Back ArrowLogo
Info
Profile

"ਚਲ, ਖਸਮਾਂ ਨੂੰ ਖਾਵੇ, ਆਪੋ ਵਿਚ ਸਰੀ ਜਾਉ, ਤੂੰ ਹਲ ਵਾਹੀ ਚੱਲ।"

ਕਰਜ਼ੇ ਦੀ ਚੰਨੋ ਨੂੰ ਵੀ ਚਿੰਤਾ ਸੀ ਪਰ ਕੋਈ ਔਰਤ ਆਪਣੇ ਮਾਲਕ ਨੂੰ ਪਰਦੇਸ ਘੋਲਣ ਦਾ ਜ਼ੋਰਾ ਕਿਥੋਂ ਲਿਆਵੇ। ਫਿਰ ਬਲਦੀ ਅੱਗ ਵਿਚ ਛਾਲ ਮਾਰਨ ਨੂੰ ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਲੈਂਦੀ। ਕਰਮਾ ਚੰਨੋ ਦੇ ਰੋਕਣ ਨਾਲ ਰੁਕ ਤਾਂ ਗਿਆ ।ਪਰ ਨੌਕਰ ਹੋਣ ਦਾ ਖਿਆਲ ਉਸਦੇ ਦਿਲੋਂ ਨਾ ਨਿਕਲਿਆ। ਭਰਤੀ ਕਰਨ ਵਾਲਿਆਂ ਦੇ ਇਸ਼ਤਿਹਾਰ ਪਿੰਡ ਵਿਚ ਕੱਚੀਆਂ ਕੰਧਾਂ ਨਾਲ ਆ ਚੰਬੜੇ ਸਨ। ਚੌਕੀਦਾਰ ਹਰ ਛੋਟੇ ਵੱਡੇ ਮੇਰੇ “ਤੇ ਭਰਤੀ ਦਾ ਹੋਕਾ ਦੇਂਦੇ। ਕਰਮੇ ਨੇ ਇੱਕ ਸਾਲ ਮਸਾਂ ਮਰ ਪਿੱਟ ਕੇ ਪੂਰਾ ਕੀਤਾ ਅਤੇ ਦੂਜੇ ਵਰ੍ਹੇ ਦੇ ਮੁੱਢ ਵਿਚ ਹੀ ਗੱਤੇ ਦਾ ਸੌਦਾ ਬਾਹਰ ਇਕ ਜੱਟ ਨਾਲ ਕਰ ਲਿਆ। ਚੰਨੋ ਨੇ ਉਸਨੂੰ ਬਹੁਤ ਹਟਾਇਆ, ਪਰ ਉਸ ਨੇ ਬਹੁਤ ਹੀ ਨਿਰਮਾਣ ਹੁੰਦਿਆਂ ਬੇਨਤੀ ਰੂਪ ਵਿਚ ਕਿਹਾ:

ਚੰਨੋ ਮੇਰੇ ਸਿਰ ਭਾਰ ਲਹਿ ਜਾਣ ਦੇ।"

ਚੰਨੋ ਨੇ ਮਜਬੂਰ ਸਬਰ ਦੀ ਘੁੱਟ ਭਰ ਲਈ। ਉਹ ਆਪਣੇ ਮਾਲਕ ਦੀ ਤਰਸਯੋਗ ਹਾਲਾਤ ਵੀ ਨਾ ਸਹਾਰ ਸਕੀ। ਜੱਗ ਲੱਗ ਜਾਣ ਕਾਰਨ ਭਾਅ ਹੋਰ ਤੇਜ਼ ਹੋ ਗਏ ਸਨ ਲਦ ਅਤੇ ਗੱਡੇ ਦੀ ਰਕਮ ਨਾਲ ਹੀ ਕਰਮਾ ਸੁਰਖੁਰੂ ਹੋ ਗਿਆ। ਦਾਣਿਆਂ ਦੀ ਫਸਲ ਘਰ ਕਬੀਲਦਾਰੀ ਦੇ ਖਰਚ ਲਈ ਬਚ ਗਈ। ਅਗਲੇ ਦਿਨ ਹੀ ਉਸ ਮੇਰੀ ਭਰਤੀ ਹੈ ਜਾਣ ਦੀ ਮਿੱਥ ਲਈ। ਜਾਣ ਤੋਂ ਅੱਗੇ ਉਸ ਪੁੰਨੇ ਨੂੰ ਘੁੱਟ ਕੇ ਪਿਆਰ ਕੀਤਾ।

"ਹੁਣ ਇਹ ਪੰਜਾਂ ਸਾਲਾਂ ਦੀ ਹੋ ਗਈ ਏ, ਏਨੂੰ ਪੜ੍ਹਨ ਜ਼ਰੂਰ ਲਾ ਦੇਈਂ। ਆਪਾਂ ਤਾਂ ਜਿਹੇ ਜੀ ਸੀ, ਜੂਨ ਪੂਰੀ ਕਰ ਲਈ।"

ਚੰਨੋ ਨੇ ਕੋਈ ਜਵਾਬ ਨਾ ਦਿੱਤਾ। ਉਸਦੀਆਂ ਅੱਖਾਂ ਭਰੀਆਂ ਹੋਈਆਂ ਸਨ ।ਉਸ ਦੀਆ ਅੱਖਾਂ ਮਾਲਕ ਨੂੰ ਪ੍ਰਦੇਸ਼ ਜਾਂਦੀਆਂ ਕਿਵੇਂ ਵੇਖ ਸਕਦੀਆਂ ਸਨ। ਉਹ ਅੱਖਾਂ ਪੂੰਝਦੀ ਅੰਦਰ ਚਲੀ ਗਈ। ਕਰਮਾ ਵੀ ਉਸਨੂੰ ਧੀਰਜ ਦੇਣ ਲਈ ਪਿੱਛੇ ਪਿੱਛੇ ਗਿਆ।

ਚੰਨੋ !" ਕਰਮਾ ਏਨੀ ਕਹਿ ਕੇ ਚੁੱਪ ਹੋ ਗਿਆ। ਉਹ ਕੀ ਧੀਰਜ ਦੇ ਸਕਦਾ ਸੀ? ਇਕੰਠਿਆਂ ਤੇ ਪਿਆਰ ਚਾਅ ਨਾਲੋਂ ਰੋਟੀ ਦਾ ਸਵਾਲ ਜ਼ਰੂਰੀ ਸੀ। ਉਹ ਮਜਬੂਰੀ ਦੀ ਹਾਲਤ ਵਿਚ ਭਰਤੀ ਹੈ ਰਿਹਾ ਸੀ, ਪੇਟ ਦੀ ਭੁੱਖ ਲਈ। ਮਾਂ, ਧੀ ਅਤੇ ਵਹੁਟੀ ਤੋਂ ਦਿਲ ਪੱਥਰ ਬਣਾ ਕੇ ਵਿਛੜ ਰਿਹਾ ਸੀ। ਉਸ ਭਰੇ ਮਨ ਨਾਲ ਮਾਂ ਨੂੰ ਸਿੱਖਿਆ ਵਜੋਂ ਆਖਿਆ

"ਮਾਂ! ਤੂੰ ਚੰਨੋ ਨਾਲ ਲੜੀ ਬੋਲੀ ਨਾਂ, ਰਲ ਕੇ ਦਿਨ ਕਢਿਓ।"

ਪੁੱਤ ਕਿਉਂ ਜਾਣਾ ਏ, ਘਰ ਥੋੜੀ ਖਾ ਲੈ।”ਮਾਂ-ਹਿਰਦਾ ਕਾਂਬੇ ਵਿਚ ਪਿੰਘਲਦਾ ਜਾ ਰਿਹਾ ਸੀ। ਅੰਦਰੋਂ ਮੋਹ, ਆਂਦਰਾਂ ਖਿੱਚ ਖਿੱਚ ਤੋੜ ਰਿਹਾ ਸੀ।

“ਮਾਂ, ਹੁਣ ਤੂੰ ਨੰਨਾ ਨਾ ਪਾ ।" ਉਸ ਤੁਰਦਿਆਂ ਮਾਂ ਨੂੰ ਮੱਥਾ ਟੇਕਿਆ। ਮਾਂ ਨੇ ਭਰੀਆਂ ਅੱਖਾਂ ਨਾਲ ਸਿਰ “ਤੇ ਹੱਥ ਫੇਰਿਆ। ਜਿਉਂ ਹੀ ਉਹ ਦਰੋਂ ਨਿਕਲਿਆ, ਕੁੱਤੇ ਨੇ ਕੰਨ ਫੜਕਾ ਦਿੱਤੇ ਮਾਂ ਚਾਹੁੰਦੀ ਸੀ, ਮਾੜੇ ਸ਼ਗਨ ਵਜੋਂ ਪੁੱਤਰ ਨੂੰ ਆਵਾਜ਼ ਦੇ ਕੇ ਮੋੜ ਲਵੇ। ਪਰ ਕਰਮਾ ਚੋਰਾਂ ਵਾਂਗ ਕਾਹਲੀ ਕਾਹਲੀ ਜਾ ਰਿਹਾ ਸੀ। ਵਾਸਤਵ ਵਿਚ ਉਹ ਭਰੇ ਅਤੇ ਉਛਲੇ ਮਨ ਨੂੰ ਘਰੋਂ ਛੇਤੀ ਪਰੇ ਲੈ ਜਾਣਾ ਚਾਹੁੰਦਾ ਸੀ।

ਬਲਦਾਂ ਦੀ ਜੋੜੀ ਵਿੱਕ ਜਾਣ ਨਾਲ ਖੁਰਲੀਆਂ ਸੁੰਨੀਆਂ ਸੁੰਨੀਆਂ ਜਾਪਦੀਆਂ ਸਨ ਅਤੇ ਕਰਮੇ ਬਿਨਾਂ ਚੰਨੋ ਦਾ ਘਰ ਸੱਖਣਾ ਹੋ ਗਿਆ ਸੀ। ਉਹ ਖੇਤ ਵਿਚ ਰੈਟੀ ਲੈ ਕੇ ਜਾਣ ਲਈ ਤਰਸ ਰਹੀ ਸੀ ।ਕੰਮ ਉਸਤੋਂ ਖੁੱਸ ਗਿਆ ਸੀ ਅਤੇ ਖੇਤ ਉਸਦੇ ਮਾਲਕ ਤੋਂ। ਉਹ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਇੱਕ ਮਹਿੰ ਦਾ ਆਥਣ ਸਵੇਰ ਇੱਕ ਰੀਹੇ ਦਾ ਟੋਕਰਾ ਮਸਾਂ ਹੁੰਦਾ ਸੀ। ਪੱਠੇ ਵੀ ਉਹ ਕੋਈ ਬਹੁਤੇ ਨਹੀਂ ਖਾਂਦੀ ਸੀ। ਘਮਾ ਘਮ ਕਰਨ ਵਾਲੀ ਜੱਟੀ ਨੂੰ ਕੁਝ ਸੁੱਝਦਾ ਨਹੀਂ ਸੀ ਕਿ ਉਹ ਦਿਨ ਕਿਵੇਂ ਗੁਜ਼ਾਰੇ। ਅੱਗੇ ਬਾਹਰ ਖੇਤਾਂ ਵਿਚ ਦੇ ਵੇਲੇ ਰੋਟੀ ਲੈ ਕੇ ਜਾਂਦੀ, ਕਈ ਵਾਰ ਪੱਠੇ ਲਿਆਉਂਦੀ, ਮਸ਼ੀਨ ਫੇਰਨੀ ਅਤੇ ਬਲਦਾਂ ਨੂੰ ਦਾਣਾ ਰਲਾਇਆ ਕਰਦੀ ਸੀ। ਬਲਦਾਂ ਦੀਆਂ ਟੋਲੀਆਂ ਦੀ ਛਣਕਾਰ ਘਰ ਵਿਚ ਮਿੱਠੇ ਸਾਜ਼ ਵਾਂਗ ਸੁਣਦੀ ਰਹਿੰਦੀ ਸੀ। ਉਸਦਾ ਕੰਮ ਵਿਚ ਕਮਾਇਆ ਸਰੀਰ ਦਿੱਲਾ ਅਤੇ ਸੁਸਤ ਪੈਣ ਲੱਗ ਗਿਆ।

ਕਰਮੇ ਦੀ ਚਿੱਠੀ ਆ ਗਈ ।ਉਹ ਰਾਵਲਪਿੰਡੀ ਰਾਜੀ ਖੁਸ਼ੀ ਸੀ। ਉਸ ਆਪਣੀ ਉਦਾਸੀ ਅਤੇ ਘਰ ਦੇ ਜੀਆਂ ਦੀ ਯਾਦ ਨੂੰ ਲੁਕਾ ਰੱਖਿਆ ਸੀ। ਸਾਉਣ ਦਾ ਰੰਗਲਾ ਮਹੀਨਾ ਆ ਗਿਆ। ਤੀਆਂ ਜੁੜੀਆਂ, ਪੀਂਘਾਂ ਦੇ ਹੁਲਾਰੇ ਉੱਚੇ ਹੋਏ, ਨੀਲੀਆਂ ਕਾਲੀਆਂ ਘਟਾਂ ਬਾਵਰੀਆਂ ਹੋ ਕੇ ਉਲਰੀਆਂ। ਬੱਦਲ ਗੱਜੇ, ਮੇਰ ਨੱਚੇ ਅਤੇ ਕੋਇਲਾਂ ਦੀਆਂ ਕਦੂਕਾਂ ਨੇ ਚੰਨੋ ਨੂੰ ਤੜਪਾ ਸੁੱਟਿਆ। ਸਮਾਂ ਬਿਤਾਉਣ ਲਈ ਉਹ ਪੇਕੇ ਚਲੀ ਗਈ, ਮਨ ਦੀ ਉਦਾਸੀ ਵਿੱਚ ਕੋਈ ਫਰਕ ਨਾ ਆਇਆ।

ਬੁੱਟਰ ਆ ਕੇ ਉਸਨੇ ਪੁੰਨੇ ਨੂੰ ਪੜ੍ਹਨ ਲਾ ਦਿੱਤਾ। ਕੰਮ ਘੱਟ ਜਾਣ ਕਰਕੇ ਪੁੰਨ ਵੱਲ ਵਧੇਰੇ ਧਿਆਨ ਦੇਣ ਲੱਗ ਪਈ। ਉਸਨੂੰ ਨਹਾਉਣ ਅਤੇ

130 / 145
Previous
Next