

ਅਤੇ ਹਲਕੇ ਪਿਆਜ਼ੀ ਰੰਗ ਦੀ ਚੁੰਨੀ ਦੀ ਬੁੱਕਲ ਮਾਰੀ। ਰੂਪ ਵਾਲ ਖੇਤੀ ਮੁਸਕੁਰਾ ਕੇ ਉਹ ਸੱਤੀ ਦੇ ਘਰ ਨੂੰ ਤੁਰ ਪਈ।
ਜਦ ਉਹ ਸੱਤੀ ਦੇ ਘਰ ਪਹੁੰਚੀ ਉਸ ਸਵਾਤ ਵਿਚ ਦੋ ਮੁਟਿਆਰਾਂ ਨੂੰ ਮੰਜੇ ਉੱਤੇ ਬੈਠਿਆ ਤੱਕਿਆ। ਉਹ ਹੁਣੇ ਹੋਟੀ ਖਾ ਕੇ ਹੱਟੀਆਂ ਸਨ। ਪ੍ਰਸਿੱਨੀ ਨੇ ਸੱਤੀ ਨੂੰ ਰਸੋਈ ਵਿਚ ਬੈਠੀ ਵੇਖ ਕੇ ਕਿਹਾ:
ਮੱਥਾ ਟੇਕਦੀ ਆ ਅੰਮਾ ਜੀ ।"
“ਗੁਰੂ ਭਲਾ ਕਰੇ ਬੱਚਾ ਜੀਵੇ, ਬੁੱਢ ਸੁਹਾਗਣ । ਸੰਤੀ ਨੇ ਅਸੀਸ ਦਿੰਦਿਆਂ ਚੰਨੋ ਫਲ ਮੂੰਹ ਭੁਆਇਆ ਇਹ ਰੂਪ ਦੀ ਵਹੁਟੀ ਐ ਪ੍ਰਸਿੰਨੀ।
ਚੰਨੋ ਦੀਆਂ ਅੱਖਾਂ ਇਕ ਵਾਰੀ ਹੀ ਚਮਕੀਆਂ। ਉਸ ਮੇਜੀ ਤੋਂ ਉਠ ਪ੍ਰਸਿੱਨੀ ਨੂੰ ਇਸ ਤਰਾਂ ਜੱਫੀ ਵਿਚ ਘੁੱਟ ਲਿਆ, ਜਿਵੇਂ ਉਹ ਆਪਣੀ ਪ੍ਰਦੇਸੀ ਆਈ ਸਕੀ ਭੈਣ ਨੂੰ ਮਿਲ ਰਹੀ ਹੋਵੇ।
“ਆ ਨੀ ਹੋਣੇ ਚੰਨੋ ਦਾ ਖੁਸ਼ੀ ਵਿਚ ਦਿਲ ਭਰ ਆਇਆ।
ਰਾਮ ਸਤ ਭਾਬੀ ਰਾਮੇ ਨੇ ਪ੍ਰਸਿੱਨੀ ਨੂੰ ਆਖਿਆ।
“ਸਤਿ ਸ੍ਰੀ ਅਕਾਲ ਬੀਬੀ।
ਚੰਨੋ ਨੇ ਪ੍ਰਸਿੰਨੀ ਨੂੰ ਗਲਵਕੜੀ ਸਮੇਤ ਮੰਜੇ “ਤੇ ਬਹਾ ਲਿਆ। ਉਹ ਉਸ ਦੇ ਹੁਸਨ ਅਤੇ ਨਕਸ਼ਾਂ ਨੂੰ ਤਕ ਤਕ ਬਹੁਤ ਹੀ ਪ੍ਰਸੰਨ ਹੋ ਰਹੀ ਸੀ।
ਭੈਣੇ ਤੂੰ ਤਾਂ ਸੱਚੀ ਮੁੱਚੀ ਚੰਨੋ।
ਸਾਮੋ ਤੇ ਸੰਤੀ ਵੀ ਹੱਸ ਪਈਆਂ। ਸੱਤੀ ਪ੍ਰਸਿੱਨੀ ਨੂੰ ਸੰਬੋਧਨ ਕਰ ਕੇ ਬੇਲੀ:
ਤੇਰੇ ਸਾਕ ਤੋਂ ਪਹਿਲਾ ਰੂਪ ਨੂੰ ਚੰਨੋ ਦਾ ਸਾਕ ਹੁੰਦਾ ਸੀ।"
ਮੈਨੂੰ ਪਤਾ ਹੈ ਅੰਮਾ ਜੀ !
“ਭੂਆ, ਮਾਲ ਗਰੀਬਾਂ ਦਾ ਚੋਰਾਵਰ ਲੈਂਦੇ ਚੰਨੋ ਨੇ ਅਸਲੀਅਤ ਨੂੰ ਇਕ ਤਰਾਂ ਹਾਸੇ ਵਿਚ ਟਾਲ ਦਿੱਤਾ। ਉਹ ਉਸਦੇ ਅੰਦਰ ਪ੍ਰਸਿੰਨੀ ਨੂੰ ਵੇਖ ਕੇ ਖੁਸ਼ੀ ਦੇ ਨਾਲ ਰਸਕ ਵੀ ਜਾਗ ਪਿਆ ਸੀ।
ਭੈਣ ਆਪ ਹੁਣ ਅੱਧੇ ਅੱਧੇ ਕਰ ਲੈਂਦੀਆਂ ਆ। ਪ੍ਰਸਿੱਨੀ ਦੇ ਚਿਹਰੇ ਤੇ ਖੇੜਾ ਸੀ ਅਤੇ ਸਾੜੇ ਦਾ ਰਿਦਾ ਨਿਸ਼ਾਨ ਤਕ ਨਹੀਂ ਸੀ ਪਰ ਹਾਂ, ਵਧੇਰੇ ਗੁਰੂ ਨਾਲ ਤਕਿਆ ਜਣੇਪੇ ਦਾ ਅਸਰ ਕਰੂਰ ਦਿਸ ਆਉਂਦਾ ਸੀ। ਸੋਨੇ ਨੂੰ ਪ੍ਰਸਿੱਨੀ ਦਾ ਵਿਸ਼ਾਲ ਜਿਹਰਾ ਮੇਹ ਗਿਆ ਅਤੇ ਉਹ ਆਪਣੀ ਗੋਲ ਤੇ ਅੰਦਰੋਂ ਅੰਦਰੀ ਪਛਤਾਵਾਂ ਕਰਨ ਲਈ।
ਮੈਂ ਤਾਂ ਅੰਮਾ ਜੀ, ਦੋਹਾ ਬੀਬੀਆਂ ਨੂੰ ਲੈਣ ਆਈ ਆ।
“ਜੇ ਤੂੰ ਨਾ ਵੀ ਆਉਂਦੀ ਅਸਾਂ ਆਪ ਈ ਆਉਣਾ ਸੀ। ਤੇਰਾ ਮੁੰਡਾ ਵੀ ਵੇਖਣਾ ਏ “ ਸ਼ਾਮੇ ਨੇ ਵਿਚੋਂ ਹੀ ਉੱਤਰ ਦਿੱਤਾ।
“ਜਦੋ ਇਹ ਜਾਣ ਵਾਲੀਆਂ ਨੇ, ਮੈਂ ਕੋਣ ਆ ਰੋਕਣ ਵਾਲੀ।"
"ਨਹੀਂ, ਅੰਮਾ ਜੀ, ਤੂੰ ਖੁਸ਼ ਹੋ ਕੇ ਅੱਲੇ ਤਾਂ .. ।" ਪ੍ਰਸਿੱਨੀ ਨੇ ਸੱਤੀ ਦੀ ਵਡਿਆਈ ਕਰਦਿਆਂ ਕਿਹਾ।
ਇਹ ਤਾਂ ਕੱਲ ਆਪਣੇ ਕਹਿੰਦੀਆਂ ਸਨ, ਰੂਪ ਦੀ ਵਹੁਟੀ ਵੇਖਣੀ ਏ। “ ਸੱਤੀ ਨੇ ਇਕ ਤਰਾਂ ਹਰਾਮਦੀ ਚਾਹਰ ਕਰ ਦਿੱਤੀ।
ਚੰਨੋ ਨੇ ਬੇਵਸ ਹੁੰਦਿਆਂ ਇਕ ਵਾਰ ਫਿਰ ਪ੍ਰਸਿੱਨੀ ਨੂੰ ਘੁੱਟ ਲਿਆ। ਉਸ ਦਾ ਅਨੁਭਵ ਕਿਸੇ ਰੰਗਲੇ ਪਿਆਰ ਵਿਚ ਗੜੂੰਦ ਸੀ। ਘੁੱਟਦਿਆਂ ਪ੍ਰਸਿੱਨੀ ਨੂੰ ਥਣਾਂ ਵਿੱਚੋਂ ਦੁੱਧ ਸਿਮ ਪਿਆ।