

ਜਾਂਦੀ ਅਤੇ ਉਸਦੀਆਂ ਮੁੱਠੀਆਂ ਮਿਚ ਜਾਂਦੀਆਂ। ਕਈ ਦਿਨ ਉਸਨੂੰ ਪੀੜ ਉੱਠਦੀ ਰਹੀ। ਉਹ ਏਨੀ ਕਮਜ਼ੋਰ ਹੋ ਗਈ ਸੀ ਕਿ ਬਜਨੇ ਹੀ ਉਸਨੂੰ ਪਾਸਾ ਪਰਤਾਂਦੀ ਰਹੀ। ਰੀਡ ਦੀ ਹੱਡੀ ਵਿੱਚ ਉਸਨੂੰ ਕਈ ਦਿਨ ਦਰਦ ਹੁੰਦਾ ਰਿਹਾ। ਪਰ ਹੁਣ ਦਿਨੋਂ ਦਿਨ ਮੇਠਾ ਪੈਂਦਾ ਜਾ ਰਿਹਾ ਸੀ। ਚੰਨੋ ਦੀ ਕਮਹੋਰ ਸਿਹਤ ਅਨੁਸਾਰ ਪਹਿਲੋਂ ਪਤਲੀ ਖੁਰਾਕ ਦੁੱਧ ਅਤੇ ਦਲੀਆ ਆਦਿ ਦਿੱਤੀ ਜਾਂਦੀ ਰਹੀ। ਥੋੜ੍ਹੇ ਦਿਨ ਹੋਰ ਸੀਤ ਜਾਣ ਪਿੱਛੋਂ, ਉਸਦੇ ਸਰੀਰ ਦੀ ਕਮਜ਼ੋਰੀ ਕੱਢਣ ਲਈ ਨਿੱਗਰ ਪੰਜੀਰੀ ਰਲਾ ਦਿੱਤੀ। ਉਸਦੀ ਸੱਸ ਵੀ ਉਸਨੂੰ ਧਤੀ ਘਿਓ ਦੀ ਪੰਜੀਰੀ ਕਰ ਕੇ ਦੇ ਗਈ।
ਜਦ ਚੰਨੋ ਦੇ ਸਰੀਰ ਨੇ ਕੀਤੀ ਤਾਕਤ ਫੜ ਲਈ ਅਤੇ ਉਠਣ ਬੈਠਣ ਲਗ ਪਈ, ਉਸਨੂੰ ਸੱਤਾਂ ਦਿਨਾਂ ਪਿੱਛੇ ਨੁਹਾਇਆ ਗਿਆ। ਉਹ ਮੌਤ ਦੇ ਮੂੰਹੋਂ ਬਚ ਕੇ ਨਿਕਲੀ ਸੀ। ਉਸਨੂੰ ਕਰਮੇ “ਤੇ ਲੋਹੜੇ ਦਾ ਗੁੱਸਾ ਆ ਰਿਹਾ ਸੀ। ਜੋ ਮੁੰਡਾ ਹੁੰਦਾ ਤਦ ਭੱਜਾ ਆਉਂਦਾ, ਖ਼ਸਦੇ ਕੁੜੀ ਨੂੰ ਪੱਥਰ ਸਮਝ ਕੇ ਨਹੀਂ ਆਇਆ। ਉਹ ਕਈ ਵਾਰ ਸੋਚਦੀ ਮਰਦ ਕਿੰਨੇ ਬੇਕਿਰਕ ਅਤੇ ਕਠੋਰ ਹੁੰਦੇ ਹਨ।
ਤੀਵੀਂ ਜਣੇਪੇ ਤੋਂ ਮਸਾਂ ਮਰ ਕੇ ਨਿਕਲਦੀ ਹੈ ਅਤੇ ਇਨ੍ਹਾਂ ਦੇ ਕੁਝ ਯਾਦ ਜਿੱਤ ਵੀ ਨਹੀਂ ਰਹਿੰਦਾ। ਉਸਨੂੰ ਕਲਪਨਾ ਵਿੱਚ ਉਡੀ ਫਿਰਦੀ ਨੂੰ ਰੂਪ ਯਾਦ ਆ ਗਿਆ, ਉਹ ਕੁੜੀ ਨੂੰ ਕਦੇ ਨਾ ਮਾੜਾ ਸਮਝਦਾ ਅਤੇ ਤਕਲੀਫ਼ ਦੇ ਦਿਨਾਂ ਵਿੱਚ ਹੋਂਦ ਸਿਰਹਾਇਓ ਨਾ ਉਠਦਾ। ਉਸਦੇ ਨੇ ਮੱਥੇ ਵਿੱਚ ਜ਼ਿੰਦਗੀ ਦੀ ਪ੍ਰਭਾਤ ਇਸਕ ਪਈ। ਉਸ ਇਕ ਵਾਰ ਹੀ ਕੁਝ ਯਾਦ ਆ ਜਾਣ ਤੇ ਕੁੜੀ ਨੂੰ ਚੁੱਕ ਕੇ ਛਾਤੀ ਨਾਲ ਲੈ ਲਿਆ ਅਤੇ ਲੰਮੇ ਹਉਕੇ ਦੇ ਹੁਲਾਰੇ ਵਿੱਚ ਕੀਤਾ ਖਾ ਗਈ। ਭੂਤ ਵਿੱਚ ਆਪਣੇ ਮਿਧੇ ਕੁਦਰਤੀ ਅਰਮਾਨਾਂ ਵੱਲ ਰਾਤ ਪਾਉਣ ਮਨੁੱਖ ਨਹੀਂ ਰਹਿ ਸਕਦਾ। ਉਸਨੂੰ ਇਉਂ ਜਾਪ ਰਿਹਾ ਸੀ, ਜਿਵੇਂ ਉਸਦੇ ਪ੍ਰੇਮੀ ਦੀ ਲੁਛਦੀ ਯਾਦ ਨੇ ਹਿੱਤ ਹੋ ਕੇ ਸੱਤੀ ਦਾ ਰੂਪ ਧਾਰ ਲਿਆ ਹੈ।
ਭਜਨੋ ਨੇ ਚੰਨੋ ਦੀ ਗੋਦ ਵਿੱਚੋਂ ਬੱਚੀ ਨੂੰ ਲੈਦਿਆਂ ਪੁੱਛਿਆ, ਇਹਦਾ ਨਾਂ ਕਿ ਰੱਖੀਏ ਬੀਬੀ”
ਜਿਹੜਾ ਤੈਨੂੰ ਚੰਗਾ ਲੱਗੇ।"
"ਮੈਨੂੰ ਚੰਗਾ, ਮੈਨੂੰ ਤਾਂ ਪੁੰਨੇ ਚੰਗਾ ਲਗਦਾ ਏ।" ਉਸਨੇ ਕੁੜੀ ਨੂੰ ਚੁੰਮਦਿਆਂ ਉੱਤਰ ਦਿੱਤਾ।
ਚਲ ਪੁੰਨ ਹੀ ਸਹੀ।"
ਬੀਬੀ ਪਿਓ ਤੇ ਤਾਂ ਭੋਰਾ ਨੀ। ਰੰਗ ਰੂਪ ਅਤੇ ਨਕਲ ਸਬ ਤੇਰੇ ਉੱਤੇ ਐ। ਆਹਦੇ ਹੁੰਦੇ ਐ ਮਾਂ ਪੁਰ ਧੀ ਪਿਤਾ ਪਰ ਘੋੜਾ, ਬਹੁਤ ਨਹੀਂ ਤਾਂ ਥੋੜਾ ਥੋੜਾ।"
ਚੰਨੋ ਮੁਸਕਾਈ ਜਾ ਰਹੀ ਸੀ।
ਪੁੰਨੇ ਦੇ ਜਨਮ ਪਿੱਛੇ ਚੰਨੋ ਨੇ ਆਪਣੇ ਆਪ ਵਿੱਚ ਇਕ ਨਵੀਂ ਤਬਦੀਲੀ ਮਹਿਸੂਸ ਕੀਤੀ। ਉਹ ਮਾਂ ਬਣ ਗਈ ਸੀ ਪਰ ਮਾਂ ਬਣਨ ਨਾਲੋਂ ਬਹੁਤਾ ਇਉ ਮਾਲੂਮ ਹੁੰਦਾ ਸੀ, ਜਿਵੇਂ ਉਹ ਦੁਨੀਆਂ ਵਿੱਚ ਮੁੜ ਕੇ ਆਈ ਸੀ, ਜਾ ਸਮਾਜਿਕ ਜਬਰ ਹੇਠ ਉਸਦੇ ਦਰਰੇ ਜਜ਼ਬਾਤ ਨੇ ਨਵਾਂ 1 ਲਿਆ ਸੀ। ਜ਼ਿੰਦਗੀ ਆਪਣੀ ਪੂਰਨਤਾ ਵੱਲ ਚਾਅ ਤੇ ਖੁਸੀ ਨਾਲ ਵਧਦੀ ਹੈ । ਚੰਨੋ ਨੇ ਆਪਣੀ ਜ਼ਿੰਦਗੀ ਦੇ ਬੂਟੇ ਦੀ ਨਵੀਂ ਕਲਮ ਨੂੰ ਪਿਆਰ ਨਾਲ ਪਾਲਣਾ ਸ਼ੁਰੂ ਕਰ ਦਿੱਤਾ।
ਜਣੇਪੇ ਪਿੱਛੇ ਹਰ ਔਰਤ ਬਹੁਤ ਕਮਜ਼ੋਰ ਹੋ ਜਾਂਦੀ ਹੈ ਪਰ ਜੇ ਨਰੋਈ ਖੁਰਾਕ ਨਾਲ ਕਮਜ਼ੋਰੀ ਦੀ ਘਾਟ ਨੂੰ ਪੂਰਿਆ ਕੀਤਾ ਜਾਵੇ ਤਦ ਉਸਦਾ ਜੇਸ਼ਨ ਨਵੇਂ ਨਿਖਾਰ ਵਿੱਚ ਲਿਸ਼ਕਦਾ ਹੈ। ਚੰਨੋ ਨੇ ਬਦਾਮਾਂ ਦੀ ਘਿਓ ਹੀਰ ਪੰਜੀਰੀ ਖਾਦੀ ਸੀ ਅਤੇ ਉਸਦੀ ਭਾਬੀ ਨੇ ਮਾਭੇ ਦੁੱਧ ਨਾਲ ਉਸਦੀ ਵੱਖ ਸੇਵਾ ਕੀਤੀ ਸੀ। ਪੂਣੀ ਵਰਤੀ ਬੱਗੀ ਚੰਨੋ ਤੇ ਫਿਰ ਲਾਲੀਆਂ ਦੇ ਵਾਰ ਸ਼ੁਰੂ ਹੈ ਹੋ ਗਏ। ਉਸਦਾ ਚਿਹਰਾ ਪ੍ਰਭਾਤ ਦਾ ਗਵਾਚਿਆ ਟੁਕੜਾ ਜਾਪਦਾ ਸੀ। ਸੁਰਮੇ ਦੀ ਕਾਲੀ ਧਾਰ ਆਲਾ ਦੁਆਲਾ ਜਖਮੀ ਕਰ ਰਹੀ ਸੀ। ਹੁਸਨ ਮੁੜ ਨਵੇਂ ਰੁਪ ਵਿਚ ਆਪਣੇ ਪਿਆਰ ਨੂੰ ਲੋਕ ਰਿਹਾ ਸੀ। ਮਚਲਦੇ ਅਰਮਾਨਾਂ ਨਾਲ ਜ਼ਿੰਦਗੀ ਖਿੱਚੀ ਜਾ ਰਹੀ ਸੀ। ਚੰਨੋ ਜਦ ਵੀ ਫਰਮਾਹਾਂ ਵਾਲੇ ਖੂਹ ਕੋਲ ਦੀ ਲੱਖਦੀ, ਉਸ ਦਾ ਦਿਲ ਧੜਕਣ ਲਗ ਪੈਂਦਾ ਯਾਦ ਪ੍ਰਕਿਤੀ ਨੂੰ ਨਸ਼ਿਆਂਦੀ ਹੈ ਅਤੇ ਰੂਹ ਆਪਣੇ ਪਿਆਰ ਚੁੰਮਣਾਂ ਨਾਲ ਜ਼ਿੰਦਗੀ ਦੀ ਜਦੋ ਜਹਿਦ ਨੂੰ ਸਾਹਸ ਦਿੰਦੀ ਸੀ।
ਇਕ ਮੂੰਹ ਹਨੇਰੇ ਵਿੱਚ ਦਿਆਲੇ ਨੇ ਚੰਨੋ ਨੂੰ ਰੂਪ ਦੇ ਘੋਲੇ ਕੱਪੜੇ ਕਰਾਏ। ਦਿਆਲਾ ਪਹਿਲੋਂ ਇਕ ਦੇ ਦਿਨ ਇਬਕਦਾ ਰਿਹਾ ਸੀ ਕਿ ਚੰਨੋ ਨੂੰ ਕੱਪੜੇ ਦੇਵੇ ਜਾਂ ਨਾ। ਪਰ ਰੂਪ ਨੇ ਹਿੱਕ ਥਾਪੜ ਕੇ ਉਸਨੂੰ ਕਿਹਾ ਸੀ, ਬੇਫਿਕਰ ਹੋ ਕੇ ਫੜਾ ਦੇਵੀ ਉਹ ਕਦੇ ਗੁੱਸਾ ਨਹੀਂ ਕਰਦੀ। ਕੱਪੜੇ ਫੜਦਿਆਂ ਚੰਨੋ ਨੇ ਸਹੀ ਰੂਪ ਦੀ ਸੁਖ ਸਾਂਦ ਪੁੱਛੀ, ਜਿਸ ਨਾਲ ਦਿਆਲੇ ਦਾ ਸਾਰਾ ਡਰ ਤੋਂ ਲਹਿ ਗਿਆ। ਚੰਨੋ ਨੇ ਉਸੇ ਦਿਨ ਪੁੰਨੇ ਨੂੰ ਹਾ ਕੇ ਰੂਪ ਵਲੋਂ ਆਏ ਕਪੜਿਆ ਵਿੱਚ ਸਜਾ ਦਿੱਤਾ। ਰੀਤਾਂ ਜ਼ਿੰਦਗੀ ਨੂੰ ਬਲਵਾਨ ਕਰਦੀਆਂ ਹਨ ਹੁਸਨ ਆਪਣੇ ਪਿਆਰ ਆਦਰਸ਼ ਵੱਲ