/ਸੋੜਾਪਨ ਨਹੀਂ ਹੁੰਦਾ। ਅੰਦਰਲੇ ਭਾਵ ਪੈਦਾ ਕਰਨ ਲਈ ਉਸ ਨੂੰ ਜਿਹੜਾ ਵੀ ਸ਼ਬਦ ਜਿਥੋਂ ਵੀ ਮਿਲਦਾ ਹੈ ਉਸ ਨੂੰ ਬਿਨਾਂ ਕਿਸੇ ਝਿਜਕ ਦੇ ਸਵੀਕਾਰ ਕਰ ਲੈਂਦੀ ਹੈ। ਉਸ ਅੰਦਰ ਜਾਤ, ਸੱਭਿਆਚਾਰਕ, ਰਾਸ਼ਟਰ ਜਾਂ ਧਰਮ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਸੰਕੀਰਨਤਾ ਨਹੀਂ ਹੁੰਦੀ ਇਸਦੇ ਸਿੱਟੇ ਵਜੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਨੇ ਅਰਬੀ, ਫ਼ਾਰਸੀ, ਅੰਗਰੇਜ਼ੀ ਆਦਿ ਹੋਰ ਭਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਤਦਭਵ ਤੇ ਤਤਸਮ ਵਿਚ ਗ੍ਰਹਿਣ ਕੀਤੇ ਹੋਏ ਹਨ। ਇਸੇ ਲਈ ਉਪਭਾਸ਼ਾ ਅੰਦਰ ਵੱਖ-ਵੱਖ ਭਾਸ਼ਾਵਾਂ ਤੋਂ ਆਏ ਸ਼ਬਦ ਆਪਣੇ ਸੁਭਾਵਿਕ ਰੂਪ ਵਿਚ ਵੇਖਣ ਨੂੰ ਮਿਲਦੇ ਹਨ। ਪਰ ਸਾਹਿਤਕ/ਟਕਸਾਲੀ ਭਾਸ਼ਾ ਵਿਚ ਅਜਿਹੇ ਸ਼ਬਦਾਂ ਦੀ ਅਣਹੋਂਦ ਹੁੰਦੀ ਹੈ।
ਅਸੀਂ ਉੱਪਰ ਵੀ ਇਹ ਗੱਲ ਕੀਤੀ ਹੈ ਕਿ ਕਾਸਾ ਅਤੇ ਉਪਭਾਸ਼ਾ ਵਿਚ ਗਤੀਸ਼ੀਲਤਾ ਹੁੰਦੀ ਹੈ। ਟਕਸਾਲੀ ਭਾਸ਼ਾ ਵਿਚ ਇਹ ਗਤੀਸ਼ੀਲਤਾ ਉਪਭਾਸ਼ਾ ਦੀ ਗਤੀਸ਼ੀਲਤਾ ਦੇ ਮੁਕਾਬਲੇ ਘੱਟ ਹੁੰਦੀ ਹੈ। ਜਿਵੇਂ ਕਿ ਇਕ ਵਹਿੰਦਾ ਹੋਇਆ ਦਰਿਆ ਹਰ ਪਲ ਪਰਿਵਰਤਿਤ ਹੁੰਦਿਆਂ ਹੋਇਆਂ ਵੀ ਨਿੱਤ ਨਵਾਂ ਨਰੋਆ ਰਹਿੰਦਾ ਹੈ। ਉਸ ਵਿਚ ਗਤੀ, ਸ਼ਕਤੀ, ਸ਼ੁੱਧਤਾ ਤੇ ਪ੍ਰਵਾਹ ਹੁੰਦਾ ਹੈ। ਟਕਸਾਲੀ ਭਾਸ਼ਾ ਦਰਿਆ ਤੋਂ
ਨਿਕਲੀਆਂ ਹੋਈਆਂ ਨਹਿਰਾਂ ਵਾਂਗ ਹੈ ਜੋ ਮੁੱਖ ਧਾਰਾ ਨਾਲੋਂ ਟੁੱਟ ਕੇ, ਸੁਤੰਤਰ ਰੂਪ ਵਿਚ ਆਪਣਾ ਵਿਕਾਸ ਕਰਦੀਆਂ ਹਨ। ਇਹ ਦਰਿਆ ਦੀ ਸੁਭਾਵਿਕ ਗਤੀਸ਼ੀਲਤਾ ਤੋਂ ਅੱਡ ਹੋ ਜਾਂਦੀਆਂ ਹਨ। ਭਾਸ਼ਾ ਸਾਹਿਤਕ ਰੂਪ ਵਿਚ ਬੁੱਢੀ ਹੋ ਕੇ ਗਤੀਹੀਨ, ਨਿਸ਼ਚਲ ਅਤੇ ਕਿਰਿਆਹੀਨ ਹੋ ਜਾਂਦੀ ਹੈ। ਉਸ ਦੇ ਆਧਾਰ ਤੇ ਭਾਸ਼ਾ ਦੀ ਸੁਭਾਵਿਕ ਗਤੀਵਿਧੀ ਦਾ ਨਿਰੀਖਣ ਨਹੀਂ ਕੀਤਾ ਜਾ ਸਕਦਾ ਹੈ। ਪਰ ਉਪਭਾਸ਼ਾ ਅੰਦਰ ਸੁਭਾਵਿਕ ਗਤੀਸ਼ੀਲਤਾ ਬਣੀ ਰਹਿੰਦੀ ਹੈ। ਇਸ ਤਰ੍ਹਾਂ ਭਾਸ਼ਾ ਵਿਗਿਆਨੀਆ ਨੂੰ ਉਪਭਾਸ਼ਾ ਦਾ ਸ਼ੁੱਧ, ਕੁਦਰਤੀ ਅਤੇ ਸਾਫ਼ ਤੇ ਨਵਾਂ-ਨਰੋਆ ਰੂਪ ਮਿਲ ਜਾਂਦਾ ਹੈ।
ਉਪਭਾਸ਼ਾ ਵਿਚ ਪੂਰਵ ਗ੍ਰਹਿ ਦੋਸ਼ ਨਹੀਂ ਹੁੰਦਾ। ਪਰ ਟਕਸਾਲੀ ਭਾਸ਼ਾ ਵਿਚ ਇਹ ਦੋਸ਼ ਹੁੰਦਾ ਹੈ ਜਿਵੇਂ ਕਿ ਕਈ ਭਾਸ਼ਾਵਾਂ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੇ ਰਲੇਵੇਂ ਦੀ ਮਨਾਹੀ ਹੈ ਜਿਵੇਂ ਕਿ ਸੰਸਕ੍ਰਿਤ ਵਿਚ ਅਰਬੀ ਅਤੇ ਫਾਰਸੀ ਦੇ ਸ਼ਬਦ ਨੂੰ ਨਹੀਂ ਮਿਲਾਇਆ ਜਾਂਦਾ। ਪਰ ਉਪਭਾਸ਼ਾ ਨੂੰ ਜਿਸ ਸ਼ਬਦ ਦੀ ਲੋੜ ਹੋਵੇ ਉਹ ਉਸ ਨੂੰ ਕਿਸੇ ਵੀ ਭਾਸ਼ਾ ਤੋਂ ਗ੍ਰਹਿਣ ਕਰ ਸਕਦੀ ਹੈ। ਪਰ ਸਾਹਿਤਕ/ਟਕਸਾਲੀ ਭਾਸ਼ਾ ਉੱਤੇ ਇਹ ਮਨਾਹੀ ਲਾਗੂ ਹੁੰਦੀ ਹੈ।
ਉਪਭਾਸ਼ਾ ਵਿਚ ਸਜੀਵਤਾ ਹੁੰਦੀ ਹੈ। ਇਹ ਜਿਊਂਦੀ-ਜਾਗਦੀ ਹੈ। ਉਸ ਵਿਚ ਲਗਾਤਾਰ ਕਿਰਿਆਸ਼ੀਲਤਾ ਅਤੇ ਗਤੀਸ਼ੀਲਤਾ ਰਹਿੰਦੀ ਹੈ। ਸਮੇਂ-ਸਮੇਂ ਉੱਪਰ ਇਸ ਵਿਚ ਪਰਿਵਰਤਨ ਹੁੰਦੇ ਰਹਿੰਦੇ ਹਨ। ਇਸ ਪਰਿਵਰਤਨ ਨੂੰ ਭਾਸ਼ਾ ਦੇ ਵਿਕਾਸ ਦਾ ਨਾਂ ਦਿੱਤਾ ਜਾਂਦਾ ਹੈ। ਉਪਭਾਸ਼ਾ ਅੰਦਰ ਵੱਖ-ਵੱਖ ਸੱਭਿਆਚਾਰਾਂ ਦੇ ਸ਼ਬਦ ਆਉਂਦੇ ਰਹਿੰਦੇ ਹਨ ਅਤੇ ਉਹ ਉਪਭਾਸ਼ਾ ਨਾਲ ਮਿਲਦੇ ਰਹਿੰਦੇ ਹਨ। ਇਸ ਨਾਲ ਸੱਭਿਆਚਾਰਾਂ ਦੇ ਵੱਖ-ਵੱਖ ਰੂਪਾਂ ਦਾ ਗਿਆਨ ਹੁੰਦਾ ਰਹਿੰਦਾ ਹੈ।
ਹਵਾਲੇ ਅਤੇ ਟਿੱਪਣੀਆਂ
1. ਉਧਰਿਤ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਸਿਧਾਂਤਕ ਭਾਸ਼ਾ ਵਿਗਿਆਨ, ਪੰਨਾ-19
2. ਸੈਪੀਆਰ, ਭਾਸ਼ਾ- ਪੰਨਾ-28
3. ਉਧਰਿਤ, ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਸਿਧਾਂਤਕ ਭਾਸ਼ਾ ਵਿਗਿਆਨ, ਪੰਨਾ-34
4. ਡਾ. ਭੋਲਾ ਨਾਥ ਤਿਵਾੜੀ, ਭਾਸ਼ਾ ਵਿਗਿਆਨਕ ਕੋਸ਼, ਪੰਨਾ-438
5. ਉਧਰਿਤ, ਪ੍ਰੇਮ ਪ੍ਰਕਾਸ਼ ਸਿੰਘ, ਸਿਧਾਂਤਕ ਭਾਸ਼ਾ ਵਿਗਿਆਨ, ਪੰਨਾ-18
6. ਉਹੀ, ਪੰਨਾ -40
7. ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼, ਪੰਨਾ-15
8. ਉਧਰਿਡ ਡਾ. ਪ੍ਰੇਮ ਪ੍ਰਕਾਸ ਸਿੰਘ, ਸਿਧਾਂਤਕ ਭਾਸ਼ਾ ਵਿਗਿਆਨ, ਪੰਨਾ-207
9. ਡਾ. ਜੁਗਿੰਦਰ ਸਿੰਘ ਪੁਆਰ, ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ, ਪੰਨਾ-181
10. ਉਧਰਿਤ ਡਾ. ਪ੍ਰੇਮ ਪ੍ਰਕਾਸ਼ ਸਿੰਘ, ਸਿਧਾਂਤਕ ਭਾਸ਼ਾ ਵਿਗਿਆਨ, ਪੰਨਾ-213
11. ਉਹੀ, ਪੰਨਾ-215
ਪੰਜਾਬੀ ਭਾਸ਼ਾ ਤੇ ਉਸਦੀਆਂ ਉਪ ਭਾਸ਼ਾ
-ਪ੍ਰਭਜੋਤ ਕੌਰ
ਅਸਿਸਟੈਂਟ ਪ੍ਰੋਫੈਸਰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ
ਪੰਜਾਬੀ ਲਿਖਣ ਦਾ ਦੌਰ ਉਦੋਂ ਸ਼ੁਰੂ ਹੁੰਦਾ ਜਦੋਂ ਵਿਦਿਅਕ ਖੇਤਰ ਵਿਚ ਪੰਜਾਬੀ ਭਾਸ਼ਾ ਨੂੰ ਪੜਨ-ਪੜ੍ਹਾਉਣ ਦੀ ਲੋੜ ਪਈ। 19ਵੀਂ ਸਦੀ ਵਿਚ ਪੰਜਾਬੀ ਵਿਆਕਰਨ ਲਿਖਣ ਦਾ ਕੰਮ ਸ਼ੁਰੂ ਹੋ ਗਿਆ। ਜਦੋਂ ਪਾਦਰੀਆਂ ਨੇ ਪੰਜਾਬੀ ਭਾਸ਼ਾ ਦੇ ਵਿਆਕਰਨ ਲਿਖੇ। ਪੰਜਾਬੀ ਦਾ ਪਹਿਲਾ ਵਿਆਕਰਨ ਵਿਲੀਅਮ ਕਰੀ ਨੇ 1812 ਈ: ਵਿਚ ਲਿਖਿਆ। ਭਾਸ਼ਾ ਹੀ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਅੱਜ ਦੇ ਦੌਰ ਤੇ ਧਿਆਨ ਮਾਰੀਏ ਤਾਂ ਲਗਪਗ 4000 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਭਾਸ਼ਾਵਾਂ ਨੂੰ ਇਕ ਪਰਿਵਾਰ ਵਿਚ ਵੰਡਿਆ ਗਿਆ ਜਿਸ ਨੂੰ 'ਭਾਰਤੀ ਯੂਰਪੀ' ਪਰਿਵਾਰ ਕਿਹਾ ਜਾਂਦਾ ਹੈ।"ਸਾਡੀ ਭਾਸ਼ਾ ਨੂੰ 'ਪੰਜਾਬੀ' ਇਸ ਲਈ ਕਹਿੰਦੇ ਹਨ ਕਿ ਇਹ 'ਪੰਜਾਬ' ਦੀ ਬੋਲੀ ਹੀ ਨਹੀਂ, ਪੰਜਾਬ ਦੇ ਚੁਫੇਰੇ ਹੋਰ ਵੀ ਚੋਖੇ ਇਲਾਕਿਆਂ ਦੀ ਭਾਸ਼ਾ ਪੰਜਾਬੀ ਹੀ ਹੈ।
ਭਾਸ਼ਾ ਕੀ ਹੈ ? ਇਸਦੇ ਅਰਥ ਕੀ ਹਨ ? ਪਹਿਲਾਂ ਇਨ੍ਹਾਂ ਤੇ ਵਿਚਾਰ ਕਰਨੀ ਅਤੀ ਜ਼ਰੂਰੀ ਮੰਨੀ ਜਾਂਦੀ ਹੈ। ਭਾਸ਼ਾ ਉਹ ਸਾਧਨ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ, ਭਾਵ, ਉਦੇਸ਼ ਜਜ਼ਬੇ ਆਦਿ ਵਲਵਲਿਆਂ ਨੂੰ ਦੂਸਰੇ ਨਾਲ ਸਾਂਝਾ ਕਰਦਾ ਹੈ। ਇਹ ਸਭ ਨੂੰ ਬੋਲਣ ਲਈ ਉਹ ਧੁਨੀਆਂ ਦੀ ਸਹਾਇਤਾ ਲੈਂਦਾ ਹੈ। ਇਹ ਧੁਨੀਆਂ ਉਹ ਆਪਣੇ ਮੂੰਹ ਦੇ ਉਚਾਰ ਅੰਗਾਂ ਰਾਹੀਂ ਪ੍ਰਗਟ ਕਰਦਾ ਹੋਇਆ, ਸ਼ਬਦਾਂ ਦਾ ਰੂਪ ਦਿੰਦਾ ਹੈ ਤੇ ਵਾਕ ਦੇ ਰੂਪ ਵਿਚ ਆਪਣੇ ਵਿਚਾਰ ਪੇਸ਼ ਕਰਦਾ ਹੈ। "ਇਕ ਦੂਜੇ ਦਾ ਭਾਵ ਸਮਝਣ ਲਈ ਧੁਨੀਆਤਮਿਕ ਚਿੰਨ੍ਹਾਂ ਦੀ ਥਾਂ ਕੋਈ ਹੋਰ ਲਿਪੀ ਵੀ ਅਪਣਾਈ ਜਾ ਸਕਦੀ ਹੈ ਜਿਵੇਂ ਹੱਥਾਂ ਤੇ ਸਰੀਰ ਦੇ ਹੋਰ ਅੰਗਾਂ ਦੇ ਇਸ਼ਾਰਿਆਂ ਦੀ ਵਿਧੀ, ਤਾਲੀ ਮਾਰ ਕੇ ਜਾਂ ਇਕ ਵਸਤੂ ਤੇ ਕੋਈ ਹੋਰ ਚੀਜ਼ ਮਾਰਨਾ ਖ਼ੜਾਕ ਕਰਕੇ ਆਵਾਜ਼ ਪੈਦਾ ਹੋਣਾ ।
ਭਾਸ਼ਾ ਸਮਾਜ ਵਿਚ ਰਹਿ ਕੇ ਗ੍ਰਹਿਣ ਕੀਤੀ ਜਾਂਦੀ ਹੈ। ਇਹ ਇਕ ਕੁਦਰਤੀ ਅਵਸਥਾ ਮੰਨੀ ਜਾਂਦੀ ਹੈ, ਬੰਦਾ ਜਿਉਂ-ਜਿਉਂ ਵੱਡਾ ਹੁੰਦਾ ਹੈ ਉਹ ਉਸੇ ਤਰ੍ਹਾਂ ਹੀ ਸਮਾਜ ਤੇ ਪਰਿਵਾਰ ਵਿਚੋਂ ਗੁਣ ਸਿੱਖਦਾ ਹੈ। ਭਾਸ਼ਾ, ਮਨੁੱਖ ਅਤੇ ਸਮਾਜ ਇਕ ਦੂਜੇ ਦੇ ਸਹਿਪੂਰਕ ਹਨ। "ਸਮਾਜ ਜਿਥੇ
ਮਨੁੱਖ ਨੂੰ ਦੂਜਿਆਂ ਮਨੁੱਖਾਂ ਨਾਲ ਜੋੜਦਾ ਹੈ, ਭਾਸ਼ਾ ਉਸ ਨੂੰ ਉਸਦੇ ਅੰਦਰਲੇ ਮਨੁੱਖ ਨਾਲ ਜੋੜਦੀ ਹੈ।" ਵੱਖ-ਵੱਖ ਭਾਸ਼ਾਵਾਂ ਦੀ ਬਣਤਰ ਵਿਚ ਬਹੁਤ ਫਰਕ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚ ਕਈ ਭਾਸ਼ਾਵਾਂ ਆਪਸ ਵਿਚ ਬਹੁਤ ਮਿਲਦੀਆਂ ਹਨ। ਭਾਸ਼ਾ ਦੀ ਵੰਡ ਬਣਤਰ ਤੇ ਆਧਾਰ ਤੇ ਦੂਸਰੀ ਪਰਿਵਾਰਕ ਆਧਾਰ ਕੀਤੀ ਹੈ। ਜੇਕਰ ਪੰਜਾਬ ਦੇ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੀ ਬੋਲੀ ਹੀ ਪੰਜਾਬੀ ਹੈ, ਜੇਕਰ ਵੰਡ ਦੀ ਗੱਲ ਕਰਦੇ ਹਾਂ ਤਾਂ ਸਾਡੇ ਜੀਵਨ ਵਿਚ ਤਿੰਨ ਵਾਰੀ ਤਬਦੀਲੀ ਹੋ ਚੁੱਕੀ ਹੈ। ਪਹਿਲੀ 1947 ਵਿਚ ਭਾਰਤ ਤੇ ਪਾਕਿਸਤਾਨ ਪੰਜਾਬ ਵੱਖ ਹੋ ਗਿਆ। ਬਾਅਦ ਵਿਚ ਪੈਪਸੂ ਦਾ ਇਲਾਕਾ ਨਾਲ ਪੰਜਾਬੀ ਦੀਆਂ ਹੱਦਾਂ ਖੁੱਲ੍ਹਣੀਆਂ, ਹਰਿਆਣੇ ਨੂੰ ਵੱਖਰੇ ਕਰਕੇ ਪੰਜਾਬ ਸੂਬੇ ਨੂੰ ਸੌੜਾ ਕਰ ਦਿੱਤਾ ਗਿਆ।
ਪੰਜਾਬੀ ਭਾਸ਼ਾ ਦਾ ਅਰਥ, ਇਸ ਨਾਮ ਨਾਲ ਕਿਸ ਤਰ੍ਹਾਂ ਆਇਆ। ਮੁਸਲਮਾਨ ਲੇਖਕਾਂ ਦੀਆਂ ਰਚਨਾਵਾਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਲਿਖੀਆਂ ਗਈਆਂ। ਅਲਬਰੂਨੀ ਜੋ ਬੁੱਧੀਮਾਨ ਸੀ ਉਸਨੂੰ ਸੰਸਕ੍ਰਿਤ ਦਾ ਪੂਰਾ ਗਿਆਨ ਸੀ। ਇਸ ਤੋਂ ਇਲਾਵਾ ਅਮੀਰ ਖੁਸਰੋ ਨੇ ਪੰਜਾਬੀ ਨੂੰ ਲਾਹੌਰੀ ਦਾ ਨਾਮ ਦਿੱਤਾ। ਅਬੁਲਫਜ਼ਲ ਨੇ ਆਈਨ-ਏ-ਅਕਬਰੀ ਵਿਚ ਇਲਾਕਾਈ ਜੁਬਾਨਾਂ ਦੀ ਸੂਚੀ ਦਿੱਤੀ ਹੈ। ਰਾਜਸਥਾਨ ਵਿਚ ਕਵੀ ਸੁੰਦਰਦਾਸ ਹੋਇਆ ਹੈ। ਪੰਜਾਬੀ ਸਾਹਿਤ ਵਿਚ ਪੰਜਾਬੀ ਪਹਿਲੀ ਵਾਰ ਹਾਫਿਜ਼ ਬਰਖੁਰਦਾਰ ਦੇ ਜੰਗਨਾਮੇ ਵਿਚ ਵਰਤੀ ਗਈ । ਪੰਜਾਬੀ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਬੋਲੀ ਹੋ ਗਈ। ਦੋਹਾਂ ਦੇਸ਼ਾਂ ਦੇ ਖੇਤਰ ਵਿਚ ਭਾਰਤ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਆਦਿ ਇਲਾਕਿਆਂ ਵਿਚ ਬੋਲੀ ਜਾਂਦੀ ਹੈ। ਇਸ ਤਰ੍ਹਾਂ ਪਾਕਿਸਤਾਨ ਵਿਚ ਜੰਮੂ ਤੇ ਪੂਰਵ, ਸਿੰਧ ਦਾ ਪੰਜਾਬ ਦਾ ਉਤਰੀ ਭਾਗ, ਡੇਰਾ ਇਸਮਾਈਲ ਖਾਂ, ਆਦਿ ਇਲਾਕਿਆਂ ਵਿਚ ਪੰਜਾਬੀ ਬੋਲੀ ਜਾਂਦੀ ਹੈ।
ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਲੇਖਕਾਂ ਦਾ ਵਧੇਰੇ ਮਤ-ਭੇਦ ਪਾਏ ਜਾਂਦੇ ਹਨ। ਕਈਆਂ ਨੇ ਮਾਝੀ, ਮਲਵਈ, ਦੁਆਬੀ, ਮੁਲਤਾਨੀ, ਝਾਂਗੀ, ਸ਼ਾਹਪੁਰ ਆਦਿ ਇਲਾਕੇ ਮੰਨੇ ਹਨ। ਉਪਭਾਸ਼ਾਵਾਂ ਤੋਂ ਕੀ ਭਾਵ ਹੈ। "ਉਪਭਾਸ਼ਾ ਅੰਗਰੇਜ਼ੀ ਸ਼ਬਦ dialect ਦਾ ਸਿੱਧਾ ਪੰਜਾਬੀ ਅਨੁਵਾਦ ਹੈ। ਉਪਭਾਸ਼ਾ ਦੀ ਚੇਤਨਾ ਬਹੁਤੀ ਪੁਰਾਣੀ ਨਹੀਂ ਹੈ। 19ਵੀਂ ਸਦੀ ਦੇ ਅਖੀਰ ਤੇ ਹੈ।" ਜਿਹੜੀ ਭਾਸ਼ਾ ਜ਼ਿਆਦਾ ਗਿਣਤੀ ਵਿਚ ਲੋਕ ਬੋਲਣ ਉਸ ਇਲਾਕੇ ਤੇ ਸਥਾਨ ਦੀ ਭਾਸ਼ਾ ਉਪਭਾਸ਼ਾ ਦੀ ਉਤਪਤੀ ਲਈ ਲੋਕਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਵੰਡਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ।" ਭਾਸ਼ਾ ਤੇ ਸਮਾਜ ਦੀ ਆਪਣੀ ਮੇਲ ਨਾਲ ਹੀ ਕਈ ਪੱਖ ਸਾਹਮਣੇ ਆ ਜਾਂਦੇ ਹਨ। ਸਭ ਤੋਂ ਪਹਿਲਾ ਸੰਸਕ੍ਰਿਤੀ ਭਾਸ਼ਾ ਦਾ ਸੰਪਰਕ ਭਾਸ਼ਾ ਦਾ ਕਾਰਜ ਕਰਦੀ ਰਹੀ। ਇਸ ਤੋਂ ਬਾਅਦ ਪਾਲੀ ਪ੍ਰਾਕ੍ਰਿਤ ਦੇ ਵੀ ਸੰਪਰਕ ਵਿਚ ਆਉਂਦੀ ਹੈ ਵਿਦੇਸ਼ੀ ਹਮਲਿਆ ਕਾਰਨ ਭਾਸ਼ਾ ਵਿਚ ਪਰਿਵਰਤਨ ਹੁੰਦੇ ਗਏ। ਮੁਸਲਿਮ ਨੇ ਭਾਰਤ ਵਿਚ ਉਰਦੂ ਦਾ ਪ੍ਰਭਾਵ ਪਾਇਆ, ਵਿਦੇਸ਼ੀਆਂ ਅੰਗਰੇਜ਼ੀ ਦਾ ਪ੍ਰਭਾਵ ਪੈ ਗਿਆ। ਭਾਰਤ ਦੇ ਅਜ਼ਾਦ ਵਿਚ ਹਿੰਦੀ ਭਾਸ਼ਾ ਸਥਾਪਿਤ ਕੀਤੀ ਗਈ। "ਉਪਭਾਸ਼ਾ ਕਿਸੇ ਭਾਸ਼ਾ ਦੇ ਇਕੋ ਅਜਿਹੇ
ਸੀਮਿਤ ਖੇਤਰੀ ਰੂਪ ਨੂੰ ਆਖਦੇ ਹਨ ਹੋ ਧੁਨੀ- ਰੂਪ, ਵਾਕ ਗਠਨ, ਅਰਥ, ਸ਼ਬਦਾਵਲੀ ਤੇ ਮੁਹਾਵਰੇ ਆਦਿ ਦੇ ਪੱਖ ਤੋਂ ਟਕਸਾਲੀ ਭਾਸ਼ਾ ਤਿੰਨ ਹੁੰਦੀ ਹੈ, ਭਾਸ਼ਾ ਨੂੰ ਹੋਰ ਉਪਭਾਸ਼ਾ ਵਾਲੇ ਲੋਕ ਸਮਝਦੇ ਸਨ।" ਰੋਬਿਨਜ਼ ਨੇ ਤਿੰਨ ਲੱਛਣ ਦਰਸਾਏ ਹਨ, ਉਪਭਾਸ਼ਾ ਵੱਖਰਾ ਰੂਪ ਹੈ, ਰਾਜਨੀਤਿਕ ਤੇ ਪ੍ਰਚਲਿਤ ਇਲਾਕੇ ਦੀ ਭਾਸ਼ਾ ਲਿਪੀ ਪ੍ਰਣਾਲੀ ਦੀ ਸਾਂਝੀ ਭਾਸ਼ਾ ਹੈ। ਉਪਭਾਸ਼ਾ ਦਾ ਇਲਾਕਾ ਛੋਟਾ ਹੁੰਦਾ ਹੈ। ਭਾਸ਼ਾ ਦਾ ਖੋਤਰ ਵੱਡਾ ਮੰਨਿਆ ਜਾਂਦਾ ਹੈ।
ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਅਧਿਐਨ ਕਰਨ ਤੇ ਸੱਤ ਅੱਠ ਸੌ ਸਾਲਾਂ ਵਿਚ ਇਸ ਸੰਬੰਧੀ ਹਵਾਲੇ ਮਿਲਦੇ ਹਨ। ਇਸ ਸੰਬੰਧੀ ਕਈ ਵਿਦਵਾਨਾਂ ਨੇ ਖੋਜ ਕੀਤੀ। ਇਨ੍ਹਾਂ ਵਿਚ ਯੂਰਪੀ ਵਿਦਵਾਨਾਂ ਵਿਲੀਅਮ ਜੋਰਹਜ਼ ਹੈ ਜਿਸਨੇ 1786 ਈ. ਭਾਰਤ ਦੀ ਕਲਾਸੀਕਲ ਭਾਸ਼ਾ ਸੰਸਕ੍ਰਿਤ ਦੀ ਪਛਾਣ ਕੀਤੀ। ਭਾਰਤੀ ਤੇ ਪਾਕਿਸਤਾਨੀ ਪੰਜਾਬੀਆਂ ਨੇ ਲਹਿੰਦੀ ਤੇ ਪੰਜਾਬੀ ਦੀ ਦੁਵੰਡ ਨੂੰ ਸਾਂਝੇ ਪੰਜਾਬ ਦੀ ਬੋਲੀ ਮੰਨਿਆ ਹੈ। ਪੰਜਾਬੀ ਦੁਨੀਆਂ ਦੇ ਵਿਸ਼ੇਸ਼ ਉਪਭਾਸ਼ਾ ਅੰਕ ਵਿਚ ਪੰਜਾਬੀ ਉਪਭਾਸ਼ਾਵਾਂ ਦੀ ਵੰਡ ਕੀਤੀ। ਜਿਸ ਵਿਚ ਪੋਠੋਹਾਰ, ਝਾਂਗੀ, ਮੁਲਤਾਨੀ, ਡੋਗਰੀ, ਕਾਂਗੜੀ, ਪਹਾੜੀ, ਮਾਝੀ, ਦੁਆਬੀ, ਮਲਵਈ, ਦੁਆਬੀ, ਭਟਿਆਣੀ, ਹਾਸੀ ਆਦਿ।" ਪੰਜਾਬੀ ਉਪਭਾਸ਼ਾਵਾਂ ਦੀ ਟਕਸਾਲੀ ਪੰਜਾਬੀ ਵਿਚ ਬੋਲੀਆਂ ਹੋਂਦ ਸ਼ੀਲ ਹੁੰਦੀਆਂ ਹਨ। ਇਹ ਟਕਸਾਲੀ ਪੰਜਾਬੀ ਹੀ ਹੈ ਜੋ ਇਨ੍ਹਾਂ ਸਾਰੀਆਂ ਪੰਜਾਬੀ ਉਪਭਾਸ਼ਾਵਾਂ ਨੂੰ ਸੰਗਠਿਤ ਕਰਦੀ ਹੈ।
ਮਾਝੀ:- ਪੰਜਾਬ ਦੇ ਮਾਝਾ ਇਲਾਕੇ ਦੀ ਸਥਾਨਿਕ ਬੋਲੀ ਹੈ। ਹਿੰਦ ਤੇ ਪਾਕ ਦਾ ਸੰਜੁਗਤ ਇਲਾਕਾ ਹੈ। ਮਾਝ ਦਾ ਸ੍ਰੋਤ- ਸ਼ਬਦ ਮਧਯ ਹੈ। ਇਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਬਿਆਸ ਦਰਿਆ ਦੇ ਦੁਆਬੇ ਵਾਲੇ ਖੇਤਰ।
ਮਲਵਈ:- ਪੰਜਾਬ ਦੇ ਮਾਲਵਾ ਇਲਾਕਾ ਦੀ ਇਲਾਕੀ ਬੋਲੀ ਨੂੰ ਮਲਵਈ ਕਿਹਾ ਜਾਂਦਾ ਹੈ। ਮਾਲਵਾ ਆਰੀਆ ਲੋਕਾਂ ਦੀ ਇਕ ਪ੍ਰਾਚੀਨ ਜਾਤੀ ਸੀ। ਇਸਦਾ ਇਲਾਕਾ ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਫਰੀਦਕੋਟ, ਮੋਗਾ ਅਤੇ ਲੁਧਿਆਣਾ।
ਦੁਆਬੀ:- ਦੁਆਬੀ ਪੰਜਾਬ ਦੇ ਦੁਆਬਾ ਅੰਚਲ (ਇਲਾਕੇ) ਦੀ ਉਪਬੋਲੀ ਹੈ। ਦੁਆਬ ਜਾਂ ਦੁਆਬਾ ਪੰਜਾਬ (ਪੰਜ-ਆਬ) ਦੀ ਤਰਜ ਤੋਂ ਬਣਿਆ ਸ਼ਬਦ ਹੈ। ਦੁਆਬ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਵਿਚ ਦੋ-ਆਬ ਦੀ ਸੰਧੀ ਹੈ। ਇਸ ਦਾ ਭਾਵ ਦੋ ਦਰਿਆਵਾਂ ਦਾ ਇਲਾਕਾ ਹੈ। ਇਸਦੇ ਇਲਾਕੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੀ ਬੋਲੀ ਦੁਆਬੀ ਹੈ।
ਪੁਆਧੀ:- ਡਾ. ਗ੍ਰੀਅਗਨ ਨੇ ਪੁਆਧ ਦਾ ਅਰਥ ਓਉਸਟ ਲਿਖਿਆ ਹੈ। ਪੁਆਧ ਦੀ ਵਿਉਂਤਪੱਤੀ ਸੰਸਕ੍ਰਿਤ ਸ਼ਬਦ ਪੂਰਵ- ਅਰਥ ਤੋਂ ਸੰਭਵ ਹੈ ਜਿਸਦਾ ਅਰਥ ਹੈ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ। ਪੁਆਧੀ ਇਲਾਕੇ ਵਿਚ ਰੋਪੜ, ਪਟਿਆਲਾ, ਸੰਗਰੂਰ, ਮਲੇਰਕੋਟਲਾ, ਸਤਲੁਜ ਦੇ ਨਾਲ ਲਗਦੀ ਜ਼ਿਲ੍ਹਾ ਲੁਧਿਆਣਾ ਦੀ ਗੁਠ, ਅੰਬਾਲੇ ਦਾ ਥਾਣਾ-ਸਦਰ ਅਤੇ ਜੀਂਦ ਦੇ ਕੁੱਲ ਪਿੰਡ ਹਨ।
ਪੋਠੋਹਾਰੀ:- ਪੇਠੋਹਾਰੀ ਪਾਕਿਸਤਾਨ ਦੇ ਜਿਹਲਮ ਤੇ ਰਾਵਲਪਿੰਡੀ ਅਤੇ ਕੈਮਲਪੁਰ ਦੇ ਜ਼ਿਲ੍ਹਿਆਂ ਵਿਚ ਬੋਲੀ ਹੈ। ਇਸਦੇ ਇਲਾਕੇ ਮੈਦਾਨੀ, ਬਹਿਰੀ ਤੇ ਪੇਂਡੂ ਪੋਠੋਹਾਰੀ ਇਲਾਕੇ ਹਨ।
ਮੁਲਤਾਨੀ:- 1975 ਵਿਚ ਮਾਸਕੋ ਤੇ ਰੂਸ ਦੇ ਵਿਦਵਾਨ ਪੋਠੋਹਾਰੀ-ਵਰਗ ਨਾਲ ਮੁਲਤਾਨੀ ਨੂੰ ਸ਼ਾਮਿਲ ਕਰਕੇ ਸਮੁੱਚੀ ਪੱਛਮੀ ਪੰਜਾਬੀ ਦਾ ਵਿਗਿਆਨਕ ਅਧਿਐਨ ਕੀਤਾ। ਇਸ ਦੇ ਇਲਾਕੇ ਮੁਲਤਾਨੀ, ਜਟਕੀ ਪੋਠੋਹਾਰੀ, ਪੁਛਈ, ਸ਼ਾਹਪੁਰੀ, ਹਿੰਦਕੋ ਆਦਿ ਹਨ।
ਪਹਾੜੀ ਪੰਜਾਬੀ:- ਇਸ ਵਿਚ ਡੋਗਰੀ, ਕਾਂਗੜਾ, ਕੰਡਿਆਲੀ, ਭਟਿਆਲੀ ਆਦਿ ਭਾਸ਼ਾਵਾਂ ਆਉਂਦੀਆਂ ਹਨ।
ਸੱਭਿਅਤਾ ਦੇ ਵਿਕਾਸ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਈ ਉਪਭਾਸ਼ਾਵਾਂ ਵਾਲੇ ਇਲਾਕੇ ਵਿਚ ਸਾਂਝੀ ਭਾਸ਼ਾ ਮੰਨੀ ਜਾਂਦੀ ਹੈ। ਸਾਰੇ ਇਲਾਕੇ ਵਿਚ ਸਰਕਾਰੀ ਕੰਮਕਾਜ, ਸਿੱਖਿਆ ਦੇ ਖੇਤਰ, ਸਾਹਿਤ, ਕਲਾ ਅਤੇ ਮਧਿਅਮ ਦੇ ਮਾਪਣ ਹੋਣ ਕਰਕੇ ਪੰਜਾਬੀ ਭਾਸ਼ਾ ਵਿਚ ਕੇਂਦਰੀ ਧੁਰਾ ਨਿਭਾਉਂਦੀ ਹੈ। ਜੇਕਰ ਅਸੀਂ ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਚਰਚਾ ਕਰੀਏ ਤਾਂ ਵਧੇਰੇ ਖੇਤਰ ਖੋਜ ਕਰਕੇ ਕਈ ਬਦਲਾਵ ਦਿਖਾਈ ਦਿੰਦੇ ਹਨ। ਪੰਜਾਬੀ ਭਾਸ਼ਾ ਦੀਆਂ ਮਲਵਈ, ਮਾਂਝੀ, ਦੁਆਬੀ, ਉਪਭਾਸ਼ਾਵਾਂ ਵਿਚ ਇਕੋ ਵਸਤੂ ਲਈ ਵੱਖ-ਵੱਖ ਇਲਾਕਾਈ ਕੋਸ਼ ਦੇ ਰੂਪ ਪ੍ਰਚਲਿਤ ਕੀਤੇ ਹਨ। ਇਸ ਨਾਲ ਪੇਂਡੂ ਬੋਲੀ, ਸ਼ਹਿਰੀ, ਕਸਬਿਆਂ ਵਿਚ ਆਧੁਨਿਕ ਉਪਭਾਸ਼ਾ-ਵਿਗਿਆਨੀ ਸ਼ਹਿਰੀ ਤੇ ਮਹਾਂਨਗਰੀ ਇਲਾਕਿਆਂ ਦੇ ਅਧਿਐਨ ਵੱਲ ਹੋ ਚੁੱਕੀ ਹੈ। ਪੱਛਮੀ ਪ੍ਰਭਾਵ ਸਦਕਾ ਕਈ ਭਾਸ਼ਾ ਦੇ ਰੂਪ ਬਦਲ ਗਏ ਹਨ। ਇਨ੍ਹਾਂ ਤਕਨੀਕ ਦੀ ਵਰਤੋਂ ਦਾ ਪ੍ਰਭਾਵ ਸਾਨੂੰ ਭਲੀਭਾਂਤ ਦਿਖਾਈ ਦਿੰਦਾ ਹੈ।
ਹਵਾਲੇ ਅਤੇ ਟਿੱਪਣੀਆਂ
1. ਡਾ. ਹਰਕੀਰਤ ਸਿੰਘ, ਭਾਸ਼ਾ ਤੇ ਵਿਗਿਆਨ, ਲਾਹੌਰ ਬੁੱਕ ਸ਼ਾਪ ਲੁਧਿਆਣਾ, ਪੰਨਾ 10
2. -ਉਹੀ-ਪੰਨਾ-1
3. ਡਾ. ਸੁਖਵਿੰਦਰ ਸਿੰਘ- ਸਾਹਿਤ ਭਾਸ਼ਾ ਅਤੇ ਭਾਸ਼ਾ ਵਿਗਿਆਨ, ਪਬਲੀਕੇਸ਼ਨ ਬਿਊਰੋ ਪਟਿਆਲਾ, ਪੰਨਾ-1
4. ਡਾ. ਪ੍ਰੇਮ ਪ੍ਰਕਾਸ਼ ਸਿੰਘ, ਸਿਧਾਂਤਕ ਭਾਸ਼ਾ ਵਿਗਿਆਨ, ਮਦਾਨ ਪਬਲੀਕੇਸ਼ਨਜ਼, ਪਟਿਆਲਾ, ਪੰਨਾ -207
5. -ਉਹੀ-ਪੰਨਾ -207
6. ਡਾ. ਭੋਲਾ ਨਾਥ ਤਿਵਾਰੀ ਭਾਸ਼ਾ ਵਿਗਿਆਨ ਕੋਸ਼, ਪੰਨਾ-207
7. ਹਰਦੇਵ ਬਾਹਰੀ-ਪੰਜਾਬੀ ਦੁਨੀਆ, ਪੰਜਾਬੀ ਤੇ ਲਹਿੰਦੀ ਭਾਸ਼ਾ-1958-59 ਪੰਨਾ-39
ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ
-ਸੁਖਰਾਜ ਕੌਰ
ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਵਿਭਾਗ
ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜ਼ਿਲ੍ਹਾ ਜਲੰਧਰ
ਮੁਲਕ ਦੀ ਵੰਡ ਤੋਂ ਪਹਿਲਾਂ ਪੰਜਾਬੀ ਅਦਬ, ਉਰਦੂ ਅਤੇ ਗੁਰਮੁਖੀ ਦੋਨਾਂ ਲਿਪੀਆਂ ਵਿਚ ਲਿਖਿਆ ਜਾਂਦਾ ਸੀ। ਕਿਸੇ ਨੂੰ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਇਸ ਦੇ ਦੋ ਰੂਪ ਹਨ। ਕਾਰਨ ਇਹ ਕਿ ਬੋਲਚਾਲ ਸਾਂਝੀ ਸੀ, ਵਰਤ-ਵਿਹਾਰ ਸਾਂਝਾ ਸੀ। ਇਸ ਲਈ ਦੋ ਅਲੱਗ-ਅਲੱਗ ਲਿਪੀਆਂ ਵਿਚ ਲਿਖੇ ਜਾਣ ਦੇ ਬਾਵਜੂਦ, ਸ਼ਬਦ ਉਧਾਰੇ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੇ ਅਰਥ ਬਦਲੇ ਸਨ। ਲਾਹੌਰ ਤੋਂ ਪ੍ਰਕਾਸ਼ਿਤ ਪੰਜਾਬੀ ਪੱਤਰ 'ਲਹਿਰਾਂ' ਦੇ ਸੰਪਾਦਕ ਸਯਦ ਅਖ਼ਤਰ ਹੁਸੈਨ ਅਖ਼ਤਰ ਨੇ 1991 ਦੇ ਅੰਕ ਵਿਚ ਪੰਜਾਬੀ ਜ਼ੁਬਾਨ ਸੰਬੰਧੀ 17 ਪ੍ਰਸ਼ਨਾਂ ਦਾ ਇਕ ਸਵਾਲਨਾਮਾ ਛਾਪਿਆ ਅਤੇ ਪਾਕਿਸਤਾਨ ਵਿਚ ਪੰਜਾਬੀ ਬੋਲੀ ਦੀ ਹਾਲਤ ਸੰਬੰਧੀ ਇਹ ਸਵਾਲ ਉਠਾਏ ਕਿ ਪਾਕਿਸਤਾਨ ਦੀ ਕਾਇਮੀ ਤੋਂ ਲੈ ਕੇ ਹੁਣ ਤੱਕ ਪੰਜਾਬੀ ਭਾਸ਼ਾ ਦੀ ਸਥਿਤੀ ਕੀ ਹੈ? ਪੰਜਾਬ ਦੇ ਵਾਸੀ ਆਪਣੀ ਮਾਂ ਬੋਲੀ ਨੂੰ ਹੁਣ ਤੱਕ ਮੁੱਢਲੀ ਪੱਧਰ ਤੋਂ ਲੈ ਕੇ ਹੁਣ ਤੱਕ ਪੰਜਾਬੀ ਭਾਸ਼ਾ ਦੀ ਸਥਿਤੀ ਕੀ ਹੈ? ਪੰਜਾਬ ਦੇ ਵਾਸੀ ਆਪਣੀ ਮਾਂ ਬੋਲੀ ਨੂੰ ਹੁਣ ਤੱਕ ਮੁੱਢਲੀ ਪੱਧਰ ਤੋਂ ਵੀ ਕਿਉਂ ਲਾਗੂ ਨਹੀਂ ਕਰ ਸਕੇ। ਜਦੋਂ ਕਿ ਸਿੰਧ ਵਿਚ ਦਸਵੀਂ 'ਜਮਾਤ ਤੱਕ ਸਿੱਧੀ ਦੀ ਪੜ੍ਹਾਈ ਲਾਜ਼ਮੀ ਹੈ? ਸੂਬਾ ਸਰਹੱਦ ਵਿਚ ਮੁੱਢਲੀ ਸਿੱਖਿਆ ਪਸ਼ਤੇ ਵਿਚ ਅਤੇ ਬਲੋਚਿਸਤਾਨ ਵਿਚ ਬਲੋਚੀ ਵਿਚ ਦਿੱਤੀ ਜਾਂਦੀ ਹੈ ਤਾਂ ਪੰਜਾਬੀ ਦੇ ਬੂਹੇ ਬੰਦ ਕਿਉਂ ਹਨ? ਪੰਜਾਬੀ ਨੂੰ ਦਬਾ ਕੇ ਉਰਦੂ ਕਿਵੇਂ ਵਧ ਫੁੱਲ ਸਕਦੀ ਹੈ? ਪੰਜਾਬੀ ਦਾ ਕਤਲ ਕਿਉਂ ਹੋ ਰਿਹਾ ਹੈ? ਟਕਸਾਲੀ ਪੰਜਾਬੀ ਦੀ ਥਾਂ ਸਾਹਿਤਕਾਰਾਂ ਵੱਲੋਂ ਵੱਖ- ਵੱਖ ਲਹਿਜ਼ਿਆਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਆਦਿ
ਪਾਕਿਸਤਾਨ ਵਿਚ ਪੰਜਾਬੀ ਬੋਲੀ ਦਾ ਜਾਇਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨੀ ਪੰਜਾਬ ਵਿਚ ਕੱਚੀ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੰਜਾਬੀ ਦਾ ਨਾਂ ਨਿਸ਼ਾਨ ਨਹੀਂ ਲੱਭਦਾ। ਕੁਝ ਇਕ ਗਿਣਤੀ ਦੇ ਕਾਲਜਾਂ ਵਿਚ ਪੰਜਾਬੀ ਬਤੌਰ ਅਪਸ਼ਨਲ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ, ਪਰ ਕਈ ਥਾਵਾਂ ਉੱਪਰ ਲੈਕਚਰਾਰ ਦਾ ਯੋਗ ਪ੍ਰਬੰਧ ਨਹੀਂ ਹੈ। ਹੇਠਲੀ ਪੱਧਰ ਤੇ ਪੰਜਾਬੀ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਾ ਹੋਣ ਦੇ ਬਾਵਜੂਦ ਵੀ ਪੰਜਾਬੀ ਯੂਨੀਵਰਸਿਟੀ ਲਾਹੌਰ ਵਿਚ ਐਮ.ਏ. ਪੰਜਾਬੀ ਦੀਆਂ
ਕਲਾਸਾਂ ਜਾਰੀ ਹਨ। ਪੰਜਾਬੀ ਜ਼ੁਬਾਨ ਦੀ ਇਕ ਹੋਰ ਸਮੱਸਿਆ ਉਰਦੂ ਨੂੰ ਇਸਲਾਮ ਤੇ ਪੰਜਾਬੀ ਨੂੰ ਸਿੱਖੀ ਨਾਲ ਜੋੜਨਾ ਹੈ। ਕਿਸੇ ਵੀ ਜ਼ੁਬਾਨ ਦਾ ਸਿੱਧੇ ਤੌਰ ਤੇ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰ ਅੰਗਰੇਜ਼ਾਂ ਨੂੰ ਪੰਜਾਬ ਉੱਪਰ ਕਬਜ਼ਾ ਕਰਨ ਦੇ ਨਾਲ ਹੀ 'ਪਾੜੋ ਤੇ ਰਾਜ ਕਰੋ' ਦੀ ਅਜਿਹੀ ਨੀਤੀ ਚਲਾਈ ਕਿ ਪੰਜਾਬ ਵਿਚ ਹਿੰਦੀ ਹਿੰਦੂਆਂ, ਉਰਦੂ ਮੁਸਲਮਾਨਾਂ ਦੀ ਤੇ ਪੰਜਾਬੀ ਸਿੱਖਾਂ ਦੀ ਬੋਲੀ ਸਮਝੀ ਜਾਣ ਲੱਗੀ। ਇਸ ਸੰਬੰਧੀ ਡਾ. ਕਰਨੈਲ ਸਿੰਘ ਥਿੰਦ ਦਾ ਕਹਿਣਾ ਹੈ ਕਿ:
ਕਿਸੇ ਵੀ ਜ਼ੁਬਾਨ, ਤਹਿਜੀਬ ਅਤੇ ਕਲਚਰ ਦਾ ਸੰਬੰਧ ਧਰਮ ਨਾਲ ਨਹੀਂ ਹੁੰਦਾ, ਸਗੋਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ। ਅੱਜ ਵੀ ਮਲੇਰਕੋਟਲਾ ਅਤੇ ਕਾਦੀਆਂ ਦੇ ਮੁਸਲਮਾਨਾਂ ਦੀ ਬੋਲੀ ਉਸੇ ਤਰ੍ਹਾਂ ਪੰਜਾਬੀ ਹੈ, ਜਿਵੇਂ ਇਨ੍ਹਾਂ ਥਾਵਾਂ ਤੇ ਹਿੰਦੂ ਤੇ ਸਿੱਖਾਂ ਦੀ। ਗੁਜਰਾਤ ਦਾ ਮੁਸਲਮਾਨ ਕਦੀ ਇਹ ਨਹੀਂ ਆਖੇਗਾ ਕਿ ਉਸਦੀ ਮਾਂ ਬੋਲੀ ਗੁਜਰਾਤੀ, ਗੁਜਰਾਤ ਤੇ ਹਿੰਦੂ ਤੋਂ ਵੱਖਰੀ ਹੈ। ਬੰਗਾਲ ਵੀ 1947 ਵਿਚ ਵੰਡਿਆ ਗਿਆ ਸੀ। ਬੰਗਾਲੀ ਹਿੰਦੂਆਂ ਤੇ ਮੁਸਲਮਾਨਾਂ ਨੇ ਕਦੀ ਵੀ ਦੇ ਸੰਗਾਲੀ ਚੁਸਾਨਾਂ ਦਾ ਸਿਧਾਂਤ ਪੇਸ਼ ਨਹੀਂ ਕੀਤਾ। ਇਹੋ ਗੱਲ ਬਾਕੀ ਕੰਮਾਂ ਦੀਆਂ ਜ਼ੁਬਾਨਾਂ ਸੱਭਿਆਚਾਰ ਤੇ ਤਹਿਜ਼ੀਬ ਉੱਪਰ ਵੀ ਪੂਰੀ ਉਤਰਦੀ ਹੈ।
(ਖੋਜ, ਪੱਤ੍ਰਿਕਾ, ਪਾਕਿਸਤਾਨੀ ਪੰਜਾਬੀ ਸਾਹਿਤ ਵਿਸ਼ੇਸ਼ ਅੰਕ, ਪੰਨਾ-10)
ਇਕ ਹੋਰ ਸਮੱਸਿਆ ਪੰਜਾਬੀ ਨੂੰ ਉਰਦੂ ਦੇ ਹਵਾਲੇ ਨਾਲ ਵੇਖਣ ਦੀ ਹੈ। ਉਰਦੂ ਪਾਕਿਸਤਾਨ ਦੀ ਕੌਮੀ ਜ਼ੁਬਾਨ ਹੈ। ਹਰ ਸੂਬੇ ਵਿਚ ਇਹ ਅੰਗਰੇਜ਼ੀ ਦੀ ਥਾਂ ਰਹੀ ਹੈ। ਪਰ ਪੰਜਾਬੀ ਦੀ ਚਾਲ ਮਨਫ਼ੀ ਦੇ ਬਰਾਬਰ ਹੈ। ਸਰਕਾਰੀ ਤੌਰ ਤੇ ਪੰਜਾਬੀ ਨੂੰ ਕੋਈ ਵੀ ਸਰਪ੍ਰਸਤੀ ਨਾ ਮਿਲਣ ਕਾਰਨ ਇਸ ਦੀ ਕੋਈ ਪੁੱਛ- ਪ੍ਰਤੀਤ ਨਹੀਂ ਹੈ। ਇਕ ਵੀ ਸਰਕਾਰੀ ਅਦਾਰਾ ਅਜਿਹਾ ਨਹੀਂ ਹੈ ਜਿਹੜਾ ਪੰਜਾਬੀ ਲਈ ਕੰਮ ਕਰ ਰਿਹਾ ਹੋਵੇ। 'ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨਾਂ ਦੀ ਪ੍ਰਾਈਵੇਟ ਸੰਸਥਾ ਦੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ। ਪਰ ਉਰਦੂ ਦੇ ਟਾਕਰੇ ਤੇ ਇਹ ਨਾ ਮਾਤਰ ਹੀ ਹਨ। ਫ਼ਾਰਸੀ ਅੱਖਰਾਂ ਵਿਚ ਛਪਣ ਵਾਲੀਆਂ ਪੰਜਾਬੀ ਪੁਸਤਕਾਂ ਦੀ ਗਿਣਤੀ ਥੋੜ੍ਹੀ ਹੁੰਦੀ ਹੈ ਤੇ ਉਨ੍ਹਾਂ ਨੂੰ ਪੜਨ ਵਾਲੇ ਪਾਠਕ ਉਂਗਲਾਂ ਤੇ ਗਿਣੇ ਜਾ ਸਕਦੇ ਹਨ। ਪਾਕਿਸਤਾਨ ਵਿਚ ਪੰਜਾਬੀ ਹਿਤੈਸ਼ੀਆਂ ਨੂੰ ਆਮ ਤੌਰ ਤੇ ਉਰਦੂ ਤੇ ਪਾਕਿਸਤਾਨ ਦੇ ਵਿਰੋਧ ਵਿਚ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪਾਕਿਸਤਾਨ ਵਿਚ ਬਾਹਰੋਂ ਪੁੱਜੇ ਉਰਦੂ ਸਾਹਿਤਕਾਰ ਅਤੇ ਕਲਾਕਾਰਾਂ ਦਾ ਜਿੱਥੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ; ਦੱਸੋ ਬਾਹਰ ਜਾਣ ਦੀਆਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉੱਥੇ ਪੰਜਾਬੀ ਬਾਰੇ ਅਜਿਹੀ ਭਾਵਨਾ ਨਹੀਂ ਹੈ। ਪੰਜਾਬੀ ਵਿਚ ਸੰਪਾਦਿਤ ਕੀਤੀਆਂ ਗਈਆਂ ਪੁਸਤਕਾਂ: ਲੋਕ ਗੀਤਾਂ ਤੇ ਲੋਕ ਕਹਾਣੀਆਂ ਦੇ ਸੰਗ੍ਰਹਿ, ਸੂਫ਼ੀਆਂ ਦੇ ਕਲਾਸ ਅਤੇ ਕਿੱਸੇ ਆਦਿ ਉਰਦੂ ਤਰਜ਼ਮਿਆਂ ਦਾ ਉਰਦੂ ਭੂਮਿਕਾਵਾਂ ਰਾਹੀਂ ਤਿਆਰ ਕੀਤੇ ਜਾਂਦੇ ਹਨ। ਪਾਕਿਸਤਾਨ ਵਿਚ ਲਿਪੀ ਜਾਂ ਰਸਮੂਲਖਤ ਦੀ ਸਮੱਸਿਆ ਵੀ ਹੈ। ਗੁਰਮੁਖੀ ਨੂੰ ਇਸ ਲਈ ਨਫ਼ਰਤ ਕੀਤੀ ਜਾਂਦੀ ਹੈ ਕਿ ਇਹ "ਸਿੱਖਾਂ
ਦੀ ਲਿਪੀ ਹੈ" ਮੁਸ਼ਤਾਕ ਬਾਸਿਤ ਦੇ ਲਫ਼ਜਾ ਵਿਚ: "
ਪਾਕਿਸਤਾਨ ਦੀ ਨਵੀਂ ਨਸਲ ਗੁਰਮੁਖੀ ਰਸਮੂਲਬਤ ਬਾਰੇ ਕੁਝ ਜਾਨਣਾ ਵੀ ਨਹੀਂ ਚਾਹੁੰਦੀ। ਆਪਣੀ ਪੰਜਾਬੀ ਫ਼ਾਰਸੀ ਰਸਮੂਲਖੂਤ ਨਾਲ ਜੋੜ ਕੇ ਅਰਬ ਤੇ ਫ਼ਾਰਸ ਨਾਲ ਇਸ ਦੇ ਰਿਸ਼ਤੇ ਹੋਰ ਮਜ਼ਬੂਤ ਕਰ ਦਿੱਤੇ ਰਸਮੁਲਖਤ ਦਾ ਇਹ ਅੰਦਾਜ਼ ਜਿਹੜਾ ਉਰਦੂ ਰਸਮੂਲਖੂਤ ਵੀ ਏ ਸਾਨੂੰ ਉਰਦੂ ਦੇ ਨੇੜੇ ਲਿਆਂਦਾ ਏ ਤੇ ਵਾਹਗੇ ਪਾਰ ਵੀ ਪੰਜਾਬੀ ਤੇ ਐਨਾ ਦੂਰ ਲੈ ਗਿਆ ਏ ਇਨ੍ਹਾਂ ਪਾਕਿਸਤਾਨ ਦੇ ਵੱਖ ਵਹੂਦ ਹੋਣ ਦਾ ਤਸੱਵਰ ਏ।"
(ਪਾਕ ਪੰਜਾਬੀ, ਪੰਨਾ-32)
ਅਸਲ ਵਿਚ ਮਸਲਾ ਇੱਥੇ ਵੀ ਭਾਸ਼ਾ ਵਾਂਗ ਲਿਪੀ ਨੂੰ ਧਰਮ ਨਾਲ ਜੋੜਨ ਦਾ ਹੀ ਹੈ। ਕੁਰਾਨ ਸ਼ਰੀਫ ਅਰਬੀ ਰਸਮੂਲਖਤ ਵਿਚ ਹੋਣ ਕਰਕੇ ਅਰਬੀ ਮੁਸਲਮਾਨਾਂ ਦੀ ਅਤੇ ਗੁਰਮੁਖੀ ਸਿੱਖਾਂ ਦੀ ਲਿਪੀ ਬਣ ਜਾਂਦੀ ਹੈ। ਵਿਗਿਆਨਕ ਖੋਜ ਰਾਹੀਂ ਇਹ ਸਿੱਧ ਹੋ ਚੁੱਕਾ ਹੈ ਕਿ ਗੁਰਮੁਖੀ ਦੇ ਲਗਭਗ ਸਾਰੇ ਅੱਖਰ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਸਮਾਂ ਪਹਿਲਾ ਪ੍ਰਚਲਿਤ ਸਨ। ਹਾਂ, ਗੁਰੂ ਸਾਹਿਬਾਨ ਨੇ ਇਸ ਲਿਪੀ ਨੂੰ ਲਗਾਮਾਤਰਾ ਲਾ ਕੇ ਪੰਜਾਬੀ ਨੂੰ ਠੀਕ ਢੰਗ ਨਾਲ ਲਿਖਣ ਲਈ ਪਹਿਲ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਗੁਰਮੁਖੀ ਲਿਪੀ ਵਿਚ ਕੀਤੀ ਗਈ। ਪੰਜਾਬੀ ਲਿਖਣ ਲਈ ਇਹ ਬਹੁਤ ਹੀ ਢੁੱਕਵੀਂ ਲਿਪੀ ਹੈ।
ਫ਼ਾਰਸੀ ਅਤੇ ਉਰਦੂ ਦੀਆਂ ਲਿਪੀਆਂ ਵੀ ਅਰਬੀ ਰਸਮੂਲਖੂਤ ਦਾ ਸੋਧਿਆ ਹੋਇਆ ਰੂਪ ਹਨ। ਬਾਬਾ ਫ਼ਰੀਦ ਤੋਂ ਲੈ ਕੇ ਹੁਣ ਤੱਕ ਸਾਰੇ ਮੁਸਲਮਾਨ ਲੇਖਕ ਆਪਣੀਆਂ ਰਚਨਾਵਾਂ ਅਰਬੀ/ਫ਼ਾਰਸੀ ਅੱਖਰਾਂ ਵਿਚ ਹੀ ਲਿਖਦੇ ਆਏ ਹਨ। ਕਈ ਹਿੰਦੂ ਤੇ ਸਿੱਖ ਲਿਖਾਰੀ ਵੀ ਫ਼ਾਰਸੀ ਲਿਪੀ ਵਿਚ ਲਿਖਦੇ ਰਹੇ ਹਨ। 'ਕਵਿਤਾ' ਮਾਸਿਕ ਪੱਤਰ ਦਾ ਸੰਪਾਦਕ ਤੇ ਪੰਜਾਬੀ ਦਾ ਲੋਕਪ੍ਰਿਯ ਕਵੀ ਕਰਤਾਰ ਸਿੰਘ ਬਲੱਗਣ ਗੁਰਮੁਖੀ ਵਿਚ ਉਤਾਰਨ ਤੋਂ ਪਹਿਲਾਂ ਆਪਣੀ ਰਚਨਾ ਫ਼ਾਰਸੀ ਅੱਖਰਾਂ ਵਿਚ ਲਿਖਦਾ ਸੀ। ਪੰਜਾਬੀ ਦਾ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਅੱਜ ਵੀ ਕਈ ਵਾਰ ਆਪਣੇ ਨਾਟਕ ਫ਼ਾਰਸੀ ਅੱਖਰਾਂ ਵਿਚ ਲਿਖਦਾ ਹੈ। ਪਰ ਗੁਰਮੁਖੀ ਪ੍ਰੇਮੀਆਂ ਨੇ ਇੰਨ੍ਹਾਂ ਦਾ ਕਦੀ ਵਿਰੋਧ ਨਹੀਂ ਕੀਤਾ। ਪਰ ਇਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਗੁਰਮੁਖੀ ਲਿਪੀ ਵਿਚ ਹੀ ਛਪੀਆਂ ਹਨ। ਪਾਕਿਸਤਾਨ ਵਿਚ ਫ਼ਾਰਸੀ/ਉਰਦੂ ਲਿਪੀ ਹੀ ਪੰਜਾਬੀ ਲਈ ਜਾਇਜ਼ ਹੈ ਅਤੇ ਇਸ ਨੂੰ ਸਾਇੰਸਟਫਿਕ ਬਣਾਉਣ ਲਈ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ।
ਇਸ ਸਮੇਂ ਪਾਕਿਸਤਾਨ ਵਿਚ ਜਿਹੜੀ ਇਕ ਹੋਰ ਸਮੱਸਿਆ ਉੱਘੜ ਰਹੀ ਹੈ। ਉਹ ਇਹ ਹੈ ਕਿ ਪੰਜਾਬੀ ਦੇ ਕਿਸ ਲਹਿਜ਼ੇ ਨੂੰ ਠੀਕ ਮੰਨਿਆ ਜਾਵੇ। ਕੁਝ ਲੇਖਕ ਲਾਹੋਗੇ ਜਾ ਕੇਂਦਰੀ ਪੰਜਾਬੀ ਵਿਚ ਲਿਖ ਰਹੇ ਹਨ, ਕੁਝ ਪਹਾਰੀ, ਮੁਲਤਾਨੀ ਆਦਿ ਵਿਚ। ਮੂਲ ਰੂਪ ਵਿਚ ਇਹ ਟਕਸਾਲੀ ਭਾਵ ਸਟੈਂਡਰਡ ਪੰਜਾਬੀ ਦੀ ਸਮੱਸਿਆ ਹੈ। ਸਰਾਇਕੀ, ਪੋਠੋਹਾਰੀ, ਲਹਿੰਦੀ, ਲਾਹੋਰੀ ਆਦਿ ਵਿਚੋਂ ਕਿਸ ਨੂੰ ਕੇਂਦਰੀ ਪੰਜਾਬੀ ਦਾ ਆਧਾਰ ਬਣਾਇਆ ਜਾਵੇ। ਇਸ ਵੇਲੇ ਪਾਕਿਸਤਾਨ ਵਿਚ ਬਹੁਤ ਵੱਡਾ ਮਸਲਾ ਉਪ
ਬੋਲੀਆਂ ਤੇ ਕੇਂਦਰੀ ਪੰਜਾਬੀ ਦਾ ਹੈ। ਜਦ ਤਕ ਹਰ ਬੋਲੀ ਬੋਲਣ ਵਾਲੇ ਉਸ ਵਿਚ ਆਪਣੀਆਂ ਰਚਨਾਵਾਂ ਲਿਖਣਗੇ, ਉਸ ਸਮੇਂ ਤੱਕ ਟਕਸਾਲੀ ਪੰਜਾਬੀ ਦਾ ਮਸਲਾ ਲਮਕਿਆ ਰਹੇਗਾ। ਭਾਰਤੀ ਵਿਦਵਾਨਾਂ ਨੇ ਮਾਝੇ ਦੀ ਕੇਂਦਰੀ ਪੰਜਾਬੀ ਦੇ ਆਧਾਰ ਤੇ ਸਟੈਂਡਰਡ ਪੰਜਾਬੀ ਦਾ ਹੱਲ ਲੱਭ ਲਿਆ ਹੋਇਆ ਹੈ। ਪੋਠੋਹਾਰ ਦਾ ਕਰਤਾਰ ਸਿੰਘ ਦੁੱਗਲ, ਮੁਲਤਾਨ ਦਾ ਡਾ. ਰੌਸ਼ਨ ਲਾਲ ਆਹੂਜਾ, ਮਾਲਵੇ ਦਾ ਸੰਤ ਸਿੰਘ ਸੇਖੋਂ ਤੇ ਮਾਝੇ ਦਾ ਪ੍ਰਿੰ. ਸੁਜਾਨ ਸਿੰਘ ਸਾਰੇ ਹੀ ਟਕਸਾਲੀ ਪੰਜਾਬੀ ਵਿਚ ਸਾਹਿਤ ਸਿਰਜਣਾ ਕਰਦੇ ਹਨ। ਪਰ ਪਾਕਿਸਤਾਨੀ ਪੰਜਾਬ ਵਿਚ ਹਰ ਖਿੱਤੇ ਦਾ ਲੇਖਕ ਆਪਣੇ ਰਿਜਨ ਦੀ ਬੋਲੀ ਨੂੰ ਹੀ ਟਕਸਾਲੀ ਮੰਨਦਾ ਹੈ। ਖਾਸ ਕਰਕੇ ਸਰਾਇਕੀ ਬੋਲਣ ਵਾਲੇ ਆਪਣੀ ਉਪ ਬੋਲੀ ਨੂੰ ਪੰਜਾਬੀ ਤੇ ਵੱਖਰੀ ਜ਼ੁਬਾਨ ਸਾਬਿਤ ਕਰਨ ਦੀ ਕੋਸ਼ਿਸ਼ ਵਿਚ ਹਨ।
ਆਮ ਤੌਰ ਤੇ ਪੰਜਾਬੀ ਵਿਚ ਬਦੇਸ਼ੀ ਤੇ ਦੇਸੀ ਬੋਲੀਆਂ ਦੇ ਸ਼ਬਦਾਂ ਦੀ ਵਰਤੋਂ ਦੇ ਮਾਮਲੇ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ। ਪੰਜਾਬੀ ਵਿਚ ਅਣਗਿਣਤ ਸ਼ਬਦਾਂ ਦੇ ਸੈਂਕੜੇ ਤਦਭਵ ਅਤੇ ਤਤਸਮ ਪੰਜਾਬੀ ਦਾ ਭਾਗ ਬਣ ਚੁੱਕੇ ਹਨ। ਅੰਗਰੇਜ਼ੀ ਤੋਂ ਆਏ ਬਹੁਤ ਸਾਰੇ ਸ਼ਬਦ ਵੀ ਪੰਜਾਬੀ ਵਿਚ ਰਚਮਿਚ ਗਏ ਹਨ। ਉਪ-ਬੋਲੀਆਂ ਦੇ ਸ਼ਬਦ ਤਾਂ ਪੰਜਾਬੀ ਦਾ ਅਨਿੱਖੜ ਅੰਗ ਹਨ। ਇਨ੍ਹਾਂ ਦੀ ਵਰਤੋਂ ਟਕਸਾਲੀ ਬੋਲੀ ਦੇ ਭੰਡਾਰ ਨੂੰ ਅਮੀਰ ਬਣਾਉਂਦੀ ਹੈ। ਪਰ ਜਦੋਂ ਪਾਕਿਸਤਾਨ ਦੇ ਪੰਜਾਬੀ ਲੇਖਕ ਜਾਣ-ਬੁਝ ਕੇ ਉਪ ਬੋਲੀਆਂ ਦੇ ਲਫ਼ਜਾਂ ਦੀ ਲੋੜ ਤੋਂ ਵਧੇਰੇ ਵਰਤੋਂ ਕਰਦੇ ਹਨ ਤਾਂ ਟਕਸਾਲੀ ਪੰਜਾਬੀ ਦੇ ਰਾਹ ਵਿਚ ਔਕੜਾਂ ਪੈਂਦਾ ਹੋ ਜਾਂਦੀਆਂ ਹਨ।
ਜੁਬਾਨ ਦੇ ਪੱਖ ਤੋਂ ਪੰਜਾਬੀ ਵਾਰਿਸ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸ਼ਾਹ ਮੁਹੰਮਦ ਦੀਆਂ ਲਿਖਤਾਂ ਨੂੰ ਸਾਹਮਣੇ ਰੱਖ ਕੇ ਸਟੈਂਡਰਡ ਪੰਜਾਬੀ ਦਾ ਰੂਪ ਸਿਰਜਿਆ ਜਾ ਸਕਦਾ ਹੈ । ਜਿਸ ਪ੍ਰਕਾਰ ਭਾਰਤ ਵਿਚ ਹਿੰਦੀ ਤੇ ਸੰਸਕ੍ਰਿਤੀ ਦਾ ਪ੍ਰਭਾਵ ਵੇਖਣ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਵਿਚ ਅਰਬੀ ਤੇ ਫ਼ਾਰਸੀ ਦਾ ਅਸਰ ਬਹੁਤ ਵਧ ਰਿਹਾ ਹੈ। ਪੰਜਾਬੀ ਭਾਸ਼ਾ ਦੇ ਮੁੱਢ ਤੇ ਨਿਕਾਸ ਬਾਰੇ ਵੀ ਪਾਕਿਸਤਾਨ ਵਿਚ ਇਸ ਨਜ਼ਰੀਏ ਨੂੰ ਅਪਣਾਇਆ ਜਾ ਰਿਹਾ ਹੈ ਕਿ ਪੰਜਾਬੀ ਆਰੀਆ ਨਸਲ ਦੀ ਬੋਲੀ ਨਹੀਂ ਹੈ।
ਇਸ ਦਾ ਮੂਲ ਸਮਾਂ ਆਰੀਆ ਲੋਕਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਦੀ ਦਾਵੜੀ ਬੋਲੀ ਹੈ। ਐਨਲਹੱਕ ਫਰੀਦਕੋਟੀ ਨੇ ਇਸ ਸੰਬੰਧ ਵਿਚ ਕੁਝ ਅਹਿਮ ਨੁਕਤੇ ਉਠਾਏ ਹਨ। ਪ੍ਰੋ. ਪ੍ਰੇਮ ਸਿੰਘ ਜੋ ਪੰਜਾਬੀ ਤੋਂ ਛੁੱਟ ਹਿੰਦੀ, ਉਰਦੂ, ਪ੍ਰਾਕਿਰਤਾਂ, ਸੰਸਕ੍ਰਿਤ ਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਨ ਅਤੇ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਸੰਬੰਧੀ ਅੱਧੀ ਦਰਜਨ ਪੁਸਤਕਾਂ ਦੇ ਲੇਖਕ ਵੀ ਹਨ ਫਰੀਦਕੋਟੀ ਦੇ ਸਿਧਾਂਤ ਨੂੰ ਪ੍ਰਵਾਨ ਨਹੀਂ ਕਰਦੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਦਾ ਪਿਛੋਕੜ ਪੁਸਤਕ ਵਿਚ ਲਿਖਿਆ ਹੈ.
ਪੰਜਾਬੀ ਆਰੀਆ ਨਸਲ ਦੀ ਭਾਸ਼ਾ ਹੈ। ਇਸ ਦੀ ਉਤਪਤੀ ਕਿਸੇ ਦਾਵਿੜੀ ਭਾਸ਼ਾ ਵਿਚੋਂ ਨਹੀਂ ਹੋਈ ਵੈਦਿਕ ਸੰਸਕ੍ਰਿਤ ਤੇ ਪੰਜਾਬੀ ਦਾ ਰਿਸ਼ਤਾ ਡੂੰਘਾ ਹੈ। (ਪੰਜਾਬੀ ਭਾਸ਼ਾ ਦਾ ਪਿਛੋਕੜ, ਪੰਨਾ-186)
ਪ੍ਰੋ. ਪ੍ਰੇਮ ਪ੍ਰਕਾਸ਼ ਉਹ ਇਸ ਗੱਲ ਤੋਂ ਇਨਕਾਰੀ ਵੀ ਨਹੀਂ ਹੈ:
ਆਰੀਆ ਭਾਸ਼ਾ (ਸੰਸਕ੍ਰਿਤ, ਵੈਦਿਕ ਭਾਸ਼ਾ) ਦਾ ਦ੍ਰਾਵਿੜੀ ਕੰਮਾਂ ਤੇ ਜ਼ੁਬਾਨਾਂ ਨਾਲ ਸੰਘਣਾ ਮੇਲ ਹੋਇਆ ਹੈ। ਇਸ ਮੇਲ ਦੇ ਫਲਸਰੂਪ ਇਨ੍ਹਾਂ ਬੋਲੀਆਂ ਨੇ ਇਕ ਦੂਜੀ ਤੋਂ ਸੈਂਕੜੇ ਲਫਜ਼ ਉਧਾਰੇ ਲਏ ਹਨ ਇਸ ਲਈ ਕੁਝ ਲਫਜ਼ਾਂ ਤੋਂ ਭੁਲੇਖਾ ਪੈਣਾ ਕੁਦਰਤੀ ਹੈ ਕਿ ਪੰਜਾਬੀ ਗੈਰ ਆਰੀਆਈ ਅਤੇ ਦ੍ਰਾਵਿੜੀ ਮਸਲੇ ਦੀ ਭਾਸ਼ਾ ਹੈ।
(ਪੰਜਾਬੀ ਭਾਸ਼ਾ ਦਾ ਪਿਛੋਕੜ, ਪੰਨਾ 185)
ਪਰ ਸੰਸਕ੍ਰਿਤੀ ਅਤੇ ਪੰਜਾਬੀ ਸ਼ਬਦਾਵਲੀ ਦਾ ਤੁਲਨਾਤਮਕ ਅਧਿਐਨ ਕਰਕ ਸਹਿਜੇ ਹੀ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ ਪੰਜਾਬੀ ਦੇ 50 ਤੋਂ 60% ਸ਼ਬਦਾਂ ਦਾ ਮੂਲ ਵੈਦਿਕ/ਸੰਸਕ੍ਰਿਤ ਵਿਚ ਮਿਲ ਜਾਂਦਾ ਹੈ। (ਭਾਰਤ ਵਿਚ ਪੰਜਾਬੀ ਤੇ ਹਿੰਦੀ ਨੂੰ ਧਰਮ ਨਾਲ ਜੋੜਨ ਦੀ ਸੋਚ ਅਲੋਪ ਹੁੰਦੀ ਜਾ ਰਹੀ ਹੈ। ਪਰ ਪਾਕਿਸਤਾਨ ਵਿਚ ਇਸ ਨੇ ਨਵੀਂ ਸ਼ਕਲ ਇਖਤਿਆਰ ਕਰ ਲਈ ਹੈ। ਪਾਕਿਸਤਾਨ ਵਿਚ ਲਿਖੀ ਜਾਂ ਬੋਲੀ ਜਾ ਰਹੀ ਪੰਜਾਬੀ ਨੂੰ ਮੁਸਲਿਮ ਪੰਜਾਬੀ ਅਤੇ ਭਾਰਤੀ ਪੰਜਾਬੀ ਨੂੰ ਸਿੱਖੀ ਪੰਜਾਬੀ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਵਿਚਾਰਾਂ ਅਨੁਸਾਰ 12ਵੀਂ ਸਦੀ ਵਿਚ ਹੋਏ ਬਾਬਾ ਫ਼ਰੀਦ ਤੋਂ ਲੈ ਕੇ ਅਜੋਕੇ ਸਮੇਂ ਅੰਦਰ ਪਾਕਿਸਤਾਨ ਵਿਚ ਜੋ ਕੁਝ ਵੀ ਪੰਜਾਬੀ ਵਿਚ ਲਿਖਿਆ ਗਿਆ ਹੈ, ਉਹ ਮੁਸਲਮਾਨੀ ਪੰਜਾਬੀ ਤੇ ਭਾਰਤ ਵਿਚ ਗੁਰੂ ਨਾਨਕ ਤੋਂ ਲੈ ਕੇ ਵਰਤਮਾਨ ਸਮੇਂ ਦੇ ਹਰ ਹਿੰਦੂ ਸਿੱਖ ਨੇ ਜੋ ਕੁਝ ਵੀ ਲਿਖਿਆ ਹੈ ਉਹ ਸਿੱਖੀ ਪੰਜਾਬੀ ਹੈ। ਡਾ. ਵਜੀਦ ਕੁਰੈਸ਼ੀ 1969 ਵਿਚ ਛਪੀ ਆਪਣੀ ਅੰਗਰੇਜ਼ੀ ਪੁਸਤਕਅੋਰੀਐਟਲ ਸਟੱਡੀਜ਼' ਵਿਚ ਛਪੇ ਹੋਏ ਲੇਖ ਪੰਜਾਬੀ ਜ਼ੁਬਾਨ ਅਤੇ ਸਾਹਿਤ ਦਾ ਸਰਵੇਖਣ ਵਿਚ ਦੋ ਪ੍ਰਕਾਰ ਦੀ ਪੰਜਾਬੀ ਜ਼ਬਾਨ ਦਾ ਜ਼ਿਕਰ ਕੀਤਾ ਹੈ:
ਪਾਕਿਸਤਾਨ ਵਿਚਲੀ ਫ਼ਾਰਸੀ ਪ੍ਰਭਾਵਿਤ ਪੰਜਾਬੀ ਨੂੰ ਉਨ੍ਹਾਂ ਨੇ "ਮੁਸਲਿਮ ਪੰਜਾਬੀ" ਅਤੇ ਭਾਰਤ ਦੀ ਸੰਸਕ੍ਰਿਤ ਰੂਪ ਵਾਲੀ ਪੰਜਾਬੀ ਕਿਹਾ ਹੈ। ਉਹ ਇਹ ਵੀ ਮੰਨਦੇ ਹਨ ਕਿ ਸਾਹਿਤਕ ਪੱਖ ਤੋਂ ਸਿੱਖੀ ਪੰਜਾਬੀ ਨੇ ਬਹੁਤ ਤਰੱਕੀ ਕੀਤੀ ਹੈ ਜਦਕਿ ਮੁਸਲਿਮ ਪੰਜਾਬੀ ਹੁਣ ਤੱਕ ਟਕਸਾਲੀ ਸਾਹਿਤਕ ਸਰੂਪ ਧਾਰਨ ਕਰਨ ਦੇ ਯੋਗ ਨਹੀਂ ਹੋ ਸਕੀ।"
('ਪਾਕਿਸਤਾਨ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ" ਡਾ. ਕਰਨੈਲ ਸਿੰਘ, ਥਿੰਦ,ਪੰਨਾ-3)
ਪਾਕਿਸਤਾਨ ਵਿਚ ਜਿਹੜੇ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ ਅਤੇ ਇਸ ਦੇ ਹਾਮੀ ਹਨ ਕਿ ਬੋਲੀ ਦਾ ਸੰਬੰਧ ਧਰਮ ਨਾਲ ਨਹੀਂ ਸਗੋਂ ਦੇਸ਼ ਦੀਆਂ ਹੱਦਾਂ ਨਾਲ ਹੁੰਦਾ ਹੈ, ਉਨ੍ਹਾਂ ਨੂੰ ਜਾਂ ਤਾਂ "ਪਾਕਿਸਤਾਨੀ ਸਿੱਖ" ਕਹਿ ਕੇ ਭੰਡਿਆਂ ਜਾਂਦਾ ਹੈ ਜਾਂ 'ਲੈਨਿਨ ਤੇ ਮਾਉ ਦੇ ਚੇਲੇ' ਦੱਸਿਆ ਜਾਂਦਾ ਹੈ:
ਫਖ਼ਰ ਜ਼ਮਾਨ ਅਹਿਮਦ ਨਲੀਮ ਅਤੇ ਅਬਦਲ ਗਫੂਰ ਦਰਸ਼ਨ ਜੇਹੇ ਕੁਝ ਕਲਾਕਾਰ ਇਹੋ ਜਿਹੇ ਈ ਨੇ ਜਿਨ੍ਹਾਂ ਆਪਣੀ ਸੋਚ ਨੂੰ ਕੁਰਾਹੇ ਕਰ
ਲਿਆ ਏ। ਅੰਗਰੇਜ਼ੀ ਅਦਬ ਤੇ ਬੈਰੂਨੀ ਖਿਆਲਾਤ ਤੋਂ ਆਪਣੇ ਅਦਬੀ
ਵਿਰਸੇ ਦੀ ਰਵਾਇਤ ਦੀ ਨਫ਼ੀ ਲਈ ਇਸਤੇਮਾਲ ਕਰਦੇ ਨੇ, ਇਨ੍ਹਾਂ ਦੀ
ਸੋਚ ਨੂੰ ਮਾਉ ਤਾਂ ਲੈਨਿਨ ਨੇ ਗੁੰਮਰਾਹ ਕੀਤਾ ਏ।
ਕਿਸੇ ਵੀ ਜ਼ਬਾਨ ਦੇ ਵਿਕਾਸ ਵਿਚ ਪੱਤਰਕਾਰੀ ਅਹਿਮ ਰੋਲ ਅਦਾ ਕਰਦੀ ਹੈ। ਪਰ, ਪਾਕਿਸਤਾਨ ਵਿਚ ਇਸ ਵੇਲੇ ਇਕ ਵੀ ਰੋਜ਼ਾਨਾ ਪੰਜਾਬੀ ਅਖ਼ਬਾਰ ਨਹੀਂ ਹੈ, ਜਦਕਿ ਭਾਰਤ ਵਿਚ ਡੇਢ ਦਰਜਨ ਰੋਜ਼ਾਨਾ ਪੱਤਰ ਬਕਾਇਦੀ ਨਾਲ ਛੱਪ ਰਹੇ ਹਨ। ਪਾਕਿਸਤਾਨ ਵਿਚ ਮਾਸਿਕ ਪੱਤਰ "ਲਹਿਰਾ" ਅਤੇ ਛਿਮਾਹੀ ਰਿਸਾਲੇ 'ਖੋਜ' ਤੇ ਛੁੱਟ ਕੇਵਲ ਦੋ ਚਾਰ ਹੋਰ ਰਿਸਾਲੇ ਛਪ ਰਹੇ ਹਨ, ਜਿਨ੍ਹਾਂ ਦੀ ਛਪਣ ਗਿਣਤੀ ਥੋੜੀ ਹੈ।
ਸਭ ਤੋਂ ਅਹਿਮ ਤੇ ਵੱਡ ਮਸਲਾ ਪਾਕਿਸਤਾਨੀ ਪੰਜਾਬੀ ਜਨਤਾ ਦਾ ਮਾਨਸਿਕ ਜਾਂ ਨਫ਼ਸਿਆਤੀ ਪੱਖ ਹੈ। ਹੁਣ ਤੱਕ ਲੋਕਾਂ ਨੂੰ ਇਸ ਗੱਲ ਦਾ ਮੂਲੋ ਹੀ ਅਹਿਸਾਸ ਨਹੀਂ ਹੈ ਕਿ ਸਾਡੇ ਸਮਾਜ ਵਿਚ ਬੱਚੇ ਦੀ ਪਰਵਰਿਸ਼ ਤੇ ਮੁੱਢਲੀ ਸਿੱਖਿਆ ਵਿਚ ਮਾਂ ਬੋਲੀ ਦਾ ਕੀ ਮਹੱਤਵ ਤੇ ਰੋਲ ਹੈ। ਹਾਈ ਸਕੂਲ ਜਾਂ ਕਾਲਜ ਦੀ ਪੱਧਰ ਤੇ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਜਾ ਕਾਲਜ ਪੰਜਾਬੀ ਨੂੰ ਸਿੱਖਿਆ ਦਾ ਮਾਧਿਅਮ ਬਣਾਏ ਜਾਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ, ਫਿਲਹਾਲ ਤਾਂ ਪਾਕਿਸਤਾਨ ਵਿਚ ਪ੍ਰਾਇਮਰੀ ਪੱਧਰ ਤੇ ਵੀ ਪੰਜਾਬੀ ਲਈ ਕੋਈ ਥਾਂ ਨਹੀਂ ਹੈ। ਇਸ ਸਮੱਸਿਆ ਦਾ ਇਕੋ-ਇੱਕ ਹੱਲ ਹੈ ਕਿ ਸਰਕਾਰ ਵਲੋਂ ਸਿੱਖਿਆ ਦੀ ਨੀਤੀ ਅਜਿਹੀ ਬਣਾਈ ਜਾਏ, ਜਿਸ ਅਨੁਸਾਰ ਹਰ ਬੱਚੇ ਨੂੰ ਹਰ ਹਾਲਤ ਵਿਚ ਮੁੱਢਲੀ ਸਿੱਖਿਆ ਉਸਦੀ ਮਾਂ ਬੋਲੀ ਵਿਚ ਦਿੱਤੀ ਜਾਏ।
ਜਦ ਤੱਕ ਸਾਡੇ ਸਮਾਜ, ਸਿੱਖਿਆ ਅਤੇ ਸਭਿਆਚਾਰ ਆਦਿ ਖੇਤਰਾਂ ਵਿਚ ਪੰਜਾਬੀ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਮਾਦਰੀ ਜ਼ਬਾਨ ਹੈ, ਦੀ ਅਹਿਮੀਅਤ ਅਤੇ ਰੋਲ ਦੀ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ, ਉਸ ਸਮੇਂ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੈ। ਅਜਿਹੀ ਪਛਾਣ ਲਈ 'ਪੰਜਾਬੀ ਲਹਿਰ' ਇਕ ਢੁਕਵਾਂ ਯਤਨ ਹੈ। ਪਰ ਇਹ ਲਹਿਰ ਸਰਕਾਰ ਨੂੰ ਕਿੱਥੋਂ ਤੱਕ ਪ੍ਰੇਰ ਕੇ ਤਿਆਰ ਕਰ ਸਕਦੀ ਹੈ, ਇਹ ਇਕ ਵੱਖਰੀ ਗੱਲ ਹੈ। ਇਸ ਵੇਲੇ ਦੁਨੀਆਂ ਵਿਚ ਪਾਕਿਸਤਾਨ, ਪੰਜਾਬੀ ਬੋਲਣ ਵਾਲਿਆਂ ਦਾ ਸਭ ਤੋਂ ਵੱਡਾ ਦੇਸ਼ ਹੈ। ਦੂਜੇ ਨੰਬਰ ਤੇ ਭਾਰਤ ਹੈ। ਤੀਜੇ ਨੰਬਰ ਤੇ ਇਨ੍ਹਾਂ ਦੋਹਾਂ ਦੇਸ਼ਾਂ ਵਿਚੋਂ ਜਾ ਕੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਹਨ। ਸੰਸਾਰ ਵਿਚ ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਦੀ ਸੰਖਿਆ ਮੂਜਬ ਪੰਜਾਬੀ ਭਾਸ਼ਾ ਦਾ ਬਾਰ੍ਹਵਾਂ ਨੰਬਰ ਹੈ। ਪਾਕਿਸਤਾਨ ਵਿਚ ਪੰਜਾਬੀ ਵਾਲਿਆ ਦਾ ਸਭ ਤੋਂ ਵੱਡਾ ਦੇਸ਼ ਹੈ। ਪਾਕਿਸਤਾਨ ਵਿਚ ਪੰਜਾਬੀ ਅਦਬ ਦੇ, ਉਰਦੂ ਲਿਪੀ ਵਿਚ ਲਿਖੇ ਜਾਣ ਦੀ ਵਜ੍ਹਾ ਨਾਲ ਗੁਰਮੁਖੀ ਵਿਚ ਲਿਖੇ ਜਾਣ ਵਾਲੇ ਪੰਜਾਬੀ ਅਦਬ ਵਿਚਕਾਰ ਜੋ ਫਾਸਲਾ ਪੈਦਾ ਹੋ ਗਿਆ ਹੋ ਉਸਦਾ ਮੁਖ ਕਾਰਨ, ਸਾਡਾ ਦਿਨ- ਬ-ਦਿਨ ਉਰਦੂ ਜ਼ਬਾਨ ਤੋਂ ਦੂਰ ਹੋ ਜਾਣਾ ਹੈ। ਉਰਦੂ ਨਾਲ ਬਹੁਤ ਪੁਰਾਣੀ ਸਾਂਝ ਹੋਣ ਦੇ ਕਾਰਨ ਅੱਜ ਉਰਦੂ ਦਾ ਰਿਸ਼ਤਾ ਪੰਜਾਬੀ ਨਾਲ ਉਹੋ ਬਣ ਗਿਆ ਹੈ ਜੋ ਇਸ ਦਾ ਮੁਲਤਾਨੀ, ਪੋਠੋਹਾਰੀ, ਡੋਗਰੀ ਆਦਿ ਨਾਲ ਹੈ। ਜੇ ਪੰਜਾਬੀ ਦਾ ਰਿਸ਼ਤਾ ਇਨ੍ਹਾਂ ਲੋਕ ਬੋਲੀਆਂ ਨਾਲ ਨਹੀਂ ਟੁੱਟ ਸਕਦਾ ਤਾਂ ਉਰਦੂ ਨਾਲ ਵੀ ਨਹੀਂ ਟੁੱਟ ਸਕਦਾ ਹੈ।