Back ArrowLogo
Info
Profile

ਅਫਸੋਸ, ਕਰਮਾ ਮੋਰਚੇ ਉੱਤੇ ਮਾਰਿਆ ਗਿਆ।" ਵਿਧਵਾ ਮਾਂ ਦਾ ਜਵਾਨ ਪੁੱਤਰ, ਇੱਕ ਮੁਟਿਆਰ ਵਹੁਟੀ ਦਾ ਪਤੀ ਅਤੇ ਇਕੋ ਇੱਕ ਲਾਡਲੀ ਧੀ ਦਾ ਪਿਤਾ ਹਮੇਸ਼ਾ ਲਈ ਸਮੁੰਦਰੋਂ ਪਾਰ ਸਾਮਰਾਜ ਦੀਆਂ ਮੰਡੀਆਂ ਦੀ ਖਾਤਰ ਕੜਦਾ ਖਤਮ ਹੋ ਗਿਆ। ਚੰਨੋ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਦਾ ਵਿਹੜਾ ਚਿੱਟੀ ਦੁਪਿਹਰ ਵਿੱਚ ਹਨੇਰੇ ਨਾਲ ਭਰ ਗਿਆ। ਉਹ ਇੱਕ ਵਾਰ ਹੀ ਗੁੰਮ ਸੁੰਮ ਹੋ ਗਈ। ਕਰਮੇ ਦੀ ਮਾਂ ਦੀ ਛਾਤੀ ਪਾਟ ਗਈ। ਇਕਲੌਤੇ ਜਵਾਨ ਪੁੱਤਰ ਦੀ ਮੌਤ ਕੋਈ ਮਾਂ ਕਿਸ ਹਾਲਤ ਵਿੱਚ ਸਹਿ ਸਕਦੀ ਹੈ। ਉਹ ਚੀਕਾਂ ਮਾਰ ਮਾਰ ਪਾਗਲ ਹੋ ਗਈ। ਛਾਤੀ ਪਿੱਟ ਪਿੱਟ ਉਸ ਲਹੂ ਲੁਹਾਨ ਕਰ ਲਈ ਅਤੇ ਆਪਣੇ ਸਿਰ ਦੇ ਵਾਲ ਖੋਹ ਲਏ। ਚੰਨੋ ਦੇ ਸਿਰ ਤੋਂ ਸੁਹਾਗ ਦੀ ਡੇਰੀ ਲਹਿ ਗਈ। ਅਤੇ ਖੁੱਲੇ ਗਲ ਵਿੱਚ ਲਮਕਦੇ ਵਾਲ ਉਸ ਨੂੰ ਫਾਹਾ ਦੇ ਰਹੇ ਸਨ।

ਵਿਹੜਾ ਔਰਤਾਂ ਮਰਦਾ ਨਾਲ ਭਰ ਗਿਆ। ਆਦਣਾਂ-ਗੁਆਂਦਣਾਂ ਵੈਣ ਪਾ ਰਹੀਆਂ ਸਨ। ਚੰਨੋ ਰੋ ਰਹੀ ਸੀ, ਪਰ ਰੈਣ ਉਸਦੇ ਅੰਦਰ ਪਿਘਲ -ਪਿਘਲ ਕੇ ਜੰਮਦਾ ਜਾ ਰਿਹਾ ਸੀ। ਉਹ ਬਿੱਟ -ਬਿੱਟ ਝਾਕ ਰਹੀ ਸੀ, ਜਿਵੇਂ ਆਲੇ ਦੁਆਲੇ ਤੋਂ ਪੁੱਛ ਰਹੀ ਸੀ, ਸੱਚੀਂ ਉਸਦਾ ਮਾਲਕ ਮਰ ਗਿਆ ? ਇਸ ਉਮਰ ਵਿੱਚ ਕੋਈ ਮਰ ਵੀ ਜਾਂਦਾ ਏ, ਮਾਂ ਧੀ ਅਤੇ ਵਹੁਟੀ ਨੂੰ ਨਿਆਸਰਿਆਂ ਛੱਡ ਕੇ ?

ਮਾਂ ਵਿਲਕ ਰਹੀ ਸੀ :”ਮੇਰਿਆ ਸੂਰਮਿਆਂ ਪੁੱਤਾਂ, ਮੇਰੀ ਲੰਮੀ ਜਹੀ ਬਹੁੜੀ ਵੇ ! ਮੈਂ ਪੱਟੀ ਜਹਾਨੈ ਵੇ, ਮੇਰਿਆ ਕਾਮਿਆਂ ਪੁੱਤਾਂ।"

ਸਾਰੇ ਲੋਕ ਤ੍ਰਿਪ ਤ੍ਰਿਪ ਰੋ ਰਹੇ ਸਨ। ਨੂੰਹ ਸੱਸ ਦੇ ਕੀਰਨੇ ਸੀਨਾ ਚੀਰ ਰਹੇ ਸਨ। ਔਰਤਾਂ ਇੱਕ ਦੂਜੇ ਨੂੰ ਚੁੱਪ ਕਰਾ ਰਹੀਆਂ ਸਨ। ਆਂਢਣਾਂ- ਗੁਆਂਦਣਾਂ ਨੂੰਹ ਸੱਸ ਨੂੰ ਧੀਰਜ ਦੇ ਰਹੀਆਂ ਸਨ। ਸੱਥਰ “ਤੇ ਬੈਠੇ ਲੋਕਾਂ ਨੇ ਕਰਮੇ ਦੇ ਨਿੱਘੇ ਸੁਭਾਅ ਅਤੇ ਖੇਤੀਬਾੜੀ ਦੇ ਸਚਿਆਰੇ ਕੰਮਾਂ ਦੀਆਂ ਗੱਲਾਂ ਦੁਹਰਾਈਆਂ। ਮਰ ਗਏ ਦੀਆ ਗੱਲਾਂ ਹੀ ਬਾਕੀ ਰਹਿ ਜਾਂਦੀਆਂ ਹਨ। ਕਈ ਦਿਨ ਰਿਸ਼ਤੇਦਾਰੀਆਂ ਵਿਚੋਂ ਮੁਕਾਣਾ ਆਉਂਦੀਆਂ ਰਹੀਆਂ। ਸਾਕ ਸੰਬੰਧੀ ਉਨ੍ਹਾਂ ਦਾ ਗਮ ਬੜ੍ਹਾ ਕਰਨ ਲਈ ਧੀਰਜ ਅਤੇ ਦਿਲਾਸਾ ਦੇਂਦੇ ਰਹੇ।

"ਕਾਲ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ। ਰਾਵਣ ਵਰਗੇ ਲੱਦ ਗਏ, ਜਿਨ੍ਹਾਂ ਕਾਲ ਪਾਵੇ ਨਾਲ ਬੰਨ੍ਹੇ ਹੋਏ ਸਨ। ਭਾਈ ਹੁਣ ਸਬਰ ਕਰੋ ਅਤੇ ਦਿਲ ਕਰੜਾ ਕਰੋ। ਵਾਹਿਗੁਰੂ ਦਾ ਤਾਣਾ ਮੰੜਿਆ ਨਹੀਂ ਜਾਂਦਾ ।"

ਯਤੀਮ ਹੋ ਗਈ ਬੱਚੀ, ਵਿਧਵਾ ਹੋ ਗਈ ਸੁਹਾਗਣ ਅਤੇ ਨਪੁੱਤੀ ਹੋ ਗਈ ਮਾਂ ਜਾਣਦੀਆਂ ਸਨ ਕਿ ਸਬਰ ਕਿਸ ਤਰ੍ਹਾਂ ਹੋ ਸਕਦਾ ਹੈ। ਉਨ੍ਹਾਂ ਦੀਆਂ ਛਾਤੀਆਂ ਵਿੱਚ ਨਸੂਰ ਫੁੱਟ ਪਿਆ ਸੀ, ਜਿਸ ਦੀ ਪੀੜ ਕਿਸੇ ਵੀ ਸਮੇਂ ਥੋੜੀ ਨਹੀਂ ਹੋ ਸਕਦੀ ਸੀ।

ਇੱਕ ਦਿਨ ਬ੍ਰਾਹਮਣੀ ਚੰਨੋ ਨੂੰ ਆਪਣੇ ਘਰ ਸੱਦ ਲਿਆਈ। ਰੂਪ ਉਸ ਕੋਲ ਅਫਸੋਸ ਕਰਨ ਆਇਆ ਸੀ। ਰੂਪ ਨੂੰ ਵੇਖਦਿਆਂ ਹੀ ਚੰਨੋ ਦੀਆਂ ਭੁੱਬਾਂ ਨਿਕਲ ਗਈਆਂ। ਅੱਜ ਦਾ ਰੈਣ ਦਿਲ ਦੀਆਂ ਪੀੜਾਂ ਉਚੇੜ, ਫਟ-ਫਟ ਬਾਹਰ ਆ ਰਿਹਾ ਸੀ। ਉਸਦਾ ਅਸਲ ਹਮਦਰਦ ਦਰਦ ਵੰਡਾਣ ਆਇਆ ਸੀ। ਚੰਨੋ ਰੂਪ ਦੇ ਗੱਲ ਲੱਗ ਕੇ ਰੋਈ, ਰੈਈ ਕਿ ਆਪਣਾ ਆਪ ਕੁਲੰਜ ਮਾਰਿਆ। ਰੂਪ ਦੀਆਂ ਅੱਖਾਂ ਵਿੱਚ ਅੱਥਰੂ ਕੰਬ ਰਹੇ ਸਨ।

"ਬੱਸ ਚੰਨੋ !ਅਸੀਂ ਹੁਣ ਉਸਨੂੰ ਮੋੜ ਨਹੀਂ ਸਕਦੇ। "

ਰੂਪ ਦੇ ਬੋਲ ਸੁਣ ਕੇ ਚੰਨੋ ਨੂੰ ਦੂਣਾ- ਚੋਣਾ ਰੋਣਾ ਆਉਂਦਾ ਸੀ। ਉਸਦੇ ਖੁੱਲੇ ਵਾਲਾਂ ਨੂੰ ਰੰਡੇਪੇ ਦੀਆਂ ਨਿਸ਼ਾਨੀਆਂ ਸਮਝ ਕੇ ਰੂਪ ਨੂੰ ਜੰਗ “ਤੇ ਬੜਾ ਗੁੱਸਾ ਆ ਰਿਹਾ ਸੀ। ਉਸ ਬੜੇ ਯਤਨਾਂ ਨਾਲ ਚੇਨ ਨੂੰ ਚੁੱਪ ਕਰਾਇਆ।

“ਤਾਰ ਆਈ ਸੀ ?

ਹਾਂ ਆ।" ਚੰਨੋ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦਿਆਂ ਉੱਤਰ ਦਿੱਤਾ। ਉਸ ਦਾ ਚਿਹਰਾ ਵੀਰਾਨੀ ਤੇ ਉਦਾਸੀ ਦੀ ਤਸਵੀਰ ਬਣਿਆ ਪਿਆ ਸੀ।

"ਕਿਥੇ ਸੀ ਉਨ੍ਹਾਂ ਦੀ ਪਲਟਣ ?"

"ਬਰਮਾ ਵੱਲ ਸੀ। " ਚੰਨੋ ਨੇ ਆਪਣਾ ਸਿਰ ਹਥੇਲੀ “ਤੇ ਬੈਚ ਲਿਆ।

“ਸਾਡੇ ਪਿੰਡ ਦੇ ਵੀ ਦੋ ਗੰਭਰੂ ਸ਼ੇਰਾਂ ਵਰਗੇ ਜੰਗ ਵਿੱਚ ਮਾਰੇ ਗਏ। ਇੱਕ ਦਾ ਤਾਂ ਅਜੇ ਪਿਛਲੇ ਸਾਲ ਹੀ ਮੁਕਲਾਵਾ ਆਇਆ ਸੀ। “ਪੀੜ ਨੂੰ ਪੀੜ ਘਟਾਉਂਦੀ ਅਤੇ ਵੱਡਾਉਂਦੀ ਹੈ। ਰੂਪ ਦੀ ਹਮਦਰਦੀ ਨੇ ਚੰਨੋ ਦੀ ਲਾਟੀ ਮੱਚਦੀ ਹਿੱਕ “ਤੇ ਚੰਨੋਣ ਦੀ ਲੇਪ ਕਰ ਦਿੱਤੀ।

"ਹੋਰ ਕਿਸੇ ਚੀਜ਼ ਦੀ ਲੋੜ ਹੋਈ। ਮੈਨੂੰ ਪਤਾ ਘੱਲੀ। ਰੂਪ ਨੇ ਉਸ ਦੀ ਆਰਥਕ ਹਾਲਤ ਨੂੰ ਮੁੱਖ ਰੱਖਦਿਆਂ ਕਿਹਾ।

132 / 145
Previous
Next