Back ArrowLogo
Info
Profile

ਸਦਾ ਲਈ ਖਤਮ ਹੋ ਗਿਆ। ਬਾਪੂ ਕੰਮਦੇ ਨਹੀਂ ਸਾਡਾ ਸਮਾਜ ਇਨ੍ਹਾਂ ਨੂੰ ਪੈਦਾ ਕਰਦਾ ਹੈ। ਮਨੁੱਖ ਜੀਵਨ ਦੇ ਕੁਦਰਤੀ ਰਾਹ ਰੋਕ ਦਿੱਤੇ ਜਾਂਦੇ ਹਨ। ਜ਼ਿੰਦਗੀ ਫੁੱਲ ਅਰਮਾਨ ਹੀ ਬਦਲਾ ਲਏ ਜੰਡਿਆ ਵਿੱਚ ਬਦਲ ਜਾਂਦੇ ਹਨ। ਮੁੜ ਸਮਾਜ ਉਨ੍ਹਾਂ ਨੂੰ ਦੇਰ ਡਾਕੂ ਅਤੇ ਕਾਤਲ ਪੁਕਾਰਨਾ ਸ਼ੁਰੂ ਕਰ ਦੇਂਦਾ ਹੈ।

ਦਿਆਲੇ ਨੇ ਕਲਕੱਤੇ ਜੀਅ ਲਾ ਕੇ ਕੰਮ ਨਹੀਂ ਕੀਤਾ ਅਤੇ ਹਮੇਸ਼ਾ ਪਿੰਡ ਵੱਲ ਹੀ ਤਾਂਘਦਾ ਰਿਹਾ ਸੀ। ਉਸਦੀ ਜ਼ਮੀਨ ਤਕਰੀਸ਼ਨ ਸਾਰੀ ਗਹਿਣੇ ਪੈ ਗਈ ਸੀ। ਹੁਣ ਉਸ ਕੋਲ ਕੁਝ ਵੀ ਨਹੀਂ ਰਿਹਾ ਸੀ ।ਅਫੀਮ ਸਿਗਰਟਾਂ, ਸ਼ਰਾਬ ਅਤੇ ਚਾਹ ਆਦਿ ਨਸ਼ੇ ਤਰੈਟ ਵਿੱਚ ਉਸਦਾ ਅੰਦਰ ਵੰਡ ਰਹੇ ਸਨ। ਉਸ ਕੋਈ ਚਾਰਾ ਨਾ ਚਲਦਾ ਵੇਖ ਕੇ ਜ਼ਮੀਨ ਦਾ ਇਕ ਟੁਕੜਾ ਵੀ ਕਰ ਦਿੱਤਾ ਅਤੇ ਤਿੰਨ ਸੌ ਰੁਪਏ ਨਾਲ ਕੀਤਾ ਗੱਡੀ ਖਰੀਦ ਲਈ। ਮਹਿਣੇ ਤੋਂ ਮੇਰੀ ਤੱਕ ਉਹ ਇੱਕ ਗੇੜਾ ਲਾ ਲੈਂਦਾ ਸੀ। ਉਸਦੇ ਨਸ਼ੇ ਪਾਣੀ ਅਤੇ ਕੀੜੇ ਦੀ ਖਾਧ-ਖੁਰਾਦ ਲਈ ਪੈਸੇ ਬਣ ਜਾਂਦੇ ਸਨ। ਲੋਕ ਉਸਨੂੰ ਦਿਆਲੇ ਤੋਂ ਟਾਰੇ ਵਾਲਾ ਅਮਲੀ ਆਪਣ ਲਗ ਪਏ। ਇੱਕ ਦਿਨ ਉਹ ਮੇਰੇ ਟਾਂਗਿਆ ਦੇ ਅੱਗੇ ਨਿੱਤ ਵਾਂਗ ਮਹਿਣੇ ਚਲਣਾ ਬਈ ਕਿਸੇ ਮਹਿਣੇ ਕੋਲ ਕੇ ਸਵਾਦੀਆਂ ਲੱਭ ਰਿਹਾ ਸੀ ਕਿ ਇਕ ਕੋਟ ਪੈਂਟ ਪਾਈ ਗੱਭਰੂ ਨੇ ਉਸਨੂੰ ਪੁੱਛਿਆ:

ਮਹਿਣੇ ਦਾ ਸਾਲਮ ਟਾਂਗਾ ਚਾਹੀਦਾ ਏ ।

ਦਿਆਲੇ ਨੇ ਪੜ੍ਹੇ ਲਿਖੇ ਸਰਦਾਰ ਵੱਲ ਵੇਖ ਕੇ ਮਨ ਵਿੱਚ ਕਿਹਾ, “ਕਿਤੇ ਵੇਖਿਆ ਏ।" ਫਿਰ ਉੱਤਰ ਦਿੱਤਾ

“ਸਾਲਮ ਦੀ ਚਲਦੇ ਰਹਾਂਗੇ ਸਰਦਾਰ ਜੀ।"

“ਦੇ ਸਵਾਰੀਆਂ ਹਾਂ।"

“ਲੈ ਆਉ ਦੂਜੀ ਸਵਾਰੀ ਵੀ।

ਹੱਛਾ” ਸਰਦਾਰ ਨੇ ਆਪਣੇ ਹੱਥ ਵਾਲਾ ਚਮੜੇ ਦਾ ਸੂਟਕੇਸ ਤਾਰੀ ਵਿੱਚ ਰੱਖਦਿਆ ਪੁੱਛਿਆ ਅੱਗੇ ਕਦੇ ਨਹੀਂ ਜਾਵੇਗਾ "

"ਕਿੱਥੇ ਜੀ ।

ਕਪੂਰੀਂ।

ਉਥੇ ਵੀ ਚਲਦਾ ਰਹਾਂਗਾ ।"ਦਿਆਲੇ ਨੇ ਰੁਪਿਆ ਹੋਰ ਬਣ ਜਾਣ ਦੀ ਖੁਸ਼ੀ ਵਿੱਚ ਆਪਿਆ।

ਸਰਦਾਰ ਸਵਾਰੀ ਲੈਣ ਚਲਿਆ ਗਿਆ। ਦਿਆਲੇ ਨੇ ਠੇਕੇਦਾਰ ਨੂੰ ਅੱਗੇ ਦਾ ਟੈਕਸ ਦੇ ਦਿੱਤਾ ਅਤੇ ਪਾਣੀ ਦੀ ਬਾਲਟੀ ਲਾਗ ਦੇ ਪੰਪ ਤੋਂ ਗੁਰ ਕੇ ਲੈ ਆਇਆ। ਘੋੜੇ ਨੇ ਪਾਣੀ ਨਾ ਪੀਤਾ। ਉਸ ਅੱਧੀ ਅੱਧੀ ਬਾਲਟੀ ਗੱਡੇ ਦੇ ਤਿਰਕਦੇ ਪਹੀਏ ਉੱਤੇ ਪਾ ਦਿੱਤੀ। ਜਿਉਂ ਹੀ ਬਾਲਟੀ ਪਿਛਲੇ ਪਾਸੇ ਟੰਗਦਿਆਂ ਉਸ ਜਨਾਨੀ ਸਵਾਰੀ ਨੂੰ ਤੱਕਿਆ ਹੈਰਾਨ ਹੋ ਕੇ ਰਹਿ ਗਿਆ, ਸ਼ਾਮੇ ਕਿਸ ਤਰਾਂ ਆ ਗਈ। ਉਸਦੀਆਂ ਚੋਰੀਆਂ ਹੋਈਆਂ ਅੱਖਾਂ ਭੁਲੇਖੇ ਅਤੇ ਹਕੀਕਤ ਵਿਚਕਾਰ ਹੋਰ ਹੋਰ ਹੋ ਰਹੀਆਂ ਸਨ। ਉਸਦੀ ਹਾਲਤ ਵੇਖ ਕੇ ਸ਼ਾਮੇ ਅੰਦਰੋਂ ਅੰਦਰੀ ਹੈ ਪਈ ।ਉਸਨੂੰ ਸੁਪਨੇ ਵਿਚ ਵੀ ਕਦੇ ਖਿਆਲ ਨਹੀਂ ਆਇਆ ਸੀ ਕਿ ਮੈਂ ਦਿਆਲੇ ਨੂੰ ਅਜਿਹੀ ਦੁਰਦਸ਼ਾ ਵਿਚ ਵੀ ਦੇਖਾਂਗੀ।

ਮੈਂ ਘਰ ਲਈ ਕੁਝ ਫਲ ਲੈ ਆਵਾਂ। “ਸ਼ਾਮੇ ਨੇ ਆਪਣੇ ਸਰਦਾਰ ਦੀ ਆਵਾਜ਼ ਸੁਣੀ। ਉਹ ਸਭਤੋਂ ਪਾਰ ਜਾ ਚੁੱਕਾ ਸੀ।

ਸਾਮੋਂ ਦਿਆਲੇ ਨਾਲ ਲੇਖ ਗੁੱਸੇ ਸੀ ਪਰ ਉਸਦੀ ਜੰਗਲੀ ਹਾਲਤ ਰੱਖ ਕੇ ਪਸੀਜ ਗਈ ਅਤੇ ਹਮਦਰਦੀ ਵਿਚ ਉਸ ਮੁਰਦਿਆਂ ਵਾਂਗ ਪੁੱਛਿਆ-

“ਦਿਆਲਿਆ ਇਹ ਕੀ ਹਾਲਾਤ ਬਣਾਈ ਏ ?

“ਭਾਵੀ ਦਾ ਚੱਕਰ ਏ। “ ਦਿਆਲਾ ਸ਼ਾਮੇ ਦੇ ਸਾਹਮਣੇ ਦੋਸ਼ੀਆਂ ਵਾਂਗ ਲਹਿਤ ਖਲੋਤਾ ਸੀ। ਪਰ ਉਸਦਾ ਵਿਰੋਧ ਵਿਚ ਧੜਕਦਾ ਦਿਲ ਕਹਿ ਦੇਣਾ ਚਾਹੁੰਦਾ ਸੀ, "ਇਹ ਮੇਰੀ ਹਾਲਾਤ ਤੂੰ ਬਣਾਈ ਏ ਫੈਰਨੇ। ਪਰ ਉਹ ਮੁੜ ਮੁੜ ਤੱਕ ਕੇ ਨੀਵੀਂ ਪਾ ਲੈਦਾ।

“ਥੋੜਾ ਬਹੁਤ ਤਾਂ ਆਪਣਾ ਖਿਆਲ ਰੱਖ। ਤੂੰ ਤਾਂ ਸਿਆਣਿਆ ਵੀ ਨਹੀਂ ਜਾਂਦਾ। "

“ਖਿਆਲ ਰੱਖ ਕੇ ਹੁਣ ਕੀ ਕਰਨਾ ਏ ?

127 / 145
Previous
Next