Back ArrowLogo
Info
Profile

ਹੁਣ ਤੇਰੇ ਤੋਂ ਦੀ ਬਟੂਆ ਸੁੱਟ ਦੇਂਦਾ ਆ ।”ਕਰਮੇ ਨੇ ਬਹੁਏ ਨੂੰ ਹੱਥ ਪਾਉਂਦਿਆਂ ਉੱਤਰ ਦਿੱਤਾ।

ਸ਼ਾਮੋ ਨੇ ਮੱਕੇ ਦੇ ਪਿੱਛੇ ਖਲੋਤੀਆਂ ਦੇ ਕੁੜੀਆਂ ਨੂੰ ਸੈਨਤ ਮਾਰੀ ।ਉਨ੍ਹਾਂ ਭੱਟ ਬਾਹੀਆਂ ਨੂੰ ਹੱਥ ਪਾ ਕੇ ਮੰਜਾ ਉਲਟਾ ਦਿੱਤਾ ਅਤੇ ਵਿਚਾਰਾ ਕਰਮਾ ਸਾਹਮਣੇ ਖਲੋਤੀਆਂ ਕੁੜੀਆਂ ਦੇ ਪੈਰਾਂ ਵਿਚ ਜਾ ਡਿੱਗਾ।

“ਸਾਡੇ ਪੈਰੀਂ ਹੱਥ ਨਾ ਲਾ। "ਕੁੜੀਆ ਨਾਲ ਦਿੱਲੀ ਮਾਰਦਿਆਂ ਸ਼ਾਮੇ ਨੇ ਆਖਿਆ।

ਕਰਮਾ ਉਠਦਾ ਹੀ ਕੁੜੀਆਂ ਨੂੰ ਫੜਨ ਲਈ ਵਧਿਆ। ਇਕ ਵਾਰ ਹੀ ਸਭ ਕੁੜੀਆਂ ਨੱਠ ਗਈਆ ਪਰ ਉਸ ਸ਼ਾਮੇ ਨੂੰ ਭੇਜ ਕੇ ਪਲ੍ਹਾਰ ਲਿਆ ਅਤੇ ਉਸ ਦੇ ਕੰਨ “ਚ ਲਮਕਦੇ ਵਾਲੇ ਨੂੰ ਫੜ ਕੇ ਹੇਠਾਂ ਦਬਾਦਿਆ ਕਿਹਾ,

ਇੱਛ ਇੱਛ ਬੋਤੀਏ।

"ਊਈ ਮਰ ਗਏ ਹੈ ਨੀ ਮਾਂ “ਪੀੜ ਨਾਲ ਸਾਮੇ ਨੇ ਹੇਠਾਂ ਬੇਹਦਿਆ ਪੁਕਾਰਿਆ।

ਹਾਏ ਮੇਰਾ ਕੋਈ ਕਸੂਰ ਨੀ। ਨੀ ਮਾਂ ਮਰ ਗਈ, ਮੈਂ ਤੈਨੂੰ ਫੇਰ ਨੀ ਛੇੜਦੀ ਹਾੜੇ ਹਾੜੇ "ਸ਼ਾਮੇ ਮਿਨਤਾਂ ਕਰ ਰਹੀ ਸੀ। ਚੰਨੋ ਅਤੇ ਬਜਨ ਐਲ ਪਲੋਤੀਆਂ ਤਮਾਸ਼ਾ ਵੇਖ ਰਹੀਆਂ ਸਨ।

“ਲੈ ਤੇਰੇ ਵਾਲੇ ਕੀ ਕਰਨੇ ਏ। "ਕਰਮੇ ਨੇ ਉਸਦੇ ਵਾਲੇ ਵਿਚੋਂ ਉਂਗਲ ਕੱਢ ਲਈ ਸਾਮੇ ਨੇ ਪਰੇ ਹੁੰਦਿਆਂ ਕਿਹਾ,

“ਬੇਹੜੇ ਨੇ ਲੋਕ ਈ ਤੋੜ ਸੁੱਟੀ ਸੀ।"

ਹੱਛਾ ਅਜੇ ਕਸਰ ਰਹਿ ਗਈ।

ਜਾਹ ਵੇ ਜਾਹ ਮੈਸੇ ਕੁਛ ਹੋਰ ਸੁਣੇਗਾ।"

ਕਰਮੇ ਨੂੰ ਵੀ ਤੀਆਂ “ਤੇ ਆਉਣ ਦਾ ਸੁਆਦ ਆ ਗਿਆ ਸੀ। ਕੁੜੀਆਂ ਦੀ ਲਵਾਈ ਪੁੱਠੀ ਛਾਲ ਨੂੰ ਯਾਦ ਕਰ ਕੇ ਉਹ ਆਪਣੇ ਆਪ ਹੋਸੀ ਜਾ ਰਿਹਾ ਸੀ। ਬੇਫਿਕਰੀ ਸੰਭਰੂ ਉਮਰ ਵਿਚ ਅਨੁਭਵ ਨੂੰ ਲਾਈ ਮੱਦਾ ਦਿੰਦੀ ਹੈ ਅਤੇ ਮਿੱਠਾ ਹਾਲ ਜ਼ਿੰਦਗੀ ਨੂੰ ਪਿਆਰ ਦੇ ਸਾਗਰ ਵਿਚ ਧੱਕਾ ਦੇ ਦੇਂਦਾ ਹੈ। ਅਜਿਹੀ ਅਵਸਥਾ ਵਿਚ ਦਿਲ ਦੀ ਸਟੇਜ ਉੱਤੇ ਅਰਮਾਨ ਨੱਚਦੇ ਹਨ ਅਤੇ ਆਹਦੇ ਨੇ ਬਾਰਾਂ ਵਰ੍ਹਿਆ ਪਿੰਛਤਾ ਰੂਬੀ ਦੀ ਵੀ ਸੁਣ ਅਹਿਸਾਸ ਜਾਂਦਾ ਹੈ ਅੰਦਰਲਾ ਰੰਗਲਾ ਮਸਤ ਖੇੜਾ ਜ਼ਿੰਦਗੀ ਦੀਆ ਬਾਹਰਣੀਆਂ ਨੁਕਰਾਂ ਨੂੰ ਵੀ ਹੁਸਨ ਨਾਲ ਪਰ ਦੇਂਦਾ ਹੈ।

ਦੋ ਦਿਨ ਰਹਿ ਕੇ ਕਰਮਾ ਚੰਨੋ ਨੂੰ ਆਪਣੇ ਪਿੰਡ ਲੈ ਆਇਆ। ਜਿਉਂ ਜਿਉਂ ਦਿਨ ਲੱਖਦੇ ਜਾ ਰਹੇ ਸਨ। ਜੋਤੀ ਕਬੀਲਦਾਰੀ ਦੇ ਭਾਰ ਹੇਠ ਵਧੇਰੇ ਹੀ ਦੱਬਦੀ ਜਾ ਰਹੀ ਸੀ। ਬਿਰਧ ਨੇ ਦੇਣ ਲੈਣ ਦੀ ਮੁਖਤਿਆਰੀ ਕਰਮੇ ਨੂੰ ਸੰਭਾਲ ਦਿੱਤੀ ਸੀ। ਲੈਣਾ ਖਾਸ ਨਹੀਂ ਸੀ ਤੇ ਦੇਣਾ ਉਸਦੇ ਵਿਆਹ ਤੋਂ ਮੁਕਿਆ ਨਹੀਂ ਸੀ। ਘਰ ਦੀ ਬਹੁਤੀ ਜ਼ਮੀਨ ਹੈ ਹੋ ਨਹੀਂ ਸੀ, ਕਰਮੇ ਨੂੰ ਮਜਬੂਰ ਵਟਾਈ ਤੇ ਲੈ ਕੇ ਆਉਣੀ ਪੈਂਦੀ ਸੀ। ਇਕੱਲੇ ਤੋਂ ਬਾਹਰ ਦਾ ਕੰਮ ਨਹੀਂ ਮੁਕਦਾ ਸੀ ਤੇ ਜੇ ਸਾਰੀ ਰਲਾਉਂਦਾ ਸੀ, ਤਦ ਵਟਾਈ “ਤੇ ਜ਼ਮੀਨ ਵਾਹ ਕੇ ਉਸਨੂੰ ਬਚਦਾ ਨਹੀਂ ਸੀ। ਸੀਰੀ ਦਾ ਪੰਜਵਾਂ ਹਿੱਸਾ, ਮਾਲਕਾਂ ਦਾ ਅੱਧ ਦੰਗਿਆ ਦਾ ਦਾਣਾ, ਬੀ ਬਹਿੜਾ ਅਤੇ ਸਰਕਾਰ ਦਾ ਹਾਲੀ ਨਹਿਰੀ ਮਾਮਲਾ ਦੇ ਕੇ ਹਰ ਸਾਲ ਉਹ ਘਾਟੇ ਵਿਚ ਰਹਿ ਜਾਂਦਾ ਸੀ ਅਤੇ ਤਕਰੀ ਰਕਮ ਉਸਦੇ ਸਿਰ ਟੁੱਟ ਪੈਂਦੀ ਸੀ।

ਐਤਕੀਂ ਉਸ ਜ਼ਮੀਨ ਵਟਾਈ ਦੀ ਥਾਂ ਚਕੀਤੇ “ਤੇ ਲੈ ਲਈ ਅਤੇ ਸੌ ਰੁਪਈਆ ਸਾਹੋ ਵਿਆਰ ਲੈ ਕੇ ਸੀਰੀ ਨੂੰ ਦਿੱਤਾ।

ਕਰਮਾ ਨੇਕ ਨੀਅਤ ਕਾਮਾ ਜੱਟ ਸੀ। ਉਹ ਕਿਸੇ ਦੇ ਪੱਠੇ ਵੱਢਣੇ ਅਤੇ ਵਟਾਈ ਵਾਲਿਆਂ ਨਾਲ ਖਿਆਨਤ ਕਰਨੀ ਪਾਪ ਸਮਝਦਾ ਸੀ। ਸੱਚਾ ਕਿਰਤੀ ਅਤੇ ਸਾਰਾ ਸਾਲ ਦੇਹ ਤੋਰ ਕੰਮ ਕਰਨ ਉਪਰੰਤ ਵੀ ਉਸ ਦੀ ਹਾਲਤ ਨਹੀਂ ਸੁਧਰੀ ਸੀ। ਉਹ ਸੋਚਦਾ ਸੀ, ਕੋਈ ਐਬ ਨਹੀਂ ਕਰੀਦਾ, ਚੋਰੀ ਯਾਰੀ ਦੇ ਰਾਹ ਮੈਂ ਨਹੀਂ ਜਾਂਦਾ ਅਤੇ ਕੰਮ ਕਰਨ ਵਿਚ ਕਸਰ ਨਹੀਂ ਛੱਡਦਾ ਫਿਰ ਵੀ ਸਿਰ ਕਰਜਾ ਨਹੀਂ ਲਹਿੰਦਾ। ਸਾਲੇ ਕਰਮ ਹੀ ਹੋਏ ਐ ਅੱਡਾ ਕਦੇ ਤਾਂ ਰੱਬ ਗਰੀਜ਼ਾਂ ਦੀ ਸੁਣੇਗਾ ਹੀ।

ਵਾਸਤਵ ਵਿਚ ਕਮਾਉਣ ਵਾਲਾ ਇਕੱਲਾ ਸ਼ਰਮਾ ਸੀ ਅਤੇ ਖਾਣ ਵਾਲੇ ਪੰਜ ਜੀਅ ਸਨ। ਸ਼ਾਮ ਨੂੰ ਬਾਹਰੋਂ ਮਿੱਠੀਆਂ ਮਾਰ ਕੇ ਚਾਰਾ ਅਤੇ

119 / 145
Previous
Next