Back ArrowLogo
Info
Profile

ਰਾਖੀ ਲਈ ਹਿੰਦੁਸਤਾਨ ਨੂੰ ਵੀ ਜੰਗ ਦੀ ਭੱਠੀ ਵਿਚ ਝੋਕ ਦਿੱਤਾ ਸੀ। ਹਿੰਦੁਸਤਾਨ ਦੀਆ ਅੰਗਰੇਜ਼- ਦੁਸ਼ਮਣ ਤਾਕਤਾਂ ਨੇ ਉਸਦੀ ਵਿਰੋਧਤਾ ਕੀਤੀ ਸੀ ਪਰ ਭੁੱਖੇ ਹਿੰਦੁਸਤਾਨ ਨੂੰ ਅੰਗਰੇਜ਼ ਨੇ ਖਰੀਦ ਲਿਆ ਸੀ। ਸਮੁੰਦਰੋਂ ਪਾਰ ਲੜਨ ਵਾਲੇ ਸਿਪਾਹੀਆਂ ਵਿਚ ਕੰਮੀ ਜਜ਼ਬਾ ਉੱਕਾ ਹੀ ਨਹੀਂ ਸੀ। ਜੰਗ ਵਿਚ ਮਹਿੰਗੇ ਹੋ ਗਏ ਆਰਥਕ ਹਾਲਤ ਉਨ੍ਹਾਂ ਨੂੰ ਮੌਤ ਮੋਰਚਿਆਂ “ਤੇ ਘਸੀਟ ਲੈ ਗਏ ਸਨ। ਕਈ ਲੱਗੇ ਟੁੰਡੇ ਹੋ ਕੇ ਵਾਪਸ ਪਰਤ ਆਏ ਸਨ। ਜਿਨ੍ਹਾਂ ਦੇ ਸੁਹਾਗ, ਪਿਤਾ ਅਤੇ ਪੁੱਤਰ ਮਾਰੇ ਗਏ ਸਨ, ਉਨ੍ਹਾਂ ਦੀਆ ਵਗਦੀਆਂ ਅੱਖਾਂ ਮਾਮੂਲੀ ਪੈਨਸ਼ਨਾਂ ਨਾਲ ਪੂੰਝ ਦਿਤੀਆਂ ਗਈਆਂ ਸਨ।

ਹਿੰਦੁਸਤਾਨ ਦੇ ਵਿਚ ਅੰਗਰੇਜ਼ ਦੇ ਖਿਲਾਫ ਜਜ਼ਬਾ ਵਧਦਾ ਜਾ ਰਿਹਾ ਸੀ। ਬੰਬਈ ਵਿਚ ਜਹਾਜੀਆਂ ਦੀ ਬਗਾਵਤ ਨੇ ਅੰਗਰੇਜ਼ ਨੂੰ ਹਿੰਦੁਸਤਾਨ ਵਲੋਂ ਹਮੇਸ਼ਾ ਲਈ ਨਿਰਾਸ਼ ਕਰ ਦਿੱਤਾ। ਅੰਗਰੇਜ਼ ਹਿੰਦੁਸਤਾਨ ਵਿੱਚ ਪਾੜਵੀਂ ਨੀਤੀ ਨਾਲ ਰਾਜ ਕਰਦਾ ਸੀ। ਹਿੰਦੁਸਤਾਨ ਵਿੱਚ ਧਨੀ ਤਬਕੇ ਦੀ ਸਹਾਇਤਾ ਨਾਲ ਉਸ ਚੁਫੇਰੇ ਫਿਰਕੇਦਾਰੀ ਦੀ ਅੱਗ ਲਾ ਦਿੱਤੀ। ਸਰਮਾਏਦਾਰ ਨਹੀਂ ਚਾਹੁੰਦੇ ਸਨ, ਅੰਗਰੇਜ਼ ਹੱਥੋਂ ਭਾਕਤ ਨਿਕਲ ਕੇ ਸਿੱਧੀ ਕਿਸਾਨ ਮਜ਼ਦੂਰ ਕੋਲ ਚਲੀ ਜਾਵੇ ਅਤੇ ਹਿੰਦੁਸਤਾਨ ਵਿੱਚ ਲੋਕ-ਰਾਜ ਸਹੀ ਅਰਥਾਂ ਵਿੱਚ ਸਥਾਪਤ ਹੋ ਜਾਵੇ।

ਸਰਮਾਏਦਾਰਾਂ ਨੇ ਅੰਗਰੇਜ਼ ਨਾਲ ਮਿਲ ਕੇ ਸੰਧੀਨਾਮੇ ਕਰ ਲਏ ਸਨ, ਕੌਮਾਂਤਰੀ ਨੁਕਤਾ-ਨਿਗਾਹ ਤੋਂ ਉਹ ਸਰਮਾਏਦਾਰਾਂ ਦਾ ਸਾਥ ਦੇਣਗੇ। ਉਨ੍ਹਾਂ ਦਾ ਆਪਣਾ ਵੀ ਇਸ ਵਿੱਚ ਮੁਫ਼ਾਦ ਟੱਕਰ ਖਾਂਦਾ ਸੀ। ਹਿੰਦੂ ਵਪਾਰੀ ਤਕੜੇ ਅਤੇ ਬਹੁਤੇ ਹੋਣ ਦੀ ਹੈਸੀਅਤ ਵਿੱਚ ਮੁਸਲਮਾਨ ਵਪਾਰੀ ਦੇ ਮੁਕਾਬਲੇ ਵਿੱਚ ਦਾਲ ਨਹੀਂ ਲਗਦ ਦੇਂਦੇ ਸਨ। ਮੁਸਲਮਾਨ ਸਰਮਾਏਦਾਰਾਂ ਨੇ ਮੁਸਲਿਮ ਬਹੁ - ਗਿਣਤੀ ਦੇ ਇਲਾਕਿਆਂ ਵਿੱਚ ਪਾਕਿਸਤਾਨ ਦੀ ਮੰਗ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ ਆਪਣੇ ਪਿੱਛੇ ਲਾ ਲਿਆ। ਪਾਕਿਸਤਾਨ ਦੀ ਮੰਗ ਨਾਲ ਇਕ ਤਰਾਂ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਅੜਿੱਕਾ ਪੈ ਗਿਆ ਸੀ। ਸਾਮਰਾਜ ਹਿੰਦੁਸਤਾਨ ਦੇ ਸਰਮਾਏਦਾਰਾਂ ਨੂੰ ਆਪਣੀ ਜੰਜ਼ੀਰ ਦੀ ਕੜੀ ਬਣਾ ਕੇ ਰੱਖਣਾ ਚਾਹੁੰਦਾ ਸੀ। ਉਸਨੇ ਪਾਕਿਸਤਾਨ ਦੀ ਮੰਗ ਮੰਨ ਕੇ ਦੇਸ਼ ਨੂੰ ਦੋਫਾੜ ਕਰ ਦਿੱਤਾ। ਦੇਸ਼ ਦੇ ਟੁਕੜੇ ਕਰਕੇ ਮਜ਼ਬ ਦੇ ਨਾਂ “ਤੇ ਅੰਗਰੇਜ਼ ਅਤੇ ਦੋਸ਼ੀ ਸਰਮਾਏਦਾਰ ਨੇ ਲੋਕ- ਤਾਕਤਾਂ ਨੂੰ ਰੱਜ ਕੇ ਕੁਚਲਣ ਦਾ ਯਤਨ ਕੀਤਾ।

ਦੇਸ਼ ਦੀ ਆਜ਼ਾਦੀ ਅਥਵਾ ਖੂਨੀ ਸਕੀਮ ਅਨੁਸਾਰ ਪੰਜਾਬ ਬੁਰੀ ਤਰਾਂ ਦਰੜਿਆ ਅਤੇ ਚੀਰਿਆ ਗਿਆ। ਸ਼ਹਿਰਾਂ ਦੀ ਅੱਗ ਨੇ ਪਿੰਡਾਂ ਵਿੱਚ ਵੀ ਲਾਂਬੂ ਲਾ ਦਿੱਤੇ। ਲੈਹਾ ਲੁਹਾਰਾਂ ਦੀ ਭੱਠੀਆਂ ਵਿੱਚ ਢਲਣਾ ਸ਼ੁਰੂ ਹੋ ਗਿਆ। ਭਾਲੇ, ਬਰਛੇ ਅਤੇ ਤਲਵਾਰਾਂ ਚਮਕ ਪਈਆਂ।

ਹੁਸ਼ਿਆਰ ਕਾਰੀਗਰਾਂ ਨੇ ਦੇਸੀ ਪਿਸਤੌਲ ਅਤੇ ਬੰਦੂਕਾਂ ਬਣਾ ਕੇ ਗੱਭਰੂਆਂ ਨੂੰ ਦਿੱਤੀਆਂ। ਉਨ੍ਹਾਂ ਮਜ਼੍ਹਬੀ ਨਾਅਰੇ ਗਜਾਏ ਮੰਦਰਾਂ, ਮਸੀਤਾਂ ਅਤੇ ਗੁਰਦੁਆਰਿਆਂ ਵਿੱਚ ਮਨੁੱਖਤਾ ਦੇ ਕਤਲ ਦੀਆਂ ਅਰਦਾਸਾਂ ਕੀਤੀਆਂ ਜਾਣ ਲੱਗ ਪਈਆਂ। ਬਹੁ - ਗਿਣਤੀਆਂ ਨੇ ਘੱਟ- ਗਿਣਤੀਆਂ ਤੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਨਵੇਂ ਪਿੰਡ ਵਿੱਚ ਵੀ ਸਿੱਖਾਂ ਦੀ ਬਹੁ ਗਿਣਤੀ ਸੀ। ਇਥੇ ਵੀ ਫਿਰਕੇਦਾਰੀ ਦੀ ਜ਼ਹਿਰੀਲੀ ਅਤੇ ਸਾੜਵੀਂ ਹਵਾ ਪਹੁੰਚ ਗਈ।

ਗਿਆਨੀ ਦੇ ਦਿਮਾਗ “ਤੇ ਬੜੀ ਭਾਰੀ ਸੱਟ ਵੱਜੀ। ਔਰਤਾਂ, ਬੱਚਿਆਂ, ਬੁੱਦਿਆਂ ਅਤੇ ਗੱਭਰੂਆਂ ਦਾ ਕਤਲ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਕਿਸ ਤਰਾਂ ਸਹਾਰ ਸਕਦਾ ਸੀ। ਉਸ ਲੋਕਾਂ ਨੂੰ ਅਮਨ ਦੀ ਅਪੀਲ ਕੀਤੀ । ਮਜ਼੍ਹਬੀ ਜੈਸ਼ ਵਿੱਚ ਭਬੂਤਰੇ ਜਨੂੰਨੀਆਂ ਨੇ ਉਸਨੂੰ ਗਦਾਰ, ਦੇਸ਼ ਧ੍ਰੋਹੀ ਆਦਿ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ। ਉਸਦਾ ਦਿਮਾਗ ਇੱਕ ਤਰਾਂ ਬੱਦਲ ਗਿਆ, ਉਹ ਕੀ ਕਰੇ ? ਇਨ੍ਹਾਂ ਗਰੀਬ ਮੁਸਲਮਾਨਾਂ ਨੂੰ ਕਿਸ ਤਰਾਂ ਬਚਾਵੇ, ਜਿਹੜੇ ਸਹਿਮ ਵਿੱਚ “ਤ੍ਰਾਹ ਤ੍ਰਾਹ “ ਕੰਬ ਰਹੇ ਸਨ। ਲੁਟੇਰਿਆਂ ਦੇ ਇਰਾਦੇ ਅਮੋੜ ਦੇਖ ਗਿਆਨੀ ਨੇ ਰੂਪ ਹੋਰਾਂ ਨੂੰ ਸਹਾਇਤਾ ਕਰਨ ਲਈ ਪ੍ਰੇਰਿਆ। ਇਨ੍ਹਾਂ ਮਾਸੂਮਾਂ ਦਾ ਕੀ ਦੋਸ਼ ਹੈ। ਰੂਪ ਦੇ ਕੁਝ ਸਾਥੀਆਂ ਦੇ ਇਰਾਦੇ ਲੁੱਟ ਮਾਰ ਕਰਨ ਦੇ ਸਨ, ਪਰ ਰੂਪ ਅਤੇ ਗਿਆਨੀ ਦੀ ਸਿਆਣਪ ਨੇ ਉਨ੍ਹਾਂ ਨੂੰ ਕਾਇਲ ਕਰ ਲਿਆ ।

ਗੁਆਂਢੀ ਪਿੰਡਾਂ ਵਿੱਚ ਮੁਸਲਮਾਨਾਂ “ਤੇ ਹੱਲਾ ਹੋ ਗਿਆ ਅਤੇ ਉਹ ਬਹੁਤ ਸਾਰੇ ਮਾਰੇ ਗਏ। ਉਨ੍ਹਾਂ ਦੇ ਘਰ ਲੁੱਟੇ ਗਏ ਅਤੇ ਪਸ਼ੂ ਡੰਗਰਾਂ ਨਾਲ ਕਈ ਜਵਾਨ ਕੁੜੀਆਂ ਅਤੇ ਵਹੁਟੀਆਂ ਖੋਹ ਲਈਆਂ। ਨਵੇਂ ਪਿੰਡ ਤੇ ਮੁਸਲਮਾਨ ਬਹੁਤ ਘਬਰਾ ਗਏ। ਰਾਜੀ ਮਰਾਸਣ ਅਤੇ ਉਸਦਾ ਮੀਰ, ਬਾਲ ਬੱਚੇ ਸਮੇਤ ਉਸਦੇ ਵਿਹੜੇ ਆ ਡਿੱਗੇ। ਰੂਪ ਅਤੇ ਉਸ ਦੇ ਸਾਥੀਆਂ ਨੇ ਲੁਟੇਰਿਆਂ ਨੂੰ ਲਲਕਾਰਿਆ:

“ਜਿਹੜਾ ਮਾਈ ਦਾ ਲਾਲ ਏ, ਕਿਸੇ ਮੁਸਲਮਾਨ ਵੱਲ ਉਂਗਲ ਚੁੱਕ ਕੇ ਵੇਖੋ ?

ਮੁਕਾਬਲੇ “ਤੇ ਹਥਿਆਰ ਵੇਖ ਕੇ ਲੁਟੇਰੇ ਅਤੇ ਮਜ਼੍ਹਬੀ ਜਨੂੰਨੀ ਉਨ੍ਹਾਂ ਨੂੰ ਲਾਹਨਤਾਂ ਪਾਉਂਦੇ ਪਿੰਡ ਗਏ। ਰੂਪ ਅਤੇ ਗਿਆਨੀ ਨੇ ਹਿੰਮਤ ਕਰ ਕੇ ਸਾਰੇ ਮੁਸਲਮਾਨਾਂ ਨੂੰ ਸ਼ਹਿਰ ਦੇ ਕੈਂਪ ਵਿੱਚ ਪਹੁੰਚਾ ਦਿੱਤਾ। ਜਨਮ-ਭੂਮੀ ਤੋਂ ਵਿਛੜਦਿਆਂ ਉਨ੍ਹਾਂ ਨੂੰ ਨੱਠ ਜਾਣ ਲਈ ਮਜਬੂਰ ਕਰ ਦਿੱਤਾ ਸੀ। ਸਾਰੇ ਮੁਸਲਮਾਨ ਕੈਂਪ ਵਿੱਚ ਪਹੁੰਚ ਗਏ। ਗਿਆਨੀ ਅਤੇ ਰੂਪ ਨੇ ਜਿਮੇਵਾਰੀ ਨੂੰ ਨਿਭਾਉਂਦਿਆਂ ਸ਼ੁਕਰ ਮਨਾਇਆ। ਪਰ ਚੁਫੇਰੇ ਮੌਤ ਦੇ ਪਰ ਸ਼ੁਕ ਰਹੇ ਸਨ। ਖੇਤਾਂ ਵਿਚ ਲਾਸ਼ਾਂ ਸੜ ਰਹੀਆਂ ਸਨ। ਨਹਿਰਾਂ ਅਤੇ ਸੂਇਆਂ ਵਿੱਚ ਮਨੁੱਖਤਾ ਦਾ ਲਹੂ ਵਗ ਰਿਹਾ ਸੀ।

ਸਾਮਰਾਜ, ਦੇਸੀ ਸਰਮਾਏਦਾਰਾਂ, ਫਿਰਕਾਪ੍ਰਸਤ ਲੀਡਰਾਂ, ਮਜ਼੍ਹਬੀ ਅਫਸਰਾਂ ਅਤੇ ਲੁਟੇਰਿਆਂ ਨੇ ਜਨ - ਜ਼ਿੰਦਗੀ ਦਾ ਲਹੂ ਬੇਦਰਦੀ ਨਾਲ

134 / 145
Previous
Next