Back ArrowLogo
Info
Profile

ਐਸੇ ਆਪ ਹੋ ਕਿਸ਼ਫ਼ ਕਲੂਬ ਫ਼ਜ਼ਲੋਂ ਕਿਉਂ ਨਾ ਕਰੇ ਜਹਾਨ ਤਾਜ਼ੀਮ ਮੌਲਾਂ :

ਇਹ ਆਪ ਵਿਅੰਗ ਬੋਲ ਬੋਲ ਕੇ ਟਾਂਚਾਂ ਕੀਤੀਆਂ ਹੋਈਆਂ ਦਾ ਉਦਾਹਰਣ ਹੈ ।

ਹੀਰ ਸ: ਵਾਰਿਸ ਸ਼ਾਹ ਵਿੱਚ  ਆਈ ਸਹਤੀ ਦੀ ਬਕ੍ਰੋਕਤਿ ਮਗਰ ਤਿਤਰਾਂਦੇ ਅੱਨਾ ਬਾਜ਼ ਛੁਟਾ ਜਾ ਚੰਮੜੇ ਦਾਂਦ ਪਤਾਲੂਆਂ ਨੂੰ । ਅੱਨਾ ਘਲਿਆ ਅੰਬ ਅਨਾਰ ਵੇਖਣ ਜਾ ਲਗਾ ਈ ਲੈਣ ਕਚਾਲੂਆਂ ਨੂੰ । ਘਲਿਆ ਫੁਲ ਗੁਲਾਬ ਦੇ ਤੋੜ ਲਿਆਵੀਂ ਜਾ ਚੰਬੜੇ ਤੂਤ ਸੰਭਾਲੂਆਂ ਨੂੰ । ਅੱਨਾ ਮੋਹਰੇ ਲਾਇਆ ਸੀ ਕਾਫਲੇ ਦੇ ਲੁਟਵਾਯਾ ਸੂ ਸਾਥ ਦੇ ਚਾਲੂਆਂ ਨੂੰ । ਝੂਠ ਕਹਿੰਦਿਆ ਸ਼ਰਮ ਨ ਆਉਂਦੀ ਏ ਚੋਰਾਂ ਯਾਰਾਂ ਤੇ ਠਗਾਂ ਉਧਾਲੂਆਂ ਨੂੰ । ਵਾਰਸ ਸ਼ਾਹ ਤੰਦੂਰ ਵਿੱਚ  ਦਬ ਬੈਠਾ ਕਮਲਾ ਘਲਿਆ ਰੰਗਣੇ ਸਾਲੂਆਂ ਨੂੰ ।

ਸੂਚਨਾ :—(ਇਨ੍ਹਾਂ ਦੋਹਾਂ ਪੰਜਾਬੀ ਟਾਂਚਾਂ 'ਚ ਕੋਈ ਬਰੀਕੀ ਦੀ ਗਲ ਨਹੀਂ ।)

 

੯. ਵੀਪਸਾ ਅਲੰਕਾਰ

ਲਕਸ਼ਣ :- ਆਦਰ, ਅਸ਼ਚਰਯ, ਤਾਕੀਦ ਹਿਤ ਅੱਖਰ ਆਵੇ ਬਹੁ ਬਾਰ ।

ਆਦਰ ਦੱਸਨੇ ਨੂੰ, ਵਿਸਮੈਤਾ ਪ੍ਰਗਟ ਕਰਨੇ ਨੂੰ ਅਥਵਾ ਤਗੀਦ ਕਰਨੇ ਦੇ ਵਾਸਤੇ ਕੋਈ ਸ਼ਬਦ ਬਾਰ ੨ ਆਵੇ । ਜਿਵੇਂ :-

ਧਨ ਧਨ ਧਨ ਕੋ ਆਖੀਏ ਜਾ ਕਾ ਜਗਤ ਗੁਲਾਮ ।

ਇਹ ਧਨ ਧਨ ਆਦਰ ਸੂਚਕ ਹਨ ।

ਹੀਰ ਚਨ੍ਹਾਂ ਤੋਂ ਰਾਂਝੇ ਨੂੰ ਆਪਣੇ ਘਰ ਲੈ ਆਈ । ਹੀਰ ਦੀ ਮਾਂਉ ਰਾਂਝੇ ਨਾਲ ਗੱਲਾਂ ਕਰ ਰਹੀ ਸੀ, ਕਿ ਏਨੇ ਵਿੱਚ  ਮਹਰ ਚੂਚਕ, ਹੀਰ ਦਾ ਬਾਪ ਭੀ ਬਾਹਰੋਂ ਘਰ ਆ ਪੁੱਜਾ । ਉਹ ਰਾਂਝੇ ਦਾ ਬ੍ਰਤਾਂਤ ਸੁਨ ਕੇ :-

36 / 41
Previous
Next