

"ਨੀ ਚੰਨੋ । ਨੀ ਆ ਜਾ ਹੁਣ।
ਚੰਨੋ ਨੇ ਉਠ ਕੇ ਆਲੇ ਦੁਆਲੇ ਤੱਕਿਆ ।ਕੋਈ ਵੀ ਦੁਪਹਿਰੇ ਕਿਧਰੋਂ ਨਹੀਂ ਸੀ ਆ ਰਿਹਾ, ਸਗੋਂ ਹਾਲੀ ਵੀ ਹੱਲ ਛੱਡ ਕੇ ਚਲਿਆ ਗਿਆ ਸੀ ।ਚੀਨ ਨੇ ਜਾਂਦਿਆਂ ਰੂਪ ਨੂੰ ਕਿਹਾ
“ਮੈਂ ਹੁਣੇ ਆਉਂਦੀ ਆ, ਹਾਲੀ ਵੀ ਹੱਲ ਛੱਡ ਗਿਆ ।
ਰੂਪ ਨੇ ਸੁਕਰ ਮਨਾਇਆ ।ਉਸ ਸਮਝਿਆ ਬਲਾ ਗਲੋਂ ਲੱਕੀ ਹੁਣ ਜਾਂਦੀਆਂ ਹਨ ਪਿੜਕ ਨਹੀਂ ਲੈਣੀ ਪਵੇਗੀ । ਚੀਨ ਨੇ ਸਾਬਣ ਨੂੰ ਸੂਰਦਿਆ ਕਿਹਾ
“ਤੈਨੂੰ ਕੀ ਹੁੰਦਾ ਸੀ ਨੀ ਕੁੜੀਏ ਚਾਂਗਾ ਮਾਰਨ ਰਹੀ ਸੀ।
“ਲੈ ਨੀ ਬੀਬੀ ਦੇ ਕੋਈ ਆ ਗਿਆ, ਮੇਰਾ ਤਾਂ ਜੀਅ ਥ ਥ ਜਾਂਦਾ ਏ।ਪੁੱਟ ਲੱਸੀ ਦਾ ਤਾ ਪਿਆ ਜਾ।
ਚੰਨੋ ਉਸ ਦੀ ਗੱਲ ਸੁਣ ਕੇ ਗੁੱਬਾ ਹੱਸਣ ਲੱਗ ਪਈ । ਲੱਸੀ ਪਾਉਂਦਿਆਂ ਉਹ ਬੋਲੀ
ਅਨੀ ਤੂੰ ਤਾਂ ਨਿਰੀ ਕਪਾਹ ਚੁਗ ਲਈ, ਬੜੀ ਛੋਹਲੀ ਏ।
“ਤੂੰ ਤਾਂ ਬੀਬੀ ਰਾਮੇ ਜਿੰਨੀ ਰਹਿ ਕਪਾਹ ਦੀ ਕੀ ਏ. ਮੈਂ ਕੋਲੀ ਚੁਗ ਦੇ"। ਸਾਬਣ ਨੇ ਫੌਜੀ ਵਡਿਆਈ ਵਿੱਚ ਆਉਂਦਿਆਂ ਆਖਿਆ । ਭੁੱਲੀ ਗਰੀਬੀ ਅਤੇ ਸੁੱਕੀ ਸੜੀ ਜਿੰਦਗੀ ਲਾਰੇ ਲੈਰ ਵਿੱਚ ਹੀ ਪਰਚ ਜਾਂਦੀ ਹੈ।
ਚੰਨੋ ਮੁੜ ਰੂਪ ਜੈਲ ਖਿਸਕ ਆਈ। ਲਾਲ ਰੂੰਡੀ ਦੂਰ ਨੇੜੇ ਚੱਕਰ ਕੱਟ ਕੇ ਵੀ ਉਸੇ ਕਪਾਹ ਦੇ ਫੁੱਲ ਤੇ ਆ ਬੈਠਦੀ ਸੀ । ਰੂਪ ਉਸ ਦੇ ਆਉਣ ਤਕ ਸਾਰੀ ਪਿਆਰ ਦੀ ਕਹਾਣੀ ਵਿੱਚ ਵਿਚਰ ਆਇਆ ਸੀ ।
ਏਸੇ ਡੰਡੀ ਦੇ ਆਪਾਂ ਪਹਿਲਾਂ ਮਿਲੇ ਸੀ ।ਮੈਨੂੰ ਤਾਂ ਚੰਨੋ ਨੂੰ ਪਹਿਲੇ ਦਿਨ ਹੀ ਫੱਟ ਗਈ ਸੀ ।ਤੇਰੀਆਂ ਅੱਖਾਂ ਧਾਅ ਕਰਕੇ ਦਿਲ ਵਿੱਚ ਪੁੱਤ ਗਈਆਂ ਸਨ। ਮੈਂ ਕਸੀਸ ਹੱਟ ਕੇ ਰਹਿ ਗਿਆ ਸੀ। ਤੈਨੂੰ ਵੀ ਪਹਿਲੇ ਦਿਨ ਈ ਪਿਆਰ ਹੋ ਗਿਆ ਸੀ ?
ਚੰਨੋ ਨੇ ਸਿਰ ਹਿਲਾ ਕੇ ਹਾਮੀ ਭਰੀ ਜਿਵੇਂ ਪਿਆਰ ਦੇ ਨਏ ਨੇ ਉਸ ਨੂੰ ਗੁੱਣੀ ਕਰ ਦਿੱਤਾ ਸੀ । ਆਉਂਦੀ ਹੋਈ ਉਹ ਲੱਸੀ ਦਾ ਛੰਨਾ ਭਰੀ ਆਈ ਸੀ । ਹੁਣ ਤੱਕ ਗੱਲਾ ਕਰਦਿਆਂ ਉਸ ਨੂੰ ਰੂਪ ਦੀ ਰੁੱਖ ਤਰੇਹ ਦਾ ਚੇਤਾ ਵੀ ਨਹੀਂ ਆਇਆ ਸੀ ।ਉਸ ਛੰਨਾ ਫੜਾਉਂਦਿਆਂ ਕਿਹਾ,
"ਹੁਣ ਤੇਰੀ ਇੱਥੇ ਕਿ ਸੇਵਾ ਕਰਾਂ?"
“ਘਰ ਲੈ ਚੱਲ। ਰੂਪ ਨੇ ਮੁਸਕਰਾਦਿਆ ਮਸਖਰੀ ਭਾਵ ਵਿੱਚ ਆਇਆ।
ਤਾਹਨੇ ਨਾ ਮਾਰ, ਜੇ ਕਿਤੇ ਮੇਰਾ ਘਰ ਬਣ ਗਿਆ, ਮੇਰੇ ਦਿਲ ਦੀਆਂ ਛੱਤਾਂ ਵੀ ਉਦੋਂ ਹੀ ਲਹਿਰੀਆਂ ਤੀਵੀਂ ਵੀ ਕੀ ਰੱਬ ਨੇ ਬਣਾਈ ਏ। ਫੋਨੇ ਦਾ ਮਤਲਬ ਸੀ, ਘਰ ਘਾਟ ਤਾਂ ਕੀ, ਔਰਤ ਦੀ ਮਰਜੀ ਵੀ ਮਰਜੀ ਨਹੀਂ ਹੁੰਦੀ ।
ਨਹੀਂ ਚੰਨੀ, ਇਹ ਤਾਂ ਹੱਸਣ ਦੀਆਂ ਗੱਲਾਂ ਏ, ਤੂੰ ਅੱਖਾਂ ਮੇਰੇ ਵਿੱਚ ਰੱਖ, ਸਭ ਕੁਝ ਵਿੱਚ ਆ ਜਾਉ। ਰੂਪ ਗੰਭੀਰ ਸੀ ।
ਭਾਗ - ਵੀਹਵਾਂ
ਤੇਰੀ ਮੇਰੀ ਲੱਗੀ ਦੋਸਤੀ, ਲੱਗੀ ਘੋਟਲੀ ਓਹਲੇ,
ਤੇਰੇ ਹੱਥ ਵਿੱਚ ਗੁੱਲੀ ਡੰਡਾ, ਮੇਰੇ ਹੱਥ ਪਟੋਲੇ,