Back ArrowLogo
Info
Profile

ਇਤਿਹਾਸਕ ਹਵਾਲਿਆਂ ਅਨੁਸਾਰ ਅਬੁਲ-ਫਤਹ ਲੋਧੀਆਂ ਦੇ ਵੇਲੇ ਕੋਟ ਕਬੂਲੇ ਦਾ ਹਾਕਮ ਸੀ, ਜਿਸ ਨੂੰ ਸਿੱਧਾ ਕਰਨ ਲਈ ਸ਼ੇਰ ਸੂਰੀ ਨੇ ਹੈਬਤ ਖ਼ਾਂ ਨੂੰ ਭੇਜਿਆ ਸੀ । ਇਸ ਅਨੁਸਾਰ ਹੀਰ ਰਾਂਝੇ ਦੀ ਵਾਰਤਾ ਬਹਿਲੋਲ ਲੋਧੀ ਜਾਂ ਸ਼ੇਰ ਸ਼ਾਹ ਸੂਰੀ ਵੇਲੇ ਹੋਈ।

ਇਕ ਹੋਰ ਗੱਲ ਜਿਹੜੀ ਭੁਲੇਖਾ ਪਾਉਂਦੀ ਹੈ, ਉਹ ਦਮੋਦਰ ਦਾ ਆਪਣੇ ਕਿੱਸੇ ਵਿਚ ਬਾਰ-ਬਾਰ ਇਹ ਲਿਖਣਾ ਹੈ ਕਿ ਹੀਰ ਰਾਂਝੇ ਦੀ ਸਾਰੀ ਘਟਨਾ ਉਸ ਦੇ ਸਾਹਮਣੇ ਵਾਪਰੀ ਅਤੇ ਉਸ ਨੇ ਜੋ ਕੁਝ ਲਿਖਿਆ ਹੈ, ਅੱਖੀਂ ਡਿੱਠੇ ਦੇ ਆਧਾਰ ਉੱਤੇ ਹੈ। ਉਹ ਆਖਦਾ ਹੈ :

(1) ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ।

ਸਉਂਕ ਸਉਂਕ ਉੱਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ।

ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਾਇਉਇ ।

ਆਖ ਦਮੋਦਰ ਅਗੇ ਕਿੱਸਾ, ਜੋਈ ਸੁਣੋ ਸਭ ਕੋਈ।

(2) ਦੇਖ ਦਮੋਦਰ ਹੀਰ ਦੀ ਚਾਲੀ, ਕਿੱਸਾ ਆਣ ਬਣਾਏ।

(3) ਆਖ ਦਮੋਦਰ ਅੱਖੀਂ ਡਿੱਠਾ, ਲੱਗੀ ਹੋਣ ਲੜਾਈ।

(4) ਆਖ ਦਮੋਦਰ ਵੇਖ ਧੀਦੋ ਨੂੰ, ਅਸਾਂ ਦਿਲ ਫਹਾਇਆ।

(5) ਆਖ ਦਮੋਦਰ ਮੈਂ ਛਪ ਖਲੋਤਾ, ਜਿੱਥੇ ਦੋ ਬੂਟੇ ਇਕ ਕਾਹੀ।

ਇਸ ਤਰ੍ਹਾਂ ਸਾਡੇ ਪਾਸ ਤਿੰਨ ਹਵਾਲੇ ਹਨ ਜਿਨ੍ਹਾਂ ਦੇ ਆਧਾਰ ਤੇ ਅਸੀਂ ਕਿਸੇ ਸਿੱਟੇ ਤੇ ਪੁੱਜਣਾ ਹੈ। ਉਹ ਹਵਾਲੇ ਹਨ, ਸੰਮਤ 1529, ਅਕਬਰ ਦਾ ਰਾਜ ਤੇ ਦਮੋਦਰ ਦਾ ਅੱਖੀਂ ਦੇਖ ਕੇ ਕਿੱਸਾ ਲਿਖਣ ਦਾ ਦਾਅਵਾ। ਦਮੋਦਰ ਨੇ ਹੀਰ ਰਾਂਝੇ ਦੀ ਕਹਾਣੀ ਆਪਣੀ ਜਵਾਨੀ ਵੇਲੇ ਦੇਖੀ ਜਦੋਂ ਲੋਧੀਆਂ ਜਾਂ ਸ਼ੇਰ ਸ਼ਾਹ ਸੂਰੀ ਦਾ ਰਾਜ ਸੀ, ਪਰ ਇਹ ਕਿੱਸਾ ਉਸ ਨੇ ਬੁਢਾਪੇ ਵੇਲੇ ਲਿਖਿਆ ਜਿਸ ਵੇਲੇ ਅਕਬਰ ਦਾ ਰਾਜ ਕਾਇਮ ਹੋ ਚੁੱਕਾ ਸੀ ਤੇ ਹਰ ਪਾਸੇ ਉਸ ਦੀ ਧਾਂਕ ਪੈ ਰਹੀ ਸੀ । ਕਵੀ ਨੇ ਕੇਵਲ ਕਿੱਸਾ ਲਿਖਣ ਸਮੇਂ ਵੇਲੇ ਦੇ ਸ਼ਹਿਨਸ਼ਾਹ ਅਕਬਰ ਦੀ ਉਸਤਤਿ ਕੀਤੀ ਹੈ।

ਕੁਝ ਵਿਦਵਾਨਾਂ ਦੇ ਦਮੋਦਰ ਦੇ ‘ਅੱਖੀਂ ਡਿੱਠਾ ਕਿੱਸਾ ਲਿਖਣ" ਦੇ ਦਾਅਵੇ ਨੂੰ ਨਿਰਮੂਲ ਤੇ ਕਾਵਿ- ਕਥਨੀ ਆਖਿਆ ਹੈ ਤੇ ਦੋ ਦਲੀਲਾਂ ਦਿੱਤੀਆਂ ਹਨ। ਇਕ ਤਾਂ ਇਹ ਕਿ, ਕੀ ਦਮੋਦਰ ਹੀਰ ਰਾਂਝੇ ਦੇ ਮਗਰ ਮਗਰ ਤੁਰਿਆ ਫਿਰਦਾ ਸੀ, ਜੋ ਹਰ ਘਟਨਾ ਵੇਲੇ ਆਪਣੇ ਆਪ ਨੂੰ ਹਾਜ਼ਰ ਨਾਜ਼ਰ ਦੱਸਦਾ ਹੈ? ਦੂਜੀ ਇਹ ਸੀ ਕਿ ਜਿਸ ਚੂਚਕ ਨੇ ਦਮੋਦਰ ਨੂੰ ਦਿਲਾਸਾ ਦੇ ਕੇ ਉੱਥੇ ਹੱਟੀ ਪੁਆਈ. ਉਸ ਦੀ ਧੀ ਦਾ ਕਿੱਸਾ ਜੋੜਨ ਦੀ, ਉਸ ਨੇ ਕਿਵੇਂ ਜੁਰੱਤ ਕੀਤੀ । ਪਹਿਲੇ ਇਤਰਾਜ਼ ਦਾ ਉੱਤਰ ਇਹ ਹੈ ਕਿ ਦਮੋਦਰ ਨੇ ਸੱਚ ਮੁੱਚ ਅੱਖੀਂ ਡਿੱਠਾ ਕਿੱਸਾ ਹੀ ਲਿਖਿਆ। ਜਿੱਥੇ ਸੰਭਵ ਤੋਰ ਤੇ ਉਹ ਆਪ ਹਾਜ਼ਰ ਨਹੀਂ ਵੀ ਹੋ ਸਕਦਾ ਸੀ, ਉਸ ਬਾਰੇ ਵੀ ਉਸ ਨੂੰ ਪੂਰੀ ਜਾਣਕਾਰੀ ਸੀ ਕਿਉਂ ਜੋ ਉਹ ਚੂਚਕ ਪਰਿਵਾਰ ਦਾ ਨਿਕਟ-ਵਰਤੀ ਸੀ । ਕਿੱਸਾ ਖ਼ਤਮ ਕਰ ਕੇ ਅਖ਼ੀਰ ਵਿਚ ਫੇਰ ਉਹ ਲਿਖਦਾ ਹੈ :

ਪੂਰੀ ਭਈ ਕਥਾ ਹੀਰੇ ਦੀ, ਇਹ ਸੰਮ ਇਸ਼ਕ ਨਾ ਕੋਈ।

ਜਿਉਂ ਚਾਈ ਤਿਉਂ ਤੋੜ ਨਿਭਾਈ, ਜਾਣਤ ਹੈ ਤ੍ਰੈ ਲੋਈ।

ਨਾਉਂ ਦਮੋਦਰ ਜ਼ਾਤ ਗੁਲ੍ਹਾਟੀ ਡਿੱਠਾ ਸੋ ਲਿਖਿਓਈ।

ਵਿਚ ਸਿਆਲੀਂ ਪਾਸ ਚੂਚਕ ਦੇ, ਅਸਾਂ ਤਾਂ ਰਹਿਣ ਕੀਤੋਈ।

ਦੂਜੀ ਗੱਲ ਦਾ ਉੱਤਰ ਇਹ ਹੈ ਕਿ ਦਮੋਦਰ ਨੇ ਜਵਾਨੀ ਵੇਲੇ ਇਹ ਪ੍ਰੀਤ ਕੌਤਕ ਦੇਖਿਆ, ਪਰ ਬੁਢਾਪੇ ਵੇਲੇ ਇਸ ਨੂੰ ਲਿਖਿਆ, ਜਿਸ ਵੇਲੇ ਚੂਚਕ ਮਰ ਚੁੱਕਾ ਹੋਵੇਗਾ। ਇਹ ਸੰਭਵ ਹੈ ਕਿ ਚੂਚਕ ਦੀ ਮੌਤ ਪਿੱਛੋਂ ਦਮੋਦਰ ਝੰਗ ਛੱਡ ਕੇ ਕਿਧਰੇ ਹੋਰ ਚਲਾ ਗਿਆ ਹੋਵੇ ਤੇ ਉਥੇ ਜਾ ਕੇ ਇਹ ਕਿੱਸਾ ਲਿਖਿਆ ਹੋਵੇ। ਉਂਜ ਕਹਾਣੀ ਦਿਆਂ ਵੇਰਵਿਆਂ ਘਟਨਾਵਾਂ, ਨਾਵਾਂ, ਥਾਵਾਂ ਤੇ ਹਵਾਲਿਆਂ, ਲੋਕਾਂ ਦੇ ਰਹਿਣ ਸਹਿਣ, ਚੱਜ-ਆਚਾਰ

68 / 93
Previous
Next