

ਦੀਵਾਨ ਸਜਾ ਸਜਾ ਕੜਾਹ ਪ੍ਰਸ਼ਾਦ ਕਰ ਕੇ ਪਾ ਛੱਡਣਾ ਯਾਦ ਰੱਖੋ ਸਿੱਖ ਧਰਮ ਇਨਕਲਾਬੀ ਧਰਮ ਹੈ ਇਨਕਲਾਬ ਹਮੇਸ਼ਾ ਜ਼ਿੰਦਗੀ ਦੇਂਦਾ ਹੈ। ਜਿਹੜਾ ਅੱਜ ਅੰਗਰੇਜ਼ ਸਾਮਰਾਜ ਦੇ ਖਿਲਾਫ਼ ਜੱਦੋ ਜਹਿਦ ਨਹੀਂ ਕਰਦਾ, ਅਸੀਂ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਕਹਿ ਸਕਦੇ। ਕੁਰਬਾਨੀ ਕਰਨਾ ਜ਼ਿੰਦਗੀ ਹੈ, ਅੰਗਰੇਜ਼ ਵਿਰੁੱਧ ਲੜਨਾ ਸਮੇਂ ਦੀ ਮੰਗ ਹੈ। ਖਾਲਸਾ ਸਦਾ ਦੀਨ ਦੁਖੀਆਂ ਦਾ ਸਹਾਈ ਰਿਹਾ ਹੈ । ਅੱਜ ਹਿੰਦੁਸਤਾਨ ਦੇ ਕਰੋੜਾਂ ਤਾਂ ਭੁੱਖੋ ਭੁੱਖੇ ਲੋਕ ਅੰਗਰੇਜ਼ ਜ਼ੁਲਮ ਦਾ ਸ਼ਿਕਾਰ ਹਨ। ਵੰਡ ਖਾਣਾ ਅਤੇ ਸਾਂਝੀ ਹਮਦਰਦੀ ਵਿੱਚ ਜਿਉਣਾ ਸਿੱਖੀ ਹੈ ਖੁਦ ਆਜ਼ਾਦ ਹੋਣਾ ਅਤੇ ਗਰੀਬ ਲੋਕਾਂ ਨੂੰ ਜਾਲਮ ਦੇ ਪੰਜੇ ਵਿੱਚੋਂ ਕਢਣਾ ਖਾਲਸਾਈ ਧਰਮ ਹੈ, ਗੁਰੂ ਗੋਬਿੰਦ ਸਿੰਘ ਦੇ ਇਨਕਲਾਬੀ ਧਰਮ ਵਿੱਚ ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।"
ਗਿਆਨੀ ਨੇ ਅਖੀਰਲੇ ਸ਼ਬਦਾਂ ਵਿੱਚ ਰੋਹ ਭਰ ਦਿੱਤਾ ਸੀ। ਸਾਰੇ ਦੀਵਾਨ ਦੇ ਨੂੰ-ਕੰਡੇ ਖੜੇ ਹੋ ਗਏ ਸਨ ਲੋਕ ਉਸਦੀ ਨਵੀਂ ਉਮਰ ਵਿੱਚ ਅਜਿਹੀ ਉਭਾਰ ਖਿਆਲਾ ਦੀ ਸ਼ਲਾਘਾ ਕਰ ਰਹੇ ਸਨ। ਉਸਦੇ ਹਰਕਦੇ ਅਤੇ ਅਣਖੀਲੇ ਬੇਲ ਨੂੰ ਸੁਣ ਕੇ ਰੂਪ ਅਤੇ ਜਗੀਰ ਵੀ ਅਟਕ ਗਏ ਸੰਨੇ ਗਿਆਨੀ ਦੇ ਫਤਿਹ ਬੁਲਾਉਂਦਿਆਂ ਹੀ ਉਹ ਪਿੰਡ ਨੂੰ ਤੁਰ ਪਏ। ਚੰਨੋ ਅਤੇ ਸ਼ਾਮੇ ਨੇ "ਨਹੀਂ ਨਹੀਂ " ਕਰਦੀ ਸੰਤੀ ਨੂੰ ਵੀ ਉਠਾ ਲਿਆ। ਉਹ ਚਾਰ ਪੰਜ ਖੇਤਾਂ ਦੀ ਵਿੱਚ ਉੱਤੇ ਰੂਪ ਅਤੇ ਚਗੀਰ ਦੇ ਪਿੱਛੇ ਪਿੱਛੇ ਆ ਰਹੀਆਂ ਸਨ। ਜਗੀਰ ਗਿਆਨੀ ਦੀ ਤਕਰੀਰ ਦਾ ਅਸਰ ਕਬੂਲਦਾ ਬੋਲਿਆ:
“ਯਾਰ, ਗਿਆਨੀ ਨੇ ਤਾ ਕੱਡੇ ਕੱਢ ਸੁੱਟੇ। ਆਹ ਸਾਧ ਸਾਲੇ ਲੱਭੋ ਦੇ ਚਿੱਡ ਵਧਾਈ ਫਿਰਦੇ ਐ, ਇਹ ਕਿਥੋਂ ਗਰੇਜ਼ਾਂ ਨਾਲ ਲੜ ਲੈਣਗੇ।"
“ਗਿਆਨੀ ਅਣਖੀਲਾ ਆਦਮੀ ਐ, ਪੜ੍ਹਦਾ ਵੀ ਬਹੁਤ ਰਹਿੰਦਾ ਐ। ਪਰ ਆਪਣੇ ਵਿੱਚ ਆਪਣੇ ਵਰਗਾ ਹੈ ਜਾਂਦਾ ਐ।"
“ਲੇਠਾ ਐ ਲੇਠਾ ਗਿਆ।
ਉਹਨਾਂ ਦੇ ਪਿੱਛੇ ਦੇ ਲਹੂਰੀ ਚੁੰਨੀਆਂ ਦੇ ਪੱਲੇ ਹਵਾ ਨਾਲ ਉਡ ਉਡ ਜਾਂਦੇ ਸਨ। ਰੂਪ ਅਤੇ ਜਾਗੀਰ ਉਨਾ ਨੂੰ ਦੇਖਣ ਲਈ ਮਜਬੂਰ ਸਨ। ਪਹਾੜ ਵਲੋਂ ਸਾਉਣ ਘਟਾਵਾਂ ਉਲਰੀਆਂ ਆ ਰਹੀਆਂ ਸਨ। ਉਨਾ ਤੇਜ਼ ਜਦਮਾਂ ਨਾਲ ਸਾਰਾ ਪੰਧ ਮੁਕਾ ਦਿੱਤਾ। ਘਰ ਆ ਕੇ ਮੰਦਾ ਵਾਹ ਦਲਾਨ ਵਿਚ ਬਹਿ ਗਏ। ਚੰਨੋ ਅਤੇ ਸ਼ਾਮੇ ਦੀ ਉਡੀਕ ਵਿਚ ਗਲੀ ਵਲ ਤੱਕਣ ਲੱਗੇ। ਰੂਪ ਇਓ ਮਹਿਸੂਸ ਕਰ ਰਿਹਾ ਸੀ, ਜਿਵੇਂ ਪੰਜਾਬੀ ਦੀ ਫਟਕਾਰ ਉਸ ਦੇ ਕੰਨਾ ਵਿਚ ਸਰੋਦ ਬਣ ਕੇ ਚਲ ਰਹੀ ਸੀ ਅਤੇ ਮਿੱਠੀ ਫਟਕਾਰ ਹਰ ਪਲ ਤੇਜ਼ ਅਤੇ ਉੱਚੀ ਹੁੰਦੀ ਜਾ ਰਹੀ ਹੈ। ਸਮਾਂ ਕਾਫੀ ਬੀਤ ਗਿਆ, ਗਲੀ ਵਿਚ ਸੁੰਨ ਵਰਤੀ ਹੋਈ ਸੀ। ਹਵਾ ਦਾ ਇਕ ਫਰਾਟਾ ਅੰਦਰ ਸੁੱਕੇ ਪੱਤੇ ਲੈ ਆਇਆ।
“ਲੈ ਚਾਚੀ ਲੰਡੀ ਉਨਾ ਨੂੰ ਗੋਖੋ ਕਿ ਮੇਰੀ ਲੈ ਗਈ ।" ਜਗੀਰ ਨੇ ਸਿਰ ਹਿਲਾਉਂਦਿਆਂ ਕਿਹਾ।
"ਗੱਲ ਤਾਂ ਤੇਰੀ ਠੀਕ ਹੈ।
ਮੈਂ ਤਾਂ ਜਾਂਦਾ ਹਾਂ, ਪ੍ਰਸਿੱਨੀ ਨੂੰ ਘੋਲ ਕੇ ਮੰਗਵਾ ਲਈ ਉਨਾ ਆਪਣੇ ਆਪ ਨਹੀਂ ਆਉਣਾ ।" ਜਗੀਰ ਨੇ ਜਾਂਦਿਆਂ ਮਤ ਵਜੋਂ ਕਿਹਾ।
ਰੂਪ ਦਾ ਦਿਲ ਬੇਕਰਾਰ ਸੀ। ਉਹ ਕਿਸੇ ਨਾ ਕਿਸੇ ਤਰਾਂ ਚੰਨੋ ਨੂੰ ਆਪਣੇ ਘਰ ਪ੍ਰਾਹੁਣੀ ਵੇਖਣਾ ਚਾਹੁੰਦਾ ਸੀ। ਕੁਝ ਇਜਕਦਾ ਕੁਝ ਹੱਸਦਾ ਉਹ ਪ੍ਰਸਿੱਨੀ ਕੋਲ ਚਲਾ ਗਿਆ। ਉਹ ਮੰਜੀ ਉੱਤੇ ਪਈ ਮੁੰਡੇ ਨੂੰ ਦੁੱਧ ਚੁੰਘਾ ਰਹੀ ਸੀ।
“ਹੱਸੇ ਕਾਹਤੋ ਹੋ?”
ਐਵੇਂ ਹੀ।" ਹਾਸਾ ਉਸਦੇ ਬੁੱਲਾਂ ਵਿਚ ਮੈਲੰਜੀਰੀ ਫੁਟ ਰਿਹਾ ਸੀ ਅਤੇ ਜਿਸੇ ਗੱਲ ਦੀ ਅੱਖਾਂ ਗਵਾਹੀ ਦੇ ਰਹੀਆਂ ਸਨ।
“ਸੰਤੀ ਦੀ ਭਤੀਜੀ ਨਾਲ ਚੰਨੋ ਆਈ ਏ । ਰੂਪ ਨੇ ਪੈਰ੍ਹਾ ਉਪਰਦਿਆ ਕਹਿ ਦਿੱਤਾ।
ਸੌਂਹ ਖਾ ਤਾਂ ।" ਪ੍ਰਸਿੱਨੀ ਦੀਆ ਅੱਖਾਂ ਸਾਰੇ ਚੰਨੋ ਦੀ ਦੱਸੀ ਪਿਆਰ ਕਹਾਣੀ ਇਕ ਪਲ ਲਈ ਸਾਕਾਰ ਹੋ ਗਈ।
“ਤੂੰ ਉਸਨੂੰ ਕਿਸੇ ਤਰਾਂ ਆਪਣੇ ਘਰ ਲੈ ਆ, ਨਾਲੇ ਆਪਣ ਦੀ ਰੋਟੀ ਦੇਵਾਂ ਨੂੰ ਵਰਜ ਆਵੀਂ।"
ਮੁੰਡੇ ਨੂੰ ਸੁਆ ਕੇ ਮੈਂ ਹੁਣੇ ਲੈ ਆਉਣੀ ਆ, ਇਹ ਕਿਹੜੀ ਗੱਲ ਐ। ਅਸਲ ਵਿਚ ਪ੍ਰਸਿੱਨੀ ਚੰਨੋ ਨੂੰ ਦੇਖਣ ਲਈ ਆਪ ਉਤਾਵਲੀ ਹੈ ਗਈ ਸੀ। ਮੁੱਸੇ ਨੂੰ ਉਪਦਿਆ ਬਣ ਤੋਬ ਦਿੱਤਾ ਅਤੇ ਸੌਦਾ ਜਾ ਰਿਹਾ ਸੀ। ਉਸ ਨਿੱਕੀ ਜਿਹੀ ਮੰਜੀ ਉੱਤੇ ਪਾਣੀ ਦਰੀ ਅਤੇ ਉਸ ਉੱਤੇ ਦੇ ਤਿੰਨ ਪੋਤਰੇ ਵਿਛਾ ਕੇ ਮੁੰਡੇ ਨੂੰ ਪਾ ਦਿੱਤਾ। ਬੇਣਾ ਥਾਪੜ ਦੇਣ ਨਾਲ ਮੁੰਡਾ ਸੂਜ ਸੌ ਗਿਆ। ਮੁੜ ਉਸ ਮੂੰਹ ਹੱਥ ਧੋ ਕੇ ਅੰਗਰਾ ਪਾਇਆ