

ਤੇ ਪੁੱਛੀ ਗੱਲ ਸੁਣ ਕੇ ਦੜ ਵੱਟ ਗਈ ਉਹ ਪਰਸਿੰਨੀ ਨੂੰ ਟਾਲ ਦੇਣਾ ਚਾਹੁੰਦੀ ਸੀ, ਪਰ ਪਰਮਿੰਨੀ ਗੱਲ ਨਿਤਾਰਨ ਤੇ ਉਤਾਰੂ ਸੀ। ਉਸਦੀ ਸ਼ੱਕ ਨੰਦੇ ਦਾ ਚਿਹਰਾ ਤੇ ਬਿਰਕਦੇ ਬੈਲ ਤਾਰ ਕੇ ਵਿਸ਼ਵਾਸ਼ ਚ ਬਦਲ ਗਈ ਸੀ । ਪਰਸਿੱਨੀ ਨੂੰ ਰੂਪ ਤੇ ਬਚਨੋਂ ਦੀ ਗੱਲਬਾਤ ਦਾ ਪਤਾ ਲੱਗ ਚੁੱਕਾ ਸੀ । ਉਸ ਕਦੇ ਰੂਪ ਨੂੰ ਬਚਨੋਂ ਦਾ ਤਾਹਨਾ-ਮਿਹਣਾ ਨਹੀਂ ਮਾਰਿਆ ਸੀ । ਉਸ ਆਪਣੀ ਭੂਆ ਬਿਸ਼ਨੇ ਦੀ ਤਿੱਖੀ ਸਿੱਖਿਆ ਵਿੱਚੋਂ ਸਮਝ ਲਿਆ ਸੀ ਕਿ ਕਈ ਵਾਰ ਮਰਦ ਉੱਤੇ ਸਿੱਧੇ ਮਿਹਣੇ ਦਾ ਉਲਟਾ ਅਸਤ ਹੋ ਜਾਂਦਾ ਹੈ । ਰੂਪ ਦਾ ਆਪਣੇ ਕੀਤੇ ਪਰੇ ਹੈ ਜਾਣਾ ਜਾਂ ਰੁੱਸ ਜਾਣਾ ਉਹ ਸੁਪਨੇ ਵਿੱਚ ਵੀ ਨਹੀਂ ਸਹਾਰ ਸਕਦੀ ਸੀ । ਰੂਪ ਬਾਰੇ ਹੋਈਆਂ ਉਹ ਸਾਰੀਆਂ ਗੱਲਾਂ ਉਹ ਪੀ ਗਈ, ਪਰ ਨਦੇ ਕੋਲ ਹੋਈ ਗੱਲ ਉਸਨੂੰ ਚੀਰ ਕੇ ਸੁੱਟ ਗਈ। ਉਸ ਆਪਣੀ ਸੁੰਦਰਤਾ ਨੂੰ ਮੁੱਖ ਰੱਖਦਿਆਂ ਮਨ ਵਿੱਚ ਆਖਿਆ, “ਇਹ ਹੈ ਕਿਹੀ, ਮਖਿਆਲੀ ਜਿਹੀ ਨਾ ਮੂੰਹ ਨਾ ਮੱਥਾ, ਜਿੰਨ ਪਹਾਡੇ ਲੱਥਾ ਅਤੇ ਆਪਦੀ ਹੈ ਪ੍ਰਸਿੱਨੀ ਨੂੰ ਫਸਣ ਨਹੀਂ ਦੇਵੇਗੀ।
ਰਾਤ ਨੂੰ ਉਸ ਰੂਪ ਕੋਲ ਗੱਲ ਤੋਰੀ । ਹੋਰ ਅਤੇ ਗੁੱਸੇ ਨੂੰ ਉਸ ਅੰਦਰ ਜਜਬ ਕਰ ਲਿਆ । ਉਸ ਦੀਆਂ ਅੱਖਾਂ ਵਿੱਚ ਹੰਝੂ ਅਟਕੇ ਹੋਏ ਸਨ। ਇਉਂ ਲਗਦਾ ਸੀ ਜਿਵੇਂ ਉਸ ਦੀ ਭਰਾਈ ਅਵਾਜ ਹਰ ਰੋਮ ਵਿੱਚ ਸਿਸਕੀਆਂ ਲੈ ਰਹੀ ਸੀ ।
“ਸਰਦਾਰ ਜੀ "
“ਹਾਂ, ਕੀ ਗੱਲ ਦੇ ਵਿਨੇ ਤੈਨੂੰ ਕੀ ਹੋਇਆ ? ਰੂਪ ਨੇ ਉਸਦਾ ਸਿਰ ਆਪਣੀ ਹਿੱਕ ਤੇ ਟਿਕਾ ਲਿਆ ਅਤੇ ਹਮਦਰਦੀ ਨਾਲ ਪੈਲੇ ਪੈਲੇ ਥਾਪੜ ਰਿਹਾ ਸੀ।
ਕੱਲ ਬਚਨੋਂ ਹਿੱਕ ਥਾਪੜਦੀ ਸੀ । ਉਸ ਹੁੰਭਕੀ ਖਿੱਚਦਿਆਂ ਕਿਹਾ। ਜੀ ਕਿਉਂ ? ਰੂਪ ਨੇ ਕਾਹਲੀ ਪਕੜਦੇ ਦਿਲ ਨਾਲ ਪੁੱਛਿਆ। ਉਹ ਦੋਸ਼ੀ ਅਤੇ ਸ਼ਰਮਿੰਦਾ ਵੀ ਹੱਦ ਵੱਧ ਸੀ, ਉਹ ਚਾਹੁੰਦਾ ਸੀ, ਸਚਨੇ ਦੀ ਗੱਲ ਉਸ ਵਿਚਕਾਰ ਨਾ ਛਿੜੇ। ਉਹ ਉਸਦੇ ਖਿਆਲ ਤਕ ਨੂੰ ਭੁੱਲ ਜਾਣਾ ਚਾਹੁੰਦਾ ਸੀ, ਜਿਵੇਂ ਕੁਝ ਵੀ ਨਾ ਹੋਇਆ ਹੋਵੇ।
“ਆਖਦੀ ਸੀ, ਪ੍ਰਸਿੱਨੀ ਨੂੰ ਥੋਡੇ ਘਰ ਫਸਣ ਨਹੀਂ ਦੇਣਾ।" ਏਨੀ ਕਹਿ ਕਿ ਉਹ ਹੁਬਕੀਂ ਹੁਬਕੀ ਹੋਣ ਲੱਗ ਪਈ।
"ਓਹਦੀ ਮਾਂ ਦੀ ਲੁੱਚੀ। ਇਉਂ ਕਹਿੰਦੀ ਸੀ, ਮੈਨੂੰ ਮਿਲ ਲੈਣ ਦੇ ਸਵੇਰੇ।" ਰੂਪ ਗੁੱਸੇ ਵਿਚ ਭਖ ਉਠਿਆ। ਉਸ ਪ੍ਰਸਿੱਨੀ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਲਿਆ ਅਤੇ ਦਿਲਾਸੇ ਨਾਲ ਹੱਥ ਫੇਰਦਿਆਂ ਉਸਨੂੰ ਚੁੱਪ ਕਰਾਇਆ।
"ਨਾ ਸਰਦਾਰ ਜੀ! ਤੁਸੀਂ ਉਸਨੂੰ ਕੁਛ ਨਾ ਆਖਿਓ। ਪਈ ਤੱਕੀ ਜਾਵੇ। ਪ੍ਰਸੰਨੀ ਦਾ ਸ਼ੱਕ ਵਿਚ ਫਿਰ ਦਿਲ ਧੜਕ ਗਿਆ। ਉਹ ਰੂਪ ਨੂੰ ਉਸ ਤੋਂ ਲੁਭਾਈ ਰੱਖਣਾ ਚਾਹੁੰਦੀ ਸੀ।
ਆਖਣਾ ਕਿਓਂ ਨੀਂ, ਉਹ ਤਾਂ ਕੱਲ ਨੂੰ ਕੁਛ ਹੋਰ ਆਖੁਗੀ।
“ਨਾ ਸਰਦਾਰ ਜੀ, ਮੈਂ ਹੱਥ ਜੋੜਦੀ ਆ। ਉਸ ਚੰਦਰੀ ਤੋਂ ਦੂਰ ਈ ਚੰਗੇ ਆ।
“ਤੂੰ ਮੇਰੇ ਕੋਲ ਕੀਤੀ ਦਾ ਨਾਂ ਨਾ ਲਿਆ ਕਰ। ਰੂਪ ਸੱਚਮੁੱਚ ਹੀ ਉਸਦਾ ਜ਼ਿਕਰ ਸੁਣ ਕੇ ਸ਼ਰਮ ਮਹਿਸੂਸ ਕਰਦਾ ਨਫਰਤ ਵਿਚ ਕੁੜੀ ਜਾਂਦਾ ਸੀ।
ਬਚਨੋਂ ਆਪਣੀ ਕਿਸੇ ਵੀ ਉਸਤਾਦੀ ਵਿਚ ਸਫਲ ਨਾ ਹੋ ਸਕੀ। ਰੂਪ ਨੇ ਉਸ ਨੂੰ ਬੁਲਾਉਣਾ ਤੱਕ ਤਿਆਗ ਦਿੱਤਾ ਅਤੇ ਪ੍ਰਸਿੱਨੀ ਨੂੰ ਉਹ ਉਸ ਤੋਂ ਪਾੜ ਵੀ ਨਾ ਸਕੀ। ਸਿਰਨੇ ਆਪਣੀ ਭਤੀਜੀ ਦਾ ਹਰ ਤਰਾਂ ਖਿਆਲ ਰੱਖਦੀ ਸੀ। ਉਸ ਇਕ ਵਾਰ ਬਚਨੋਂ ਨੂੰ ਤੰਦੂਰ ਤੇ ਰੋਟੀਆਂ ਲਾਉਂਦਿਆਂ ਖਰੀਆਂ ਖਰੀਆਂ ਸੁਣਾ ਕੇ ਠਾਰ ਦਿੱਤਾ ਸੀ। ਉਸ ਬਚਨੋਂ ਨੂੰ ਇਕ ਤਰ੍ਹਾਂ ਨਾਲ ਚੇਤਾਵਨੀ ਦਿੱਤੀ ਸੀ। ਬਚਨੋਂ ਤੰਦੂਰ ਤੇ ਹੋਏ ਇਕੱਠ ਵਿਚ ਸਭ ਥਲ ਕੇ ਰਹਿ ਗਈ। ਕੋਈ ਵੀ ਵਾਹ ਨਾ ਜਾਂਦੀ ਵੇਖ ਕੇ ਓਹ ਗਿਆਨੀ ਕੋਲ ਪਹੁੰਚੀ। ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਰੂਪ ਗਿਆਨੀ ਦੀ ਕੋਈ ਗੱਲ ਨਹੀਂ ਮੋੜਦਾ। ਗਿਆਨੀ ਮੁੱਚ ਤੋਂ ਲੈ ਕੇ ਅੰਤ ਤੱਕ ਉਸਦੀ ਕਹਾਣੀ, ਸੁਭਾਅ ਅਤੇ ਛਿਤਰਤ ਨੂੰ ਜਾਣਦਾ ਸੀ। ਉਹ ਮਨ ਵਿਚ ਹੱਸਿਆ ਅਤੇ ਉਸਦੀ ਹੈ ਗੱਲ ਸੁਣਦਾ ਰਿਹਾ। ਬਚਨੋਂ ਕਹਿ ਰਹੀ ਸੀ। *
ਕੀ ਹੈ ਗਿਆ ਜੋ ਉਸਦਾ ਵਿਆਹ ਹੋ ਗਿਆ। ਮੈਂ ਵੀ ਮਾਲਕ ਨੂੰ ਛੱਡ ਕੇ ਆਉਂਦੀ ਸੀ। ਮੂਲੋਂ ਐਨੀ ਤੋ ਵਿਛੇਤੀ ਨੂੰ ਨਾ ਚਾਹੀਦੀ।
“ਮੈਂ ਤਾਂ ਇਹੋ ਆਪਦਾ ਬਚਨੋਂ। ਜਿੰਨੀ ਲੰਘ ਗਈ, ਚੰਗੀ ਲੰਘ ਗਈ। ਹੁਣ ਤੇ ਖਿਆਲ ਈ ਛੱਡੇ ਪਰਾਂ।