Back ArrowLogo
Info
Profile

ਕਦੇ ਆਉ ਯਾਰ, ਇਹੋ ਜਿਹਾ ਸਮਾਂ ?" ਰੂਪ ਨੇ ਕਾਹਲੀ ਨਾਲ ਪੁੱਛਿਆ।

"ਬੜੀ ਛੇਤੀ।"

ਪੂਰਨ ਉਨ੍ਹਾਂ ਸਾਰਿਆਂ ਦੀ ਚਾਹ ਲੈ ਕੇ ਆ ਗਿਆ ।ਉਹ ਤਿੰਨੇ ਚਾਰੇ ਜਾਗੀਰ ਦੇ ਬਾਹਰਲੇ ਵਾੜੇ ਵਿਚ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੇ ਬੈਠੇ ਸਨ। ਪੂਰਨ ਹੁਣ ਦਸਵੀਂ ਵਿਚ ਪੜ੍ਹਦਾ ਸੀ। ਕਈ ਸਾਲ ਤੋਂ ਗਿਆਨੀ ਦਾ ਅਸਰ ਉਸਤੋਂ ਪੈ ਰਿਹਾ ਸੀ। ਸਕੂਲ ਦੀਆਂ ਕਿਤਾਬਾਂ ਤੋਂ ਬਿਨਾ ਆਮ-ਵਾਕਫੀ ਦੀਆ ਕਿਤਾਬਾਂ ਅਤੇ ਰਸਾਲੇ ਉਹ ਹਮੇਸ਼ਾ ਵੇਖਦਾ ਰਹਿੰਦਾ ਸੀ। ਮੁਸ਼ਕਿਲ ਚੀਜ਼ਾਂ ਉਹ ਗਿਆਨੀ ਤੋਂ ਸਮਝ ਲੈਂਦਾ ਸੀ। ਸਾਰੇ ਸਕੂਲ ਵਿਚ ਉਸਦਾ ਸਤਿਕਾਰ ਕੀਤਾ ਜਾਂਦਾ ਸੀ। ਸੋਹਣੇ ਹੋਣ ਨਾਲ ਸਿਆਣਪ ਨੇ ਸੋਨੇ “ਤੇ ਸੁਹਾਗੇ ਦਾ ਕੰਮ ਕਰ ਦਿੱਤਾ। ਅੱਜ ਕਲ ਉਹ ਗਿਆਨੀ ਤੋਂ ਬੁਨਿਆਦੀ ਮਸਲੇ ਸਮਝ ਰਿਹਾ ਸੀ । ਉਸ ਆਉਂਦਿਆਂ ਹੀ ਸਵਾਲ ਕੀਤਾ:

“ਅੱਜ ਇਹ ਸਮਝਾਉ, ਇਨਕਲਾਬ ਦਾ ਆਉਣਾ ਕੁਦਰਤੀ ਕਿਉਂ ਹੈ ?

"ਇਹ ਤਾਂ ਤੂੰ ਚੰਗੀ ਤਰਾਂ ਜਾਣ ਲਿਆ ਹੈ। ਦੁਨੀਆਂ ਦੀ ਹਰ ਚੀਜ਼ ਅਤੇ ਉਸਦੀ ਕਲਪਨਾ ਮਾਦਾ ਹੈ ।ਅੱਜ ਇਹ ਅਸੂਲ ਨੂੰ ਵੀ ਚੰਗੀ ਤਰਾਂ ਦ੍ਰਿੜ ਕਰ ਲੈ ਕਿ ਮਾਦੇ ਨੇ ਤਬਦੀਲੀ ਹਰ ਸਮੇਂ ਫਿਤਰਤ ਤੋਂ ਵਿਰਾਸਤ ਵਿਚ ਲਈ ਹੈ ਅਤੇ ਮਿਕਦਾਰੀ ਤਬਦੀਲੀਆਂ ਸਦਾ ਸਿਫਤੀ ਤਬਦੀਲੀਆਂ ਵਿਚ ਬਦਲਦੀਆਂ ਰਹਿੰਦੀਆਂ ਹਨ, ਜਿਸ ਤਰਾਂ ਮਨੁੱਖ ਨੇ ਕਿੰਨੇ ਜੰਗਲੀ ਜਾਨਵਰਾਂ ਵਿਚ ਦੀ ਨਿਕਲ ਕੇ ਵਰਤਮਾਨ ਸਕਲ ਧਾਰਨ ਕੀਤੀ ਹੈ। ਮਨੁੱਖ ਦੇ ਜੰਗਲੀ ਢਾਂਚੇ ਨੂੰ ਕਬਾਇਲੀ ਨਜ਼ਾਮ ਨੂੰ ਜਾਗੀਰਦਾਰੀ ਨੇ, ਜਾਗੀਰਦਾਰੀ ਸਮਾਜ ਨੂੰ ਸਰਮਾਏਦਾਰੀ ਨੇ ਹੜੱਪ ਕਰ ਲਿਆ ਸੀ। ਅਤੇ ਹੁਣ ਸਰਮਾਏਦਾਰੀ ਸਮਾਜ ਗਿਚੀਓ ਫੜ ਰਿਹਾ ਹੈ। ਜਿਸ ਤਰਾਂ ਪਾਣੀ ਨਿਵਾਣ ਵਲੋਂ ਉਹ ਪਾਸੇ ਨੂੰ ਕਦੀ ਵੀ ਨਹੀਂ ਵਗਦਾ, ਇਸ ਤਰਾਂ ਕੋਈ ਗੁਜ਼ਰ ਗਿਆ ਨਿਜਾਮ ਮੁੜ ਕੇ ਨਹੀਂ ਆ ਸਕਦਾ। ਜ਼ਿੰਦਗੀ ਦੇ ਵਗਦੇ ਪਾਣੀ ਅੱਗੇ ਸਰਮਾਏਦਾਰੀ ਦੇ ਲੱਗੇ ਬੰਨ੍ਹ ਦਾ ਟੁੱਟਣਾ ਇਨਕਲਾਬ ਹੈ, ਜਿਹੜਾ ਕਿ ਆ ਰਿਹਾ ਹੈ। ਲਿਆਂਦਾ ਨਹੀਂ ਜਾ ਰਿਹਾ ।ਗਿਆਨੀ ਨੇ ਛੋਟੇ ਜਿਹੇ ਲੈਕਚਰ ਵਿਚ ਪੂਰਨ ਦਾ ਚਿਰਨ ਸਾਫ ਕਰ ਦਿੱਤਾ। ਜਗੀਰ ਦੇ ਕੱਖ ਪੱਲੇ ਨਹੀਂ ਪਿਆ ਸੀ । ਰੂਪ ਨੇ ਇਸ ਸਿਧਾਂਤ ਨੂੰ ਮਾਮੂਲੀ ਸਮਝਿਆ ਸੀ ।ਪਰ ਉਹ ਪੂਰਨ ਦੀ ਬਣਦੀ ਸਖਸ਼ੀਅਤ ਨੂੰ ਪ੍ਰਸੰਨ ਆਸਾਂ ਨਾਲ ਤਾੜ ਰਿਹਾ ਸੀ।

ਹੁਣ ਇੱਕ ਹੋਰ ਚੀਜ਼ ਮਨ ਵਿਚ ਰੜਕਦੀ ਰਹਿੰਦੀ ਹੈ, ਇਸ ਦਾ ਵੀ ਕੰਡਾ ਕੱਢ ਦਿਓ:ਰੱਬ ਹੈ ਜਾ ਨਹੀਂ ? ਜੇ ਹੋ ਤਾਂ ਸਾਇੰਸ ਦੇ ਚਾਨਣ ਵਿਚ ਉਸ ਦੀ ਕਿ ਪੋਜੀਸ਼ਨ ਹੈ ? ਪੂਰਨ ਨੇ ਮੁੜ ਸਵਾਲ ਕੀਤਾ।

"ਰੱਬ ਸ਼ਕਤੀ ਦਾ ਦੂਜਾ ਨਾਂ ਹੈ। ਬਹੁਤ ਸਾਰੇ ਸਾਇੰਸਦਾਨ ਰੱਬ ਦੀ ਹੋਂਦ ਨਹੀਂ ਮੰਨਦੇ ਅਤੇ ਬਹੁਤ ਮੰਨਦੇ ਵੀ ਹਨ। ਜੇ ਰੱਬ ਦਾ ਕੋਈ ਰੂਪ ਹੈ, ਤਦ ਉਹ ਮਾਦਾ ਬਣ ਜਾਵੇਗਾ । ਸਾਡੇ ਮੰਨਣ-ਢੰਗ ਵਿੱਚੋਂ ਰੱਬ ਦੇ ਰੂਪ -ਰਹਿਣ ਹੋਣ ਨਾਲ ਵੀ ਮੂਰਤੀ ਅਹਿਸਾਸ ਨਹੀਂ ਜਾਂਦਾ। ਇਸ ਸਵਾਲ ਨੂੰ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ ।ਜਿਨ੍ਹਾਂ ਇਸ ਸ਼ਕਤੀ ਦੇ ਭੇਦ ਨੇ ਜਾਣਿਆ ਹੈ, ਉਨ੍ਹਾਂ ਕਿਸੇ ਅਵਤਾਰ ਜਾ ਪੈਗੰਬਰ ਨੇ ਨਹੀਂ ਰੱਬ ਦੀ ਲੋੜ ਜ਼ਿੰਦਗੀ ਵਿਚ ਵਰਤਣ ਵਾਲੀਆਂ ਚੀਜ਼ਾਂ ਨਾਲੋਂ ਬਹੁਤੀ ਨਹੀਂ। ਜੋ ਜਿਹਨ ਥੋੜਾ ਅਨੁਭਵ ਕਰੇ ਵੀ, ਤਾਂ ਰੱਬ ਮਾਲਾ ਦੇ ਮਣਕਿਆਂ ਜਾ ਪਾਠਾਂ ਨਾਲ ਨਹੀਂ, ਸਗੋਂ ਸਾਇੰਸ ਦੀ ਕਿਸੇ ਲਿਬਾਰਟੀ ਵਿਚੋਂ ਮਿਲੇਗਾ। ਮੇਰਾ ਖਿਆਲ ਮਾਦੇ ਵਿਚ ਹਰਕਤ ਕਰਦੀ ਸ਼ਕਤੀ ਨੂੰ ਹੀ ਰੱਬ ਮੰਨਦਾ ਹੈ। ਇਹ ਹਰਕਤ -ਸ਼ਕਤੀ ਮਾਦੇ ਤੋਂ ਕਿਸੇ ਤਰਾਂ ਵੱਖ ਨਹੀਂ ਹੋ ਸਕਦੀ।

ਰੂਪ ਨੇ ਗਿਆਨੀ ਦੀਆਂ ਗੱਲਾਂ “ਤੇ ਵਿਸ਼ਵਾਸ ਕਰ ਲਿਆ, ਪਰ ਜਗੀਰ ਦੇ ਚਿਹਰੇ ਦੇ ਅਨੁਮਾਨ ਦੱਸਦੇ ਸਨ ਕਿ ਉਹ ਰੱਬ ਦੇ ਖਿਲਾਫ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਭਾਵੇਂ ਉਸ ਕਦੇ ਪਾਠ ਨਹੀਂ ਕੀਤਾ ਸੀ। ਗਿਆਨੀ ਨੇ ਲੈਕਚਰ ਜਾਰੀ ਰੱਖਦਿਆਂ ਕਿਹਾ।

"ਗਿਆਨ ਦੀ ਤੱਤ -ਸ੍ਰੇਸ਼ਟਤਾ ਇਸ ਵਿਚ ਹੈ ਕਿ ਜ਼ਿੰਦਗੀ ਤੋਂ ਕੋਈ ਵੀ ਉੱਚਾ ਅਤੇ ਸੱਚਾ ਨਹੀਂ ਧਰਮ, ਸਾਇੰਸ ਅਤੇ ਸਮਾਜ ਮਨੁੱਖਤਾ ਨੇ ਜਨਮੇ ਹਨ। ਜਿਹੜਾ ਜ਼ਿੰਦਗੀ ਦਾ ਕੁਦਰਤੀ ਸੇਵਕ ਨਹੀਂ ਰਹਿੰਦਾ ਅਤੇ ਹੁਕਮਰਾਨੀ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ, ਉਹ ਨਿਕੱਮਾ ਹੋ ਕੇ ਇੱਕ ਦਿਨ ਸੁੱਕ ਸੜ ਜਾਂਦਾ ਹੈ। ਜ਼ਿੰਦਗੀ ਅਮਰ ਹੈ ਅਤੇ ਲੋਕਤਾ ਅਪਾਰ ਸ਼ਕਤੀ ।ਨੇੜਲੇ ਭਵਿੱਖ ਵਿਚ ਕਾਮਿਆਂ ਅਤੇ ਕਿਰਤੀਆਂ ਦੀ ਜਿੱਤ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਵਾਲੀ ਹੈ। ਲੋਕ ਇਨਕਲਾਬ ਦੇ ਹੜ ਵਿਚ ਸਾਰੇ ਗੰਦ ਹੂੰਝੇ ਜਾਣਗੇ। ਅਤੇ ਇਨ੍ਹਾਂ ਜੱਟਾਂ ਦੀਆ ਸਿਹਤਾਂ, ਉਮਰਾਂ ਦੁੱਗਣੀਆਂ ਹੋ ਜਾਣਗੀਆਂ ।ਪਿਆਰ ਅਤੇ ਹਮਦਰਦੀ ਜ਼ਿੰਦਗੀ ਦਾ ਮੂੰਹ ਚੁਮੰਨਗੀਆਂ। * ਗਿਆਨੀ ਨੇ ਤੰਗ ਅਤੇ ਸੁੱਕੇ ਸੜੇ ਮਾਹੌਲ ਵਿਚ ਜ਼ਿੰਦਗੀ ਦੇ ਉਭਾਰ ਨੂੰ ਹੋਰ ਉਛਾਲ ਦੇ ਦਿੱਤਾ।

"ਓਏ ਜੀ ਗਿਆਨੀ ! ਇਹ ਜੱਟ ਤਾਂ ਸਾਲੇ ਲੰਡੇ ਦੇ ਐ ਪੂਰੇ !” ਜਗੀਰ ਨੇ ਸੁਭਾਵਿਕ ਹੀ ਆਖਿਆ, ਜੇ ਇਹ ਵਿਹਲੇ ਰਹਿਣ ਲੱਗ ਪਏ, ਅੱਧੀ ਦੁਨੀਆਂ ਕੱਚੀ ਖਾ ਜਾਣਗੇ। ਇਹ ਕੰਮ ਤਾਂ ਧੁੱਪੇ ਫਾਹੇ ਦੇਣ ਵਾਲੀ ਏ।

ਗਿਆਨੀ ਨਾਲ ਰੂਪ ਅਤੇ ਪੂਰਨ ਵੀ ਹੱਸ ਪਏ।

136 / 145
Previous
Next