Back ArrowLogo
Info
Profile

ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਪੰਜਾਬੀ ਭਾਸ਼ਾ:

ਸਥਿਤੀ ਅਤੇ ਸੰਭਾਵਨਾਵਾਂ

-ਡਾ. ਅਮਰਜੀਤ ਸਿੰਘ

ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ,

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ

ਫ਼ਤਿਹਗੜ੍ਹ ਸਾਹਿਬ

ਵਿਸ਼ਵ ਦੀਆਂ ਸਮੁੱਚੀਆਂ ਭਾਸ਼ਾਵਾਂ ਇਸ ਸਮੇਂ ਨਿਵੇਕਲੇ ਗਿਆਨ ਸ਼ਾਸਤਰ ਦੀ ਤਲਾਸ਼ ਵਿਚ ਹਨ। ਇਹ ਗਿਆਨ ਸ਼ਾਸਤਰ ਪਰੰਪਰਾ ਅਤੇ ਆਧੁਨਿਕ ਅਭਿਆਸ ਵਿਚੋਂ ਘੜਿਆ ਜਾ ਰਿਹਾ ਹੈ, ਜਿਸ ਅੰਦਰ ਸਮੁੱਚੇ ਗਿਆਨ ਅਨੁਸ਼ਾਸਨਾਂ ਦੀ ਸ਼ਮੂਲੀਅਤ ਲਈ ਜਾ ਰਹੀ ਹੈ। ਇਨ੍ਹਾਂ ਵਿਚੋਂ ਬਣ ਰਹੀਆਂ ਭਾਸ਼ਾ ਦੀਆਂ ਨਿਵੇਕਲੀਆਂ ਸੰਰਚਨਾਵਾਂ ਕਿਸੇ ਵੀ ਖੇਤਰ ਦੇ ਸੱਭਿਆਚਾਰ ਦੀ ਨੁਹਾਰ ਨੂੰ ਉਦਾਤਮਈ ਸੁਹਜ ਪ੍ਰਦਾਨ ਕਰ ਰਹੀਆਂ ਹਨ।

ਇਕੀਵੀਂ ਸਦੀ ਦਾ ਦੂਸਰਾ ਦਹਾਕਾ ਗਿਆਨ ਸੰਰਚਨਾਵਾਂ ਦੇ ਪੁਨਰ ਪ੍ਰਭਾਸ਼ਿਤ ਸਰੂਪ ਦੀਆਂ ਨਿਵੇਕਲੀਆਂ ਵਿਆਖਿਆਵਾਂ ਤਲਾਸ ਰਿਹਾ ਹੈ, ਜਿਸ ਵਿਚ ਜ਼ਿੰਦਗੀ ਦੇ ਕੁਲ ਵਰਤਾਰੇ ਸਾਹਿਤ, ਧਰਮ-ਸ਼ਾਸਤਰ, ਵਿਗਿਆਨ ਆਧਾਰਿਤ ਤਕਨਾਲੋਜੀ, ਕੋਮਲ-ਕਲਾਵਾਂ, ਇਤਿਹਾਸ, ਮਿੱਥ, ਲੋਕ-ਧਾਰਾਈ ਵਰਤਾਰੇ ਅਤੇ ਭਾਸ਼ਾਈ ਪ੍ਰਬੰਧ ਚਿੰਤਨ ਦੇ ਵਿਸ਼ਵ ਵਿਆਪੀ ਘੇਰੇ ਅੰਦਰ ਆਪਣੀਆਂ ਦਿਸ਼ਾਵਾਂ ਨਿਰਧਾਰਿਤ ਕਰ ਰਹੇ ਹਨ। ਇਨ੍ਹਾਂ ਦਿਸ਼ਾਵਾਂ ਰਾਹੀਂ ਚਿੰਤਨ ਆਪਣੇ ਪੂਰਵ ਨਿਸ਼ਚਿਤ ਸਰੂਪ ਅਤੇ ਧਾਰਨਾਵਾਂ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਪਛਾਣ ਰਿਹਾ ਹੈ। ਇਸ ਪਛਾਣ ਵਿਚੋਂ ਨਵੀਂ ਤਾਲੀਮ ਅਤੇ ਤਕਨਾਲੋਜੀ ਦੀ ਵਿਕਸਿਤ ਚੇਤਨਾ ਕਿਸੇ ਵੀ ਵਰਤਾਰੇ ਦੀਆਂ ਸਮੁੱਚੀਆਂ ਦਿਸ਼ਾਵਾਂ ਦੀ ਗੰਭੀਰ ਖੋਜ ਕਰ ਰਹੀ ਹੈ। ਇਸ ਤਹਿਤ ਹੀ ਪੰਜਾਬੀ ਭਾਸ਼ਾ ਸੰਬੰਧੀ ਹੋ ਰਿਹਾ ਚਿੰਤਨ ਵੀ ਖ਼ਾਸ ਮਹੱਤਤਾ ਦਾ ਲਖਾਇਕ ਹੈ। ਇਸ ਚਿੰਤਨ ਨੂੰ ਬੁਨਿਆਦੀ ਰੂਪ ਵਿਚ ਹੇਠ ਨੁਕਤਿਆਂ ਤੇ ਕੇਂਦਰਿਤ ਕੀਤਾ ਜਾਂਦਾ ਹੈ:

1.       ਪੰਜਾਬੀ ਭਾਸ਼ਾ ਦੇ ਵਿਗਿਆਨਕ ਸਰੂਪ ਦੀ ਪਛਾਣ ਕਰਨਾ

2.       ਪੰਜਾਬੀ ਭਾਸ਼ਾ ਨੂੰ ਰਾਜ ਪ੍ਰਬੰਧ ਦੇ ਸਮੁੱਚੇ ਵਿਹਾਰ ਵਿਚ ਲਾਗੂ ਕਰਨਾ

3.       ਪੰਜਾਬੀ ਭਾਸ਼ਾ ਦੀਆਂ ਵਿਅਕਤੀਗਤ ਅਤੇ ਸਮੂਹਿਕ ਪਛਾਣਾਂ ਸਥਾਪਿਤ ਕਰਨਾ

73 / 155
Previous
Next