Back ArrowLogo
Info
Profile

ਮਿਲ ਲੈਂਦੇ ਆਂ।

ਸ਼ਾਮੋ ਨੇ ਵੀ ਪੰਜ ਰੁਪਏ ਮੁੰਡੇ ਨੂੰ ਦੇਣ ਲਈ ਪ੍ਰਸਿੱਨੀ ਦੇ ਹੱਥ ਤੇ ਰੱਖ ਦਿੱਤੇ।

“ਹੱਦ ਕਰ ਦਿੱਤੀ ਤੁਸੀਂ ਤੁਹਾਨੂੰ ਘਰ ਆਈਆਂ ਨੂੰ ਮੋਹਣਾ ਏ।

ਪ੍ਰਸਿੱਨੀ ਨੇ ਸਾਮੇ ਦੇ ਰੁਪਏ ਮੌਲਦਿਆਂ ਕਿਹਾ।

"ਇਹ ਤਾਂ ਜਰੂਰ ਰੱਖਣੇ ਹੋਏ ਐ।"

“ਲੈ ਦੇ ਰੁਪਈਏ ਰੱਖ ਲੈਂਦੀ ਆ, ਹੋਰ ਬਸ।"

ਸ਼ਾਮੋ ਦੇ ਬਾਰ ਬਾਰ ਕਹਿਣ “ਤੇ ਵੀ ਪ੍ਰਸਿੱਨੀ ਨੇ ਦੋ ਰੁਪਏ ਹੀ ਮਸਾ ਰੱਖੇ। ਚੰਨੋ ਦੇ ਵੀ ਉਹ ਮੈੜਨਾ ਚਾਹੁੰਦੀ ਸੀ, ਪਰ ਉਸਦਾ ਚਿਹਰਾ ਵੇਖ ਕੇ ਕੁਝ ਕਹਿਣ ਦੀ ਹਿੰਮਤ ਹੀ ਨੀ ਪਈ। ਫਿਰ ਉਨਾ ਦਲਾਨ ਵਿਚ ਮੰਜੇ ਡਾਹ ਲਏ ਅਤੇ ਸਾਰਾ ਦੁਪਹਿਰ ਗੱਲਾਂ ਕਰਦਿਆਂ ਮੁਕਾਇਆ।

ਚੰਨੋ ਨੇ ਸਾਰਾ ਦੁਪਿਹਰ ਪੂਰਨ ਨੂੰ ਆਪਣੇ ਪੱਟਾਂ ਵਿਚ ਪਾਈ ਰੱਖਿਆ ਅਤੇ ਪੱਟ ਹਿਲਾਉਂਦੀ ਲੋਰੀਆਂ ਦਿੰਦੀ ਰਹੀ। ਉਨਾ ਅਗਲੀਆਂ ਪਿਛਲੀਆਂ ਗੱਲਾਂ ਦੁਹਰਾ ਸੁੱਟੀਆਂ ।ਸਮੇ ਨੇ ਦਿਆਲੇ ਦੇ ਡਾਕੇ ਦੀ ਗੱਲ ਸੁਣਾਈ। ਰੂਪ ਦਿਆਲੇ ਦੀ ਕਰਤੂਤ ਸੁਣ ਕੇ ਲੋਹੇ ਲਾਖਾ ਹੈ ਗਿਆ।

ਉਸ ਸਮਝਿਆ ਏਸੇ ਲਈ ਦਿਆਲਾ ਐਨੇ ਚਿਰ ਦਾ ਇਥੇ ਨਹੀਂ ਆਇਆ। ਖੈਰ ਉਸਦੀ ਲਾਹ ਪਾਹ ਕਰਾਂਗੇ ਆਏ ਦੀ।

ਮੈਂ ਭੂਆ ਨੂੰ ਆਖ ਆਵਾਂ ਕੋਈ ਫਿਕਰ ਨਾ ਕਰੋ। ਸਾਡਾ ਪ੍ਰਸਿੱਨੀ ਨਾਲ ਜੀਅ ਲੱਗਾ ਏ। " ਏਨੀ ਗੱਲ ਕਹਿ ਕੇ ਸਾਮੇ ਚਲੀ ਜਾਣ ਲਈ ਉਠੀ।

ਸਾਰੇ ਖਿੜ ਖੜਾ ਕੇ ਹੱਸ ਪਏ। ਹਾਸੇ ਅਤੇ ਖੁਸ਼ੀ ਵਿਚ ਰੂਪ ਦਾ ਘਰ ਨਸ਼ਿਆਇਆ ਪਿਆ ਸੀ। ਰੂਪ ਨੇ ਆਪਣੇ ਯਾਰਾਂ ਮਿੱਤਰਾਂ ਨਾਲ ਜਿੰਨੀ ਵਾਰ ਜਰਾਬ ਪੀ ਕੇ ਏਸੇ ਘਰ ਵਿਚ ਸੁਆਦ ਲਿਆ ਸੀ, ਪਰ ਅੱਜ ਬਿਨ ਪੀਤਾ ਆਨੰਦ ਉਸ ਸਾਰੀ ਉਮਰ ਅਨੁਭਵ ਨਹੀਂ ਕੀਤਾ ਸੀ।

ਉਸਨੂੰ ਗੁਲਦੂ ਸੀਰੀ ਦੀ ਹਸੀਲੀ ਬੇਲੀ ਯਾਦ ਆ ਰਹੀ ਸੀ:

ਦੁੱਧ ਬਣ ਜਾਣੀ ਆ ਮਲਾਈ ਬਣ ਜਾਨੀ ਆ।

ਗੁਟ ਗਟ ਪੀ ਲੈ ਕੇ ਨਸ਼ਾ ਬਣ ਜਾਨੀ ਆ।

ਪ੍ਰਸਿੱਨੀ ਕਿਸੇ ਕੰਮ ਅੰਦਰ ਚਲੀ ਗਈ। ਰੂਪ ਅਤੇ ਚੰਨੋ ਕੁਝ ਸਮੇ ਲਈ ਇਕੱਲੇ ਰਹਿ ਗਏ। ਦੋਹਾਂ ਇਕ ਦੂਜੇ ਨੂੰ ਹਸਦੀਆ ਅੱਖਾਂ ਨਾਲ ਇੱਕ ਤੱਕਿਆ, ਜਿਵੇਂ ਦੇਸ਼ ਕਾਲ ਦੀਆ ਹੱਦਾਂ ਨੂੰ ਚੀਰ ਕੇ ਅਗੋਦ ਹੈ ਜਾਣਾ ਚਾਹੁੰਦੇ ਸਨ। ਰੂਪ ਨੇ ਬੁੱਲਾਂ ਤੇ ਜੀਤ ਫੇਰਦਿਆਂ ਆਖਿਆ-

“ਜੇ ਮੈਂ ਤੈਨੂੰ ਹੁਣ ਇਥੋਂ ਜਾਣ ਈ ਨਾ ਦੇਵਾਂ।

ਮੈਂ ਤਾਂ ਆਪ ਰਹਿਣ ਆਈਆਂ ?

ਵਾਹ ਬਈ ਵਾਹ!" ਦੋਵੇਂ ਹੱਸ ਪਏ।

“ਕਿਉਂ ਸਲਾਹ ਨਹੀਂ ਰੱਖਣ ਦੀ ?

ਤੈ ਜਦ ਵੀ ਤੇਰਾ ਜੀ ਕਰੇ ਪਰ ਤੂੰ ਆਉਣ ਵਾਲੀ ਹੱਦ ਕਰ ਦਿੱਤੀ ਮੈਨੂੰ ਕੋਈ ਆਸ ਨਹੀਂ ਸੀ ।

ਮੈਂ ਕਿਹਾ ਤੂੰ ਸਾਰੀ ਉਮਰ ਉਲਾਰਾ ਦੇਵੇਗਾ ਇਕ ਵਾਰ ਵੀ ਮਿਲਣ ਨਾ ਆਈ ਪਰ ਮੇਰਾ ਵੀ ਜੇਰਾ ਐ।" ਚੰਨੋ ਏਨੀ ਕਹਿ ਕੇ ਮਾਣ ਵਿਚ ਤਣ ਗਈ।

116 / 145
Previous
Next