Back ArrowLogo
Info
Profile

“ਛੱਡਿਆ ਤਾਂ ਪਿਆ ਈ ਏ। ਇੱਕ ਵਾਰੀ ਓਹਦੇ ਨਾਲ ਗੱਲਾ ਈ ਰੱਜ ਕੇ ਕਰਨੀਆਂ ਏ।" ਬਚਨੋਂ ਸਮਝਦੀ ਸੀ. ਰੂਪ ਇੱਕ ਵਾਰੀ ਹੱਸ ਕੇ ਬੋਲ ਪਵੇ ਫਿਰ ਉਹ ਉਸ ਨੂੰ ਅੱਗੇ ਲਾ ਲਵੇਗੀ।

“ਚੰਗਾ ਮੈਂ ਕੋਸ਼ਿਸ਼ ਕਰ ਦਿਆਂਗਾ ਪਰ ਤੈਨੂੰ ਆਪਣੇ ਆਪ ਫੇਲ ਧਿਆਨ ਮਾਰਨਾ ਚਾਹੀਦਾ ਏ।ਗਿਆਨੀ ਦਾ ਸੂਖਮ ਇਸ਼ਾਰਾ ਉਸਦੀ ਉਮਰ ਤੇ ਇੱਕ ਗ੍ਰਹਿਸਥਣ ਤੋਂ ਸੀ। ਬਚਨੋਂ ਵੀ ਆਪਣੀ ਜਵਾਨੀ ਦੇ ਚਲਦੇ ਪਰਛਾਵਿਆਂ ਨੂੰ ਤੱਕ ਕੇ ਥੋੜ੍ਹਾ ਤੁਰ ਰਹੀ ਸੀ ।

ਓਸੇ ਸ਼ਾਮ ਗਿਆਨੀ ਰੂਪ ਨੂੰ ਵਲੋ ਵਿਚ ਮਿਲ ਪਿਆ। ਰੂਪ ਉਸਨੂੰ ਖਿੱਚ ਕੇ ਘਰ ਲੈ ਗਿਆ ਅਤੇ ਗਿਆਨੀ ਦੇ ਨਾਂਹ ਨਾਂਹ ਕਰਨ ਤੇ ਵੀ ਦੁੱਧ ਦੇ ਦੋ ਛੱਨ ਲਾਹ ਲਿਆਇਆ। ਦੁੱਧ ਪੀਂਦਿਆਂ ਗਿਆਨੀ ਨੇ ਬਚਨੋਂ ਦਾ ਆਪਣੇ ਕੋਲ ਆਉਣਾ ਦੱਸਿਆ। ਰੂਪ ਦੇ ਦੁੱਧ ਵਾਲੇ ਛੰਨੇ ਵਿਚ ਮੱਖੀ ਡਿੱਗ ਪਈ। ਉਹ ਦੁੱਧ ਫੈਲੋਂ ਬੇਧਿਆਨ ਗਿਆਨੀ ਦੀ ਗੱਲ ਸੁਣ ਰਿਹਾ ਸੀ।

ਆਖਦੀ ਸੀ ਇੱਕ ਵਾਰੀ ਗੱਲ ਤਾਂ ਕਰੋ।" ਗਿਆਨੀ ਨੇ ਰੂਪ ਦੇ ਮਾਨਸਿਕ ਭਾਵਾਂ ਨੂੰ ਤਾੜਦਿਆਂ ਕਿਹਾ।

“ਤੇਰੀ ਕੀ ਸਲਾਹ ਏ? ਰੂਪ ਦਾ ਚਿਹਰਾ ਦੁਬਿਧਾ ਦੀ ਤਸਵੀਰ ਬਣਿਆ ਹੋਇਆ ਸੀ।

"ਮੇਰੀ ਸਲਾਹ ਇਸ ਮੁਆਮਲੇ ਨੂੰ ਸਦਾ ਲਈ ਖਤਮ ਕਰ ਦੇਣਾ ਚਾਹੀਦਾ ਹੈ। ਇੱਕ ਦੰਗੇ ਪਤੀ ਦੇ ਘਰੇਗੀ ਅਮਨ ਨੂੰ ਇਹ ਤਬਾਹ ਕਰ ਦਿੰਦਾ ਹੈ। ਇੱਕ ਕਬੀਲਦਾਰ ਮਨੁੱਖ ਨੂੰ ਸਮਾਜ ਵਿੱਚ ਚੰਗੀ ਥਾਂ ਨਹੀਂ ਲੈਣ ਦਿੰਦਾ। ਆਪਣੀ ਪਤਨੀ ਨਾਲ ਹੀ ਨਹੀਂ ਸਰੀ ਆਪਣੀ ਜ਼ਿੰਦਗੀ ਨਾਲ ਬਹੁਤ ਵੱਡੀ ਬੇਵਫਾਈ ਹੈ।

“ਲੈ ਇਕ ਦੇ ਤਿੰਨ ਮੈਂ ਤਾਂ ਅੱਗੇ ਈ ਨਹੀਂ ਬੁਲਾਉਂਦਾ ਸੀ, ਹੁਣ ਤਾਂ ਛੱਡੇ ਏ ਵੱਢੇ ਗਏ। ਹੋ ਤੇਰੀ ਮਾਂ ਦੀ ।" ਰੂਪ ਨੇ ਦੁੱਧ ਵਿਚੋਂ ਮੁੱਖੀ ਕੰਬਦਿਆਂ ਫੈਸਲਾ ਕਰੂ ਮਨ ਨਾਲ ਆਖਿਆ।

“ ਕਦੇ ਤੂੰ ਮੁੰਡਾ ਹੁੰਦਾ ਸੀ ਅਤੇ ਹੁਣ ਤੈਨੂੰ ਸੀ ਛਰੀਆਂ ਆਦਤਾਂ ਭੁਲਾ ਕੇ ਇੱਕ ਸਿਆਣੇ ਕਬੀਲਦਾਰ ਵਾਲੀ ਪੁਜੀਸ਼ਨ ਬਣਾਉਣੀ ਚਾਹੀਦੀ ਹੈ। ਸਾਬਣ ਨੂੰ ਕਦੀ ਅਵਿਸ਼ਵਾਸ ਦਾ ਮੌਕਾ ਨਹੀਂ ਦੇਣਾ ਚਾਹੀਦਾ। ਸਾਬਣ ਸੁੱਖ ਦੁੱਖ ਦੀ ਸਾਂਝੀ ਹੀ ਨਹੀਂ, ਸਗੋਂ ਸਿਦਕਵਾਨ ਵਫ਼ਾ ਵਿੱਚ ਜ਼ਿੰਦਗੀ ਦੀ ਭਰਪੂਰ ਤਸੱਲੀ ਹੈ। ਜਿਸਨੇ ਸਾਰੀ ਉਮਰ ਪਰਛਾਵੇਂ ਵਾਗੂ ਰਹਿਣਾ ਏ, ਉਸਦੇ ਦਿਲ ਨੂੰ ਸੁਪਨੇ ਵਿੱਚ ਵੀ ਟੁੱਟਣ ਨਹੀਂ ਦੇਣਾ ਚਾਹੀਦਾ। ਸਹੀ ਉਸਦੇ ਕੁਦਰਤੀ ਹੱਕ ਮਿੱਨੇ ਸਤਿਕਾਰ ਅਤੇ ਪਿਆਰ ਵੱਲੋਂ ਉਸਨੂੰ ਵਾਂਡਿਆ ਨਹੀਂ ਰਹਿਣ ਦੇਣਾ ਚਾਹੀਦਾ। ਗਿਆਨੀ ਨੇ ਉਸਦੇ ਜੀਵਨ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੂੰ ਅਪੀਲ ਕਰਦੇ ਸ਼ਬਦਾਂ ਵਿੱਚ ਆਖਿਆ।

“ਇਹਦੇ ਵਾਲਾ ਤਾਂ ਗਿਆਨੀ ਜੀ ਅੱਗੇ ਈ ਦਿੱਤੋਂ ਭੋਗ ਪਾਇਆ ਹੋਇਆ ਏ ਪਰ ਜਦੋਂ ਚੰਨੋ ਦੀ ਯਾਦ ਆ ਜਾਂਦੀ ਏ ਤਾਂ ਮਨ ਭਰ ਭਰ ਕੇ ਉਫੈਲਦਾ ਏ। ਇਹ ਮੇਰੇ ਵੱਸ ਦੀ ਗੱਲ ਨਹੀਂ ਰਹਿੰਦੀ।

“ਓਹਦਾ ਪਿਆਰ ਤੇਰੀ ਆਤਮਾ ਤੇ ਦਿਲ ਨੂੰ ਦਾਗੀ ਨਹੀਂ ਕਰਦਾ। ਉਸਦੀ ਸਹਿਜ-ਸੁਭਾਅ ਯਾਦ ਜ਼ਿੰਦਗੀ ਦੀ ਆਦਰਸ਼ਕ ਤਸੱਲੀ ਹੈ ਬਚਨੋਂ ਜ਼ਿੰਦਗੀ ਨੂੰ ਕਤਲ ਕਰਦੀ ਹੈ ਅਤੇ ਚੰਨੋ ਖੁਦ ਕਤਲ ਹੋ ਕੇ ਜ਼ਿੰਦਗੀ ਦੇ ਪ੍ਰਭਾਵ ਨੂੰ ਜਾਰੀ ਰੱਖਦੀ ਹੈ। ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਗਿਆਨੀ ਦੀ ਨਿਰੀ ਖੁਸ਼ਕ ਸਿਆਣਪ ਵੀ ਪਿਆਰ ਦੀ ਰੁੱਖ ਵਿੱਚ ਤਰਸ ਗਈ ਸੀ ਅਤੇ ਸੂਖਮ ਸ਼ਬਦਾਂ ਵਿਚ ਤ੍ਰਿਪਤੀ ਦਾ ਅਹਿਸਾਸ ਕਰ ਰਹੀ ਸੀ। ਮਨੁੱਖ ਦੀ ਸਿਆਣਪ ਕਿੰਨੀ ਵੀ ਉੱਚੀ ਤੇ ਸੁੱਚੀ ਹੋ ਜਾਵੇ ਪਰ ਕੁਦਰਤ ਦੇ ਸਹਿਜ-ਸੁਭਾਅ ਨੂੰ ਕਿਸੇ ਤਰ੍ਹਾਂ ਟਾਲ ਨਹੀਂ ਸਕਦੀ। ਪਰਬਤ ਦੀ ਉੱਚੀ ਚੋਟੀ ਉੱਤੋਂ ਦੁੱਧ ਚਿੱਟੀ ਬਰਫ ਸੂਰਜ ਦੀਆਂ ਕਿਰਨਾਂ ਵਿੱਚ ਮੁਸਕਰਾ ਕੇ ਆਪਣੇ ਆਪ ਪਿਘਲਣਾ ਸ਼ੁਰੂ ਕਰ ਦੇਂਦੀ ਹੈ।

“ਗਿਆਨੀ ਜੀ! ਚੰਨੋ ਦੀਆਂ ਗੱਲਾਂ ਅਤੇ ਸਿਦਕ ਮੈਂ ਕਹਿੰਦਾ ਆ, ਚਰਦੇ ਲਹਿੰਦੇ ਕੀਤੇ ਨਹੀਂ ਹੋਣਾ। ਰੂਪ ਆਪਣੇ ਅੰਦਰ ਚੰਨੋਂ ਨਾਲ ਪਰਚਿਆ ਹੋਇਆ ਸੀ।

ਦੋਵੇਂ ਸਾਹਿਜ ਸਹਿਜ ਬੈਠੇ ਗੱਲਾਂ ਕਰ ਰਹੇ ਸਨ ਕਿ ਜਗੀਰ ਹਰਿਆ ਹੋਇਆ ਆ ਗਿਆ। ਉਸ ਆਉਂਦਿਆਂ ਹੀ ਆਖਿਆ

ਜਿਉਣੇ ਨੇ ਸੰਤੀ ਦੇ ਸੂਏ ਦੇ ਨਾਲ ਦੇ ਕਿਨਾਰੇ ਚੋਂ ਮੇਰੀ ਰੱਢ ਲਈ। ਸਾਲੇ ਲੱਗੇ ਨੂੰ ਚਾਹ ਈ ਲੈਣਾ ਏ, ਕੋਈ ਗੱਲ ਨਹੀਂ ਕਰਨੀ।"

ਓਏ ਸ਼ਾਂਤੀ ਕਰ, ਆਖਰ ਹੋਇਆ ਕੀ ਗਿਆਨੀ ਨੇ ਜਗੀਰ ਨੂੰ ਸਾਰੇ ਕਰ ਕੇ ਬਹਾਉਂਦਿਆਂ ਕਿਹਾ, “ਕਿਸੇ ਤੋਂ ਸੁਣਿਆ ਕਿ ਅੱਖੀਂ ਦੇਖਿਆ ਏ।

102 / 145
Previous
Next