Back ArrowLogo
Info
Profile

ਦੇ ਇਕ ਵੱਡੇ ਸਾਧਨ ਹਨ, ਇਨ੍ਹਾਂ ਸਟੈਂਡਾਂ ਤੇ ਕਈ ਹੋਰਡਿੰਗ, ਪੋਸਟਰ, ਦੀਵਾਰ ਪੇਂਟਿੰਗ, ਨਿਯੂਨ, ਕਿਆਸਕ ਵਗੈਰਾ ਵਰਤੋਂ ਵਿਚ ਲਿਆਂਦੇ ਜਾਂਦੇ ਹਨ।

ਇਸੇ ਤਰ੍ਹਾਂ ਰੇਲਵੇ ਸਟੇਸ਼ਨ ਵੀ ਇਸ਼ਤਿਹਾਰਬਾਜ਼ੀ ਦੇ ਵੰਡੇ ਸਾਧਨ ਹਨ। ਪਲੇਟ- ਫਾਰਮਾਂ ਅਤੇ ਇਮਾਰਤਾਂ ਦੀਆਂ ਦੀਵਾਰਾਂ ਤੇ ਬਹੁਤ ਸਾਰੇ ਹੋਰਡਿੰਗ, ਪੋਸਟਰ, ਦੀਵਾਰ- ਪੇਟਿੰਗ, ਕਿਆਸਕ, ਨਿਯੂਨ ਵਗੈਰਾ ਇਸਤੇਮਾਲ ਕੀਤੇ ਜਾਂਦੇ ਹਨ। ਲੋਕਲ ਟਰੇਨਾਂ ਦੇ ਅੰਦਰ ਇਸ਼ਤਿਹਾਰਾਂ ਦੇ ਬਰਡ ਲਗਾ ਕੇ ਵੀ ਇਨ੍ਹਾਂ ਨੂੰ ਇਸ਼ਤਿਹਾਰਬਾਜ਼ੀ ਲਈ ਵਰਤਿਆ ਜਾਂਦਾ ਹੈ। 'ਹੋਰਡਿੰਗਜ਼' ਵੱਧ ਤੋਂ ਵੱਧ ਲੋਕਾਂ ਨੂੰ ਨਵੀਆਂ ਵਸਤਾਂ/ਸੇਵਾਵਾਂ ਨਾਲ ਪਰੀਖਿਤ ਕਰਵਾਉਂਦੀ ਹੈ, ਪੁਰਾਣੇ ਬਾਂਡਾਂ ਦੇ ਸੁਧਰੇ ਰੂਪਾਂ ਤੇ ਨਵੇਂ ਢੰਗਾਂ ਬਾਰੇ ਸੇਧ ਦਿੰਦੀ ਹੈ ਤੇ ਉਤਕ੍ਰਿਸ਼ਟ ਤੇ ਲਾਭਕਾਰੀ ਵਸਤੂਆਂ ਦੇ ਲਾਭਾਂ ਬਾਰੇ ਗਿਆਨ ਦੇ ਕੇ ਸਿੱਖਿਅਤ ਕਰਦੀ ਹੈ। ਭਾਰਤ ਦੀ ਪੇਂਡੂ ਵੱਸੋਂ ਇਸ਼ਤਿਹਾਰਬਾਜ਼ੀ ਸਦਕਾ ਹੀ ਉਨ੍ਹਾਂ ਸਹੂਲਤਾਂ, ਜਿਨਸਾਂ ਤੇ ਸੇਵਾਵਾਂ ਬਾਰੇ ਗਿਆਨ ਹਾਸਲ ਕਰ ਰਹੀ ਹੈ। ਜਿਨ੍ਹਾਂ ਤੋਂ ਉਹ ਕਈ ਦੇਰ ਅਣਜਾਣ ਸੀ। ਇਹ ਜੀਵਨ ਬੀਮਾ ਕੰਪਨੀਆਂ, ਬੈਂਕਾਂ, ਮਸ਼ੀਨੀ-ਔਜ਼ਾਰਾਂ, ਦਵਾਈਆਂ, ਖਾਦਾਂ, ਸੈਰ-ਸਪਾਟੇ ਸੰਬੰਧੀ ਫਰਮਾਂ ਜਿਹੇ ਸਰਕਾਰੀ ਗ਼ੈਰ-ਸਰਕਾਰੀ ਅਦਾਰਿਆਂ ਦੇ ਵਿਕਰੀ ਦੇ ਯਤਨਾਂ ਵਿਚ ਸਹਾਇਕ ਹੈ। ਇਹ ਮਨੁੱਖ ਨੂੰ ਆਕਰਸ਼ਿਤ ਕਰਕੇ ਵਸਤੂ ਪ੍ਰਤੀ ਉਤੇਜਨਾ ਪੈਦਾ ਕਰਦੀ ਹੈ। ਇਸ਼ਤਿਹਾਰਬਾਜ਼ੀ ਵਿਚ ਹੋਰਡਿੰਗਜ਼ ਆਧੁਨਿਕ ਸਮਾਜ ਦੀ ਮਹੱਤਵਪੂਰਨ ਸੰਚਾਲਕ ਸ਼ਕਤੀ ਹੈ। ਇਸ਼ਤਿਹਾਟਬਾਜ਼ੀ ਵਿਚ ਰਸਾਲ, ਟੀ.ਵੀ. ਫ਼ਿਲਮਾਂ ਆਦਿ ਸ਼ਾਮਲ ਹਨ। ਇਸ ਦਾ ਪ੍ਰਮੁੱਖ ਲੱਛਣ ਇਹ ਹੈ ਕਿ ਇਹ ਪ੍ਰਿੰਟ, ਰੇਡੀਓ ਧੁਨੀਆਂ ਟੈਲੀਵਿਜ਼ਨ ਤੇ ਫਿਲਮਾਂ ਆਦਿ ਗਾਹਕਾਂ ਅਤੇ ਉਤਪਾਦਨ ਵਿਚ ਨੇੜਤਾ ਦਾ ਸੰਬੰਧ ਸਥਾਪਿਤ ਕਰਦੀ ਹੈ।

ਹਵਾਲੇ

1.       ਇਨਸਾਈਕਲੋਪੀਡੀਆ ਬ੍ਰਿਟੇਨਿਕਾ, Vol.-1

2.       ਦਿਲਗੀਰ, ਐੱਚ.ਐੱਸ. ਵਿਗਿਆਪਨ ਕਲਾ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਮੋਹਾਲੀ, 1985, ਪੰਨਾ-7

3.       ਉਹੀ, ਪੰਨਾ-5

4.       ਉਹੀ, ਪੰਨਾ -14-15

5.       ਨੂਰ, ਸੁਰਿੰਦਰ ਸਿੰਘ, ਚਿਹਨ ਵਿਗਿਆਨ, ਪੰਨਾ-138.

6.       ਸੰਘਾ, ਸੁਖਵਿੰਦਰ ਸਿੰਘ, ਬੋਲਚਾਲੀ, ਸਾਹਿਤਕ ਅਤੇ ਵਿਗਿਆਪਨ ਭਾਸ਼ਾ: ਸਰੋਕਾਰ ਅਤੇ ਸੰਰਚਨਾ, (ਸੈਮੀਨਾਰ 21-23 ਮਾਰਚ, 2001), ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

7.       Fatihi, A.R. Language of Advertising and TV Commercial, P. 34- 35.

62 / 155
Previous
Next