Back ArrowLogo
Info
Profile

ਚੰਨੋ ਨੇ ਹਉਂਕਾ ਲੈ ਕੇ ਆਖਿਆ:

"ਬੱਸ ਠੀਕ ਏ। " ਉਸਦੇ ਬੋਲ ਵਿੱਚ ਨਿਰਾਸਤਾ ਗੁੰਨ੍ਹ ਗਈ ਸੀ।

"ਕੋਈ ਸ਼ਰੀਕੇ ਕਬੀਲੇ ਵਾਲਾ ਦੁੱਖ ਤਕਲੀਫ ਦੇਵੇ, ਤਾਂ ਵੀ ਦਸੀਂ ਤੂੰ ਇਉਂ ਨਾ ਸਮਝੀ, ਮੈਂ ਇਕੱਲੀ ਤੀਵੀਂ ਮਾਨੀ ਰਹਿ ਗਈ ਆਂ।"

"ਸ਼ਰੀਕੇ ਕਬੀਲੇ ਵਾਲਿਆਂ ਨਾਲ ਚੰਗੀ ਤੁਰੀ ਆਉਂਦੀ ਏ।"

ਉਹ ਕਿੰਨਾ ਚਿਰ ਹੀ ਗੱਲਾ ਕਰਦੇ ਰਹੇ। ਫਿਰ ਰੂਪ ਨੇ ਪੁੰਨੇ ਦੀ ਸੁਖ-ਸਾਂਦ ਪੁੱਛੀ

ਪੁੰਨੋ ਤਕੜੀ ਏ ?"

“ਹਾਂ ਆ ਹੁਣ ਚੌਥੀ “ਚ ਹੋ ਗਈ ਏ।"

ਵਿਚਾਰੀ ਰੋਂਦੀ ਹੋਊਗੀ ?"

"ਨਿਆਣੀ ਕੀ ਕਰਦੀ ਹੋਰ। ਬੜਾ ਮੋਹ ਕਰਦੀ ਸੀ, ਕਈ ਦਿਨ ਰੋਟੀ ਨਹੀਂ ਖਾਧੀ।"

ਬੱਚੇ ਮਾਂ ਪਿਓ ਦਾ ਹੇਰਵਾ ਕਿਵੇਂ ਨਾ ਕਰਨ।"

ਚੰਨੋ ਨੇ ਪੁੱਨ ਦੀ ਗੱਲ ਬਾਤ “ਤੇ ਆਪਣੇ ਅੰਦਰ ਇਕ ਨਵਾਂ ਪਲਟਾ ਖਾਧਾ ਅਤੇ ਗੱਲਾਂ ਕਰਦਿਆਂ ਉਸ ਰੂਪ ਨੂੰ ਆਖਿਆ:

“ਪੂਰਨ ਨੂੰ ਕਿਤੇ ਮੰਗੀ ਨਾ!"

ਰੂਪ ਉਸਦੇ ਕਹਿਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਚੰਨੋ ਦੀ ਕੀ ਖਾਹਿਸ਼ ਹੈ। ਉਸਦਾ ਆਪਣਾ ਦਿਲ ਵੀ ਚੰਨੋ ਦੀ ਰੀਝ ਦੀ ਗਵਾਹੀ ਦੇਂਦਾ ਸੀ:

“ਜਿਵੇਂ ਤੂੰ ਆਖੇ, ਤੇਰੀ ਗੱਲ ਮੈਂ ਕੋਈ ਵੀ ਨਹੀਂ ਉਲੱਦ ਸਕਦਾ।"

ਚੰਨੋ ਨੇ ਰੂਪ ਦੀ ਗੱਲ ਸੁਣੀ ਨਹੀਂ ਅਤੇ ਆਪਣੇ ਮੈਚ-ਅਨੁਭਵ ਵਿੱਚ ਉਲਝੀ ਹੋਈ ਸੀ। ਉਸਦਾ ਚਿਹਰਾ ਇੱਕ ਵਾਰ ਹੀ ਤਣ ਗਿਆ, ਜਿਵੇਂ ਉਹ ਕਹਿ ਦੇਣਾ ਚਾਹੁੰਦੀ ਸੀ, ਸਾਡਾ ਤਾਂ ਸਾਕ ਨਹੀਂ ਹੋਣ ਦਿੱਤਾ, ਹੁਣ ਮੈਂ ਵੇਖਾਂਗੀ, ਇਸ ਵਿਆਹ ਨੂੰ ਕੌਣ ਰੋਕੇਗਾ? ਸਮਾਜ ਤੋਂ ਬਦਲਾ - ਲਊ ਰੁਚੀਆਂ ਉਸਦੇ ਚਿਹਰੇ “ਤੇ ਭਖ ਰਹੀਆਂ ਸਨ। ਰੂਪ ਨੇ ਉਸਨੂੰ ਧਿਆਨ ਵੇਖਦਿਆਂ ਪੁੱਛਿਆ:

ਕੀ ਗੱਲ ਹੈ ?

"ਕੋਈ ਨਹੀਂ।" ਚੰਨੋ ਆਪਣੀ ਸਾਧਾਰਨ ਹਾਲਤ ਵਿੱਚ ਆ ਗਈ। ਉਹ ਆਪਣੀ ਦੁਖਾਂਤ ਕਹਾਣੀ ਦੀ ਪੜਚੋਲ ਕਰ ਰਹੀ ਸੀ।

ਸਹੁਰੇ ਕੈਦ ਕੱਟੀ, ਨਾ ਚੋਰੀ ਨਾ ਡਾਕਾ।

 

ਭਾਗ - ਪੱਚੀਵਾਂ

ਮਰਨ ਗਰੀਬਾਂ ਦੀ,

ਡਾਢੇ ਦੀ ਸਰਦਾਰੀ।

ਜੰਗ ਬੰਦ ਹੋ ਗਈ ਅਤੇ ਲੱਖਾਂ ਜਵਾਨਾਂ ਨੂੰ ਘਾਹ ਫੂਸ ਵਾਂਗ ਸਾੜ ਕੇ ਸੁਆਹ ਕਰ ਗਈ। ਅੰਗਰੇਜ਼ ਸਾਮਰਾਜ ਨੇ ਆਪਣੀ ਮੰਡੀਆਂ ਦੀ

133 / 145
Previous
Next