Back ArrowLogo
Info
Profile

ਇਹ ਵਿਅੰਗ ਨਾਲ, ਕਿਸੇ ਦੀ ਗਲ ਤੋੜ ਮਰੋੜ ਕੇ, ਮਖੌਲ ਹੈ । ਬਰੋਕਕਤੀ ਹੈ ।

(ਅ) ਹੋਰ ਉਦਾਹਰਣ, ਅਜੇਹਾ ਈ । ਇੱਕ ਬੁਜ਼ੁਰਗ ਨੂੰ ਅੰਬਾਂ ਦਾ ਬਹੁਤ ਸ਼ੌਕ ਸੀ, ਇੱਕ ਦਿਨ ਉਹ ਅੰਬ ਚੂਪ ਰਹੇ ਸਨ ਕਿ ਉਨ੍ਹਾਂ ਦਾ ਇੱਕ ਮਿਤ੍ਰ ਆਨ ਪਹੁੰਚਾ ਤੇ ਬੋਲਿਆ, 'ਸਾਹਬ, ਅਜ ਕਲ ਤਾਂ ਅੰਬ ਗਧੇ ਭੀ ਨਹੀਂ ਖਾਂਦੇ ।' ਉਹ ਬੋਲੇ, 'ਗਧੇ ਨਹੀਂ ਖਾਂਦੇ ਤਾਤ ਪਰਯ ਇਹ ਕਿ ਆਦਮੀ ਖਾ ਲੈਂਦੇ ਹਨ ।

(ੲ) ਗਹਣਿਆਂ ਭਰੀ ਹੀਰ 'ਚ ਆਈ ਟਾਂਚ ਖੂਬ ਹੈ ।

ਪੁਨਰੁਕਤ ਪ੍ਰਕਾਸ਼ ਅਲੰਕਾਰ ਵਿੱਚ  ਇੱਕ ਬੈਂਤ ਆਈ ਹੈ, 'ਜੋਗੀ ਹਸ ਪਯੇ ਸੂਰਤ ਦੇਖ ਸਹਤੀ.... ਸੋ ਸਹਤੀ ਜੋਗੀ ਦੇ ਪਾਸ ਪਹੁੰਚ ਕੇ ਪੁਛਦੀ ਏ, ‘ਦੱਸ ਮੈਂ ਤੇਰੇ ਵਾਸਤੇ ਕਿਆ ਲਿਆਈ ਹਾਂ ।'

ਜੋਗੀ ਆਖਿਆ ਇਹ ਕੀ ਗੱਲ ਮੁਸ਼ਕਿਲ ਸਚ ਕਹੇਂਗੇ ਬੁਝ ਬੁਝਕ ਸਾਈਂ । ਬਾਲ ਖੰਡ ਮਲਾਈ ਤੇ ਨਜ਼ਰ ਸਾਡੀ ਉੱਪਰ ਪੰਜ ਪੈਸੇ ਜਾਨੀਂ ਪਕ ਸਾਈਂ । ਪਰੰਤੂ ਸਹਤੀ ਤਾਂ ਘਰੋਂ ਖੀਰ ਖੰਡ ਦਾ ਥਾਲ ਤੇ ਪੰਜ ਰੁਪਯੇ ਲੈ ਕੇ ਚੱਲੀ ਸੀ । ਸੋ ਉਹ ਜੋਗੀ ਨੂੰ ਟਾਂਚਾਂ ਕਰਨ ਲਗ ਪਈ ।

ਸਹਤੀ ਹੱਸ ਕਹਿਆ ਵਾਹ ਵਾਹ ਸਾਈਂ ਆਪ ਹੋ ਕੋਈ ਅੰਤਰ ਫਹੀਮ ਮੌਲਾ । ਏਸੇ ਬੁਝ ਬੁਝਕੜ ਨਾਥ ਜੀ ਹੋ ਸਮਝੋ ਕੁਲਈ ਪੀਤਲ ਸੋਇਨਾ ਸੀਮ ਮੌਲਾ ।।

ਮੁਠ ਵਿੱਚ  ਲੈਂਦੇ ਬੁਝ ਪੁੜ ਚੱਕੀ ਰਮਲ ਅਕਲ ਦੇ ਕੋਟ ਅਜ਼ੀਮ ਮੌਲਾ ।

ਪੱਥਰ ਡੋਬਦੇ ਤੇ ਤੂੜੀ ਤਾਰ ਦੇਂਦੇ, ਮਾਦਰ ਜ਼ਾਦ ਹੋ ਵਲੀ ਕਦੀਮ ਮੌਲਾ ।

ਪਿੰਡੋ ਪਿੰਡ ਭਾਜੜ ਸਿਰ ਤੇ ਫਿਰਨ ਚਾਈ ਨਾਮ ਪੁਛਿਆ ਕਹਿਆ ਮੁਕੀਮ ।

ਅਖੀਂ ਦਿਸੇ ਨਾਹੀਂ ਨਾਮ ਰੋਸ਼ਨ ਬੀਬੀ, ਦਿਤਾ ਖ਼ੈਰ ਨਾਂ ਇਸਮ ਕਰੀਮ ।

ਭੂਤ ਭੂਤ ਵਾਂਗੂ ਕਰਤੂਤ ਏਹਾ ਮਾਰੋ ਇਟ ਵਟਾ ਪੱਥਰ ਢੀਮ ਮੌਲਾ ।

35 / 41
Previous
Next