Back ArrowLogo
Info
Profile

4.       ਪੰਜਾਬੀ ਭਾਸ਼ਾ ਬਾਰੇ ਵਿਉਂਤਬੰਦੀ ਤੇ ਭਵਿੱਖਮੁਖੀ ਸੰਭਾਵਨਾਵਾਂ ਸੰਬੰਧੀ ਪ੍ਰੋਜੈਕਟ ਬਣਾਉਣੇ

5.       ਪੰਜਾਬੀ ਭਾਸ਼ਾ ਸੰਬੰਧੀ ਅਕਾਦਮਿਕ ਗਤੀਵਿਧੀਆਂ ਦੌਰਾਨ ਇਸ ਦੇ ਪ੍ਰਸੰਗਿਕ ਸਰੂਪ ਨੂੰ ਉਘਾੜਨਾ

6.       ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਦੇ ਕ੍ਰਮ ਵਿਚੋਂ ਇਸਦੀ ਵਿਆਕਰਣ ਅਤੇ ਪ੍ਰਮੁੱਖ ਸਰੋਕਾਰਾਂ ਨੂੰ ਪਛਾਨਣਾ

7.       ਖੇਤਰੀ ਪੱਧਰ ਉਪਰ ਇਸਦੀ ਸੰਭਾਵਨਾ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਦੂਸਰੀਆਂ ਦੂਸਰੀਆਂ ਭਾਸ਼ਾਵਾਂ ਨਾਲ ਇਸ ਦੇ ਅੰਤਰ ਸੰਬੰਧਿਤ ਸਰੂਪ ਨੂੰ ਨਿਰਧਾਰਿਤ ਕਰਨਾ

8.       ਪੰਜਾਬੀ ਭਾਸ਼ਾ ਦੇ ਖਤਮ ਹੋਣ ਸੰਬੰਧੀ ਲਗਾਤਾਰ ਚਿੰਤਨ ਅਤੇ ਸਿਧਾਂਤਕ ਚਰਚਾ

9.     ਪੰਜਾਬੀ ਭਾਸ਼ਾ ਉੱਪਰ ਦੂਸਰੀਆ ਭਾਸ਼ਾਵਾਂ ਦੇ ਅਸਰ ਅਤੇ ਇਸਦੀ ਮੌਲਿਕ ਸੰਰਚਨਾ ਦੀ ਪਛਾਣ ਕਰਨੀ

ਉਪਰੋਕਤ ਨੁਕਤਿਆਂ ਉੱਪਰ ਹੀ ਪੰਜਾਬੀ ਭਾਸ਼ਾ ਸੰਬੰਧੀ ਹੋ ਰਿਹਾ ਚਿੰਤਨ ਆਪਣੀਆਂ ਦਿਸ਼ਾਵਾਂ ਨੂੰ ਨਿਰਧਾਰਤ ਕਰ ਰਿਹਾ ਹੈ। ਇਸ ਚਿੰਤਨ ਵਿਚ ਇਕਹਰੇ ਪਾਸਾਰਾ ਨੂੰ ਹੀ ਗਿਆਨ ਦਾ ਆਧਾਰ ਬਣਾਇਆ ਜਾ ਰਿਹਾ ਹੈ।

ਇਸ ਖੋਜ ਪੱਤਰ ਦਾ ਮੂਲ ਪ੍ਰਯੋਜਨ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੈ। ਇਸਦੇ ਨਾਲ ਹੀ ਇਸ ਖੋਜ ਪੱਤਰ ਦਾ ਪ੍ਰਯੋਜਨ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ ਨੂੰ ਨਿਰਧਾਰਿਤ ਕਰਦੇ ਹੋਏ, ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੈ।

ਭਾਸ਼ਾਈ ਚਿੰਤਨ ਦੀ ਬਹਿਸ ਕੀ ਹੈ?

ਪ੍ਰਾਚੀਨ ਭਾਰਤੀ ਚਿੰਤਨ ਵਿਚ ਭਾਸ਼ਾ ਦੀ ਸਮੱਸਿਆ ਬਾਰੇ ਕਈ ਤਰ੍ਹਾਂ ਨਾਲ ਬਹਿਸ ਛੇੜੀ ਗਈ ਹੈ। ਪਹਿਲਾ ਵਿਆਕਰਣਕ ਚਿੰਤਨ ਦੇ ਸੰਪਦਾਇ ਵਿਚ ਦੂਸਰੇ ਨਿਆਇ ਅਤੇ ਵੇਦਾਂਤ ਦੇ ਚਿੰਤਨ ਅਤੇ ਮੀਮਾਂਸਾ ਵਿਚ ਅਤੇ ਤੀਸਰੇ ਅਲੰਕਾਰ ਸ਼ਾਸਤਰ ਅਤੇ ਸਾਹਿਤ ਸ਼ਾਸਤਰ ਦੇ ਸੰਪ੍ਰਦਾਇ ਵਿਚ। ਇਨ੍ਹਾਂ ਵਿਚੋਂ ਵਿਆਕਰਣ ਸਭ ਤੋਂ ਪੁਰਾਣੇ ਹਨ ਜਿਨ੍ਹਾਂ ਵਿਚ ਯਾਸਕ ਨੂੰ ਪਾਣਿਨੀ ਦਾ ਵੀ ਪੂਰਬਵਰਤੀ ਮੰਨਿਆ ਗਿਆ ਹੈ। ਪਾਣਿਨੀ ਨੇ ਆਪਣੇ ਸੁਪ੍ਰਸਿੱਧ ਗ੍ਰੰਥ ਅਸਟਾਧਿਆਈ ਵਿਚ ਸੰਸਕ੍ਰਿਤ ਸੰਰਚਨਾ ਦੇ ਸਿਧਾਂਤ ਲੱਭੇ ਆਂ ਉਨ੍ਹਾਂ ਨੂੰ ਵਿਗਿਆਨਕ ਸਰਵ ਵਿਆਪਕਾ ਨਾਲ ਨੇਮਬੱਧ ਕੀਤਾ। ਕਾਤਿਆਇਨ ਉਸ ਉਪਰ ਵਾਰਤਿਕ ਲਿਖਿਆ ਅਤੇ ਪਾਣਿਨੀ ਦੇ ਸੂਤਰਾਂ ਵਿਚ ਵਾਧਾ ਕੀਤਾ। ਪਾਣਿਨੀ ਬਾਰੇ ਪ੍ਰਸਿੱਧ ਹੈ ਕਿ ਸੂਰਜ ਪੱਛਮ ਤੋਂ ਉਦੇ ਹੋ ਸਕਦਾ ਹੈ ਪਰ ਪਾਣਿਨੀ ਦਾ ਕਿਹਾ ਹੋਇਆ ਝੂਠ ਨਹੀਂ ਹੋ ਸਕਦਾ। ਪਾਤੰਜਲੀ

74 / 155
Previous
Next