

"ਨਹੀਂ ਜਗੀਰ, ਅਨਪੜਤਾ ਖਤਮ ਹੋ ਜਾਣ ਨਾਲ ਇਨ੍ਹਾਂ ਦੀ ਚਹਿਨੀਅਤ ਹੀ ਬਦਲ ਜਾਵੇਗੀ। ਇਨ੍ਹਾਂ ਦੇ ਸਿਰਾਂ ਵਿੱਚੋਂ ਭੈੜੇ ਖਿਆਲ ਪੈਦਾ ਹੋਣੋਂ ਹੀ ਹਟ ਜਾਣਗੇ ।
ਉਨ੍ਹਾਂ ਸਾਰਿਆਂ ਦੇ ਚਿਹਰਿਆਂ ਉੱਤੇ ਪ੍ਰਸੰਨਤਾ ਚਮਕ ਰਹੀ ਸੀ ।ਜਗੀਰ ਨੂੰ ਇਓ ਅਨੁਭਵ ਹੋ ਰਿਹਾ ਸੀ, ਜਿਵੇਂ ਉਸਦੇ ਲਿੱਸੇ ਬੱਦਲਾਂ ਦੇ ਹੱਡ ਭਰਦੇ ਜਾ ਰਹੇ ਸਨ। ਕੋਈ ਨਵਾਂ ਉਤਸ਼ਾਹ ਜ਼ਿੰਦਗੀ ਹਲੂਣ ਰਿਹਾ ਸੀ। ਉਨ੍ਹਾਂ ਦੀਆਂ ਅੱਖਾਂ ਵਿਚ ਖਾਸ ਨਿਰਮਲਤਾ ਸੀ, ਜਿਵੇਂ ਬਾਰਸ਼ ਦਰਖਤਾਂ ਦੀ ਗਰਦ ਲਾਹ ਕੇ ਉਨ੍ਹਾਂ ਦੀ ਰੂਪ-ਜਵਾਨੀ ਨੂੰ ਨਿਖਾਰ ਸੁੱਟਦੀ ਹੈ।
ਜੱਟ ਸ਼ਾਹ ਨੂੰ ਖੰਘੂਰੇ ਮਾਰੋ,
ਕਣਕਾਂ ਨਿਸਰਦੀਆਂ।
ਭਾਗ - ਛੱਬੀਵਾਂ
ਹੁੰਦੀਆਂ ਪਟੋਲਿਆ ਤਿਆਰੀਆਂ
ਕੱਤਣੀ ਨੂੰ ਫੁੱਲ ਲੱਗਦੇ
ਪੂਰਨ ਸੈਲਾਂ ਵਰਿਆਂ ਦਾ ਹੈ ਗਿਆ ਸੀ ਅਤੇ ਉਸ ਦਸਵੀਂ ਪਾਸ ਕਰ ਲਈ ਸੀ। ਕੱਚੀਆਂ ਕਲੀਆਂ ਮੁਸਕਰਾ ਰਹੀਆਂ ਸਨ ਅਤੇ ਜਵਾਨੀ ਨਸਿਆ ਰਹੀ ਸੀ। ਜਵਾਨੀ ਵਿੱਚ ਸਿਆਣਪ ਇਉਂ ਉਦੇ ਹੋ ਰਹੀ ਸੀ, ਜਿਵੇਂ ਕੰਵਲ -ਖੇੜੇ ਵਿਚੋਂ ਸੁਗੰਧੀ ਉਸ ਦੇ ਬੋਲ ਵਿੱਚ ਕੁਦਰਤੀ ਮਿਠਾਸ ਸੀ। ਸੁਣਨ ਵਾਲੇ ਲਈ ਕਈ ਵਾਰ ਅਨੁਮਾਨ ਲਾਉਣਾ ਔਖਾ ਹੈ ਜਾਂਦਾ ਸੀ, ਉਹ ਬੋਲ ਰਿਹਾ ਹੈ ਜਾਂ ਗਾ ਰਿਹਾ ਹੈ। ਉਸਦੀ ਹੁਸਨ - ਤੀਖਣਤਾ ਹਰ ਇਸਤਰੀ ਮਰਦ ਨੂੰ ਆਪ-ਮੁਹਾਰੀ ਧੂ ਪਾਉਂਦੀ ਸੀ।
ਰੂਪ ਆਪਣੀ ਇਸ ਉਮਰ ਵਿੱਚ ਪੂਰਨ ਨਾਲੋਂ ਮਾਮੂਲੀ ਸਥੂਲ ਹੁੰਦਾ ਸੀ। ਪੂਰਨ ਦੀ ਸਿਆਣਪ ਅਤੇ ਮਧੁਰ ਬੋਲ ਰੂਪ ਨਾਲੋਂ ਕਿਤੇ ਅਧਿਕਤਾ ਰੱਖਦੇ ਸਨ। ਇਉਂ ਪ੍ਰਤੀਤ ਹੁੰਦਾ ਸੀ, ਕੁਦਰਤ ਨੇ ਧੂਪ ਦੇ ਮਾਦੇ ਨਾਲ ਪੂਰਨ ਸ਼ਾਹਕਾਰ ਨੂੰ ਜਨਮ ਦਿੱਤਾ ਹੈ।
ਗਿਆਨੀ ਦੇ ਸੂਖਮ ਇਸ਼ਾਰਿਆਂ ਨਾਲ ਪੂਰਨ ਸਮਝ ਗਿਆ ਸੀ ਕਿ ਉਸ ਦੇ ਪਿਤਾ ਜੀ ਨੇ ਆਪਣੀ ਜਿੰਦਗੀ ਵਿਚ ਇੱਕ ਪਿਆਰ ਕੀਤਾ ਸੀ, ਪਰ ਸਮਾਜ ਦੀ ਨਿਰਦੈਤਾ ਨੇ ਉਸਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਹੁਣ ਓਹੀ ਅੰਦਰੋਂ ਅੰਦਰ ਸੁੰਦਰਤਾ ਪਿਆਰ ਉਸਦੇ ਵਿਆਹ ਵਿੱਚ- ਦੀ ਹੈ ਕੇ ਆਪਣੀ ਮੰਜ਼ਿਲ ਨੂੰ ਪਹੁੰਚ ਰਿਹਾ ਸੀ। ਪਿਤਾ ਦੀ ਨਾਕਾਮੀ ਸਮਾਜਿਕ ਬੰਧਨਾਂ ਕਾਰਨ ਹੋਈ ਸੀ। ਉਸ ਸਮਾਜ ਨੂੰ ਘੁਰਦੀਆਂ ਨਜ਼ਰਾਂ ਨਾਲ ਤੱਕਿਆ, ਗੰਦੇ ਸਮਾਜ ਦਾ ਓਪਰੇਸ਼ਨ ਜ਼ਰੂਰੀ ਹੈ।
ਪਿਤਾ ਦੀ ਰਸਿਕ ਅਤੇ ਬਿਰਹਾ ਭਰਪੂਰ ਕਹਾਣੀ ਪੂਰਨ ਦੀ ਖਿੱਚ ਦਾ ਕਾਰਨ ਬਣ ਗਈ। ਹੋਰ ਇੱਕ ਮਹੀਨੇ ਤੱਕ ਉਸਦਾ ਵਿਆਹ ਸੀ। ਵਿਆਹ ਤੋਂ ਅੱਗੋਂ ਉਸ ਆਪਣੀ ਮੰਗੇਤਰ ਅਤੇ ਸੱਸ ਨੂੰ ਵੇਖਣਾ ਚਾਹਿਆ। ਉਸਦੇ ਵੇਖਣ ਵਿੱਚ ਉਤਸ਼ਾਹ ਅਤੇ ਚਾਅ ਨਾਲੋਂ ਦੈਵੀ ਖਿੱਚ ਬਹੁਤ ਸੀ। ਉਹ ਸਮਝਦਾ ਸੀ, ਇਹ ਅਵੱਗਿਆ ਹੈ, ਪਰ ਰੋਮਾਂਚਕ ਧੜਕਾਰ ਨਾਲ ਵੱਖਰੀ ਤਸੱਲੀ ਵੀ ਸੀ। ਜਿਸ ਨਾਲ ਸਾਰੀ ਉਮਰ ਗੁਜਾਰਨੀ ਹੈ, ਉਸਨੂੰ ਕਿਉਂ ਨਾ ਤਾੜਿਆ ਜਾਵੇ ? ਇਹ ਸੌਦਾ ਤਾਂ ਹੈ ਨਹੀਂ, ਜਿਹੜਾ ਫਿਰ ਬਦਲਿਆ ਜਾ ਸਕੇਗਾ।
ਉਹ ਆਪਣੇ ਜਮਾਤੀ ਦੋਸਤ ਉਜਾਗਰ ਨੂੰ ਕਿਹਾ:
ਦੋਸਤ, ਇੱਕ ਕੰਮ ਕਰਨਾ ਏ ਤੇ ਹੈ ਵੀ ਤੇਰ ਕਰਨ ਦਾ।"
"ਕੀ?" ਉਜਾਗਰ ਨੇ ਬਿਲਕੁਲ ਮਾਮੂਲੀ ਛੁੱਟ ਰਹੀਆਂ ਮੁੱਛਾਂ ਨੂੰ ਮਰੋੜੇ ਦੰਦਿਆਂ ਪੁੱਛਿਆ।
“ਮੇਰਾ ਆ ਗਿਆ ਏ ਵਿਆਹ ਅਤੇ ਵਿਆਹੁਣ ਵੀ ਜਾਣਾ ਏ ਤੇਰੇ ਨਾਨਕੀ। ਵਿਆਹ ਤੋਂ ਪਹਿਲਾਂ ਸਾਥਣ ਜਰੂਰ ਵੇਖਣੀ ਏ।"
"ਹੂੰ ਤੂੰ ਹੂੰ!" ਉਜਾਗਰ ਨੇ ਕਣਕ-ਵੰਨੋ ਰੰਗ ਵਿੱਚ ਖੇੜਾ ਮੁਸਕਰਾ ਪਿਆ, “ਜਦੋ ਆਖੋ ਪੱਠਿਆ !ਉਦੋਂ ਈ ਲੈ ਚੱਲਾਂਗਾ।"