Back ArrowLogo
Info
Profile

ਮਰਦਾਂ ਵੱਲੋਂ-     ਸਾਲੀ, ਕੁੱਤੀ, ਬਾਂਦਰੀ, ਕਮੀਨੀ, ਰਹਾਮਜ਼ਾਦੀ, ਲੁੱਚੀ, ਰੰਡੀ, ਭੂਤਨੀ, ਭੈਣ, ਚੁੜੇਲ, ਰਹਾਮਦੀ, ਕਾਲੇ ਮੂੰਹ      ਵਾਲੀ ਆਦਿ।

ਔਰਤਾਂ ਵੱਲੋਂ-     ਕੰਜਰ, ਕੁੱਤਾ, ਰਹਾਮਜ਼ਾਦਾ, ਲੁੱਚਾ, ਰੰਡਾ, ਝੋਟਾ, ਬਾਂਦਰ, ਰਹਾਮ ਦਾ, ਖਸਮਾਖਾਣਾ, ਕਮੀਨਾ ਆਦਿ।

ਦੁਆਬੇ ਦੇ ਇਕ ਦੋ ਪਿੰਡਾਂ ਵਿਚ ਤਾਂ ਪਤਨੀ ਵੱਲੋਂ ਪਤੀ ਲਈ ਵਰਤੇ ਜਾ ਰਹੇ ਅਤਿ ਦੇ ਮਾੜੇ ਸ਼ਬਦ ਵੀ ਸੁਣਨ ਨੂੰ ਮਿਲੇ ਜਿਵੇਂ:-  

ਝੋਟਿਆ! ਤੇਰੇ ਡੱਕਰੇ ਕਰਾ ਦਊ ਡੱਕਰੇ।

ਸੂਰ ਕਿਸੇ ਥਾਂ ਦਾ ਆਦਿ।

ਦੁਆਬੇ ਵਿਚ ਨਾਸਿਕਤਾ ਦੀ ਵਰਤੋਂ ਵਧੇਰੇ ਹੈ। ਬਹੁਤ ਸਾਰੇ ਸ਼ਬਦਾਂ ਵਿਚ ਬੇਲੋੜੀ ਨਾਸਿਕਤਾ ਆ ਗਈ ਹੈ ਜਿਵੇਂ-

ਰਾਮ, ਪੀਣਾਂ, ਫੈਂਸਲਾ, ਸੌਂਕ ਆਈਆਂ ਆਦਿ

ਪੰਜਾਬੀ ਮੁਖ ਰੂਪ ਵਿਚ ਵਿਯੋਗਾਤਮਿਕ ਭਾਸ਼ਾ ਹੈ, ਪਰ ਇਸ ਵਿਚ ਸੰਯੋਗਾਤਮਿਕਤਾ ਦੇ ਕਈ ਲੱਛਣ ਅਜੇ ਬਾਕੀ ਹਨ। ਦੁਆਸੀ ਉਪਭਾਸ਼ਾ ਵਿਚ ਸੰਯੋਗਾਤਮਕਤਾ ਦੇ ਲੱਛਣ ਆਮ ਹੀ ਦੇਖੇ ਜਾ ਸਕਦੇ ਹਨ:-

ਹੱਥੀਂ ਚੂੜੀਆਂ ਪਾਈਆਂ।

ਸ਼ਹਿਰੋਂ ਆਇਆਂ।

ਕੰਨੀਂ ਸੁਣਿਆਂ।

ਰਾਹੇ ਪੈ ਗਿਆ। ਆਦਿ

ਦੁਆਬੇ ਵਿਚ ਪੜ੍ਹਿਆ ਲਿਖਿਆ ਵਰਗ 'ਣ' ਦੀ ਥਾਂ 'ਨ' ਦੀ ਵਰਤੋਂ ਵਧੇਰੇ ਕਰਨ ਲੱਗ ਪਿਆ ਹੈ। ਵਿਸ਼ੇਸ਼ ਕਰਕੇ ਸ਼ਹਿਰ ਦੇ ਲੋਕ ਜਿਵੇਂ-ਪਾਨੀ, ਖਾਨਾ, ਤਾਨਾ, ਮਾਨ, ਥਾਨੇਦਾਰ ਆਦਿ।

ਪੰਜਾਬੀ ਭਾਸ਼ਾ ਵਿਚ ਰਿਸ਼ਤਿਆਂ ਨਾਲ ਸੰਬੰਧਿਤ ਬਹੁਤ ਸਾਰੀ ਨਿਵੇਕਲੀ ਸ਼ਬਦਾਵਲੀ ਮਿਲਦੀ ਹੈ। ਜਿਨ੍ਹਾਂ ਨੂੰ ਬੋਲਦਿਆਂ ਹੀ ਰਿਸ਼ਤਿਆਂ ਦਾ ਨਿੱਘ ਆ ਜਾਂਦਾ ਹੈ। ਪਰੰਤੂ ਇਨ੍ਹਾਂ ਉੱਪਰ ਵੀ ਆਧੁਨਿਕਤਾ ਦਾ ਅਸਰ ਪੈ ਗਿਆ ਹੈ ਤੇ ਵਿਸ਼ੇਸ਼ ਕਰਕੇ ਦੁਆਬੇ ਵਿਚ ਤਾਂ ਲੋੜ ਤੋਂ ਜ਼ਿਆਦਾ ਹੀ ਪ੍ਰਭਾਵ ਪੈ ਰਿਹਾ ਹੈ। ਜੇਕਰ ਸ਼ਹਿਰ ਦੀ ਪੜ੍ਹੀ- ਲਿਖੀ ਲੜਕੀ ਕੋਈ ਨਵਾਂ ਸ਼ਬਦ ਬੋਲੇ ਤਾਂ ਕੋਈ ਅਜੀਬ ਗੱਲ ਨਹੀਂ ਲੱਗੇਗੀ। ਪਰ ਜਦੋ ਪਿੰਡ ਦੀ ਸਧਾਰਨ ਕੁੜੀ ਜਾਂ ਮੁੰਡਾ ਵੀ ਅਜੀਬ ਕਿਸਮ ਦਾ ਮਾਡਰਨ ਸ਼ਬਦ ਬੋਲਣ ਤਾਂ ਇਸਨੂੰ ਅਸੀਂ ਅਖੌਤੀ ਮਾਡਰਨਪੁਣਾ ਹੀ ਕਹਾਂਗੇ। ਜਿਵੇਂ-

ਮੇਰੇ ਪਾ ਨੇ ਲੇਟ ਕਰ ਦੀਆ (ਪਾ- ਪਾਪਾ)

ਇਹ ਮੇਰਾ ਹੱਬੀ ਏ। (ਹੱਬੀ- ਹਸਬੈਂਡ)

ਭੂਆ ਲਈ ਹੁਣ ਨਵੇਂ ਸ਼ਬਦ ਭੂਈ, ਬੂਆ, ਬੂਈ ਤੇ ਫੁੱਫੜ ਲਈ ਫੁੱਟੂ ਸ਼ਬਦ ਆ ਗਏ ਹਨ। ਇਸੇ ਤਰ੍ਹਾਂ ਮਾਮੂ, ਚਾਚੂ, ਬਈਆ, ਮੌਸੀ, ਸ਼ਬਦ ਵੀ ਸੁਣਨ ਨੂੰ ਮਿਲ

95 / 155
Previous
Next