Back ArrowLogo
Info
Profile

2. ਹਰੇਕ ਭਾਸ਼ਾ ਉੱਥੋਂ ਦੇ ਸੱਭਿਆਚਾਰ ਤੇ ਕੁਦਰਤੀ ਪ੍ਰਬੰਧ ਦੇ ਵਿਲੱਖਣ ਸਥਾਨਕ ਗਿਆਨ ਨੂੰ ਸਮੋਈ ਬੈਠੀ ਹੈ ਉਸ ਭਾਸ਼ਾ ਉੱਤੇ ਖ਼ਤਰੇ ਦਾ ਅਰਥ ਅਜਿਹੇ ਗਿਆਨ ਤੋਂ ਵਾਂਝਿਆਂ ਹੋਣਾ ਹੈ।

3. ਮਨੁੱਖੀ ਇਤਿਹਾਸ ਨੂੰ ਜਾਣਨ ਦੇ ਅਨੇਕ ਸਬੂਤ ਇਹਨਾਂ ਭਾਸ਼ਾਵਾਂ ਵਿੱਚ ਹੀ ਲੱਭੇ ਜਾ ਸਕਦੇ ਹਨ। ਭਾਸ਼ਾਵਾਂ ਦੀ ਨਿਰਹੋਂਦ ਅਜਿਹੇ ਇਤਿਹਾਸ ਨੂੰ ਮਲੀਆਮੇਟ ਕਰ ਦੇਵੇਗੀ।

4. ਇੱਕ ਭਾਸ਼ਾ ਦੂਜੀ ਭਾਸ਼ਾ ਨੂੰ ਅਮੀਰ ਕਰ ਸਕਦੀ ਹੈ। ਇਹ ਪਰਸਪਰ ਲੈਣ ਦੇਣ ਹੀ ਮਨੁੱਖੀ ਸਭਿਅਤਾ ਦਾ ਆਧਾਰ ਬਣਦਾ ਹੈ। ਬਹੁਤ ਸਾਰੀਆਂ ਭਾਸ਼ਾਵਾਂ (ਅੰਗਰੇਜ਼ੀ ਸਮੇਤ) ਹਰ ਪ੍ਰਕਾਰ ਦੇ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਉਧਾਰੇ ਲੈਂਦੀ ਹੈ ਤੇ ਦਿੰਦੀ ਰਹਿੰਦੀ ਹੈ। ਇੰਜ ਇੱਕ ਸਭਿਅਤਾ ਦੀ ਲੋਕਾਈ ਦੂਸਰੀ ਸੱਭਿਅਤਾ ਵਿੱਚੋਂ ਆਪਣੇ ਪਛਾਣ ਚਿੰਨ੍ਹ ਲੱਭ ਸਕਦੀ ਹੈ।

5. ਕਿਸੇ ਵੀ ਭਾਸ਼ਾ ਦੇ ਵਿਆਕਰਨ, ਸ਼ਬਦਾਵਲੀ ਤੇ ਭਾਸ਼ਾਈ ਸੰਰਚਨਾ ਤੋਂ ਉਸ ਦੇ ਸੱਭਿਆਚਾਰ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ।

ਇਸ ਦੌਰ ਵਿੱਚ ਭਾਵੇਂ ਸਥਾਨਕ ਤੇ ਖੇਤਰੀ ਭਾਸ਼ਾਵਾਂ ਦੀ ਲੋਅ ਮੱਧਮ ਹੋ ਰਹੀ ਹੈ,ਪਰ ਇਸ ਦੇ ਦੁੱਖਦਾਈ ਅੰਤ ਤੋਂ ਬਚਣ ਲਈ ਜਰੂਰੀ ਹੈ ਕਿ ਸਗੋਂ ਇਹਨਾਂ ਭਾਸ਼ਾਵਾਂ ਦੀ ਨਿੱਘਰਦੀ ਹਾਲਤ ਨੂੰ ਵਿਸ਼ਵ ਸਾਹਮਣੇ ਲਿਆਦਾ ਜਾਵੇ। ਜਿਵੇਂ ਪੀਰੂ ਵਰਗੇ ਦੇਸ਼ ਦੀ ਸਰਕਾਰ ਨੇ ਕੁਏਚੂਆ ਅਤੇ ਹੋਰ ਘੱਟ ਗਿਣਤੀ ਭਾਸ਼ਾਵਾਂ ਦੀ ਉੱਨਤੀ ਲਈ ਨਵੀਂ ਸਿੱਖਿਆ ਨੀਤੀ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਵਿਸ਼ਵ ਭਰ ਤੋਂ ਸਮਰਥਨ ਮਿਲਿਆ ਹੈ। ਵਿਸ਼ਵੀਕਰਨ ਦੀ ਧਾਰਨਾ ਦੇ ਭਾਸ਼ਾ ਸੰਬੰਧੀ ਆਪਣੇ ਘਾਟੇ ਵੀ ਹਨ ।

1.       ਇਹ ਵੱਡੀਆਂ ਭਾਸ਼ਾਵਾਂ ਵਿੱਚ ਇੱਕਰੂਪਤਾ ਦੀ ਘਾਟ ਪੈਦਾ ਕਰਦਾ ਹੈ। ਜਦੋਂ ਵੱਡੀਆਂ ਭਾਸ਼ਾਵਾਂ ਵੱਖ-ਵੱਖ ਖੇਤਰਾਂ ਦੇ ਉਚਾਰਨ ਨੂੰ ਅਪਣਾਉਂਦੀਆਂ ਹਨ ਤਾਂ ਗਲੋਬਲੀਕਰਨ ਦੇ ਨਾਲ ਗਲੋਕਲੀਕਰਨ ਦੀ ਧਾਰਨਾ ਵੀ ਪੈਦਾ ਹੋ ਰਹੀ ਹੈ। ਏਥੇ ਸਥਾਨਕ ਉਚਾਰਨ ਮਹੱਤਵਪੂਰਨ ਹੋ ਜਾਂਦਾ ਹੈ।

2.       SMS, ਸ਼ਾਰਟਹੈਂਡ, ਅਣਉਪਚਾਰਿਕ ਈ-ਮੇਲ ਆਦਿ ਨੇ ਵੱਡੀਆਂ ਭਾਸ਼ਾਵਾਂ ਦੇ ਵਿਆਕਰਨ ਵਿੱਚ ਭਾਰੀ ਟੋਏ ਪਾ ਦਿੱਤੇ ਹਨ।

3.       ਵਿਦੇਸ਼ੀ ਭਾਸ਼ਾਵਾਂ ਸਿੱਖਣ ਦਾ ਉਤਸ਼ਾਹ ਘੱਟ ਰਿਹਾ ਹੈ, ਸਿਰਫ਼ ਅੰਗਰੇਜ਼ੀ ਦਾ ਗਿਆਨ ਜ਼ਰੂਰੀ ਹੋ ਗਿਆ ਹੈ। ਏਥੋਂ ਤੱਕ ਕਿ ਅੰਗਰੇਜ਼ੀ ਬੁਲਾਰੇ ਹੋਰ ਭਾਸ਼ਾਵਾਂ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਲਈ ਤਿਆਰ ਨਹੀਂ।

ਪੰਜਾਬੀ ਭਾਸ਼ਾ ਦੀ ਸਥਿਤੀ

ਭਾਰਤ ਵਿੱਚ 1950 ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਗਿਆ ਤੇ ਅੰਗਰੇਜ਼ੀ ਨੂੰ 1965 ਤੱਕ ਸਹਾਇਕ ਰਾਜ ਭਾਸ਼ਾ ਮੰਨ ਲਿਆ ਗਿਆ।

71 / 155
Previous
Next