Back ArrowLogo
Info
Profile

ਵਹਾਇਆ ਅਤੇ ਸੱਚੇ ਲੋਕ ਰਾਜ ਨੂੰ ਸਾਲਾਂ ਬੱਧੀ ਪਿੱਛੇ ਪਾ ਦਿੱਤਾ। ਖੇਤੀਆਂ ਸੜ ਰਹੀਆਂ ਸਨ। ਕਈ ਥਾਂ ਬਾਰਸਾਂ ਤੇ ਹੜਾਂ ਨੇ ਖੇਤੀਆਂ ਨਾਲ ਪਸ਼ੂ ਅਤੇ ਹਜ਼ਾਰਾਂ ਲੋਕਾਂ ਨੂੰ ਰੋੜ੍ਹ ਸੁੱਟਿਆ। ਮੰਦਵਾੜੇ ਨੇ ਹਿੰਦੁਸਤਾਨ ਦੇ ਹੱਡ ਤੋੜਨੇ ਵੱਖ ਸ਼ੁਰੂ ਕਰ ਦਿੱਤੇ।

ਗਿਆਨੀ ਨੇ ਆਪਣਾ ਪ੍ਰਚਾਰ ਹੋਰ ਤੇਜ਼ੀ ਨਾਲ ਕਿਸਾਨਾਂ ਵਿੱਚ ਸ਼ੁਰੂ ਕਰ ਦਿੱਤਾ।

"ਸਾਥੀਓ! ਇਹ ਆਜ਼ਾਦੀ ਇੱਕ ਧੋਖਾ ਹੈ ।ਦੇਸੀ ਅਤੇ ਪਰਦੇਸੀ ਸਰਮਾਏਦਾਰਾਂ ਦਾ ਸਮਝੌਤਾ ਹੈ ਜਨਤਾ ਨੂੰ ਲੁੱਟਣ ਦਾ।"

ਹੋਇਆ ਓਹੀ ਕੁਝ, ਜੈ ਗਿਆਨੀ ਆਖ ਰਿਹਾ ਸੀ। ਆਜ਼ਾਦੀ ਨੇ ਆਪਣਾ ਕੋਈ ਰੰਗ ਨਾ ਵਿਖਾਇਆ, ਕੇਵਲ ਗੈਰੇ ਅਫਸਰਾਂ ਦੇ ਥਾਂ ਦੇਸੀਆਂ ਨੇ ਮੇਲ ਲਏ ਸਨ ਮਹਿੰਗਾਈ ਹੋਰ ਵੱਧ ਗਈ ।ਰਿਸ਼ਵਤ ਦੀ ਅੰਨ੍ਹੀ ਪੈ ਗਈ। ਬਲੈਕ ਨੇ ਦੁਨੀਆਂ ਦੇ ਰਿਕਾਰਡ ਮਾਤ ਪਾ ਦਿੱਤੇ ਚੁਫੇਰੇ ਪੈਸੇ ਦੀ ਬੂ-ਪਾਹਰਿਆ ਹੋ ਗਈ ਸੀ। ਗਿਆਨੀ ਦੇ ਸ਼ਬਦ ਉਸਦੇ ਇਲਾਕੇ ਵਾਸੀਆਂ ਦੀਆਂ ਅੱਖਾਂ ਖੋਲ ਗਏ ਸਨ:

"ਇਸ ਭੈੜੇ ਨਜ਼ਾਮ ਅਤੇ ਗੰਦੇ ਸਮਾਜ ਨੂੰ, ਜਿਸ ਵਿੱਚ ਬਲੈਕ, ਰਿਸ਼ਵਤ ਅਤੇ ਗਲ- ਘੱਟੂ ਮੰਦਵਾੜਾ ਹੈ, ਬਦਲਣਾ ਪਵੇਗਾ ਅਤੇ ਬਦਲਿਆ ਇਨਕਲਾਬ ਨਾਲ ਹੀ ਜਾਵੇਗਾ।"

ਗਿਆਨੀ ਦੀਆ ਸੱਚੀਆਂ ਅਤੇ ਖਰੀਆਂ ਤੋਂ ਤੰਗ ਆ ਕੇ ਗੌਰਮਿੰਟ ਨੇ ਉਸਦੇ ਵਾਰੰਟ ਜਾਰੀ ਕਰ ਦਿੱਤੇ। ਉਹ ਬੜੀ ਹੁਸ਼ਿਆਰੀ ਨਾਲ ਪੁਲਿਸ ਦੇ ਛਾਪੇ ਵਿੱਚੋਂ ਬਚ ਕੇ ਪਾਤਾਲ ਵਿੱਚ ਧੱਸ ਗਿਆ। ਉਸਦੇ ਸੈਂਕੜੇ ਸਾਥੀ ਅਜਿਹੇ ਸਨ, ਜਿਨ੍ਹਾਂ ਨੂੰ ਸਮਾਜ ਦੁਸ਼ਮਣ ਕਹਿ ਕੇ ਜੇਲਾਂ ਵਿੱਚ ਧੱਕ ਦਿੱਤਾ ਗਿਆ। ਉਹ ਅਜਿਹੇ ਐਕਟ ਅਨੁਸਾਰ ਫੜੇ ਗਏ ਜਿਹੜਾ ਕਿਸੇ ਨੂੰ ਅਦਾਲਤ ਵਿੱਚ ਦੋਸ਼ੀ ਵੀ ਸਾਬਤ ਵੀ ਨਹੀਂ ਕਰਦਾ ਸੀ। ਪਰ ਹਕੂਮਤ ਲਗਾਤਾਰ ਲੋਕ ਰਾਜ ਦੇ ਨਾਅਰੇ ਦੇ ਰਹੀ ਸੀ। ਗਿਆਨੀ ਨੇ ਇਨ੍ਹਾਂ ਨਾਅਰਿਆਂ ਨੂੰ ਹਾਥੀ ਦੰਦ ਅਤੇ ਮਗਰਮੱਛ ਦੇ ਹੰਝੂ ਕਹਿ ਕੇ ਭੰਡਿਆ ਸੀ।

ਹਫਤਾ ਦਸ ਦਿਨ ਗਿਆਨੀ ਬਾਹਰ ਲਾ ਕੇ ਰੂਪ ਹੋਰਾਂ ਕੋਲ ਆ ਜਾਂਦਾ। ਉਸ ਕੋਲ ਹਰ ਵਾਰ ਨਵੀਆਂ ਅਖਬਾਰਾਂ ਅਤੇ ਰਸਾਲੇ ਹੁੰਦੇ ਸਨ। ਵਿਹਲੇ ਸਮੇ ਵਿੱਚ ਉਹ ਹਮੇਸ਼ਾਂ ਕੁਝ ਪੜਦਾ ਰਹਿੰਦਾ। ਇਸ ਤੋਂ ਬਿਨਾ ਕੋਲ ਬੈਠੇ ਸਾਥੀਆਂ ਨੂੰ ਕਿਸਾਨੀ ਮਸਲਾ ਸਮਝਾਉਂਦਾ ਰਹਿੰਦਾ। ਜਿਆਦਾ ਨੇੜੇ ਰਹਿਣ ਕਰਕੇ ਰੂਪ ਅਤੇ ਜਗੀਰ ਦੀ ਦਿਲਚਸਪੀ ਉਸਦੀਆਂ ਗੱਲਾਂ ਵਿੱਚ ਵਧਦੀ ਗਈ। ਐਂਤਕੀ ਵਾਰ ਜਦ ਗਿਆਨੀ ਉਨ੍ਹਾਂ ਕੋਲ ਆਇਆ, ਉਨ੍ਹਾਂ ਦਿਨਾਂ ਵਿੱਚ ਹੀ ਉਸ ਇਲਾਕੇ ਦਾ ਮਸ਼ਹੂਰ ਇਨਕਲਾਬੀ ਬਾਬਾ ਅੰਡਰ-ਗਰਾਊਂਡ ਹੋਇਆ ਸ਼ਹੀਦ ਹੋ ਗਿਆ।

ਗਿਆਨੀ ਦੇ ਚਿਹਰੇ “ਤੇ ਜੈਸ਼ ਅਤੇ ਉਦਾਸੀ ਜਾਗ ਮੈਂ ਰਹੀਆਂ ਸਨ। ਰੂਪ ਨੇ ਅਫਸੋਸ ਅਤੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ:

“ਪੁੱਜ ਕੇ ਮਾੜਾ ਕੰਮ ਹੋਇਆ।"

"ਨਹੀਂ, ਇਸ ਸ਼ਹੀਦ ਨੇ ਸਰਮਾਏਦਾਰੀ ਦੇ ਢਹਿੰਦੇ ਕਿਲ੍ਹੇ ਨੂੰ ਭੁਚਾਲ ਦੇ ਝਟਕੇ ਨਾਲ ਥਾਂ-ਥਾਂ ਤੋਂ ਪਾੜ੍ਹ ਸੁਟਿਆ ਏ।"

ਗਿਆਨੀ ਦੀ ਗੰਭੀਰ ਸੂਝ ਨੇੜਲੇ ਭਵਿੱਖ ਵਿਚ ਜ਼ਿੰਦਗੀ ਦੀ ਕਾਮਯਾਬੀ ਦੇਖ ਰਹੀ ਸੀ।

ਹੁਣ ਕੀ ਹੋਵੇਗਾ ?” ਜਾਗੀਰ ਨੇ ਹੈਰਾਨੀ ਵਿਚ ਪੁੱਛਿਆ। ਉਸਦੀ ਪੁੱਛ ਵਿਚ ਆਪਣੀ ਭੀੜ ਆਰਥਿਕ ਹਾਲਤ ਦਾ ਗਿਲਾ ਸੀ।

"ਬਹੁਤ ਵੱਡਾ ਇਨਕਲਾਬ.ਜਿਸ ਵਿਚ ਇਸ ਭੈੜੇ ਸਮਾਜ ਦੇ ਨਾਲ ਕੁਦਰਤ ਦੇ ਚਿੰਨ ਵੀ ਬਦਲ ਜਾਣਗੇ।"

"ਇਨਕਲਾਬ, ਅੱਗੇ ਵਰਗਾ ?”

ਅੱਗੇ ਇਨਕਲਾਬ ਨਹੀਂ ਆਇਆ, ਗੁੜ ਵਿਚ ਜ਼ਹਿਰ ਸੀ ।"

ਹੁਣ ਕਿਸ ਤਰਾਂ ਦਾ ਆਵੇਗਾ" ਜਗੀਰ ਦੀ ਜਾਣਨ ਚਾਹ ਵੱਧ ਗਈ ਸੀ।

"ਮਜ਼ਦੂਰ ਮਿੱਲ ਦਾ ਮਾਲਕ ਹੋਵੇਗਾ ਅਤੇ ਕਿਸਾਨ ਖੇਤ ਦਾ। ਮਲਕੀਅਤ ਕਿਸੇ ਦੀ ਵੀ ਨਹੀਂ ਰਹੇਗੀ। ਇਸ ਨਾਲ ਹਰ ਪ੍ਰਕਾਰ ਦੀ ਲੁੱਟ- ਘਸੂਟ ਖ਼ਤਮ ਹੋ ਜਾਵੇਗੀ। ਸਾਡਾ ਦੇਸ਼ ਇੱਕੋ ਭਾਈਚਾਰਾ ਬਣ ਜਾਵੇਗਾ। ਕਿਸੇ ਪ੍ਰਕਾਰ ਦਾ ਵੀ ਮਨੁੱਖੀ ਵੈਰ ਵਿਰੋਧ ਨਹੀਂ ਰਹੇਗਾ। ਮਚੁਣੇ ਦੀ ਤਰੱਕੀ ਨਾਲ ਪੈਦਾਵਾਰ ਬੇਅੰਤ ਹੋ ਜਾਵੇਗੀ ਅਤੇ ਭੁੱਖ ਵਿਚ ਸੁੱਕੜਿਆ ਦੇਸ਼ ਸੱਚਾ ਸਵਰਗ ਬਣ ਜਾਵੇਗਾ ।" ਗਿਆਨੀ ਨੇ ਰੂਪ ਅਤੇ ਜਾਗੀਰ ਦੇ ਅੰਦਰ ਜਿੰਦਗੀ ਤੇ ਉਤਸ਼ਾਹ ਨੂੰ ਹਲੂਣ ਦਿੱਤਾ।

135 / 145
Previous
Next