

ਵੱਲ ਪਿੱਨ ਸੀ ਤੇ ਉਹ ਮੌਕਾ ਤਾਰ ਕੇ ਚੁਬਾਰੇ ਦੀਆਂ ਪੇਟੀਆਂ ਚੜਨ ਲੱਗੀ । ਪੋਤੀ ਚਰਦਿਆਂ ਉਸਨੂੰ ਦਿਆਲੇ ਨੇ ਵੇਖ ਲਿਆ ਅਤੇ ਉਹ ਉਸਦੇ ਪਿੱਛੇ ਸਿਰਤੋਬ ਭੇਜਿਆ। ਪਰ ਸ਼ਾਮੇ ਨੇ ਦਿਆਲੇ ਦੇ ਪੁੱਜਣ ਤੋਂ ਅੱਗੇ ਹੀ ਚੁਬਾਰੇ ਦੇ ਬਾਰ ਨੂੰ ਧੱਕਾ ਮਾਰਿਆ ਅਤੇ ਤਖਤੇ ਪਿੱਛੇ ਹਟ ਕੇ ਆਪਦੀ ਅਸਲੀ ਥਾਂ ਤੇ ਆ ਗਏ । ਸਾਹ ਵੱਲੋਂ ਤੋਂ ਕੇ ਉਹ ਬਾਰੀ ਅੱਗੇ ਆ ਪਨੇਤਾ । ਸ਼ਾਮੇ ਕਰਦੀ ਹੋਈ ਅੰਦਰੋਂ ਤਖਤੇ ਧੱਕੀ ਖਲੋਤੀ ਸੀ । ਦਿਆਲੇ ਨੇ ਖੁੱਲੀ ਬਾਰੀ ਵਿੱਚ ਬੰਦੂਕ ਦੀ ਨਾਲੀ ਟਿਕਾਂਦਿਆਂ ਆਪਣੇ ਮੂੰਹ ਦਾ ਪੱਲਾ ਲਾਹ ਦਿੱਤਾ ਅਤੇ ਕਾਹਲੇ ਸਾਹ ਨਾਲ ਸਾਮੋ ਨੂੰ ਕਿਹਾ,
ਹੁਣ ਸਿੱਧੀ ਤਰਾਂ ਦੁਸਾਰੇ ਦਾ ਬਾਰ ਖੋਲ ਤੇ ਪਤੰਦਰ ਦੇ ਨਾਲ ਤੁਰ।
ਡਰ ਨਾਲ ਜਾਮੇ ਦਾ ਅੰਦਰ ਤਾਂ ਪਹਿਲਾਂ ਹੀ ਕੰਬ ਰਿਹਾ ਸੀ, ਦਿਆਲੇ ਨੂੰ ਸੰਦੂਕ ਚੱਕੀ ਅਲੋਤਾ ਵੇਖ ਉਹ ਬੰਗੀ ਪੀਲੀ ਪੈ ਗਈ । ਉਹ ਸਾਹ ਸੱਤ ਕਿਨਾ ਕੱਖ-ਫੂਸ ਹੋ ਕੇ ਰਹਿ ਗਈ । ਦਿਆਲਾ ਤਾਂ ਮੈਨੂੰ ਚੁੱਕਣ ਆਇਆ ਏ ਹੁਣ ਕੀ ਕਰਾਂ ? ਏਦੂੰ ਤਾਂ ਮਰ ਈ ਜਾਵਾਂ। ਪਤਾ ਨਹੀਂ ਉਸ ਵਿੱਚ ਜਿਹੜੀ ਸ਼ਕਤੀ ਆ ਗਈ । ਉਸ ਮਣ ਮਣ ਦੇ ਪੈਰਾਂ ਨੂੰ ਖਿੱਚਦਿਆਂ ਬੇਦੂਕ ਦੀ ਮੋਹਰੀ ਅੱਗੇ ਆਪਣਾ ਆਪ ਕਰ ਦਿੱਤਾ। ਉਸ ਦੀਆਂ ਡੋਰ ਦੀਆਂ ਅੱਖਾਂ ਵਿੱਚ ਹੱਝੂ ਅਟਕੇ ਹੋਏ ਸਨ । ਉਹ ਇਕ ਟੇਕ ਦਿਆਲੇ ਨੂੰ ਤੱਕ ਰਹੀ ਸੀ । ਜਿਵੇਂ ਕਹਿ ਰਹੀ ਹੋਵੇ ਮੈਨੂੰ ਤੇਰੇ ਤੋਂ ਇਹ ਆਸ ਨਹੀਂ ਸੀ, ਕਿ ਤੂੰ ਮੇਰੇ ਨਾਲ ਇਉਂ ਕਰੇਗਾ, ਤੂੰ ਐਨਾ ਚੰਦਰਾ ਨਿਕਲੇਗਾ । ਡਰਾਕਲ ਤੇ ਰੱਖ ਰਾਮੇ ਦਾ ਚਿਹਰਾ ਦਿਆਲੇ ਨੇ ਇਸ ਤਰਾਂ ਦਾ ਸਹਿਮਿਆ ਅਤੇ ਅਸਲੇ ਮਾਸੂਮ, ਪਹਿਲੇ ਕਦੇ ਨਹੀਂ ਸੀ ਦੇਖਿਆ। ਬੰਦੂਕ ਈ ਦਿਆਲੇ ਦੇ ਹੱਥ ਕੱਥ ਰਹੇ ਸਨ । ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ । ਉਸ ਇਕ ਪਲ ਆਪਣੇ ਅੰਦਰ ਭਾਤੀ ਮਾਰੀ, ਸ਼ਾਮੇ ਦਾ ਪਿਆਰ ਉਸ ਨੂੰ ਲਾਹਨਤਾਂ ਪਾ ਰਿਹਾ ਸੀ । ਸ਼ਾਮੇ ਦੇ ਖੁਸ਼ਕਗਲ ਦੇ ਬੇਲ ਨਹੀਂ ਸੀ ਨਿਕਲਦਾ। ਉਸ ਹਉਕੇ ਦੀ ਘੁੱਟ ਭਰ ਕੇ ਗਲ ਨੂੰ ਤਰ ਕਰਨ ਦਾ ਯਤਨ ਕੀਤਾ ਤੇ ਬੱਸ ਐਨਾ ਹੀ ਕਹਿ ਸਕੀ:
“ਗੋ.....ਅ.....ਲੀ.....।”
ਦਿਆਲੇ ਨੇ ਨਰਮ ਪੈਂਦਿਆ ਆਪਿਆ ।
“ਸ਼ਾਮੋ ਆ ਚੱਲੀਏ, ਅੱਜ ਵੇਲਾ ਏ
ਸ਼ਾਮੋ ਨੇ ਆਪਣੀ ਚੁੰਨੀ ਨਾਲ ਹੰਝੂ ਪੁੱਤ ਤੇ ਭਰੇ ਗਲ ਨਾਲ ਤਕੜੀ ਹੁੰਦਿਆਂ ਆਖਿਆ
“ਦਿਆਲਿਆ ਮੈਂ ਹੱਥ ਜੋੜਦੀ ਆ ਤੂੰ ਜਾਹ ਤੇ ਛੇਤੀ ਮੁਲ ਜਾਂ ਸਾਮੇ ਨੇ ਆਜਜਾਂ ਵਾਂਗ ਹੱਥ ਜੋੜੇ ਹੋਏ ਸਨ । ਦਿਆਲੇ ਦੇ ਲੋਹੇ ਵਰਗੇ ਕਰਤੇ ਇਰਾਦੇ ਜਾਮੇ ਦੀ ਮਾਸੂਮ ਬੇਬਸੀ ਅੱਗੇ ਚਲ ਕੇ ਪਾਣੀ ਹੋ ਗਏ ।ਉਸ ਸੰਦੂਕ ਬਾਰੀ ਵਿਚੋਂ ਖਿੱਚ ਲਈ।
“ਤੇਰੀ ਮਰਜੀ ( ਦਿਆਲੇ ਨੇ ਇੱਕ ਲੰਮਾ ਹਉਕਾ ਲਿਆ, ਜਿਵੇਂ ਗੋਲੀ ਉਸਨੂੰ ਆ ਫੌਜੀ ਸੀ। ਉਹ ਪੌੜੀਆਂ ਉਤਰ ਆਇਆ । ਤਾਰੇ ਨੇ ਅੰਦਰ ਇੱਕ ਕੋਠੀ ਦੀਆਂ ਬਾਰੀਆ ਤੋ ਸੁੱਟੀਆਂ ਸਨ । ਪਰ ਆਲੇ ਵਿੱਚੋਂ ਘਿਉ, ਸ਼ੱਕਰ ਤੇ ਖੰਡ ਆਦਿ ਬਿਨਾ ਕੁਝ ਨਾ ਨਿਕਲਿਆ । ਉਨਾ ਦੂਜੇ ਆਲੇ ਨੂੰ ਮੰਨਣ ਲਈ ਟਕੂਆ ਵਾਹਿਆ ਸੀ ਜਦ ਨੂੰ ਦਿਆਲਾ ਆ ਗਿਆ । ਉਸ ਆਉਂਦਿਆਂ ਹੀ ਕਿਹਾ,
“ਆਓ ਚਲੀਏ ।"
ਕਿਉਂ? ਵੇਹੜੇ ਚ ਸੱਪ ਵਾਂਗ ਤੇ ਰੱਬ ਰਹੇ ਅਰਜਨ ਨੇ ਪੁੱਛਿਆ।
ਬਸ ਆਓ ਨਿਕਣ ਚਲੀਏ ਬਾਕੀ ਬਾਹਰ ਦਜਾਰਾ ।" ਉਸ ਬਾਹਰ ਨੂੰ ਤੁਰਦਿਆਂ ਉੱਤਰ ਦਿਤਾ । ਤਿੰਨੇ ਸਾਥੀ ਬੇੜੇ ਹੈਰਾਨ ਹੋ ਕੇ ਉਸਦੇ ਪਿੱਛੇ ਤੁਰ ਪਏ । ਉਹ ਹਵਾ ਦੇ ਬੁੱਲੇ ਵਾਂਗ ਆਏ ਤੇ ਫਰਾਟੇ ਵਾਂਗ ਪਰਤ ਗਏ ਸ਼ਾਮੇ ਦੇ ਸਹੁਰੇ ਘਰ ਉਹ ਪੰਜ ਛੇ ਮਿੰਟ ਤੋਂ ਬਹੁਤਾ ਨਹੀਂ ਰੁਕੇ । ਪਿੰਡ ਵਿੱਚ ਡਾਕੂ ਆ ਜਾਣ ਦਾ ਰੌਲਾ ਜਰੂਰ ਪੈ ਗਿਆ ਸੀ, ਕਿਸੇ ਨੇ ਉਨਾਂ ਦਾ ਪਿੱਛਾ ਕਰਨ ਦਾ ਹੀਆ ਨਾ ਕੀਤਾ । ਨਹਿਰ ਚੜਨ ਤੱਕ ਇਆਣਾ ਉੱਕਾ ਈ ਨਾ ਬੋਲਿਆ।
“ਸਾਲਿਆ ਦੱਸਦਾ ਨੀ ਓਏ ਕੀ ਗੱਲ ਹੋਈ ? ਅਰਜਨ ਨੇ ਕਾਹਲੀ ਹੋ ਕੇ ਪੁੱਛਿਆ।
“ਗੱਲ ਕੋਈ ਨਹੀਂ ਬਾਈ।”
ਫੇਰ ਵੀ।
ਮੈਂ ਉਹਨੂੰ ਜਾਣ ਕੇ ਛੱਡ ਆਇਆ ਆ।" “ਜਾਹ ਤੇਰੀ ਮਾਂ ਦੀ....। ਸਾਲਿਆ ਸਾਨੂੰ ਤਾਂ ਅੰਦਰੋਂ ਕੁਝ ਕੱਢ ਲੈਣ ਦਿੰਦਾ । ਪਿੰਡ ਵੜਦਿਆ ਦੀ ਖਾਲੀ ਟੇਕਰਾ ਮੱਥੇ ਲੱਗਾ ਸੀ । ਅਰਜਨ ਨਾਕਾਮ ਮੁੜਨ ਤੇ ਝੂਰ ਰਿਹਾ ਸੀ ।
ਦਿਆਲੇ ਨੂੰ ਅਰਜਨ ਦੀਆਂ ਗੱਲਾਂ ਕਾਟ ਕਰ ਗਈਆਂ। ਵਾਸਤਵ ਵਿੱਚ ਉਹ ਭਾਸ਼ਾ ਮਾਰਨ ਦੀ ਨੀਅਤ ਨਾਲ ਨਹੀਂ ਆਇਆ ਸੀ। ਉਸ ਦੇ ਦਿੱਲ ਇਕ ਚੜਦੀ ਇੱਕ ਲਹਿੰਦੀ ਸੀ ।
ਲਓ ਮੈਂ ਆਪਣੀ ਬੰਦੂਕ ਤੁਹਾਨੂੰ ਦਿੰਦਾ ਹਾਂ, ਹਮੇਸ਼ਾ ਲਈ । ਉਸਦਾ ਮਤਲਕ ਸੀ, ਸਾਰੇ ਦੇ ਮਾਲ ਦੀ ਥਾਂ ਮੇਰੀ ਬੰਦੂਕ ਰੱਖ ਲਵੇ । ਅਰਜਨ ਨੇ ਉਸ ਵੱਲ ਅੱਖਾਂ ਕੱਢਦਿਆਂ ਬੇਦੂਕ ਫਰ ਲਈ ਤੇ ਤਾਰੇ ਨੂੰ ਦੇ ਦਿੱਤੀ। ਦਿਨ ਛਿਪ ਚੁੱਕਾ ਸੀ ਅਤੇ ਸ਼ਹਿਰ ਦੀਆਂਟਾਹਣੀਆਂ ਦੀ ਛਾਵੇਂ ਹਨੇਰਾ ਪੈ ਚੁੱਕਾ ਸੀ ।
"ਕੁਛ ਮਾਲ ਲਏ ਬਿਨਾ ਆਪਾਂ ਪਿੰਡ ਨੀ ਮੁੜਨਾ । ਅਰਜਨ ਨੇ ਕਿਤੇ ਹੋਰ ਕਾ ਮਰਨ ਦੀ ਨੀਅਤ ਨਾਲ ਆਪਿ
“ਭਰਾਵੋ ਮੈਂ ਨੀ ਜਿਤੇ ਹੋਰ ਜਾਣਾ, ਤੁਸੀਂ ਨਿਸੰਗ ਜਾਓ । ਦਿਆਲੇ ਨੇ ਕੋਰੀ ਨਾਂਹ ਕਰ ਦਿੱਤੀ ।
“ਸਾਲਿਆ, ਓਦੋਂ ਦੁੱਸ ਚੁੱਕੀ ਫਿਰਦਾ ਸੀ।
“ਆਪਣੀ ਬਸ ਤੁਸੀਂ ਕਿਤੇ ਜਾਣਾ ਤਾਂ ਟਕੂਆ ਮੈਨੂੰ ਦੇ ਦਿਓ, ਮੈਂ ਤਾਂ ਏਥੋਂ ਸਿੱਧਾ ਪਿੰਡ ਨੂੰ ਵਗ ਜਾਣਾ ਏ । ਦਿਆਲੇ ਨੇ ਤਾਰੇ ਤੋਂ ਟਕੂਆ ਫੜਦਿਆਂ ਕਿਹਾ।
“ਓਏ ਆ ਜਾ ਸਾਲਿਆ ਛੋਟਿਆ ਆ ਜਾ।"
ਨਹੀਂ ਬਾਈ ਮੈਂ ਨੀ ਏਸ ਕੰਮ ਦੇ ਰਾਹ ਪੈਣਾ ਹੁਣ ਦਿਆਲੇ ਦਾ ਜਖ਼ਮੀ ਅੰਦਰ ਕੁਰਾਹ ਰਿਹਾ ਸੀ।
ਅੱਜ ਹੋਰ ਕਿਤੇ ਕੰਮ ਵੀ ਨਹੀਂ ਬਣਨਾ, ਜਿਹੜੇ ਅੱਗੇ ਨੇਨੇ ਪੈਂਦੇ ਆ ।" ਬਾਰੇ ਨੇ ਅਰਜਨ ਨੂੰ ਮੁੜ ਚੱਲਣ ਲਈ ਪ੍ਰੇਰਿਆ।
ਫੇਰ ਮੁੜ ਚੱਲੀਏ ?
“ਮੁੜਨਾ ਈ ਚੰਗਾ ਏ ।” ਨੂਰੇ ਨੇ ਤਾਰੇ ਗੱਲ ਚ ਹਾਮੀ ਭਰਦਿਆਂ ਕਿਹਾ।
ਉਸ ਸਾਰੇ ਪਿੰਡ ਨੂੰ ਰਵਾਂ ਰਵੀ ਵਗ ਗਏ । ਅਰਜਨ ਸਾਰੇ ਰਾਹ ਦਿਆਲੇ ਨੂੰ ਬੁਜਦਿਲ ਆਪ ਆਪ ਗਾਲਾਂ ਦੇਦਾ ਆਇਆ । ਪਰ ਉਸ ਅਰਜਨ ਦੀਆਂ ਤੱਤੀਆਂ ਠੰਡੀਆਂ ਦੀ ਪਰਵਾਹ ਨਾ ਕੀਤੀ । ਅੰਦਰਲੇ ਫੱਟ ਉੱਤੇ ਉਹ ਸੋਚ ਲਗਨ ਵਿੱਚ ਮਗਲ ਪਿਆਲਾ ਦੀ ਲੇਪ ਕਰ ਰਿਹਾ ਸੀ । ਅਜੇ ਵੀ ਚੰਗੀ ਰਹਿ ਗਈ ਕੋਈ ਕਾਰਾ ਨਹੀਂ ਹੈ ਗਿਆ। ਮਨ ਦੀਆਂ ਲਹਿਰਾਂ ਕਿਨਾਰੇ ਨੂੰ ਮਿਲੈ ਕੇ ਕੋਲ ਕਰਨਾ ਚਾਹੁੰਦੀਆਂ ਸਨ ਅਤੇ ਕਈ ਵਾਰ ਨਿਰਾਸਤਾ ਦੇ ਰੇਤੇ ਵਿੱਚ ਜਜਬ ਹੋ ਕੇ ਰਹਿ ਜਾਂਦੀਆਂ ਸਨ। ਹਨੇਰੇ ਵਿੱਚ ਉਨਾਂ ਨੂੰ ਤੱਕ ਕੇ ਕਦੇ ਕਦੇ ਉਨ੍ਹਾਂ ਹੂਕਦੇ ਅਤੇ ਚੁਗਲ ਬੈਲਦੇ ਸਨ । ਨਹਿਰ ਦਾ ਪਾਣੀ ਓਸੇ ਸ਼ਾਨ ਨਾਲ ਵਗ ਰਿਹਾ ਸੀ । ਸਮੇਂ ਦੀ ਤੋਰ ਨੂੰ ਉੱਚੀਆਂ ਨੀਵੀਆਂ ਥਾਵਾਂ ਨਹੀਂ ਰੋਕ ਸਕਦੀਆਂ।
ਦਿਲ ਮਿਲਕੇ ਦੀ ਹੋਈ,
ਤੂੰ ਕਿਹੜਾ ਚੰਦ ਮੁੰਡਿਆ।
ਭਾਗ - ਇੱਕੀਵਾਂ
ਸ਼ਾਮੋ ਨੇ ਵੀ ਜੋਤੀ ਨੂੰ ਖਲੋਤਿਆਂ ਵੇਖ ਲਿਆ ਅਤੇ ਚੰਨੋ ਦੇ ਚੂੰਡੀ ਵੱਢ ਕੇ ਹੱਸ ਪਈ। ਉਸਦੀਆਂ ਨੀਵੀਆਂ ਸ਼ਰਾਰਤੀ ਨਜ਼ਰਾਂ ਕਹਿ ਰਹੀਆਂ ਸਨ, ਕਿਉਂ ਕਾਲਜਾ ਕਰ ਗਿਆ ਉਦੋਂ ਹੀ ਸਟੇਜ ਤੇ ਗਿਆਨੀ ਆ ਗਿਆ ।ਉਸ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਫਤਿਹ ਜੁਲਾਈ, ਫਿਰ ਫਿਰ ਬੋਲਣਾ ਸ਼ੁਰੂ ਕੀਤਾ,