Back ArrowLogo
Info
Profile

ਬਾਝ ਨਾ ਇਸ਼ਕ ਪੱਕੇ, ਨਾਹੀ ਏਹੁ ਸੁਖਾਲੀਆਂ ਯਾਰੀਆਂ ਵੇ।' ਇਸ਼ਕ ਬਾਰੇ ਇਹ ਸਾਰਾ ਕੁਝ ਐਵੇਂ ਨਹੀਂ ਕਿਹਾ ਗਿਆ। ਮੱਧਕਾਲੀ ਸਮਾਜਕ ਵਿਵਸਥਾ ਵਿਚ ਇਸ਼ਕ ਇਕ ਵਿਦਰੋਹੀ ਮੁੱਲ ਸੀ; ਬੰਦੇ ਦੀ ਨਿਜਾਤ ਦਾ, ਸਰਬੱਤ ਦੀ ਆਜ਼ਾਦੀ ਦਾ ਪੈਂਤੜਾ ਸੀ। ਇਸ ਲਈ ਇਹ ਸਥਾਪਤੀ ਨੂੰ ਵੰਗਾਰਦਾ ਸੀ, ਉਸਦੀਆਂ ਜੜਾਂ ਖੁਰਚਦਾ ਸੀ । ਸੋ ਇਹ ਸਥਾਪਤੀ ਨੂੰ ਪ੍ਰਵਾਨ ਨਹੀਂ ਸੀ ਹੋ ਸਕਦਾ। ਇਹੋ ਕਾਰਨ ਹੈ ਕਿ ਸਾਡੇ ਕਿੱਸਿਆਂ ਵਿਚ ਪ੍ਰੇਮੀ-ਨਾਇਕ ਪੀਰਾਂ ਦੇ ਥਾਪੜੇ ਅਤੇ ਕਾਜ਼ੀ ਦੇ ਕਾਨੂੰਨ ਦੀ ਨਜ਼ਰ ਵਿਚ ਜਿੱਤ ਕੇ ਵੀ ਹਾਰਦੇ ਹਨ। ਕਿੱਸਾਕਾਰਾਂ ਨੇ ਇਸ਼ਕ ਨੂੰ ਦੁਖਾਂਤ ਰੂਪ ਵਿਚ ਚਿਤਰ ਕੇ ਉਸ ਵੇਲੇ ਦੀਆਂ ਦੋਹਾਂ ਵਿਰੋਧੀ ਜਮਾਤਾਂ ਦੇ ਟਕਰਾਉ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਆਸ਼ਕਾਂ ਦੀ ਹਾਰ ਅਤੇ ਸਰੀਰਕ ਮੌਤ ਨੂੰ ਉਨ੍ਹਾਂ ਦੀ ਨੈਤਿਕ ਜਿੱਤ ਵਜੋਂ ਚਿਤਰ ਕੇ ਕਿੱਸਾਕਾਰਾਂ ਨੇ ਇਤਿਹਾਸਕ ਵੇਗ ਵਿਚ ਕੁਲੀਨ ਵਰਗ ਦੀ ਸੰਭਾਵੀ ਹਾਰ ਵੱਲ ਵੀ ਸੰਕੇਤ ਕੀਤਾ ਹੈ। ਆਸ਼ਕਾਂ ਦੀ ਸਰੀਰਕ ਮੌਤ ਬਾਅਦ ਉਨ੍ਹਾਂ ਦਾ ਰੂਹਾਨੀ ਮੇਲ ਸੰਕੇਤਕ ਰੂਪ ਵਿਚ ਫ਼ਿਊਡਲ ਦੀ, ਉਸਦੇ ਪੈਂਤੜੇ ਦੀ ਹਾਰ ਹੈ।

ਇਸ ਸਾਰੀ ਚਰਚਾ ਦਾ ਸਾਰ-ਤੱਤ ਇਹ ਹੈ ਕਿ ਮੱਧਕਾਲੀ ਪੰਜਾਬੀ ਕਵਿਤਾ ਚੇਤਨਾ ਦੇ ਧਾਰਮਿਕ ਮੁਹਾਵਰੇ ਦੇ ਬਾਵਜੂਦ ਜਿਵੇਂ ਸਥਾਪਤ ਫ਼ਿਊਡਲ ਬਣਤਰ ਦੇ ਹਰ ਅੰਗ ਦੇ ਵਿਰੋਧ ਵਿਚ ਉਸਾਰੂ ਤੇ ਲੋਕ-ਹਿਤ-ਮੁਖੀ ਮਨੁੱਖੀ ਕੀਮਤਾਂ ਦੀ ਸਿਰਜਣਾ ਕਰਦੀ ਹੈ, ਉਸੇ ਤਰ੍ਹਾਂ ਇਹ ਸਥਾਪਤ ਸੁਹਜ-ਸੰਕਲਪਾਂ ਦਾ ਸੁਚੇਤ ਨਕਾਰਣ ਕਰਕੇ ਨਵੇਂ ਸਾਹਿਤਕ ਮਾਨਦੰਡਾਂ ਦੀ ਸਿਰਜਣਾ ਕਰਦੀ ਹੈ। ਮੱਧਕਾਲੀ ਕਾਵਿ-ਚਿੰਤਨ ਦੀ ਵਡਿਆਈ ਇਹ ਹੈ ਕਿ ਇਹ ਕਲਾ ਨੂੰ ਮਨੁੱਖ ਦੇ ਸਮਾਜਕ, ਨੈਤਿਕ, ਰਾਜਸੀ ਅਤੇ ਪਾਰਗਾਮੀ ਸਰੋਕਾਰਾਂ ਤੋਂ ਤਰੁੰਡ ਕੇ ਨਹੀਂ ਦੇਖਦਾ।

5

ਅਧਿਆਤਮਵਾਦੀ ਵਿਸ਼ਵ-ਦ੍ਰਿਸ਼ਟੀ, ਸਿੰਘ ਸਭਾਈ ਵਿਚਾਰਾਂ ਦੇ ਪ੍ਰਚਾਰ ਦੇ ਮਨੋਰਥ, ਕਾਵਿ ਦੀ ਦਿੱਬ-ਪ੍ਰਕਿਰਤੀ ਤੇ ਆਵੇਸ਼ ਸਿਧਾਂਤ ਦੇ ਸਮਰਥਨ ਅਤੇ ਗੁਰਮਤਿ-ਕਾਵਿ ਵਾਲੀ ਸ਼ਬਦਾਵਲੀ ਦੀ ਵਰਤੋਂ ਆਦਿ ਕਾਰਨਾਂ ਕਰਕੇ ਕੁਝ ਆਲੋਚਕਾਂ ਵੱਲੋਂ ਭਾਈ ਵੀਰ ਸਿੰਘ ਦੇ ਕਾਵਿ-ਚਿੰਤਨ ਨੂੰ ਗੁਰਬਾਣੀ ਦੇ ਕਾਵਿ-ਚਿੰਤਨ ਦਾ ਅਨੁਸਾਰੀ ਮੰਨਿਆ ਜਾਂਦਾ ਹੈ। ਪਰ ਗੁਰਬਾਣੀ ਦੇ ਉਲਟ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਸਮਕਾਲੀ ਰਾਜਸੀ ਸੰਘਰਸ਼ ਅਤੇ ਸਮਾਜਕ ਸਰੋਕਾਰਾਂ ਪ੍ਰਤੀ ਵਿਤਰੇਕ ਦੀ ਮੁਦਰਾ ਅਪਣਾਈ ਗਈ ਹੈ। ਆਪਣੀ ਅਧਿਆਤਮਵਾਦੀ ਕਾਵਿ- ਦ੍ਰਿਸ਼ਟੀ ਅਤੇ ਅਪਸਾਰਵਾਦੀ ਰੁਚੀ ਕਾਰਨ ਭਾਈ ਵੀਰ ਸਿੰਘ ਮਨੁੱਖੀ ਸੱਮਸਿਆਵਾਂ ਦਾ ਸਮਾਧਾਨ ਇਤਿਹਾਸਕ-ਸਮਾਜਕ ਸੰਦਰਭ ਦੀ ਥਾਂ ਅਧਿਆਤਮਕ ਨੈਤਿਕ ਧਰਾਤਲ ਉਪਰ ਹੀ ਕਰਦਾ ਹੈ। ਉਹ ਆਪਣੇ ਮਹਾਂ-ਕਾਵਿ 'ਰਾਣਾ ਸੂਰਤ ਸਿੰਘ' ਅਤੇ 'ਗੰਗਾ ਰਾਮ' ਤੇ ਫੁੰਡਿਆ ਤੋਤਾ' ਆਦਿ ਕਵਿਤਾਵਾਂ ਵਿਚ ਸਮਕਾਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਰਾਜਸੀ ਸੰਕਟ ਦੇ ਇਤਿਹਾਸਕ ਯਥਾਰਥ ਨੂੰ ਉਸਦੇ ਮੂਲ ਸੰਦਰਭ ਵਿਚ ਰਾਜਸੀ ਨੁਕਤੇ ਤੋਂ ਪੇਸ਼ ਕਰਨ ਦੀ ਥਾਂ ਉਸਦੇ ਪਰਮਾਰਥੀ ਪੱਖ ਨੂੰ ਉਜਾਗਰ ਕਰਕੇ ਮੂਲ ਇਤਿਹਾਸਕ-ਸਮਾਜਕ ਸੰਦਰਭ ਤੋਂ ਉਦਾਸੀਨਤਾ

45 / 153
Previous
Next